ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਨਾਨਕ. ਇਹੁ ਜੀਉ ਮਛੁਲੀ; ਝੀਵਰੁ ਤ੍ਰਿਸਨਾ ਕਾਲੁ ॥
naanak. ihu jeeo machhulee; jheevar trisanaa kaal |
Sant Singh KhalsaO Nanak, this soul is the fish, and death is the hungry fisherman.
Manmohan SinghNanak this mortal is the fish and death an avaricious fisherman.
Manmohan Singh (Punjabi)ਨਾਨਕ ਇਹ ਪ੍ਰਾਨੀ ਮੱਛੀ ਹੈ ਅਤੇ ਮੌਤ ਇਕ ਲਾਲਚੀ ਮਾਹੀਗੀਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਜੀਵ ਜੋ ਤ੍ਰਿਸ਼ਨਾ ਵਾਲਾ ਹੈ, ਸੋ ਤੋ ਮਛੀ ਹੈ, ਜੋ ਕਾਲ ਹੈ, ਸੋ ਮਾਰਨੇ ਵਾਲਾ ਝੀਵਰ ਹੈ॥
Prof. Sahib Singhਹੇ ਨਾਨਕ! ਇਹ ਜਿੰਦ ਨਿੱਕੀ ਜਿਹੀ ਮੱਛੀ ਹੈ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਮਾਛੀ ਹੈ;
ਪਦ ਅਰਥ ਮਛੁਲੀ = ਨਿੱਕੀ ਜਿਹੀ ਮੱਛੀ। ਝੀਵਰੁ = ਮਾਛੀ। ਕਾਲੁ = ਮੌਤ, ਆਤਮਕ ਮੌਤ ਲਿਆਉਣ ਵਾਲਾ।
SikhNet (Spanish)Dice Nanak, la vida es como el pez; el pescador es el deseo, y el deseo es como la muerte.
ਮਨੂਆ ਅੰਧੁ. ਨ ਚੇਤਈ; ਪੜੈ ਅਚਿੰਤਾ ਜਾਲੁ ॥
manooaa andh. na chetee; parrai achintaa jaal |
Sant Singh KhalsaThe blind man does not even think of this. And suddenly, the net is cast.
Manmohan SinghThe blind man thinks not. Quit unexpectedly, the net is cast.
Manmohan Singh (Punjabi)ਅੰਨਾ ਇਨਸਾਨ ਖ਼ਿਆਲ ਨਹੀਂ ਕਰਦਾ। ਬਿਲਕੁਲ ਵਿਸਰ ਭੁਲੇ ਹੀ ਫੰਦਾ ਆ ਪੈਦਾ ਹੈ।
Fareedkot Teekaਏਹ ਜੀਵ ਅਗ੍ਯਾਨੀ ਨਹੀਂ ਚੇਤਦਾ, ਇਸੀ ਤੇ ਅਚੇਤ ਹੀ ਮੌਤ ਕਾ ਸਮਾਂ ਰੂਪ ਜਾਲ ਆ ਪੜੇਗਾ॥
Prof. Sahib Singhਮੂਰਖ ਮਨ (ਇਸ ਤ੍ਰਿਸ਼ਨਾ ਵਿਚ) ਅੰਨ੍ਹਾ (ਹੋਇਆ ਹੋਇਆ ਪਰਮਾਤਮਾ ਨੂੰ) ਯਾਦ ਨਹੀਂ ਕਰਦਾ, ਬੇਖ਼ਬਰੀ ਵਿਚ ਹੀ (ਆਤਮਕ ਮੌਤ ਦਾ) ਜਾਲ (ਇਸ ਉਤੇ) ਪੈਂਦਾ ਜਾਂਦਾ ਹੈ।
ਪਦ ਅਰਥ ਮਨੂਆ = ਮੂਰਖ ਮਨ। ਅਚਿੰਤਾ = ਅਚਨਚੇਤ, ਬੇ-ਖ਼ਬਰੀ ਵਿਚ।
SikhNet (Spanish)La mente ciega no piensa y así la vida es atrapada en la red sin ninguna conciencia.
ਨਾਨਕ. ਚਿਤੁ ਅਚੇਤੁ ਹੈ; ਚਿੰਤਾ ਬਧਾ ਜਾਇ ॥
naanak. chit achet hai; chintaa badhaa jaae |
Sant Singh KhalsaO Nanak, his consciousness is unconscious, and he departs, bound by anxiety.
Manmohan SinghThe blind man thinks not. Quite unexpectedly, is the soul and it shall depart, bound with anxiety.
Manmohan Singh (Punjabi)ਨਾਨਕ, ਗਾਫਲ ਹੈ ਆਤਮਾ ਅਤੇ ਫਿਕਰ ਚਿੰਤਾ ਨਾਲ ਨਰੜੀ ਹੋਈ ਇਹ ਟੁਰ ਵੰਝੇਗੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਜੀਵ ਕਾ (ਚਿਤੁ) ਪਰਮਾਤਮਾ ਸੇ (ਅਚੇਤ) ਭੂਲ ਰਹਾ ਹੈ, ਇਸੀ ਤੇ ਚਿੰਤਾ ਖਾਨ ਪਾਨ ਕੀ ਮੇਂ ਹੀ ਬੱਧਾ ਪਰਲੋਕ ਮੇਂ ਚਲਾ ਜਾਵੇਗਾ॥
Prof. Sahib Singhਹੇ ਨਾਨਕ! (ਤ੍ਰਿਸ਼ਨਾ ਵਿਚ ਫਸਿਆ) ਮਨ ਗ਼ਾਫ਼ਿਲ ਹੋ ਰਿਹਾ ਹੈ, ਸਦਾ ਚਿੰਤਾ ਵਿਚ ਜਕੜਿਆ ਰਹਿੰਦਾ ਹੈ।
ਪਦ ਅਰਥ ਅਚੇਤੁ = ਗਾਫ਼ਲ, ਬੇਪਰਵਾਹ।
SikhNet (Spanish)La mente en sí misma es libre, pero es esclavizada por las preocupaciones.
ਨਦਰਿ ਕਰੇ ਜੇ ਆਪਣੀ; ਤਾ ਆਪੇ ਲਏ ਮਿਲਾਇ ॥੨॥
nadar kare je aapanee; taa aape le milaae |2|
Sant Singh KhalsaBut if the Lord bestows His Glance of Grace, then He unites the soul with Himself. ||2||
Manmohan SinghIf the Lord casts His merciful glance, then blends He, the soul, with Himself.
Manmohan Singh (Punjabi)ਜੇਕਰ ਪ੍ਰਭੂ ਆਪਣੀ ਮਿਹਰ ਦੀ ਨਿਗਾ ਧਾਰੇ। ਤਦ ਉਹ ਆਤਮਾ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜੇ ਆਪਨੀ ਕ੍ਰਿਪਾ ਦ੍ਰਿਸਟ ਕਰੇ ਤੌ ਵਾਹਿਗੁਰੂ ਅਪਨੇ ਮੇਂ ਮਿਲਾਇ ਲੇਤਾ ਹੈ॥੨॥
Prof. Sahib Singhਜੇ ਪ੍ਰਭੂ ਆਪ ਆਪਣੀ ਮੇਹਰ ਦੀ ਨਜ਼ਰ ਕਰੇ ਤਾਂ (ਜਿੰਦ ਨੂੰ ਤ੍ਰਿਸ਼ਨਾ ਵਿਚੋਂ ਕੱਢ ਕੇ) ਆਪਣੇ ਵਿਚ ਮਿਲਾ ਲੈਂਦਾ ਹੈ ॥੨॥
SikhNet (Spanish)Cuando el Señor se muestra Compasivo, Él une a Su Criatura Consigo Mismo. (2)