ੴ

ਸਿੱਖਬਾਣੀ · SikhBani

ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥

ahan ahan ahai avar moorr moorr moorr bavaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1308 · 7 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan, Quinto Canal Divino.

ਕਰਤ ਕਰਤ; ਚਰਚ ਚਰਚ ਚਰਚਰੀ ॥

karat karat; charach charach characharee |

Sant Singh KhalsaThe debaters debate and argue their arguments.
Manmohan SinghThe debaters indulge and ever indulge in controversies and debates.
Manmohan Singh (Punjabi)ਬਹਿਸ ਕਰਨ ਵਾਲੇ ਹਮੇਸ਼ਾਂ ਅਤੇ ਹਰ ਵੇਨੇ ਬਖੇੜੇ ਅਤੇ ਬਹਿਸਾ ਕਰਦੇ ਕਰਕੇ ਹਨ।
Fareedkot Teekaਚਰਚਾ ਕਰਤੇ ਧਰਤੀ ਪੁਰ ਫਿਰਤੇ ਹੈਂ॥
Prof. Sahib Singh(ਬਹੁਤ ਸਾਰੇ ਸ਼ਾਸਤ੍ਰ ਦੇ ਗਿਆਤਾ ਜਿੱਥੇ ਕਿਤੇ ਜਾਂਦੇ ਹਨ) ਚਰਚਾ ਹੀ ਚਰਚਾ ਕਰਦੇ ਫਿਰਦੇ ਹਨ,

ਪਦ ਅਰਥ ਕਰਤ ਕਰਤ = ਹਰ ਵੇਲੇ ਕਰਦੇ ਰਹਿੰਦੇ। ਚਰਚ ਚਰਚ ਚਰਚਰੀ = ਚਰਚਾ ਹੀ ਚਰਚਾ।

SikhNet (Spanish)Los contendientes se debaten y arguyen sus argumentos, los Yoguis y meditadores,

ਜੋਗ ਧਿਆਨ. ਭੇਖ ਗਿਆਨ; ਫਿਰਤ ਫਿਰਤ, ਧਰਤ ਧਰਤ ਧਰਚਰੀ ॥੧॥ ਰਹਾਉ ॥

jog dhiaan. bhekh giaan; firat firat, dharat dharat dharacharee |1| rahaau |

Sant Singh KhalsaThe Yogis and meditators, religious and spiritual teachers roam and ramble, wandering endlessly all over the earth. ||1||Pause||
Manmohan SinghThe yogis, contemplators, sectarians, divines and globe-trotters roam and ramble about the earth and its various parts. Pause.
Manmohan Singh (Punjabi)ਯੋਗੀ, ਵਿਚਾਰਵਾਨ ਸਪਰਦਾਈ, ਗਿਆਨਵਾਨ ਅਤੇ ਧਰਤੀ ਤੇ ਰਟਨ ਕਰਨ ਵਾਲੇ, ਧਰਤੀ ਅਤੇ ਧਰਤੀ ਦੇ ਕਈ ਹਿਸਿਆ ਤੇ ਭੌਦੇ ਅਤੇ ਭਟਕਦੇ ਹਨ। ਠਹਿਰਾਉ।
Fareedkot Teekaਭੇਖੀ ਜੋਗੀ ਚਰਚਾ ਕਰਤੇ, ਭੇਖੀ ਧ੍ਯਾਨੀ ਚਰਚਾ ਕਰ ਕੇ ਧਰਤੀ ਪੁਰ ਫਿਰਤੇ ਹੈਂ, ਪੁਨਃ ਭੇਖੀ ਗ੍ਯਾਨੀ (ਧਰ) ਪ੍ਰਿਥਵੀ ਪੁਰ ਚਰਚਾ ਕਰਤੇ (ਚਰੀ) ਫਿਰਤੇ ਹੈਂ॥੧॥ ਰਹਾਉ ॥
Prof. Sahib Singhਅਨੇਕਾਂ ਜੋਗ ਸਮਾਧੀਆਂ ਲਾਣ ਵਾਲੇ (ਛੇ) ਭੇਖਾਂ ਦੇ ਸਾਧੂ (ਸ਼ਾਸਤ੍ਰ ਦੇ) ਗਿਆਨਵਾਨ ਸਦਾ ਧਰਤੀ ਉਤੇ ਤੁਰੇ ਫਿਰਦੇ ਹਨ, (ਪਰ ਪ੍ਰਭੂ ਦੇ ਭੋਜਨ ਤੋਂ ਬਿਨਾ ਇਹ ਸਭ ਕੁਝ ਵਿਅਰਥ ਹੈ) ॥੧॥ ਰਹਾਉ ॥

ਪਦ ਅਰਥ ਜੋਗ ਧਿਆਨ-ਯੋਗ = ਸਮਾਧੀਆਂ ਲਾਣ ਵਾਲੇ। ਭੇਖ = (ਛੇ) ਭੇਖਾਂ ਦੇ ਸਾਧੂ। ਗਿਆਨ = (ਸ਼ਾਸਤ੍ਰਾਂ ਦੇ) ਜਾਣਨ ਵਾਲੇ। ਫਿਰਤ ਫਿਰਤ = ਸਦਾ ਫਿਰਦੇ ਰਹਿਣ ਵਾਲੇ। ਧਰਤ = ਧਰਤੀ। ਧਰਚਰੀ = ਧਰਤੀ ਉਤੇ ਫਿਰਨ ਵਾਲੇ ॥੧॥ ਰਹਾਉ ॥

SikhNet (Spanish)los religiosos y maestros espirituales merodean, vagando sin fin por toda la Tierra. (1-Pausa)

ਅਹੰ ਅਹੰ, ਅਹੈ ਅਵਰ; ਮੂੜ ਮੂੜ. ਮੂੜ ਬਵਰਈ ॥

ahan ahan, ahai avar; moorr moorr. moorr bavaree |

Sant Singh KhalsaThey are egotistical, self-centered and conceited, foolish, stupid, idiotic and insane.
Manmohan SinghSome are engrossed in ego and self-conceit and are stupid, ignorant, unwise and crazy.
Manmohan Singh (Punjabi)ਕਈ ਹੰਕਾਰ ਤੇ ਸਵੈ-ਹੰਗਤਾ ਅੰਦਰ ਗਲਤਾਨ ਹਨ ਅਤੇ ਬੁਧੂ ਬੇਸਮਝ ਬੇਵਕੂਫ ਅਤੇ ਬਊਰੇ ਹਨ।
Fareedkot Teekaਭੇਖੀ ਜੋਗੀ (ਅਹੰ) ਹੰਕਾਰ ਕਰ ਮੂਰਖ ਹੈਂ, ਭੇਖੀ ਧ੍ਯਾਨੀ ਹੰਕਾਰ ਕਰ ਮੂਰਖ ਬਾਵਰੇ ਹੈਂ, ਭੇਖੀ ਗ੍ਯਾਨੀ ਮੂੜ ਹੈਂ, ਭਾਵ ਸੇ ਧਾਰਨਾ ਸੇ ਬਿਨਾਂ ਕਥਨ ਮਾਤਰ ਗ੍ਯਾਨੀ ਹੈਂ॥
Prof. Sahib Singh(ਇਹੋ ਜਿਹੇ ਅਨੇਕਾਂ ਹੀ) ਹੋਰ ਹਨ, (ਉਹਨਾਂ ਦੇ ਅੰਦਰ) ਹਉਮੈ ਹੀ ਹਉਮੈ, (ਨਾਮ ਤੋਂ ਸੱਖਣੇ ਉਹ) ਮੂਰਖ ਹਨ, ਮੂਰਖ ਹਨ, ਝੱਲੇ ਹਨ।

ਪਦ ਅਰਥ ਅਹੰ ਅਹੰ = ਹਉਮੈ ਹੀ ਹਉਮੈ। ਅਵਰ = ਹੋਰ। ਅਹੈ = ਹੈ। ਮੂੜ = ਮੂਰਖ। ਬਵਰਈ = ਬਵਰੇ, ਝੱਲੇ।

SikhNet (Spanish)Son egoístas, ególatras, arrogantes, tontos, estúpidos, idiotas y locos.

ਜਤਿ ਜਾਤ ਜਾਤ ਜਾਤ, ਸਦਾ ਸਦਾ; ਸਦਾ ਸਦਾ ਕਾਲ ਹਈ ॥੧॥

jat jaat jaat jaat, sadaa sadaa; sadaa sadaa kaal hee |1|

Sant Singh KhalsaWherever they go and wander, death is always with them, forever and ever and ever and ever. ||1||
Manmohan Singhwheresoever they go and wander about, death is ever, yea, ever and always with them.
Manmohan Singh (Punjabi)ਜਿਥੇ ਕਿਤੇ ਭੀ ਉਹ ਜਾਂਦੇ ਅਤੇ ਭੌਦੇ ਫਿਰਦੇ ਹਨ, ਮੌਤ ਹਮੇਸ਼ਾ, ਹਾਂ ਹਮੇਸ਼ਾਂ ਅਤੇ ਹਰ ਦਮ ਹੀ ਉਨ੍ਹਾਂ ਦੇ ਨਾਲ ਹੈ।
Fareedkot Teekaਜਹਾਂ ਜੋਗੀ ਜਾਤਾ ਹੈ, ਧ੍ਯਾਨੀ ਜਾਤਾ ਹੈ ਬਧ ਗ੍ਯਾਨੀ ਜਾਤਾ ਹੈ, ਤਹਾਂ ਸਦਾ ਸਦਾ ਨਿਤ ਰੂਪੁ ਕਾਲ ਤਿਨ ਕੋ (ਹਈ) ਹਤੁ ਕਰਤਾ ਅਰਥਾਤ ਮਾਰਤਾ ਹੈ॥੧॥
Prof. Sahib Singh(ਉਹ ਧਰਤੀ ਉੱਤੇ ਤੁਰੇ ਫਿਰਦੇ ਹਨ, ਇਸ ਨੂੰ ਧਰਮ ਦਾ ਕੰਮ ਸਮਝਦੇ ਹਨ ਪਰ ਉਹ) ਜਿੱਥੇ ਭੀ ਜਾਂਦੇ ਹਨ, ਜਿੱਥੇ ਭੀ ਜਾਂਦੇ ਹਨ, ਸਦਾ ਹੀ ਸਦਾ ਹੀ ਆਤਮਕ ਮੌਤ (ਉਹਨਾਂ ਉਤੇ ਸਵਾਰ ਰਹਿੰਦੀ) ਹੈ ॥੧॥

ਪਦ ਅਰਥ ਜਤਿ = (यत्र) ਜਿੱਥੇ (ਭੀ)। ਜਾਤ = ਜਾਂਦੇ। ਕਾਲ = ਮੌਤ, ਆਤਮਕ ਮੌਤ। ਹਈ = (ਟਿਕੀ ਰਹਿੰਦੀ) ਹੈ ॥੧॥

SikhNet (Spanish)A dónde sea que vayan y vaguen, la muerte los acecha siempre, por siempre y para siempre. (1)

ਮਾਨੁ ਮਾਨੁ, ਮਾਨੁ ਤਿਆਗਿ; ਮਿਰਤੁ ਮਿਰਤੁ, ਨਿਕਟਿ ਨਿਕਟਿ, ਸਦਾ ਹਈ ॥

maan maan, maan tiaag; mirat mirat, nikatt nikatt, sadaa hee |

Sant Singh KhalsaGive up your pride and stubborn self-conceit; death, yes, death, is always close and near at hand.
Manmohan SinghO man, abandon thou thy ego, pride and self-conceit. Death, yea, death is ever near and close to thee.
Manmohan Singh (Punjabi)ਹੇ ਬੰਦੇ! ਤੂੰ ਆਪਣੇ ਹੰਕਾਰ, ਮਾਨ ਅਤੇ ਸਵੈ-ਹੰਗਤਾ ਨੂੰ ਛੱਡ ਦੇ। ਮੌਤ ਹਾਂ ਮੌਤ ਸਦੀਵ ਹੀ ਤੇਰਾ ਨੇੜੇ ਤੇੜੇ ਹੈ।
Fareedkot Teekaਹੇ ਭੇਖੀ ਜੋਗੀ! ਮਾਨ ਕੋ ਤ੍ਯਾਗ ਕਰ, ਮਿਰਤੂ ਸਦੀਵ ਨਿਕਟ ਹੈ। ਹੇ ਭੇਖੀ ਧ੍ਯਾਨੀ! ਮਾਨ ਤ੍ਯਾਗ, ਮ੍ਰਿਤ ਸਮੀਪ ਹੈ। ਹੇ ਭੇਖੀ ਗ੍ਯਾਨੀ! ਮਾਨ ਤ੍ਯਾਗ ਦੇਹ, ਮ੍ਰਿਤੂ ਸਾਮੀਪ ਹੈ॥
Prof. Sahib Singhਹੇ ਮੂਰਖ! (ਇਹਨਾਂ ਸਮਾਧੀਆਂ ਦਾ) ਮਾਣ, (ਭੇਖ ਦਾ) ਮਾਣ (ਸ਼ਾਸਤ੍ਰਾਂ ਦੇ ਗਿਆਨ ਦਾ) ਅਹੰਕਾਰ ਛੱਡ ਦੇਹ, (ਇਸ ਤਰ੍ਹਾਂ ਆਤਮਕ) ਮੌਤ ਸਦਾ (ਤੇਰੇ) ਨੇੜੇ ਹੈ, ਸਦਾ (ਤੇਰੇ) ਨੇੜੇ ਹੈ।

ਪਦ ਅਰਥ ਮਾਨੁ = ਅਹੰਕਾਰ। ਤਿਆਗੁ = ਛੱਡ। ਮਿਰਤੁ = ਮੌਤ। ਨਿਕਟਿ = ਨੇੜੇ। ਹਈ = ਹੈ।

SikhNet (Spanish)Entrega tu orgullo y tu arrogancia necia, pues la muerte, sí, la muerte permanece siempre cerca, muy cerca y al acecho.

ਹਰਿ ਹਰੇ ਹਰੇ ਭਾਜੁ, ਕਹਤੁ ਨਾਨਕੁ, ਸੁਨਹੁ ਰੇ ਮੂੜ; ਬਿਨੁ ਭਜਨ ਭਜਨ ਭਜਨ, ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥

har hare hare bhaaj, kehat naanak, sunahu re moorr; bin bhajan bhajan bhajan, ahilaa janam gee |2|5|50|12|62|

Sant Singh KhalsaVibrate and meditate on the Lord, Har, Haray, Haray. Says Nanak, listen you fool: without vibrating, and meditating, and dwelling on Him, your life is uselessly wasting away. ||2||5||50||12||62||
Manmohan SinghSays Nanak, hearken thou unto me, O ignorant man, utter thou the Lord Master's Name, Without God's meditation and contemplation, thy life is going in vain.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਮੇਰੀ ਗਲ ਸੁਣ, ਹੇ ਬੇਸਮਝ ਬੰਦੇ! ਤੂੰ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ। ਵਾਹਿਗੁਰੂ ਦੇ ਸਿਮਰਨ ਅਤੇ ਅਰਾਧਨ ਬਗੈਰ ਤੇਰਾ ਜੀਵਲ ਬੇਅਰਥ ਜਾ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਹਰਿ ਹਰੇ ਹਰੇ ਭਜੋ, ਹੇ ਮੂਰਖੋ ਸ੍ਰਵਨ ਕਰੋ! ਮਨ, ਤਨ, ਬਾਣੀ ਕਰ ਭਜਨ ਕੀਏ ਬਿਨਾਂ (ਅਹਿਲਾ) ਬ੍ਯਰਥ ਅਵਸਥਾ ਗਈ ਹੈ। ਤੀਨੋਂ ਤੀਨੋਂ ਪਦ ਤਿਨੋਂ ਪ੍ਰਤੀ ਲਗਾਇ ਲੈਣਾ॥੨॥੫॥੫੦॥੧੨॥੬੨॥☬ਭਗਤੀ ਕੀ ਮੁਖਤਾ ਦਿਖਾਵਤੇ ਹੂਏ ਮਨ ਕੇ ਪ੍ਰਥਾਇ ਕਰ ਉਪਦੇਸ ਕਰਤੇ ਹੈਂ। 'ਗੋ' ਪਦ ਕਹੀਂ ਸਾਰਥਕ ਭੀ ਹੋਵੇਗਾ, ਪਰੰਤੂ ਬਹੁਲਤਾ ਕਰ 'ਗੋ' ਪਦੁ ਤੁਕਤੁ ਅਰਥਾਤ ਕਾਫੀਆ ਹੈ।
Prof. Sahib Singh(ਤੈਨੂੰ) ਨਾਨਕ ਆਖਦਾ ਹੈ ਕਿ ਹੇ ਮੂਰਖ! ਪਰਮਾਤਮਾ ਦਾ ਭਜਨ ਕਰ, ਹਰੀ ਦਾ ਭਜਨ ਕਰ। ਭਜਨ ਤੋਂ ਬਿਨਾ ਕੀਮਤੀ ਮਨੁੱਖਾ ਜਨਮ (ਵਿਅਰਥ) ਜਾ ਰਿਹਾ ਹੈ ॥੨॥੫॥੫੦॥੧੨॥੬੨॥

ਪਦ ਅਰਥ ਭਾਜੁ = ਭਜਨ ਕਰ। ਕਹਤ ਨਾਨਕੁ = ਨਾਨਕ ਆਖਦਾ ਹੈ। ਅਹਿਲਾ = ਕੀਮਤੀ। ਗਈ = (ਵਿਅਰਥ) ਜਾ ਰਿਹਾ ਹੈ ॥੨॥੫॥੫੦॥੧੨॥੬੨॥

SikhNet (Spanish)Vibra y medita en el Señor Jar, Jaré, Jarí. Dice Nanak, escucha, oh tonto, sin vibrar, meditar y habitar en Él, tu vida se desperdicia inútilmente. (2-5-50-12-62)
Answers quote the Granth verbatim with Ang citations. AI commentary is not Gurbani and not a religious ruling.