ੴ

ਸਿੱਖਬਾਣੀ · SikhBani

Ang 1308

Sri Guru Granth Sahib · Raag Kaanraa · 4 shabads, 31 lines
Translations
Shabad Guru Arjan Dev Ji Raag Kaanraa continued from Ang 1307

ਭੈ ਭਾਇ ਭਗਤਿ ਨਿਹਾਲ ਨਾਨਕ; ਸਦਾ ਸਦਾ ਕੁਰਬਾਨ ॥੨॥੪॥੪੯॥

bhai bhaae bhagat nihaal naanak; sadaa sadaa kurabaan |2|4|49|

Sant Singh KhalsaIn the Fear of God and loving devotion, Nanak is exalted and enraptured, forever and ever a sacrifice to Him. ||2||4||49||
Manmohan SinghImbued with Thy fear, love and meditation, Nanak is in utter bliss and is ever, ever a sacrifice unto Thee, O Lord.
Manmohan Singh (Punjabi)ਤੇਰੇ ਡਰ, ਪ੍ਰੇਮ ਅਤੇ ਸਿਮਰਨ ਨਾਲ ਰੰਗੀਜ ਨਾਨਕ ਪਰਮ ਪ੍ਰਸੰਨ ਹੈ ਅਤੇ ਹਮੇਸ਼ਾ, ਹਮੇਸ਼ਾਂ ਹੀ ਤੇਰੇ ਉਤੋਂ ਬਲਿਹਾਰਨੇ ਵੰਝਦਾ ਹਾਂ, ਹੇ ਸੁਆਮੀ!
Fareedkot Teekaਭੈ ਸੰਯੁਕਤ ਪ੍ਰੇਮਾ ਭਗਤੀ ਕਰਨੇ ਸੇ ਤੂੰ ਜੀਵੋਂ ਕੋ ਨਿਹਾਲ ਕਰਤਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਮਨ, ਬਾਣੀ ਕਰ ਤੇਰੇ ਉਪਰ ਸੇ ਸਦਾ ਕੁਰਬਾਨ ਜਾਤਾ ਹੂੰ॥੨॥੪॥੪੯॥☬ਭੇਖੀਓਂ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੈਥੋਂ) ਸਦਾ ਹੀ ਸਦਕੇ ਜਾਂਦਾ ਹਾਂ, (ਜਿਹੜੇ ਮਨੁੱਖ ਤੇਰੇ) ਡਰ ਵਿਚ ਪਿਆਰ ਵਿਚ (ਟਿਕ ਕੇ ਤੇਰੀ) ਭਗਤੀ (ਕਰਦੇ ਹਨ, ਉਹ) ਨਿਹਾਲ (ਹੋ ਜਾਂਦੇ ਹਨ) ॥੨॥੪॥੪੯॥

ਪਦ ਅਰਥ ਭੈ = ਡਰ ਵਿਚ, ਅਦਬ ਵਿਚ। ਭਾਇ = ਪਿਆਰ ਵਿਚ। ਨਿਹਾਲ = ਪਰਸੰਨ ॥੨॥੪॥੪੯॥

SikhNet (Spanish)En el Temor Reverencial a Dios y con Devoción Amorosa, Nanak se encuentra enaltecido y envuelto. Por siempre ofrece su ser en sacrificio a Él. (2-4-49)

Open this shabad (6 lines, Angs 1307-1308) →

Shabad Guru Arjan Dev Ji Raag Kaanraa

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan, Quinto Canal Divino.

ਕਰਤ ਕਰਤ; ਚਰਚ ਚਰਚ ਚਰਚਰੀ ॥

karat karat; charach charach characharee |

Sant Singh KhalsaThe debaters debate and argue their arguments.
Manmohan SinghThe debaters indulge and ever indulge in controversies and debates.
Manmohan Singh (Punjabi)ਬਹਿਸ ਕਰਨ ਵਾਲੇ ਹਮੇਸ਼ਾਂ ਅਤੇ ਹਰ ਵੇਨੇ ਬਖੇੜੇ ਅਤੇ ਬਹਿਸਾ ਕਰਦੇ ਕਰਕੇ ਹਨ।
Fareedkot Teekaਚਰਚਾ ਕਰਤੇ ਧਰਤੀ ਪੁਰ ਫਿਰਤੇ ਹੈਂ॥
Prof. Sahib Singh(ਬਹੁਤ ਸਾਰੇ ਸ਼ਾਸਤ੍ਰ ਦੇ ਗਿਆਤਾ ਜਿੱਥੇ ਕਿਤੇ ਜਾਂਦੇ ਹਨ) ਚਰਚਾ ਹੀ ਚਰਚਾ ਕਰਦੇ ਫਿਰਦੇ ਹਨ,

ਪਦ ਅਰਥ ਕਰਤ ਕਰਤ = ਹਰ ਵੇਲੇ ਕਰਦੇ ਰਹਿੰਦੇ। ਚਰਚ ਚਰਚ ਚਰਚਰੀ = ਚਰਚਾ ਹੀ ਚਰਚਾ।

SikhNet (Spanish)Los contendientes se debaten y arguyen sus argumentos, los Yoguis y meditadores,

ਜੋਗ ਧਿਆਨ. ਭੇਖ ਗਿਆਨ; ਫਿਰਤ ਫਿਰਤ, ਧਰਤ ਧਰਤ ਧਰਚਰੀ ॥੧॥ ਰਹਾਉ ॥

jog dhiaan. bhekh giaan; firat firat, dharat dharat dharacharee |1| rahaau |

Sant Singh KhalsaThe Yogis and meditators, religious and spiritual teachers roam and ramble, wandering endlessly all over the earth. ||1||Pause||
Manmohan SinghThe yogis, contemplators, sectarians, divines and globe-trotters roam and ramble about the earth and its various parts. Pause.
Manmohan Singh (Punjabi)ਯੋਗੀ, ਵਿਚਾਰਵਾਨ ਸਪਰਦਾਈ, ਗਿਆਨਵਾਨ ਅਤੇ ਧਰਤੀ ਤੇ ਰਟਨ ਕਰਨ ਵਾਲੇ, ਧਰਤੀ ਅਤੇ ਧਰਤੀ ਦੇ ਕਈ ਹਿਸਿਆ ਤੇ ਭੌਦੇ ਅਤੇ ਭਟਕਦੇ ਹਨ। ਠਹਿਰਾਉ।
Fareedkot Teekaਭੇਖੀ ਜੋਗੀ ਚਰਚਾ ਕਰਤੇ, ਭੇਖੀ ਧ੍ਯਾਨੀ ਚਰਚਾ ਕਰ ਕੇ ਧਰਤੀ ਪੁਰ ਫਿਰਤੇ ਹੈਂ, ਪੁਨਃ ਭੇਖੀ ਗ੍ਯਾਨੀ (ਧਰ) ਪ੍ਰਿਥਵੀ ਪੁਰ ਚਰਚਾ ਕਰਤੇ (ਚਰੀ) ਫਿਰਤੇ ਹੈਂ॥੧॥ ਰਹਾਉ ॥
Prof. Sahib Singhਅਨੇਕਾਂ ਜੋਗ ਸਮਾਧੀਆਂ ਲਾਣ ਵਾਲੇ (ਛੇ) ਭੇਖਾਂ ਦੇ ਸਾਧੂ (ਸ਼ਾਸਤ੍ਰ ਦੇ) ਗਿਆਨਵਾਨ ਸਦਾ ਧਰਤੀ ਉਤੇ ਤੁਰੇ ਫਿਰਦੇ ਹਨ, (ਪਰ ਪ੍ਰਭੂ ਦੇ ਭੋਜਨ ਤੋਂ ਬਿਨਾ ਇਹ ਸਭ ਕੁਝ ਵਿਅਰਥ ਹੈ) ॥੧॥ ਰਹਾਉ ॥

ਪਦ ਅਰਥ ਜੋਗ ਧਿਆਨ-ਯੋਗ = ਸਮਾਧੀਆਂ ਲਾਣ ਵਾਲੇ। ਭੇਖ = (ਛੇ) ਭੇਖਾਂ ਦੇ ਸਾਧੂ। ਗਿਆਨ = (ਸ਼ਾਸਤ੍ਰਾਂ ਦੇ) ਜਾਣਨ ਵਾਲੇ। ਫਿਰਤ ਫਿਰਤ = ਸਦਾ ਫਿਰਦੇ ਰਹਿਣ ਵਾਲੇ। ਧਰਤ = ਧਰਤੀ। ਧਰਚਰੀ = ਧਰਤੀ ਉਤੇ ਫਿਰਨ ਵਾਲੇ ॥੧॥ ਰਹਾਉ ॥

SikhNet (Spanish)los religiosos y maestros espirituales merodean, vagando sin fin por toda la Tierra. (1-Pausa)

ਅਹੰ ਅਹੰ, ਅਹੈ ਅਵਰ; ਮੂੜ ਮੂੜ. ਮੂੜ ਬਵਰਈ ॥

ahan ahan, ahai avar; moorr moorr. moorr bavaree |

Sant Singh KhalsaThey are egotistical, self-centered and conceited, foolish, stupid, idiotic and insane.
Manmohan SinghSome are engrossed in ego and self-conceit and are stupid, ignorant, unwise and crazy.
Manmohan Singh (Punjabi)ਕਈ ਹੰਕਾਰ ਤੇ ਸਵੈ-ਹੰਗਤਾ ਅੰਦਰ ਗਲਤਾਨ ਹਨ ਅਤੇ ਬੁਧੂ ਬੇਸਮਝ ਬੇਵਕੂਫ ਅਤੇ ਬਊਰੇ ਹਨ।
Fareedkot Teekaਭੇਖੀ ਜੋਗੀ (ਅਹੰ) ਹੰਕਾਰ ਕਰ ਮੂਰਖ ਹੈਂ, ਭੇਖੀ ਧ੍ਯਾਨੀ ਹੰਕਾਰ ਕਰ ਮੂਰਖ ਬਾਵਰੇ ਹੈਂ, ਭੇਖੀ ਗ੍ਯਾਨੀ ਮੂੜ ਹੈਂ, ਭਾਵ ਸੇ ਧਾਰਨਾ ਸੇ ਬਿਨਾਂ ਕਥਨ ਮਾਤਰ ਗ੍ਯਾਨੀ ਹੈਂ॥
Prof. Sahib Singh(ਇਹੋ ਜਿਹੇ ਅਨੇਕਾਂ ਹੀ) ਹੋਰ ਹਨ, (ਉਹਨਾਂ ਦੇ ਅੰਦਰ) ਹਉਮੈ ਹੀ ਹਉਮੈ, (ਨਾਮ ਤੋਂ ਸੱਖਣੇ ਉਹ) ਮੂਰਖ ਹਨ, ਮੂਰਖ ਹਨ, ਝੱਲੇ ਹਨ।

ਪਦ ਅਰਥ ਅਹੰ ਅਹੰ = ਹਉਮੈ ਹੀ ਹਉਮੈ। ਅਵਰ = ਹੋਰ। ਅਹੈ = ਹੈ। ਮੂੜ = ਮੂਰਖ। ਬਵਰਈ = ਬਵਰੇ, ਝੱਲੇ।

SikhNet (Spanish)Son egoístas, ególatras, arrogantes, tontos, estúpidos, idiotas y locos.

ਜਤਿ ਜਾਤ ਜਾਤ ਜਾਤ, ਸਦਾ ਸਦਾ; ਸਦਾ ਸਦਾ ਕਾਲ ਹਈ ॥੧॥

jat jaat jaat jaat, sadaa sadaa; sadaa sadaa kaal hee |1|

Sant Singh KhalsaWherever they go and wander, death is always with them, forever and ever and ever and ever. ||1||
Manmohan Singhwheresoever they go and wander about, death is ever, yea, ever and always with them.
Manmohan Singh (Punjabi)ਜਿਥੇ ਕਿਤੇ ਭੀ ਉਹ ਜਾਂਦੇ ਅਤੇ ਭੌਦੇ ਫਿਰਦੇ ਹਨ, ਮੌਤ ਹਮੇਸ਼ਾ, ਹਾਂ ਹਮੇਸ਼ਾਂ ਅਤੇ ਹਰ ਦਮ ਹੀ ਉਨ੍ਹਾਂ ਦੇ ਨਾਲ ਹੈ।
Fareedkot Teekaਜਹਾਂ ਜੋਗੀ ਜਾਤਾ ਹੈ, ਧ੍ਯਾਨੀ ਜਾਤਾ ਹੈ ਬਧ ਗ੍ਯਾਨੀ ਜਾਤਾ ਹੈ, ਤਹਾਂ ਸਦਾ ਸਦਾ ਨਿਤ ਰੂਪੁ ਕਾਲ ਤਿਨ ਕੋ (ਹਈ) ਹਤੁ ਕਰਤਾ ਅਰਥਾਤ ਮਾਰਤਾ ਹੈ॥੧॥
Prof. Sahib Singh(ਉਹ ਧਰਤੀ ਉੱਤੇ ਤੁਰੇ ਫਿਰਦੇ ਹਨ, ਇਸ ਨੂੰ ਧਰਮ ਦਾ ਕੰਮ ਸਮਝਦੇ ਹਨ ਪਰ ਉਹ) ਜਿੱਥੇ ਭੀ ਜਾਂਦੇ ਹਨ, ਜਿੱਥੇ ਭੀ ਜਾਂਦੇ ਹਨ, ਸਦਾ ਹੀ ਸਦਾ ਹੀ ਆਤਮਕ ਮੌਤ (ਉਹਨਾਂ ਉਤੇ ਸਵਾਰ ਰਹਿੰਦੀ) ਹੈ ॥੧॥

ਪਦ ਅਰਥ ਜਤਿ = (यत्र) ਜਿੱਥੇ (ਭੀ)। ਜਾਤ = ਜਾਂਦੇ। ਕਾਲ = ਮੌਤ, ਆਤਮਕ ਮੌਤ। ਹਈ = (ਟਿਕੀ ਰਹਿੰਦੀ) ਹੈ ॥੧॥

SikhNet (Spanish)A dónde sea que vayan y vaguen, la muerte los acecha siempre, por siempre y para siempre. (1)

ਮਾਨੁ ਮਾਨੁ, ਮਾਨੁ ਤਿਆਗਿ; ਮਿਰਤੁ ਮਿਰਤੁ, ਨਿਕਟਿ ਨਿਕਟਿ, ਸਦਾ ਹਈ ॥

maan maan, maan tiaag; mirat mirat, nikatt nikatt, sadaa hee |

Sant Singh KhalsaGive up your pride and stubborn self-conceit; death, yes, death, is always close and near at hand.
Manmohan SinghO man, abandon thou thy ego, pride and self-conceit. Death, yea, death is ever near and close to thee.
Manmohan Singh (Punjabi)ਹੇ ਬੰਦੇ! ਤੂੰ ਆਪਣੇ ਹੰਕਾਰ, ਮਾਨ ਅਤੇ ਸਵੈ-ਹੰਗਤਾ ਨੂੰ ਛੱਡ ਦੇ। ਮੌਤ ਹਾਂ ਮੌਤ ਸਦੀਵ ਹੀ ਤੇਰਾ ਨੇੜੇ ਤੇੜੇ ਹੈ।
Fareedkot Teekaਹੇ ਭੇਖੀ ਜੋਗੀ! ਮਾਨ ਕੋ ਤ੍ਯਾਗ ਕਰ, ਮਿਰਤੂ ਸਦੀਵ ਨਿਕਟ ਹੈ। ਹੇ ਭੇਖੀ ਧ੍ਯਾਨੀ! ਮਾਨ ਤ੍ਯਾਗ, ਮ੍ਰਿਤ ਸਮੀਪ ਹੈ। ਹੇ ਭੇਖੀ ਗ੍ਯਾਨੀ! ਮਾਨ ਤ੍ਯਾਗ ਦੇਹ, ਮ੍ਰਿਤੂ ਸਾਮੀਪ ਹੈ॥
Prof. Sahib Singhਹੇ ਮੂਰਖ! (ਇਹਨਾਂ ਸਮਾਧੀਆਂ ਦਾ) ਮਾਣ, (ਭੇਖ ਦਾ) ਮਾਣ (ਸ਼ਾਸਤ੍ਰਾਂ ਦੇ ਗਿਆਨ ਦਾ) ਅਹੰਕਾਰ ਛੱਡ ਦੇਹ, (ਇਸ ਤਰ੍ਹਾਂ ਆਤਮਕ) ਮੌਤ ਸਦਾ (ਤੇਰੇ) ਨੇੜੇ ਹੈ, ਸਦਾ (ਤੇਰੇ) ਨੇੜੇ ਹੈ।

ਪਦ ਅਰਥ ਮਾਨੁ = ਅਹੰਕਾਰ। ਤਿਆਗੁ = ਛੱਡ। ਮਿਰਤੁ = ਮੌਤ। ਨਿਕਟਿ = ਨੇੜੇ। ਹਈ = ਹੈ।

SikhNet (Spanish)Entrega tu orgullo y tu arrogancia necia, pues la muerte, sí, la muerte permanece siempre cerca, muy cerca y al acecho.

ਹਰਿ ਹਰੇ ਹਰੇ ਭਾਜੁ, ਕਹਤੁ ਨਾਨਕੁ, ਸੁਨਹੁ ਰੇ ਮੂੜ; ਬਿਨੁ ਭਜਨ ਭਜਨ ਭਜਨ, ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥

har hare hare bhaaj, kehat naanak, sunahu re moorr; bin bhajan bhajan bhajan, ahilaa janam gee |2|5|50|12|62|

Sant Singh KhalsaVibrate and meditate on the Lord, Har, Haray, Haray. Says Nanak, listen you fool: without vibrating, and meditating, and dwelling on Him, your life is uselessly wasting away. ||2||5||50||12||62||
Manmohan SinghSays Nanak, hearken thou unto me, O ignorant man, utter thou the Lord Master's Name, Without God's meditation and contemplation, thy life is going in vain.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਮੇਰੀ ਗਲ ਸੁਣ, ਹੇ ਬੇਸਮਝ ਬੰਦੇ! ਤੂੰ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ। ਵਾਹਿਗੁਰੂ ਦੇ ਸਿਮਰਨ ਅਤੇ ਅਰਾਧਨ ਬਗੈਰ ਤੇਰਾ ਜੀਵਲ ਬੇਅਰਥ ਜਾ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਹਰਿ ਹਰੇ ਹਰੇ ਭਜੋ, ਹੇ ਮੂਰਖੋ ਸ੍ਰਵਨ ਕਰੋ! ਮਨ, ਤਨ, ਬਾਣੀ ਕਰ ਭਜਨ ਕੀਏ ਬਿਨਾਂ (ਅਹਿਲਾ) ਬ੍ਯਰਥ ਅਵਸਥਾ ਗਈ ਹੈ। ਤੀਨੋਂ ਤੀਨੋਂ ਪਦ ਤਿਨੋਂ ਪ੍ਰਤੀ ਲਗਾਇ ਲੈਣਾ॥੨॥੫॥੫੦॥੧੨॥੬੨॥☬ਭਗਤੀ ਕੀ ਮੁਖਤਾ ਦਿਖਾਵਤੇ ਹੂਏ ਮਨ ਕੇ ਪ੍ਰਥਾਇ ਕਰ ਉਪਦੇਸ ਕਰਤੇ ਹੈਂ। 'ਗੋ' ਪਦ ਕਹੀਂ ਸਾਰਥਕ ਭੀ ਹੋਵੇਗਾ, ਪਰੰਤੂ ਬਹੁਲਤਾ ਕਰ 'ਗੋ' ਪਦੁ ਤੁਕਤੁ ਅਰਥਾਤ ਕਾਫੀਆ ਹੈ।
Prof. Sahib Singh(ਤੈਨੂੰ) ਨਾਨਕ ਆਖਦਾ ਹੈ ਕਿ ਹੇ ਮੂਰਖ! ਪਰਮਾਤਮਾ ਦਾ ਭਜਨ ਕਰ, ਹਰੀ ਦਾ ਭਜਨ ਕਰ। ਭਜਨ ਤੋਂ ਬਿਨਾ ਕੀਮਤੀ ਮਨੁੱਖਾ ਜਨਮ (ਵਿਅਰਥ) ਜਾ ਰਿਹਾ ਹੈ ॥੨॥੫॥੫੦॥੧੨॥੬੨॥

ਪਦ ਅਰਥ ਭਾਜੁ = ਭਜਨ ਕਰ। ਕਹਤ ਨਾਨਕੁ = ਨਾਨਕ ਆਖਦਾ ਹੈ। ਅਹਿਲਾ = ਕੀਮਤੀ। ਗਈ = (ਵਿਅਰਥ) ਜਾ ਰਿਹਾ ਹੈ ॥੨॥੫॥੫੦॥੧੨॥੬੨॥

SikhNet (Spanish)Vibra y medita en el Señor Jar, Jaré, Jarí. Dice Nanak, escucha, oh tonto, sin vibrar, meditar y habitar en Él, tu vida se desperdicia inútilmente. (2-5-50-12-62)

Open this shabad →

Shabad Guru Ramdas Ji Raag Kaanraa

ਕਾਨੜਾ ਅਸਟਪਦੀਆ ਮਹਲਾ ੪ ਘਰੁ ੧ ॥

kaanarraa asattapadeea mahalaa 4 ghar 1 |

Sant Singh KhalsaKaanraa, Ashtpadheeyaa, Fourth Mehl, First House:
Manmohan SinghKanra Ashtpadis 5th Guru.
Manmohan Singh (Punjabi)ਕਾਨੜਾ ਅਸਟਪਦੀਆਂ ਚੋਥੀ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ ਬੰਦਾਂ ਵਾਲੀ ਬਾਣੀ।
SikhNet (Spanish)Malhar, Kanra, Ashtapadis, Mejl Guru Ram Das, Cuarto Canal Divino, Primera Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਜਪਿ ਮਨ; ਰਾਮ ਨਾਮੁ ਸੁਖੁ ਪਾਵੈਗੋ ॥

jap man; raam naam sukh paavaigo |

Sant Singh KhalsaChant the Name of the Lord, O mind, and find peace.
Manmohan SinghO my soul, utter thou the Lord's Name and thou shall be blessed with peace.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸਾਈਂ ਦੇ ਨਾਮ ਨੂੰ ਉਚਾਰ ਅਤੇ ਤੂੰ ਆਰਮ ਪਾਵੇਗੀ।
Fareedkot Teekaਹੇ ਮੇਰੇ ਮਨ! ਰਾਮ ਨਾਮ ਕੋ ਜਪੁ, ਸੁਖੁ ਪਾਇ ਲੇਵੇਗਾ॥
Prof. Sahib Singhਹੇ (ਮੇਰੇ) ਮਨ! (ਪਰਮਾਤਮਾ ਦਾ) ਨਾਮ (ਸਦਾ) ਜਪਿਆ ਕਰ (ਜਿਹੜਾ ਮਨੁੱਖ ਜਪਦਾ ਹੈ, ਉਹ) ਸੁਖ ਪਾਂਦਾ ਹੈ।

ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਪਾਵੈਗੋ = ਪਾਵੈ, ਪਾਂਦਾ ਹੈ।

SikhNet (Spanish)Canta el Nombre del Señor y encuentra la Paz,

ਜਿਉ ਜਿਉ ਜਪੈ. ਤਿਵੈ ਸੁਖੁ ਪਾਵੈ; ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥

jiau jiau japai. tivai sukh paavai; satigur sev samaavaigo |1| rahaau |

Sant Singh KhalsaThe more you chant and meditate, the more you will be at peace; serve the True Guru, and merge in the Lord. ||1||Pause||
Manmohan SinghThe more thou remember God, the more peace thou shall obtain. Serving the True Guru, thou shall merge in the Lord. Pause.
Manmohan Singh (Punjabi)ਜਿੰਨਾ ਜਿਆਦਾ ਤੂੰ ਵਾਹਿਗੁਰੂ ਦਾ ਸਿਮਰਨ ਕਰੇਗੀ ਉਨਾ ਹੀ ਜਿਆਦਾ ਆਰਾਮ ਤੂੰ ਪਾਵੇਗੀ ਸੱਚੇ ਗੁਰਾ ਦੀ ਟਹਿਲ ਦੁਆਰਾ ਤੂੰ ਸਾਈਂ ਅੰਦਰ ਲੀਨ ਹੋ ਜਾਵੇਗੀ। ਠਹਿਰਾਉ।
Fareedkot Teekaਜਿਉਂ ਜਿਉਂ ਨਾਮ ਕੋ ਜਪੇਗਾ ਤ੍ਯੋਂ ਤ੍ਯੋਂ ਅਧਿਕ ਸੁਖ ਕੋ ਪਾਇ ਲੇਵੇਗਾ ਔਰ ਸਤਿਗੁਰੋਂ ਕੀ ਸੇਵਾ ਕਰ ਪਰਮੇਸਰ ਮੇਂ ਸਮਾਇ ਜਾਵੇਗਾ॥੧॥ ਰਹਾਉ॥
Prof. Sahib Singhਜਿਉਂ ਜਿਉਂ (ਮਨੁੱਖ ਹਰਿ-ਨਾਮ) ਜਪਦਾ ਹੈ, ਤਿਉਂ ਤਿਉਂ ਆਨੰਦ ਮਾਣਦਾ ਹੈ, ਅਤੇ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਲੀਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਜਪੈ = ਜਪਦਾ ਹੈ। ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸਮਾਵੈਗੋ = ਸਮਾਵੈ, ਲੀਨ ਰਹਿੰਦਾ ਹੈ ॥੧॥ ਰਹਾਉ ॥

SikhNet (Spanish)oh mente. Mientras más cantas y meditas, más encontrarás la Paz. Sirve al Guru Verdadero e inmérgete en el Señor. (1-Pausa)

ਭਗਤ ਜਨਾਂ ਕੀ ਖਿਨੁ ਖਿਨੁ ਲੋਚਾ; ਨਾਮੁ ਜਪਤ ਸੁਖੁ ਪਾਵੈਗੋ ॥

bhagat janaan kee khin khin lochaa; naam japat sukh paavaigo |

Sant Singh KhalsaEach and every instant, the humble devotees long for Him; chanting the Naam, they find peace.
Manmohan SinghEvery moment, the saintly persons long for the Name and, meditating on the Name, they obtain bliss.
Manmohan Singh (Punjabi)ਹਰ ਮੁਹਤ ਸਾਧ ਸਰੂਪ ਪੁਰਸ਼ ਨਾਮ ਦੀ ਚਾਹਨਾ ਕਰਦੇ ਹਨ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਖੁਸ਼ੀ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਭਗਤ ਜਨੋਂ ਕੀ ਬੁਧੀ ਮੇਂ ਨਾਮ ਜਪਣੇ ਕੀ ਖਿਨ ਖਿਨ ਮਹਿ ਚਾਹਿ ਰਹਿਤੀ ਹੈ, ਤੂੰ ਭੀ ਨਾਮ ਕੋ ਜਪਣੇ ਸੇ ਸੁਖ ਕੋ ਪਾਇ ਲੇਵੇਗਾ॥
Prof. Sahib Singhਹੇ ਮਨ! ਭਗਤ ਜਨਾਂ ਦੀ ਹਰ ਵੇਲੇ (ਨਾਮ ਜਪਣ ਦੀ) ਤਾਂਘ ਬਣੀ ਰਹਿੰਦੀ ਹੈ, (ਪਰਮਾਤਮਾ ਦਾ ਭਗਤ) ਹਰਿ-ਨਾਮ ਜਪਦਿਆਂ ਆਨੰਦ ਪ੍ਰਾਪਤ ਕਰਦਾ ਹੈ।

ਪਦ ਅਰਥ ਖਿਨੁ ਖਿਨੁ = ਹਰ ਵੇਲੇ। ਲੋਚਾ = ਤਾਂਘ। ਜਪਤ = ਜਪਦਿਆਂ।

SikhNet (Spanish)A cada instante, los humildes Devotos Lo añoran. Cantando el Naam,

ਅਨ ਰਸ ਸਾਦ ਗਏ ਸਭ ਨੀਕਰਿ; ਬਿਨੁ ਨਾਵੈ ਕਿਛੁ. ਨ ਸੁਖਾਵੈਗੋ ॥੧॥

an ras saad ge sabh neekar; bin naavai kichh. na sukhaavaigo |1|

Sant Singh KhalsaThe taste of other pleasures is totally eradicated; nothing pleases them, except the Name. ||1||
Manmohan SinghTheir relish of other pleasures is all eliminated and, save the Name, nothing pleases them.
Manmohan Singh (Punjabi)ਉਨ੍ਹਾਂ ਦੇ ਹੋਰਨਾ ਰਸਾਂ ਦੇ ਸੁਆਦ ਸਮੂਹ ਦੂਰ ਹੋ ਗਏ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਹੋਰ ਕੁਝ ਚੰਗਾ ਨਹੀਂ ਲਗਦਾ।
Fareedkot Teekaਜਬ (ਅਨ ਰਸ) ਔਰ ਰਸੋਂ ਕੇ ਸ੍ਵਾਦ ਤੇਰੀ ਬੁਧੀ ਸੇ ਨਿਕਸ ਗਏ ਤਬ ਤੇਰੇ ਕੋ ਨਾਮ ਸੇ ਬਿਨ ਕੁਛ ਭੀ ਹਛਾ ਨਹੀਂ ਲਗੇਗਾ॥੧॥
Prof. Sahib Singh(ਉਸ ਦੇ ਅੰਦਰੋਂ) ਹੋਰ ਸਾਰੇ ਰਸਾਂ ਦੇ ਸੁਆਦ ਨਿਕਲ ਜਾਂਦੇ ਹਨ, ਹਰਿ-ਨਾਮ ਤੋਂ ਬਿਨਾ (ਭਗਤ ਨੂੰ) ਹੋਰ ਕੁਝ ਚੰਗਾ ਨਹੀਂ ਲੱਗਦਾ ॥੧॥

ਪਦ ਅਰਥ ਅਨ ਰਸ ਸਾਦ = ਹੋਰ ਰਸਾਂ ਦੇ ਸੁਆਦ। ਨੀਕਰਿ ਗਏ = ਨਿਕਲ ਗਏ, ਦੂਰ ਹੋ ਗਏ ॥੧॥

SikhNet (Spanish)ellos obtienen la Paz. Ellos han erradicado totalmente los sabores de otros placeres. Nada les complace, exceptuando el Nombre de Señor. (1)

ਗੁਰਮਤਿ ਹਰਿ ਹਰਿ ਮੀਠਾ ਲਾਗਾ; ਗੁਰੁ ਮੀਠੇ ਬਚਨ ਕਢਾਵੈਗੋ ॥

guramat har har meetthaa laagaa; gur meetthe bachan kadtaavaigo |

Sant Singh KhalsaFollowing the Guru's Teachings, the Lord seems sweet to them; the Guru inspires them to speak sweet words.
Manmohan SinghBy the Guru's instruction, the Lord God seems sweet unto them and the Guru makes them utter sweet words.
Manmohan Singh (Punjabi)ਗੁਰਾਂ ਦੀ ਸਿਖਿਆ ਦੁਆਰਾ, ਸਾਈਂ ਹਰੀ ਉਨ੍ਹਾਂ ਨੂੰ ਮਿੱਠਾ ਲਗਦਾ ਹੈ ਅਤੇ ਗੁਰੂ ਜੀ ਉਨ੍ਹਾਂ ਪਾਸੋ ਮਿੱਠੇ ਸ਼ਬਦ ਉਚਾਰਨ ਕਰਵਾਉਂਦੇ ਹਨ?
Fareedkot Teekaਜਬ ਗੁਰੂ ਤੁਮਾਰੇ ਸੇ ਮੀਠੇ ਬਚਨ ਕਢਾਵੈ ਅਰਥਾਤ ਬੁਲਾਵੈਗਾ ਤਬ ਸਿਖਿਆ ਕਰ ਤੇਰੇ ਕੋ ਹਰਿ ਹਰਿ ਨਾਮ ਮੀਠਾ ਲਾਗਾ ਰਹੇਗਾ॥
Prof. Sahib Singhਹੇ ਮਨ! ਗੁਰੂ ਦੀ ਮੱਤ ਦੀ ਬਰਕਤਿ ਨਾਲ (ਭਗਤ ਨੂੰ) ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲਗ ਪੈਂਦਾ ਹੈ, ਗੁਰੂ (ਉਸ ਦੇ ਮੂੰਹੋਂ ਸਿਫ਼ਤ-ਸਾਲਾਹ ਦੇ) ਮਿੱਠੇ ਬਚਨ (ਹੀ) ਕਢਾਂਦਾ ਹੈ।

ਪਦ ਅਰਥ ਗੁਰੁ ਕਢਾਵੈਗੋ, = ਗੁਰੁ ਕਢਾਵੈ, ਗੁਰੂ ਕਢਾਂਦਾ ਹੈ।

SikhNet (Spanish)Siguiendo la Enseñanza del Guru, sienten la Dulzura del Señor, y el Guru los inspira a hablar palabras dulces. Mediante la Palabra del los Banis del Verdadero Guru,

ਸਤਿਗੁਰ ਬਾਣੀ ਪੁਰਖੁ ਪੁਰਖੋਤਮ; ਬਾਣੀ ਸਿਉ ਚਿਤੁ ਲਾਵੈਗੋ ॥੨॥

satigur baanee purakh purakhotam; baanee siau chit laavaigo |2|

Sant Singh KhalsaThrough the Word of the True Guru's Bani, the Primal Lord God is revealed; so focus your consciousness on His Bani. ||2||
Manmohan SinghThrough the True Guru's word, the sublime person is revealed and they fix their mind with the Guru's word.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਰਾਹੀਂ ਪ੍ਰਮ ਸ਼੍ਰੇਸ਼ਟ ਪੁਰਸ਼ ਪ੍ਰਗਟ ਹੋ ਜਾਂਦਾ ਹੈ ਅਤੇ ਉਹ ਆਪਣੇ ਮਨ ਨੂੰ ਗੁਰੂ ਬਾਣੀ ਨਾਲ ਜੋੜਦੇ ਹਨ।
Fareedkot Teekaਸਤਿਗੁਰ ਕੀ ਬਾਣੀ ਪੁਰਖੋਤਮ ਪੁਰਸ਼ ਕੀ ਪ੍ਰਾਪਤੀ ਕਰਨੇ ਵਾਲੀ ਹੈ, ਤਿਸ ਬਾਣੀ ਮੇਂ ਚਿਤ ਕੋ ਲਗਾਇ ਲੇਵੇਂਗਾ ਤਬ ਪਾਵੈਗਾ॥੨॥
Prof. Sahib Singhਗੁਰੂ ਦੀ ਬਾਣੀ ਦੀ ਰਾਹੀਂ (ਭਗਤ) ਸ੍ਰੇਸ਼ਟ ਪੁਰਖ ਪਰਮਾਤਮਾ ਨੂੰ (ਮਿਲ ਪੈਂਦਾ ਹੈ, ਇਸ ਵਾਸਤੇ ਭਗਤ ਸਦਾ) ਗੁਰੂ ਦੀ ਬਾਣੀ ਨਾਲ (ਆਪਣਾ) ਚਿੱਤ ਪੱਘਰ ਜਾਂਦਾ ਹੈ ॥੨॥

ਪਦ ਅਰਥ ਪੁਰਖੋਤਮ = ਸਭ ਤੋਂ ਉੱਤਮ (ਅਕਾਲ-) ਪੁਰਖ। ਸਿਉ = ਨਾਲ। ਲਾਵੈਗੋ = ਲਾਵੈ, ਲਾਂਦਾ ਹੈ ॥੨॥

SikhNet (Spanish)el Primordial Dios Nuestro Señor es revelado. Enfoca entonces tu Conciencia en Su Bani. (2)

ਗੁਰਬਾਣੀ ਸੁਨਤ. ਮੇਰਾ ਮਨੁ ਦ੍ਰਵਿਆ; ਮਨੁ ਭੀਨਾ. ਨਿਜ ਘਰਿ ਆਵੈਗੋ ॥

gurabaanee sunat. meraa man draviaa; man bheenaa. nij ghar aavaigo |

Sant Singh KhalsaHearing the Word of the Guru's Bani, my mind has been softened and saturated with it; my mind has returned to its own home deep within.
Manmohan SinghHearing the Guru's word, my mind has become tender and imbued with it, this mind has returned to its own home.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸੁਣ ਕੇ ਮੇਰਾ ਮਨੂਆ ਨਰਮ ਹੋ ਗਿਆ ਹੈ ਅਤੇ ਇਸ ਨਾਲ ਸਰਸਾਰ ਹੋ ਇਹ ਮਨੂਆ ਆਪਣੇ ਨਿਜ ਦੇ ਧਾਮ ਵਿੱਚ ਆ ਗਿਆ ਹੈ।
Fareedkot Teekaਮੇਰਾ ਮਨ ਗੁਰੋਂ ਕੀ ਬਾਣੀ ਕੋ ਸੁਨ ਕਰ ਦ੍ਰਵੀਭੂਤ ਹੂਆ ਹੈ। ਹੇ ਪਿਆਰੇ! ਤੂੰ ਭੀ ਵਾਹਿਗੁਰੂ ਕੇ ਪ੍ਰੇਮ ਮੇਂ ਸਨਿਗਧ ਹੂਆ ਹੂਆ ਅਪਨੇ ਸ੍ਵਰੂਪ ਘਰ ਮੇਂ ਆਇ ਜਾਵੇਗਾ॥
Prof. Sahib Singhਮੇਰਾ ਮਨ (ਨਾਮ-ਰਸ ਨਾਲ) ਭਿੱਜ ਜਾਂਦਾ ਹੈ, (ਬਾਹਰ ਭਟਕਣ ਦੇ ਥਾਂ) ਆਪਣੇ ਅਸਲ ਸਰੂਪ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਦ੍ਰਵਿਆ = ਨਰਮ ਹੋ ਗਿਆ ਹੈ। ਭੀਨਾ = ਭਿੱਜ ਗਿਆ ਹੈ। ਨਿਜ ਘਰਿ = ਆਪਣੇ (ਅਸਲ) ਘਰ ਵਿਚ।

SikhNet (Spanish)Escuchando la Palabra del Bani del Guru, mi mente se ha suavizado y saturado de Él.

ਤਹ ਅਨਹਤ ਧੁਨੀ. ਬਾਜਹਿ ਨਿਤ ਬਾਜੇ; ਨੀਝਰ ਧਾਰ ਚੁਆਵੈਗੋ ॥੩॥

teh anahat dhunee. baajeh nit baaje; neejhar dhaar chuaavaigo |3|

Sant Singh KhalsaThe Unstruck Melody resonates and resounds there continuously; the stream of nectar trickles down constantly. ||3||
Manmohan SinghThere resounds and ever resounds the celestial strain and the stream of Nectar incessantly trickles.
Manmohan Singh (Punjabi)ਓਥੇ ਸਦਾ ਅਤੇ ਹਰ ਦਮ ਬੈਕੁੰਠੀ ਕੀਰਤਨ ਅਤੇ ਸੰਗੀਤਕ ਗੂੰਜਦੇ ਹਨ ਅਤੇ ਅੰਮ੍ਰਿਤ ਦੀ ਧਾਰਾ ਇਕ ਰਸ ਟਪਕਦੀ ਹੈ।
Fareedkot Teekaਜਬ ਸਤਸੰਗ ਹੈ (ਤਹ) ਤਹਾਂ ਇਕ ਰਸ ਧੁਨੋਂ ਵਾਲੇ ਬਾਜੇ ਨਿਤ ਹੀ ਬਾਜਤੇ ਹੈਂ। ਵਹਾਂ ਆਤਮਾਨੰਦ ਕੀ ਪ੍ਰਾਪਤੀ ਕੀ (ਨੀਝਰ) ਏਕ ਰਸ ਧਾਰਾ ਚੁਵਾਇ ਲੇਵੇਗਾ॥੩॥
Prof. Sahib Singhਹਿਰਦੇ ਵਿਚ ਇਉਂ ਆਨੰਦ ਬਣਿਆ ਰਹਿੰਦਾ ਹੈ, (ਮਾਨੋ) ਉਸ ਹਿਰਦੇ ਵਿਚ ਇਕ-ਰਸ ਸੁਰ ਨਾਲ ਵਾਜੇ ਵੱਜਦੇ ਰਹਿੰਦੇ ਹਨ, (ਮਾਨੋ) ਚਸ਼ਮੇ (ਦੇ ਪਾਣੀ) ਦੀ ਧਾਰ ਚਲਦੀ ਰਹਿੰਦੀ ਹੈ ॥੩॥

ਪਦ ਅਰਥ ਤਹ = ਉਸ (ਹਿਰਦੇ-ਘਰ) ਵਿਚ। ਅਨਹਤ = ਇਕ-ਰਸ, ਲਗਾਤਾਰ। ਧੁਨੀ = ਸੁਰ। ਬਾਜਹਿ = ਵੱਜਦੇ ਰਹਿੰਦੇ ਹਨ। ਨੀਝਰ = (निर्भत्र्र) ਚਸ਼ਮਾ। ਚੁਆਵੈਗੋ = ਚੁਆਵੈ, ਚੋਂਦੀ ਰਹਿੰਦੀ ਹੈ, ਜਾਰੀ ਰਹਿੰਦੀ ਹੈ ॥੩॥

SikhNet (Spanish)Mi mente ha regresado a la Profundidad de su propio hogar. La Melodía Celestial suena y resuena ahí, todo el tiempo. El Arroyo de Néctar gotea con constancia. (3)

ਰਾਮ ਨਾਮੁ ਇਕੁ ਤਿਲ ਤਿਲ ਗਾਵੈ; ਮਨੁ ਗੁਰਮਤਿ ਨਾਮਿ ਸਮਾਵੈਗੋ ॥

raam naam ik til til gaavai; man guramat naam samaavaigo |

Sant Singh KhalsaSinging the Name of the One Lord each and every instant, and following the Guru's Teachings, the mind is absorbed in the Naam.
Manmohan SinghWhen man sings the praise of the Lord's Name at every moment, he then merges in the Name through the Guru's instruction.
Manmohan Singh (Punjabi)ਜਦ ਇਨਸਾਨ ਹਰ ਮੁਹਤ ਸੁਆਮੀ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ ਤਾਂ ਉਹ ਗੁਰਾਂ ਦੇ ਉਪਦੇਸ਼ ਰਾਹੀਂ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਰਾਮ ਨਾਮ ਕੋ ਇਕ (ਤਿਲ ਤਿਲ) ਛਿਨ ਛਿਨ ਮਾਤ੍ਰ ਵਿਖੇ ਵਹੁ ਸੰਤ ਗਾਵਤੇ ਹੈਂ, ਪੁਨਹ ਤਹਾਂ ਗੁਰ ਸਿਖਿਆ ਕਰ ਤੇਰਾ ਮਨ ਨਾਮੀ ਮੇਂ ਸਮਾਇ ਜਾਵੈਗਾ॥
Prof. Sahib Singhਹੇ ਮਨ! (ਪਰਮਾਤਮਾ ਦਾ ਭਗਤ) ਹਰ ਵੇਲੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਗੁਰੂ ਦੀ ਮੱਤ ਲੈ ਕੇ (ਭਗਤ ਦਾ) ਮਨ (ਸਦਾ) ਨਾਮ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਤਿਲ ਤਿਲ = ਹਰ ਵੇਲੇ। ਗਾਵੈ = ਗਾਂਦਾ ਰਹਿੰਦਾ ਹੈ। ਨਾਮਿ = ਨਾਮ ਵਿਚ।

SikhNet (Spanish)Cantando el Nombre del Único Señor a cada instante, y siguiendo la Enseñanza del Guru, la mente es absorbida en el Naam, la mente permanece absorta en el Naam.

ਨਾਮੁ ਸੁਣੈ. ਨਾਮੋ ਮਨਿ ਭਾਵੈ; ਨਾਮੇ ਹੀ ਤ੍ਰਿਪਤਾਵੈਗੋ ॥੪॥

naam sunai. naamo man bhaavai; naame hee tripataavaigo |4|

Sant Singh KhalsaListening to the Naam, the mind is pleased with the Naam, and satisfied with the Naam. ||4||
Manmohan SinghGod's Name he hears, God's Name pleases his mind and with God's Name, he is satiated.
Manmohan Singh (Punjabi)ਰੱਬ ਦੇ ਨਾਮ ਨੂੰ ਉਹ ਸੁਣਦਾ ਹੈ, ਰੱਬ ਦਾ ਨਾਮ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ ਅਤੇ ਰੱਬ ਦੇ ਨਾਮ ਨਾਲ ਹੀ ਉਹ ਧਾਪਦਾ ਹੈ।
Fareedkot Teekaਨਾਮ ਕੋ ਸੁਣੇਂਗਾ ਅਰ ਨਾਮ ਹੀ ਤੇਰੇ ਮਨ ਕੋ ਭਾਵੈਗਾ ਔਰ ਨਾਮ ਕਰ ਕੇ ਹੀ ਤ੍ਰਿਪਤ ਹੋ ਜਾਵੇਗਾ॥੪॥
Prof. Sahib Singhਭਗਤ (ਹਰ ਵੇਲੇ ਪਰਮਾਤਮਾ ਦਾ) ਨਾਮ ਸੁਣਦਾ ਹੈ, ਨਾਮ ਹੀ (ਉਸ ਦੇ) ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਦੀ ਰਾਹੀਂ ਹੀ (ਭਗਤ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ ॥੪॥

ਪਦ ਅਰਥ ਨਾਮੋ = ਨਾਮ ਹੀ। ਮਨਿ = ਮਨ ਵਿਚ। ਭਾਵੇ = ਪਿਆਰਾ ਲੱਗਦਾ ਹੈ। ਨਾਮੇ = ਨਾਮ ਵਿਚ ਹੀ। ਤ੍ਰਿਪਤਾਵੈਗੋ = ਤ੍ਰਿਪਤ ਰਹਿੰਦਾ ਹੈ ॥੪॥

SikhNet (Spanish)Escuchando el Naam la mente se encuentra complacida con el Naam y satisfecha con el Naam. (4)

ਕਨਿਕ ਕਨਿਕ ਪਹਿਰੇ ਬਹੁ ਕੰਗਨਾ; ਕਾਪਰੁ ਭਾਂਤਿ ਬਨਾਵੈਗੋ ॥

kanik kanik pahire bahu kanganaa; kaapar bhaant banaavaigo |

Sant Singh KhalsaPeople wear lots of bracelets, glittering with gold; they wear all sorts of fine clothes.
Manmohan SinghThought man may don many bracelets of glittering gold and wear various sorts of clothes,
Manmohan Singh (Punjabi)ਭਾਵੇਂ ਇਨਸਾਨ ਸੋਨੇ ਦੇ ਅਨੇਕਾਂ ਸੁਨਿਹਰੀ ਕੜੇ ਪਾ ਲਵੇ ਅਤੇ ਕਈ ਕਿਸਮਾਂ ਦੇ ਬਸਤਰ ਪਹਿਨੇ,
Fareedkot Teekaਸੁਵਰਨਾਂ ਵਿਚੋਂ ਬਾਰਾਂ ਵੰਨੀ ਕੋ ਜੋ ਸ੍ਵਰਨ ਕੇ ਬਹੁਤ ਭੂਸਣ ਕੰਕਣਾਦਿਕ ਪਹਿਰਨੇ ਔਰ ਕਈ ਪ੍ਰਕਾਰੋਂ ਕੇ ਬਸਤ੍ਰ ਜੋ ਬਨਾ੍ਯ ਲੇਵੇਗਾ॥
Prof. Sahib Singh(ਹੇ ਮੇਰੇ ਮਨ! ਮਾਇਆ-ਵੇੜ੍ਹਿਆ ਮਨੁੱਖ) ਸੋਨੇ (ਆਦਿਕ ਕੀਮਤੀ ਧਾਤਾਂ) ਦੇ ਅਨੇਕਾਂ ਕੰਗਣ (ਆਦਿਕ ਗਹਿਣੇ) ਪਹਿਨਦਾ ਹੈ (ਆਪਣੇ ਸਰੀਰ ਨੂੰ ਸਜਾਣ ਲਈ) ਕਈ ਕਿਸਮ ਦਾ ਕੱਪੜਾ ਬਣਾਂਦਾ ਹੈ,

ਪਦ ਅਰਥ ਕਨਿਕ = ਸੋਨਾ। ਕਾਪਰੁ = ਕਪੜਾ। ਭਾਂਤਿ = ਕਈ ਕਿਸਮਾਂ ਦਾ। ਬਨਾਵੈਗੋ = ਬਨਾਵੈ, ਬਣਾਂਦਾ ਹੈ।

SikhNet (Spanish)La gente usa muchos brazaletes con brillantes y hojuelas de oro, todo tipo de ropa fina también, pero sin el Naam todo se vuelve insípido y sin chiste.

ਨਾਮ ਬਿਨਾ. ਸਭਿ ਫੀਕ ਫਿਕਾਨੇ; ਜਨਮਿ ਮਰੈ ਫਿਰਿ ਆਵੈਗੋ ॥੫॥

naam binaa. sabh feek fikaane; janam marai fir aavaigo |5|

Sant Singh KhalsaBut without the Naam, they are all bland and insipid. They are born, only to die again, in the cycle of reincarnation. ||5||
Manmohan Singhbut without the Lord's Name, they are all insipid and vain and he shall continue the cycle of birth and death.
Manmohan Singh (Punjabi)ਪ੍ਰੰਤੂ ਪ੍ਰਭੂ ਦੇ ਨਾਮ ਦੇ ਬਾਝੋਂ ਉਹ ਸਭ ਫਿਕਲੇ ਅਤੇ ਵਿਅਰਥ ਹਨ ਅਤੇ ਇਸ ਬਿਨਾ ਉਹ ਜੰਮਦਾ ਤੇ ਮਰਦਾ ਰਹੇਗਾ।
Fareedkot Teekaਤੋ ਵਹੁ ਭੂਖਣ ਨਾਮ ਸੇ ਬਿਨਾਂ ਸਭ ਫੀਕੇ ਹੈਂ ਔਰ ਬਸਤ੍ਰਾਦਿ ਕਾ (ਫਿਕਾਨੇ) ਬੇ-ਰਸ ਹੈਂ। ਇਨ ਮੇਂ ਚਿਤ ਕੋ ਲਾਵੇਂਗਾ ਤੋ ਜਨਮ ਮਰਨ ਕੇ ਫੇਰ ਮੇਂ ਆਵੇਂਗਾ॥੫॥
Prof. Sahib Singh(ਪਰਮਾਤਮਾ ਦੇ) ਨਾਮ ਤੋਂ ਬਿਨਾ (ਇਹ) ਸਾਰੇ (ਉੱਦਮ) ਬਿਲਕੁਲ ਬੇ-ਸੁਆਦੇ ਹਨ। (ਅਜਿਹਾ ਮਨੁੱਖ ਸਦਾ) ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥

ਪਦ ਅਰਥ ਸਭਿ = ਸਾਰੇ। ਫੀਕ ਫਿਕਾਨੈ = ਬਹੁਤ ਹੀ ਫਿੱਕੇ। ਜਨਮਿ = ਜੰਮ ਕੇ ॥੫॥

SikhNet (Spanish)La gente nace sólo para morir una y otra vez en el ciclo de la reencarnación una y otra vez. (5)

ਮਾਇਆ ਪਟਲ. ਪਟਲ ਹੈ ਭਾਰੀ; ਘਰੁ ਘੂਮਨਿ ਘੇਰਿ ਘੁਲਾਵੈਗੋ ॥

maaeaa pattal. pattal hai bhaaree; ghar ghooman gher ghulaavaigo |

Sant Singh KhalsaThe veil of Maya is a thick and heavy veil, a whirlpool which destroys one's home.
Manmohan SinghMammon veil is a great veil and through it, man lands in the whirlpool of desire, wherein his home is destroyed.
Manmohan Singh (Punjabi)ਧਨ-ਦੌਲਤ ਦਾ ਪੜਦਾ ਇਕ ਵੱਡਾ ਪੜਦਾ ਹੈ। ਤੇ ਹਿਯ ਦੇ ਰਾਹੀਂ ਬੰਦਾ ਖਾਹਿਸ਼ ਦੀ ਘੁਮਣਘੇਰੀ ਵਿੱਚ ਜਾ ਡਿਗਦਾ ਹੈ ਜਿਸ ਅੰਦਰ ਉਸ ਦਾ ਧਾਮ ਨਸ਼ਟ ਹੋ ਜਾਂਦਾ ਹੈ।
Fareedkot Teekaਸਭੀ (ਪਟਲ) ਪੜਦੋਂ ਮੇਂ ਸੇ ਮਾਯਾ ਕਾ ਪੜਦਾ ਭਾਰੀ ਹੈ, ਜੋ ਇਸ ਕਰ (ਘਰੁ) ਰਿਦਾ ਘੂਮਣ ਘੇਰੀ ਵਿਸ਼ਿਆਂ ਮੇਂ (ਘੁਲਾਵੈਗੋ) ਮਿਲਾਵੇਗਾ॥
Prof. Sahib Singhਹੇ ਮੇਰੇ ਮਨ! ਮਾਇਆ (ਦੇ ਮੋਹ) ਦਾ ਪਰਦਾ ਬੜਾ ਕਰੜਾ ਪਰਦਾ ਹੈ, (ਇਸ ਮੋਹ ਦੇ ਪਰਦੇ ਦੇ ਕਾਰਨ ਮਨੁੱਖ ਲਈ ਉਸ ਦਾ) ਘਰ ਘੁੰਮਣ-ਘੇਰੀ ਬਣ ਜਾਂਦਾ ਹੈ, (ਇਸ ਵਿਚ ਡੁੱਬਣ ਤੋਂ ਬਚਣ ਲਈ ਸਾਰੀ ਉਮਰ ਮਨੁੱਖ) ਘੋਲ ਕਰਦਾ ਹੈ।

ਪਦ ਅਰਥ ਪਟਲ = ਪਰਦਾ। ਘੂਮਨਿ ਘੇਰਿ = ਘੁੰਮਣਘੇਰੀ। ਘੁਲਾਵੈਗੋ = ਘੁਲਦਾ ਹੈ, ਦੁੱਖੀ ਹੁੰਦਾ ਹੈ।

SikhNet (Spanish)El velo de Maya es grueso y pesado. Es un remolino que destruye el hogar.

ਪਾਪ ਬਿਕਾਰ ਮਨੂਰ ਸਭਿ ਭਾਰੇ; ਬਿਖੁ ਦੁਤਰੁ ਤਰਿਓ. ਨ ਜਾਵੈਗੋ ॥੬॥

paap bikaar manoor sabh bhaare; bikh dutar tario. na jaavaigo |6|

Sant Singh KhalsaSins and corrupt vices are totally heavy, like rusted slag. They will not let you cross over the poisonous and treacherous world-ocean. ||6||
Manmohan SinghAll the sins and vices are heavy like the rusted iron and with them the poisonous and arduous world ocean can be crossed not.
Manmohan Singh (Punjabi)ਸਾਰੇ ਗੁਨਾਹ ਅਤੇ ਕਸਮਲ ਜੰਗਾਲੇ ਹੋਏ ਲੋਹੇ ਦੀ ਮਾਨੰਦ ਬੋਝਲ ਹਨ ਅਤੇ ਉਨ੍ਹਾਂ ਦੇ ਨਾਲ ਜਹਿਰੀਲਾ ਅਤੇ ਕਠਨ ਸੰਸਾਰ ਸਮੁੰਦਰ ਪਾਰ ਕੀਤਾ ਨਹੀਂ ਜਾ ਸਕਦਾ।
Fareedkot Teekaਜੀਵ ਨੇ ਪਾਪ ਬਿਕਾਰ ਜੋ ਮਨੂਰ ਵਤ ਭਾਰੇ ਸਿਰ ਪੁਰ ਉਠਾਏ ਹੂਏ ਹੈਂ, ਇਸ ਕਰ ਬਿਖ ਰੂਪ ਕਠਨ ਸੰਸਾਰ ਸਮੁੰਦ੍ਰ ਸੇ ਤਰਾ ਨਹੀਂ ਜਾਵੇਗਾ॥੬॥☬ਜੇ ਕਹੇਂ ਕੋਈ ਤੇਰਗਾ ਭੀ? ਸੋ ਕਹਤੇ ਹੈਂ:
Prof. Sahib Singh(ਮੋਹ ਵਿਚ ਫਸ ਦੇ ਕੀਤੇ ਹੋਏ) ਪਾਪ ਵਿਕਾਰ ਸੜੇ ਹੋਏ ਲੋਹੇ ਵਰਗੇ ਭਾਰੇ (ਬੋਝ) ਬਣ ਜਾਂਦੇ ਹਨ, (ਇਹਨਾਂ ਦੇ ਕਾਰਨ) ਆਤਮਕ ਮੌਤ ਲਿਆਉਣ ਵਾਲੇ ਜ਼ਹਰ-ਰੂਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣਾ ਔਖਾ ਹੋ ਜਾਂਦਾ ਹੈ, (ਮਾਇਆ-ਵੇੜ੍ਹੇ ਮਨੁੱਖ ਪਾਸੋਂ ਉਸ ਵਿਚੋਂ) ਪਾਰ ਨਹੀਂ ਲੰਘਿਆ ਜਾ ਸਕਦਾ ॥੬॥

ਪਦ ਅਰਥ ਮਨੂਰ = ਸੜਿਆ ਹੋਇਆ ਲੋਹਾ। ਬਿਖੁ = (ਆਤਮਕ ਮੌਤ ਲਿਆਉਣੀ ਵਾਲੀ) ਜ਼ਹਰ। ਦੁਤਰੁ = ਜਿਸ ਤੋਂ ਪਾਰ ਲੰਘਣਾ ਔਖਾ ਹੁੰਦਾ ਹੈ ॥੬॥

SikhNet (Spanish)Pesados son los errores y los vicios corruptos. Como trabes oxidadas no te dejarán cruzar el traicionero y ponzoñoso océano del mundo. (6)

ਭਉ ਬੈਰਾਗੁ. ਭਇਆ ਹੈ ਬੋਹਿਥੁ; ਗੁਰੁ ਖੇਵਟੁ ਸਬਦਿ ਤਰਾਵੈਗੋ ॥

bhau bairaag. bheaa hai bohith; gur khevatt sabad taraavaigo |

Sant Singh KhalsaLet the Fear of God and neutral detachment be the boat; the Guru is the Boatman, who carries us across in the Word of the Shabad.
Manmohan SinghGod's fear and love are the ship and the Guru the helmsman, who ferries man across with the help of Lord's Name.
Manmohan Singh (Punjabi)ਰੱਬ ਦਾ ਡਰ ਅਤੇ ਪਿਆਰ ਜਹਾਜ ਹੈ ਅਤੇ ਗੁਰੂ ਜੀ ਮਲਾਹ ਹਨ, ਜੋ ਪ੍ਰਭੂ ਦੇ ਨਾਮ ਦੁਆਰਾ ਇਨਸਾਨ ਨੂੰ ਪਾਰ ਕਰ ਦਿੰਦੇ ਹਨ।
Fareedkot Teekaਜਿਨ ਕੋ ਭੈ ਅਰ ਬੈਰਾਗ ਕਰ ਕੇ ਗ੍ਯਾਨੁ ਵਾ ਨਾਮੁ ਜਹਾਜੁ ਪ੍ਰਾਪਤਿ ਹੂਆ ਹੈ, ਤਿਨ ਕੋ ਗੁਰੂ (ਖੇਵਟੁ) ਮਲਾਹ (ਸਬਦਿ) ਉਪਦੇਸ ਕਰ ਕੇ ਸੰਸਾਰ ਸਮੁੰਦ੍ਰ ਸੇ ਤਰਾਇ ਦੇਵੇਗਾ॥
Prof. Sahib Singhਹੇ ਮੇਰੇ ਮਨ! (ਹਿਰਦੇ ਵਿਚ ਪਰਮਾਤਮਾ ਦਾ) ਅਦਬ ਅਤੇ ਪਿਆਰ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਜਹਾਜ਼ ਬਣ ਜਾਂਦਾ ਹੈ (ਜਿਸ ਮਨੁੱਖ ਦੇ ਅੰਦਰ ਪਿਆਰ ਹੈ ਡਰ ਹੈ, ਉਸ ਨੂੰ) ਗੁਰੂ ਮਲਾਹ (ਆਪਣੇ) ਸ਼ਬਦ ਦੀ ਰਾਹੀਂ ਪਾਰ ਲੰਘਾ ਲੈਂਦਾ ਹੈ।

ਪਦ ਅਰਥ ਭਉ = ਡਰ, ਅਦਬ। ਬੈਰਾਗੁ = ਪਿਆਰ, ਲਗਨ। ਬੋਹਿਥੁ = ਜਹਾਜ਼। ਖੇਵਟੁ = ਮਲਾਹ। ਸਬਦਿ = ਸ਼ਬਦ ਦੀ ਰਾਹੀਂ। ਤਰਾਵੈਗੋ = ਤਰਾਵੈ, ਪਾਰ ਲੰਘਾ ਦੇਂਦਾ ਹੈ।

SikhNet (Spanish)Deja que el Temor Reverencial a Dios y el desapego neutro sean la Barca. El Guru es el Barquero que nos lleva a través en la Palabra del Shabd.

ਰਾਮ ਨਾਮੁ ਹਰਿ ਭੇਟੀਐ; ਹਰਿ ਰਾਮੈ ਨਾਮਿ ਸਮਾਵੈਗੋ ॥੭॥

raam naam har bhetteeai; har raamai naam samaavaigo |7|

Sant Singh KhalsaMeeting with the Lord, the Name of the Lord, merge in the Lord, the Name of the Lord. ||7||
Manmohan SinghMeeting with the Lord God's Name, one merges in the Name of the Lord God.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਨਾਲ ਮਿਲਣ ਦੁਆਰਾ ਇਨਸਾਨ ਸੁਆਮੀ ਦੇ ਨਾਮ ਵਿੱਚ ਹੀ ਲੀਨ ਹੋ ਜਾਂਦਾ ਹੈ।
Fareedkot Teekaਜਬ ਹਰੀ ਕਾ ਰਾਮ ਨਾਮ ਮਿਲ ਜਾਵੇਗਾ ਤੌ ਹਰੀ ਬ੍ਯਾਪਕ ਨਾਮੀ ਵਿਖੇ ਜੀਉ ਸਮਾਇ ਜਾਵੇਗਾ॥੭॥
Prof. Sahib Singhਪਰਮਾਤਮਾ ਦਾ ਨਾਮ (ਜਪ ਕੇ) ਪਰਮਾਤਮਾ ਨੂੰ ਮਿਲ ਸਕੀਦਾ ਹੈ; (ਜਿਸ ਮਨੁੱਖ ਦੇ ਅੰਦਰ ਅਦਬ ਤੇ ਪਿਆਰ ਹੈ, ਉਹ) ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥

ਪਦ ਅਰਥ ਭੇਟੀਐ = ਮਿਲ ਸਕੀਦਾ ਹੈ। ਰਾਮੈ ਨਾਮਿ = ਪਰਮਾਤਮਾ ਦੇ ਨਾਮ ਵਿਚ ॥੭॥

SikhNet (Spanish)Encontrando al Señor, el Nombre del Señor, te inmerjes en Él, en el Nombre del Señor. (7)

ਅਗਿਆਨਿ ਲਾਇ ਸਵਾਲਿਆ; ਗੁਰ ਗਿਆਨੈ ਲਾਇ ਜਗਾਵੈਗੋ ॥

agiaan laae savaaliaa; gur giaanai laae jagaavaigo |

Sant Singh KhalsaAttached to ignorance, people are falling asleep; attached to the Guru's spiritual wisdom, they awaken.
Manmohan SinghAttached to ignorance, man is lulled to sleep and, yoking him to gnosis, the Guru awakens him.
Manmohan Singh (Punjabi)ਬੇਸਮਝੀ ਨਾਲ ਜੁੜਿਆ ਬੰਦਾ ਸੁਆਲ ਦਿੱਤਾ ਗਿਆ ਹੈ ਅਤੇ ਗਿਆਤ ਨਾਲ ਜੋੜ ਗੁਰੂ ਜੀ ਉਸ ਨੂੰ ਜਗਾ ਦਿੰਦੇ ਹਨ।
Fareedkot Teekaਅਗ੍ਯਾਨ ਮੇਂ ਲਾਇ ਕਰ ਪਰਮੇਸ੍ਵਰ ਨੇ ਜੀਵੋਂ ਕੋ ਸੁਲਾਯਾ ਹੂਆ ਹੈ ਔਰ ਗੁਰੋਂ ਦ੍ਵਾਰੇ ਗ੍ਯਾਨ ਮੇਂ ਲਾਇਕਰ ਜਗਾਇ ਦੇਵੇਗਾ॥
Prof. Sahib Singh(ਪਰਮਾਤਮਾ ਕਦੇ ਜੀਵ ਨੂੰ) ਅਗਿਆਨਤਾ ਵਿਚ ਫਸਾ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੰਵਾਈ ਰੱਖਦਾ ਹੈ, ਕਦੇ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਸੂਝ ਵਿਚ ਟਿਕਾ ਕੇ (ਉਸ ਨੀਂਦ ਤੋਂ) ਜਗਾ ਦੇਂਦਾ ਹੈ,

ਪਦ ਅਰਥ ਅਗਿਆਨਿ = ਅੱਗਿਆਨਤਾ ਵਿਚ। ਲਾਇ = ਜੋੜ ਕੇ। ਗੁਰ ਗਿਆਨੈ = ਗੁਰੂ ਦੇ ਦੱਸੇ ਗਿਆਨ ਵਿਚ।

SikhNet (Spanish)En la ignorancia, la gente cae dormida, pero apegados a la Sabiduría Espiritual del Guru, despiertan.

ਨਾਨਕ. ਭਾਣੈ ਆਪਣੈ; ਜਿਉ ਭਾਵੈ. ਤਿਵੈ ਚਲਾਵੈਗੋ ॥੮॥੧॥

naanak. bhaanai aapanai; jiau bhaavai. tivai chalaavaigo |8|1|

Sant Singh KhalsaO Nanak, by His Will, He makes us walk as He pleases. ||8||1||
Manmohan SinghO Nanak, in His will, the Lord makes man walk, in the same way as it pleases Him.
Manmohan Singh (Punjabi)ਹੇ ਨਾਨਕ! ਆਪਣੀ ਰਜਾ ਅੰਦਰ ਸੁਆਮੀ ਬੰਦੇ ਨੂੰ ਉਸੇ ਤਰ੍ਹਾਂ ਹੀ ਤੋਰਦਾ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਭਾਣੇ ਬੀਚ ਜਿਸ ਤਰਾਂ ਤਿਸ ਕੋ ਭਾਵਤਾ ਹੈ, ਤਿਸੀ ਤਰਾਂ ਤੀਨੋਂ ਕਾਲੋਂ ਮੇਂ ਜੀਵੋਂ ਕੋ ਚਲਾਵਤਾ ਹੈ॥੮॥੧॥
Prof. Sahib Singhਹੇ ਨਾਨਕ! ਜਿਵੇਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵ ਨੂੰ ਜੀਵਨ ਰਾਹ ਤੇ) ਤੋਰਦਾ ਹੈ ॥੮॥੧॥

ਪਦ ਅਰਥ ਭਾਣੈ = ਰਜ਼ਾ ਵਿਚ। ਭਾਵੈ = ਚੰਗਾ ਲੱਗਦਾ ਹੈ ॥੮॥੧॥

SikhNet (Spanish)Oh, dice Nanak, a través de Su Voluntad Él nos hace caminar como Le place. (8-1)

Open this shabad →

Shabad Guru Ramdas Ji Raag Kaanraa continues on Ang 1309

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਜਪਿ ਮਨ. ਹਰਿ ਹਰਿ ਨਾਮੁ; ਤਰਾਵੈਗੋ ॥

jap man. har har naam; taraavaigo |

Sant Singh KhalsaO mind, chant the Name of the Lord, Har, Har, and be carried across.
Manmohan SinghO my soul, utter thou the Lord God's Name and it shall ferry thee across.
Manmohan Singh (Punjabi)ਹੇ ਮੇਰੀ! ਤੂੰ ਸਾਈਂ ਹਰੀ ਦੇ ਨਾਮ ਦਾ ਉਚਾਰਨ ਕਰ ਅਤੇ ਇਹ ਤੇਰਾ ਪਾਰ ਉਤਾਰਾ ਕਰ ਦੇਵੇਗਾ।
Fareedkot Teekaਹੇ ਮਨ! ਹਰਿ ਹਰਿ ਨਾਮ ਕੋ ਜਪੁ, ਤੇਰੇ ਕੋ ਸੰਸਾਰ ਸਮੁੰਦ੍ਰ ਸੇ ਤਰਾਇ ਦੇਵੇਗਾ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਤਰਾਵੈਗੋ = ਤਰਾਵੈ, ਪਾਰ ਲੰਘਾ ਦੇਂਦਾ ਹੈ।

SikhNet (Spanish)Oh mente, canta el Nombre del Señor Jar, Jar y sé llevado a través.

ਜੋ ਜੋ ਜਪੈ. ਸੋਈ ਗਤਿ ਪਾਵੈ; ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥

jo jo japai. soee gat paavai; jiau dhraoo prahilaad samaavaigo |1| rahaau |

Sant Singh KhalsaWhoever chants and meditates on it is emancipated. Like Dhroo and Prahlaad, they merge in the Lord. ||1||Pause||
Manmohan SinghWhosoever meditates on Him, he is emancipated and merges in the Lord like Dhru and Prahlad. Pause.
Manmohan Singh (Punjabi)ਜੋ ਕੋਈ ਉਸ ਦਾ ਸਿਮਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਧਰੂ ਤੇ ਪ੍ਰਹਿਲਾਦ ਦੀ ਮਾਨੰਦ ਸਾਈਂ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਜੋ ਪੁਰਸ ਜਪਤਾ ਹੈ, ਸੋਈ ਮੁਕਤੀ ਪਾਵਤਾ ਹੈ ਔਰ ਧ੍ਰੂ, ਪ੍ਰਹਿਲਾਦ ਵਤ ਹਰੀ ਮੇਂ ਸਮਾਇ ਜਾਵੈਗਾ॥੧॥ ਰਹਾਉ ॥
Prof. Sahib Singhਜਿਹੜਾ ਜਿਹੜਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ (ਤੇ, ਪਰਮਾਤਮਾ ਵਿਚ ਹੀ ਲੀਨ ਹੋ ਜਾਂਦਾ ਹੈ) ਜਿਵੇਂ ਧ੍ਰੂ ਅਤੇ ਪ੍ਰਹਿਲਾਦ (ਆਪੋ ਆਪਣੇ ਸਮੇ ਪ੍ਰਭੂ ਵਿਚ) ਲੀਨ ਹੁੰਦਾ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਜੋ ਜੋ = ਜਿਹੜਾ ਜਿਹੜਾ ਮਨੁੱਖ। ਸੋਈ = ਉਹ ਹੀ। ਗਤਿ = ਉੱਚੀ ਆਤਮਕ ਅਵਸਥਾ। ਸਮਾਵੈਗੋ = ਸਮਾਵੈ, ਲੀਨ ਹੋ ਜਾਂਦਾ ਰਿਹਾ ਹੈ ॥੧॥ ਰਹਾਉ ॥

SikhNet (Spanish)Quién canta y medita en Él será emancipado, así como Dhru y Prahlad se fundieron en el Señor. (1-Pausa)

Open this shabad (19 lines, Angs 1308-1309) →

Ang 1308 of 1430