ੴ

ਸਿੱਖਬਾਣੀ · SikhBani

ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥

maan maangau taan maangau dhan lakhamee sut deh 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1307, 1308 · 6 lines
Translations

ਕਾਨੜਾ ਮਹਲਾ ੫ ॥

kaanarraa mahalaa 5 | Ang 1307

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan, Quinto Canal Divino.

ਜਨ ਕੋ; ਪ੍ਰਭੁ ਸੰਗੇ ਅਸਨੇਹੁ ॥

jan ko; prabh sange asanehu | Ang 1307

Sant Singh KhalsaGod's humble servant is in love with Him.
Manmohan SinghI, the Lord's slave, bear love to my Lord.
Manmohan Singh (Punjabi)ਮੈਂ ਪ੍ਰਭੂ ਦੇ ਗੋਲੇ ਦਾ ਪ੍ਰਭੂ ਨਾਲ ਪਿਆਰ ਹੈ।
Fareedkot Teekaਮੈਂ ਦਾਸ ਕਾ ਹੇ ਪ੍ਰਭੂ! ਤੇਰੇ ਸੰਗ (ਅਸਨੇਹੁ) ਪ੍ਰੇਮ ਹੈ॥
Prof. Sahib Singhਹੇ ਪ੍ਰਭੂ! ਤੂੰ ਆਪਣੇ ਸੇਵਕ ਦੇ ਸਿਰ ਉਤੇ ਰਾਖਾ ਹੈਂ, (ਤੇਰੇ ਸੇਵਕ ਦਾ ਤੇਰੇ) ਨਾਲ ਪਿਆਰ (ਟਿਕਿਆ ਰਹਿੰਦਾ ਹੈ)।

ਪਦ ਅਰਥ ਕੋ = ਦਾ। ਪ੍ਰਭੁ = ਮਾਲਕ। ਸੰਗੇ = (ਤੇਰੇ) ਨਾਲ। ਅਸਨੇਹੁ = ਨੇਹੁ, ਪਿਆਰ।

SikhNet (Spanish)El Humilde Sirviente de Dios está enamorado de Él. Tú eres mi Amigo,

ਸਾਜਨੋ ਤੂ ਮੀਤੁ ਮੇਰਾ; ਗ੍ਰਿਹਿ ਤੇਰੈ. ਸਭੁ ਕੇਹੁ ॥੧॥ ਰਹਾਉ ॥

saajano too meet meraa; grihi terai. sabh kehu |1| rahaau | Ang 1307

Sant Singh KhalsaYou are my Friend, my very best Friend; everything is in Your Home. ||1||Pause||
Manmohan SinghO Lord, Thou alone are my Friend and Intimate. All the things are in Thy abode.
Manmohan Singh (Punjabi)ਹੇ ਸੁਆਮੀ! ਕੇਵਲ ਤੂੰ ਹੀ ਮੇਰਾ ਮਿੱਤ੍ਰ ਅਤੇ ਯਾਰ ਹੈ। ਸਾਰੀਟਾਂ ਹੀ ਵਸਤੂਆਂ ਤੇਰੇ ਘਰ ਵਿੱਚ ਹਨ।
Fareedkot Teekaਤੂੰ ਮੇਰਾ ਮਨੁ ਤਨੁ ਕਾ ਮਿਤ੍ਰ ਹੈਂ ਤੇਰੇ ਘਰ ਮੇਂ ਸਭੀ ਕਛੁ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ (ਹੀ) ਮੇਰਾ ਸੱਜਣ ਹੈਂ, ਤੂੰ (ਹੀ) ਮੇਰਾ ਮਿੱਤਰ ਹੈਂ, ਤੇਰੇ ਘਰ ਵਿਚ ਹਰੇਕ ਪਦਾਰਥ ਹੈ ॥੧॥ ਰਹਾਉ ॥

ਪਦ ਅਰਥ ਸਾਜਨੋ = ਸਾਜਨੁ, ਸੱਜਣ। ਗ੍ਰਿਹਿ ਤੇਰੈ = ਤੇਰੇ ਘਰ ਵਿਚ। ਸਭ ਕੇਹੁ = ਸਭ ਕੁਝ, ਹਰੇਕ ਪਦਾਰਥ ॥੧॥ ਰਹਾਉ ॥

SikhNet (Spanish)mi Mejor Amigo y todo se encuentra en Tu Hogar. (1-Pausa)

ਮਾਨੁ ਮਾਂਗਉ. ਤਾਨੁ ਮਾਂਗਉ; ਧਨੁ ਲਖਮੀ ਸੁਤ ਦੇਹ ॥੧॥

maan maangau. taan maangau; dhan lakhamee sut deh |1| Ang 1307

Sant Singh KhalsaI beg for honor, I beg for strength; please bless me with wealth, property and children. ||1||
Manmohan SinghI ask for glory, I ask for power and bless Thou me with riches, property and sons.
Manmohan Singh (Punjabi)ਮੈਂ ਪ੍ਰਭਤਾ ਮੰਗਦਾ ਹਾਂ, ਮੈਂ ਬਲ ਮੰਗਦਾ ਹਾਂ ਅਤੇ ਤੂੰ ਮੈਨੂੰ ਦੌਲਤ, ਜਾਇਦਾਦ ਅਤੇ ਪੁਤਰ ਬਖਸ਼।
Fareedkot Teekaਮਾਨੁ ਮਾਂਗਤਾ ਹੂੰ ਔ (ਤਾਨੁ) ਬਲੁ ਮਾਂਗਤਾ ਹੂੰ, (ਧਨੁ) ਰੋਕੜੀ, ਲਖਮੀ, ਹਾਥੀ, ਘੋੜਾ, ਪੁਤ੍ਰ ਏਹ ਸਭੀ ਮੁਝ ਕੋ ਦੀਜੀਏ॥੧॥
Prof. Sahib Singhਹੇ ਪ੍ਰਭੂ! ਮੈਂ (ਤੇਰੇ ਦਰ ਤੋਂ) ਇੱਜ਼ਤ ਮੰਗਦਾ ਹਾਂ, (ਤੇਰਾ) ਆਸਰਾ ਮੰਗਦਾ ਹਾਂ, ਧਨ-ਪਦਾਰਥ ਮੰਗਦਾ ਹਾਂ, ਪੁੱਤਰ ਮੰਗਦਾ ਹਾਂ, ਸਰੀਰਕ ਅਰੋਗਤਾ ਮੰਗਦਾ ਹਾਂ ॥੧॥

ਪਦ ਅਰਥ ਮਾਨੁ = ਇੱਜ਼ਤ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਤਾਨੁ = ਤਾਕਤ, ਆਸਰਾ। ਲਖਮੀ = ਮਾਇਆ। ਸੁਤ = ਪੁੱਤਰ। ਦੇਹ = ਸਰੀਰ, ਸਰੀਰ-ਅਰੋਗਤਾ ॥੧॥

SikhNet (Spanish)Pido por honor y pido por fuerza, bendíceme con riqueza, propiedades e hijos. (1)

ਮੁਕਤਿ ਜੁਗਤਿ ਭੁਗਤਿ ਪੂਰਨ; ਪਰਮਾਨੰਦ ਪਰਮ ਨਿਧਾਨ ॥

mukat jugat bhugat pooran; paramaanand param nidhaan | Ang 1307

Sant Singh KhalsaYou are the Technology of liberation, the Way to worldly success, the Perfect Lord of Supreme Bliss, the Transcendent Treasure.
Manmohan SinghO my perfect Being. Thou are the Blesser of emancipation, prosperity and worldly comforts. supreme bliss and the most excellent treasure.
Manmohan Singh (Punjabi)ਹੇ ਮੇਰੇ ਪੂਰਨ ਪੁਰਖ! ਤੂੰ ਕਲਿਆਣ ਇਕਬਾਲ ਅਤੇ ਸੰਸਾਰੀ ਆਰਮ ਬਖਸ਼ਣਹਾਰ ਹੈ। ਕੇਵਲ ਤੂੰ ਹੀ ਮਹਾਨ ਖੁਸ਼ੀ ਅਤੇ ਮਹਾਨ ਸ਼੍ਰੇਸ਼ਟ ਖਜਾਨੇ ਦਾ ਪੁੰਜ ਹੈ।
Fareedkot Teekaਮੋਖ ਅਰ ਭੋਗ ਕੀ ਯੁਕਤੀ ਕਰ ਤੂੰ ਪੂਰਨ ਹੈਂ ਪੁਨਹ ਪਰਮ ਅਨੰਦ ਰੂਪ ਹੈਂ ਔ ਤੂੰ ਵੱਡੀ ਨਿਧੀਓਂ ਕਾ ਘਰ ਹੈਂ॥
Prof. Sahib Singhਹੇ ਪ੍ਰਭੂ! ਤੂੰ ਹੀ ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਹੈਂ, ਤੂੰ ਹੀ ਜੀਵਨ-ਜਾਚ ਸਿਖਾਂਦਾ ਹੈਂ, ਤੂੰ ਹੀ ਭੋਜਨ ਦੇਣ ਵਾਲਾ ਹੈਂ, ਤੂੰ ਸਭ ਤੋਂ ਉੱਚੇ ਆਨੰਦ ਤੇ ਸੁਖਾਂ ਦਾ ਖ਼ਜ਼ਾਨਾ ਹੈਂ।

ਪਦ ਅਰਥ ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ। ਜੁਗਤਿ = ਜੀਵਨ-ਜਾਚ। ਭੁਗਤਿ = ਖ਼ੁਰਾਕ, ਭੋਜਨ। ਪਰਮਾਨੰਦ = ਪਰਮ ਆਨੰਦ, ਸਭ ਤੋਂ ਉੱਚੇ ਆਨੰਦ ਦਾ ਮਾਲਕ। ਨਿਧਾਨ = ਖ਼ਜ਼ਾਨਾ।

SikhNet (Spanish)Eres el Camino de la Liberación, el camino del éxito en el mundo, el Señor Perfecto y de Suprema Gloria, el Tesoro Trascendente.

ਭੈ ਭਾਇ ਭਗਤਿ ਨਿਹਾਲ ਨਾਨਕ; ਸਦਾ ਸਦਾ ਕੁਰਬਾਨ ॥੨॥੪॥੪੯॥

bhai bhaae bhagat nihaal naanak; sadaa sadaa kurabaan |2|4|49| Ang 1308

Sant Singh KhalsaIn the Fear of God and loving devotion, Nanak is exalted and enraptured, forever and ever a sacrifice to Him. ||2||4||49||
Manmohan SinghImbued with Thy fear, love and meditation, Nanak is in utter bliss and is ever, ever a sacrifice unto Thee, O Lord.
Manmohan Singh (Punjabi)ਤੇਰੇ ਡਰ, ਪ੍ਰੇਮ ਅਤੇ ਸਿਮਰਨ ਨਾਲ ਰੰਗੀਜ ਨਾਨਕ ਪਰਮ ਪ੍ਰਸੰਨ ਹੈ ਅਤੇ ਹਮੇਸ਼ਾ, ਹਮੇਸ਼ਾਂ ਹੀ ਤੇਰੇ ਉਤੋਂ ਬਲਿਹਾਰਨੇ ਵੰਝਦਾ ਹਾਂ, ਹੇ ਸੁਆਮੀ!
Fareedkot Teekaਭੈ ਸੰਯੁਕਤ ਪ੍ਰੇਮਾ ਭਗਤੀ ਕਰਨੇ ਸੇ ਤੂੰ ਜੀਵੋਂ ਕੋ ਨਿਹਾਲ ਕਰਤਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਮਨ, ਬਾਣੀ ਕਰ ਤੇਰੇ ਉਪਰ ਸੇ ਸਦਾ ਕੁਰਬਾਨ ਜਾਤਾ ਹੂੰ॥੨॥੪॥੪੯॥☬ਭੇਖੀਓਂ ਕੋ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੈਥੋਂ) ਸਦਾ ਹੀ ਸਦਕੇ ਜਾਂਦਾ ਹਾਂ, (ਜਿਹੜੇ ਮਨੁੱਖ ਤੇਰੇ) ਡਰ ਵਿਚ ਪਿਆਰ ਵਿਚ (ਟਿਕ ਕੇ ਤੇਰੀ) ਭਗਤੀ (ਕਰਦੇ ਹਨ, ਉਹ) ਨਿਹਾਲ (ਹੋ ਜਾਂਦੇ ਹਨ) ॥੨॥੪॥੪੯॥

ਪਦ ਅਰਥ ਭੈ = ਡਰ ਵਿਚ, ਅਦਬ ਵਿਚ। ਭਾਇ = ਪਿਆਰ ਵਿਚ। ਨਿਹਾਲ = ਪਰਸੰਨ ॥੨॥੪॥੪੯॥

SikhNet (Spanish)En el Temor Reverencial a Dios y con Devoción Amorosa, Nanak se encuentra enaltecido y envuelto. Por siempre ofrece su ser en sacrificio a Él. (2-4-49)
Answers quote the Granth verbatim with Ang citations. AI commentary is not Gurbani and not a religious ruling.