ਸਲੋਕ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਸੰਤ ਸਹਾਈ ਜੀਅ ਕੇ; ਭਵਜਲ ਤਾਰਣਹਾਰ ॥
sant sahaaee jeea ke; bhavajal taaranahaar |
Sant Singh KhalsaThe Saints are the helpers, the support of the soul; they carry us cross the terrifying world-ocean.
Manmohan SinghThe saints are the succourers of the soul and are the ferry-men to cross the terrible world-ocean.
Manmohan Singh (Punjabi)ਸਾਧੂ ਜਿੰਦੜੀ ਦੇ ਸਹਾਇਕ ਹਨ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨਹਾਰ ਹਨ।
Fareedkot Teekaਇਸ ਜੀਅ ਕੇ ਸੰਤ ਹੀ ਸਹਾਈ ਹੈਂ ਔਰ ਇਸ ਸੰਸਾਰ ਸਮੁੰਦਰ ਥੀਂ ਤਾਰਣਹਾਰੇ ਹੈਂ॥
Prof. Sahib Singhਸੰਤ ਜਨ (ਜੀਵਾਂ ਦੀ) ਜਿੰਦ ਦੇ ਮਦਦਗਾਰ (ਬਣਦੇ ਹਨ), (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ।
ਪਦ ਅਰਥ ਜੀਅ ਕੇ = ਜਿੰਦ ਦੇ। ਸਹਾਈ = ਮਦਦਗਾਰ। ਭਵਜਲ = ਸੰਸਾਰ-ਸਮੁੰਦਰ। ਤਾਰਣਹਾਰ = ਪਾਰ ਲੰਘਾਣ ਦੀ ਸਮਰੱਥਾ ਵਾਲੇ।
SikhNet (Spanish)Los Santos son los amigos del Alma; nos llevan a través del mar de la existencia material.
ਸਭ ਤੇ ਊਚੇ ਜਾਣੀਅਹਿ; ਨਾਨਕ. ਨਾਮ ਪਿਆਰ ॥੧॥
sabh te aooche jaaneeeh; naanak. naam piaar |1|
Sant Singh KhalsaKnow that they are the highest of all; O Nanak, they love the Naam, the Name of the Lord. ||1||
Manmohan SinghO Nanak, know them to be the highest of all, as they cherish love for the Lord's Name.
Manmohan Singh (Punjabi)ਹੇ ਨਾਨਕ! ਤੂੰ ਉਨ੍ਹਾਂ ਨੂੰ ਸਾਰਿਆਂ ਨਾਲੋਂ ਬੁਲੰਦ ਸਮਝ, ਕਿਉਂ ਜੋ ਉਨ੍ਹਾਂ ਦਾ ਪ੍ਰਭੂ ਦੇ ਨਾਮ ਨਾਲ ਪ੍ਰੇਮ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕਾ ਵਾਹਿਗੁਰੂ ਕੇ ਨਾਮ ਸਾਥ ਪਿਆਰ ਹੈ ਇਸੀ ਤੇ ਸੋ ਸਭ ਤੇ ਊਚੇ ਜਾਣੀਤੇ ਹੈਂ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ (ਗੁਰਮੁਖ ਜਗਤ ਵਿਚ ਹੋਰ) ਸਭ ਪ੍ਰਾਣੀਆਂ ਤੋਂ ਸ੍ਰੇਸ਼ਟ ਮੰਨੇ ਜਾਂਦੇ ਹਨ ॥੧॥
ਪਦ ਅਰਥ ਤੇ = ਤੋਂ। ਜਾਣੀਅਹਿ = ਪਛਾਣੇ ਜਾਂਦੇ ਹਨ {ਵਰਤਮਾਨ ਕਾਲ, ਕਰਮ ਵਾਚ, ਅੰਨ ਪੁਰਖ, ਬਹੁ-ਵਚਨ} ॥੧॥
SikhNet (Spanish)Son lo más Alto de lo alto porque viven en el Amor del Nombre. (1)
ਜਿਨ ਜਾਨਿਆ. ਸੇਈ ਤਰੇ; ਸੇ ਸੂਰੇ ਸੇ ਬੀਰ ॥
jin jaaniaa. seee tare; se soore se beer |
Sant Singh KhalsaThose who know Him, cross over; they are the brave heroes, the heroic warriors.
Manmohan SinghThey, who know the Lord, swim across. They are the heroes and they alone, the warriors.
Manmohan Singh (Punjabi)ਜੋ ਸਾਈਂ ਨੂੰ ਜਾਣਦੇ ਹਨ ਉਹ ਪਾਰ ਉੱਤਰ ਜਾਂਦੇ ਹਨ। ਉਹ ਹੀ ਬਹਾਦਰ ਹਨ ਅਤੇ ਕੇਵਲ ਉਹ ਹੀ ਯੋਧੇ।
Fareedkot Teekaਜਿਨਾਂ ਵਾਹਿਗੁਰੂ ਕੋ ਜਾਨਿਆ ਹੈ, ਸੋਈ ਸੰਸਾਰ ਸੇ ਤਰੇ ਹੈਂ। ਸੋਈ ਇਸ ਸੰਸਾਰ ਮੇਂ ਸੂਰਮੇ ਹੈਂ ਔ ਪਰਲੋਕ ਮੇਂ ਮਨ ਬਾਣੀ ਕਰ ਕੇ ਬੀਰ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹੀ (ਅਸਲ) ਸੂਰਮੇ ਹਨ, ਉਹੀ (ਅਸਲ) ਬਹਾਦਰ ਹਨ।
ਪਦ ਅਰਥ ਜਾਨਿਆ = ਸਾਂਝ ਪਾਈ, ਜਾਣ-ਪਛਾਣ ਬਣਾਈ। ਸੇਈ = ਉਹੀ ਬੰਦੇ। ਤਰੇ = ਪਾਰ ਲੰਘ ਗਏ। ਸੂਰੇ = ਸੂਰਮੇ। ਬੀਰ = ਬਹਾਦਰ।
SikhNet (Spanish)Aquéllos que conocen nadan a través; son los únicos seres decorosos.
ਨਾਨਕ. ਤਿਨ ਬਲਿਹਾਰਣੈ; ਹਰਿ ਜਪਿ ਉਤਰੇ ਤੀਰ ॥੨॥
naanak. tin balihaaranai; har jap utare teer |2|
Sant Singh KhalsaNanak is a sacrifice to those who meditate on the Lord, and cross over to the other shore. ||2||
Manmohan SinghNanak is a sacrifice, unto those, who by uttering God's Name land on the shore.
Manmohan Singh (Punjabi)ਨਾਨਕ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹੈ ਜੋ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਕੰਢੇ ਜਾ ਲੱਗੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕੇ ਹਮ ਬਲਿਹਾਰੇ ਜਾਤੇ ਹੈਂ ਜੇਹੜੇ ਹਰੀ ਕੋ ਜਪ ਕੇ ਸੰਸਾਰ ਕੇ ਪਾਰਲੇ (ਤੀਰ) ਕਨਾਰੇ ਪਰ ਉਤਰੇ ਹੈਂ, ਭਾਵ ਬ੍ਰਹਮ ਕੋ ਪ੍ਰਾਪਤ ਹੂਏ ਹੈਂ॥੨॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਪਹੁੰਚ ਗਏ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥
ਪਦ ਅਰਥ ਜਪਿ = ਜਪ ਕੇ। ਤੀਰ = (ਪਾਰਲੇ) ਕੰਢੇ ॥੨॥
SikhNet (Spanish)Nanak se ofrece en sacrificio a ellos porque en la Contemplación de su Dios llegan hasta la otra orilla del océano de la existencia material. (2)