ਛੰਤੁ ॥
chhant |
Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।ਪਦ ਅਰਥ ਛੰਤੁ।
SikhNet (Spanish)Chhant
ਹਿਮਕਰ ਰੁਤਿ, ਮਨਿ ਭਾਵਤੀ; ਮਾਘੁ ਫਗਣੁ ਗੁਣਵੰਤ ਜੀਉ ॥
himakar rut, man bhaavatee; maagh fagan gunavant jeeo |
Sant Singh KhalsaThe snowy winter season, the months of Maagh and Phagun, are pleasing and ennobling to the mind.
Manmohan SinghThe autumnal or snow-bound season of the months of Maghand Phagan is pleasing to my mind and is very meritorious.
Manmohan Singh (Punjabi)ਮਾਘ ਤੇ ਫੱਗਣ ਦੇ ਮਹੀਨਿਆਂ ਦੀ ਪਤਝੜ ਜਾਂ ਬਰਫ਼ ਪੈਣ ਵਾਲੀ ਮੌਸਮ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ ਅਤੇ ਬੜੀ ਹੀ ਗੁਣਦਾਇਕ ਹੈ।
Fareedkot Teekaਈਹਾਂ ਹਿਮਕਰ ਸਬਦ ਕਰ ਕੇ ਸਿਸਰ ਰੁਤ ਕਾ ਗ੍ਰਹਣ ਕਰਨਾ ਜੋਗ੍ਯ ਹੈ। ਹੇ ਭਾਈ! ਸ਼ਾਂਤੀ ਕੇ ਕਰਨਹਾਰੀ ਰੁਤ ਸੰਸਾਰ ਕੇ ਮਨ ਭਾਵਤੀ ਮਾਘ ਫਗਨ ਕੀ ਵਡੀ ਗੁਣਵੰਤੀ ਹੈ॥
Prof. Sahib Singh(ਹੇ ਸਹੇਲੀਓ!) ਮਾਘ (ਦਾ ਮਹੀਨਾ) ਫੱਗਣ (ਦਾ ਮਹੀਨਾ, ਇਹ ਦੋਵੇਂ ਭੀ ਬੜੀਆਂ) ਖ਼ੂਬੀਆਂ ਵਾਲੇ ਹਨ, (ਇਹਨਾਂ ਮਹੀਨਿਆਂ ਦੀ) ਬਰਫ਼ਾਨੀ ਰੁੱਤ ਮਨਾਂ ਵਿਚ ਪਿਆਰੀ ਲੱਗਦੀ ਹੈ, (ਇਸੇ ਤਰ੍ਹਾਂ ਜਿਸ ਹਿਰਦੇ ਵਿਚ ਠੰਢ ਦਾ ਪੁੰਜ ਪ੍ਰਭੂ ਆ ਵੱਸਦਾ ਹੈ, ਉਥੇ ਭੀ ਵਿਕਾਰਾਂ ਦੀ ਤਪਸ਼ ਮੁੱਕ ਜਾਂਦੀ ਹੈ)।ਪਦ ਅਰਥ ਹਿਮ = ਬਰਫ਼। ਹਿਮਕਰ = ਬਰਫ਼ਾਨੀ, ਬਰਫ਼ ਪੈਦਾ ਕਰਨ ਵਾਲੀ। ਮਨਿ = ਮਨ ਵਿਚ। ਗੁਣਵੰਤ = ਗੁਣਾਂ ਵਾਲੇ, ਖ਼ੂਬੀਆਂ ਵਾਲੇ।
SikhNet (Spanish)La estación de nieve complace a mi mente; de mucho mérito son los meses de Maga y Faguna.
ਸਖੀ ਸਹੇਲੀ ਗਾਉ ਮੰਗਲੋ; ਗ੍ਰਿਹਿ ਆਏ ਹਰਿ ਕੰਤ ਜੀਉ ॥
sakhee sahelee gaau mangalo; grihi aae har kant jeeo |
Sant Singh KhalsaO my friends and companions, sing the songs of joy; my Husband Lord has come into my home.
Manmohan SinghO my mates and companions, sing ye the songs of rejoicing, God, my Groom, has entered into my home.
Manmohan Singh (Punjabi)ਹੇ ਮੇਰੀਓ ਅਤੇ ਸਾਥਣੋਂ! ਤੁਸੀਂ ਖ਼ੁਸ਼ੀ ਦੇ ਗੀਤ ਗਾਇਨ ਕਰੋ। ਵਾਹਿਗੁਰੂ ਮੇਰਾ ਪਤੀ, ਮੇਰੇ ਘਰ ਵਿੱਚ ਆ ਗਿਆ ਹੈ।
Fareedkot Teekaਮੇਰੇ ਘਰ ਮੇਂ ਹਰੀ ਰੂਪ ਕੰਤ ਆਏ ਹੈਂ, ਇਸਤੇ ਹੇ ਸਖੀ ਅਤੀ ਪਿਆਰੀ ਸਹੇਲੀ ਰੂਪ ਸੰਤੋ! ਮੰਗਲੋਂ ਕੋ ਗਾਵੋ॥
Prof. Sahib Singhਹੇ ਸਹੇਲੀਓ! ਤੁਸੀ (ਸ਼ਾਂਤੀ ਦੇ ਸੋਮੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰੋ। (ਜਿਹੜੀ-ਜੀਵ-ਇਸਤ੍ਰੀ ਇਹ ਉੱਦਮ ਕਰਦੀ ਹੈ, ਉਸ ਦੇ) ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਪਰਗਟਦਾ ਹੈ।ਪਦ ਅਰਥ ਸਖੀ ਸਹੇਲੀ = ਹੇ ਸਖੀ ਸਹੇਲੀ! ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਸਿਫ਼ਤ-ਸਾਲਾਹ ਦਾ ਗੀਤ।
SikhNet (Spanish)Canten, oh mis amigos, las Estrofas Nupciales de Éxtasis porque mi Señor Dios, ha entrado a mi casa,
ਗ੍ਰਿਹਿ ਲਾਲ ਆਏ. ਮਨਿ ਧਿਆਏ; ਸੇਜ ਸੁੰਦਰਿ ਸੋਹੀਆ ॥
grihi laal aae. man dhiaae; sej sundar soheea |
Sant Singh KhalsaMy Beloved has come into my home; I meditate on Him in my mind. The bed of my heart is beautifully adorned.
Manmohan SinghMy Beloved has come home, in my mind meditate I on Him and my hearty beauteous couch is bedecked,
Manmohan Singh (Punjabi)ਮੈਡਾਂ ਦਿਲਜਾਨੀ ਮੇਰੇ ਘਰ ਆ ਗਿਆ ਹੈ, ਮੈਂ ਆਪਣੇ ਚਿੱਤ ਵਿੱਚ ਉਸ ਦਾ ਸਿਮਰਨ ਕਰਦੀ ਹਾਂ ਅਤੇ ਮੈਡਾਂ ਹਿਰਦੇ-ਰੂਪੀ ਸੋਹਣਾ ਪਲੰਘ ਸ਼ਸ਼ੋਭਤ ਹੋ ਗਿਆ ਹੈ।
Fareedkot Teeka(ਗ੍ਰਿਹਿ) ਅੰਤਸਕਰਣ ਮੇਂ ਸੋ (ਲਾਲ) ਪਿਆਰੇ ਪਤੀ ਆਏ ਹੈਂ, ਜੋ ਮਨ ਮੇਂ ਧਿਆਏ ਥੇ, ਅੰਤਸਕਰਣ ਰੂਪ ਸੇਜਾ ਸੁੰਦਰ ਸੁਭਾਇਮਾਨ ਹੋਈ ਹੈ॥
Prof. Sahib Singhਹੇ ਸਹੇਲੀਓ! (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ) ਪ੍ਰੀਤਮ ਪ੍ਰਭੂ ਜੀ ਆ ਵੱਸਦੇ ਹਨ, (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਵਿਚ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ, (ਉਸ ਦੇ ਹਿਰਦੇ ਦੀ) ਸੇਜ ਸੋਹਣੀ ਸੁੰਦਰ ਹੋ ਜਾਂਦੀ ਹੈ।ਪਦ ਅਰਥ ਸੇਜ = ਹਿਰਦਾ-ਸੇਜ। ਸੁੰਦਰਿ = {ਲਫ਼ਜ਼ 'ਸੁੰਦਰ' ਤੋਂ ਇਸਤ੍ਰੀ ਲਿੰਗ}। ਸੋਹੀਆ = ਸੋਭਨੀਕ, ਸੋਹਣੀ ਬਣੀ ਹੋਈ।
SikhNet (Spanish)sí, mi Esposo ha venido a iluminar mi casa y adornar el aposento nupcial de mi mente.
ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ; ਦੇਖਿ ਦਰਸਨ ਮੋਹੀਆ ॥
van trin tribhavan bhe hariaa; dekh darasan moheea |
Sant Singh KhalsaThe woods, the meadows and the three worlds have blossomed forth in their greenery; gazing upon the Blessed Vision of His Darshan, I am fascinated.
Manmohan SinghThe woods, the grass-blades and the three worlds have become green and on seeing my Love's vision, I am bewitched.
Manmohan Singh (Punjabi)ਜੰਗਲ, ਘਾਹ ਦੀਆਂ ਤਿੜਾਂ ਅਤੇ ਤਿੰਨੇ ਜਿਹਾਨ ਸਰਸਬਜ਼ ਹੋ ਗਏ ਹਨ ਅਤੇ ਮੈਂ ਆਪਣੇ ਦਿਲਬਰ ਦੀ ਦੀਦਾਰ ਵੇਖ ਮੋਹੀ ਗਈ ਹਾਂ।
Fareedkot Teekaਜਿਸ ਕੀ ਸੱਤਾ ਕੋ ਪਾਇਕੈ (ਤ੍ਰਿਭਵਣ) ਤਿੰਨਾਂ ਭਵਨਾਂ ਮੇਂ ਵਣ ਤ੍ਰਿਣ, ਭਾਵ ਜੀਵ ਜੰਤੋਂ ਕਾ ਸਮੁਦਾਇ (ਹਰਿਆ) ਅਨੰਦਵਾਨ ਭਇਆ ਹੈ, ਤਿਸ ਵਾਹਿਗੁਰੂ ਕੇ ਦਰਸਨ ਕੋ ਦੇਖ ਕਰ ਕੇ ਮੈਂ ਮੋਹਤ ਹੂਈ ਹੂੰ॥
Prof. Sahib Singhਉਹ ਜੀਵ-ਇਸਤ੍ਰੀ (ਉਸ ਸਰਬ-ਵਿਆਪਕ ਦਾ) ਦਰਸ਼ਨ ਕਰ ਕੇ ਮਸਤ ਰਹਿੰਦੀ ਹੈ, ਉਸ ਨੂੰ ਜੰਗਲ, ਘਾਹ-ਬੂਟ, ਤਿੰਨ ਭਵਨ ਹਰੇ-ਭਰੇ ਦਿੱਸਦੇ ਹਨ।ਪਦ ਅਰਥ ਵਣੁ = ਜੰਗਲ। ਤ੍ਰਿਣੁ = ਘਾਹ-ਪੱਠਾ। ਦੇਖਿ = ਵੇਖ ਕੇ। ਮੋਹੀਆ = ਮਸਤ ਹੋ ਗਈ।
SikhNet (Spanish)En Su Visión mi mente está encantada y todos sus recovecos, bosques y llanuras, están en flor.
ਮਿਲੇ ਸੁਆਮੀ ਇਛ ਪੁੰਨੀ; ਮਨਿ ਜਪਿਆ ਨਿਰਮਲ ਮੰਤ ਜੀਉ ॥
mile suaamee ichh punee; man japiaa niramal mant jeeo |
Sant Singh KhalsaI have met my Lord and Master, and my desires are fulfilled; my mind chants His Immaculate Mantra.
Manmohan SinghMeeting with my Master, my desire is fulfilled and my mind repeats the Immaculate Name-spell.
Manmohan Singh (Punjabi)ਆਪਣੇ ਮਾਲਕ ਨਾਲ ਮਿਲ ਕੇ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ ਅਤੇ ਮੈਡਾਂ ਮਨੂਆ ਪਵਿੱਤਰ ਨਾਮ ਦੇ ਮੰਤ੍ਰ ਦਾ ਉਚਾਰਨ ਕਰਦਾ ਹੈ।
Fareedkot Teekaਜਬ ਮਨ ਮੇਂ ਗੁਰੋਂ ਕਾ ਨਿਰਮਲ ਉਪਦੇਸ਼ ਜਪਿਆ ਤਬ ਸੁਆਮੀ ਮਿਲੇ ਹੈਂ ਅਰ ਇਛਾ ਪੂਰਨ ਹੋਈਆਂ॥
Prof. Sahib Singhਹੇ ਸਹੇਲੀਓ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ, ਜਿਹੜੀ ਜੀਵ-ਇਸਤ੍ਰੀ ਆਪਣੇ ਮਨ ਵਿਚ ਉਸ ਦਾ ਪਵਿੱਤਰ ਨਾਮ-ਮੰਤ੍ਰ ਜਪਦੀ ਹੈ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ।ਪਦ ਅਰਥ ਪੁੰਨੀ = ਪੂਰੀ ਹੋਈ। ਨਿਰਮਲ = ਪਵਿੱਤਰ। ਮੰਤ = ਨਾਮ-ਮੰਤ੍ਰ।
SikhNet (Spanish)Encontrándome con el Maestro, estoy plenamente satisfecho y mi mente medita en el Mantra Inmaculado de Dios.
ਬਿਨਵੰਤਿ ਨਾਨਕ. ਨਿਤ ਕਰਹੁ ਰਲੀਆ; ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥
binavant naanak. nit karahu raleea; har mile sreedhar kant jeeo |7|
Sant Singh KhalsaPrays Nanak, I celebrate continuously; I have met my Husband Lord, the Lord of excellence. ||7||
Manmohan SinghPrays Nanak I have met God, my Groom who is the Lord of excellence and I now ever make merry.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ ਮੈਂ ਵਾਹਿਗੁਰੂ ਆਪਣੇ ਖਸਮ, ਨੂੰ ਮਿਲ ਪਈ ਹਾਂ, ਜੋ ਸ੍ਰੇਸ਼ਟਤਾ ਦਾ ਸੁਆਮੀ ਹੈ ਅਤੇ ਹੁਣ ਮੈਂ ਸਦਾ ਹੀ ਮੌਜਾਂ ਮਾਣਦੀ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਨਿਤ ਖੁਸ਼ੀਆਂ (ਕਰਹੁ) ਕਰਤੀ ਹਾਂ। ਹੇ ਸੰਤ ਰੂਪ ਸਖੀਓ! ਮੇਰੇ ਕੋ (ਹਰਿ) ਪਾਪੋਂ ਕੇ ਹਰਨੇਹਾਰੇ ਅਰ ਲਛਮੀ ਕੇ ਧਾਰਨੇਹਾਰੇ ਵਾਹਿਗੁਰੂ (ਕੰਤ) ਪਤੀ ਮਿਲੇ ਹੈਂ॥੭॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਓ! ਤੁਸੀ ਭੀ ਮਾਇਆ ਦੇ ਆਸਰੇ ਪ੍ਰਭੂ-ਪਤੀ ਨੂੰ ਮਿਲ ਕੇ ਸਦਾ ਆਤਮਕ ਆਨੰਦ ਮਾਣਿਆ ਕਰੋ ॥੭॥ਪਦ ਅਰਥ ਰਲੀਆ = ਖ਼ੁਸ਼ੀਆਂ। ਸ੍ਰੀ ਧਰ = ਲੱਛਮੀ ਦਾ ਆਸਰਾ, ਲੱਛਮੀ ਦਾ ਪਤੀ, ਪਰਮਾਤਮਾ ॥੭॥
SikhNet (Spanish)Dice Nanak, bailen con alegría, oh amigos, pues he encontrado a mi Señor y Maestro. (7)