ਕਲਿਆਨ ਮਹਲਾ ੪ ਅਸਟਪਦੀਆ ॥
kaliaan mahalaa 4 asattapadeea | Ang 1323
Sant Singh KhalsaKalyaan, Fourth Mehl, Ashtpadheeyaa:
Manmohan SinghKalyan 4th Guru. Ashtpadis.
Manmohan Singh (Punjabi)ਗਲਿਆਨ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ।
Prof. Sahib Singhਰਾਗ ਕਲਿਆਨੁ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ।
SikhNet (Spanish)Kalyaan, Mejl Guru Ram Das, Cuarto Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1323
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਰਾਮਾ. ਰਮ ਰਾਮੋ ਸੁਨਿ ਮਨੁ ਭੀਜੈ ॥
raamaa. ram raamo sun man bheejai | Ang 1323
Sant Singh KhalsaHearing the Name of the Lord, the All-pervading Lord, my mind is drenched with joy.
Manmohan SinghO my Lord, hearing Thy beauteous Name, my soul is mightily pleased.
Manmohan Singh (Punjabi)ਹੇ ਮੇਰੇ ਸੁਆਮੀ! ਤੇਰੇ ਸੁੰਦਰ ਨਾਮ ਨੂੰ ਸੁਣਨ ਦੁਆਰਾ, ਮੇਰੀ ਜਿੰਦੜੀ ਪਰਮ ਪ੍ਰਸੰਨ ਹੋ ਜਾਂਦੀ ਹੈ।
Fareedkot Teekaਹੇ ਰਾਮ! ਤੇਰੇ ਨਾਮ ਕੋ (ਰਮ) ਉਚਾਰ ਕਰ ਅਰ ਤੇਰਾ ਜਸ ਸੁਨ ਕਰ ਮੇਰਾ ਮਨ ਪ੍ਰਸੰਨ ਹੋਇਆ ਹੈ॥
Prof. Sahib Singhਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ।ਪਦ ਅਰਥ ਰਮ = ਰਮਿਆ ਹੋਇਆ, ਸਰਬ-ਵਿਆਪਕ। ਸੁਨਿ = ਸੁਣ ਕੇ। ਭੀਜੈ = (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ।
SikhNet (Spanish)La Dicha invade mi mente, cuando escucho el Nombre del Señor, el Señor Todo Prevaleciente.
ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ; ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥
har har naam amrit ras meetthaa; guramat sahaje peejai |1| rahaau | Ang 1323
Sant Singh KhalsaThe Name of the Lord, Har, Har, is Ambrosial Nectar, the most Sweet and Sublime Essence; through the Guru's Teachings, drink it in with intuitive ease. ||1||Pause||
Manmohan SinghThe Lord God's Name is an immortalising sweet ambrosia, which one in-drinks all-too spontaneously by the Guru's instructions. Pause.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਸੁਰਜੀਤ ਕਰਨ ਵਾਲਾ ਮਿੱਠੜਾ ਆਬਿ-ਹਿਥਾਤ ਹੈ। ਗੁਰਾਂ ਜੀ ਸਿਖਿਆ ਦੁਆਰਾ ਜਿਸ ਨੂੰ ਜੀਵ ਸੁਤੇ ਸਿਧ ਹੀ ਪਾਨ ਕਰ ਲੈਂਦਾ ਹੈ। ਠਹਿਰਾਉ।
Fareedkot Teekaਹੇ ਹਰਿ ਹਰਿ! ਤੇਰਾ ਨਾਮ ਅੰਮ੍ਰਿਤ ਰਸ ਕਾ ਸੁਆਦ ਅਤੀ ਮੀਠਾ ਹੈ, ਗੁਰ ਸਿਖਿਆ ਕਰ ਸਹਜੇ ਹੀ ਪੀਵੀਏ॥੧॥ ਰਹਾਉ ॥
Prof. Sahib Singhਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ। ਇਹ ਹਰਿ-ਨਾਮ-ਜਲ ਗੁਰੂ ਦੀ ਮੱਤ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ ॥੧॥ ਰਹਾਉ ॥ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕ ਕੇ। ਪੀਜੈ = ਪੀ ਸਕੀਦਾ ਹੈ ॥੧॥ ਰਹਾਉ ॥
SikhNet (Spanish)El Nombre del Señor, Jar, Jar, es Néctar Ambrosial, es la Esencia más Dulce y Sublime. Mediante la Enseñanza del Guru, Bébelo con toda facilidad intuitiva. (1-Pausa)
ਕਾਸਟ ਮਹਿ. ਜਿਉ ਹੈ ਬੈਸੰਤਰੁ; ਮਥਿ ਸੰਜਮਿ ਕਾਢਿ ਕਢੀਜੈ ॥
kaasatt meh. jiau hai baisantar; math sanjam kaadt kadteejai | Ang 1323
Sant Singh KhalsaThe potential energy of fire is within the wood; it is released if you know how to rub it and generate friction.
Manmohan SinghAs the fire is locked in the wood, but it is made manifest by the mortal who knows the way of rubbing the wood.
Manmohan Singh (Punjabi)ਜਿਸ ਤਰ੍ਹਾਂ ਲੱਕੜ ਵਿੱਚ ਅੱਗ ਬੰਦ ਹੈ, ਪ੍ਰੰਤੂ ਉਹ ਪ੍ਰਾਣੀ ਹੀ ਇਸ ਨੂੰ ਪ੍ਰਗਟ ਕਰਦਾ ਹੈ, ਜੋ ਲੱਕੜ ਨੂੰ ਰਗੜਨ ਦੀ ਜੁਗਤੀ ਨੂੰ ਜਾਣਦਾ ਹੈ।
Fareedkot Teekaਜੈਸੇ ਕਾਠ ਕੇ ਬੀਚ ਬੈਸੰਤਰ ਪੂਰਨ ਹੈ ਔਰ ਸੰਜਮ ਕੇ ਸਾਥ ਮਥ ਕਰ ਕੇ ਨਿਕਾਲਨੇ ਵਾਲਾ ਨਿਕਾਲ ਲੇਤਾ ਹੈ॥
Prof. Sahib Singhਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ) ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ,ਪਦ ਅਰਥ ਕਾਸਟ = ਲੱਕੜ। ਮਹਿ = ਵਿਚ। ਬੈਸੰਤਰੁ = ਅੱਗ। ਮਥਿ = ਰਿੜਕ ਕੇ। ਸੰਜਮਿ = ਸੰਜਮ ਨਾਲ, ਵਿਓਂਤ ਨਾਲ। ਕਾਢਿ ਕਢੀਜੈ = ਕੱਢ ਸਕੀਦੀ ਹੈ, ਪੈਦਾ ਕਰ ਲਈਦੀ ਹੈ।
SikhNet (Spanish)El potencial de la energía y del fuego está en el interior de la madera, y éste se libera si sabes como frotar y generar fricción;
ਰਾਮ ਨਾਮੁ ਹੈ ਜੋਤਿ ਸਬਾਈ; ਤਤੁ ਗੁਰਮਤਿ ਕਾਢਿ ਲਈਜੈ ॥੧॥
raam naam hai jot sabaaee; tat guramat kaadt leejai |1| Ang 1323
Sant Singh KhalsaIn just the same way, the Lord's Name is the Light within all; the Essence is extracted by following the Guru's Teachings. ||1||
Manmohan SinghSo is the light of the Lord's Name within all, but its quintessence if found through the Guru's teachings.
Manmohan Singh (Punjabi)ਏਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦਾ ਪ੍ਰਕਾਸ਼ ਸਾਰਿਆਂ ਦੇ ਅੰਦਰ ਹੈ, ਪ੍ਰੰਤੂ ਗੁਰੂ ਦੀ ਸਿਖਮਤ ਰਾਹੀਂ ਹੀ ਇਸ ਦਾ ਜੌਹਰ ਪਾਇਆ ਜਾਂਦਾ ਹੈ।
Fareedkot Teekaਹੇ ਨਾਮੀ ਰਾਮ! ਤੈਸੇ ਹੀ ਤੇਰੀ ਜੋਤਿ ਸਭ ਮੇਂ ਆਈ ਹੂਈ ਹੈ ਗੁਰ ਸਿਖਿਆ ਕਰ ਤਿਸ ਕੋ ਕਢ ਲਈਤਾ ਹੈ, ਭਾਵ ਸਾਖਿਆਤ ਕਰ ਲਈਤਾ ਹੈ॥੧॥
Prof. Sahib Singhਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮੱਤ ਦੀ ਰਾਹੀਂ ਸਮਝ ਸਕੀਦਾ ਹੈ ॥੧॥ਪਦ ਅਰਥ ਸਬਾਈ = ਸਾਰੀ (ਸ੍ਰਿਸ਼ਟੀ ਵਿਚ)। ਤਤੁ = ਨਿਚੋੜ, ਭੇਤ, ਅਸਲੀਅਤ ॥੧॥
SikhNet (Spanish)de la misma forma, el Nombre del Señor es la Luz en el interior de todos, y Su Esencia es extraída siguiendo la Enseñanza del Guru. (1)
ਨਉ ਦਰਵਾਜ. ਨਵੇ ਦਰ ਫੀਕੇ; ਰਸੁ ਅੰਮ੍ਰਿਤੁ ਦਸਵੇ ਚੁਈਜੈ ॥
nau daravaaj. nave dar feeke; ras amrit dasave chueejai | Ang 1323
Sant Singh KhalsaThere are nine doors, but the taste of these nine doors is bland and insipid. The Essence of Ambrosial Nectar trickles down through the Tenth Door.
Manmohan SinghThe body has nine doors but insipid is the relish of all the nine doors. It is in the tenth one, that the immortalising Nectar trickles.
Manmohan Singh (Punjabi)ਦੇਹ ਦੋ ਨੋ ਦੁਆਰੇ ਹਨ ਪ੍ਰੰਤੂ ਫਿਕਲਾ ਹੈ ਸੁਆਦ ਨੌ ਹੀ ਦੁਆਰਿਆਂ ਦਾ। ਇਹ ਦਸਵਾਂ ਦੁਆਰਾ ਹੀ ਹੈ ਜਿਸ ਵਿੱਚ ਸੁਰਜੀਤ ਕਰਨ ਵਾਲਾ ਨਾਮ-ਅੰਮ੍ਰਿਤ ਟਪਕਦਾ ਹੈ।
Fareedkot Teekaਨੌਂ ਗੋਲਕ ਜੋ ਪ੍ਰਗਟ ਹੈਂ, ਸੋ ਏਹ ਸਰੀਰ ਕੇ ਨਵੇਂ ਹੀ ਦਰਵਾਜੇ ਫੀਕੇ ਹੈਂ ਔਰ ਜੋਗੀ ਕੇ ਦਸਵੇਂ ਦੁਆਰ ਮੇਂ ਸੇ ਅੰਮ੍ਰਿਤ ਰਸ (ਚੁਈਜੈ) ਚੁਇੰਦਾ ਹੈ॥
Prof. Sahib Singh(ਮਨੁੱਖਾ ਸਰੀਰ ਦੇ) ਨੌ ਦਰਵਾਜ਼ੇ ਹਨ (ਜਿਨ੍ਹਾਂ ਦੀ ਰਾਹੀਂ ਮਨੁੱਖ ਦਾ ਸੰਬੰਧ ਬਾਹਰਲੀ ਦੁਨੀਆ ਨਾਲ ਬਣਿਆ ਰਹਿੰਦਾ ਹੈ, ਪਰ) ਇਹ ਨੌ ਹੀ ਦਰਵਾਜ਼ੇ (ਨਾਮ-ਰਸ ਵਲੋਂ) ਰੁੱਖੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਦਸਵੇਂ ਦਰਵਾਜ਼ੇ (ਦਿਮਾਗ਼) ਦੀ ਰਾਹੀਂ ਹੀ (ਮਨੁੱਖ ਦੇ ਅੰਦਰ ਪਰਗਟ ਹੁੰਦਾ ਹੈ, ਜਿਵੇਂ ਅਰਕ ਆਦਿਕ ਨਾਲ ਦੀ ਰਾਹੀਂ) ਚੋਂਦਾ ਹੈ।ਪਦ ਅਰਥ ਨਵੇ = ਨੌ ਹੀ। ਦਸਵੇ = ਦਸਵੇਂ (ਦਰਵਾਜ਼ੇ) ਦੀ ਰਾਹੀਂ। ਚੁਈਜੈ = ਚੋਈਦਾ ਹੈ।
SikhNet (Spanish)Hay nueve puertas, pero el abrirlas y cerrarlas dan una experiencia blanda e insípida. La Esencia del Néctar Ambrosial gotea a través de la Décima Puerta.
ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ; ਗੁਰਸਬਦੀ ਹਰਿ ਰਸੁ ਪੀਜੈ ॥੨॥
kripaa kripaa kirapaa kar piaare; gurasabadee har ras peejai |2| Ang 1323
Sant Singh KhalsaPlease take pity on me - be kind and compassionate, O my Beloved, that I may drink in the Sublime Essence of the Lord, through the Word of the Guru's Shabad. ||2||
Manmohan SinghShow Thou Thy mercy, compassion and Kindness unto me, O my Love, that I may in-drink the Lord's Name elixir through the Guru's word.
Manmohan Singh (Punjabi)ਮੇਰੇ ਉਤੇ ਤੂੰ ਆਪਣੀ ਰਹਿਮਤ, ਕਿਰਪਾ ਅਤੇ ਬਖਸ਼ਸ਼ ਧਾਰ, ਹੇ ਮੇਰੇ ਪ੍ਰੀਤਮਾ! ਤਾਂ ਜੋ ਗੁਰਾਂ ਦੀ ਬਾਣੀ ਰਾਹੀਂ ਮੈਂ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ ਸਕਾਂ।
Fareedkot Teekaਹੇ ਹਰੀ ਕ੍ਰਿਪਾ ਸ੍ਵਰੂਪ ਕਿਰਪਾ ਕੀ ਖਾਣ ਪਿਆਰੇ! ਹਮਾਰੇ ਪੁਰ ਕਿਰਪਾ ਦ੍ਰਿਸ਼ਟੀ ਕਰ, ਜੋ ਗੁਰੂ ਮਿਲੇਂ ਔਰ ਗੁਰੋਂ ਕੇ ਉਪਦੇਸ਼ ਕਰ, ਹੇ ਹਰੀ! ਤੇਰਾ ਰਸ ਪਾਨ ਕਰੀਏ॥੨॥
Prof. Sahib Singhਹੇ ਪਿਆਰੇ ਪ੍ਰਭੂ! (ਆਪਣੇ ਜੀਵਾਂ ਉੱਤੇ) ਸਦਾ ਹੀ ਮਿਹਰ ਕਰ, (ਜੇ ਤੂੰ ਮਿਹਰ ਕਰੇਂ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਇਹ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ॥੨॥ਪਦ ਅਰਥ ਪਿਆਰੇ = ਹੇ ਪਿਆਰੇ! ਸਬਦੀ = ਸਬਦ ਦੀ ਰਾਹੀਂ। ਪੀਜੈ = ਪੀ ਸਕੀਦਾ ਹੈ ॥੨॥
SikhNet (Spanish)Por favor ten Piedad de mí y muestra Tu Compasión y Bondad, oh Amado, para que así pueda beber de la Esencia Sublime del Señor a través de la Palabra del Shabd del Guru. (2)
ਕਾਇਆ ਨਗਰੁ. ਨਗਰੁ ਹੈ ਨੀਕੋ; ਵਿਚਿ ਸਉਦਾ. ਹਰਿ ਰਸੁ ਕੀਜੈ ॥
kaaeaa nagar. nagar hai neeko; vich saudaa. har ras keejai | Ang 1323
Sant Singh KhalsaThe body-village is the most sublime and exalted village, in which the merchandise of the Lord's Sublime Essence is traded.
Manmohan SinghThe body abode is the beauteous Township in which the business of the God's Nectar is transacted.
Manmohan Singh (Punjabi)ਦੇਹ ਦਾ ਪਿੰਡ ਇਕ ਸੁੰਦਰ ਪਿੰਡ ਹੈ, ਜਿਸ ਵਿੱਚ ਵਾਹਿਗੁਰੂ ਦੇ ਅੰਮ੍ਰਿਤ ਦਾ ਵਣਜ-ਵਪਾਰ ਕੀਤਾ ਜਾਂਦਾ ਹੈ।
Fareedkot Teekaਨਗਰੋਂ ਮੇਂ ਸੇ ਸਰੀਰ ਰੂਪੀ ਜੋ ਨਗਰ ਹੈ, ਸੋ ਅਤੀ ਸੁੰਦਰ ਹੈ। ਇਸ ਕੇ ਬੀਚ ਹੇ ਹਰੀ! ਨਾਮ ਰਸ ਕਾ ਸੌਦਾ ਕਰੀਏ॥
Prof. Sahib Singhਮਨੁੱਖਾ ਸਰੀਰ (ਮਾਨੋ, ਇਕ) ਸ਼ਹਿਰ ਹੈ, ਇਸ (ਸਰੀਰ-ਸ਼ਹਿਰ) ਵਿਚ ਹਰਿ-ਨਾਮ-ਰਸ (ਵਿਹਾਝਣ ਦਾ) ਵਣਜ ਕਰਦੇ ਰਹਿਣਾ ਚਾਹੀਦਾ ਹੈ।ਪਦ ਅਰਥ ਕਾਇਆ = ਸਰੀਰ। ਨੀਕੋ = ਚੰਗਾ, ਸੋਹਣਾ। ਵਿਚਿ = (ਕਾਇਆ ਦੇ) ਅੰਦਰ। ਕੀਜੈ = ਕਰਨਾ ਚਾਹੀਦਾ ਹੈ।
SikhNet (Spanish)La villa del cuerpo es preciosa y excelsa cuando la Mercancía de la Sublime Esencia del Señor es negociada.
ਰਤਨ ਲਾਲ ਅਮੋਲ ਅਮੋਲਕ; ਸਤਿਗੁਰ ਸੇਵਾ ਲੀਜੈ ॥੩॥
ratan laal amol amolak; satigur sevaa leejai |3| Ang 1323
Sant Singh KhalsaThe most precious and priceless gems and jewels are obtained by serving the True Guru. ||3||
Manmohan SinghPrecious, the most precious jewels and emeralds are attained through the True Guru's service.
Manmohan Singh (Punjabi)ਅਣਮੁੱਲੇ, ਪਰਮ ਅਣਮੁੱਲੇ ਜਵੇਹਰ ਅਤੇ ਮਾਣਕ ਸੱਚੇ ਗੁਰਾਂ ਦੀ ਟਹਿਲ ਸੇਵਾ ਰਾਹੀਂ ਪ੍ਰਾਪਤ ਹੋ ਜਾਂਦੇ ਹਨ।
Fareedkot Teekaਅਮੋਲਕ ਸੇ ਅਮੋਲਕ ਰਤਨ ਅਰ ਲਾਲ ਜੋ ਵੈਰਾਗ ਅਰ ਪ੍ਰੇਮ ਹੈ, ਸੋ ਸਤਿਗੁਰੋਂ ਕੀ ਸੇਵਾ ਕਰ ਲਈਤਾ ਹੈ॥੩॥
Prof. Sahib Singh(ਇਹ ਹਰਿ-ਨਾਮ-ਰਸ, ਮਾਨੋ) ਅਮੁੱਲੇ ਰਤਨ ਲਾਲ ਹਨ, (ਇਹ ਹਰਿ-ਨਾਮ-ਰਸ) ਗੁਰੂ ਦੀ ਸਰਨ ਪਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ ॥੩॥ਪਦ ਅਰਥ ਅਮੋਲ = ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ। ਲੀਜੈ = ਹਾਸਲ ਕਰ ਸਕੀਦਾ ਹੈ ॥੩॥
SikhNet (Spanish)Las Joyas y las Gemas más preciosas y apreciadas son obtenidas sirviendo al Verdadero Guru. (3)
ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ; ਭਰਿ ਸਾਗਰ ਭਗਤਿ ਕਰੀਜੈ ॥
satigur agam agam hai tthaakur; bhar saagar bhagat kareejai | Ang 1323
Sant Singh KhalsaThe True Guru is Inaccessible; Inaccessible is our Lord and Master. He is the overflowing Ocean of bliss - worship Him with loving devotion.
Manmohan SinghUnfathomable and Inscrutable is the Lord, who is the brimful ocean of bliss. Through the true Guru, embrace thou, His loving adoration.
Manmohan Singh (Punjabi)ਬੇਥਾਹ ਅਤੇ ਖੋਜ-ਰਹਿਤ ਹੈ ਸੁਆਮੀ, ਜੋ ਕਿ ਪ੍ਰਸੰਨਤਾ ਦਾ ਪਰੀਪੂਰਨ ਸਮੁੰਦਰ ਹੈ। ਸੱਚੇ ਗੁਰਾਂ ਦੇ ਰਾਹੀਂ ਤੂੰ ਉਸ ਦੀ ਪ੍ਰੇਮਮਈ ਉਪਾਸ਼ਨਾ ਧਾਰਨ ਕਰ।
Fareedkot Teekaਹੇ ਅਗਮ ਸੇ ਅਗਮ ਠਾਕੁਰ! ਸਤਿਗੁਰੋਂ ਦੁਆਰੇ ਸੰਸਾਰ ਸਮੁੰਦਰ ਜੋ ਨਾਮ ਰੂਪ ਜਲ ਕਰ ਭਰਾ ਹੂਆ ਹੈ, ਇਸ ਮੇਂ ਤੇਰੀ ਭਗਤੀ ਕਰੀਏ॥
Prof. Sahib Singhਗੁਰੂ ਅਪਹੁੰਚ ਪਰਮਾਤਮਾ (ਦਾ ਰੂਪ) ਹੈ। (ਅਮੋਲਕ ਰਤਨਾਂ ਲਾਲਾਂ ਨਾਲ) ਭਰੇ ਹੋਏ ਸਮੁੰਦਰ (ਪ੍ਰਭੂ) ਦੀ ਭਗਤੀ (ਗੁਰੂ ਦੀ ਸਰਨ ਪਿਆਂ ਹੀ) ਕੀਤੀ ਜਾ ਸਕਦੀ ਹੈ।ਪਦ ਅਰਥ ਅਗਮੁ = ਅਪਹੁੰਚ। ਭਰਿ = ਭਰਿਆ ਹੋਇਆ (ਅਮੋਲਕ ਰਤਨਾਂ ਲਾਲਾਂ ਨਾਲ)। ਭਰਿ ਸਾਗਰ ਭਗਤਿ = (ਅਮੋਲਕ ਲਾਲਾਂ ਰਤਨਾਂ ਨਾਲ) ਭਰੇ ਹੋਏ ਸਮੁੰਦਰ-ਪ੍ਰਭੂ ਦੀ ਭਗਤੀ। ਕਰੀਜੈ = ਕੀਤੀ ਜਾ ਸਕਦੀ ਹੈ।
SikhNet (Spanish)El Guru Verdadero es Inaccesible, así como Nuestro Señor y Maestro, Él es el Océano de Gloria que se excede. Alábalo con todo Amor y Devoción.
ਕ੍ਰਿਪਾ ਕ੍ਰਿਪਾ ਕਰਿ, ਦੀਨ ਹਮ ਸਾਰਿੰਗ; ਇਕ ਬੂੰਦ ਨਾਮੁ, ਮੁਖਿ ਦੀਜੈ ॥੪॥
kripaa kripaa kar, deen ham saaring; ik boond naam, mukh deejai |4| Ang 1323
Sant Singh KhalsaPlease take pity on me, and be Merciful to this meek song-bird; please pour a drop of Your Name into my mouth. ||4||
Manmohan SinghO Lord, show Thou mercy and compassion unto me, the meek sparrow hawk and pour into my mouth a drop of Thy Name.
Manmohan Singh (Punjabi)ਹੇ ਸਾਈਂ! ਤੂੰ ਮੈਂ ਮਸਕੀਨ ਪਪੀਹੇ ਉਤੇ ਮਿਹਰ, ਅਤੇ ਰਹਿਮਤ ਧਾਰ ਅਤੇ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਇਕ ਕਣੀ ਪਾ।
Fareedkot Teekaਹੇ ਕ੍ਰਿਪਾ ਕੀ ਖਾਨ! ਮੈਂ ਦੀਨ (ਸਾਗਰ) ਪਪੀਹੇ ਪੁਰ ਕ੍ਰਿਪਾ ਦ੍ਰਿਸਟੀ ਕਰ ਕੇ ਇਕ ਨਾਮ ਰੂਪੀ ਸ੍ਵਾਂਤੀ ਕੀ ਬੂੰਦ ਮੇਰੇ ਮੁਖ ਮੇਂ ਦੀਜੀਏ॥੪॥
Prof. Sahib Singhਹੇ ਪ੍ਰਭੂ! ਅਸੀਂ ਜੀਵ (ਤੇਰੇ ਦਰ ਦੇ) ਨਿਮਾਣੇ ਪਪੀਹੇ ਹਾਂ। ਮਿਹਰ ਕਰ, ਮਿਹਰ ਕਰ (ਜਿਵੇਂ ਪਪੀਹੇ ਨੂੰ ਵਰਖਾ ਦੀ) ਇਕ ਬੂੰਦ (ਦੀ ਪਿਆਸ ਰਹਿੰਦੀ ਹੈ, ਤਿਵੇਂ ਮੈਨੂੰ ਤੇਰੇ ਨਾਮ-ਜਲ ਦੀ ਪਿਆਸ ਹੈ, ਮੇਰੇ) ਮੂੰਹ ਵਿਚ (ਆਪਣਾ) ਨਾਮ (-ਜਲ) ਦੇਹ ॥੪॥ਪਦ ਅਰਥ ਦੀਨ = ਨਿਮਾਣੇ। ਸਾਰਿੰਗ = ਪਪੀਹੇ। ਮੁਖਿ = (ਮੇਰੇ) ਮੂੰਹ ਵਿਚ। ਦੀਜੈ = ਦੇਹ ॥੪॥
SikhNet (Spanish)Por favor, ten Piedad de mí y muestra Tu Misericordia a este pobre Chatvik, por favor vierte la Gota de Tu Nombre en mi boca. (4)
ਲਾਲਨੁ ਲਾਲੁ ਲਾਲੁ ਹੈ ਰੰਗਨੁ; ਮਨੁ ਰੰਗਨ ਕਉ ਗੁਰ ਦੀਜੈ ॥
laalan laal laal hai rangan; man rangan kau gur deejai | Ang 1323
Sant Singh KhalsaO Beloved Lord, please color my mind with the Deep Crimson Color of Your Love; I have surrendered my mind to the Guru.
Manmohan SinghTo gladden, gladden my mind, O my Guru, bless thou me with the loving adoration on the loved, loved Beloved.
Manmohan Singh (Punjabi)ਐ ਮੇਰੇ ਪਿਆਰੇ ਪ੍ਰਮੇਸ਼ਰ ਮੇਰੇ ਮਨ ਨੂੰ ਲਾਲਾ ਰੂਪ ਲਾਲ ਰੰਗ ਨਾਲ ਰੰਗ ਦੇ ਜਿਸ ਨੂੰ ਰੰਗਣ ਵਾਸਤੇ ਮੈਂ ਗੁਰੂ ਜੀ ਦੇ ਅਰਪਨ ਕਰ ਦਿੱਤਾ ਹੋਇਆ ਹੈ।
Fareedkot Teekaਹੇ (ਲਾਲ) ਪਿਆਰੇ! ਤੇਰੀ ਜੋ ਲਾਲ ਰੰਗਨ ਅਰਥਾਤ ਭਗਤੀ ਹੈ, ਸੋ ਮਨ ਰੂਪੀ ਬਸਤਰ ਲਾਲ ਰੰਗਨੇ ਕੇ ਵਾਸਤੇ ਗੁਰੋਂ ਦੁਆਰੇ ਮੇਰੇ ਕੋ ਦੀਜੀਏ॥
Prof. Sahib Singhਸੋਹਣਾ ਹਰਿ (-ਨਾਮ) ਬੜਾ ਸੋਹਣਾ ਰੰਗ ਹੈ। ਹੇ ਗੁਰੂ! (ਮੈਨੂੰ ਆਪਣਾ) ਮਨ ਰੰਗਣ ਲਈ (ਇਹ ਹਰਿ-ਨਾਮ ਰੰਗ) ਦੇਹ।ਪਦ ਅਰਥ ਲਾਲਨੁ = ਸੋਹਣਾ ਲਾਲ, ਸੋਹਣਾ ਹਰਿ-ਨਾਮ। ਰੰਗਨੁ = ਸੋਹਣਾ ਰੰਗ। ਗੁਰ = ਹੇ ਗੁਰੂ! ਦੀਜੈ = ਦੇਹ।
SikhNet (Spanish)Oh, Señor Bienamado colorea por favor mi mente con el Profundo Carmesí de Tu Amor. He entregado mi mente al Guru.
ਰਾਮ ਰਾਮ ਰਾਮ ਰੰਗਿ ਰਾਤੇ; ਰਸ ਰਸਿਕ ਗਟਕ ਨਿਤ ਪੀਜੈ ॥੫॥
raam raam raam rang raate; ras rasik gattak nit peejai |5| Ang 1323
Sant Singh KhalsaThose who are imbued with the Love of the Lord, Raam, Raam, Raam, continually drink in this essence in big gulps, savoring its sweet taste. ||5||
Manmohan SinghO my Lord, God, the All-pervading God, they, who are imbued with Thy love, ever tastefully in-drink in big draughts, Thy Name-Nectar.
Manmohan Singh (Punjabi)ਹੇ ਮੇਰੇ ਅਕਾਲ ਪੁਰਖ, ਸੁਆਮੀ ਵਿਆਪਕ ਵਾਹਿਗੁਰੂ ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਉਹ ਸਦੀਵ ਹੀ ਸੁਆਦ ਨਾਲ ਤੇਰੇ ਨਾਮ ਅੰਮ੍ਰਿਤ ਨੂੰ ਗਟਾਗਟ ਪਾਨ ਕਰਦੇ ਹਨ।
Fareedkot Teekaਹੇ ਰਾਮ! ਜੋ ਮਨ ਬਾਣੀ ਕਰ ਤੇਰੇ (ਰੰਗਿ) ਪ੍ਰੇਮ ਮੇਂ ਰਾਤੇ ਹੈਂ, ਸੋ (ਰਸਿਕ) ਪ੍ਰੇਮੀ ਹੋ ਕਰ ਤੇਰੇ ਨਾਮ ਰਸ ਕੋ ਗਟਾਕ ਅਰਥਾਤ ਏਕ ਰਸ ਨਿਤਾਪ੍ਰਤਿ ਪੀਵਤੇ ਹੈਂ॥੫॥
Prof. Sahib Singh(ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰੰਗ ਮਿਲ ਜਾਂਦਾ ਹੈ, ਉਹ) ਸਦਾ ਲਈ ਪਰਮਾਤਮਾ ਦੇ (ਨਾਮ-) ਰੰਗ ਵਿਚ ਰੰਗੇ ਰਹਿੰਦੇ ਹਨ, (ਉਹ ਮਨੁੱਖ ਨਾਮ-) ਰਸ ਦੇ ਰਸੀਏ (ਬਣ ਜਾਂਦੇ ਹਨ)। (ਇਹ ਨਾਮ-ਰਸ) ਗਟ ਗਟ ਕਰ ਕੇ ਸਦਾ ਪੀਂਦੇ ਰਹਿਣਾ ਚਾਹੀਦਾ ਹੈ ॥੫॥ਪਦ ਅਰਥ ਰੰਗਿ = ਰੰਗ ਵਿਚ। ਰਾਤੇ = ਰੰਗੇ ਜਾਂਦੇ ਹਨ। ਰਸ ਰਸਿਕ = ਨਾਮ-ਰਸ ਦੇ ਰਸੀਏ। ਗਟਕ = ਗਟ ਗਟ ਕਰ ਕੇ, ਸੁਆਦ ਨਾਲ। ਪੀਜੈ = ਪੀਣਾ ਚਾਹੀਦਾ ਹੈ ॥੫॥
SikhNet (Spanish)Quienes viven imbuidos en el Amor del Señor Ram, Ram, Ram, se beben a tragos esta Esencia, deleitándose con ese Sabor tan Dulce. (5)
ਬਸੁਧਾ ਸਪਤ ਦੀਪ ਹੈ ਸਾਗਰ; ਕਢਿ ਕੰਚਨੁ ਕਾਢਿ ਧਰੀਜੈ ॥
basudhaa sapat deep hai saagar; kadt kanchan kaadt dhareejai | Ang 1323
Sant Singh KhalsaIf all the gold of the seven continents and the oceans was taken out and placed before them,
Manmohan SinghIf the gold of the seven continents and oceans of the earth be taken out and placed before them.
Manmohan Singh (Punjabi)ਜੇਕਰ ਧਰਤੀ ਦੇ ਸੱਤਾ ਹੀ ਮਹਾਂਦੀਪਾਂ ਅਤੇ ਸਮੁੰਦਰਾਂ ਦਾ ਸੋਨਾ ਕੱਢ ਕੇ ਉਨ੍ਹਾਂ ਮੂਹਰੇ ਰਖ ਦੇਈਏ।
Fareedkot Teekaਪ੍ਰਿਥਵੀ ਕੇ ਸਾਤੋਂ ਦੀਪੋਂ ਕਾ ਸ੍ਵਰਨ ਕਾਢ ਕਰ ਔਰ ਸਾਤ ਸਮੁੰਦਰੋਂ ਕੇ ਰਤਨ ਕਾਢ ਕਰ ਇਕ ਠੌਰ ਰਖੀਏ॥
Prof. Sahib Singh(ਜਿਤਨੀ ਭੀ) ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ (ਜੇ ਇਸ ਨੂੰ) ਪੁੱਟ ਕੇ (ਇਸ ਵਿਚੋਂ ਸਾਰਾ) ਸੋਨਾ ਕੱਢ ਕੇ (ਬਾਹਰ) ਰੱਖ ਦਿੱਤਾ ਜਾਏ,ਪਦ ਅਰਥ ਬਸੁਧਾ = ਧਰਤੀ। ਸਪਤ = ਸੱਤ। ਦੀਪ = (द्वीप) ਜਜ਼ੀਰੇ, ਟਾਪੂ। ਸਾਗਰ = (ਸੱਤ) ਸਮੁੰਦਰ। ਕੰਚਨੁ = ਸੋਨਾ।
SikhNet (Spanish)Si todo el oro de los siete continentes y de los océanos fuera sacado y puesto ante ellos, esos Humildes Sirvientes de mi Señor y Maestro no lo voltearían ni a Ver,
ਮੇਰੇ ਠਾਕੁਰ ਕੇ ਜਨ ਇਨਹੁ. ਨ ਬਾਛਹਿ; ਹਰਿ ਮਾਗਹਿ ਹਰਿ ਰਸੁ ਦੀਜੈ ॥੬॥
mere tthaakur ke jan inahu. na baachheh; har maageh har ras deejai |6| Ang 1323
Sant Singh Khalsathe humble servants of my Lord and Master would not even want it. They beg for the Lord to bless them with the Lord's Sublime Essence. ||6||
Manmohan SinghMy Lord's slave desire it not. They beg their Lord. God for the grant of His Name elixir.
Manmohan Singh (Punjabi)ਮੇਰੇ ਮਾਲਕ ਦੇ ਗੋਲੇ ਇਸ ਨੂੰ ਨਹੀਂ ਚਾਹੁੰਦੇ ਉਹ ਸੁਆਮੀ ਵਾਹਿਗੁਰੂ ਪਾਸੋ ਉਸ ਦੇ ਨਾਮ ਅੰਮ੍ਰਿਤ ਦੀ ਦਾਤ ਮੰਗਦੇ ਹਨ।
Fareedkot Teekaਹੇ ਮੇਰੇ ਠਾਕਰ! ਤੇਰੇ ਦਾਸ ਇਨ ਕੋ ਨਹੀਂ ਚਾਹਤੇ ਹੈਂ। ਹੇ ਹਰੀ! ਇਹ ਮਾਂਗਤੇ ਹੈਂ ਕੇ ਹਮਾਰੇ ਕੋ ਹਰਿ ਨਾਮ ਰਸ ਦੀਜੀਏ॥੬॥
Prof. Sahib Singh(ਤਾਂ ਭੀ) ਮੇਰੇ ਮਾਲਕ-ਪ੍ਰਭੂ ਦੇ ਭਗਤ-ਜਨ (ਸੋਨਾ ਆਦਿਕ) ਇਹਨਾਂ (ਕੀਮਤੀ ਪਦਾਰਥਾਂ) ਨੂੰ ਨਹੀਂ ਲੋੜਦੇ, ਉਹ ਸਦਾ ਪਰਮਾਤਮਾ (ਦਾ ਨਾਮ ਹੀ) ਮੰਗਦੇ ਰਹਿੰਦੇ ਹਨ। ਹੇ ਗੁਰੂ! (ਮੈਨੂੰ ਭੀ) ਪਰਮਾਤਮਾ ਦਾ ਨਾਮ ਰਸ ਹੀ ਬਖ਼ਸ਼ ॥੬॥ਪਦ ਅਰਥ ਇਨਹੁ = ਇਹਨਾਂ ਕੀਮਤੀ ਪਦਾਰਥਾਂ ਨੂੰ। ਬਾਛਹਿ = ਚਾਹੁੰਦੇ, ਲੋਚਦੇ, ਤਾਂਘ ਕਰਦੇ। ਮਾਗਹਿ = ਮੰਗਦੇ ਹਨ। ਦੀਜੈ = ਦੇਹ ॥੬॥
SikhNet (Spanish)porque ellos permanecen hincados y en súplica para que el Señor los bendiga con Su Sublime Esencia. (6)
ਸਾਕਤ ਨਰ ਪ੍ਰਾਨੀ ਸਦ ਭੂਖੇ; ਨਿਤ ਭੂਖਨ ਭੂਖ ਕਰੀਜੈ ॥
saakat nar praanee sad bhookhe; nit bhookhan bhookh kareejai | Ang 1323
Sant Singh KhalsaThe faithless cynics and mortal beings remain hungry forever; they continually cry out in hunger.
Manmohan SinghEver hungry remain the apostate persons and mortals. Hunger, hunger they ever cry out.
Manmohan Singh (Punjabi)ਹਮੇਸ਼ਾਂ ਹੀ ਭੁਖੇ ਰਹਿੰਦੇ ਹਨ ਅਧਰਮੀ ਪੁਰਸ਼ ਅਤੇ ਜੀਵ, ਭੁਖ, ਭੁਖ ਹੀ ਉਹ ਸਦਾ ਪੁਕਾਰਦੇ ਹਨ।
Fareedkot Teekaਜੋ ਮਨਮੁਖ ਪ੍ਰਾਨੀ ਪੁਰਸ਼ ਹੈਂ, ਸੋ ਸਦੀਵ ਪਦਾਰਥੋਂ ਕਰ ਕੇ ਭੂਖੇ ਰਹਤੇ ਹੈਂ ਔਰ ਨਿਤਾਪ੍ਰਤ (ਭੂਖਨ ਭੂਖ) ਭੂਖ ਹੀ ਭੂਖ ਕਰਤੇ ਹੈਂ॥
Prof. Sahib Singhਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਸਦਾ ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ (ਮਾਇਆ ਦੀ) ਭੁੱਖ (ਮਾਇਆ ਦੀ) ਭੁੱਖ ਦੀ ਪੁਕਾਰ ਜਾਰੀ ਰਹਿੰਦੀ ਹੈ।ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ! ਸਦ = ਸਦਾ। ਭੂਖੇ = ਮਾਇਆ ਦੇ ਲਾਲਚ ਵਿਚ ਫਸੇ ਹੋਏ। ਭੂਖਨ ਭੂਖ ਕਰੀਜੈ = (ਮਾਇਆ ਦੀ) ਭੁੱਖ ਦੀ ਹੀ ਰਟ ਲਾਈ ਜਾਂਦੀ ਹੈ।
SikhNet (Spanish)Esos mortales cínicos y sin fe permanecerán hambrientos para siempre, aullando continuamente de hambre.
ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ; ਲਖ ਕੋਸਨ ਕਉ ਬਿਥਿ ਦੀਜੈ ॥੭॥
dhaavat dhaae dhaaveh preet maaeaa; lakh kosan kau bith deejai |7| Ang 1323
Sant Singh KhalsaThey hurry and run, and wander all around, caught in the love of Maya; they cover hundreds of thousands of miles in their wanderings. ||7||
Manmohan SinghThey run, roam under about through the love of riches and cover a distance of lacs of miles.
Manmohan Singh (Punjabi)ਧਨ-ਦੌਲਤ ਦੇ ਪਿਆਰ ਰਾਹੀਂ, ਉਹ ਦੌੜਦੇ ਭੌਦੇ ਅਤੇ ਭਟਕਦੇ ਫਿਰਦੇ ਹਨ ਅਤੇ ਲੱਖਾਂ ਹੀ ਮੀਲਾਂ ਦਾ ਫਾਸਲਾ ਤੈ ਕਰ ਜਾਂਦੇ ਹਨ।
Fareedkot Teekaਮਾਇਆ ਕੀ ਪ੍ਰੀਤੀ ਕਰ (ਧਾਵਤੁ) ਪਦਾਰਥੋਂ ਕੇ ਵਾਸਤੇ ਜੋ (ਧਾਇ) ਨਸ਼ਟ ਹੋ ਜਾਣੇ ਵਾਲੇ ਹੈਂ ਤਿਨ ਕੋ ਧਾਵਤੇ ਹੂਏ ਲਾਖੋਂ ਕੋਸਨ ਅਰਥਾਤ ਬਹੁਤੇ ਕੋਸੋਂ ਕੀ ਵਿਥ ਦੇ ਜਾਤੇ ਹੈਂ, ਭਾਵ ਅਪਨਾ ਘਰ ਛੋਡ ਕੇ ਪਰਦੇਸ ਮੇਂ ਚਲੇ ਜਾਤੇ ਹੈਂ॥੭॥
Prof. Sahib Singhਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਭਟਕਦੇ ਫਿਰਦੇ ਹਨ। (ਮਾਇਆ ਇਕੱਠੀ ਕਰਨ ਦੀ ਖ਼ਾਤਰ ਆਪਣੇ ਮਨ ਅਤੇ ਪਰਮਾਤਮਾ ਦੇ ਵਿਚਕਾਰ) ਲੱਖਾਂ ਕੋਹਾਂ ਨੂੰ ਵਿੱਥ ਬਣਾ ਲਿਆ ਜਾਂਦਾ ਹੈ ॥੭॥ਪਦ ਅਰਥ ਧਾਵਤੁ = ਭਟਕਦਿਆਂ। ਧਾਇ = ਭਟਕ ਕੇ। ਧਾਵਹਿ = ਭਟਕਦੇ ਹਨ। ਧਾਵਤੁ ਧਾਇ ਧਾਵਹਿ = ਭਟਕਦਿਆਂ ਭਟਕ ਕੇ ਭਟਕਦੇ ਹਨ; ਸਦਾ ਭਟਕਦੇ ਫਿਰਦੇ ਹਨ। ਲਖ ਕੋਸਨ ਕਉ = ਲੱਖਾਂ ਕੋਹਾਂ ਨੂੰ। ਬਿਥਿ ਦੀਜੈ = ਵਿੱਥ ਬਣਾ ਲਿਆ ਜਾਂਦਾ ਹੈ ॥੭॥
SikhNet (Spanish)Ellos corren con apremio y vagan sin rumbo atrapados en su amor por Maya, cubriendo cientos de miles de Kilómetros en su merodeo. (7)
ਹਰਿ ਹਰਿ ਹਰਿ ਹਰਿ ਹਰਿ ਜਨ ਊਤਮ; ਕਿਆ ਉਪਮਾ ਤਿਨੑ ਦੀਜੈ ॥
har har har har har jan aootam; kiaa upamaa tina deejai | Ang 1323
Sant Singh KhalsaThe humble servants of the Lord, Har, Har, Har, Har, Har, are sublime and exalted. What praise can we bestow upon them?
Manmohan SinghSublime are thou Lord God, Master's, yea, Lord God's saints. What praise can one attribute to them?
Manmohan Singh (Punjabi)ਸ਼੍ਰੇਸ਼ਟ ਹਨ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੇ ਸੰਤ। ਇਨਸਾਨ ਉਨ੍ਹਾਂ ਨੂੰ ਕਿਹੜੀ ਮਹਿਮਾ ਪ੍ਰਦਾਨ ਕਰ ਸਕਦਾ ਹੈ?
Fareedkot Teekaਹੇ ਹਰੀ! ਤੇਰੇ ਸੰਤ ਜਨ ਤੇਰਾ ਹਰਿ ਹਰਿ ਨਾਮ ਜਪ ਕਰ ਮਨ ਤਨ ਕਰ ਹਰੇ ਹੂਏ ਹੈਂ। ਯਾਂ ਤੇ ਵਹੁ ਉਮਤ ਹੈਂ ਤਿਨੋਂ ਕੀ ਤੁਲਤਾ ਹੇਤ ਕਿਸ ਕੀ ਉਪਮਾ ਦੀਜੀਏ?
Prof. Sahib Singhਸਦਾ ਹਰੀ ਦਾ ਨਾਮ ਜਪਣ ਦੀ ਬਰਕਤਿ ਨਾਲ ਪਰਮਾਤਮਾ ਦੇ ਭਗਤ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਕੋਈ ਭੀ ਵਡਿਆਈ ਕੀਤੀ ਨਹੀਂ ਜਾ ਸਕਦੀ।ਪਦ ਅਰਥ ਹਰਿ ਜਨ = ਪਰਮਾਤਮਾ ਦੇ ਭਗਤ। ਕਿਆ ਉਪਮਾ = ਕਿਹੜੀ ਵਡਿਆਈ? ਦੀਜੈ = ਦਿੱਤੀ ਜਾਏ।
SikhNet (Spanish)Los Sirvientes humildes del Señor Jar, Jar, Jar, Jar, Jar, son excelsos y sublimes. ¿Qué tipo de Alabanza se les podría ofrecer?
ਰਾਮ ਨਾਮ ਤੁਲਿ ਅਉਰੁ. ਨ ਉਪਮਾ; ਜਨ ਨਾਨਕ. ਕ੍ਰਿਪਾ ਕਰੀਜੈ ॥੮॥੧॥
raam naam tul aaur. na upamaa; jan naanak. kripaa kareejai |8|1| Ang 1324
Sant Singh KhalsaNothing else can equal the Glory of the Lord's Name; please bless servant Nanak with Your Grace. ||8||1||
Manmohan SinghO Lord, take thou pity on slave Nanak and bless him with Thy Name, the like of which there is no other magnificence.
Manmohan Singh (Punjabi)ਹੇ ਪ੍ਰਭੂ! ਤੂੰ ਗੋਲੇ ਨਾਨਕ ਤੇ ਮਿਹਰ ਧਾਰ ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ, ਜਿਸ ਦੇ ਬਰਾਬਰ ਦੀ ਹੋਰ ਕੋਈ ਵਡਿਆਈ ਨਹੀਂ।
Fareedkot Teekaਹੇ ਰਾਮ! ਜੋ ਤੇਰੇ ਕੋ ਜਪਣੇ ਵਾਲੇ ਹੈਂ ਤਿਨ ਕੇ ਤੁਲ ਔਰ ਕੋਈ ਉਪਮਾਨ ਨਹੀਂ, ਭਾਵ ਉਨ ਕੇ ਸਮਾਨ ਵਹੀ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਕਿਰਪਾ ਦ੍ਰਿਸ਼ਟੀ ਕਰ ਕੇ ਤਿਨ ਜਨੋਂ ਕੀ ਸੰਗਤ ਦੀਜੀਏ॥੮॥੧॥
Prof. Sahib Singhਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਪਦਾਰਥ ਹੈ ਹੀ ਨਹੀਂ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ (ਅਤੇ ਆਪਣਾ ਨਾਮ ਬਖ਼ਸ਼) ॥੮॥੧॥ਪਦ ਅਰਥ ਤੁਲਿ = ਬਰਾਬਰ। ਅਉਰ ਉਪਮਾ = ਕੋਈ ਹੋਰ ਵਡਿਆਈ। ਕ੍ਰਿਪਾ ਕਰੀਜੈ = ਕਿਰਪਾ ਕਰ ॥੮॥੧॥
SikhNet (Spanish)No hay nada que iguale la Gloria del Nombre del Señor. Bendice por favor al Sirviente Nanak con Tu Gracia. (8-1)