ੴ

ਸਿੱਖਬਾਣੀ · SikhBani

ਸਾਧਸੰਗਿ ਜਪਿ ਨਿਸੰਗ ਜਮਕਾਲੁ ਤਿਸੁ ਨ ਖਾਵਨੋ ॥੧॥

saadhasang jap nisang jamakaal tis na khaavano 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Kalyaan · Ang 1323 · 6 lines
Translations

ਕਲਿਆਨੁ ਮਹਲਾ ੫ ॥

kaliaan mahalaa 5 |

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਣ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਹਰਿ ਚਰਨ ਸਰਨ; ਕਲਿਆਨ ਕਰਨ ॥

har charan saran; kaliaan karan |

Sant Singh KhalsaThe Sanctuary of the Lord's Feet bring salvation.
Manmohan SinghThe refuge of the Lord's feet emancipate one.
Manmohan Singh (Punjabi)ਪ੍ਰਭੂ ਦੇ ਪੈਰਾ ਦੀ ਪਨਾਹ ਬੰਦੇ ਨੂੰ ਮੁਕਤ ਕਰ ਦਿੰਦੀ ਹੈ।
Fareedkot Teekaਹੇ ਹਰੀ! ਤੇਰੇ ਚਰਨੋਂ ਕੀ ਜੋ ਸ਼ਰਣ ਹੈ, ਸੋ ਕਲਿਆਨ ਕਰਨੇ ਵਾਲੀ ਹੈ॥
Prof. Sahib Singhਪਰਮਾਤਮਾ ਦੇ ਚਰਨਾਂ ਦੀ ਸਰਨ (ਸਾਰੇ) ਸੁਖ ਪੈਦਾ ਕਰਨ ਵਾਲੀ ਹੈ।

ਪਦ ਅਰਥ ਕਲਿਆਨ = ਸੁਖ, ਆਤਮਕ ਆਨੰਦ। ਕਲਿਆਨ ਕਰਨ = ਆਤਮਕ ਆਨੰਦ ਪੈਦਾ ਕਰਨ ਵਾਲੀ।

SikhNet (Spanish)El Santuario de los Pies del Señor trae la Salvación,

ਪ੍ਰਭ ਨਾਮੁ; ਪਤਿਤ. ਪਾਵਨੋ ॥੧॥ ਰਹਾਉ ॥

prabh naam; patit. paavano |1| rahaau |

Sant Singh KhalsaGod's Name is the Purifier of sinners. ||1||Pause||
Manmohan SinghThe Lord's Name is the purifier of the sinner. Pause.
Manmohan Singh (Punjabi)ਸੁਆਮੀ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਠਹਿਰਾਉ।
Fareedkot Teekaਹੇ ਪ੍ਰਭੂ! ਤੇਰਾ ਨਾਮ ਪਾਪੀਓਂ ਕੇ ਪਵਿਤਰ ਕਰਨੇ ਵਾਲਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਪ੍ਰਭ ਨਾਮੁ = ਪਰਮਾਤਮਾ ਦਾ ਨਾਮ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ)। ਪਤਿਤ ਪਾਵਨੋ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ॥੧॥ ਰਹਾਉ ॥

SikhNet (Spanish)el Nombre de Dios es el Purificador de los que cometen faltas y viven en el error. (1-Pausa)

ਸਾਧਸੰਗਿ ਜਪਿ ਨਿਸੰਗ; ਜਮਕਾਲੁ ਤਿਸੁ. ਨ ਖਾਵਨੋ ॥੧॥

saadhasang jap nisang; jamakaal tis. na khaavano |1|

Sant Singh KhalsaWhoever chants and meditates in the Saadh Sangat, the Company of the Holy, shall undoubtedly escape being consumed by the Messenger of Death. ||1||
Manmohan SinghAssociating with the saints, whosoever dauntlessly contemplates his God, death's myrmidon eats him not.
Manmohan Singh (Punjabi)ਸੰਤਾਂ ਨਾਲ ਮਿਲ ਕੇ ਜੋ ਕੋਈ ਭੀ ਨਿਧੜਕ ਹੋ ਆਪਣੇ ਵਾਹਿਗੁਰੂ ਦਾ ਆਰਾਧਨ ਕਰਦਾ ਹੈ, ਮੌਤ ਦਾ ਫਰੇਸ਼ਤਾ ਉਸ ਨੂੰ ਖਾਦਾ ਨਹੀਂ।
Fareedkot Teekaਸਾਧੂ ਕੇ ਸੰਗ ਕਰ ਜਿਸ ਨੇ ਨਿਰਸੰਦੇਹਤਾ ਸੇ ਤੇਰਾ ਨਾਮ ਜਪਾ ਹੈ ਤਿਸ ਕੋ ਕਾਲ ਕਰਨੇ ਵਾਲਾ ਜਮ ਖਾਤਾ ਨਹੀਂ ਹੈ, ਭਾਵ ਅਮਰ ਹੋ ਜਾਤਾ ਹੈ॥੧॥
Prof. Sahib Singh(ਜਿਹੜਾ ਮਨੁੱਖ) ਸਾਧ ਸੰਗਤ ਵਿਚ ਸਰਧਾ ਨਾਲ ਨਾਮ ਜਪਦਾ ਹੈ, ਉਸ ਨੂੰ ਮੌਤ ਦਾ ਡਰ ਭੈ-ਭੀਤ ਨਹੀਂ ਕਰ ਸਕਦਾ (ਉਸ ਦੇ ਆਤਮਕ ਜੀਵਨ ਨੂੰ ਆਤਮਕ ਮੌਤ ਮੁਕਾ ਨਹੀਂ ਸਕਦੀ) ॥੧॥

ਪਦ ਅਰਥ ਸਾਧ ਸੰਗਿ = ਸਾਧ-ਸੰਗ ਵਿਚ। ਜਪਿ = ਜਪੈ, ਜੋ ਜਪਦਾ ਹੈ। ਨਿਸੰਗ = ਝਾਕਾ ਲਾਹ ਕੇ। ਜਮਕਾਲੁ = ਮੌਤ, ਆਤਮਕ ਮੌਤ ॥੧॥

SikhNet (Spanish)Quien cante y medite en la Saad Sangat, la Compañía de los Santos, sin duda escapara de ser consumido por el mensajero de la muerte. (1)

ਮੁਕਤਿ ਜੁਗਤਿ ਅਨਿਕ ਸੂਖ; ਹਰਿ ਭਗਤਿ ਲਵੈ. ਨ ਲਾਵਨੋ ॥

mukat jugat anik sookh; har bhagat lavai. na laavano |

Sant Singh KhalsaLiberation, the key to success, and all sorts of comforts do not equal loving devotional worship of the Lord.
Manmohan SinghSalvation, secular success and various comforts, equal not they, the loving adoration of God.
Manmohan Singh (Punjabi)ਮੋਖਸ਼, ਸੰਸਾਰੀ ਸਿਧਤਾ ਅਤੇ ਅਨੇਕਾਂ ਆਰਾਮ, ਵਾਹਿਗੁਰੂ ਦੀ ਪਿਆਰੀ ਉਪਾਸ਼ਨਾ ਨੂੰ ਉਹ, ਨਹੀਂ ਪੁਜਦੇ।
Fareedkot Teekaਮੁਕਤੀ ਕੇ ਸਹਿਤ ਹੋਣਾ ਔਰ ਅਨੇਕ ਸੁਖੋਂ ਕੀ ਪ੍ਰਾਪਤੀ ਜੋ ਹੈ, ਸੋ ਹੇ ਹਰੀ! ਭਗਤੀ ਕੇ (ਲਵੈ) ਤੁਲ ਨਹੀਂ ਲਾਗਤੇ ਹੈਂ॥
Prof. Sahib Singhਹੇ ਦਾਸ ਨਾਨਕ! ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਜੁਗਤੀਆਂ ਅਤੇ ਅਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ।

ਪਦ ਅਰਥ ਮੁਕਤਿ ਜੁਗਤਿ ਅਨਿਕ = ਮੁਕਤੀ ਪ੍ਰਾਪਤ ਕਰਨ ਦੀਆਂ ਅਨੇਕਾਂ ਜੁਗਤੀਆਂ। ਅਨਿਕ ਸੂਖ = ਅਨੇਕਾਂ ਸੁਖ। ਲਵੈ ਨ ਲਾਵਨੋ = ਬਰਾਬਰੀ ਨਹੀਂ ਕਰ ਸਕਦੇ।

SikhNet (Spanish)La Liberación, la llave del éxito y todo tipo de comodidades, no igualan a la Amorosa Alabanza de Devoción al Señor,

ਪ੍ਰਭ ਦਰਸ ਲੁਬਧ. ਦਾਸ ਨਾਨਕ; ਬਹੁੜਿ ਜੋਨਿ. ਨ ਧਾਵਨੋ ॥੨॥੭॥੧੦॥

prabh daras lubadh. daas naanak; bahurr jon. na dhaavano |2|7|10|

Sant Singh KhalsaSlave Nanak longs for the Blessed Vision of God's Darshan; he shall never again wander in reincarnation. ||2||||7||10||
Manmohan SinghSlave Nanak craves for the Lord's vision and shall not wander again in births and death.
Manmohan Singh (Punjabi)ਗੋਲਾ ਨਾਨਕ ਸੁਆਮੀ ਦੇ ਦਰਸ਼ਨ ਨੂੰ ਲਲਚਾਉਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਵਿੱਚ ਚੱਕਰ ਨਹੀਂ ਕਟੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਜੋ ਦਾਸ ਤੇਰੇ ਦਰਸ਼ਨ ਕੇ (ਲੁਬਧ) ਲੋਭੀ ਹੂਏ ਹੈਂ ਤਿਨ ਕਾ ਫੇਰ ਜੋਨੀਓਂ ਮੇਂ ਧਾਵਨਾ ਨਹੀਂ ਹੋਤਾ ਹੈ॥੨॥੭॥੧੦॥☬ਇਨ ਖਟ ਸਬਦੋਂ ਮੇਂ 'ਜੈ' ਪਦੁ ਤੁਕਾਂਤ ਹੈ।☬ਬੇਨਤੀ:
Prof. Sahib Singhਪਰਮਾਤਮਾ ਦੇ ਦੀਦਾਰ ਦਾ ਮਤਵਾਲਾ ਮਨੁੱਖ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ ॥੨॥੭॥੧੦॥

ਪਦ ਅਰਥ ਲੁਬਧ = (लुब्ध) ਪ੍ਰੇਮੀ, ਤਾਂਘ ਰੱਖਣ ਵਾਲਾ। ਬਹੁੜਿ = ਮੁੜ। ਧਾਵਨੋ = ਭਟਕਣਾ ॥੨॥੭॥੧੦॥

SikhNet (Spanish)el Esclavo Nanak añora la Bendita Visión del Darshan de Dios, pues así nunca más vagará en las reencarnaciones. (2-7-10)
Answers quote the Granth verbatim with Ang citations. AI commentary is not Gurbani and not a religious ruling.