ੴ

ਸਿੱਖਬਾਣੀ · SikhBani

ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥

surag mukat baikuntth sabh baanchheh nit aasaa aas kareejai
Guru Ramdas Ji ਗੁਰੂ ਰਾਮਦਾਸ ਜੀ · Raag Kalyaan · Ang 1324 · 19 lines
Translations

ਕਲਿਆਨ ਮਹਲਾ ੪ ॥

kaliaan mahalaa 4 |

Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਨ ਚੋਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.

ਰਾਮ ਗੁਰੁ ਪਾਰਸੁ; ਪਰਸੁ ਕਰੀਜੈ ॥

raam gur paaras; paras kareejai |

Sant Singh KhalsaO Lord, please bless me with the Touch of the Guru, the Philosopher's Stone.
Manmohan SinghMy Lord, bless Thou me with the touch of the Guru, the philosopher's stone.
Manmohan Singh (Punjabi)ਮੇਰੇ ਸੁਆਮੀ! ਤੂੰ ਮੈਨੂੰ ਗੁਰਦੇਵ ਰਸਾਇਣ ਦੀ ਛੂਹ ਪ੍ਰਦਾਨ ਕਰ।
Fareedkot Teekaਹੇ ਰਾਮ! ਪਾਰਸ ਰੂਪ ਗੁਰੂ ਕੇ ਸਾਥ ਹਮਾਰਾ ਸਪਰਸ ਅਰਥਾਤ ਮਿਲਾਪ ਕਰਾ ਦੀਜੀਏ॥
Prof. Sahib Singhਹੇ ਹਰੀ! ਗੁਰੂ (ਹੀ ਅਸਲ) ਪਾਰਸ ਹੈ, (ਮੇਰੀ ਗੁਰੂ ਨਾਲ) ਛੁਹ ਕਰ ਦੇਹ (ਮੈਨੂੰ ਗੁਰੂ ਮਿਲਾ ਦੇਹ)।

ਪਦ ਅਰਥ ਰਾਮ = ਹੇ ਰਾਮ! ਹੇ ਹਰੀ! ਪਾਰਸੁ = ਉਹ ਪੱਥਰੀ ਜਿਸ ਦੀ ਛੁਹ ਨਾਲ ਲੋਹਾ ਸੋਨਾ ਹੋ ਜਾਂਦਾ ਮੰਨਿਆ ਜਾਂਦਾ ਹੈ। ਪਰਸੁ = (ਗੁਰੂ ਨਾਲ) ਛੁਹ। ਕਰੀਜੈ = ਕਰ ਦੇਹ।

SikhNet (Spanish)Oh, Señor, por favor bendíceme con el Toque del Guru, la Piedra Filosofal. No tenía mérito alguno, era un inútil y estaba oxidado,

ਹਮ ਨਿਰਗੁਣੀ ਮਨੂਰ ਅਤਿ ਫੀਕੇ; ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥

ham niragunee manoor at feeke; mil satigur paaras keejai |1| rahaau |

Sant Singh KhalsaI was unworthy, utterly useless, rusty slag; meeting with the True Guru, I was transformed by the Philosopher's Stone. ||1||Pause||
Manmohan SinghI was the meritless and exceedingly worthless rusted iron. Meeting with the True Guru, I am transmuted into an invaluable personality.
Manmohan Singh (Punjabi)ਮੈਂ ਗੁਣ ਵਿਹੁਣ ਅਤੇ ਬਿਲਕੁਲ ਨਿਕੰਮਾ ਜੰਗਾਲਿਆਂ ਹੋਇਆ ਲੋਹਾ ਸੀ। ਸੱਚੇ ਗੁਰਾਂ ਨਾਲ ਮਿਲ ਕੇ ਮੈਂ ਇਕ ਅਮੋਲਕ ਹਸਤੀ ਹੋ ਗਿਆ ਹਾਂ।
Fareedkot Teekaਹਮ ਗੁਣੋਂ ਸੇ ਰਹਿਤ ਮਨੂਰ ਵਤ ਅਰਥਾਤ ਪਾਪੋਂ ਕਰ ਭਾਰੇ ਹੋ ਰਹੇ ਹੈਂ ਔਰ ਅਤ ਫੀਕੇ ਹੈਂ, ਸਤਿਗੁਰੋਂ ਕੇ ਸਾਥ ਮਿਲਾਇ ਕਰ ਪਾਰਸ ਵਤ ਕੀਜੀਏ॥੧॥ ਰਹਾਉ ॥
Prof. Sahib Singhਅਸੀਂ ਜੀਵ ਗੁਣ-ਹੀਨ ਹਾਂ, ਸੜਿਆ ਹੋਇਆ ਲੋਹਾ ਹਾਂ, ਬੜੇ ਰੁੱਖੇ ਜੀਵਨ ਵਾਲੇ ਹਾਂ। (ਇਹ ਮਿਹਰ) ਕਰ ਕਿ ਗੁਰੂ ਨੂੰ ਮਿਲ ਕੇ ਪਾਰਸ (ਹੋ ਜਾਈਏ) ॥੧॥ ਰਹਾਉ ॥

ਪਦ ਅਰਥ ਹਮ = ਅਸੀਂ ਜੀਵ। ਨਿਰਗੁਣੀ = ਗੁਣ-ਹੀਨ। ਮਨੂਰ = ਸੜਿਆ ਹੋਇਆ ਲੋਹਾ। ਅਤਿ ਫੀਕੇ = ਬਹੁਤ ਰੁੱਖੇ ਜੀਵਨ ਵਾਲੇ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਕੀਜੈ = (ਇਹ ਮਿਹਰ) ਕਰ ॥੧॥ ਰਹਾਉ ॥

SikhNet (Spanish)pero encontrando al Verdadero Guru fui transformado por la Piedra Filosofal. (1-Pausa)

ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ; ਨਿਤਿ ਆਸਾ ਆਸ ਕਰੀਜੈ ॥

surag mukat baikuntth sabh baanchheh; nit aasaa aas kareejai |

Sant Singh KhalsaEveryone longs for paradise, liberation and heaven; all place their hopes in them.
Manmohan SinghEveryone longs for paradise emancipation and elysium and ever rests all his hopes on them.
Manmohan Singh (Punjabi)ਹਰ ਕੋਈ ਬਹਿਸ਼ਤ ਕਲਿਆਣ ਅਤੇ ਸੱਚਖੰਡ ਨੂੰ ਲੋਚਦਾ ਹੈ ਅਤੇ ਸਦੀਵ ਹੀ ਆਪਣੀਆਂ ਸਾਰੀਆਂ ਉਮੈਦਾ ਉਨ੍ਹਾਂ ਉਤੇ ਬੰਨ੍ਹਦਾ ਹੈ।
Fareedkot Teekaਸੁਵਰਗ ਅਰ ਮੁਕਤੀ ਪੁਨਹ ਬੈਕੁੰਠ ਕੋ ਸਭੀ ਚਾਹਿਤੇ ਹੈਂ ਔਰ ਆਸਵੰਤ ਹੋਇਕਰ ਨਿਤਾਪ੍ਰਤੀ ਆਸਾ ਕਰਤੇ ਹੈਂ॥
Prof. Sahib Singhਸਾਰੇ ਲੋਕ ਸੁਰਗ ਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸ ਕੀਤੀ ਜਾ ਰਹੀ ਹੈ।

ਪਦ ਅਰਥ ਸਭਿ = ਸਾਰੇ ਲੋਕ। ਬਾਂਛਹਿ = ਮੰਗਦੇ ਹਨ। ਨਿਤ = ਸਦਾ। ਕਰੀਜੈ = ਕੀਤੀ ਜਾ ਰਹੀ ਹੈ।

SikhNet (Spanish)Todos añoran el Paraíso, la Liberación y el Estado Celestial, todos ponen sus esperanzas en ellos.

ਹਰਿ ਦਰਸਨ ਕੇ ਜਨ ਮੁਕਤਿ. ਨ ਮਾਂਗਹਿ; ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥

har darasan ke jan mukat. na maangeh; mil darasan tripat man dheejai |1|

Sant Singh KhalsaThe humble long for the Blessed Vision of His Darshan; they do not ask for liberation. Their minds are satisfied and comforted by His Darshan. ||1||
Manmohan SinghThe Persons desirous of the God's vision ask not for emancipation. Obtaining His vision, their soul is satiated and comforted.
Manmohan Singh (Punjabi)ਰੰਬ ਦੇ ਦੀਦਾਰ ਦੇ ਚਾਹਵਾਨ ਪੁਰਸ਼ ਕਲਿਆਨ ਦੀ ਯਾਚਨਾ ਨਹੀਂ ਕਰਦੇ। ਉਸ ਦਾ ਦੀਦਾਰ ਪਾ ਕੇ ਉਨ੍ਹਾਂ ਦੀ ਆਤਮਾ ਰੱਜ ਕੇ ਧੀਰਜਵਾਨ ਹੋ ਜਾਂਦੀ ਹੈ।
Fareedkot Teekaਹੇ ਹਰੀ! ਜੋ ਪੁਰਸ਼ ਤੇਰੇ ਦਰਸਨ ਕੇ ਕਾਂਖੀ ਹੈ, ਸੋ ਮੁਕਤੀ ਕੋ ਭੀ ਨਹੀਂ ਚਾਹਤੇ ਹੈਂ, ਤੇਰੇ ਕੋ ਮਿਲ ਕੇ ਅਰ ਦਰਸਨ ਕਰ ਕੇ ਤਿਨ ਕਾ ਮਨ ਤ੍ਰਿਪਤਿ ਹੋਤਾ ਹੈ ਔਰ ਧੀਰਜ ਧਾਰਤਾ ਹੈ॥੧॥
Prof. Sahib Singhਪਰ ਪਰਮਾਤਮਾ ਦੇ ਦਰਸ਼ਨ ਦੇ ਪ੍ਰੇਮੀ ਭਗਤ ਮੁਕਤੀ ਨਹੀਂ ਮੰਗਦੇ। (ਪਰਮਾਤਮਾ ਨੂੰ) ਮਿਲ ਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂ ਦਾ) ਮਨ ਸ਼ਾਂਤ ਰਹਿੰਦਾ ਹੈ ॥੧॥

ਪਦ ਅਰਥ ਮਿਲਿ = (ਹਰੀ ਨੂੰ) ਮਿਲ ਕੇ। ਦਰਸਨ ਤ੍ਰਿਪਤਿ = ਹਰੀ ਦੇ ਦਰਸਨ ਦੀ ਤ੍ਰਿਪਤੀ ਨਾਲ। ਧੀਜੈ = ਧੀਰਜ ਵਿਚ ਆ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ ॥੧॥

SikhNet (Spanish)Los Humildes añoran la Visón Bendita de Su Darshan, sin ni siquiera fijarse en la Liberación. Sus mentes permanecen satisfechas y en contentamiento por Su Darshan. (1)

ਮਾਇਆ ਮੋਹੁ ਸਬਲੁ ਹੈ ਭਾਰੀ; ਮੋਹੁ ਕਾਲਖ ਦਾਗ ਲਗੀਜੈ ॥

maaeaa mohu sabal hai bhaaree; mohu kaalakh daag lageejai |

Sant Singh KhalsaEmotional attachment to Maya is very powerful; this attachment is a black stain which sticks.
Manmohan SinghHighly powerful is the attachment of mammon and this attachment brands one with the black spot.
Manmohan Singh (Punjabi)ਬੜੀ ਬਲਵਾਨ ਹੈ ਧਨ-ਪਦਾਰਥ ਦੀ ਲਗਨ ਅਤੇ ਇਹ ਲਗਨ ਇਨਸਾਨ ਨੂੰ ਕਾਲਾ ਧੱਬਾ ਲਾ ਦਿੰਦੀ ਹੈ।
Fareedkot Teekaਜਿਸ ਕੋ ਮਾਯਾ ਕਾ ਮੋਹ (ਸਬਲੁ ਹੈ ਭਾਰੀ) ਅਤ੍ਯੰਤ ਪਰਬਲ ਹੈ, ਤਿਨ ਕੋ ਮੋਹ ਕਰ ਕੇ ਮੁਖ ਪਰ ਪਾਪਾਂ ਰੂਪੀ ਕਾਲਖ ਕਾ ਦਾਗ ਲਗਤਾ ਹੈ॥
Prof. Sahib Singh(ਸੰਸਾਰ ਵਿਚ) ਮਾਇਆ ਦਾ ਮੋਹ ਬਹੁਤ ਬਲਵਾਨ ਹੈ, (ਮਾਇਆ ਦਾ) ਮੋਹ (ਜੀਵਾਂ ਦੇ ਮਨ ਵਿਚ ਵਿਕਾਰਾਂ ਦੀ) ਕਾਲਖ ਦੇ ਦਾਗ਼ ਲਾ ਦੇਂਦਾ ਹੈ।

ਪਦ ਅਰਥ ਸਬਲੁ = ਬਲਵਾਨ। ਕਾਲਖ ਦਾਗ = ਵਿਕਾਰਾਂ ਦੀ ਕਾਲਖ ਦਾ ਦਾਗ਼।

SikhNet (Spanish)El apego emocional a Maya es muy poderoso, ésta es la mancha negra que se pega.

ਮੇਰੇ ਠਾਕੁਰ ਕੇ ਜਨ. ਅਲਿਪਤ ਹੈ ਮੁਕਤੇ; ਜਿਉ ਮੁਰਗਾਈ ਪੰਕੁ. ਨ ਭੀਜੈ ॥੨॥

mere tthaakur ke jan. alipat hai mukate; jiau muragaaee pank. na bheejai |2|

Sant Singh KhalsaThe humble servants of my Lord and Master are unattached and liberated. They are like ducks, whose feathers do not get wet. ||2||
Manmohan SinghDetached and emancipated are the saints of my Lord, like the duck, whose wings are wetted not.
Manmohan Singh (Punjabi)ਨਿਰਲੇਪ ਅਤੇ ਬੰਦਖਲਾਸ ਹਨ ਮੇਰੇ ਮਾਲਕ ਦੇ ਸਾਧੂ, ਮੁਰਗਾਬੀ ਦੀ ਮਾਨੰਦ, ਜਿਸ ਦੀ ਖੰਭ ਗਿੱਲੇ ਨਹੀਂ ਹੁੰਦੇ।
Fareedkot Teekaਹੇ ਮੇਰੇ ਠਾਕਰ! ਜੋ ਤੇਰੇ ਭਗਤ ਜਨ ਹੈਂ, ਸੋ ਤਿਸ ਮਾਇਆ ਸੇ ਅਸੰਗ ਹੋ ਕਰ (ਮੁਕਤੇ) ਖੁਲਾਸੇ ਹੂਏ ਹੈਂ। ਜੈਸੇ ਮੁਰਗਾਈ (ਪੰਕ) ਚਿਕੜ ਉਪਲਖਤ ਜਲ ਮੇਂ ਵਾ (ਪੰਕੁ) ਪੰਖ ਨਹੀਂ ਭੀਗੋਵਤੀ ਹੈ, ਤੈਸੇ ਸੰਤ ਜਨ ਮਾਇਆ ਮੇਂ ਨਿਰਲੇਪ ਰਹਿਤੇ ਹੈਂ॥੨॥
Prof. Sahib Singhਪਰ ਪਰਮਾਤਮਾ ਦੇ ਭਗਤ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਜਿਵੇਂ ਮੁਰਗਾਈ ਦਾ ਖੰਭ (ਪਾਣੀ ਵਿਚ) ਭਿੱਜਦਾ ਨਹੀਂ ॥੨॥

ਪਦ ਅਰਥ ਅਲਿਪਤ = ਨਿਰਲੇਪ। ਮੁਕਤੇ = ਵਿਕਾਰਾਂ ਤੋਂ ਬਚੇ ਹੋਏ। ਪੰਕੁ = ਪੰਖ, ਖੰਭ ॥੨॥

SikhNet (Spanish)Los Sirvientes humildes de mi Señor y Maestro viven desapegados y liberados, viven como patos cuyas plumas no se mojan con el agua. (2)

ਚੰਦਨ ਵਾਸੁ. ਭੁਇਅੰਗਮ ਵੇੜੀ; ਕਿਵ ਮਿਲੀਐ. ਚੰਦਨੁ ਲੀਜੈ ॥

chandan vaas. bhueiangam verree; kiv mileeai. chandan leejai |

Sant Singh KhalsaThe fragrant sandalwood tree is encircled by snakes; how can anyone get to the sandalwood?
Manmohan SinghThe fragrant sandal tree is girdled by the snakes; how can one reach and get to the sandal tree?
Manmohan Singh (Punjabi)ਸੁਗੰਧਤ ਚੰਨਣ ਦੇ ਬਿਰਛ ਨੂੰ ਸਰਪਾਂ ਨੇ ਘੇਰਿਆ ਹੋਇਆ ਹੈ। ਚੰਨਣ ਦੇ ਬਿਰਛ ਨੂੰ ਇਨਸਾਨ ਕਿਸ ਤਰ੍ਹਾਂ ਅੱਪੜ ਅਤੇ ਪਹੁੰਚ ਸਕਦਾ ਹੈ।
Fareedkot Teekaਆਤਮ ਆਨੰਦ ਰੂਪੀ ਚੰਦਨ ਕੀ ਸੁਗੰਧੀ ਕਾਮ ਆਦਿ ਸਰਪੋਂ ਕਰ (ਵੇੜੀ) ਅਛਾਦੀ ਹੂਈ ਹੈ। ਸੋ ਕਿਸ ਪ੍ਰਕਾਰ ਮਿਲੀਏ ਔਰ ਤਿਸ ਚੰਦਨ ਕੋ ਲਈਏ?
Prof. Sahib Singhਚੰਦਨ ਦੀ ਖ਼ੁਸ਼ਬੂ ਸੱਪਾਂ ਨਾਲ ਘਿਰੀ ਰਹਿੰਦੀ ਹੈ। (ਚੰਦਨ ਨੂੰ) ਕਿਵੇਂ ਮਿਲਿਆ ਜਾ ਸਕਦਾ ਹੈ? ਚੰਦਨ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? (ਮਨੁੱਖ ਦੀ ਜਿੰਦ ਵਿਕਾਰਾਂ ਨਾਲ ਘਿਰੀ ਰਹਿੰਦੀ ਹੈ, ਪ੍ਰਭੂ-ਮਿਲਾਪ ਦੀ ਸੁਗੰਧੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ)।

ਪਦ ਅਰਥ ਵਾਸੁ = ਖ਼ੁਸ਼ਬੂ। ਭੁਇਅੰਗਮ = ਸੱਪ। ਵੇੜੀ = ਘਿਰੀ ਹੋਈ। ਕਿਵ = ਕਿਸ ਤਰ੍ਹਾਂ। ਮਿਲੀਐ = ਮਿਲ ਸਕੀਦਾ ਹੈ। ਲੀਜੈ = ਲਿਆ ਜਾ ਸਕਦਾ ਹੈ।

SikhNet (Spanish)Serpientes merodean en el fragante árbol de Sándalo, ¿cómo puede alguien acercarse a ese árbol?

ਕਾਢਿ ਖੜਗੁ. ਗੁਰ ਗਿਆਨੁ ਕਰਾਰਾ; ਬਿਖੁ ਛੇਦਿ ਛੇਦਿ. ਰਸੁ ਪੀਜੈ ॥੩॥

kaadt kharrag. gur giaan karaaraa; bikh chhed chhed. ras peejai |3|

Sant Singh KhalsaDrawing out the Mighty Sword of the Guru's Spiritual Wisdom, I slaughter and kill the poisonous snakes, and drink in the Sweet Nectar. ||3||
Manmohan SinghDrawing out the powerful sword of the Guru's gnosis and killing and destroying there with the poisonous snakes, in-drinks I the Name-Nectar.
Manmohan Singh (Punjabi)ਗੁਰਾਂ ਦੇ ਬ੍ਰਹਮ-ਬੋਧ ਦੀ ਜਬਰਦਸਤ ਤਲਵਾਰ ਧੂ ਮੈਂ ਉਸ ਨਾਲ ਜ਼ਹਿਰੀਲੀ ਸਰਪਾਂ ਨੂੰ ਮਾਰ ਅਤੇ ਤਬਾਹ ਕਰ ਕੇ ਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹਾਂ।
Fareedkot Teekaਜਬ ਗੁਰੋਂ ਨੇ ਗ੍ਯਾਨ ਰੂਪੀ (ਕਰਾਰਾ) ਤਕੜਾ (ਖੜਗੁ) ਖੰਡਾ ਹਮ ਕੋ ਨਿਕਾਸ ਦੀਆ ਹੈ, ਤਿਸ ਕੇ ਸਾਥ ਕਾਮਾਦਿਕ ਸਰਪੋਂ ਕੋ ਕਾਟ ਕਾਟ ਕਰ ਹਮ ਆਤਮ ਰਸਕੋ ਪਾਨ ਕਰਤੇ ਹੈਂ॥੩॥☬ਨਾਮ ਕਾ ਮਹਾਤਮੁ ਕਹਤੇ ਹੈਂ:
Prof. Sahib Singhਗੁਰੂ ਦਾ ਬਖ਼ਸ਼ਿਆ ਹੋਇਆ (ਆਤਮਕ ਜੀਵਨ ਦੀ ਸੂਝ ਦਾ) ਗਿਆਨ ਤੇਜ਼ ਖੰਡਾ (ਹੈ, ਇਹ ਖੰਡਾ) ਕੱਢ ਕੇ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ (ਜੜ੍ਹਾਂ ਤੋਂ) ਵੱਢ ਵੱਢ ਕੇ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥

ਪਦ ਅਰਥ ਖੜਗੁ = ਤਲਵਾਰ। ਗੁਰ ਗਿਆਨੁ = ਗੁਰੂ ਦਾ ਦਿੱਤਾ ਗਿਆਨ। ਗਿਆਨੁ = ਆਤਮਕ ਜੀਵਨ ਦੀ ਸੂਝ। ਕਰਾਰਾ = ਤਕੜਾ। ਬਿਖੁ = ਜ਼ਹਰ। ਛੇਦਿ = ਕੱਟ ਕੇ। ਪੀਜੈ = ਪੀਤਾ ਜਾ ਸਕਦਾ ਹੈ ॥੩॥

SikhNet (Spanish)Desenvainando la poderosa Espada de la Sabiduría Espiritual del Guru, logro exterminar y aniquilar a las serpientes ponzoñosas y así vivir del Néctar Dulce. (3)

ਆਨਿ ਆਨਿ ਸਮਧਾ ਬਹੁ ਕੀਨੀ; ਪਲੁ ਬੈਸੰਤਰ ਭਸਮ ਕਰੀਜੈ ॥

aan aan samadhaa bahu keenee; pal baisantar bhasam kareejai |

Sant Singh KhalsaYou may gather wood and stack it in a pile, but in an instant, fire reduces it to ashes.
Manmohan SinghBringing and gathering wood, one stacks it in t heap, but, in a moment, the fire reduces it to ashes.
Manmohan Singh (Punjabi)ਲੱਕੜ ਨੂੰ ਲਿਆ ਅਤੇ ਕਠਾ ਕਰਕੇ ਇਨਸਾਨ ਇਸ ਦਾ ਢੇਰ ਲਾਉਂਦਾ ਹੈ, ਪ੍ਰੰਤੂ ਇਕ ਮੁਹਤ ਵਿੱਚ, ਅੱਗ ਇਸ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ।
Fareedkot Teekaਜਿਸ ਪ੍ਰਕਾਰ ਸਮਧਾ ਲਕੜੀ ਲ੍ਯਾਇ ਲ੍ਯਾਇ ਕਰ ਬਹੁਤ ਇਕਤ੍ਰ ਕਰ ਦਈ, ਤਿਸ ਢੇਰ ਕੋ ਅਗਨੀ ਇਕ ਪਲ ਮਾਤ੍ਰ ਮੇਂ ਭਸਮ ਕਰ ਦੇਤੀ ਹੈ॥
Prof. Sahib Singh(ਲੱਕੜਾਂ) ਲਿਆ ਲਿਆ ਕੇ ਲੱਕੜਾਂ ਦਾ ਬੜਾ ਢੇਰ ਇਕੱਠਾ ਕੀਤਾ ਜਾਏ (ਉਸ ਨੂੰ) ਅੱਗ (ਦੀ ਇਕ ਚੰਗਿਆੜੀ) ਪਲ ਵਿਚ ਸੁਆਹ ਕਰ ਸਕਦੀ ਹੈ।

ਪਦ ਅਰਥ ਆਨਿ = ਲਿਆ ਕੇ। ਆਨਿ ਆਨਿ = ਲਿਆ ਲਿਆ ਕੇ। ਸਮਧਾ = ਲੱਕੜਾਂ ਦਾ ਢੇਰ। ਬੈਸੰਤਰ = ਅੱਗ। ਭਸਮ = ਸੁਆਹ। ਕਰੀਜੈ = ਕੀਤਾ ਜਾ ਸਕਦਾ ਹੈ।

SikhNet (Spanish)Podrás juntar madera y apilarla, pero en un instante el fuego la convierte en cenizas.

ਮਹਾ ਉਗ੍ਰ ਪਾਪ. ਸਾਕਤ ਨਰ ਕੀਨੇ; ਮਿਲਿ ਸਾਧੂ ਲੂਕੀ ਦੀਜੈ ॥੪॥

mahaa ugr paap. saakat nar keene; mil saadhoo lookee deejai |4|

Sant Singh KhalsaThe faithless cynic gathers the most horrendous sins, but meeting with the Holy Saint, they are placed in the fire. ||4||
Manmohan SinghSimilarly, the apostate persons has gathered very heinous sins, but, meeting with the Saint Guru, he applies fire to them.
Manmohan Singh (Punjabi)ਇਸੇ ਤਰ੍ਹਾਂ ਅਧਰਮੀ ਪੁਰਸ਼ ਨੇ ਪਰਮ ਬੱਜਰ ਗੁਨਾਹ ਕੀਤੇ ਹਨ, ਪ੍ਰੰਤੂ ਸੰਤ-ਗੁਰਦੇਵ ਜੀ ਨੂੰ ਮਿਲ ਕੇ ਉਹ ਉਨ੍ਹਾਂ ਨੂੰ ਅੱਗ ਲਾ ਦਿੰਦਾ ਹੈ।
Fareedkot Teekaਤਿਸੀ ਪ੍ਰਕਾਰ ਜੋ ਸਾਕਤ ਪੁਰਸ ਨੇ ਮਹਾਂ ਭਾਰੀ ਪਾਪ ਕੀਏ ਹੈਂ, ਸੋ ਸਾਧੂਓਂ ਕੇ ਸਾਥ ਮਿਲ ਕਰ ਨਾਮ ਉਚਾਰ ਰੂਪੀ (ਲੂਕੀ) ਚੁਆਤੀ ਦੇਣੇ ਕਰ ਪਲ ਮੇਂ ਨਸ਼ਟ ਹੋ ਜਾਤੇ ਹੈਂ॥੪॥
Prof. Sahib Singhਪਰਮਾਤਮਾ ਨਾਲੋਂ ਟੁੱਟ ਹੋਏ ਮਨੁੱਖ ਬੜੇ ਬੜੇ ਬੱਜਰ ਪਾਪ ਕਰਦੇ ਹਨ, (ਉਹਨਾਂ ਪਾਪਾਂ ਨੂੰ ਸਾੜਨ ਵਾਸਤੇ) ਗੁਰੂ ਨੂੰ ਮਿਲ ਕੇ (ਹਰਿ-ਨਾਮ-ਅੱਗ ਦੀ) ਚੁਆਤੀ ਦਿੱਤੀ ਜਾ ਸਕਦੀ ਹੈ ॥੪॥

ਪਦ ਅਰਥ ਉਗ੍ਰ = ਬੱਜਰ, ਵੱਡੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਲੂਕੀ = ਚੁਆਤੀ। ਦੀਜੈ = ਦਿੱਤੀ ਜਾ ਸਕਦੀ ਹੈ ॥੪॥

SikhNet (Spanish)El cínico sin Fe recopila y almacena las más horrendas faltas, pero encontrando al Santo, se consumen en el fuego. (4)

ਸਾਧੂ ਸਾਧ ਸਾਧ ਜਨ ਨੀਕੇ; ਜਿਨ ਅੰਤਰਿ ਨਾਮੁ ਧਰੀਜੈ ॥

saadhoo saadh saadh jan neeke; jin antar naam dhareejai |

Sant Singh KhalsaThe Holy, Saintly devotees are sublime and exalted. They enshrine the Naam, the Name of the Lord, deep within.
Manmohan SinghSublime are the saints, devotees and saintly persons, who enshrine the Lord's Name within their mind.
Manmohan Singh (Punjabi)ਸ਼੍ਰੇਸ਼ਟ ਹਨ ਸੰਤ ਸ਼ਰਧਾਲੂ ਅਤੇ ਸੰਤ ਸਰੂਪ ਪੁਰਸ਼ ਜੋ ਸੁਆਮੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਜਿਨੋਂ ਨੇ ਹਿਰਦੇ ਮੇਂ ਨਾਮ ਕੋ ਧਾਰਨ ਕੀਆ ਹੈ, ਸੋ ਸਾਧਨਾ ਵਾਲੇ ਸਾਧੂ ਜਨ ਅਤੀ ਸ੍ਰੇਸ਼੍ਟ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਨ ਸਾਧ ਜਨ ਉਹ ਹਨ ਭਲੇ ਮਨੁੱਖ।

ਪਦ ਅਰਥ ਸਾਧੂ = ਆਪਣੇ ਮਨ ਨੂੰ ਵੱਸ ਵਿਚ ਰੱਖਣ ਵਾਲੇ ਮਨੁੱਖ। ਨੀਕੇ = ਭਲੇ, ਚੰਗੇ, ਨੇਕ। ਜਿਨ ਅੰਤਰਿ = ਜਿਨ੍ਹਾਂ ਦੇ ਅੰਦਰ।

SikhNet (Spanish)Los Santos Devotos son excelsos y sublimes, pues enaltecen el Naam, el Nombre del Señor en lo profundo de su ser.

ਪਰਸ ਨਿਪਰਸੁ, ਭਏ ਸਾਧੂ ਜਨ; ਜਨੁ ਹਰਿ ਭਗਵਾਨੁ ਦਿਖੀਜੈ ॥੫॥

paras niparas, bhe saadhoo jan; jan har bhagavaan dikheejai |5|

Sant Singh KhalsaBy the touch of the Holy and the humble servants of the Lord, the Lord God is seen. ||5||
Manmohan SinghSeeing the saints, I have becomes happy, It is through the saints that the Lord God is seen.
Manmohan Singh (Punjabi)ਸੰਤਾਂ ਨੂੰ ਵੇਖ ਕੇ, ਮੈਂ ਪ੍ਰਸੰਨ ਹੋ ਗਿਆ ਹਾਂ। ਸੰਤਾਂ ਦੇ ਰਾਹੀਂ ਹੀ ਵਾਹਿਗੁਰੂ ਸੁਆਮੀ ਵੇਖਿਆ ਜਾਂਦਾ ਹੈ।
Fareedkot Teeka(ਨਿਪਰਸੁ) ਜੋ ਛੂਹਣੇ ਯੋਗ ਨਹੀਂ ਥੇ ਅਰਥਾਤ ਨੀਚ ਜਾਤੀ ਥੇ, ਸੋ ਜਨ ਭੀ ਸਾਧੂ ਜਨੋਂ ਕੋ (ਪਰਸ) ਮਿਲਨੇ ਕਰਕੇ, ਹੇ ਹਰੀ ਭਗਵਾਨ! ਤੇਰੇ ਕੋ ਦੇਖਨੇ ਤੇ ਭੀਲਨੀ ਆਦਕ ਸਮ ਪਵਿਤ੍ਰ ਭਏ ਹੈਂ॥੫॥
Prof. Sahib Singh(ਪਰਮਾਤਮਾ ਦੇ ਨਾਮ ਦੀ) ਛੁਹ ਨਾਲ (ਉਹ ਮਨੁੱਖ) ਸਾਧੂ-ਜਨ ਬਣੇ ਹਨ, (ਉਹਨਾਂ ਨੂੰ) ਮਾਨੋ, (ਹਰ ਥਾਂ) ਹਰੀ ਭਗਵਾਨ ਦਿੱਸ ਪਿਆ ਹੈ ॥੫॥

ਪਦ ਅਰਥ ਪਰਸਨਿ = (ਹਰਿ-ਨਾਮ ਦੀ) ਛੁਹ ਨਾਲ। ਪਰਸੁ = ਪਾਰਸੁ। ਜਨੁ = ਜਾਣੋ, ਮਾਨੋ (as if)। ਦਿਖੀਜੈ = (ਉਹਨਾਂ ਨੂੰ) ਦਿੱਸ ਪਿਆ ਹੈ ॥੫॥

SikhNet (Spanish)Por el Toque de los Santos y humildes Sirvientes del Señor, el Mismo Señor Dios es visto. (5)

ਸਾਕਤ ਸੂਤੁ. ਬਹੁ ਗੁਰਝੀ ਭਰਿਆ; ਕਿਉ ਕਰਿ ਤਾਨੁ ਤਨੀਜੈ ॥

saakat soot. bahu gurajhee bhariaa; kiau kar taan taneejai |

Sant Singh KhalsaThe thread of the faithless cynic is totally knotted and tangled; how can anything be woven with it?
Manmohan SinghThe thread of an apostate is knotted with good many entanglements. How can the warp be weaved out of it?
Manmohan Singh (Punjabi)ਅਧਰਮੀ ਦਾ ਧਾਗਾ ਬਹੁਤੀਆਂ ਗੁੰਝਲਾ ਨਾਲ ਪਰੀਪੂਰਨ ਹੈ। ਇਸ ਵਿਚੋਂ ਤਾਣਾ ਕਿਸ ਤਰ੍ਹਾਂ ਤਣਿਆ ਜਾ ਸਕਦਾ ਹੈ?
Fareedkot Teekaਮਨਮੁਖ ਕਾ ਅੰਤਹਕਰਣ ਰੂਪੀ ਸੂਤ੍ਰ ਬਹੁਤੀ ਵਾਸਨਾ ਵਾ ਕੁਟਲਤਾ ਰੂਪ (ਗੁਰਝੀ) ਅਤੀ ਕਠਨ ਗੰਠੋਂ ਸੇ ਭਰਾ ਹੂਆ ਹੈ, ਤਾਂ ਤੇ ਸਫਾਈ ਰੂਪ ਤਾਣਾ ਕੈਸੇ ਤਣਾ ਜਾਵੇ?
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਜੀਵਨ ਡੋਰ (ਵਿਕਾਰਾਂ ਦੀਆਂ) ਅਨੇਕਾਂ ਗੁੰਝਲਾਂ ਨਾਲ ਭਰੀ ਰਹਿੰਦੀ ਹੈ।

ਪਦ ਅਰਥ ਸਾਕਤ ਸੂਤੁ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਜੀਵਨ-ਧਾਗਾ। ਗੁਰਝੀ = ਗੁਰਝੀਂ, ਗੁੰਝਲਾਂ ਨਾਲ। ਕਿਉਕਰਿ = ਕਿਵੇਂ? ਤਾਨੁ = ਜੀਵਨ ਦਾ ਤਾਣਾ। ਤਨੀਜੈ = ਤਣਿਆ ਜਾ ਸਕਦਾ ਹੈ।

SikhNet (Spanish)El hilo de los cínicos sin Fe está totalmente enredado, ¿cómo podría uno tejer algo con él?

ਤੰਤੁ ਸੂਤੁ ਕਿਛੁ ਨਿਕਸੈ ਨਾਹੀ; ਸਾਕਤ ਸੰਗੁ. ਨ ਕੀਜੈ ॥੬॥

tant soot kichh nikasai naahee; saakat sang. na keejai |6|

Sant Singh KhalsaThis thread cannot be woven into yarn; do not associate with those faithless cynics. ||6||
Manmohan SinghHis (cotton of) deeds yield no yarn and thread of virtue. So, associate thou not with the mammon-worshipper.
Manmohan Singh (Punjabi)ਉਸ ਦੇ ਅਮਲਾਂ ਵਿਚੋਂ ਨੇਕੀ ਦੀ ਕੋਈ ਤੰਦ ਅਤੇ ਤਾਰ ਨਹੀਂ ਨਿਕਲਦੀ। ਇਸ ਲਈ ਤੂੰ ਮਾਇਆ ਦੇ ਪੁਜਾਰੀ ਦੀ ਸੰਗਤ ਨਾਂ ਕਰ।
Fareedkot Teekaਬ੍ਰਿਤੀ ਰੂਪ ਤੰਤੁ ਕਿਛੁ ਸੂਤ ਨਹੀਂ ਨਿਕਸਤਾ ਅਰਥਾਤ ਕੁਸੂਤਾ ਨਿਕਸਤਾ ਹੈ, ਯਾਂ ਤੇ ਮਨਮੁਖ ਕਾ ਸੰਗੁ ਨਹੀਂ ਕਰੀਤਾ, ਭਾਵ ਹਮ ਮਨਮੁਖ ਦਾ ਸੰਗੁ ਨਹੀਂ ਕਰਤੇ ਹਾਂ॥੬॥
Prof. Sahib Singh(ਵਿਕਾਰਾਂ ਦੀਆਂ ਗੁੰਝਲਾਂ ਨਾਲ ਭਰੇ ਹੋਏ ਜੀਵਨ-ਸੂਤਰ ਨਾਲ ਪਵਿੱਤਰ ਜੀਵਨ ਦਾ) ਤਾਣਾ ਤਣਿਆ ਹੀ ਨਹੀਂ ਜਾ ਸਕਦਾ, (ਕਿਉਂਕਿ ਉਹਨਾਂ ਗੁੰਝਲਾਂ ਵਿਚੋਂ ਇੱਕ ਭੀ ਸਿੱਧੀ) ਤੰਦ ਨਹੀਂ ਨਿਕਲਦੀ, ਇੱਕ ਭੀ ਧਾਗਾ ਨਹੀਂ ਨਿਕਲਦਾ। (ਇਸ ਵਾਸਤੇ ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ ॥੬॥

ਪਦ ਅਰਥ ਤੰਤੁ = ਤੰਦ। ਸੂਤੁ = ਧਾਗਾ। ਨਿਕਸੈ = ਨਿਕਲਦਾ। ਸੰਗੁ = ਸਾਥ ॥੬॥

SikhNet (Spanish)Nada puede ser hilado ahí, ni una madeja puede hacerse con ese hilo, por tanto, con los cínicos sin Fe no intentes asociarte. (6)

ਸਤਿਗੁਰ ਸਾਧਸੰਗਤਿ ਹੈ ਨੀਕੀ; ਮਿਲਿ ਸੰਗਤਿ ਰਾਮੁ ਰਵੀਜੈ ॥

satigur saadhasangat hai neekee; mil sangat raam raveejai |

Sant Singh KhalsaThe True Guru and the Saadh Sangat, the Company of the Holy, are exalted and sublime. Joining the Congregation, meditate on the Lord.
Manmohan SinghSublime is the True Guru and the saints society, meeting and associating with whom, the Lord is meditated upon.
Manmohan Singh (Punjabi)ਸ਼ੇਸ਼ਟ ਹਨ ਸੱਚੇ ਗੁਰਦੇਵ ਜੀ ਅਤੇ ਸਤਿਸੰਗਤ, ਜਿਨ੍ਹਾਂ ਨਾਲ ਜੋੜ-ਮੇਲ ਕਰਨ ਦੁਆਰਾ, ਸੁਆਮੀ ਦਾ ਸਿਮਰਨ ਕੀਤਾ ਜਾਂਦਾ ਹੈ।
Fareedkot Teekaਸਤਿਗੁਰ ਜੋ (ਸਾਧ) ਸ੍ਰੇਸ਼੍ਟ ਹੈਂ ਤਿਨ ਕੀ ਸੰਗਤਿ ਭੀ ਅਤੀ ਸ੍ਰੇਸ਼ਟ ਹੈ, ਤਿਸ ਸੰਗਿਤ ਮੇਂ ਮਿਲ ਕਰ ਹੇ ਰਾਮ! ਤੇਰੇ ਕੋ (ਰਵੀਜੈ) ਜਪਤੇ ਹੈਂ॥
Prof. Sahib Singhਗੁਰੂ ਦੀ ਸਾਧ ਸੰਗਤ ਭਲੀ (ਸੁਹਬਤ) ਹੈ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।

ਪਦ ਅਰਥ ਸਤਿਗੁਰ ਸਾਧ ਸੰਗਤਿ = ਗੁਰੂ ਦੀ ਸਾਧ ਸੰਗਤ। ਨੀਕੀ = ਚੰਗੀ। ਮਿਲਿ = ਮਿਲ ਕੇ। ਰਵੀਜੈ = ਸਿਮਰਿਆ ਜਾ ਸਕਦਾ ਹੈ।

SikhNet (Spanish)El Guru Verdadero y la Saad Sangat, la Compañía de los Santos, son excelsos y elevados. Uniéndote en la Congregación medita en el Señor.

ਅੰਤਰਿ ਰਤਨ ਜਵੇਹਰ ਮਾਣਕ; ਗੁਰ ਕਿਰਪਾ ਤੇ ਲੀਜੈ ॥੭॥

antar ratan javehar maanak; gur kirapaa te leejai |7|

Sant Singh KhalsaThe gems, jewels and precious stones are deep within; by Guru's Grace, they are found. ||7||
Manmohan SinghWithin the mind are gems, jewels and emeralds, it is through the Guru's grace that one attain unto them.
Manmohan Singh (Punjabi)ਮਨ ਦੇ ਅੰਦਰ ਹੀਰੇ, ਜਵਾਹਿਰਾਤ ਅਤੇ ਮਨੀਆਂ ਹਨ। ਗੁਰਾਂ ਦੀ ਰਹਿਮਤ ਰਾਹੀਂ ਪ੍ਰਾਣੀ ਉਨ੍ਹਾਂ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਮਨ ਕੇ ਅੰਤਰ ਹੀ ਰਤਨ, ਜਵਾਹਰ, ਮਾਣਕ ਆਦਿ ਪਦਾਰਥ ਹੈਂ ਅਰਥਾਤ ਵੈਰਾਗ, ਗ੍ਯਾਨ, ਮਨਨ ਆਦਿਕ ਅੰਤਹਕਰਣ ਕੇ ਬੀਚ ਹੀ ਹੈਂ, ਪਰੰਤੂ ਵਹੁ ਗੁਰੋਂ ਕੀ ਕ੍ਰਿਪਾ ਸੇ ਲੀਏ ਜਾਤੇ ਹੈਂ॥੭॥
Prof. Sahib Singh(ਮਨੁੱਖ ਦੇ) ਅੰਦਰ (ਗੁਪਤ ਟਿਕਿਆ ਹੋਇਆ ਹਰਿ-ਨਾਮ, ਮਾਨੋ) ਰਤਨ ਜਵਾਹਰਾਤ ਮੋਤੀ ਹਨ (ਇਹ ਹਰਿ-ਨਾਮ ਸਾਧ ਸੰਗਤ ਵਿਚ ਟਿਕ ਕੇ) ਗੁਰੂ ਦੀ ਕਿਰਪਾ ਨਾਲ ਲਿਆ ਜਾ ਸਕਦਾ ਹੈ ॥੭॥

ਪਦ ਅਰਥ ਅੰਤਰਿ = (ਮਨੁੱਖ ਦੇ) ਅੰਦਰ। ਮਾਣਕ = ਮੋਤੀ। ਤੇ = ਤੋਂ, ਨਾਲ। ਲੀਜੈ = ਲਿਆ ਜਾ ਸਕਦਾ ਹੈ ॥੭॥

SikhNet (Spanish)Las Gemas, las Joyas y las Piedras Preciosas están en lo profundo de tu ser y sólo por la Gracia del Guru son encontradas. (7)

ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ; ਹਮ ਕਿਉ ਕਰਿ ਮਿਲਹ ਮਿਲੀਜੈ ॥

meraa tthaakur vaddaa vaddaa hai suaamee; ham kiau kar milah mileejai |

Sant Singh KhalsaMy Lord and Master is Glorious and Great. How can I be united in His Union?
Manmohan SinghGreat and magnificent is my Lord Master. How can I unite in His union?
Manmohan Singh (Punjabi)ਮਹਾਨ ਅਤੇ ਵਿਸ਼ਾਲ ਹੈ ਮੇਰਾ ਪ੍ਰਭੂ ਪ੍ਰਮੇਸ਼ਰ। ਉਸ ਦੇ ਮਿਲਾਪ ਅੰਦਰ ਮੈਂ ਕਿਸ ਤਰ੍ਹਾਂ ਮਿਲ ਸਕਦਾ ਹਾਂ?
Fareedkot Teekaਹੇ ਸ੍ਵਾਮੀ! ਤੂੰ ਮੇਰਾ ਠਾਕੁਰ ਹੈਂ ਔਰ ਬਡੋਂ ਸੇ ਬਡਾ ਹੈਂ। ਹਮ ਆਪ ਕੋ ਕਿਸ ਤਰਾਂ ਮਿਲੇਂ? ਆਪ ਹਮ ਕੋ ਮਿਲਾਇ ਲੀਜੀਏ॥
Prof. Sahib Singhਮੇਰਾ ਮਾਲਕ-ਸੁਆਮੀ ਬਹੁਤ ਵੱਡਾ ਹੈ, ਅਸੀਂ ਜੀਵ (ਆਪਣੇ ਹੀ ਉੱਦਮ ਨਾਲ ਉਸ ਨੂੰ) ਕਿਵੇਂ ਮਿਲ ਸਕਦੇ ਹਾਂ? (ਇਸ ਤਰ੍ਹਾਂ ਉਹ) ਨਹੀਂ ਮਿਲ ਸਕਦਾ।

ਪਦ ਅਰਥ ਠਾਕੁਰੁ = ਮਾਲਕ-ਪ੍ਰਭੂ। ਮਿਲਹ = ਅਸੀਂ ਮਿਲ ਸਕਦੇ ਹਾਂ। ਮਿਲੀਜੈ = ਮਿਲ ਸਕਦਾ ਹੈ।

SikhNet (Spanish)Mi Señor y Maestro es Glorioso y Grandioso. ¿Cómo me puedo fundir en Su Ser?

ਨਾਨਕ. ਮੇਲਿ ਮਿਲਾਏ ਗੁਰੁ ਪੂਰਾ; ਜਨ ਕਉ ਪੂਰਨੁ ਦੀਜੈ ॥੮॥੨॥

naanak. mel milaae gur pooraa; jan kau pooran deejai |8|2|

Sant Singh KhalsaO Nanak, the Perfect Guru unites His humble servant in His Union, and blesses him with perfection. ||8||2||
Manmohan SinghNanak, the perfect Guru, unites man in the Lord's union and blesses him with the state of perfect bliss.
Manmohan Singh (Punjabi)ਨਾਨਕ, ਪੂਰਨ ਗੁਰਦੇਵ ਜੀ, ਮਨੁਸ਼ ਨੂੰ ਮਾਲਕ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ ਅਤੇ ਉਸ ਨੂੰ ਮੁਕੰਮਲ ਖੁਸ਼ੀ ਦੀ ਅਵਸਥਾ ਪ੍ਰਦਾਨ ਕਰ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਾ ਸਤਿਗੁਰੂ ਸਤਸੰਗਤਿ ਕੇ ਮੇਲ ਕਰ ਤੇਰੇ ਮੇਲ ਮੇਂ ਮਿਲਾਇ ਦੇਤਾ ਹੈ, ਤਾਂ ਤੇ ਗੁਰੋਂ ਕੇ ਸਾਥ ਮਿਲਾਇ ਕਰ ਮੈਂ ਜਨ ਕੋ ਪੂਰਨ ਪਦ ਦੀਜੀਏ॥ ਇਸੁ ਪਿਛਲੇ ਸਬਦ ਕਾ ਅਰਥੁ ਉਪਦੇਸ ਮੇਂ ਭੀ ਹੋ ਸਕਤਾ ਹੈ॥੮॥੨॥
Prof. Sahib Singhਹੇ ਨਾਨਕ! ਪੂਰਾ ਗੁਰੂ (ਹੀ ਆਪਣੇ ਸ਼ਬਦ ਵਿਚ) ਜੋੜ ਕੇ (ਪਰਮਾਤਮਾ ਨਾਲ) ਮਿਲਾਂਦਾ ਹੈ। (ਸੋ, ਗੁਰੂ ਪਰਮੇਸਰ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ! ਆਪਣੇ) ਸੇਵਕ ਨੂੰ ਪੂਰਨਤਾ ਦਾ ਦਰਜਾ ਬਖ਼ਸ਼ ॥੮॥੨॥

ਪਦ ਅਰਥ ਮੇਲਿ = (ਆਪਣੇ ਸ਼ਬਦ ਵਿਚ) ਮਿਲਾ ਕੇ। ਕਉ = ਨੂੰ। ਪੂਰਨੁ = ਪੂਰਨਤਾ ਦਾ ਦਰਜਾ। ਦੀਜੈ = ਦੇਹ ॥੮॥੨॥

SikhNet (Spanish)Oh, dice Nanak, el Guru Perfecto une a Su humilde Sirviente en Su Ser y lo bendice con toda Perfección. (8-2)
Answers quote the Granth verbatim with Ang citations. AI commentary is not Gurbani and not a religious ruling.