ੴ

ਸਿੱਖਬਾਣੀ · SikhBani

ਬੋਲਿ ਹਰਿ ਨਾਮੁ ਸਫਲ ਸਾ ਘਰੀ ॥

bol har naam safal saa gharee
Guru Ramdas Ji ਗੁਰੂ ਰਾਮਦਾਸ ਜੀ · Raag Bhairao · Ang 1134 · 11 lines
Translations

ਭੈਰਉ ਮਹਲਾ ੪ ॥

bhairau mahalaa 4 |

Sant Singh KhalsaBhairao, Fourth Mehl:
Manmohan SinghBhairo 4th Guru.
Manmohan Singh (Punjabi)ਭੈਰਉ ਚੌਥੀ ਪਾਤਿਸ਼ਾਹੀ।
SikhNet (Spanish)Bhairo, Mejl Guru Ram Das, Cuarto Canal Divino.

ਬੋਲਿ ਹਰਿ ਨਾਮੁ; ਸਫਲ ਸਾ ਘਰੀ ॥

bol har naam; safal saa gharee |

Sant Singh KhalsaFruitful is that moment when the Lord's Name is spoken.
Manmohan SinghFruitful is the moment, when the Lord's Name is uttered.
Manmohan Singh (Punjabi)ਫਲਦਾਇਕ ਹੈ ਉਹ ਮੁਹਤ, ਜਦ ਪ੍ਰਭੂ ਦਾ ਨਾਮ ਊਚਾਰਨ ਕੀਤਾ ਜਾਂਦਾ ਹੈ।
Fareedkot Teekaਜੀਵ ਕੀ (ਸਾ) ਵਹੀ ਘੜੀ ਸਫਲ ਹੈ ਜਿਸ ਵਿਖੇ ਹਰੀ ਨਾਮ ਕਾ ਉਚਾਰਨ ਕਰੇ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਜਿਸ ਘੜੀ ਨਾਮ ਜਪੀਦਾ ਹੈ) ਉਹ ਘੜੀ ਸੁਲੱਖਣੀ ਹੁੰਦੀ ਹੈ।

ਪਦ ਅਰਥ ਬੋਲਿ = ਬੋਲਿਆ ਕਰ, ਜਪਿਆ ਕਰ। ਸਾ ਘਰੀ = ਉਹ ਘੜੀ।

SikhNet (Spanish)Bendito es el momento en el que uno realiza el Nombre del Señor.

ਗੁਰ ਉਪਦੇਸਿ; ਸਭਿ ਦੁਖ ਪਰਹਰੀ ॥੧॥

gur upades; sabh dukh paraharee |1|

Sant Singh KhalsaFollowing the Guru's Teachings, all pains are taken away. ||1||
Manmohan SinghThrough the Guru's instruction, all the sorrows are eliminated.
Manmohan Singh (Punjabi)ਗੁਰਾਂ ਦੀ ਸਿੱਖਮਤ ਰਾਹੀਂ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਗੁਰੋਂ ਕਾ ਉਪਦੇਸ ਸੰਪੂਰਨ ਦੁਖੋਂ ਕੇ ਪ੍ਰਹਾਰ ਕਰਨੇ ਵਾਲਾ ਹੈ॥੧॥
Prof. Sahib Singhਹੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ (ਹਰਿ-ਨਾਮ ਜਪ ਕੇ ਆਪਣੇ) ਸਾਰੇ ਦੁੱਖ ਦੂਰ ਕਰ ਲੈ ॥੧॥

ਪਦ ਅਰਥ ਉਪਦੇਸਿ = ਉਪਦੇਸ਼ ਦੀ ਰਾਹੀਂ। ਸਭਿ ਦੁਖ = ਸਾਰੇ ਦੁਖ। ਪਰਹਰੀ = ਪਰਹਰਿ, ਦੂਰ ਕਰ ਲੈ ॥੧॥

SikhNet (Spanish)Sí, por medio de la Instrucción del Guru, uno se libera de sus aflicciones. (1)

ਮੇਰੇ ਮਨ; ਹਰਿ ਭਜੁ ਨਾਮੁ ਨਰਹਰੀ ॥

mere man; har bhaj naam naraharee |

Sant Singh KhalsaO my mind, vibrate the Name of the Lord.
Manmohan SinghO my soul, utter thou the Name of thy God, the Man-lion.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਮਨੁਸ਼ ਸ਼ੇਰ ਸਰੂਪ ਆਪਣੇ ਵਾਹਿਗੁਰੂ ਦੇ ਨਾਮ ਦਾ ਊਚਾਰਨ ਕਰ।
Fareedkot Teekaਹੇ ਮੇਰੇ ਮਨ! ਨਰੋਂ ਕੇ ਹਰੇ ਕਰਨੇ ਵਾਲੇ ਹਰੀ ਕੇ ਨਾਮ ਕੋ ਭਜੁ ਪੁਨਾ ਐਸੇ ਬੇਨਤੀ ਕਰ॥
Prof. Sahib Singhਹੇ ਮੇਰੇ ਮਨ! ਹਰੀ ਦਾ, ਪਰਮਾਤਮਾ ਦਾ ਨਾਮ ਜਪਿਆ ਕਰ (ਤੇ, ਆਖਿਆ ਕਰ-ਹੇ ਪ੍ਰਭੂ!)

ਪਦ ਅਰਥ ਮਨ = ਹੇ ਮਨ! ਨਾਮੁ ਨਰਹਰੀ = ਪਰਮਾਤਮਾ ਦਾ ਨਾਮ {ਨਰਹਰੀ = ਨਰਸਿੰਘ}।

SikhNet (Spanish)Oh mente mía, habita en el Nombre del Hombre León, tu Único Dios.

ਕਰਿ ਕਿਰਪਾ ਮੇਲਹੁ ਗੁਰੁ ਪੂਰਾ; ਸਤਸੰਗਤਿ ਸੰਗਿ. ਸਿੰਧੁ ਭਉ ਤਰੀ ॥੧॥ ਰਹਾਉ ॥

kar kirapaa melahu gur pooraa; satasangat sang. sindh bhau taree |1| rahaau |

Sant Singh KhalsaO Lord, be merciful, and unite me with the Perfect Guru. Joining with the Sat Sangat, the True Congregation, I shall cross over the terrifying world-ocean. ||1||Pause||
Manmohan SinghMercifully, unite Thou me with Perfect Guru, O Lord. Meeting with the saints society, I shall cross the dreadful world ocean. Pause.
Manmohan Singh (Punjabi)ਮਿਹਰ ਧਾਰ ਕੇ ਤੂੰ ਮੈਨੂੰ ਪੂਰਨ ਗੁਰਾਂ ਨਾਲ ਮਿਲਾ ਦੇ। ਹੇ ਸਾਈਂ! ਸਾਧ ਸੰਗਤ ਨਾਲ ਮਿਲ ਕੇ ਮੈਂ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਵਾਗਾ। ਠਹਿਰਾਉ।
Fareedkot Teekaਹੇ ਮੇਰੇ ਪਰਮੇਸ੍ਵਰ! ਕ੍ਰਿਪਾ ਦ੍ਰਿਸ੍ਟੀ ਕਰ ਕੇ ਪੂਰੇ ਗੁਰੂ ਕਾ ਮੇਲ ਕਰੀਏ, ਜਿਨੋਂ ਕੀ ਸ੍ਰਿਸਟਿ ਸੰਗਤਿ ਕਰ (ਭਉ) ਸੰਸਾਰ ਸਮੁੰਦ੍ਰ ਸੇ ਤਰ ਜਾਈਤਾ ਹੈ॥੧॥ ਰਹਾਉ ॥
Prof. Sahib Singhਕਿਰਪਾ ਕਰ ਕੇ ਜਿਸ ਮਨੁੱਖ ਨੂੰ ਤੂੰ ਪੂਰਾ ਗੁਰੂ ਮਿਲਾਂਦਾ ਹੈਂ ਉਹ ਸਤਸੰਗਤ ਨਾਲ (ਮਿਲ ਕੇ ਤੇਰਾ ਨਾਮ ਜਪ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਮੇਲਹੁ = ਤੂੰ ਮਿਲਾਂਦਾ ਹੈ। ਸੰਗਿ = ਨਾਲ। ਸਿੰਧੁ ਭਉ = ਭਵਸਾਗਰ {ਸੰਧੁ = ਸਾਗਰ, ਸਮੁੰਦਰ}। ਤਰੀ = ਤਰ ਜਾਂਦਾ ਹੈ ॥੧॥ ਰਹਾਉ ॥

SikhNet (Spanish)Oh Señor, llévame hasta el Perfecto Guru, para que en Su Compañía logre cruzar el mar de las existencias. (1-Pausa)

ਜਗਜੀਵਨੁ ਧਿਆਇ ਮਨਿ ਹਰਿ ਸਿਮਰੀ ॥

jagajeevan dhiaae man har simaree |

Sant Singh KhalsaMeditate on the Life of the World; remember the Lord in your mind.
Manmohan SinghO my mind, remember and contemplate thou thy God, the life of the world.
Manmohan Singh (Punjabi)ਹੇ ਮੇਰੇ ਮਨੂਏ! ਤੂੰ ਜਗਤ ਦੀ ਜਿੰਦ ਜਾਨ ਆਪਣੇ ਵਾਹਿਗੁਰੂ ਦਾ ਆਰਾਧਨ ਅਤੇ ਚਿੰਤਨ ਕਰ।
Fareedkot Teekaਜਗ ਜੀਵਨ ਹਰੀ ਕੋ ਮਨ ਬਾਣੀ ਕਰ ਕੇ ਧਿਆਵਨਾ ਔ ਸਿਮਰਨ ਕਰੁ॥
Prof. Sahib Singhਜਗਤ ਦੇ ਆਸਰੇ ਪਰਮਾਤਮਾ ਦਾ ਧਿਆਨ ਧਰਿਆ ਕਰ, ਆਪਣੇ ਮਨ ਵਿਚ ਹਰਿ-ਨਾਮ ਸਿਮਰਿਆ ਕਰ।

ਪਦ ਅਰਥ ਜਗ ਜੀਵਨੁ = ਜਗਤ ਦਾ ਆਸਰਾ। ਮਨਿ = ਮਨ ਵਿਚ। ਸਿਮਰੀ = ਸਿਮਰਿ।

SikhNet (Spanish)Oh mente mía, contempla al Dios, la Vida de toda vida,

ਕੋਟ ਕੋਟੰਤਰ; ਤੇਰੇ ਪਾਪ ਪਰਹਰੀ ॥੨॥

kott kottantar; tere paap paraharee |2|

Sant Singh KhalsaMillions upon millions of your sins shall be taken away. ||2||
Manmohan SinghThus, millions over millions of thy sins shall be washed off when the dust of the saints.
Manmohan Singh (Punjabi)ਇੰਜ ਤੇਰੇ ਕ੍ਰੋੜਾਂ ਤੇ ਕ੍ਰੋੜਾਂ ਹੀ ਪਾਪ ਧੋਤੇ ਜਾਣਗੇ।
Fareedkot Teekaਜਿਸ ਕਰ ਕੇ ਕੋਟਾਨ ਤੇਰੇ ਪਾਪ ਦੂਰ ਹੋ ਜਾਵੇਂ॥੨॥☬ਅਬ ਸੰਤ ਧੂਰੀ ਕੀ ਮਹਿਮਾਂ ਕਥਨ ਕਰਤੇ ਹੈਂ:
Prof. Sahib Singhਪਰਮਾਤਮਾ ਤੇਰੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਦੇਵੇਗਾ ॥੨॥

ਪਦ ਅਰਥ ਕੋਟੁ = ਕਿਲ੍ਹਾ, ਸਰੀਰ-ਕਿਲ੍ਹਾ {ਇਕ-ਵਚਨ}। ਕੋਟ = {ਬਹੁ-ਵਚਨ} (ਅਨੇਕਾਂ) ਸਰੀਰ। ਕੋਟ ਕੋਟੰਤਰ = ਕੋਟ ਕੋਟ ਅੰਤਰ, ਹੋਰ ਹੋਰ ਅਨੇਕਾਂ ਸਰੀਰ। ਕੋਟ ਕੋਟੰਤਰ ਪਾਪ = ਅਨੇਕਾਂ ਜਨਮਾਂ ਦੇ ਪਾਪ। ਪਰਹਰੀ = ਦੂਰ ਕਰ ਦੇਵੇਗਾ ॥੨॥

SikhNet (Spanish)pues de esta forma serás purgada de miles de errores. (2)

ਸਤਸੰਗਤਿ ਸਾਧ; ਧੂਰਿ ਮੁਖਿ ਪਰੀ ॥

satasangat saadh; dhoor mukh paree |

Sant Singh KhalsaIn the Sat Sangat, apply the dust of the feet of the holy to your face;
Manmohan SinghWhen the mortal is affected by society of the saints (the dust of their feet falls on his face),
Manmohan Singh (Punjabi)ਜਦ ਸਾਧ ਸੰਗਤ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਜੀਵ ਦੇ ਚਿਹਰੇ ਤੇ ਪੈਦੀ ਹੈ,
Fareedkot Teekaਜਿਸ ਕੇ ਮੁਖ ਉਪਰ ਸਾਧਸੰਗਤਿ ਕੀ ਚਰਨ ਧੂੜ ਪੜੀ ਹੈ॥
Prof. Sahib Singhਹੇ ਮੇਰੇ ਮਨ! ਜਿਸ ਮਨੁੱਖ ਦੇ ਮੱਥੇ ਉੱਤੇ ਸਾਧ ਸੰਗਤ ਦੀ ਚਰਨ-ਧੂੜ ਲੱਗਦੀ ਹੈ,

ਪਦ ਅਰਥ ਮੁਖਿ = ਮੂੰਹ ਉਤੇ, ਮੱਥੇ ਉਤੇ। ਪਰੀ = ਪੈਂਦੀ ਹੈ।

SikhNet (Spanish)Ungirse con el Polvo de los Pies de los Santos,

ਇਸਨਾਨੁ ਕੀਓ; ਅਠਸਠਿ ਸੁਰਸਰੀ ॥੩॥

eisanaan keeo; atthasatth surasaree |3|

Sant Singh Khalsathis is how to bathe in the sixty-eight sacred shrines, and the Ganges. ||3||
Manmohan Singhthen he is deemed to have bathed in the sixty eight holies and the Ganges.
Manmohan Singh (Punjabi)ਤਦ ਇਹ ਜਾਣ ਲਿਆ ਜਾਂਦਾ ਹੈ ਕਿ ਉਸ ਨੇ ਅਠਾਹਟ ਤੀਰਥਾਂ ਅਤੇ ਗੰਗਾ ਦਾ ਨਾਉਣ ਕਰ ਲਿਆ ਹੈ।
Fareedkot Teekaਤਿਸ ਨੇ ਗੰਗਾ ਜੀ ਆਦਿਕ ਅਠਾਹਟ ਤੀਰਥੋਂ ਕਾ ਇਸਨਾਨ ਕਰ ਲੀਆ ਜਾਣੋ, ਭਾਵ ਪੁਨਾ ਪਾਪ ਨਿਬ੍ਰਿਤ ਹੇਤ ਤੀਰਥਾਦਿ ਕਰਨੇ ਕੀ ਇਕਾਖ੍ਯਾ ਨਹੀਂ ਰਹੀ॥੩॥
Prof. Sahib Singhਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ, ਗੰਗਾ ਦਾ ਇਸ਼ਨਾਨ ਕਰ ਲਿਆ ॥੩॥

ਪਦ ਅਰਥ ਅਠਸਠਿ = ਅਠਾਹਠ (ਤੀਰਥ)। ਸੁਰਸਰੀ = ਗੰਗਾ ॥੩॥

SikhNet (Spanish)es como bañarse en todos los lugares santos, como el Ganges. (3)

ਹਮ ਮੂਰਖ ਕਉ; ਹਰਿ ਕਿਰਪਾ ਕਰੀ ॥

ham moorakh kau; har kirapaa karee |

Sant Singh KhalsaI am a fool; the Lord has shown mercy to me.
Manmohan SinghUnto me, the fool, God has shown His mercy.
Manmohan Singh (Punjabi)ਮੈਂ ਮੂੜ੍ਹ ਉਤੇ ਵਾਹਿਗੁਰੂ ਨੇ ਆਪਣੀ ਮਿਹਰ ਧਾਰੀ ਹੈ।
Fareedkot Teekaਜਬ ਮੈਂ ਮੂਰਖ ਕੋ ਹਰੀ ਨੇ ਅਪਨੀ ਕ੍ਰਿਪਾ ਦ੍ਰਿਸ੍ਟੀ ਕਰੀ ਹੈ॥
Prof. Sahib Singhਸਭ ਨੂੰ ਤਾਰਣ ਦੀ ਸਮਰਥਾ ਵਾਲੇ ਹਰੀ ਨੇ ਮੈਂ ਮੂਰਖ ਉੱਤੇ ਭੀ ਕਿਰਪਾ ਕੀਤੀ,

ਪਦ ਅਰਥ ਹਮ ਮੂਰਖ ਕਉ = ਮੈਂ ਮੂਰਖ ਉੱਤੇ। ਕਰੀ = ਕੀਤੀ ਹੈ।

SikhNet (Spanish)Oh Dios, has sido Compasivo aún con los tontos como yo, y mira,

ਜਨੁ ਨਾਨਕੁ. ਤਾਰਿਓ ਤਾਰਣ ਹਰੀ ॥੪॥੨॥

jan naanak. taario taaran haree |4|2|

Sant Singh KhalsaThe Savior Lord has saved servant Nanak. ||4||2||
Manmohan SinghThe saviour Lord has saved Nanak, His slave.
Manmohan Singh (Punjabi)ਰੱਖਿਆ ਕਰਨ ਵਾਲੇ ਸੁਆਮੀ ਨੇ ਆਪਣੇ ਗੋਲੇ ਨਾਨਕ ਨੂੰ ਤਾਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਤਾਰਨ ਯੋਗ ਵਾਹਿਗੁਰੂ ਨੇ ਮੈਂ ਦਾਸ ਕੋ ਭੀ ਸੰਸਾਰ ਸਮੁੰਦ੍ਰ ਸੇ ਤਾਰ ਲੀਆ ਹੈ॥੪॥੨॥
Prof. Sahib Singhਤੇ (ਮੈਨੂੰ) ਦਾਸ ਨਾਨਕ ਨੂੰ ਭੀ ਉਸ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ (ਆਪਣਾ ਨਾਮ ਦੇ ਕੇ) ॥੪॥੨॥

ਪਦ ਅਰਥ ਤਾਰਿਓ = ਤਾਰ ਲਿਆ ਹੈ। ਤਾਰਣ ਹਰੀ = ਤਾਰਣਹਾਰ ਹਰੀ ਨੇ ॥੪॥੨॥

SikhNet (Spanish)me has emancipado, oh Emancipador de todos. (4-2)
Answers quote the Granth verbatim with Ang citations. AI commentary is not Gurbani and not a religious ruling.