ੴ

ਸਿੱਖਬਾਣੀ · SikhBani

ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥

sukrit karanee saar japamaalee
Guru Ramdas Ji ਗੁਰੂ ਰਾਮਦਾਸ ਜੀ · Raag Bhairao · Ang 1134 · 11 lines
Translations

ਭੈਰਉ ਮਹਲਾ ੪ ॥

bhairau mahalaa 4 |

Sant Singh KhalsaBhairao, Fourth Mehl:
Manmohan SinghBhairo 4th Guru.
Manmohan Singh (Punjabi)ਭੈਰਉ ਚੌਥੀ ਪਾਤਿਸ਼ਾਹੀ।
SikhNet (Spanish)Bhairo, Mejl Guru Ram Das, Cuarto Canal Divino.

ਸੁਕ੍ਰਿਤੁ ਕਰਣੀ; ਸਾਰੁ ਜਪਮਾਲੀ ॥

sukrit karanee; saar japamaalee |

Sant Singh KhalsaTo do good deeds is the best rosary.
Manmohan SinghThe doing of pious deeds is the sublime rosary.
Manmohan Singh (Punjabi)ਨੇਕ ਅਮਲਾਂ ਦਾ ਕਮਾਉਣਾ ਹੀ ਸਰੇਸ਼ਟ ਮਾਲਾ ਹੈ।
Fareedkot Teekaਬੇਨਤੀ: (ਸੁਕ੍ਰਿਤੁ) ਪੁੰਨ ਰੂਪ ਕਰਣੀ ਜੋ ਹੈ ਏਹੀ ਸ੍ਰੇਸ੍ਟ ਮਾਲਾ ਹੈ॥
Prof. Sahib Singh(ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ, ਇਹੀ ਹੈ ਮਾਲਾ।

ਪਦ ਅਰਥ ਕਰਣੀ = {करणीय} ਕਰਨ-ਯੋਗ ਕੰਮ। ਸੁਕ੍ਰਿਤੁ ਕਰਣੀ = ਸਭ ਤੋਂ ਸ੍ਰੇਸ਼ਟ ਕਰਨ-ਯੋਗ ਕੰਮ। ਸਾਰੁ = (ਹਿਰਦੇ ਵਿਚ) ਸੰਭਾਲ ਲੈ। ਜਪਮਾਲੀ = ਮਾਲਾ।

SikhNet (Spanish)Las buenas acciones son el único rosario eficaz,

ਹਿਰਦੈ ਫੇਰਿ; ਚਲੈ ਤੁਧੁ ਨਾਲੀ ॥੧॥

hiradai fer; chalai tudh naalee |1|

Sant Singh KhalsaChant on the beads within your heart, and it shall go along with you. ||1||
Manmohan SinghTell thou its beads with thy heart and it shall go with thy heart and it shall go with thee.
Manmohan Singh (Punjabi)ਆਪਣੇ ਦਿਲ ਨਾਲ ਤੂੰ ਇਸ ਦਾ ਜਾਪ ਕਰ ਅਤੇ ਇਹ ਤੇਰੇ ਨਾਲ ਜਾਵੇਗੀ।
Fareedkot Teekaਜੋ ਹਿਰਦੇ ਵਿਖੇ ਧਾਰਨੀ ਹੈ ਜਪ ਕਰਣੇ ਕੀ ਏਹੀ ਫੇਰਨਾਂ ਕੀਆ ਹੈ, ਜੋ ਹਮਾਰੀ ਪ੍ਰੀਤਿ ਅੰਤ ਪ੍ਰਯੰਤ ਤੇਰੇ ਸਾਥ ਚਲੇ॥੧॥
Prof. Sahib Singh(ਇਸ ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿਚ ਫੇਰਿਆ ਕਰ। ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ ॥੧॥

ਪਦ ਅਰਥ ਹਿਰਦੈ = ਹਿਰਦੇ ਵਿਚ। ਫੇਰਿ = ਫੇਰਿਆ ਕਰ (ਇਸ ਮਾਲਾ ਨੂੰ)। ਨਾਲੀ = ਨਾਲ ॥੧॥

SikhNet (Spanish)corre sus cuentas con tu corazón, pues mira, es lo que acompaña siempre a tu Alma. (1)

ਹਰਿ ਹਰਿ ਨਾਮੁ ਜਪਹੁ ਬਨਵਾਲੀ ॥

har har naam japahu banavaalee |

Sant Singh KhalsaChant the Name of the Lord, Har, Har, the Lord of the forest.
Manmohan SinghMeditate thou on the Name of the Flower-girt Lord Master.
Manmohan Singh (Punjabi)ਤੂੰ ਫੁਲਾਂ ਨਾਲ ਗੁੰਦੇ ਹੋਏ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਬਨਵਾਲੀ (ਹਰਿ) ਸਰਬ ਰੂਪ ਹਰੀ! ਮੈਂ ਤੇਰੇ ਹੀ ਨਾਮ ਕੋ ਜਪੋਂ॥
Prof. Sahib Singhਸਦਾ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ (ਤੇ, ਅਰਦਾਸ ਕਰਿਆ ਕਰੋ-

ਪਦ ਅਰਥ ਨਾਮੁ ਬਨਵਾਲੀ = ਪਰਮਾਤਮਾ ਦਾ ਨਾਮ।

SikhNet (Spanish)Oh amigos, contemplen ustedes el Nombre del Dios Floreciente.Oh Dios, guíame hasta Tus Santos por Misericordia

ਕਰਿ ਕਿਰਪਾ ਮੇਲਹੁ ਸਤਸੰਗਤਿ; ਤੂਟਿ ਗਈ ਮਾਇਆ ਜਮ ਜਾਲੀ ॥੧॥ ਰਹਾਉ ॥

kar kirapaa melahu satasangat; toott gee maaeaa jam jaalee |1| rahaau |

Sant Singh KhalsaHave mercy on me, Lord, and unite me with the Sat Sangat, the True Congregation, so that I may be released from Maya's noose of death. ||1||Pause||
Manmohan SinghTake Thou pity on me, O Lord and unite me with the society of saints, that my noose of the fatal mammon be snapped. Pause.
Manmohan Singh (Punjabi)ਤੂੰ ਮੇਰੇ ਤੇ ਤਰਸ ਕਰ ਹੇ ਸੁਆਮੀ! ਅਤੇ ਮੈਨੂੰ ਸਤਿਸੰਗਤ ਨਾਲ ਜੋੜ ਦੇ, ਤਾਂ ਜੋ ਮੇਰੀ ਪ੍ਰਾਨ ਨਾਸ਼ਕ ਮੋਹਣੀ ਦੀ ਫਾਹੀ ਕੱਟੀ ਜਾਵੇ। ਠਹਿਰਾਉ।
Fareedkot Teekaਤਿਨ ਕੋ ਤੈਨੇ ਅਪਨੀ ਕ੍ਰਿਪਾ ਕਰ ਕੇ ਸਤਿਸੰਗਤਿ ਮੇਂ ਮਿਲਾਯਾ ਹੈ, ਤਿਨ ਕੀ ਜਮ ਕੇ ਧਾਮ ਪਹੁੰਚਾਵਨੇ ਵਾਲੀ ਮਾਯਾ ਜਾਲੀ ਟੂਟ ਗਈ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਸਾਨੂੰ ਸਤ ਸੰਗਤ ਵਿਚ ਮਿਲਾਈ ਰੱਖ) ਜਿਸ ਨੂੰ ਤੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖਦਾ ਹੈਂ, ਉਸ ਦੀ ਮਾਇਆ ਦੇ ਮੋਹ ਦੀ ਆਤਮਕ ਮੌਤ ਲਿਆਉਣ ਵਾਲੀ ਫਾਹੀ ਟੁੱਟ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਜਮ ਜਾਲੀ = ਜਮ ਦੀ ਜਾਲੀ, ਆਤਮਕ ਮੌਤ ਲਿਆਉਣ ਵਾਲੀ ਫਾਹੀ ॥੧॥ ਰਹਾਉ ॥

SikhNet (Spanish)para que la trampa de Maya sea destruida. (1-Pausa)

ਗੁਰਮੁਖਿ ਸੇਵਾ; ਘਾਲ ਜਿਨਿ ਘਾਲੀ ॥

guramukh sevaa; ghaal jin ghaalee |

Sant Singh KhalsaWhoever, as Gurmukh, serves and works hard,
Manmohan SinghWhosoever, by the Guru's grace, performs the Lord's service and labour,
Manmohan Singh (Punjabi)ਜੋ ਕੋਈ ਭੀ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੀ ਟਹਿਲ ਅਤੇ ਕਾਰ ਖਿਦਮਤ ਕਮਾਉਂਦਾ ਹੈ,
Fareedkot Teekaਜਿਸ ਗੁਰਮੁਖ ਨੇ ਤੇਰੀ ਸੇਵਾ ਰੂਪੀ ਘਾਲ ਘਾਲੀ ਹੈ॥
Prof. Sahib Singhਜਿਸ (ਮਨੁੱਖ) ਨੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਨ ਦੀ ਮਿਹਨਤ ਕੀਤੀ,

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਿਨਿ = ਜਿਸ (ਮਨੁੱਖ) ਨੇ। ਸੇਵਾ ਘਾਲ ਘਾਲੀ = ਸੇਵਾ-ਭਗਤੀ ਦੀ ਮਿਹਨਤ ਕੀਤੀ।

SikhNet (Spanish)Sí, la conducta de aquél que sirve a su Señor por la Gracia del Guru

ਤਿਸੁ ਘੜੀਐ ਸਬਦੁ; ਸਚੀ ਟਕਸਾਲੀ ॥੨॥

tis gharreeai sabad; sachee ttakasaalee |2|

Sant Singh Khalsais molded and shaped in the true mint of the Shabad, the Word of God. ||2||
Manmohan Singhhe is fashioned afresh in the Lord's True mint.
Manmohan Singh (Punjabi)ਊਹ ਪ੍ਰਭੂ ਦੀ ਸੈਂਚੀ ਟਕਸਾਲ ਅੰਦਰ ਨਵੇਂ ਸਿਰਿਓ ਘੜਿਆ ਜਾਂਦਾ ਹੈ।
Fareedkot Teekaਤਿਸ ਕੀ ਬਾਣੀ ਸਤਿਸੰਗ ਵਿਖੇ ਸੁਧ ਰਤੀ ਭਈ ਹੈ॥੨॥
Prof. Sahib Singh(ਜਤ, ਧੀਰਜ, ਉੱਚੀ ਮੱਤ, ਆਤਮਕ ਜੀਵਨ ਦੀ ਸੂਝ, ਭਉ ਆਦਿਕ ਦੀ) ਸਦਾ-ਥਿਰ ਰਹਿਣ ਵਾਲੀ ਟਕਸਾਲ ਵਿਚ ਉਸ ਮਨੁੱਖ ਦਾ ਹਰਿ-ਨਾਮ ਸਿਮਰਨ ਦਾ ਉੱਦਮ ਸੋਹਣਾ ਰੂਪ ਧਾਰ ਲੈਂਦਾ ਹੈ ॥੨॥

ਪਦ ਅਰਥ ਤਿਸੁ ਸਬਦੁ = ਉਸ ਦਾ ਸ਼ਬਦ। ਘੜੀਐ = ਘੜਿਆ ਜਾਂਦਾ ਹੈ। ਤਿਸੁ ਘੜੀਐ ਸਬਦੁ = ਉਸ ਦਾ ਸਿਮਰਨ ਦਾ ਉੱਦਮ ਸੋਹਣਾ ਰੂਪ ਧਾਰ ਲੈਂਦਾ ਹੈ। ਸਚੀ ਟਕਸਾਲੀ = ਜਤ, ਧੀਰਜ, ਉੱਚੀ ਮੱਤ, ਆਤਮਕ ਜੀਵਨ ਦੀ ਸੂਝ, ਭਉ, ਆਦਿਕ ਦੀ ਸਦਾ-ਥਿਰ ਟਕਸਾਲ ਵਿਚ ॥੨॥

SikhNet (Spanish)es adornada con la Mente Verdadera de Dios. (2)

ਹਰਿ ਅਗਮ ਅਗੋਚਰੁ; ਗੁਰਿ. ਅਗਮ ਦਿਖਾਲੀ ॥

har agam agochar; gur. agam dikhaalee |

Sant Singh KhalsaThe Guru has revealed to me the Inaccessible and Unfathomable Lord.
Manmohan SinghThe Guru has shown me the inaccessible, Inapprehensible and the Care-free Lord.
Manmohan Singh (Punjabi)ਗੁਰਾਂ ਨੇ ਮੈਨੂੰ ਪਹੁੰਚ ਤੋਂ ਪਰੇਸੋਚ ਸਮਝ ਤੋਂ ਉਚੇਰੇ ਅਤੇ ਗਮ ਰਹਿਤ ਸੁਆਮੀ ਨੂੰ ਵਿਖਾਲ ਦਿੱਤਾ ਹੈ।
Fareedkot Teekaਹੇ ਹਰੀ ਵਾਹਿਗੁਰੂ! ਤੂੰ ਮਨ ਬਾਣੀ ਦਾ ਪਰਾ ਔਰ ਇੰਦ੍ਰਿਓਂ ਕਾ ਅਵਿਸ੍ਯ ਹੈਂ, ਤੇਰੀ ਅਗਮਸਤਾ ਗੁਰਾਂ ਨੇ ਦਿਖਾਇ ਦਈ ਹੈ॥
Prof. Sahib Singh(ਜਿਸ ਮਨੁੱਖ ਨੇ ਹਰਿ-ਨਾਮ-ਸਿਮਰਨ ਦੀ ਮਾਲਾ ਹਿਰਦੇ ਵਿਚ ਫੇਰੀ) ਗੁਰੂ ਨੇ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ (ਉਸ ਦੇ ਅੰਦਰ ਹੀ) ਵਿਖਾਲ ਦਿੱਤਾ,

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰਿ = ਗੁਰੂ ਨੇ। ਦਿਖਾਲੀ = ਦਰਸਨ ਕਰਾ ਦਿੱਤਾ।

SikhNet (Spanish)Así a través del Insondable Guru logra ver a su Dios Insondable e Imperceptible

ਵਿਚਿ ਕਾਇਆ ਨਗਰ; ਲਧਾ ਹਰਿ ਭਾਲੀ ॥੩॥

vich kaaeaa nagar; ladhaa har bhaalee |3|

Sant Singh KhalsaSearching within the body-village, I have found the Lord. ||3||
Manmohan SinghSearching Within the township of the body I have found out my God.
Manmohan Singh (Punjabi)ਸਰੀਰ ਦੇ ਸ਼ਹਿਰ ਦੇ ਅੰਦਰ ਖੋਜ ਭਾਲ ਕਰਨ ਦੁਆਰਾ ਮੈਂ ਆਪਣੇ ਵਾਹਿਗੁਰੂ ਨੂੰ ਲੱਭ ਲਿਆ ਹੈ।
Fareedkot Teekaਸਰੀਰ ਰੂਪੀ ਨਗਰ ਕੇ ਬੀਚ ਹੀ, ਹੇ ਹਰੀ! ਤੇਰੇ ਕੋ (ਭਾਲੀ) ਢੂੰਢ ਕੇ (ਲਧਾ) ਲਭ ਲੀਆ ਵਾ ਪਾ ਲੀਆ ਹੈ॥੩॥
Prof. Sahib Singh(ਗੁਰੂ ਦੀ ਸਹਾਇਤਾ ਨਾਲ) ਉਸ ਨੇ ਪਰਮਾਤਮਾ ਨੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ ਭਾਲ ਕੇ ਲੱਭ ਲਿਆ ॥੩॥

ਪਦ ਅਰਥ ਕਾਇਆ = ਸਰੀਰ। ਭਾਲੀ = ਭਾਲਿ, ਭਾਲ ਕੇ, ਖੋਜ ਕੇ ॥੩॥

SikhNet (Spanish)y en el interior del pueblo del cuerpo, encuentra a su Dios Invisible. (3)

ਹਮ ਬਾਰਿਕ; ਹਰਿ ਪਿਤਾ ਪ੍ਰਤਿਪਾਲੀ ॥

ham baarik; har pitaa pratipaalee |

Sant Singh KhalsaI am just a child; the Lord is my Father, who nurtures and cherishes me.
Manmohan SinghI am a child and God is my nursing Father.
Manmohan Singh (Punjabi)ਮੈਂ ਇੱਕ ਬੱਚਾ ਹਾਂ ਤੇ ਵਾਹਿਗੁਰੂ ਮੇਰਾ ਪਾਲਣ ਪੋਸਣਹਾਰ ਬਾਪੂ ਹੈ।
Fareedkot Teekaਹੇ ਹਰੀ ਵਾਹਿਗੁਰੂ! ਹਮ ਬਾਲਕ ਹੈਂ ਔਰ ਤੂੰ ਪਿਤਾ ਵਤ ਪ੍ਰਤਿਪਾਲਾ ਕਰਨੇ ਵਾਲਾ ਹੈਂ॥
Prof. Sahib Singhਹੇ ਨਾਨਕ-ਦਾਸ! ਹੇ ਹਰੀ! ਅਸੀਂ ਜੀਵ ਤੇਰੇ ਬੱਚੇ ਹਾਂ ਤੂੰ ਸਾਡਾ ਪਾਲਣਹਾਰ ਪਿਤਾ ਹੈਂ।

ਪਦ ਅਰਥ ਹਮ = ਅਸੀਂ ਜੀਵ। ਬਾਰਿਕ = ਬੱਚੇ।

SikhNet (Spanish)Somos Tus niños, oh Señor, oh Padre, Tú nos das nuestro sustento.

ਜਨ ਨਾਨਕ ਤਾਰਹੁ; ਨਦਰਿ ਨਿਹਾਲੀ ॥੪॥੩॥

jan naanak taarahu; nadar nihaalee |4|3|

Sant Singh KhalsaPlease save servant Nanak, Lord; bless him with Your Glance of Grace. ||4||3||
Manmohan SinghO Father, emancipate Thou Thy slave Nanak, by beholding him with Thine eye of grace.
Manmohan Singh (Punjabi)ਹੇ ਬਾਬਲ! ਆਪਣੀ ਮਿਹਰ ਦੀ ਅੱਖ ਨਾਲ ਉਸ ਨੂੰ ਤੱਕ ਕੇ ਤੂੰ ਆਪਣੇ ਗੋਲੇ ਨਾਨਕ ਦਾ ਪਾਰ ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੋ ਕ੍ਰਿਪਾ ਦ੍ਰਿਸਟੀ ਸੇ ਦੇਖ ਕਰ ਤਾਰ ਲੀਜੀਏ: ॥੪॥੩॥☬ਪੁਨਾ ਬੇਨਤੀ:
Prof. Sahib Singhਮਿਹਰ ਦੀ ਨਿਗਾਹ ਕਰ ਕੇ (ਸਾਨੂੰ) ਦਾਸਾਂ ਨੂੰ (ਆਪਣੇ ਨਾਮ ਦੀ ਮਾਲਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਓ ॥੪॥੩॥

ਪਦ ਅਰਥ ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲੀ = ਨਿਹਾਲਿ, ਤੱਕ ਕੇ ॥੪॥੩॥

SikhNet (Spanish)Oh Dios, emancipa a Nanak, posando sobre él Tu Mirada de Gracia. (4-3)
Answers quote the Granth verbatim with Ang citations. AI commentary is not Gurbani and not a religious ruling.