ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧ ॥
raag bhairau mahalaa 4 chaupade ghar 1 | Ang 1133
Sant Singh KhalsaRaag Bhairao, Fourth Mehl, Chau-Padhay, First House:
Manmohan SinghRag Bhairo. 4th Guru. Chaupadas
Manmohan Singh (Punjabi)ਰਾਗ ਭੈਰਉ। ਚੌਥੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਭੈਰਉ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Bhairo, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1133
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਊਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਹਰਿ ਜਨ ਸੰਤ; ਕਰਿ ਕਿਰਪਾ, ਪਗਿ ਲਾਇਣੁ ॥
har jan sant; kar kirapaa, pag laaein | Ang 1133
Sant Singh KhalsaThe Lord, in His Mercy, attaches mortals to the feet of the Saints.
Manmohan SinghShowering His benediction, God attaches the mortals the feet of the saints.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਪ੍ਰਾਨੀਆਂ ਨੂੰ ਸਾਧੂਆਂ ਦੇ ਪੈਰਾਂ ਨਾਲ ਜੋੜ ਦਿੰਦਾ ਹੈ।
Fareedkot Teekaਹਰੀ ਕੇ ਜੋ ਸੰਤ ਜਨ ਹੈਂ ਕ੍ਰਿਪਾ ਕਰਨੇ ਵਾਲੇ, ਤਿਨ ਕੇ (ਪਗਿ) ਚਰਨੀ ਅਪਣੇ ਆਪ ਕੋ ਲਾਵਣਾ ਕਰੁ॥
Prof. Sahib Singhਹੇ ਮੇਰੇ ਮਨ! (ਪਰਮਾਤਮਾ ਆਪ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਆਪਣੇ) ਸੰਤ ਜਨਾਂ ਦੀ ਚਰਨੀਂ ਲਾਂਦਾ ਹੈ (ਉਹ ਮਨੁੱਖ ਹਰੀ ਨਾਮ ਜਪਦਾ ਹੈ)।ਪਦ ਅਰਥ ਕਰਿ = ਕਰ ਕੇ। ਪਗਿ = ਪੈਰ ਵਿਚ, ਚਰਨੀਂ। ਲਾਇਣੁ = ਲਾਣ ਵਾਲਾ ਹੈ।
SikhNet (Spanish)Si el Santo nos muestra Su Gracia, uno se postra a Sus Pies,
ਗੁਰਸਬਦੀ ਹਰਿ ਭਜੁ; ਸੁਰਤਿ ਸਮਾਇਣੁ ॥੧॥
gurasabadee har bhaj; surat samaaein |1| Ang 1134
Sant Singh KhalsaThrough the Word of the Guru's Shabad, vibrate and meditate on the Lord; let your awareness be absorbed in Him. ||1||
Manmohan SinghBy the Guru's instruction, meditate thou on thy God with absorbed attention.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਲੀਨ ਬਿਰਤੀ ਨਾਲ ਆਪਣੇ ਵਾਹਿਗੁਰੂ ਦਾ ਅਰਾਧਨ ਕਰ।
Fareedkot Teekaਪੁਨਾ ਗੁਰੋਂ ਕੇ ਉਪਦੇਸ਼ ਕਰ ਹਰੀ ਮੇਂ ਬ੍ਰਿਤੀ ਕੋ ਲਗਾਇ ਕਰ ਭਜੁ॥੧॥
Prof. Sahib Singhਹੇ ਮਨ! (ਤੂੰ ਭੀ ਗੁਰੂ ਦੀ ਸਰਨ ਪਉ, ਤੇ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ, ਆਪਣੀ ਸੁਰਤ ਵਿਚ ਹਰਿ-ਨਾਮ ਦੀ ਜਾਗ ਲਾ ॥੧॥ਪਦ ਅਰਥ ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਭਜੁ = ਜਪਿਆ ਕਰ। ਸਮਾਇਣੁ = ਜਾਗ (ਨਾਮ ਦੀ) ॥੧॥
SikhNet (Spanish)Sí, uno contempla a Dios a través de la Palabra del Shabd del Guru, enalteciendo al Señor en su Conciencia. (1)
ਮੇਰੇ ਮਨ; ਹਰਿ ਭਜੁ ਨਾਮੁ ਨਰਾਇਣੁ ॥
mere man; har bhaj naam naraaein | Ang 1134
Sant Singh KhalsaO my mind, vibrate and meditate on the Lord and the Name of the Lord.
Manmohan SinghO my soul, utter thou the Name of thy God Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਹਰੀ ਨਰਾਇਣ ਕੇ ਨਾਮ ਕੋ (ਭਜੁ)॥☬ਜੇ ਕਹੇ ਸਿਮਰਨੇ ਸੇ ਕਿਆ ਹੋਗਾ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਮਨ! ਹਰੀ ਦਾ ਨਾਮ ਜਪਿਆ ਕਰ, ਨਾਰਾਇਣ ਨਾਰਾਇਣ ਜਪਿਆ ਕਰ।ਪਦ ਅਰਥ ਮਨ = ਹੇ ਮਨ!
SikhNet (Spanish)Oh mente mía, habita en Dios, así tu Señor Dador de Éxtasis te mostrará Su Compasión y a través del Nombre del Señor,
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ; ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥੧॥ ਰਹਾਉ ॥
har har kripaa kare sukhadaataa; guramukh bhavajal har naam taraaein |1| rahaau | Ang 1134
Sant Singh KhalsaThe Lord, Har, Har, the Giver of Peace, grants His Grace; the Gurmukh crosses over the terrifying world-ocean through the Name of the Lord. ||1||Pause||
Manmohan SinghIf the bliss-bestowing Lord Master shows mercy, through the Lord's Name, one crosses the dreadful world-ocean, by the Guru's grace. Pause.
Manmohan Singh (Punjabi)ਜੇਕਰ ਪਰਸੰਨਤਾ ਪ੍ਰਦਾਨ ਕਰਨਹਾਰ ਸੁਆਮੀ ਮਾਲਕ ਮਿਹਰ ਧਾਰੇ, ਪ੍ਰਭੂ ਦੇ ਨਾਂਮ ਦੇ ਰਾਹੀਂ, ਗੁਰਾਂ ਦੀ ਦਇਆ ਦੁਆਰਾ ਬੰਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।
Fareedkot Teekaਸੁਖੋਂ ਕਾ ਦਾਤਾ ਜੋ ਮੁਖ ਗੁਰੂ ਰੂਪ ਹੈ, ਸੋ ਜਬ ਕ੍ਰਿਪਾ ਕਰਤਾ ਹੈ ਤਬ ਹਰਿ ਹਰਿ ਨਾਮ ਜਪਾਇ ਕਰ ਸੰਸਾਰ ਸਮੁੰਦ੍ਰ ਸੇ ਤਾਰ ਦੇਤਾ ਹੈ॥੧॥ ਰਹਾਉ ॥
Prof. Sahib Singhਸਾਰੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਆਪਣੇ ਨਾਮ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਸੁਖਦਾਤਾ = ਸੁਖਾਂ ਦਾ ਦਾਤਾ। ਗੁਰਮੁਖਿ = ਗੁਰੂ ਦੀ ਰਾਹੀਂ। ਭਵਜਲੁ = ਸੰਸਾਰ-ਸਮੁੰਦਰ। ਨਾਮਿ = ਨਾਮ ਵਿਚ (ਜੋੜ ਕੇ) ॥੧॥ ਰਹਾਉ ॥
SikhNet (Spanish)serás conducida hasta la otra orilla por la Gracia del Guru. (1-Pausa)
ਸੰਗਤਿ ਸਾਧ ਮੇਲਿ; ਹਰਿ ਗਾਇਣੁ ॥
sangat saadh mel; har gaaein | Ang 1134
Sant Singh KhalsaJoining the Saadh Sangat, the Company of the Holy, sing of the Lord.
Manmohan SinghMeeting with the society of saints, sing thou the Lord's praise,
Manmohan Singh (Punjabi)ਸਤਿਸੰਗਤ ਨਾਲ ਮਿਲ ਕੇ ਤੂੰ ਸੁਆਮੀ ਦੀ ਮਹਿਮਾ ਗਾਇਨ ਕਰ,
Fareedkot Teekaਸਾਧੋਂ ਕੀ ਸੰਗਤ ਮੇਂ ਅਪਨੇ ਮਨ ਕੋ ਮਿਲਾਇ ਕਰ ਹਰੀ ਕੇ ਜਸੁ ਕੋ ਗਾਵਣਾ ਕਰੁ॥
Prof. Sahib Singhਹੇ ਮੇਰੇ ਮਨ! ਸਾਧ ਸੰਗਤ ਦੇ ਮੇਲ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ,ਪਦ ਅਰਥ ਮੇਲਿ = ਮੇਲ ਵਿਚ। ਹਰਿ ਗਾਇਣੁ = ਹਰੀ ਦੀ ਸਿਫ਼ਤ-ਸਾਲਾਹ।
SikhNet (Spanish)Oh Dios, guíanos hasta Tus Santos para que cantemos de Tu Alabanza a través de la Palabra del Shabd del Guru,
ਗੁਰਮਤੀ ਲੇ ਰਾਮ ਰਸਾਇਣੁ ॥੨॥
guramatee le raam rasaaein |2| Ang 1134
Sant Singh KhalsaFollow the Guru's Teachings, and you shall obtain the Lord, the Source of Nectar. ||2||
Manmohan Singhand through the Guru's instruction obtain Lord the Home of elixir.
Manmohan Singh (Punjabi)ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਅੰਮ੍ਰਿਤ ਦੇ ਘਰ ਪ੍ਰਭੂ ਨੂੰ ਪਰਾਪਤ ਹੋ।
Fareedkot Teekaਗੁਰੋਂ ਕੀ ਮਤਿ ਕਰ ਰਾਮ ਜੋ ਸਰਬ ਰਸੋਂ ਕਾ ਅਸਥਾਨ ਹੈ ਤਿਸ ਕੋ ਲੇ॥੨॥
Prof. Sahib Singhਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਇਹ ਨਾਮ ਹੀ ਸਾਰੇ ਰਸਾਂ ਦਾ ਘਰ ਹੈ ॥੨॥ਪਦ ਅਰਥ ਗੁਰਮਤੀ = ਗੁਰੂ ਦੀ ਮੱਤ ਉਤੇ ਤੁਰ ਕੇ। ਰਸਾਇਣੁ = {ਰਸ-ਅਯਨ} ਸਾਰੇ ਰਸਾਂ ਦਾ ਘਰ ॥੨॥
SikhNet (Spanish)sí Tuya, la Quintaesencia de todo lo que existe. (2)
ਗੁਰ ਸਾਧੂ; ਅੰਮ੍ਰਿਤ ਗਿਆਨ ਸਰਿ ਨਾਇਣੁ ॥
gur saadhoo; amrit giaan sar naaein | Ang 1134
Sant Singh KhalsaBathe in the pool of ambrosial nectar, the spiritual wisdom of the Holy Guru.
Manmohan SinghBathe thou, O men, in the Saint Guru's ambrosial tank of Divine knowledge.
Manmohan Singh (Punjabi)ਹੇ ਬੰਦੇ! ਤੂੰ ਸੰਤ ਗੁਰਾਂ ਦੇ ਬ੍ਰਹਮ ਬੋਧ ਦੇ ਅੰਮ੍ਰਿਤਮਈ ਸਰੋਵਰ ਅੰਦਰ ਇਸ਼ਨਾਨ ਕਰ।
Fareedkot Teekaਗੁਰ ਸਾਧੂ ਦ੍ਵਾਰੇ ਅੰਮ੍ਰਿਤ ਕੇ ਸਰ ਗਿਆਨ ਵਿਖੇ ਨਾਉਣਾ ਕਰੁ॥☬ਜੇ ਕਹੇ ਨਾਉਣ ਸੇ ਕ੍ਯਾ ਹੋਗਾ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਮਨ! ਜਿਹੜਾ ਮਨੁੱਖ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਗਿਆਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ,ਪਦ ਅਰਥ ਗਿਆਨ ਸਰਿ = ਗਿਆਨ ਦੇ ਸਰੋਵਰ ਵਿਚ। ਸਾਧੂ = ਗੁਰੂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਾਇਣੁ = ਇਸ਼ਨਾਨ।
SikhNet (Spanish)Con un solo baño en el Tanque del Néctar de la Sabiduría del Guru,
ਸਭਿ ਕਿਲਵਿਖ ਪਾਪ ਗਏ ਗਾਵਾਇਣੁ ॥੩॥
sabh kilavikh paap ge gaavaaein |3| Ang 1134
Sant Singh KhalsaAll sins will be eliminated and eradicated. ||3||
Manmohan SinghThus all thine vices and sins be eradicated and eliminated.
Manmohan Singh (Punjabi)ਇਸ ਤਰ੍ਹਾਂ ਤੇਰੇ ਸਾਰੇ ਕਸਮਲ ਅਤੇ ਗੁਨਾਹ ਨਸ਼ਟ ਅਤੇ ਦੂਰ ਹੋ ਜਾਣਗੇ।
Fareedkot Teekaਸੰਪੂਰਨ (ਕਿਲਵਿਖ) ਭਾਰੀ ਪਾਪ ਔ ਸਮਾਨ ਪਾਪ ਜੋ ਲੋਕ ਪ੍ਰਲੋਕ ਕੋ (ਗਵਾਇਣੁ) ਵਿਗਾੜਨੇ ਵਾਲੇ ਥੇ, ਸੋ ਗਏ ਜਾਣ॥੩॥☬ਪਰੰਤੂ ਐਸੇ ਬੇਨਤੀ ਕਰੁ:
Prof. Sahib Singhਉਸ ਦੇ ਸਾਰੇ ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ ॥੩॥ਪਦ ਅਰਥ ਸਭਿ = ਸਾਰੇ। ਕਿਲਵਿਖ = ਪਾਪ ॥੩॥
SikhNet (Spanish)todos los errores y faltas son purgados, sí, todas las impurezas. (3)
ਤੂ ਆਪੇ ਕਰਤਾ; ਸ੍ਰਿਸਟਿ ਧਰਾਇਣੁ ॥
too aape karataa; srisatt dharaaein | Ang 1134
Sant Singh KhalsaYou Yourself are the Creator, the Support of the Universe.
Manmohan SinghThou Thyself, O Creator-Lord are the support of the world.
Manmohan Singh (Punjabi)ਤੂੰ ਆਪ ਹੀ ਹੇ ਸਿਰਜਣਹਾਰ! ਸੰਸਾਰ ਦਾ ਆਸਰਾ ਹੈ।
Fareedkot Teekaਹੇ ਭਗਵਨ! ਤੂੰ ਆਪੇ ਹੀ ਸ੍ਰਿਸਟੀ ਕਾ ਕਰਤਾ ਹੈਂ ਪੁਨਾ ਆਪ ਹੀ (ਧਰਾਇਣੁ) ਇਸਥਤ ਕਰਨੇ ਵਾਲਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ।ਪਦ ਅਰਥ ਆਪੇ = ਆਪ ਹੀ। ਧਰਾਇਣੁ = ਆਸਰਾ।
SikhNet (Spanish)Tú oh Señor, eres el Único Señor Creador, que mantiene a Su Creación.
ਜਨੁ ਨਾਨਕੁ ਮੇਲਿ; ਤੇਰਾ ਦਾਸ ਦਸਾਇਣੁ ॥੪॥੧॥
jan naanak mel; teraa daas dasaaein |4|1| Ang 1134
Sant Singh KhalsaPlease unite servant Nanak with Yourself; he is the slave of Your slaves. ||4||1||
Manmohan SinghMy master, unite Thou with Thee, thy slave Nanak, who is the serf of Thine serfs.
Manmohan Singh (Punjabi)ਮੇਰੇ ਮਾਲਕ! ਤੂੰ ਆਪਣੇ ਗੋਲੇ ਨਾਨਕ ਨੂੰ ਆਪਣੇ ਨਾਲ ਮਿਲਾ ਲੈ, ਜੋ ਤੇਰਿਆਂ ਨਫਰਾਂ ਦਾ ਨਫਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਦਾਸ ਕੌ ਮੇਲ ਲੀਜੀਏ, ਮੈਂ ਤੇਰੇ ਦਾਸੋਂ ਕਾ ਦਾਸੁ ਹਾਂ॥੪॥੧॥☬ਪੁਨਾ ਮਨ ਕੇ ਪ੍ਰਥਾਇ ਉਪਦੇਸ਼ ਕਰਤੇ ਹੂਏ ਕਹਤੇ ਹੈਂ:
Prof. Sahib Singhਦਾਸ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖ, (ਨਾਨਕ) ਤੇਰੇ ਦਾਸਾਂ ਦਾ ਦਾਸ ਹੈ ॥੪॥੧॥ਪਦ ਅਰਥ ਮੇਲਿ = ਮਿਲਾ (ਆਪਣੇ ਚਰਨਾਂ ਵਿਚ)। ਦਾਸ ਦਸਾਇਣੁ = ਦਾਸਾਂ ਦਾ ਦਾਸ ॥੪॥੧॥
SikhNet (Spanish)Oh Señor, guíame hasta Tus Santos, pues soy el esclavo de Tus Esclavos. (4-1)