ਛੰਤੁ ॥
chhant |
Sant Singh KhalsaChhant:
Manmohan SinghChhant.
Manmohan Singh (Punjabi)ਛੰਦ।
SikhNet (Spanish)Chhant.
ਪ੍ਰੇਮ ਠਗਉਰੀ ਪਾਇ. ਰੀਝਾਇ; ਗੋਬਿੰਦ ਮਨੁ ਮੋਹਿਆ ਜੀਉ ॥
prem tthgauree paae. reejhaae; gobind man mohiaa jeeo |
Sant Singh KhalsaAdministering the intoxicating drug of love, I have won over the Lord of the Universe; I have fascinated His Mind.
Manmohan SinghBy using the intoxicating herb of affection, I have won over the world-Master, and fascinated His mind.
Manmohan Singh (Punjabi)ਪ੍ਰੀਤ ਦੀ ਨਸ਼ੀਲੀ ਬੂਟੀ ਵਰਤ ਕੇ ਮੈਂ ਜਗਤ ਦੇ ਮਾਲਕ ਨੂੰ ਆਪਣੇ ਵੱਲ ਕੀਤਾ ਹੈ ਅਤੇ ਉਸ ਦੇ ਚਿੱਤ ਨੂੰ ਮੋਹਿਤ ਕਰ ਲਿਆ ਹੈ।
Fareedkot Teekaਪ੍ਰੇਮ ਰੂਪੀ ਠਗ ਬੂਟੀ ਪਾ ਕਰ ਕੇ (ਰੀਝਾਇ) ਪ੍ਰਸੰਨ ਕਰ ਕੇ ਗੋਬਿੰਦ ਕਾ ਮਨੁ ਮੋਹਿਆ ਹੈ॥
Prof. Sahib Singh(ਹੇ ਭਾਈ! ਭਗਤ ਜਨਾਂ ਨੇ) ਪ੍ਰੇਮ ਦੀ ਠਗ-ਬੂਟੀ ਖਵਾ ਕੇ (ਤੇ ਇਸ ਤਰ੍ਹਾਂ ਖ਼ੁਸ਼ ਕਰ ਕੇ ਪਰਮਾਤਮਾ ਦਾ ਮਨ ਮੋਹ ਲਿਆ ਹੁੰਦਾ ਹੈ।ਪਦ ਅਰਥ ਠਗਉਰੀ = ਠਗ-ਮੂਰੀ, ਠਗ-ਬੂਟੀ। ਪਾਇ = ਪਾ ਕੇ। ਰੀਝਾਇ = ਖ਼ੁਸ਼ ਕਰ ਕੇ।
SikhNet (Spanish)Con la poción de Amor en sus lenguas, los Devotos encantaron a su Señor.
ਸੰਤਨ ਕੈ ਪਰਸਾਦਿ; ਅਗਾਧਿ ਕੰਠੇ ਲਗਿ. ਸੋਹਿਆ ਜੀਉ ॥
santan kai parasaad; agaadh kantthe lag. sohiaa jeeo |
Sant Singh KhalsaBy the Grace of the Saints, I am held in the loving embrace of the Unfathomable Lord, and I am entranced.
Manmohan SinghBy being attached to the bosom of the unfathomable Lord, through saints' grace, I look graceful.
Manmohan Singh (Punjabi)ਸਾਧੂਆਂ ਦੀ ਦਇਆ ਰਾਹੀਂ, ਅਥਾਹ ਸਾਈਂ ਦੀ ਛਾਤੀ ਨਾਲ ਲੱਗ ਕੇ ਮੈਂ ਸੁੰਦਰ ਭਾਸਦਾ ਹਾਂ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ (ਅਗਾਧਿ) ਬ੍ਯੰਤ ਪਰਮੇਸ੍ਵਰ ਕੇ ਗਲ ਸੰਗ ਲੱਗ ਕਰ ਕੇ ਸੋਭਾ ਕੋ ਪ੍ਰਾਪਤਿ ਭਯਾ ਹੈ॥
Prof. Sahib Singhਭਗਤ ਜਨਾਂ ਦੀ ਹੀ ਕਿਰਪਾ ਨਾਲ (ਕੋਈ ਵਡ-ਭਾਗੀ ਮਨੁੱਖ) ਅਥਾਹ ਪ੍ਰਭੂ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ।ਪਦ ਅਰਥ ਪਰਸਾਦਿ = ਕਿਰਪਾ ਨਾਲ। ਅਗਾਧਿ = ਅਥਾਹ ਪ੍ਰਭੂ। ਕੰਠੇ ਲਗਿ = ਕੰਠਿ ਲਗਿ, ਗਲ ਨਾਲ ਲੱਗ ਕੇ।
SikhNet (Spanish)Por la Gracia de los Santos, ellos se veían muy bellos abrazados por su Señor
ਹਰਿ ਕੰਠਿ ਲਗਿ ਸੋਹਿਆ. ਦੋਖ ਸਭਿ ਜੋਹਿਆ; ਭਗਤਿ ਲਖੵਣ ਕਰਿ. ਵਸਿ ਭਏ ॥
har kantth lag sohiaa. dokh sabh johiaa; bhagat lakhayan kar. vas bhe |
Sant Singh KhalsaHeld in the Lord's loving embrace, I look beautiful, and all my pains have been dispelled. By the loving worship of His devotees, the Lord has come under their power.
Manmohan SinghIn God's embrace I look beauteous and end all my agonies. Because of the devotee's attributes, the Lord has come into my power.
Manmohan Singh (Punjabi)ਮੈਂ ਵਾਹਿਗਰੂ ਦੀ ਗਲਵੱਕੜੀ ਵਿੱਚ ਸੁਹਣਾ ਲੱਗਦਾ ਹਾ ਅਤੇ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ। ਅਨੁਰਾਗੀ ਦੇ ਗੁਣ ਹੋਣ ਦੇ ਕਾਰਨ ਸਾਈਂ ਮੇਰੇ ਅਖਤਿਆਰ ਵਿੱਚ ਆ ਗਿਆ ਹੈ।
Fareedkot Teekaਹਰੀ ਕੇ ਕੰਠ ਲਗ ਕਰ ਭਾਵ ਸੇ ਅਭੇਦ ਹੋ ਕਰ ਸੋਭਨੀਕ ਹੈ, ਅਰ ਸਰਬ ਦੋਖੋਂ ਕੋ ਕਾਟ ਦੀਆ ਹੈ, ਅਰ ਭਗਤੀ ਰੂਪੀ ਲੱਛਨ ਕਰ ਕੇ ਪਰਮੇਸ੍ਵਰ ਜੀ ਤਿਸ ਭਗਤ ਕੇ ਵਸਿ ਭਏ ਹੈਂ॥
Prof. Sahib Singhਜੇਹੜਾ ਮਨੁੱਖ ਹਰੀ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ, ਉਸ ਦੇ ਸਾਰੇ ਵਿਕਾਰ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਭਗਤੀ ਵਾਲੇ ਲੱਛਣ ਪੈਦਾ ਹੋ ਜਾਣ ਦੇ ਕਾਰਣ ਪ੍ਰਭੂ ਜੀ ਉਸ ਦੇ ਵੱਸ ਵਿਚ ਆ ਜਾਂਦੇ ਹਨ।ਪਦ ਅਰਥ ਸਭਿ = ਸਾਰੇ। ਦੋਖ = ਵਿਕਾਰ, ਭੈੜ। ਜੋਹਿਆ = ਜੋਖ ਲਏ ਜਾਂਦੇ ਹਨ। ਭਗਤਿ ਲਖ੍ਹਣ ਕਰਿ = ਭਗਤੀ ਦੇ ਲੱਛਣਾਂ ਕਰ ਕੇ। ਵਸਿ = ਵੱਸ ਵਿਚ।
SikhNet (Spanish)Se veían bellísimos en Su Abrazo, se quitaban de todas sus penas y trajeron, a través de su Alabanza, a su Señor en su poder.
ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ; ਜਨਮ ਮਰਣਾ ਸਭਿ ਮਿਟਿ ਗਏ ॥
man sarab sukh vutthe govid tutthe; janam maranaa sabh mitt ge |
Sant Singh KhalsaAll pleasures have come to dwell in the mind; the Lord of the Universe is pleased and appeased. Birth and death have been totally eliminated.
Manmohan SinghWhen the world, Lord became pleased, all the joys came to abide in my mind and birth and death have been all eliminated.
Manmohan Singh (Punjabi)ਜਦ ਸ੍ਰਿਸ਼ਟੀ ਦਾ ਸੁਆਮੀ ਪ੍ਰਸੰਨ ਹੋ ਗਿਆ, ਸਾਰੇ ਅਨੰਦ ਮੇਰੇ ਚਿੱਤ ਵਿੱਚ ਆ ਟਿਕੇ ਤੇ ਮੇਰਾ ਜੰਮਣਾ ਤੇ ਮਰਣਾ ਸਭ ਮੁੱਕ ਗਿਆ।
Fareedkot Teekaਜਬ ਗੋਬਿੰਦ ਜੀ ਪ੍ਰਸੰਨ ਭਏ ਤਬ ਮਨ ਮੇਂ ਸਭੀ ਸੁਖ ਬਸੇ, ਔਰ ਜਨਮ ਮਰਨ ਆਦਿ ਖਟ ਬਿਕਾਰ ਸਭ ਦੂਰ ਹੋ ਗਏ ਹੈਂ॥
Prof. Sahib Singhਗੋਬਿੰਦ ਦੇ ਉਸ ਉੱਤੇ ਪ੍ਰਸੰਨ ਹੋਣ ਨਾਲ ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ, ਤੇ ਉਸ ਦੇ ਸਾਰੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।ਪਦ ਅਰਥ ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ। ਤੁਠੇ = ਤੁੱਠੇ, ਪ੍ਰਸੰਗ ਹੋਣ ਤੇ।
SikhNet (Spanish)Sobre sus mentes cayó como rocío la Dicha, el Señor estaba Munífico y todas las aflicciones de la vida y de la muerte se desvanecieron
ਸਖੀ ਮੰਗਲੋ ਗਾਇਆ. ਇਛ ਪੁਜਾਇਆ; ਬਹੁੜਿ. ਨ ਮਾਇਆ ਹੋਹਿਆ ॥
sakhee mangalo gaaeaa. ichh pujaaeaa; bahurr. na maaeaa hohiaa |
Sant Singh KhalsaO my companions, sing the Songs of Joy. My desires have been fulfilled, and I shall never again be trapped or shaken by Maya.
Manmohan SinghMy mates! sing songs of joy. My desire are fulfilled and I shall no more experience mammon's jolts.
Manmohan Singh (Punjabi)ਮੇਰੀਓ ਸਹੇਲੀਓ! ਖੁਸ਼ੀ ਦੇ ਗੀਤ ਗਾਇਨ ਕਰੋ। ਮੇਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੜ ਕੇ ਮੋਹਣੀ ਦੇ ਹਚਕੋਲੇ ਨਹੀਂ ਲੱਗਣਗੇ।
Fareedkot Teekaਪਰਮੇਸ੍ਵਰ ਕੇ ਭਗਤ ਜਨ ਰੂਪੀ ਸਖੀਓਂ ਕੇ ਸਾਥ ਮਿਲ ਕਰ ਪਰਮੇਸ੍ਵਰ ਕਾ ਜਸ ਰੂਪੀ ਮੰਗਲ ਗਾਇਨ ਕੀਆ ਹੈ, ਤਿਸ ਜਸ ਕਰ ਸਰਬ ਇੱਛਾ ਕੋ ਪੂਰਨ ਕਰ ਲੀਆ ਹੈ, (ਬਹੁੜਿ) ਫੇਰ ਹਰਖ ਸੋਕਾਦਿ ਮਾਯਾ ਕੇ (ਹੋਹਿਆ) ਧਕੇ ਨਹੀਂ ਲਗਤੇ ॥
Prof. Sahib Singhਸਤਸੰਗੀਆਂ ਨਾਲ ਮਿਲ ਕੇ ਜਿਉਂ ਜਿਉਂ ਉਹ ਪ੍ਰਭੂ ਸਿਫ਼ਤ-ਸਾਲਾਹ ਦੀ ਬਾਣੀ ਗਾਂਦਾ ਹੈ ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ), ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲੱਗਦੇ।ਪਦ ਅਰਥ ਸਖੀ = ਸਖੀਆਂ ਨੇ, ਸਤਸੰਗੀਆਂ ਨੇ। ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਦੇਣ ਵਾਲਾ ਗੀਤ, ਸਿਫ਼ਤ-ਸਾਲਾਹ ਦਾ ਸ਼ਬਦ। ਹੋਹਿਆ = ਹੋਹੇ, ਹੁਜਕੇ, ਧੱਕੇ।
SikhNet (Spanish)Sus compañeros cantaron los Salmos de Éxtasis y su añoranza fue satisfecha. Es así como ya no fueron atrapados o movidos por Maya.
ਕਰੁ ਗਹਿ ਲੀਨੇ. ਨਾਨਕ ਪ੍ਰਭ ਪਿਆਰੇ; ਸੰਸਾਰੁ ਸਾਗਰੁ ਨਹੀ ਪੋਹਿਆ ॥੪॥
kar geh leene. naanak prabh piaare; sansaar saagar nahee pohiaa |4|
Sant Singh KhalsaTaking hold of my hand, O Nanak, my Beloved God will not let me be swallowed up by the world-ocean. ||4||
Manmohan SinghThe beloved Lord has taken hold of my hand and now the world-ocean touches me not, O Nanak!
Manmohan Singh (Punjabi)ਪ੍ਰੀਤਮ ਸੁਆਮੀ ਨੇ, ਹੇ ਨਾਨਕ! ਮੇਰਾ ਹੱਥ ਫੜ ਲਿਆ ਹੈ ਅਤੇ ਜਗਤ ਸਮੁੰਦਰ ਹੁਣ ਮੈਨੂੰ ਨਹੀਂ ਛੋਹਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਪ੍ਯਾਰੇ ਨੇ ਬੁਧੀ ਰੂਪੀ ਹਾਥ ਸੇ ਪਕੜ ਲੀਏ, ਔਰ ਸੰਸਾਰ ਸਮੁੰਦਰ ਤਿਨ ਦਾਸੋਂ ਕੋ ਨਹੀਂ ਬ੍ਯਾਪਾ ਹੈ॥੪॥
Prof. Sahib Singhਹੇ ਨਾਨਕ! ਪਿਆਰੇ ਪ੍ਰਭੂ ਨੇ ਜਿਨ੍ਹਾਂ ਦਾ ਹੱਥ ਫੜ ਲਿਆ ਹੈ, ਉਹਨਾਂ ਉੱਤੇ ਸੰਸਾਰ-ਸਮੁੰਦਰ ਆਪਣਾ ਜ਼ੋਰ ਨਹੀ ਪਾ ਸਕਦਾ ॥੪॥ਪਦ ਅਰਥ ਕਰੁ = ਹੱਥ। ਗਹਿ = ਫੜ ਕੇ ॥੪॥
SikhNet (Spanish)El Señor Amoroso, les dio Su Mano, y el mar de las existencias no los atormentó más. (4)