ਸਿਰੀਰਾਗੁ ਮਹਲਾ ੫ ਘਰੁ ੨ ॥
sireeraag mahalaa 5 ghar 2 |
Sant Singh KhalsaSiree Raag, Fifth Mehl, Second House:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਗੋਇਲਿ ਆਇਆ. ਗੋਇਲੀ; ਕਿਆ ਤਿਸੁ ਡੰਫੁ ਪਸਾਰੁ ॥
goeil aaeaa. goeilee; kiaa tis ddanf pasaar |
Sant Singh KhalsaThe herdsman comes to the pasture lands-what good are his ostentatious displays here?
Manmohan SinghWhen a herdsman comes to the pasture land, of what avail is his making ostentatious displays over there?
Manmohan Singh (Punjabi)ਜਦ ਇਕ ਚਰਵਾਹਾ ਚਰਾਗਾਹ ਵਿੱਚ ਆਉਂਦਾ ਹੈ, ਉਸ ਦਾ ਉਥੇ ਆਡੰਬਰੀ ਖਿਲਾਰੇ ਰਚਨ ਦਾ ਕੀ ਲਾਭ?
Fareedkot Teekaਜੋ ਪੁਰਸ ਪਸੂ ਚਰਾਵਨੇ ਵਾਸਤੇ ਕਹੀਂ ਅਨ੍ਯ ਅਸਥਾਨ ਮੇਂ ਜਾਵੇ, ਤਿਸ ਕੋ ਗੋਇਲੀ ਕਹਤੇ ਹੈਂ। ਔਰ ਜਿਸ ਅਸਥਾਨ ਮੇਂ ਜਾਵੇ, ਤਿਸ ਸਥਾਨ ਕੋ ਗੋਇਲ ਕਹਤੇ ਹੈਂ। ਸੋ ਯੇਹ ਜੀਵ ਇਸ ਜਗਤ ਰੂਪੀ ਗੋਇਲ ਮੇਂ ਥੋੜੇ ਦਿਨੋਂ ਕੇ ਵਾਸਤੇ ਗੋਇਲੀ ਵਤ ਆਇਆ ਹੂਆ ਹੈ, ਫਿਰ ਕਿਆ ਦੰਭ ਕਾ ਪਸਾਰਾ ਕਰਨਾ ਹੈ। ਭਾਵ ਯਹ ਕਿ ਜੈਸੇ ਗੋਇਲੀ ਅਲਪਕਾਲ ਰਹਿਨੇ ਕਰ ਕੇ ਕੁਛ ਅਸਥਾਨ ਬਨਾਉਨੇ ਆਦਿਕ ਪਸਾਰਾ ਨਹੀਂ ਕਰਤਾ ਹੈ, ਤੈਸੇ ਹੀ ਜੀਵ ਕੋ ਸਮਝਨਾ ਚਾਹੀਏ ਹੈ॥
Prof. Sahib Singh(ਔੜ ਦੇ ਸਮੇਂ ਥੋੜੇ ਦਿਨਾਂ ਲਈ) ਗੁੱਜਰ (ਆਪਣਾ ਮਾਲ-ਡੰਗਰ ਲੈ ਕੇ) ਕਿਸੇ ਚਰਨ ਵਾਲੀ ਥਾਂ ਤੇ ਜਾਂਦਾ ਹੈ, ਉੱਥੇ ਉਸ ਨੂੰ ਆਪਣੇ ਕਿਸੇ ਵਡੱਪਣ ਦਾ ਵਿਖਾਵਾ-ਖਿਲਾਰਾ ਸੋਭਦਾ ਨਹੀਂ।ਪਦ ਅਰਥ ਗੋਇਲ = ਦਰਿਆਵਾਂ ਦੇ ਕੰਢੇ ਉਹ ਘਾਹ ਆਦਿਕ ਵਾਲੀ ਹਰੀ ਥਾਂ ਜਿੱਥੇ ਔੜ ਵਾਲੇ ਇਲਾਕੇ ਦੇ ਲੋਕ ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦੇ ਹਨ। ਗੋਇਲਿ = ਚਰਾਗਾਹ ਵਿਚ। ਗੋਇਲੀ = ਮਾਲ-ਡੰਗਰ ਦਾ ਮਾਲਕ ਗੁੱਜਰ। ਤਿਸੁ = ਉਸ (ਗੋਇਲੀ) ਨੂੰ। ਡੰਫੁ = (ਆਪਣੇ ਕਿਸੇ ਵਡੱਪਣ ਦਾ) ਵਿਖਾਵਾ। ਪਸਾਰੁ = ਖਿਲਾਰਾ।
SikhNet (Spanish)Así como el pastor que llega al pastizal, busca en vano un lugar para quedarse por mucho tiempo,
ਮੁਹਲਤਿ ਪੁੰਨੀ ਚਲਣਾ; ਤੂੰ ਸੰਮਲੁ. ਘਰ ਬਾਰੁ ॥੧॥
muhalat punee chalanaa; toon samal. ghar baar |1|
Sant Singh KhalsaWhen your allotted time is up, you must go. Take care of your real hearth and home. ||1||
Manmohan SinghWhen the time allowed is completed, thou must depart, (O herdsman!) Do thou take care of thy real hearth and home.
Manmohan Singh (Punjabi)ਜਦ ਦਿਤਾ ਹੋਇਆ ਸਮਾਂ ਪੂਰਾ ਹੋ ਗਿਆ, ਤੂੰ ਨਿਸਚੇ ਹੀ ਟੁਰ ਜਾਏਗਾ, (ਹੇ ਵਾਗੀ!) ਤੂੰ ਆਪਣੇ ਅਸਲੀ ਘਰ-ਘਾਟ ਦੀ ਸੰਭਾਲ ਕਰ।
Fareedkot Teekaਕਿਉਂਕਿ ਜਬ ਰਹਿਨੇ ਕੀ (ਮੁਹਲਤਿ) ਅਵਧੀ (ਪੁੰਨੀ) ਪੂਰੀ ਹੂਈ ਤਬ ਹੀ ਚਲਨਾ ਹੈ, ਭਾਵ ਯਹਿ ਕੇ ਪ੍ਰਲੋਕ ਕੋ ਜਾਨਾ ਹੋਗਾ। ਤਾਂ ਤੇ ਤੂੰ ਅਪਨੇ ਘਰ ਕੇ (ਬਾਰੁ) ਦਰਵਾਜੇ ਗ੍ਯਾਨ ਕੋ (ਸੰਮਲੁ) ਸੰਭਾਲੁ, ਭਾਵ ਯਹਿ ਕਿ ਤੂੰ ਅਪਨੇ ਸ੍ਵਰੂਪ ਕੋ ਪ੍ਰਾਪਤਿ ਹੋਨੇ ਕਾ ਪੁਰਖਾਰਥੁ ਕਰੁ॥੧॥
Prof. Sahib Singh(ਤਿਵੇਂ, ਹੇ ਜੀਵ! ਜਦੋਂ ਤੈਨੂੰ ਇੱਥੇ ਜਗਤ ਵਿਚ ਰਹਿਣ ਲਈ) ਮਿਲਿਆ ਸਮਾ ਮੁੱਕ ਜਾਇਗਾ, ਤੂੰ (ਇਥੋਂ) ਤੁਰ ਪਏਂਗਾ। (ਇਸ ਵਾਸਤੇ ਆਪਣਾ ਅਸਲੀ) ਘਰ ਘਾਟ ਸੰਭਾਲ (ਚੇਤੇ ਰੱਖ) ॥੧॥ਪਦ ਅਰਥ ਮੁਹਲਤਿ = ਮਿਲਿਆ ਹੋਇਆ ਸਮਾ। ਸੰਮਲੁ = ਸੰਭਾਲ, ਸਾਂਭ। ਘਰ ਬਾਰੁ = ਘਰ ਘਾਟ॥੧॥
SikhNet (Spanish)así, cuando el tiempo para ti termine, tendrás que partir, por eso ten juntas tus pertenencias mi querido amigo. (1)
ਹਰਿ ਗੁਣ ਗਾਉ ਮਨਾ; ਸਤਿਗੁਰੁ ਸੇਵਿ ਪਿਆਰਿ ॥
har gun gaau manaa; satigur sev piaar |
Sant Singh KhalsaO mind, sing the Glorious Praises of the Lord, and serve the True Guru with love.
Manmohan SinghO my mind! sing the excellences of God and serve the True Guru with love.
Manmohan Singh (Punjabi)ਹੇ ਮੇਰੇ ਮਨ! ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਗਾਹਿਨ ਕਰ ਅਤੇ ਪ੍ਰੀਤ ਨਾਲ ਸਚੇ ਗੁਰਾਂ ਦੀ ਟਹਿਲ ਕਮਾ।
Fareedkot Teekaਹੇ ਮੇਰੇ ਮਨ! ਤੂੰ ਸਤਿਗੁਰੋਂ ਕੋ ਸੇਵਨ ਕਰ ਕੇ ਪਿਆਰ ਸੇ ਹਰੀ ਕੇ ਗੁਣਾਂ ਕੋ ਗਾਇਨ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ। ਪਿਆਰ ਨਾਲ ਗੁਰੂ ਦੀ (ਦੱਸੀ) ਸੇਵਾ ਕਰ।ਪਦ ਅਰਥ ਪਿਆਰਿ = ਪਿਆਰ ਨਾਲ।
SikhNet (Spanish)Canta las Alabanzas del Señor y sirve al Guru con Amor.
ਕਿਆ ਥੋੜੜੀ ਬਾਤ; ਗੁਮਾਨੁ ॥੧॥ ਰਹਾਉ ॥
kiaa thorrarree baat; gumaan |1| rahaau |
Sant Singh KhalsaWhy do you take pride in trivial matters? ||1||Pause||
Manmohan SinghWhy takest thou pride on a trivial thing? Pause.
Manmohan Singh (Punjabi)ਤੂੰ ਤੁਛ ਗੱਲ ਤੇ ਕਿਉਂ ਹੰਕਾਰ ਕਰਦਾ ਹੈ? ਠਹਿਰਾਉ।
Fareedkot Teekaਕਿਆ ਥੋੜੀ ਬਾਤ ਕਾ ਗੁਮਾਨੁ ਕਰਤਾ ਹੈਂ, ਭਾਵ ਯਹਿ ਕਿ ਜੋ ਸੰਸਾਰ ਕੇ ਪਦਾਰਥ ਹੈਂ, ਸੋ ਅਲਪਕਾਲ ਰਹਿਨੇ ਵਾਲੇ ਹੈਂ, ਤਿਨ ਕਾ ਕਿਆ ਅਭਮਾਨ ਹੈ॥੧॥ ਰਹਾਉ ॥
Prof. Sahib Singhਥੋੜੀ ਜਿਤਨੀ ਗੱਲ ਪਿੱਛੇ (ਇਸ ਥੋੜੇ ਜਿਹੇ ਜੀਵਨ-ਸਮੇਂ ਵਾਸਤੇ) ਕਿਉਂ ਮਾਣ ਕਰਦਾ ਹੈਂ? ॥੧॥ ਰਹਾਉ ॥ਪਦ ਅਰਥ ਬਾਤ = ਗੱਲ। ਗੁਮਾਨ = ਮਾਣ॥੧॥ਰਹਾਉ॥
SikhNet (Spanish)¿Por qué tomas tanto orgullo en las pequeñas vanidades de la vida? (1-Pausa)
ਜੈਸੇ ਰੈਣਿ ਪਰਾਹੁਣੇ; ਉਠਿ ਚਲਸਹਿ ਪਰਭਾਤਿ ॥
jaise rain paraahune; utth chalaseh parabhaat |
Sant Singh KhalsaLike an overnight guest, you shall arise and depart in the morning.
Manmohan SinghLike the night guest thou shalt be up to depart in the morn.
Manmohan Singh (Punjabi)ਰਾਤ ਦੇ ਮਿਹਮਾਨ ਦੀ ਤਰ੍ਹਾਂ ਤੂੰ ਸੁਬ੍ਹਾ-ਸਵੇਰੇ ਖੜਾ ਹੋ ਤੁਰ ਪਵੇਗਾ।
Fareedkot Teekaਜੈਸੇ ਕਿਸੀ ਕੇ ਗ੍ਰਹ ਕੋਊ ਪਰਾਹੁਨੇ ਰਾਤ੍ਰੀ ਰਹਿ ਕਰ ਪ੍ਰਾਤਕਾਲ ਹੂਏ ਉਠ ਕਰ ਚਲੇ ਜਾਤੇ ਹੈਂ, ਤਿਸੀ ਪ੍ਰਕਾਰ ਅਵਸਥਾ ਰੂਪੀ ਰਾਤ੍ਰੀ ਕੇ ਪੂਰੇ ਹੂਏ ਸੰਬੰਧੀ ਜਨੋਂ ਕੇ ਬੀਚ ਸੇ ਪਾਰਹੁਨੇ ਵਤ ਜੀਵ ਉਠ ਚਲਤੇ ਹੈਂ॥
Prof. Sahib Singhਜਿਵੇਂ ਰਾਤ ਵੇਲੇ (ਕਿਸੇ ਘਰ ਆਏ ਹੋਏ) ਪਰਾਹੁਣੇ ਦਿਨ ਚੜ੍ਹਨ ਤੇ (ਉਥੋਂ ਉੱਠ ਕੇ ਚੱਲ ਪੈਣਗੇ (ਤਿਵੇਂ, ਹੇ ਜੀਵ! ਜ਼ਿੰਦਗੀ ਦੀ ਰਾਤ ਮੁੱਕਣ ਤੇ ਤੂੰ ਭੀ ਇਸ ਜਗਤ ਤੋਂ ਚੱਲ ਪਏਂਗਾ)।ਪਦ ਅਰਥ ਰੈਣਿ = ਰਾਤ। ਉਠਿ = ਉੱਠ ਕੇ। ਚਲਸਹਿ = ਚਲੇ ਜਾਣਗੇ।
SikhNet (Spanish)Como el viajero nocturno, que tiene que partir en la mañana,
ਕਿਆ ਤੂੰ ਰਤਾ ਗਿਰਸਤ ਸਿਉ; ਸਭ ਫੁਲਾ ਕੀ ਬਾਗਾਤਿ ॥੨॥
kiaa toon rataa girasat siau; sabh fulaa kee baagaat |2|
Sant Singh KhalsaWhy are you so attached to your household? It is all like flowers in the garden. ||2||
Manmohan SinghWhy art thou bewitched of thy house hold? Everything is short-lived like orchard flowers.
Manmohan Singh (Punjabi)ਤੂੰ ਆਪਣੇ ਟੱਬਰ ਕਬੀਲੇ ਨਾਲ ਕਿਉਂ ਮਸਤ ਹੋਇਆ ਹੋਹਿਆ ਹੈ? ਹਰ ਸ਼ੈ ਬਗੀਚੀ ਦੇ ਪੁਸ਼ਪਾਂ ਦੀ ਤਰ੍ਹਾਂ ਛਿਨ-ਭੰਗਰ ਹੈ।
Fareedkot Teekaਹੇ ਮਨ! ਕਿਆ ਤੂੰ ਗ੍ਰਹਸਤ ਕੇ ਬੀਚ (ਰਤਾ) ਰਚ ਰਹਾ ਹੈਂ, ਯਹ ਜੋ ਸਰਬ ਸੰਬੰਧੀ ਜਨ ਔਰ ਬਿਖੇ ਸੁਖ ਹੈਂ, ਸੋ ਫੁਲੋਂ ਕੀ (ਬਾਗਾਤਿ) ਫੁਲਵਾੜੀਓਂ ਕੇ ਖਿੜਨੇ ਵਤ ਹੈ। ਭਾਵ ਯਹਿ ਕਿ ਜੈਸੇ ਫੂਲ ਖਿਲੇ ਹੂਏ ਅਲਪਕਾਲ ਰਹਿਤੇ ਹੈਂ, ਤੈਸੇ ਯਹਿ ਭੀ ਤੁਛ ਕਾਲ ਰਹਿਨੇ ਵਾਲੇ ਹੈਂ॥੨॥
Prof. Sahib Singhਤੂੰ ਇਸ ਗ੍ਰਿਹਸਤ ਨਾਲ (ਬਾਗ ਪਰਵਾਰ ਨਾਲ) ਕਿਉਂ ਮਸਤ ਹੋਇਆ ਪਿਆ ਹੈਂ? ਇਹ ਸਾਰੀ ਫੁੱਲਾਂ ਦੀ ਹੀ ਬਗ਼ੀਚੀ (ਸਮਾਨ) ਹੈ ॥੨॥ਪਦ ਅਰਥ ਸਿਉ = ਨਾਲ। ਬਾਗਾਤਿ = ਬਗ਼ੀਚੀ॥੨॥
SikhNet (Spanish)¿por qué te engolosinas tanto con tu hogar cuando tu jardín de ensueño no va a durar para siempre? (2)
ਮੇਰੀ ਮੇਰੀ ਕਿਆ ਕਰਹਿ; ਜਿਨਿ ਦੀਆ. ਸੋ ਪ੍ਰਭੁ ਲੋੜਿ ॥
meree meree kiaa kareh; jin deea. so prabh lorr |
Sant Singh KhalsaWhy do you say, "Mine, mine"? Look to God, who has given it to you.
Manmohan SinghWhy sayest thou This is mind, that is mine, Seek the Lord who gave it to thee.
Manmohan Singh (Punjabi)ਤੂੰ ਕਿਉਂ ਆਖਦਾ ਹੈਂ, "ਇਹ ਮੇਰੀ ਹੈ, ਔਹ ਮੇਰੀ ਹੈ।" ਉਸ ਸਾਹਿਬ ਦੀ ਭਾਲ ਕਰ, ਜਿਸ ਨੇ ਇਹ ਤੈਨੂੰ ਦਿੱਤੀ ਹੈ ।
Fareedkot Teekaਤਨ, ਧਨ, ਪੁਤ੍ਰ, ਇਸਤ੍ਰੀ ਆਦਿ ਬਿਭੂਤੀ ਕੋ ਮੇਰੀ ਮੇਰੀ ਕਿਆ ਕਰ ਰਹਾ ਹੈਂ, ਜਿਸ ਪਰਮੇਸ੍ਵਰ ਨੇ ਤੁਝ ਕੋ ਯਹਿ ਸਭ ਕੁਛ ਦੀਆ ਹੈ, ਤਿਸ ਕੋ (ਲੋੜਿ) ਚਾਹੁਨਾ ਕਰ॥
Prof. Sahib Singhਇਹ ਚੀਜ਼ ਮੇਰੀ ਹੈ, ਇਹ ਜਾਇਦਾਦ ਮੇਰੀ ਹੈ-ਕਿਉਂ ਅਜੇਹਾ ਮਾਣ ਕਰ ਰਿਹਾ ਹੈਂ? ਜਿਸ ਪਰਮਾਤਮਾ ਨੇ ਇਹ ਸਭ ਕੁਝ ਦਿੱਤਾ ਹੈ, ਉਸ ਨੂੰ ਲੱਭ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਲੋੜਿ = ਲੱਭ।
SikhNet (Spanish)¿Por qué dices: “esto es mío, mío?”, búscalo a Él, pues es Él quien te dio la vida.
ਸਰਪਰ ਉਠੀ ਚਲਣਾ; ਛਡਿ ਜਾਸੀ. ਲਖ ਕਰੋੜਿ ॥੩॥
sarapar utthee chalanaa; chhadd jaasee. lakh karorr |3|
Sant Singh KhalsaIt is certain that you must arise and depart, and leave behind your hundreds of thousands and millions. ||3||
Manmohan SinghThou must assuredly get up and depart and leave behind a hundred thousand and millions (of rupees).
Manmohan Singh (Punjabi)ਤੂੰ ਜ਼ਰੂਰ ਨਿਸਚਤ ਹੀ ਖੜਾ ਹੋ ਟੁਰ ਜਾਏਗਾ ਅਤੇ ਲੱਖਾਂ ਤੇ ਕਰੋੜਾਂ (ਰੁਪਿਆਂ ਨੂੰ) ਛੱਡ ਜਾਏਗਾ।
Fareedkot Teeka(ਸਰਪਰ) ਅਵਸ੍ਯ ਹੀ ਵਾ ਨਿਸਚੇ ਉਠ ਕੇ ਚਲੇ ਜਾਣਾ ਹੈ, ਔਰ ਜੋ ਵਿਭੂਤੀ ਲਖਾਂ ਕਰੋੜਾਂ ਰੁਪਏ ਹੈਂ, ਤਿਨ ਕੋ ਭੀ ਛੋਡ ਕਰ ਕੇ ਚਲਾ ਜਾਵੇਂਗਾ, ਭਾਵ ਯਹਿ ਕਿ ਰੰਚਕ ਪਦਾਰਥ ਭੀ ਤੇਰੇ ਸੰਗ ਨਹੀਂ ਚਲੇਗਾ॥੩॥
Prof. Sahib Singhਇਥੋਂ ਜ਼ਰੂਰ ਕੂਚ ਕਰ ਜਾਣਾ ਚਾਹੀਦਾ ਹੈ। (ਲੱਖਾਂ ਕ੍ਰੋੜਾਂ ਦਾ ਮਾਲਕ ਭੀ) ਲੱਖਾ ਕ੍ਰੋੜਾਂ ਰੁਪਏ ਛੱਡ ਕੇ ਚਲਾ ਜਾਇਗਾ ॥੩॥ਪਦ ਅਰਥ ਸਰਪਰ = ਜ਼ਰੂਰ। ਜਾਸੀ = ਜਾਇਗਾ॥੩॥
SikhNet (Spanish)Tenlo por seguro, cuando te vayas tendrás que dejar todos tus millones. (3)
ਲਖ ਚਉਰਾਸੀਹ ਭ੍ਰਮਤਿਆ; ਦੁਲਭ ਜਨਮੁ ਪਾਇਓਇ ॥
lakh chauraaseeh bhramatiaa; dulabh janam paaeoe |
Sant Singh KhalsaThrough 8.4 million incarnations you have wandered, to obtain this rare and precious human life.
Manmohan SinghHaving wandered through eighty four lakhs of existences, thouhast obtained the scarcely procurable human life.
Manmohan Singh (Punjabi)ਚੁਰਾਸੀ ਲੱਖ ਜੂਨੀਆਂ ਅੰਦਰ ਭਟਕਣ ਮਗਰੋਂ ਤੈਨੂੰ ਨਾਂ-ਹੱਥ-ਲੱਗਣ ਵਾਲਾ ਮਨੁੱਖੀ-ਜੀਵਨ ਮਿਲਿਆ ਹੈ।
Fareedkot Teekaਚੌਰਾਸੀ ਲਖ ਜੋਨ ਵਿਖੇ ਫਿਰਤਿਆਂ ਹੋਇਆਂ ਤੈਨੇ ਮਾਨੁਖ ਜਨਮ ਦੁਰਲਭ ਪਾਇਆ ਹੈ॥
Prof. Sahib Singh(ਹੇ ਭਾਈ!) ਚੌਰਾਸੀ ਲੱਖ ਜੂਨਾਂ ਵਿਚ ਭੌਂ ਭੌਂ ਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਲੱਭਾ ਹੈ।ਪਦ ਅਰਥ ਭ੍ਰਮਤਿਆ = ਭਟਕਦਿਆਂ, ਭੌਂਦਿਆਂ। ਦੁਲਭ = ਬੜੀ ਮੁਸ਼ਕਿਲ ਨਾਲ ਮਿਲਿਆ ਹੋਇਆ।
SikhNet (Spanish)Has vagado a través de millones de encarnaciones para poder lograr obtener esta forma humana.
ਨਾਨਕ. ਨਾਮੁ ਸਮਾਲਿ ਤੂੰ; ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥
naanak. naam samaal toon; so din nerraa aaeoe |4|22|92|
Sant Singh KhalsaO Nanak, remember the Naam, the Name of the Lord; the day of departure is drawing near! ||4||22||92||
Manmohan SinghNanak, remember thou the Name, for that day of departure is drawing near.
Manmohan Singh (Punjabi)ਨਾਨਕ, ਤੂੰ ਨਾਮ ਦਾ ਸਿਮਰਨ ਕਰ (ਕਿਉਂਕਿ) ਕੁਚ ਦਾ ਉਹ ਦਿਹਾੜਾ ਨਜ਼ਦੀਕ ਆ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤੂੰ ਪਰਮੇਸ੍ਵਰ ਕੇ ਨਾਮ ਕੋ ਸਮਾਲ, ਕਿਉਂਕਿ ਸੋਈ ਦਿਨੁ ਤੇਰੇ ਨਿਕਟ ਆਇਆ ਹੈ, ਭਾਵ ਯਹਿ ਕਿ ਮਰਨਾ ਤੇਰੇ ਸਿਰ ਪਰ ਖੜਾ ਹੈ॥੪॥੨੨॥੯੨॥☬ਇਸ ਸਬਦ ਮੇਂ ਦੇਹ ਅਰ ਜੀਵ ਦੋਨੋਂ ਕੋ ਉਪਦੇਸ਼ ਹੈ:
Prof. Sahib Singhਹੇ ਨਾਨਕ! (ਪਰਮਾਤਮਾ ਦਾ) ਨਾਮ ਹਿਰਦੇ ਵਿਚ ਵਸਾ। ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਇਥੋਂ ਕੂਚ ਕਰਨਾ ਹੈ) ॥੪॥੨੨॥੯੨॥ਪਦ ਅਰਥ ਸਮਾਲਿ = ਸੰਭਾਲ, ਹਿਰਦੇ ਵਿਚ ਵਸਾ॥੪॥
SikhNet (Spanish)Dice Nanak, recuerda entonces el Nombre del Señor, pues el día de la visita de la muerte está cada vez más cerca. (4-22-92)