ਸਿਰੀਰਾਗੁ ਮਹਲਾ ੫ ॥
sireeraag mahalaa 5 | Ang 50
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag Mejl Guru Aryan, Quinto Canal Divino.
ਤਿਚਰੁ ਵਸਹਿ ਸੁਹੇਲੜੀ; ਜਿਚਰੁ ਸਾਥੀ ਨਾਲਿ ॥
tichar vaseh suhelarree; jichar saathee naal | Ang 50
Sant Singh KhalsaAs long as the soul-companion is with the body, it dwells in happiness.
Manmohan SinghAs long as, Soul it's companion, is with the body so long it lives happily.
Manmohan Singh (Punjabi)ਜਦ ਤਾਈਂ ਭਉਰ, ਇਸ ਦਾ ਸੰਗੀ, ਦੇਹਿ ਦੇ ਸਾਥ ਹੈ, ਤਦ ਤਾਈਂ ਇਹ ਖੁਸ਼ੀ ਨਾਲ ਰਹਿੰਦੀ ਹੈ।
Fareedkot Teekaਹੇ ਦੇਹ! ਤੂੰ ਤਬ ਤਕ ਸੁਖੀ ਵਸਤੀ ਹੈਂ, ਜਬ ਤਕ (ਸਾਥੀ) ਜੀਵ ਤੇਰੇ ਸਾਥ ਹੈ॥
Prof. Sahib Singhਹੇ ਕਾਂਇਆਂ! ਤੂੰ ਉਤਨਾ ਚਿਰ ਹੀ ਸੁਖੀ ਵੱਸੇਂਗੀ, ਜਿਤਨਾ ਚਿਰ (ਜੀਵਾਤਮਾ ਤੇਰਾ) ਸਾਥੀ (ਤੇਰੇ) ਨਾਲ ਹੈ।ਪਦ ਅਰਥ ਤਿਚਰੁ = ਉਤਨਾ ਚਿਰ। ਵਸਹਿ = ਤੂੰ ਵੱਸੇਂਗੀ। ਸੁਹੇਲੜੀ = ਸੌਖੀ। ਸਾਥੀ = (ਜੀਵਾਤਮਾ-) ਸਾਥੀ।
SikhNet (Spanish)Oh cuerpo mío, sólo puedes vivir hasta que haya vida en ti.
ਜਾ ਸਾਥੀ ਉਠੀ ਚਲਿਆ; ਤਾ ਧਨ ਖਾਕੂ ਰਾਲਿ ॥੧॥
jaa saathee utthee chaliaa; taa dhan khaakoo raal |1| Ang 50
Sant Singh KhalsaBut when the companion arises and departs, then the body-bride mingles with dust. ||1||
Manmohan SinghWhen the comrade gets up and depart then the body bride mingles with dust.
Manmohan Singh (Punjabi)ਜਦ ਸੰਗੀ ਖੜਾ ਹੋ ਟੁਰ ਜਾਂਦਾ ਹੈ, ਤਦ ਦੇਹਿ ਵਹੁਟੀ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਜਬ (ਸਾਥੀ) ਜੀਵ ਉਠ ਕੇ ਚਲਾ ਜਾਵੇਗਾ, ਤਬ ਹੇ ਦੇਹ! ਤੂੰ ਖਾਕ ਮੇਂ ਰਲ ਜਾਵੇਂਗੀ॥੧॥
Prof. Sahib Singhਜਦੋਂ (ਤੇਰਾ) ਸਾਥੀ (ਜੀਵਾਤਮਾ) ਉੱਠ ਕੇ ਚੱਲ ਪਏਗਾ, ਤਦੋਂ, ਹੇ ਕਾਂਇਆਂ! ਤੂੰ ਮਿੱਟੀ ਵਿਚ ਰਲ ਜਾਇਂਗੀ ॥੧॥ਪਦ ਅਰਥ ਜਾ = ਜਦੋਂ। ਧਨ = ਹੇ ਧਨ! ਹੇ ਕਾਇਆਂ! ਖਾਕੂ ਰਾਲਿ = ਮਿੱਟੀ ਵਿਚ ਰਲ ਗਈ॥੧॥
SikhNet (Spanish)Cuando la vida se va, regresas a ser polvo. (1)
ਮਨਿ ਬੈਰਾਗੁ ਭਇਆ; ਦਰਸਨੁ ਦੇਖਣੈ ਕਾ ਚਾਉ ॥
man bairaag bheaa; darasan dekhanai kaa chaau | Ang 50
Sant Singh KhalsaMy mind has become detached from the world; it longs to see the Vision of God's Darshan.
Manmohan SinghMy mind has developed absence of worldly desires and has ambition to behold Lord's sight.
Manmohan Singh (Punjabi)ਮੇਰਾ ਚਿੱਤ ਸੰਸਾਰਕ ਇੱਛਾਵਾਂ ਵੱਲੋਂ ਉਪਰਾਮ ਹੋ ਗਿਆ ਹੈ ਅਤੇ ਇਸ ਨੂੰ ਸਾਹਿਬ ਦਾ ਦੀਦਾਰ ਵੇਖਣ ਦੀ ਉਮੰਗ ਹੈ।
Fareedkot Teekaਹੇ ਮਨ! ਜਿਨ੍ਹੋਂ ਕੋ ਵਾਹਿਗੁਰੂ ਕੇ ਦਰਸਨ ਦੇਖਨੇ ਕਾ ਚਾਉ ਹੋਇਆ ਹੈ, ਤਿਨ੍ਹੋਂ ਕੇ ਮਨ ਮੇਂ ਸੰਸਾਰ ਸੇ ਬੈਰਾਗੁ ਹੋਇਆ ਹੈ, ਤਬ ਵੈਰਾਗਵਾਨ ਐਸੇ ਉਸਤਤੀ ਕਰਤੇ ਹੈਂ॥
Prof. Sahib Singh(ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ) ਮਨ ਵਿਚ ਤੇਰਾ ਪਿਆਰ ਪੈਦਾ ਹੋ ਗਿਆ ਹੈਂ, ਜਿਸ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੋਈ ਹੈ।ਪਦ ਅਰਥ ਮਨਿ = ਮਨ ਵਿਚ। ਬੈਰਾਗੁ = ਪ੍ਰੇਮ।
SikhNet (Spanish)Mi mente añora en lo más profundo verte, oh mi Señor.
ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥
dhan su teraa thaan |1| rahaau | Ang 50
Sant Singh KhalsaBlessed is Your Place. ||1||Pause||
Manmohan SinghBlessed is that seat of Thine (O Master!). Pause.
Manmohan Singh (Punjabi)ਮੁਬਾਰਕ ਹੈ ਤੇਰਾ ਉਹ ਟਿਕਾਣਾ (ਹੇ ਮਾਲਕ!) ਠਹਿਰਾਉ।
Fareedkot Teekaਜੋ ਤੇਰਾ ਥਾਨੁ ਸਤਸੰਗੁ ਵਾ ਬੈਕੁੰਠੁ ਸੋ ਧੰਨ ਹੈ॥੧॥ ਰਹਾਉ ॥
Prof. Sahib Singh(ਹੇ ਹਰੀ!) ਉਹ ਸਰੀਰ ਭਾਗਾਂ ਵਾਲਾ ਹੈ ਜਿਸ ਵਿਚ ਤੇਰਾ ਨਿਵਾਸ ਹੈ (ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ ਹੈ) ॥੧॥ ਰਹਾਉ ॥ਪਦ ਅਰਥ ਧੰਨੁ = ਭਾਗਾਂ ਵਾਲਾ। ਸੁ = ਉਹ (ਸਰੀਰ)। ਥਾਨੁ = ਨਿਵਾਸ॥੧॥ਰਹਾਉ॥
SikhNet (Spanish)Bendito, bendito es Tu Lugar Eterno.
ਜਿਚਰੁ ਵਸਿਆ ਕੰਤੁ ਘਰਿ; ਜੀਉ ਜੀਉ ਸਭਿ ਕਹਾਤਿ ॥
jichar vasiaa kant ghar; jeeo jeeo sabh kahaat | Ang 50
Sant Singh KhalsaAs long as the soul-husband dwells in the body-house, everyone greets you with respect.
Manmohan SinghAs long as the soul spouse dwells in the house (body) every one says "Sir, sire".
Manmohan Singh (Punjabi)ਜਦ ਤੋੜੀ ਭਉਰ ਭਰਤਾ ਦੇਹਿ-ਗ੍ਰਹਿ ਅੰਦਰ ਰਹਿੰਦਾ ਹੈ, ਹਰ ਜਣਾ ਆਖਦਾ ਹੈ "ਜੀ ਹਜ਼ੂਰ।"
Fareedkot Teekaਜਬ ਤਕ (ਕੰਤ) ਜੀਵ (ਘਰਿ) ਰਿਦੇ ਮੇਂ ਵਸਿਆ ਹੂਆ ਹੈ, ਤਬ ਤਕ ਆਈਏ ਜੀ ਆਈਏ ਜੀ ਸਭ ਕਹਤੇ ਹੈਂ॥
Prof. Sahib Singhਹੇ ਕਾਂਇਆਂ! ਜਿਤਨਾ ਚਿਰ ਤੇਰਾ ਖਸਮ (ਜੀਵਾਤਮਾ ਤੇਰੇ) ਘਰ ਵਿਚ ਵੱਸਦਾ ਹੈ, ਸਾਰੇ ਲੋਕ ਤੈਨੂੰ 'ਜੀ ਜੀ' ਆਖਦੇ ਹਨ (ਸਾਰੇ ਤੇਰਾ ਆਦਰ ਕਰਦੇ ਹਨ)।ਪਦ ਅਰਥ ਘਰਿ = ਘਰ ਵਿਚ। ਕੰਤੁ = ਖਸਮ, ਜੀਵਾਤਮਾ। ਜੀਉ ਜੀਉ = ਜੀ ਜੀ, ਆਦਰ ਦੇ ਬਚਨ।
SikhNet (Spanish)Oh mujer, cuando tu consorte está contigo, todos te rinden honor.
ਜਾ ਉਠੀ ਚਲਸੀ ਕੰਤੜਾ; ਤਾ. ਕੋਇ ਨ ਪੁਛੈ ਤੇਰੀ ਬਾਤ ॥੨॥
jaa utthee chalasee kantarraa; taa. koe na puchhai teree baat |2| Ang 50
Sant Singh KhalsaBut when the soul-husband arises and departs, then no one cares for you at all. ||2||
Manmohan SinghWhen the soul spouse shall get up and depart no one shall care for thee then.
Manmohan Singh (Punjabi)ਜਦ ਭਉਰ ਭਗਤਾ ਉਠ ਕੇ ਤੁਰ ਜਾਵੇਗਾਂ, ਤਦ ਤੇਰੀ ਕਿਸੇ ਨੇ ਭੀ ਸਾਰ ਨਹੀਂ ਲੈਣੀ।
Fareedkot Teekaਜਬ (ਕੰਤੜਾ) ਪਤੀ ਜੀਵ ਉਠ ਕੇ ਚਲਾ ਜਾਵੇਗਾ, ਤਬ ਤੇਰੀ ਕੋਈ ਬਾਤ ਨਹੀਂ ਪੂਛੇਗਾ॥੨॥
Prof. Sahib Singhਪਰ ਜਦੋਂ ਨਿਮਾਣਾ ਕੰਤ (ਜੀਵਾਤਮਾ) ਉੱਠ ਕੇ ਤੁਰ ਪਏਗਾ, ਤਦੋਂ ਕੋਈ ਭੀ ਤੇਰੀ ਵਾਤ ਨਹੀਂ ਪੁੱਛਦਾ ॥੨॥ਪਦ ਅਰਥ ਉਠੀ = ਉਠਿ, ਉੱਠ ਕੇ। ਚਲਸੀ = ਚਲਾ ਜਾਇਗਾ। ਕੰਤੜਾ = ਵਿਚਾਰਾ ਕੰਤ, ਵਿਚਾਰਾ ਜੀਵਾਤਮਾ॥੨॥
SikhNet (Spanish)Pero cuando Él se va, nadie te presta atención (2)
ਪੇਈਅੜੈ. ਸਹੁ ਸੇਵਿ ਤੂੰ; ਸਾਹੁਰੜੈ. ਸੁਖਿ ਵਸੁ ॥
peeearrai. sahu sev toon; saahurarrai. sukh vas | Ang 50
Sant Singh KhalsaIn this world of your parents' home, serve your Husband Lord; in the world beyond, in your in-laws' home, you shall dwell in peace.
Manmohan SinghIn parents home (this world) do thou serve thy Bridegroom and abide in peace in thy father -in-laws (the next world).
Manmohan Singh (Punjabi)ਮਾਪਿਆਂ ਦੇ ਘਰ (ਇਸ ਸੰਸਾਰ) ਅੰਦਰ ਤੂੰ ਆਪਣੇ ਕੰਤ ਦੀ ਟਹਿਲ ਕਮਾ ਅਤੇ ਸਹੁਰੇ-ਘਰ (ਪ੍ਰਲੋਕ) ਆਰਾਮ ਵਿੱਚ ਰਹੁ!
Fareedkot Teekaਤਾਂ ਤੇ ਹੇ ਜੀਵ ਰੂਪੁ ਇਸਤ੍ਰੀ! (ਪੇਈਅੜੈ) ਇਸ ਲੋਕ ਮੇਂ ਤੂੰ (ਸਹੁ) ਪਤੀ ਕਾ ਸੇਵਨ ਕਰੁ, ਕਿਉਂਕਿ (ਸਾਹੁਰੜੈ) ਪਰਲੋਕ ਮੇਂ ਸੁਖੀ ਵਸੇਂਗੀ॥
Prof. Sahib Singh(ਹੇ ਜਿੰਦੇ! ਜਿਤਨਾ ਚਿਰ ਤੂੰ) ਪੇਕੇ ਘਰ ਵਿਚ (ਸੰਸਾਰ ਵਿਚ ਹੈਂ, ਉਤਨਾ ਚਿਰ) ਤੂੰ ਖਸਮ-ਪ੍ਰਭੂ ਨੂੰ ਸਿਮਰਦੀ ਰਹੁ। ਸਹੁਰੇ ਘਰ ਵਿਚ (ਪਰਲੋਕ ਵਿਚ ਜਾ ਕੇ) ਤੂੰ ਸੁਖੀ ਵੱਸੇਂਗੀ।ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਸਹੁ = ਖਸਮ, ਸ਼ਹੁ। ਸੇਵਿ = ਸਿਮਰ। ਸਾਹੁਰੜੈ = ਸਹੁਰੇ ਘਰ ਵਿਚ, ਪਰਲੋਕ ਵਿਚ। ਸੁਖਿ = ਸੁਖ ਨਾਲ।
SikhNet (Spanish)En la casa de tus padres estás bendecida, así como en la de tus suegros.
ਗੁਰ ਮਿਲਿ. ਚਜੁ ਅਚਾਰੁ ਸਿਖੁ; ਤੁਧੁ. ਕਦੇ ਨ ਲਗੈ ਦੁਖੁ ॥੩॥
gur mil. chaj achaar sikh; tudh. kade na lagai dukh |3| Ang 50
Sant Singh KhalsaMeeting with the Guru, be a sincere student of proper conduct, and suffering shall never touch you. ||3||
Manmohan SinghBy meeting the Guru, learn discretion and pious conduct and sorrow shall never befall thee.
Manmohan Singh (Punjabi)ਗੁਰਦੇਵ ਜੀ ਨੂੰ ਭੇਟ ਕੇ ਸ਼ਊਰ ਤੇ ਨੇਕ-ਚਲਣ ਸਿੱਖ ਅਤੇ ਤੈਨੂੰ ਗ਼ਮ ਕਦਾਚਿੱਤ ਨਹੀਂ ਵਿਆਪੇਗਾ।
Fareedkot Teekaਔਰ ਗੁਰੋਂ ਕੇ ਸਾਥ ਮਿਲ ਕਰ (ਚਜੁ) ਸ੍ਰੇਸਟ ਕਰਮ ਸਿਖੁ, (ਤੁਧੁ) ਤੇਰੇ ਕੋ ਕਬੀ ਦੁਖੁ ਨਹੀਂ ਲਗੇਗਾ॥੩॥
Prof. Sahib Singh(ਹੇ ਜਿੰਦੇ!) ਗੁਰੂ ਨੂੰ ਮਿਲ ਕੇ ਜੀਵਨ-ਜਾਚ ਸਿੱਖ, ਚੰਗਾ ਆਚਰਨ ਬਣਾਣਾ ਸਿੱਖ, ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ ॥੩॥ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਚਜੁ = ਕੰਮ ਕਰਨ ਦੀ ਜਾਚ, ਜੀਵਨ-ਜਾਚ। ਅਚਾਰੁ = ਚੰਗਾ ਚਲਨ। ਸਿਖੁ = {ਕ੍ਰਿਆ ਹੈ। ਹੁਕਮੀ ਭਵਿੱਖਤ ਮੱਧਮ ਪੁਰਖ, ਇਕ-ਵਚਨ} ਸਿੱਖੁ॥੩॥
SikhNet (Spanish)Y si aprendes de una forma correcta, nunca sufres. (3)
ਸਭਨਾ ਸਾਹੁਰੈ ਵੰਞਣਾ ਸਭਿ; ਮੁਕਲਾਵਣਹਾਰ ॥
sabhanaa saahurai vanyanaa sabh; mukalaavanahaar | Ang 50
Sant Singh KhalsaEveryone shall go to their Husband Lord. Everyone shall be given their ceremonial send-off after their marriage.
Manmohan SinghAll shall go to their bridegroom's and all shall have ceremonial permanent departure after marriage.1
Manmohan Singh (Punjabi)ਸਾਰਿਆਂ ਨੇ ਕੰਤ ਦੇ ਘਰ ਜਾਣਾ ਹੈ ਅਤੇ ਸਾਰਿਆਂ ਦੀ ਵਿਆਹ ਮਗਰੋਂ ਰਸਮੀ ਪੱਕੀ ਵਿਦਾਇਗੀ ਹੋਣੀ ਹੈ।
Fareedkot Teekaਸਰਬ ਜੀਵੋਂ ਨੇ (ਸਾਹੁਰੈ) ਪਰਲੋਕ ਮੇਂ (ਵੰਞਣਾ) ਜਾਣਾ ਹੈ, ਔਰ ਸਰਬ ਕੋ ਕਾਲ ਮੁਕਲਾਵਣ ਵਾਲਾ ਹੈ॥
Prof. Sahib Singhਸਭ ਜੀਵ-ਇਸਤ੍ਰੀਆਂ ਨੇ ਸਹੁਰੇ ਘਰ (ਪਰਲੋਕ ਵਿਚ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਸਾਰੀਆਂ ਨੇ ਮੁਕਲਾਵੇ ਜਾਣਾ ਹੈ।ਪਦ ਅਰਥ ਵੰਞਣਾ = ਜਾਣਾ। ਸਭਿ = ਸਾਰੀਆਂ ਜੀਵ-ਇਸਤ੍ਰੀਆਂ।
SikhNet (Spanish)Todas se irán algún día con sus suegros, todas serán entregadas en matrimonio.
ਨਾਨਕ. ਧੰਨੁ ਸੋਹਾਗਣੀ; ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥
naanak. dhan sohaaganee; jin seh naal piaar |4|23|93| Ang 51
Sant Singh KhalsaO Nanak, blessed are the happy soul-brides, who are in love with their Husband Lord. ||4||23||93||
Manmohan SinghNanak, blessed are the happy brides, who contract affection with their Bridegroom.
Manmohan Singh (Punjabi)ਨਾਨਕ ਮੁਬਾਰਕ ਹਨ ਉਹ ਪ੍ਰਸੰਨ ਪਤਨੀਆਂ, ਜੋ ਆਪਣੇ ਪਤੀ ਸਾਥ ਪਿਰਹੜੀ ਪਾਉਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸੁਹਾਗਣੀ) ਸੇ ਗ੍ਯਾਨਵਾਨ ਧੰਨ ਹੈ, ਜਿਨ ਕਾ ਪਤੀ ਪਰਮੇਸ੍ਵਰ ਕੇ ਸਾਥ ਪ੍ਯਾਰ ਹੈ॥੪॥੨੩॥੯੩॥
Prof. Sahib Singhਹੇ ਨਾਨਕ! ਉਹ ਉਹ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜਿਨ੍ਹਾਂ ਦਾ ਖਸਮ-ਪ੍ਰਭੂ ਨਾਲ ਪਿਆਰ (ਬਣ ਗਿਆ) ਹੈ ॥੪॥੨੩॥੯੩॥ਪਦ ਅਰਥ ਸਹ ਨਾਲਿ = ਖਸਮ ਦੇ ਨਾਲ {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}॥੪॥
SikhNet (Spanish)Bendita sea la novia, dice Nanak, que ama al Señor en su corazón (4-23-33)