ਸਿਰੀਰਾਗੁ ਮਹਲਾ ੫ ॥
sireeraag mahalaa 5 |
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਮਿਠਾ ਕਰਿ ਕੈ ਖਾਇਆ; ਕਉੜਾ ਉਪਜਿਆ ਸਾਦੁ ॥
mitthaa kar kai khaaeaa; kaurraa upajiaa saad |
Sant Singh KhalsaPeople eat what they believe to be sweet, but it turns out to be bitter in taste.
Manmohan SinghPeople eat what they believe to be sweet (man enjoys worldly pleasures) but those turn out to be bitter in taste.
Manmohan Singh (Punjabi)(ਉਨ੍ਹਾਂ ਨੂੰ) ਮਿੱਠੜੇ ਜਾਣ ਕੇ, (ਇਨਸਾਨ ਸੰਸਾਰੀ ਰੰਗ ਰਸ) ਭੋਗਦਾ ਹੈ, (ਪਰ ਉਨ੍ਹਾਂ ਦਾ) ਸੁਆਦ ਤੁਰਸ਼ ਨਿਕਲਦਾ ਹੈ।
Fareedkot Teekaਹੇ ਭਾਈ! ਜਿਨ ਸਬਦਾਦਿ ਪਦਾਰਥੋਂ ਕੋ ਮੀਠੇ ਸਮਝ ਕਰ (ਖਾਇਆ) ਭੋਗਿਆ ਥਾ, ਤਿਨ ਕਾ (ਸਾਦੁ) ਰਸੁ ਅੰਤ ਕੋ ਕੌੜਾ ਉਤਪਤਿ ਹੂਆ, ਭਾਵ ਏਹ ਕਿ ਬਿਸੇ ਭੋਗ ਅੰਤ ਕੋ ਦੁਖਦਾਈ ਹੋ ਜਾਤੇ ਹੈਂ॥
Prof. Sahib Singhਜੀਵ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਖਾਂਦਾ ਵਰਤਦਾ ਹੈ, ਪਰ ਇਹਨਾਂ (ਭੋਗਾਂ) ਦਾ ਸੁਆਦ (ਅੰਤ ਵਿਚ) ਕੌੜਾ (ਦੁਖਦਾਈ) ਸਾਬਤ ਹੁੰਦਾ ਹੈ (ਵਿਕਾਰ ਤੇ ਰੋਗ ਪੈਦਾ ਹੁੰਦੇ ਹਨ)।ਪਦ ਅਰਥ ਉਪਜਿਆ = ਪੈਦਾ ਹੋਇਆ। ਸਾਦੁ = ਸੁਆਦ, ਸਿੱਟਾ।
SikhNet (Spanish)Eso que parecía dulce, se volvió amargo.
ਭਾਈ ਮੀਤ ਸੁਰਿਦ ਕੀਏ; ਬਿਖਿਆ ਰਚਿਆ ਬਾਦੁ ॥
bhaaee meet surid kee; bikhiaa rachiaa baad |
Sant Singh KhalsaThey attach their affections to brothers and friends, uselessly engrossed in corruption.
Manmohan SinghAbsurd it is to contract affection with brothers and friends and to be engrossed in sins.
Manmohan Singh (Punjabi)ਬੇਹੂਦਾ ਹੈ ਭਰਾਵਾ ਤੇ ਯਾਰਾਂ ਨਾਲ ਮੌਹ ਕਰਨਾ ਅਤੇ ਪਾਪਾਂ ਅੰਦਰ ਖਚਤ ਹੋਣਾ।
Fareedkot Teekaਭ੍ਰਾਤਾ ਔਰ ਮਿਤ੍ਰ ਜੋ (ਸੁਰਿਦ) ਸੁਹਿਰਦ ਸ੍ਵਭਾਵ ਸੇ ਪ੍ਰੀਤੀ ਕਰੇ, ਯੇਹ ਭੀ ਸੰਪੂਰਨ ਅਪਨੇ ਕੀਏ ਸੋ ਇਨੋਂ ਸਾਥ ਲਾਗ ਕਰ ਕੇ ਬਿਸੇ ਬਿਕਾਰੋਂ ਮੇਂ ਹੀ ਬ੍ਯਰਥ ਰਚਾ ਹੈ॥
Prof. Sahib Singhਮਨੁੱਖ (ਜਗਤ ਵਿਚ) ਭਰਾ ਮਿੱਤਰ ਦੋਸਤ (ਆਦਿਕ) ਬਣਾਂਦਾ ਹੈ, ਤੇ (ਇਹ) ਮਾਇਆ ਦਾ ਝਗੜਾ ਖੜਾ ਕਰੀ ਰੱਖਦਾ ਹੈ।ਪਦ ਅਰਥ ਸੁਰਦਿ = {सुहृद} ਮਿੱਤਰ। ਬਿਖਿਆ = ਮਾਇਆ। ਬਾਦੁ = ਝਗੜਾ।
SikhNet (Spanish)Los hermanos y los amigos cercanos se convirtieron en una ilusión al final.
ਜਾਂਦੇ ਬਿਲਮ. ਨ ਹੋਵਈ; ਵਿਣੁ ਨਾਵੈ. ਬਿਸਮਾਦੁ ॥੧॥
jaande bilam. na hovee; vin naavai. bisamaad |1|
Sant Singh KhalsaThey vanish without a moment's delay; without God's Name, they are stunned and amazed. ||1||
Manmohan SinghIn vanishing they make no delay, without God's Name man is confounded in distress.
Manmohan Singh (Punjabi)ਅਲੋਪ ਹੁੰਦੇ ਇਹ ਢਿਲ ਨਹੀਂ ਲਾਉਂਦੇ। ਹਰੀ ਨਾਮ ਦੇ ਬਾਝੋਂ ਬੰਦਾ ਤਕਲੀਫ ਵਿੱਚ ਡੌਰ-ਭੌਰ ਹੋ ਜਾਂਦਾ ਹੈ।
Fareedkot Teekaਜੋ ਪੂਰਬ ਠਾਠੁ ਕਥਨ ਕੀਆ ਹੈ, ਤਿਸ ਕੋ ਜਾਤੇ ਹੂਏ ਦੇਰੀ ਨਹੀਂ ਹੋਤੀ, ਕਿਉਂਕਿ ਨਾਮ ਸੇ ਬਿਨਾ ਸਭ ਅਸਚਰਯਤਾ ਕੋ ਪ੍ਰਾਪਤਿ ਕਰਨੇ ਵਾਲਾ ਹੈ। ਈਹਾਂ ਅਸਚਰਜ ਸ਼ੋਕ ਕਾ ਭਾਵ ਹੈ॥੧॥
Prof. Sahib Singhਪਰ ਅਸਚਰਜ ਗੱਲ (ਇਹ) ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਚੀਜ਼ ਨੂੰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ਪਦ ਅਰਥ ਬਿਲਮ = ਦੇਰ, ਚਿਰ। ਹੋਵਈ = ਹੋਵਏ, ਹੋਵੈ। ਬਿਸਮਾਦੁ = ਅਸਚਰਜ (ਕੌਤਕ ਹੈ)॥੧॥
SikhNet (Spanish)Pues nada es permanente y sin el Néctar Maravilloso del Señor, lo irreal se parece a lo real. (1)
ਮੇਰੇ ਮਨ; ਸਤਗੁਰ ਕੀ ਸੇਵਾ ਲਾਗੁ ॥
mere man; satagur kee sevaa laag |
Sant Singh KhalsaO my mind, attach yourself to the service of the True Guru.
Manmohan SinghO my Soul! apply thyself to the True Guru's Service.
Manmohan Singh (Punjabi)ਹੇ ਮੇਰੀ ਜਿੰਦੇ! (ਆਪਣੇ ਆਪ ਨੂੰ) ਸਚੇ ਗੁਰਾਂ ਦੀ ਟਹਿਲ ਅੰਦਰ ਜੋੜ।
Fareedkot Teekaਹੇ ਮੇਰੇ ਮਨ! ਤੂੰ ਸਤਿਗੁਰੋਂ ਕੀ ਸੇਵਾ ਮੇਂ ਲਾਗ॥
Prof. Sahib Singhਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਵਿਚ ਰੁੱਝਾ ਰਹੁ।
SikhNet (Spanish)Oh mi mente, aférrate al Servicio del Guru Verdadero.
ਜੋ ਦੀਸੈ. ਸੋ ਵਿਣਸਣਾ; ਮਨ ਕੀ ਮਤਿ ਤਿਆਗੁ ॥੧॥ ਰਹਾਉ ॥
jo deesai. so vinasanaa; man kee mat tiaag |1| rahaau |
Sant Singh KhalsaWhatever is seen, shall pass away. Abandon the intellectualizations of your mind. ||1||Pause||
Manmohan SinghWhatever is seen, that shall perish. Abandon thou, O man thy mind's cleverness. Pause.
Manmohan Singh (Punjabi)ਜੋ ਕੁਝ ਦਿਸਦਾ ਹੈ, ਉਹ ਨਾਸ ਹੋ ਜਾਏਗਾ। ਹੇ ਬੰਦੇ! ਤੂੰ ਆਪਣੇ ਮਨੂਏ ਦੀ ਸਿਆਣਪ ਨੂੰ ਛੱਡ ਦੇ। ਠਹਿਰਾਉ।
Fareedkot Teekaਕਿਉਂਕਿ ਜੋ ਦ੍ਰਿਸਟਮਾਨ ਪ੍ਰਪੰਚ ਹੈ, ਸੋ ਸੰਪੂਰਣ (ਵਿਣਸਣਾ) ਨਾਸ ਹੋ ਜਾਨਾ ਹੈ, ਯਾਂ ਤੇ ਤੂੰ ਅਪਨੇ ਮਨ ਕੀ ਮਤ ਕੋ ਤਿਆਗ ਕਰ, ਭਾਵ ਏਹ ਕਿ ਗੁਰੋਂ ਕੀ ਮਤ ਕੋ ਹੀ ਧਾਰਨ ਕਰ॥੧॥ ਰਹਾਉ ॥
Prof. Sahib Singh(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਤੇ (ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ, ਕਿਉਂਕਿ) ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ॥੧॥ ਰਹਾਉ ॥ਪਦ ਅਰਥ ਵਿਣਸਣਾ = ਨਾਸਵੰਤ॥੧॥ਰਹਾਉ॥
SikhNet (Spanish)Todo lo que parece va a fenecer, así que no sigas la guía de tu mente. (1-Pausa)
ਜਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ ॥
jiau kookar harakaaeaa; dhaavai deh dis jaae |
Sant Singh KhalsaLike the mad dog running around in all directions,
Manmohan SinghAs the rabid dog runs and wanders about in the ten (all) directions,
Manmohan Singh (Punjabi)ਜਿਸ ਤਰ੍ਹਾਂ ਹਲਕਿਆ ਹੋਇਆ ਕੁੱਤਾ ਦੱਸੀ (ਸਾਰਿਆਂ) ਪਾਸੀਂ ਭੱਜਦਾ ਤੇ ਭਟਕਦਾ ਫਿਰਦਾ ਹੈ,
Fareedkot Teekaਜੈਸੇ (ਹਰਕਾਇਆ) ਹਲਕਾਇਆ ਕੁਤਾ ਦੌੜ ਕਰ ਦਸੋ ਦਿਸ਼ਾ ਮੇਂ ਜਾਤਾ ਹੈ॥
Prof. Sahib Singhਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵਲ ਭੱਜਦਾ ਹੈ,ਪਦ ਅਰਥ ਕੂਕਰੁ = ਕੁੱਤਾ। ਹਰਕਾਇਆ = ਹਲਕਾ ਹੋਇਆ ਹੋਇਆ। ਦਹ = ਦਸ। ਦਿਸ = ਪਾਸੇ। ਜਾਇ = ਜਾਂਦਾ ਹੈ।
SikhNet (Spanish)Como un perro loco, tu mente vaga en todas direcciones.
ਲੋਭੀ ਜੰਤੁ. ਨ ਜਾਣਈ; ਭਖੁ ਅਭਖੁ ਸਭ ਖਾਇ ॥
lobhee jant. na jaanee; bhakh abhakh sabh khaae |
Sant Singh Khalsathe greedy person, unaware, consumes everything, edible and non-edible alike.
Manmohan Singhsimilarly the greedy man heeds nothing and devours all what is eatable and not-eatable.
Manmohan Singh (Punjabi)ਏਸੇ ਤਰ੍ਹਾਂ ਲਾਲਚੀ ਜੀਵ ਕੁਛ ਭੀ ਖ਼ਿਆਲ ਨਹੀਂ ਕਰਦਾ ਅਤੇ ਖਾਣ-ਯੋਗ ਤੇ ਨਾਂ ਖਾਣ ਯੋਗ ਸਮੂਹ ਹੜੱਪ ਕਰ ਜਾਂਦਾ ਹੈ।
Fareedkot Teekaਤੈਸੇ ਲੋਭੀ ਜੰਤ ਭੀ ਭਖ ਔਰ ਅਭਖ ਕੋ ਖਾ ਲੇਤਾ ਹੈ, ਕਿਉਂਕਿ ਤਿਸ ਕੇ ਗੁਨ ਤਥਾ ਦੋਸ ਕੋ ਨਹੀਂ ਜਾਨਤਾ, ਪਰੰਤੂ ਲਭ ਕਰ ਗ੍ਰਹਸਤੀ ਪੁਰਸ਼ ਤਿਸ ਕਾ ਤ੍ਯਾਗ ਨਹੀਂ ਕਰ ਸਕਤਾ। ਭਾਵ ਏਹ ਕਿ ਜੋ ਅਪਨਾ ਪਦਾਰਥ ਹੈ ਵਹੁ ਭਖ ਹੈ, ਔਰ ਜੋ ਪਰਾਇਆ ਹੈ ਵਹੁ ਅਭਖ ਹੈ, ਪਰੰਤੂ ਲੋਭੀ ਕੋ ਇਨ ਕਾ ਕਛੂ ਬਿਚਾਰ ਨਹੀਂ ਹੋਤਾ ਹੈ, ਔਰ ਅਪਨੇ ਪਰਾਏ ਕੀ ਸਮਝ ਸੇ ਬਿਨਾਂ ਕਟਤਾ ਕਹੀਏ ਭਖ ਅਭਖ ਖਾਤਾ ਹੈ, ਔਰ ਸੂਧੀ ਪੂਛ ਵਤ ਯਾਚਨਾਰਥ ਹਥ ਪਸਾਰੀ ਰਾਖਤਾ ਹੈ ਔਰ ਝਗ ਸੁਟਣੀ ਮੂੰਹ ਤੋਂ, ਨਾ ਦੇਣ ਵਾਲੇ ਦੀ ਨਿੰਦਾ ਕਰਤਾ ਹੈ ਔਰ ਸਤਿਸੰਗ ਰੂਪ ਪਾਣੀ ਵਲ ਨਹੀਂ ਜਾਤਾ ਹੈ, ਔਰ ਜੇਹੜਾ ਓਸ ਕੀ ਸੰਗਤ ਕਰਤਾ ਹੈ, ਉਸ ਨੂੰ ਲੋਭ ਰੂਪੀ ਹਲਕ ਚੜਾਇ ਦੇਤਾ ਹੈ। ਜੈਸੇ ਪਾਣੀ ਹੀ ਪਾਇਆਂ ਮਰਤਾ ਹੈ, ਤੈਸੇ ਅੰਤ ਨੂੰ ਸਤਸੰਗ ਰੂਪੀ ਹੀ ਜਲ ਕਰ ਕੇ ਮੁਕਤ ਕੋ ਪ੍ਰਾਪਤਿ ਹੋਤਾ ਹੈ॥
Prof. Sahib Singh(ਤਿਵੇਂ) ਲੋਭੀ ਜੀਵ ਨੂੰ ਭੀ ਕੁਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ।ਪਦ ਅਰਥ ਅਭਖੁ = ਜੋ ਚੀਜ਼ ਖਾਣ ਦੇ ਲਾਇਕ ਨਹੀਂ।
SikhNet (Spanish)El enfermo de avaricia no se da cuenta de nada y se come hasta lo incomible.
ਕਾਮ ਕ੍ਰੋਧ ਮਦਿ ਬਿਆਪਿਆ; ਫਿਰਿ ਫਿਰਿ ਜੋਨੀ ਪਾਇ ॥੨॥
kaam krodh mad biaapiaa; fir fir jonee paae |2|
Sant Singh KhalsaEngrossed in the intoxication of sexual desire and anger, people wander through reincarnation over and over again. ||2||
Manmohan SinghHe, who is eatable in lust, anger and ego, takes birth again and again.
Manmohan Singh (Punjabi)ਜੋ ਭੋਗ-ਇਛਾ, ਗੁੱਸੇ ਤੇ ਹੰਕਾਰ ਅੰਦਰ ਗਲਤਾਨ ਹੈ, ਮੁੜ ਮੁੜ ਕੇ ਜੂਨੀਆਂ ਅੰਦਰ ਪੈਂਦਾ ਹੈ।
Fareedkot Teekaਤਿਸ ਲੋਭੀ ਪੁਰਸ਼ ਕੋ ਕਾਮ ਕ੍ਰੋਧ ਤਥਾ (ਮਦਿ) ਹੰਕਾਰ ਬ੍ਯਾਪ ਰਹਾ ਹੈ, ਇਸੀ ਕਰ ਕੇ ਬਾਰਬਾਰ ਜੋਨੀਓਂ ਮੇਂ ਪ੍ਰਾਪਤਿ ਹੋਤਾ ਹੈ॥੨॥
Prof. Sahib Singhਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿਚ ਪੈਂਦਾ ਰਹਿੰਦਾ ਹੈ ॥੨॥ਪਦ ਅਰਥ ਮਦਿ = ਨਸ਼ੇ ਵਿਚ। ਬਿਆਪਿਆ = ਫਸਿਆ ਹੋਇਆ॥੨॥
SikhNet (Spanish)Ellos viven en las garras de la lujuria, el enojo, el ego y son hechos nacer de vientre en vientre una y otra vez. (2)
ਮਾਇਆ ਜਾਲੁ ਪਸਾਰਿਆ; ਭੀਤਰਿ ਚੋਗ ਬਣਾਇ ॥
maaeaa jaal pasaariaa; bheetar chog banaae |
Sant Singh KhalsaMaya has spread out her net, and in it, she has placed the bait.
Manmohan SinghMammon has spread out its net and in it has placed the bait.
Manmohan Singh (Punjabi)ਮੋਹਣੀ ਨੇ ਆਪਣੀ ਫਾਹੀ ਖਿਲਾਰੀ ਹੋਈ ਹੈ ਅਤੇ ਇਸ ਅੰਦਰ ਚੋਗਾ ਰੱਖ ਦਿੱਤਾ ਹੈ।
Fareedkot Teekaਈਸ੍ਵਰ ਨੇ ਮਾਇਆ ਰੂਪੀ ਜਾਲੁ ਪਸਾਰਿਆ ਹੈ, ਤਿਸ ਕੇ ਬੀਚ ਸਬਦ ਸਪਰਸਾਦਿ ਬਿਸੇ ਚੋਗਾ ਬਨਾਇ ਦੀਆ ਹੈ॥
Prof. Sahib Singhਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿਚ ਤਿਆਰ ਕਰ ਕੇ ਉਹ ਜਾਲ ਖਿਲਾਰਿਆ ਹੋਇਆ ਹੈ,ਪਦ ਅਰਥ ਪਸਾਰਿਆ = ਖਿਲਾਰਿਆ। ਭੀਤਰਿ = ਵਿਚ।
SikhNet (Spanish)Maya, la ilusión ha echado sus redes por todas partes y ahí está la carnada.
ਤ੍ਰਿਸਨਾ ਪੰਖੀ ਫਾਸਿਆ; ਨਿਕਸੁ ਨ ਪਾਏ ਮਾਇ ॥
trisanaa pankhee faasiaa; nikas na paae maae |
Sant Singh KhalsaThe bird of desire is caught, and cannot find any escape, O my mother.
Manmohan SinghThe avaricious bird is snared and cannot escape, O my Mother!
Manmohan Singh (Punjabi)ਲਾਲਚੀ ਪੰਛੀ ਫਸ ਜਾਂਦਾ ਹੈ ਅਤੇ ਨਿਕਲ ਨਹੀਂ ਸਕਦਾ, ਹੇ ਮੇਰੀ ਮਾਤਾ!
Fareedkot Teekaਤਿਸ ਮਾਇਆ ਰੂਪੀ ਜਾਲ ਮੇਂ ਤ੍ਰਿਸ਼ਨਾਵਾਨ ਜੋ ਜੀਵ ਹੈ, ਸੋ ਪੰਖੀ ਫਸਾ ਹੂਆ ਨਿਕਸ ਨਹੀਂ ਸਕਤਾ ਹੈ। ਮਾਇ ਪਦ, ਹੇ ਭਾਈ! ਸੰਬੋਧਨ ਹੈ॥
Prof. Sahib Singhਮਾਇਆ ਦੀ ਤ੍ਰਿਸ਼ਨਾ ਨੇ ਜੀਵ-ਪੰਖੀ ਨੂੰ (ਉਸ ਜਾਲ ਵਿਚ) ਫਸਾਇਆ ਹੋਇਆ ਹੈ। ਹੇ (ਮੇਰੀ) ਮਾਂ! (ਜੀਵ ਉਸ ਜਾਲ ਵਿਚੋਂ) ਖ਼ਲਾਸੀ ਪ੍ਰਾਪਤ ਨਹੀਂ ਕਰ ਸਕਦਾ,ਪਦ ਅਰਥ ਫਾਸਿਆ = ਫਸਾਇਆ ਹੋਇਆ। ਨਿਕਸੁ = ਨਿਕਾਸ, ਖ਼ਲਾਸੀ। ਮਾਇ = ਹੇ ਮਾਂ!
SikhNet (Spanish)El pájaro del deseo pasa por ahí, cae y ya no se puede zafar.
ਜਿਨਿ ਕੀਤਾ. ਤਿਸਹਿ ਨ ਜਾਣਈ; ਫਿਰਿ ਫਿਰਿ ਆਵੈ ਜਾਇ ॥੩॥
jin keetaa. tiseh na jaanee; fir fir aavai jaae |3|
Sant Singh KhalsaOne who does not know the Lord who created him, comes and goes in reincarnation over and over again. ||3||
Manmohan SinghMan knows (remembers) not Him, who created his and continues coming and going over and over again.
Manmohan Singh (Punjabi)ਇਨਸਾਨ ਉਸ ਨੂੰ ਨਹੀਂ ਜਾਣਦਾ (ਸਿਮਰਦਾ) ਜਿਸ ਨੇ ਇਸ ਨੂੰ ਰਚਿਆ ਹੈ ਅਤੇ ਮੁੜ ਮੁੜ ਕੇ ਆਉਂਦਾ ਜਾਂਦਾ ਰਹਿੰਦਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਅਨੇਕ ਪ੍ਰਕਾਰ ਕੇ ਸੁਖੋਂ ਕੇ ਸਹਿਤ ਕੀਆ ਹੈ ਤਿਸ ਕੋ ਜਾਨਤਾ ਨਹੀਂ ਹੈ, ਯਾਂ ਤੇ ਬਾਰੰਬਾਰ ਜਨਮ ਔਰ ਮਰਨ ਕੋ ਪ੍ਰਾਪਤਿ ਹੋਤਾ ਹੈ॥੩॥
Prof. Sahib Singh(ਕਿਉਂਕਿ) ਜਿਸ ਕਰਤਾਰ ਨੇ (ਇਹ ਸਭ ਕੁਝ) ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦਾ, ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੩॥ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ॥੩॥
SikhNet (Spanish)Aquél que se olvida de su Creador, será llevado en la ronda de nacimientos y muertes. (3)
ਅਨਿਕ ਪ੍ਰਕਾਰੀ ਮੋਹਿਆ; ਬਹੁ ਬਿਧਿ ਇਹੁ ਸੰਸਾਰੁ ॥
anik prakaaree mohiaa; bahu bidh ihu sansaar |
Sant Singh KhalsaBy various devices, and in so many ways, this world is enticed.
Manmohan SinghThis world has been bewitched in various ways and good many devices.
Manmohan Singh (Punjabi)ਅਨੇਕਾਂ ਤਰੀਕਿਆਂ ਤੇ ਘਨੇਰੇ ਢੰਗਾਂ ਨਾਲ ਇਸ ਦੁਨੀਆਂ ਨੂੰ ਫ਼ਰੇਫ਼ਤਾ ਕੀਤਾ ਹੋਇਆ ਹੈ।
Fareedkot Teekaਬਹੁਤ ਪ੍ਰਕਾਰ ਕਾ ਜੋ ਸੰਸਾਰ ਹੈ, ਭਾਵ ਏਹ ਕਿ ਦੇਵ, ਦਾਨਵ, ਮਾਨੁਖਾਦਿ, ਪ੍ਰਪੰਚੁ ਔਰ ਨਾਨਾ ਪ੍ਰਕਾਰ ਕੇ ਬ੍ਯੋਹਾਰੋਂ ਮੇਂ ਮੋਹਤ ਹੋ ਰਹਾ ਹੈ॥
Prof. Sahib Singhਇਸ ਜਗਤ ਨੂੰ (ਮਾਇਆ ਨੇ) ਅਨੇਕਾਂ ਕਿਸਮਾਂ ਦੇ ਰੂਪਾਂ ਰੰਗਾਂ ਵਿਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ।ਪਦ ਅਰਥ ਬਹੁ ਬਿਧਿ = ਬਹੁਤ ਤਰੀਕਿਆਂ ਨਾਲ।
SikhNet (Spanish)El mundo vive engañado de mil formas por Maya.
ਜਿਸ ਨੋ ਰਖੈ. ਸੋ ਰਹੈ; ਸੰਮ੍ਰਿਥੁ ਪੁਰਖੁ ਅਪਾਰੁ ॥
jis no rakhai. so rahai; samrith purakh apaar |
Sant Singh KhalsaThey alone are saved, whom the All-powerful, Infinite Lord protects.
Manmohan SinghHe, whom the Omnipotent and Infinite Lord protects is saved.
Manmohan Singh (Punjabi)ਜਿਸ ਦੀ ਸਰਬ-ਸ਼ਕਤੀਵਾਨ ਅਤੇ ਬੇਅੰਤ ਪ੍ਰਭੂ ਰਛਾ ਕਰਦਾ ਹੈ, ਉਹ ਬਚ ਜਾਂਦਾ ਹੈ।
Fareedkot Teekaਜਿਸ ਕੋ ਸੋ ਸਾਮਰਥ ਬਿਅੰਤ ਪੁਰਸ਼ ਆਪ ਰਾਖਤਾ ਹੈ, ਸੋਈ ਮੋਹ ਸੇ ਰਹਿਤ ਹੋਤਾ ਹੈ॥
Prof. Sahib Singhਇਸ ਵਿਚੋਂ ਉਹੀ ਬਚ ਸਕਦਾ ਹੈ, ਜਿਸ ਨੂੰ ਸਭ ਸਮਰੱਥਾ ਵਾਲਾ ਬੇਅੰਤ ਅਕਾਲ ਪੁਰਖ ਆਪ ਬਚਾਏ।ਪਦ ਅਰਥ ਸੰਮ੍ਰਿਥੁ = ਤਾਕਤ ਵਾਲਾ। ਅਪਾਰੁ = ਬੇਅੰਤ।
SikhNet (Spanish)Sólo aquél ser que esté protegido por el Señor Todopoderoso será salvado.
ਹਰਿ ਜਨ. ਹਰਿ ਲਿਵ ਉਧਰੇ; ਨਾਨਕ ਸਦ ਬਲਿਹਾਰੁ ॥੪॥੨੧॥੯੧॥
har jan. har liv udhare; naanak sad balihaar |4|21|91|
Sant Singh KhalsaThe servants of the Lord are saved by the Love of the Lord. O Nanak, I am forever a sacrifice to them. ||4||21||91||
Manmohan SinghNanak is ever a sacrifice unto God's serfs, who are saved through God's affection.
Manmohan Singh (Punjabi)ਨਾਨਕ ਰੱਬ ਦੇ ਗੋਲਿਆਂ ਉਤੋਂ ਹਮੇਸ਼ਾਂ ਕੁਰਬਾਨ ਜਾਂਦਾ ਹੈ, ਜੋ ਰੱਬ ਦੀ ਪ੍ਰੀਤ ਰਾਹੀਂ ਪਾਰ ਉਤਰ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਕੇ ਜਨ ਹੈਂ, ਭਾਵ ਏਹ ਕਿ ਜੋ ਸੰਤ ਭਗਤਿ ਹੈਂ, ਸੋ ਹਰੀ ਮੇਂ (ਲਿਵ) ਬ੍ਰਿਤੀ ਕੋ ਲਗਾਇ ਕਰ ਕੇ (ਉਬਰੇ) ਬਚ ਰਹੇ ਹੈਂ, ਯਾਂ ਤੇ ਮੈਂ ਤਿਨ ਕੇ ਸਦੀਵ ਬਲਿਹਾਰਨੇ ਜਾਤਾ ਹੂੰ॥੪॥੨੧॥੯੧॥
Prof. Sahib Singh(ਪਰਮਾਤਮਾ ਦੀ ਮਿਹਰ ਨਾਲ) ਪਰਮਾਤਮਾ ਦੇ ਭਗਤ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਬਚਦੇ ਹਨ। ਹੇ ਨਾਨਕ! ਤੂੰ ਸਦਾ ਉਸ ਪਰਮਾਤਮਾ ਤੋਂ ਸਦਕੇ ਹੋਹੁ ॥੪॥੨੧॥੯੧॥ਪਦ ਅਰਥ ਉਧਰੇ = ਬਚ ਗਏ॥੪॥
SikhNet (Spanish)Los Sirvientes de Dios son salvados cuando meditan en su Señor, Nanak ofrece su vida en sacrificio a ellos. (4-2-91)