ਸਿਰੀਰਾਗੁ ॥
sireeraag |
Sant Singh KhalsaSree Raag:
Manmohan SinghSri Rag,
Manmohan Singh (Punjabi)ਸਿਰੀ ਰਾਗ।
SikhNet (Spanish)Siri Rag del Venerado Ravi Das.
ਤੋਹੀ ਮੋਹੀ. ਮੋਹੀ ਤੋਹੀ; ਅੰਤਰੁ ਕੈਸਾ ॥
tohee mohee. mohee tohee; antar kaisaa |
Sant Singh KhalsaYou are me, and I am You-what is the difference between us?
Manmohan SinghThou art me, I am Thou, What is the difference.
Manmohan Singh (Punjabi)ਤੂੰ ਮੈਂ ਹਾਂ, ਮੈਂ ਤੂੰ ਹੈਂ। ਕੀ ਫਰਕ ਹੈ?
Fareedkot Teekaਹੇ ਭਗਵਨ! ਤੇਰਾ ਮੇਰੇ ਸੇ ਔਰ ਮੇਰਾ ਤੇਰੇ ਸੇ (ਅੰਤਰੁ) ਭੇਦ ਕੈਸਾ ਬਨ ਸਕੇ ਹੈ, ਭਾਵ ਏਹਿ ਕਿ ਜੈਸਾ ਤੂੰ ਈਸ੍ਵਰ ਸਤ ਚਿਦ ਆਨੰਦ ਸਰੂਪ ਹੈਂ ਤੈਸੇ ਹੀ ਮੈਂ ਜੀਵ ਭੀ ਸਤਚਿਦਾਨੰਦ ਰੂਪ ਹੂੰ। ਜੀਵ ਔਰ ਈਸ੍ਵਰ ਕਾ ਜੋ ਭੇਦ ਕਥਨ ਹੈ, ਸੋ ਕੇਵਲ ਉਪਾਧੀ ਕ੍ਰਿਤ ਹੈ, ਕਿਉਂਕਿ ਈਸ੍ਵਰ ਕੀ ਸਮਸ੍ਟੀ ਉਪਾਧੀ ਹੈ। ਯਾਂ ਤੇ ਸਰਬ ਗ੍ਯਾਤਾਦਿ ਧਰਮ ਸਹਿਤ ਜਗਤ ਕੀ ਉਤਪਤੀ ਪਾਲਨ ਸਿੰਘਾਰਾਦਿ ਬਿਵਹਾਰ ਕਰਨੇ ਕੋ ਸਾਮਰਥ ਹੈ। ਯਾਂ ਤੇ ਈਸ੍ਵਰ ਔਰ ਜੀਵ ਕੀ ਵਿਯਸਟੀ ਉਪਾਧੀ ਹੈ। ਯਾਂ ਤੇ ਅਲਪੱਗਤਾਦਿ ਧਰਮ ਸਹਿਤ ਉਤਪਤਿ ਪਾਲਨਾ ਸਿੰਘਾਰਾਦਿ ਬਿਵਹਾਰ ਕੇ ਕਰਣੇ ਸੇ ਆਸਰਮਥ ਹੈ ਯਾਂ ਤੇ ਜੀਵ ਹੈ। ਪਰੰਤੂ ਜਬ ਵਾਸਤਵ ਵਿਚਾਰ ਕਰੀਏ ਤੋ ਵ੍ਯਸਟੀ ਸਪਸਟੀ ਉਪਾਧੀ ਕੇ ਜੋ ਭੇਦ ਹੈਂ, ਸੋ ਵਾਚਮੈ ਹੋ ਸਕਤੇ ਹੈਂ, ਕਿੰਤੂ ਲਛ ਮੇਂ ਨਹੀਂ ਬਨਤੇ ਔਰ ਲਛ ਦੋਨੋਂ ਕਾ ਏਕ ਹੀ ਹੈ। ਯਾਂ ਤੇ ਜੀਵ ਈਸ੍ਵਰ ਕਾ ਭੇਦ ਕਲਪਨਾ ਮਾਤ੍ਰ ਹੈ ਵਾਸਤਵਤੇ ਨਹੀਂ ਹੈ॥ ਇਸ ਪਰ ਦ੍ਰਸ੍ਟਾਂਤ ਕਹਤੇ ਹੈਂ:
Prof. Sahib Singh(ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ?ਪਦ ਅਰਥ ਤੋਹੀ ਮੋਹੀ = ਤੇਰੇ ਮੇਰੇ ਵਿਚ। ਮੋਹੀ ਤੋਹੀ = ਮੇਰੇ ਤੇਰੇ ਵਿਚ। ਅੰਤਰੁ = ਵਿੱਥ, ਭੇਦ, ਫ਼ਰਕ। ਕੈਸਾ = ਕਿਹੋ ਜਿਹਾ ਹੈ? ਅੰਤਰੁ ਕੈਸਾ = ਕੋਈ ਅਸਲੀ ਵਿੱਥ ਨਹੀਂ ਹੈ।
SikhNet (Spanish)Tú eres yo; y yo soy Tú, ¿En dónde está la diferencia?
ਕਨਕ ਕਟਿਕ; ਜਲ ਤਰੰਗ ਜੈਸਾ ॥੧॥
kanak kattik; jal tarang jaisaa |1|
Sant Singh KhalsaWe are like gold and the bracelet, or water and the waves. ||1||
Manmohan SinghThe same as between gold and its bracelet and between water and its ripples.
Manmohan Singh (Punjabi)ਐਹੋ ਜੇਹਾ ਜਿਹਾ ਕਿ ਸੋਨੇ ਤੇ ਇਸ ਦੇ ਕੜੇ ਵਿੱਚ ਅਤੇ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ।
Fareedkot Teekaਸੋ ਕੈਸੇ ਹੈਂ ਜੈਸੇ (ਕਨਕ) ਸ੍ਵਰਨ ਕਾ ਭੇਦ ਕਟਕ ਆਦਿ ਭੂਖਣੋਂ ਸੇ ਹੈਂ, ਭਾਵ ਏਹਿ ਕਿ ਸ੍ਵਰਨ ਕੇ ਭੂਖਨ ਹੈਂ, ਸੋ ਸਭ ਸ੍ਵਰਨ ਰੂਪ ਹੀ ਹੈਂ। ਤਿਸ ਸੁਵਰਨ ਮੇਂ ਜੈਸੇ ਕੁੰਡਲ ਕੜੇ ਆਦਿ ਭੂਖਣ ਭਾਵਣਾ ਕਲਪਤ ਹੈਂ ਤੈਸੇ ਹੀ ਸੁਧ ਬ੍ਰਹਮ ਮੇਂ ਜੀਵ ਤਥਾ ਈਸ੍ਵਰ ਭਾਵ ਭੀ ਕਲਪਤ ਹੈਂ, ਪੁਨਾ ਦੂਸਰਾ ਦ੍ਰਸ੍ਟਾਂਤ ਕਥਨ ਕਰਤੇ ਹੈਂ: ਜੈਸੇ (ਜਲ ਤਰੰਗ) ਜਲ ਔਰ ਤਰੰਗ ਕਾ ਭੇਦ ਕਲਪਨਾ ਮਾਤ੍ਰ ਹੈ, ਵਾਸਤਵ ਸੇ ਜਲ ਤੇ ਭਿੰਨ ਤਰੰਗ ਕੁਛ ਵਸਤੁ ਨਹੀਂ ਹੈ, ਕੇਵਲ ਉਪਾਧੀ ਭੇਦ ਤੇ ਬਨੇ ਹੈਂ। ਭਾਵ ਏਹ ਕਿ ਸੁਧ ਬ੍ਰਹਮ ਜਲ ਵਤ ਹੈ ਔਰ ਤਾ ਮੇਂ ਈਸ੍ਵਰ ਭਾਵ ਸਮਸਟੀ ਉਪਾਧੀ ਕਰ ਕੇ ਸਾਮੁਦ੍ਰ ਵਤ ਹੈ। ਜੀਵ ਵਿਯਸ੍ਟੀ ਕਰ ਕੇ ਬੂੰਦ ਵਤ ਹੈ। ਜਬ ਸਮੁਦ੍ਰ ਕੀ ਸਮਸਟੀ ਔਰ ਬੂੰਦ ਕੀ ਵਿਯਸਟੀ ਦੋਨੋਂ ਕਾ ਪਰੀਤਿ੍ਯਾਗ ਕਰੀਏ, ਤਬ ਕੇਵਲ ਜਲ ਮਾਤ੍ਰ ਹੀ ਸੇਸ ਰਹੇ ਹੈ, ਤੈਸੇ ਹੀ ਈਸ੍ਵਰ ਕੀ ਸਰਬਗਤਾ ਔਰ ਜੀਵ ਕੀ ਅਲਪਗਤਾ ਦੋਨੋ ਕੇ ਤ੍ਯਾਗ ਕਰਨੇ ਸੇ ਕੇਵਲ ਲਛ ਕਾ ਗ੍ਰਹਣ ਕਰੀਏ, ਤਬ ਏਕ ਅਦ੍ਵੈਤ ਸੁਧ ਬ੍ਰਹਮ ਹੀ ਸੇਸ ਰਹੇ ਹੈ। ਔਰ ਹੇ ਭਗਵਨ! ਜੇ ਕਰ ਐਸਾ ਕਹੋ ਕਿ ਯਦਪਿ ਵਾਸਤਵ ਕਰ ਕੇ ਤੋ ਭੇਦ ਨਹੀਂ ਹੈ ਪਰੰਤੂ ਸਰੀਰ ਕਰ ਕੇ ਤੋ ਭੇਦ ਹੈ, ਕਿਉਂਕਿ ਮੇਰਾ ਸਰੀਰ ਸੁਧ ਸਤੋ ਰੂਪ ਮਾਇਆ ਕਾ ਕਾਰਜ ਹੈ, ਔਰ ਜੀਵ ਕਾ ਸਰੀਰ ਮਲਨ ਤਮੋ ਰੂਪ ਅਵਿਦ੍ਯਾ ਕਾ ਕਾਰਜ ਹੈ। ਜੀਵ ਪਾਪੀ ਹੈ ਔਰ ਮੈਂ ਪਤਿਤ ਪਾਵਨ ਹੂੰ, ਸੋ ਐਸੇ ਹੈ॥
Prof. Sahib Singh(ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ ॥੧॥ਪਦ ਅਰਥ ਕਨਕ = ਸੋਨਾ। ਕਟਿਕ = ਕੜੇ, ਕੰਗਣਾ। ਜਲ ਤਰੰਗ = ਪਾਣੀ ਦੀਆਂ ਲਹਿਰਾਂ। ਜੈਸਾ = ਜਿਵੇਂ ॥੧॥
SikhNet (Spanish)¿De qué manera se distinguen el oro y el brazalete de oro? ¿O el agua y las olas? (1)
ਜਉ ਪੈ ਹਮ. ਨ ਪਾਪ ਕਰੰਤਾ; ਅਹੇ ਅਨੰਤਾ ॥
jau pai ham. na paap karantaa; ahe anantaa |
Sant Singh KhalsaIf I did not commit any sins, O Infinite Lord,
Manmohan SinghIf I did not commit sins, O my Infinite Lord!
Manmohan Singh (Punjabi)ਜੇਕਰ ਮੈਂ ਗੁਨਾਹ ਨਾਂ ਕਮਾਉਂਦਾ ਹੇ ਮੇਰੇ ਬੇਅੰਤ ਸੁਆਮੀ!
Fareedkot Teekaਹੇ ਬੇਅੰਤ ਪਰਮੇਸ੍ਵਰ! ਝੇ ਕਰ ਹਮ ਜੀਵ ਪਾਪ ਨਹੀਂ ਕਰਤੇ ਤੋ ਆਪਕਾ ਨਾਮ ਪਤਿਤ ਪਾਵਨ ਕੈਸੇ (ਹੁੰਤਾ) ਹੋ ਸਕਤਾ, ਭਾਵ ਏਹ ਕਿ ਜਬ ਜੀਵ ਪਾਪ ਕਰਤੇ ਹੈਂ ਔਰ ਤੁਮ ਤਿਨ ਪਾਪੀ ਜੀਵੋਂ ਕੋ ਪਵ੍ਰਿਤ ਕਰਤੇ ਤੋ ਆਪ ਕਾ ਨਾਮ ਪਤਤਿ ਪਾਵਨ ਹੋਤਾ ਹੈ॥
Prof. Sahib Singhਹੇ ਬੇਅੰਤ (ਪ੍ਰਭੂ) ਜੀ! ਜੇ ਅਸੀਂ ਜੀਵ ਪਾਪ ਨਾਹ ਕਰਦੇ,ਪਦ ਅਰਥ ਜਉ ਪੈ = ਜੇਕਰ, ਜੇ। ਹਮ = ਅਸੀਂ ਜੀਵ। ਨ ਕਰੰਤਾ = ਨਾਹ ਕਰਦੇ। ਅਹੇ ਅਨੰਤਾ = ਹੇ ਬੇਅੰਤ (ਪ੍ਰਭੂ)!
SikhNet (Spanish)Si no tuviera faltas, oh Señor Infinito.
ਪਤਿਤ. ਪਾਵਨ ਨਾਮੁ; ਕੈਸੇ ਹੁੰਤਾ ॥੧॥ ਰਹਾਉ ॥
patit. paavan naam; kaise huntaa |1| rahaau |
Sant Singh Khalsahow would You have acquired the name, 'Redeemer of sinners'? ||1||Pause||
Manmohan SinghHow should thou have gained the Name of the Redeemer of sinners? Pause.
Manmohan Singh (Punjabi)ਤਾਂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇਰਾ ਨਾਮ ਕਿਸ ਤਰ੍ਰਾਂ ਪਰਾਪਤ ਹੁੰਦਾ? ਠਹਿਰਾਉ।
Fareedkot Teekaਔਰ ਕੋਊ ਪਾਪ ਨਹੀਂ ਕਰੇਗਾ ਤੋ ਆਪ ਕਿਸ ਕੋ ਪਵਿਤ੍ਰ ਕਰ ਕੇ ਪਤਤਿ ਪਾਵਨ ਨਾਮ ਕਹਾਓਂਗੇ? ਹੇ ਭਗਵਨ! ਕਦਾਚਿਤ ਐਸੇ ਕਹੁ ਯਦ੍ਯਪ ਏਹੀ ਸਤ ਹੈ, ਪਰੰਤੂ ਮੈਂ ਸ੍ਵਾਮੀ ਹੂੰ ਔਰ ਤੂੰ ਦਾਸ ਹੈਂ॥ ਤਿਸ ਪਰ ਕਹਤੇ ਹੈਂ: ॥੧॥ ਰਹਾਉ ॥
Prof. Sahib Singhਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) 'ਪਤਿਤ-ਪਾਵਨ' ਕਿਵੇਂ ਹੋ ਜਾਂਦਾ? ॥੧॥ ਰਹਾਉ ॥ਪਦ ਅਰਥ ਪਤਿਤ = ਡਿੱਗੇ ਹੋਏ, ਨੀਚ, ਵਿਕਾਰਾਂ ਵਿਚ ਪਏ ਹੋਏ। ਪਾਵਨ = ਪਵਿਤ੍ਰ ਕਰਨ ਵਾਲਾ। ਪਤਿਤ ਪਾਵਨ = ਨੀਚਾਂ ਨੂੰ ਉੱਚਾ ਕਰਨ ਵਾਲਾ, ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ। ਕੈਸੇ = ਕਿਵੇਂ? ਹੁੰਤਾ = ਹੁੰਦਾ ॥੧॥ ਰਹਾਉ ॥
SikhNet (Spanish)¿Cómo puedes ser Tú el Purificador de quienes las cometemos?(1-Pausa)
ਤੁਮੑ ਜੁ ਨਾਇਕ ਆਛਹੁ; ਅੰਤਰਜਾਮੀ ॥
tuma ju naaeik aachhahu; antarajaamee |
Sant Singh KhalsaYou are my Master, the Inner-knower, Searcher of hearts.
Manmohan SinghThou, who art my Master art the searcher of hearts.
Manmohan Singh (Punjabi)ਤੂੰ ਜੋ ਮੇਰਾ ਮਾਲਕ ਹੈ, ਦਿਲਾਂ ਦੀਆਂ ਜਾਣਨਹਾਰ ਹੈ।
Fareedkot Teekaਹੇ ਪ੍ਰਭ ਜੀ! ਤੂ ਜੋ (ਆਛਹੁ) ਸ੍ਰੇਸ੍ਟ (ਨਾਇਕ) ਸ੍ਵਾਮੀ ਅੰਤਰਜਾਮੀ ਹੈਂ॥
Prof. Sahib Singhਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ 'ਪਤਿਤ-ਪਾਵਨ' ਨਾਮ ਦੀ ਲਾਜ ਰੱਖ)।ਪਦ ਅਰਥ ਨਾਇਕ = ਆਗੂ, ਸਿੱਧੇ ਰਾਹ ਪਾਣ ਵਾਲਾ, ਤਾਰਨਹਾਰ। ਆਛਹੁ = ਹੈਂ।
SikhNet (Spanish)Te conocemos como el Maestro, como lo Íntimo de nuestro corazón.
ਪ੍ਰਭ ਤੇ. ਜਨੁ ਜਾਨੀਜੈ; ਜਨ ਤੇ ਸੁਆਮੀ ॥੨॥
prabh te. jan jaaneejai; jan te suaamee |2|
Sant Singh KhalsaThe servant is known by his God, and the Lord and Master is known by His servant. ||2||
Manmohan SinghFrom the Lord is knows His servant and from the servant his Lord.
Manmohan Singh (Punjabi)ਸਾਹਿਬ ਤੋਂ ਉਸ ਦਾ ਨੌਕਰ ਜਾਣਿਆ ਜਾਂਦਾ ਹੈ ਅਤੇ ਨੌਕਰ ਤੋਂ ਉਸ ਦਾ ਮਾਲਿਕ।
Fareedkot Teekaਪਰੰਤੂ ਹੇ ਭਗਵਨ! ਸ੍ਵਾਮੀ ਕਰ ਕੇ ਤੋ ਦਾਸ ਜਾਨਿਆ ਜਾਤਾ ਹੈ, ਭਾਵ ਏਹ ਕਿ ਸ੍ਵਾਮੀ ਹੋਤਾ ਹੈ ਤਬ ਦਾਸ ਬਨੇ ਹੈ, ਯਾਂ ਤੇ ਸ੍ਵਾਮੀ ਬਿਨ ਦਾਸ ਨਹੀਂ ਹੈ, ਔਰ ਜੋ ਦਾਸ ਹੋਤਾ ਤਬ ਸ੍ਵਾਮੀ ਕਹਾਵਤਾ ਹੈ, ਯਾਂ ਤੇ ਦਾਸ ਬਿਨਾ ਸ੍ਵਾਮੀ ਨਹੀਂ ਹੈ। ਤਾਂ ਤੇ ਆਪ ਮੇਂ ਸ੍ਵਾਮੀ ਭਾਵ ਕੀ ਪ੍ਰਾਪਤੀ ਹਮ ਦਾਸੋਂ ਕਰ ਕੇ ਹੀ ਬਨੇ ਹੈ॥੨॥☬ਜਬ ਐਸੇ ਅਡੋਲ ਨਿਸਚੇ ਕੇ ਬਚਨ ਰਵਿਦਾਸ ਜੀ ਨੇ ਉਚਾਰਨ ਕੀਏ, ਤਬ ਆਗ੍ਯਾ ਭਈ ਕਿ ਮੈਂ ਪ੍ਰਸਿੰਨ ਭਇਆ ਹੂੰ ਵਰ ਮਾਂਗ॥ ਤਿਸ ਪਰ ਕਹਤੇ ਹੈਂ:
Prof. Sahib Singhਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ ॥੨॥ਪਦ ਅਰਥ ਪ੍ਰਭ ਤੇ = ਮਾਲਕ ਤੋਂ, ਮਾਲਕ ਨੂੰ ਪਰਖ ਕੇ। ਜਨੁ = ਸੇਵਕ, ਨੌਕਰ। ਜਾਨੀਜੈ = ਪਛਾਣਿਆ ਜਾਂਦਾ ਹੈ। ਜਨ ਤੇ = ਸੇਵਕ ਤੋਂ, ਸੇਵਕ ਨੂੰ ਜਾਚਿਆਂ ॥੨॥
SikhNet (Spanish)Soy conocido como Tu Sirviente;(2)
ਸਰੀਰੁ ਆਰਾਧੈ; ਮੋ ਕਉ ਬੀਚਾਰੁ ਦੇਹੂ ॥
sareer aaraadhai; mo kau beechaar dehoo |
Sant Singh KhalsaGrant me the wisdom to worship and adore You with my body.
Manmohan SinghGrant, me the Wisdom to meditate on Thee with my body.
Manmohan Singh (Punjabi)ਮੈਨੂੰ ਸਿਆਣਪ ਬਖਸ਼ ਤਾਂ ਜੋ ਆਪਣੀ ਦੇਹਿ ਨਾਲ ਤੇਰਾ ਸਿਮਰਨ ਕਰਾਂ।
Fareedkot Teekaਹੇ ਭਗਵਨ! ਐਸੀ ਕ੍ਰਿਪਾ ਕਰੋ ਕਿ ਜਬ ਤਕ ਮੇਰਾ ਸਰੀਰ ਹੈ ਤਬ ਤਕ ਤੇਰੇ ਕੋ ਹੀ ਅਰਾਧੇ, ਭਾਵ ਏਹ ਕਿ ਸੇਵਨ ਕਰੇ, ਔਰ ਅਪਨੇ ਸਤ ਸ੍ਵਰੂਪ ਕਾ ਮੁਝ ਕੋ ਵਿਚਾਰ ਦੀਜੀਏ॥
Prof. Sahib Singh(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ।ਪਦ ਅਰਥ ਅਰਾਧੈ = ਸਿਮਰਨ ਕਰੇ। ਸਰੀਰੁ ਅਰਾਧੈ = ਸਰੀਰ ਸਿਮਰਨ ਕਰੇ, ਜਦ ਤਕ ਸਰੀਰ ਕਾਇਮ ਹੈ ਮੈਂ ਸਿਮਰਨ ਕਰਾਂ। ਮੋ ਕਉ = ਮੈਨੂੰ। ਬੀਚਾਰੁ = ਸੁਮੱਤ, ਸੂਝ। ਦੇਹੂ = ਦੇਹ।
SikhNet (Spanish)de ser yo el Sirviente, Tú eres el Maestro.
ਰਵਿਦਾਸ ਸਮ ਦਲ; ਸਮਝਾਵੈ ਕੋਊ ॥੩॥
ravidaas sam dal; samajhaavai koaoo |3|
Sant Singh KhalsaO Ravi Daas, one who understands that the Lord is equally in all, is very rare. ||3||
Manmohan SinghSome rare person can explain to me that the Lord is uniformly contained amongst multitudes (all) O Ravdas!
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਮੈਨੂੰ ਦਰਸਾ ਸਕਦਾ ਹੈ ਕਿ ਸਾਹਿਬ ਸਮੁਦਾਵਾਂ (ਸਾਰਿਆਂ) ਅੰਦਰ ਇਕ ਸੁਰ ਰਮਿਆ ਹੋਇਆ ਹੈ, ਹੇ ਰਵਿਦਾਸ!
Fareedkot Teekaਰਵਿਦਾਸ ਜੀ ਕਹਤੇ ਹੈਂ: ਹੇ ਭਗਵਨ! ਪੁਨਾ ਐਸੇ ਪੁਰਸੋਂ ਕੀ ਸੰਗਤ ਦੀਜੀਏ, ਜੋ ਕੋਊ (ਦਲ) ਸੰਮੂਹ ਕੇ ਬੀਚ (ਸਮ) ਏਕ ਰਸ ਪਰੀ ਪੂਰਨ ਪਰਮੇਸ੍ਵਰ ਕੋ ਸਮਝਾਇ ਦੇਵੇ॥ ਤਬ ਹਰੀ ਤਥਾਅਸਤੂ ਕਹਿ ਕਰ ਅੰਤਰ ਧ੍ਯਾਨ ਭਏ॥੩॥☬ਕਿਸੀ ਸਮ੍ਯ ਮੇਂ ਸ੍ਰੀ ਗੁਰੂ ਰਾਮ ਦਾਸ ਜੀ ਕੇ ਦਰਸਨ ਕੋ ਸੰਤ ਜਨ ਆਏ ਪ੍ਰਸ਼ਨ ਕੀਏ, ਇਨ ਸਾਤ ਸ਼ਬਦੋਂ ਕੇ ਪ੍ਰਸ਼ਨ ਕਰਤਾ ਤੋ ਭਿੰਨ ਭਿੰਨ ਹੈਂ, ਔਰ ਭਿੰਨ ਭਿੰਨ ਕਾਲ ਮੇਂ ਹੀ ਪ੍ਰਸ਼ਨ ਕੀਏ ਹੈਂ, ਪਰੰਤੂ ਆਸ੍ਯ ਸਭ ਕੇ ਪ੍ਰਸ਼ਨੋਂ ਕਾ ਏਕ ਹੈ ਯਾਂ ਤੇ ਇਨ ਕੀ ਉਥਾਨਕਾ ਏਕ ਹੈ, ਔਰ ਸ਼ਬਦ ਕ੍ਰਮ ਪੂਰਬਕ ਸਾਤ ਹੈਂ॥☬ਪ੍ਰਸ਼ਨ: ਹੇ ਭਗਵਨ! ਆਪ ਅਪਨੀ ਦਸਾ ਕਥਨ ਕਰੀਏ? ਤਿਸ ਪਰ ਸ੍ਰੀ ਗੁਰੂ ਜੀ ਕਹਤੇ ਹੈਂ:
Prof. Sahib Singh(ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ ॥੩॥ਪਦ ਅਰਥ ਸਮ ਦਲ = ਦਲਾਂ ਵਿਚ ਸਮਾਨ ਵਰਤਣ ਵਾਲਾ, ਸਭ ਜੀਵਾਂ ਵਿਚ ਵਿਆਪਕ। ਕੋਊ = ਕੋਈ (ਸੰਤ ਜਨ) ॥੩॥
ਸ਼ਬਦ ਦਾ ਭਾਵ: ਅਸਲ ਵਿਚ ਪਰਮਾਤਮਾ ਤੇ ਜੀਵਾਂ ਵਿਚ ਕੋਈ ਭਿੰਨ-ਭੇਦ ਨਹੀਂ ਹੈ। ਉਹ ਆਪ ਹੀ ਸਭ ਥਾਈਂ ਵਿਆਪਕ ਹੈ ਜੀਵ ਉਸ ਨੂੰ ਭੁਲਾ ਕੇ ਪਾਪਾਂ ਵਿਚ ਪੈ ਕੇ ਉਸ ਤੋਂ ਵੱਖਰੇ ਪ੍ਰਤੀਤ ਹੁੰਦੇ ਹਨ। ਆਖ਼ਰ, ਉਹ ਆਪ ਹੀ ਕੋਈ ਸੰਤ ਜਨ ਮਿਲਾ ਕੇ ਭੁੱਲੇ ਜੀਵਾਂ ਨੂੰ ਆਪਣਾ ਅਸਲ ਸਰੂਪ ਵਿਖਾਲਦਾ ਹੈ।
SikhNet (Spanish)Te llamo a Ti, oh Señor, pidiendo que me concedas esta Visión, que Ravi Das Te pueda reconocer en todo, y en todas partes. (3)