ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥
sreeraag baanee bhagat benee jeeo kee | pahariaa kai ghar gaavanaa |
Sant Singh KhalsaSree Raag, The Word Of Devotee Baynee Jee: To Be Sung To The Tune Of "Pehray":
Manmohan SinghSri Rag, Saint Beni. To be sung in the tune of Pahre.
Manmohan Singh (Punjabi)ਸਿਰੀ ਰਾਗੁ ਬਾਨੀ, ਸੰਤ ਬੇਣੀ। ਪਹਿਰੇ ਦੀ ਸੁਰ ਵਿੱਚ ਗਾਇਨ ਕਰਨਾ।
Fareedkot Teekaਅਵਸਥਾ ਕੇ ਚਾਰ ਭਾਗ ਕਰ ਕੇ ਇਸ ਸ਼ਬਦ ਮੇਂ ਕਥਨ ਕਰਤੇ ਹੈਂ। ਸ੍ਰੀ ਬੇਣੀ ਜੀ ਰਾਜਾ ਕੇ ਪਰੋਹਤ ਥੇ। ਤਿਨ ਕਾ ਏਕ ਸਿਖ ਖੋਟੀ ਸੰਗਤ ਮੇਂ ਬੈਠਨੇ ਲਗਾ। ਫਿਰ ਅਪਨੇ ਅਪਰਾਧ ਕੋ ਸਮਝ ਕਰ ਬਹੁਤ ਸੇ ਭਗਤ ਜਨੋਂ ਕੋ ਸਾਥ ਲੇ ਕਰ ਛਿਮਾ ਕਰਾਉਨੇ ਆਇਆ। ਤਬ ਸ੍ਰੀ ਬੇਣੀ ਜੀ ਨੇ ਉਪਦੇਸ਼ ਕੇ ਅੰਗ ਮੇਂ ਸ਼ਬਦੁ ਉਚਾਰਣ ਕੀਆ। ਇਸ ਮੇਂ ਜੀਵ ਕੀ ਸਰਬ ਅਵਸਥਾ ਕਥਨ ਕਰੇਂਗੇ:
Prof. Sahib Singhਰਾਗ ਸਿਰੀਰਾਗ ਵਿੱਚ ਭਗਤ ਬੇਣੀ ਜੀ ਦੀ ਬਾਣੀ। ਇਹ 'ਪਹਰਿਆਂ ਦੇ ਘਰ' ??? (ਦੀ ਧੁਨ ਅਨੁਸਾਰ) ਗਉਣੀ ਚਾਹੀਦੀ ਹੈ।
SikhNet (Spanish)Siri Rag, Himnos del Reverendo Bhagat Beni yi. (Para ser cantados en el compás de pejre)
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the favour of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਰੇ ਨਰ. ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥
re nar. garabh kunddal jab aachhat; uradh dhiaan liv laagaa |
Sant Singh KhalsaO man, when you were coiled in the cradle of the womb, upside-down, you were absorbed in meditation.
Manmohan SinghO man! when thou wert in the belly's coil, thou didst meditate and fix thy attention on the Lord, standing on thy head.
Manmohan Singh (Punjabi)ਹੇ ਇਨਸਾਨ! ਜਦ ਤੂੰ ਪੇਟ ਦੇ ਵਲ ਅੰਦਰ ਸੈਂ, ਤੂੰ ਸਿਰ ਦੇ ਭਾਰ ਖੜਾ ਹੋ ਕੇ ਸਾਹਿਬ ਦਾ ਸਿਮਰਨ ਕਰਦਾ ਅਤੇ ਉਸ ਉਤੇ ਆਪਣੀ ਬ੍ਰਿਤੀ ਜੋੜਦਾ ਸੈਂ।
Fareedkot Teeka(ਰੇ ਨਰ) ਹੇ ਪੁਰਸ! ਜਬ ਤੂੰ ਮਾਤਾ ਕੇ ਗਰਭ ਕੁੰਡ ਮੇਂ (ਆਛਤ) ਇਸਥਿਤ ਹੋ ਰਹਾ ਥਾ, ਤਬ (ਉਰਧ) ਸਿਰ ਨੀਚੇ ਔਰ ਚਰਨ ਊਪਰ ਐਸੀ ਦਸਾ ਮੇਂ ਤੂੰ ਪਰਮੇਸ੍ਵਰ ਕੇ ਧਿਆਨ ਮੇਂ ਬਿਰਤੀ ਕਰ ਲਾਗ ਰਹਾ ਥਾ॥
Prof. Sahib Singhਹੇ ਮਨੁੱਖ! ਜਦੋਂ ਤੂੰ ਮਾਂ ਦੇ ਪੇਟ ਵਿਚ ਸੈਂ, ਤਦੋਂ ਤੇਰੀ ਸੁਰਤ ਉੱਚੇ (ਪ੍ਰਭੂ ਦੇ) ਧਿਆਨ ਵਿਚ ਜੁੜੀ ਰਹਿੰਦੀ ਸੀ;ਪਦ ਅਰਥ ਗਰਭ ਕੁੰਡਲ = ਮਾਂ ਦਾ ਪੇਟ, ਕੁੰਡਲ ਵਾਂਗ ਦਾ ਗਰਭ-ਅਸਥਾਨ। ਆਛਤ = ਹੁੰਦਾ ਸੈਂ। ਉਰਧ = ਉੱਚਾ। ਲਿਵ = ਬ੍ਰਿਤੀ, ਸੁਰਤਿ।
SikhNet (Spanish)Oh hombre, te fuiste a meter en el vientre, y parado de cabeza ahí meditabas.
ਮਿਰਤਕ ਪਿੰਡਿ ਪਦ ਮਦ ਨਾ, ਅਹਿਨਿਸਿ; ਏਕੁ ਅਗਿਆਨ ਸੁ ਨਾਗਾ ॥
miratak pindd pad mad naa, ahinis; ek agiaan su naagaa |
Sant Singh KhalsaYou took no pride in your perishable body; night and day were all the same to you-you lived unknowing, in the silence of the void.
Manmohan SinghThou harboured not the pride of the dignity of thy perishable body and being completely rid of ignorance thou contemplated over one God, day and night.
Manmohan Singh (Punjabi)ਤੇਰੇ ਵਿੱਚ ਤੇਰੀ ਨਾਸਵੰਤ ਦੇਹਿ ਦੇ ਰੁਤਬੇ ਦਾ ਗਰੂਰ ਨਹੀਂ ਸੀ ਅਤੇ ਬੇਸਮਝੀ ਤੋਂ ਮੁਕੰਮਲ ਸੱਖਣਾ ਹੋਣ ਕਰਕੇ ਤੂੰ ਦਿਨ ਰੈਣ ਵਿੱਚ ਹਰੀ ਦਾ ਅਰਾਧਨ ਕਰਦਾ ਸੈਂ।
Fareedkot Teekaਤਿਸ ਕਾਲ ਮੇਂ (ਮਿਰਤਕ) ਮਿਟੀ ਕਾ ਪਿੰਡ ਜੋ ਮਾਨੁਖ ਸਰੀਰ ਹੈ, ਇਸ ਪਦਵੀ ਕਾ (ਮਦ) ਹੰਕਾਰ ਨਹੀਂ ਥਾ। ਦਿਨ ਰਾਤੀ ਇਕ ਅਗ੍ਯਾਨ ਮੇਂ ਮਗਨ ਔਰ ਸਰੀਰ ਕਰ ਕੇ ਨਗਨ ਐਸੀ ਦਸਾ ਥੀ, ਵਾ ਪੂਰਬ ਜਨਮੋਂ ਕਾ ਜੋ ਅਗ੍ਯਾਨ ਹੈ ਤਿਸ ਕਾ ਨਾਗਾ ਥਾ, ਭਾਵ ਏਹਿ ਕਿ ਸਾਸਤ੍ਰ ਮੇਂ ਲਿਖਾ ਹੈ ਕਿ ਤਿਸ ਕਾਲ ਮੇਂ ਸੌ ਜਨਮ ਕੀ ਗ੍ਯਾਤ ਹੋਤੀ ਹੈ, ਅਰ ਪਰਮੇਸ੍ਵਰ ਕਾ ਸਿਮਰਨ ਕਰਤਾ ਹੈ॥
Prof. Sahib Singh(ਤੈਨੂੰ ਤਦੋਂ) ਸਰੀਰ ਦੀ ਹੋਂਦ ਦਾ ਅਹੰਕਾਰ ਨਹੀਂ ਸੀ, ਦਿਨੇ ਰਾਤ ਇਕ ਪ੍ਰਭੂ ਨੂੰ (ਸਿਮਰਦਾ ਸੈਂ), (ਤੇਰੇ ਅੰਦਰ) ਅਗਿਆਨ ਦੀ ਅਣਹੋਂਦ ਸੀ।ਪਦ ਅਰਥ ਮਿਰਤਕ ਪਿੰਡਿ = ਮਿੱਟੀ ਦੇ ਗੋਲੇ ਵਿਚ, ਸਰੀਰ ਵਿਚ। ਪਦ = ਹੋਂਦ, ਹਸਤੀ। ਮਦ = ਅਹੰਕਾਰ, ਮਾਣ। ਨਾ = ਨਹੀਂ ਸੀ। ਅਹਿ = ਦਿਨ। ਨਿਸਿ = ਰਾਤ। ਏਕੁ = ਇੱਕ ਪ੍ਰਭੂ। ਨਾਗਾ = ਅਣਹੋਂਦ, ਅਭਾਵ।
SikhNet (Spanish)Tu cuerpo estaba inerte y no tenías orgullo de ser hombre; estabas en el vacío, y el día era igual a la noche.
ਤੇ ਦਿਨ ਸੰਮਲੁ ਕਸਟ ਮਹਾ ਦੁਖ; ਅਬ ਚਿਤੁ ਅਧਿਕ ਪਸਾਰਿਆ ॥
te din samal kasatt mahaa dukh; ab chit adhik pasaariaa |
Sant Singh KhalsaRemember the terrible pain and suffering of those days, now that you have spread out the net of your consciousness far and wide.
Manmohan SinghRecall the travail and supreme suffering of those days Now thou hast greatly extended the net of thy mind
Manmohan Singh (Punjabi)ਤਸੀਹੇ ਅਤੇ ਪਰਮ ਤਕਲੀਫ ਦੇ ਉਹ ਦਿਹਾੜੇ ਯਾਦ ਕਰ। ਹੁਣ ਤੂੰ ਆਪਣੇ ਮਨ ਦੇ ਜਾਲ ਨੂੰ ਘਨੇਰਾ ਖਿਲਾਰ ਲਿਆ ਹੈ।
Fareedkot Teekaਹੇ ਭਾਈ! ਵਹੁ ਦਿਨ (ਸੰਮਲੁ) ਚਿੰਤਨ ਕਰ, ਸੋ ਕੌਨ ਸੇ ਦਿਨ ਹੈਂ? ਜਿਨ ਦਿਨੋਂ ਮੇਂ ਮਹਾਂ ਦੁਖ ਜੋ ਹੈਂ ਗਰਭ ਕੇ ਕਲੇਸ, ਤਿਨੋਂ ਕਰ ਕਸਟ ਪਾ ਰਹਾ ਥਾ, ਅਬ ਤੈਨੇ ਅਨੇਕ ਪ੍ਰਕਾਰ ਕੇ ਬਿਹਾਰੋਂ ਮੇਂ ਚਿਤ ਕੋ ਅਧਿਕ ਪਸਾਰ ਲੀਆ ਹੈ॥ ਇਕ ਪਹਰ ਹੂਆ।
Prof. Sahib Singh(ਹੇ ਮਨੁੱਖ!) ਉਹ ਦਿਨ ਹੁਣ ਚੇਤੇ ਕਰ (ਤਦੋਂ ਤੈਨੂੰ) ਬੜੇ ਕਲੇਸ਼ ਤੇ ਤਕਲੀਫ਼ਾਂ ਸਨ; ਪਰ ਹੁਣ ਤੂੰ ਆਪਣੇ ਮਨ ਨੂੰ (ਦੁਨੀਆ ਦੇ ਜੰਜਾਲਾਂ ਵਿਚ) ਬਹੁਤ ਫਸਾ ਰੱਖਿਆ ਹੈ।ਪਦ ਅਰਥ ਤੇ = ਉਹ {ਬਹੁ-ਵਚਨ}। ਸੰਮਲੁ = ਚੇਤੇ ਕਰ। ਪਸਾਰਿਆ = ਖਿਲਾਰਿਆ ਹੈ, ਜੰਜਾਲਾਂ ਵਿਚ ਫਸਾਇਆ ਹੈ।
SikhNet (Spanish)Recuerda esos días de tu gran aflicción, ahora que has extendido la red de tu mente a todas partes.
ਗਰਭ ਛੋਡਿ. ਮ੍ਰਿਤ ਮੰਡਲ ਆਇਆ; ਤਉ ਨਰਹਰਿ. ਮਨਹੁ ਬਿਸਾਰਿਆ ॥੧॥
garabh chhodd. mrit manddal aaeaa; tau narahar. manahu bisaariaa |1|
Sant Singh KhalsaLeaving the womb, you entered this mortal world; you have forgotten the Lord from your mind. ||1||
Manmohan SinghLeaving the womb thou entered this mortal world. Then, thou, O man! didst forget God in thy mind.
Manmohan Singh (Punjabi)ਕੁੱਖ ਨੂੰ ਤਿਆਗ ਕੇ ਤੂੰ ਇਸ ਫਾਨੀ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਤਦ ਤੂੰ ਹੇ ਬੰਦੇ! ਵਾਹਿਗੁਰੂ ਨੂੰ ਆਪਣੇ ਮਨ ਵਿੱਚ ਭੁਲਾ ਦਿਤਾ।
Fareedkot Teekaਜਬ ਗਰਭ ਕੋ ਛੋਡ ਕਰ ਮਿਰਤ ਮੰਡਲ ਮੇਂ ਆਉਤਾ ਭਯਾ ਹੈ, ਤਬ ਸੇ (ਨਰਹਰਿ) ਨਰਸਿੰਘ ਅਵਤਾਰ ਧਾਰਨੇ ਵਾਲੇ ਪਰਮੇਸ੍ਵਰ ਕੋ ਮਨ ਤੇ ਬਿਸਾਰ ਦੀਆ ਹੈ, ਵਾ ਹੇ ਨਰ! ਤੈਨੇ ਹਰੀ ਕੋ ਮਨ ਤੇ ਬਿਸਾਰ ਦੀਆ ਹੈ॥੧॥
Prof. Sahib Singhਮਾਂ ਦਾ ਪੇਟ ਛੱਡ ਕੇ ਜਦੋਂ ਦਾ ਤੂੰ ਜਗਤ ਵਿਚ ਆਇਆ ਹੈਂ, ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਦਿੱਤਾ ਹੈ ॥੧॥ਪਦ ਅਰਥ ਛੋਡਿ = ਛੱਡ ਕੇ। ਮ੍ਰਿਤ ਮੰਡਲ = ਜਗਤ, ਸੰਸਾਰ। ਤਉ = ਜਦੋਂ। ਨਰਹਰਿ = ਪਰਮਾਤਮਾ ਨੂੰ। ਮਨਹੁ = ਮਨ ਤੋਂ ॥੧॥
SikhNet (Spanish)Saliendo del vientre, entraste al mundo para relacionarte con todos los hombres y te olvidaste del Señor de todos ellos. (1)
ਫਿਰਿ ਪਛੁਤਾਵਹਿਗਾ ਮੂੜਿਆ; ਤੂੰ. ਕਵਨ ਕੁਮਤਿ ਭ੍ਰਮਿ ਲਾਗਾ ॥
fir pachhutaavahigaa moorriaa; toon. kavan kumat bhram laagaa |
Sant Singh KhalsaLater, you will regret and repent-you fool! Why are you engrossed in evil-mindedness and skepticism?
Manmohan SinghThou shalt, afterwards, repent, O fool! through what evil intellect art thou attached to scepticism?
Manmohan Singh (Punjabi)ਤੂੰ ਮਗਰੋਂ ਪਸਚਾਤਾਪ ਕਰੇਗਾ, ਹੇ ਮੂਰਖਾ! ਕਿਹੜੀ ਮੰਦੀ ਬੁਧੀ ਰਾਹੀਂ ਤੂੰ ਸ਼ੱਕ ਸ਼ੁੱਭੇ ਨਾਲ ਚਿਮੜ ਗਿਆ ਹੈਂ?
Fareedkot Teekaਹੇ ਮੂਰਖ! ਤੂੰ ਭ੍ਰਮ ਕਰ ਕੇ ਕੌਨ ਕੁਮਤ ਮੇਂ ਲਗ ਰਹਾ ਹੈ, ਤੂੰ ਪੀਛੇ ਸੇ ਪਸਚਾਤਾਪ ਕਰੇਂਗਾ॥
Prof. Sahib Singhਹੇ ਮੂਰਖ! ਤੂੰ ਕਿਹੜੀ ਮੱਤੇ, ਕਿਹੜੇ ਭੁਲੇਖੇ ਵਿਚ ਲੱਗਾ ਹੋਇਆ ਹੈਂ? (ਸਮਾ ਹੱਥੋਂ ਗਵਾ ਕੇ) ਫੇਰ ਹੱਥ ਮਲੇਂਗਾ।ਪਦ ਅਰਥ ਮੂੜਿਆ = ਹੇ ਮੂਰਖ! ਕਵਨ ਕੁਮਤਿ = ਕਿਹੜੀ ਭੈੜੀ ਮੱਤੇ? ਭ੍ਰਮਿ = ਭੁਲੇਖੇ ਵਿਚ।
SikhNet (Spanish)Te vas a arrepentir de seguro, oh tonto, ¿por qué entonces te metes ciegamente en el vicio y en la ilusión?
ਚੇਤਿ ਰਾਮੁ. ਨਾਹੀ ਜਮ ਪੁਰਿ ਜਾਹਿਗਾ; ਜਨੁ ਬਿਚਰੈ ਅਨਰਾਧਾ ॥੧॥ ਰਹਾਉ ॥
chet raam. naahee jam pur jaahigaa; jan bicharai anaraadhaa |1| rahaau |
Sant Singh KhalsaThink of the Lord, or else you shall be led to the City of Death. Why are you wandering around, out of control? ||1||Pause||
Manmohan SinghRemember the pervading Lord, otherwise thou shalt go to the city of death's myrmidons. Why, O man! do thou wander unrestrained? Pause.
Manmohan Singh (Punjabi)ਵਿਆਪਕ ਸੁਆਮੀ ਨੂੰ ਚੇਤੇ ਕਰ, ਨਹੀਂ ਤਾਂ ਤੂੰ ਮੌਤ ਦੇ ਦੂਤਾਂ ਦੇ ਸ਼ਹਿਰ ਨੂੰ ਜਾਵੇਗਾ, ਹੇ ਬੰਦੇ! ਤੂੰ ਕਿਉਂ ਅਮੋੜ ਭਟਕਦਾ ਫਿਰਦਾ ਹੈ? ਠਹਿਰਾਉ।
Fareedkot Teekaਰਾਮ ਨਾਮ ਕੋ (ਚੇਤਿ) ਸਿਮਰਨ ਕਰ ਨਹੀਂ ਤੋ ਜਮ ਰਾਜਾ ਕੇ ਲੋਕ ਕੋ ਪ੍ਰਾਪਤ ਹੋਵੇਂਗਾ, ਵਾ ਰਾਮ ਨਾਮ ਕਾ ਸਿਮਰਨ ਕਰ ਤਬ ਜਮਪੁਰ ਕੋ ਨਾਹੀਂ ਜਾਵੈਂਗਾ, (ਜਨੁ) ਮਤਿ (ਅਨਰਾਧਾ) ਬਿਨਾ ਅਰਾਧਨਾ ਕਰੇ ਬਿਚਰ, ਭਾਵ ਏਹਿ ਕਿ ਭਜਨ ਸੇ ਬਿਨਾ ਕਾਲ ਬਤੀਤ ਮਤਿ ਕਰ, ਵਾ ਹੇ ਜਨ! ਅਰਾਧਨੇ ਸੇ ਰਹਤ ਹੋ ਕਰ ਵਿਚਰਤਾ ਹੈ, ਰਾਮ ਕੋ ਸਿਮਰ ਨਹੀਂ ਜਮ ਪੁਰੀ ਕੋ ਜਾਵੇਂਗਾ, ਵਾ ਨਾਮ ਬਿਨਾ ਜੋ (ਅਨੁ) ਔਰ ਦ੍ਵੈਤ ਭਾਵਨਾ ਕੇ ਬੀਜ ਮਤਿ (ਰਾਧਾ) ਬੀਜਤਾ ਫਿਰ, ਭਾਵ ਏਹਿ ਕਿ ਸਕਾਮ ਕਰਮ ਮਤਿ ਕਰ॥੧॥ ਰਹਾਉ ॥
Prof. Sahib Singhਪ੍ਰਭੂ ਨੂੰ ਸਿਮਰ, ਨਹੀਂ ਤਾਂ ਜਮਪੁਰੀ ਵਿਚ ਧੱਕਿਆ ਜਾਏਂਗਾ, (ਤੂੰ ਫਿਰਦਾ ਹੈਂ) ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ ॥੧॥ ਰਹਾਉ ॥ਪਦ ਅਰਥ ਚੇਤਿ = ਯਾਦ ਕਰ। ਨਾਹੀ = ਨਹੀਂ ਤਾਂ। ਜਨੁ = ਜਾਨੋ, ਮਾਨੋ, ਜਿਵੇਂ (ਲਾਖ ਬੇਦਨ 'ਜਣੁ' ਆਈ)। ਅਨਰਾਧਾ = (ਅਨਿਰੁੱਧ), ਅਮੋੜ ॥੧॥ ਰਹਾਉ ॥
SikhNet (Spanish)Recuerda al Señor, y si no, el ángel de la muerte te llevará de seguro. Oh hombre, ¿por qué estás así de desquiciado? (1-Pausa)
ਬਾਲ ਬਿਨੋਦ ਚਿੰਦ ਰਸ ਲਾਗਾ; ਖਿਨੁ ਖਿਨੁ ਮੋਹਿ ਬਿਆਪੈ ॥
baal binod chind ras laagaa; khin khin mohi biaapai |
Sant Singh KhalsaYou play like a child, craving sweets; moment by moment, you become more entangled in emotional attachment.
Manmohan SinghA child feels anxiety for plays and sweet and by degrees it gets entangled in worldly love.
Manmohan Singh (Punjabi)ਬੱਚਾ ਖੇਡ ਅਤੇ ਮਿਠਾਸਾਂ ਦੇ ਫਿਕਰ ਵਿੱਚ ਲੱਗਾ ਰਹਿੰਦਾ ਹੈ ਅਤੇ ਧੀਰੇ ਧੀਰੇ ਸੰਸਾਰੀ ਮਮਤਾ ਅੰਦਰ ਉਲਝ ਜਾਂਦਾ ਹੈ।
Fareedkot Teekaਪੁਨਾ ਜਬ ਦੂਜੀ ਬਾਲ ਅਵਸਥਾ ਭਈ ਤਬ (ਬਿਨੋਦ) ਖੇਲਨੇ ਮੇਂ ਰਹਾ, ਔਰ ਜਬ ਤੀਜੀ ਜੁਬਾ ਭਈ ਤਬ ਰਸ ਜੋ ਸ਼ਬਦਾਦਿ ਬਿਸੇ ਹੈਂ ਤਿਨ ਕੀ (ਚਿੰਦ) ਚਿਤਵਨਾ ਕਰਨੇ ਲਗਾ, ਔਰ ਛਿਨ ਛਿਨ ਮੇਂ ਮੋਹ ਬ੍ਯਾਪਕ ਭਯਾ॥
Prof. Sahib Singh(ਪਹਿਲਾਂ) ਤੂੰ ਬਾਲਪੁਣੇ ਦੀਆਂ ਖੇਡਾਂ ਦੇ ਧਿਆਨ ਤੇ ਸੁਆਦ ਵਿਚ ਲੱਗਾ ਰਿਹਾ, ਤੇ ਸਦਾ (ਇਹਨਾਂ ਦੇ ਹੀ) ਮੋਹ ਵਿਚ ਫਸਿਆ ਰਿਹਾ;ਪਦ ਅਰਥ ਬਿਨੋਦ = ਖੇਡਾਂ। ਚਿੰਦ = ਧਿਆਨ। ਬਿਆਪੈ = ਦਬਿਆ ਰਹਿੰਦਾ ਹੈ। ਮੋਹਿ = ਮੋਹ ਵਿਚ। ਰਸੁ = ਸੁਆਦ, ਚਸਕਾ।
SikhNet (Spanish)Como niño juegas y sigues a cada momento tu antojo por la lujuria y otros placeres.
ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ; ਤਉ ਪੰਚ ਪ੍ਰਗਟ ਸੰਤਾਪੈ ॥
ras mis medh amrit bikh chaakhee; tau panch pragatt santaapai |
Sant Singh KhalsaTasting good and bad, you eat nectar and then poison, and then the five passions appear and torture you.
Manmohan SinghIn the misunderstanding of savoury and scared ambrosia, man eats poison and then, the five passion appear and then torture him.
Manmohan Singh (Punjabi)ਸੁਆਦਲੇ ਤੇ ਪਵਿਤ੍ਰ ਆਬਿ-ਹਿਯਾਤ ਦੀ ਗਲਤ ਫਹਿਮੀ ਅੰਦਰ ਇਨਸਾਨ ਜਹਿਰ ਖਾਂਦਾ ਹੈ ਅਤੇ ਫਿਰ ਪੰਜ ਮੰਦ-ਵਿਸ਼ੇ ਆ ਜ਼ਾਹਿਰ ਹੁੰਦੇ ਹਨ ਅਤੇ ਉਸ ਨੂੰ ਦੁਖ ਦਿੰਦੇ ਹਨ।
Fareedkot Teeka(ਰਸੁ ਮਿਸੁ) ਤਦਾਕਾਰ ਹੋ ਕਰ ਵਾ (ਰਸੁ) ਔਖਧੀਓਂ ਕੇ (ਮਿਸੁ) ਬਹਾਨੇ ਕਰ ਕੇ (ਮੇਧੁ) ਪਵਿਤ੍ਰ ਰੂਪ ਤਥਾ ਅੰਮ੍ਰਿਤ ਸਮਝ ਕਰ ਕੇ ਬਿਖ ਜੋ ਮਦਰਾਦਿ ਹੈਂ, ਸੋ ਚਾਖਤਾ ਭਯਾ। ਤਿਸ ਕੇ ਬਲ ਕਰ ਕੇ ਕਾਮਾਦਿ ਜੋ ਪੰਚ ਹੈਂ, ਸੋ ਪ੍ਰਗਟ ਹੀ (ਸੰਤਾਪੈ) ਦੁਖ ਦੇਤੇ ਹੈਂ॥
Prof. Sahib Singh(ਹੁਣ ਜਦੋਂ) ਤੂੰ ਮਾਇਆ-ਰੂਪ ਵਿਹੁ ਨੂੰ ਰਸਦਾਇਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚੱਖਿਆ, ਤਦੋਂ ਤੈਨੂੰ ਪੰਜੇ (ਕਾਮਾਦਿਕ) ਖੁਲ੍ਹੇ ਤੌਰ ਤੇ ਸਤਾ ਰਹੇ ਹਨ।ਪਦ ਅਰਥ ਮਿਸੁ = ਬਹਾਨਾ। ਮੇਧੁ = ਪਵਿੱਤਰ। ਬਿਖੁ = ਜ਼ਹਿਰ। ਪ੍ਰਗਟ = ਖੁਲ੍ਹੇ ਤੌਰ ਤੇ, ਨਿਰਲੱਜ ਹੋ ਕੇ, ਝਾਕਾ ਲਾਹ ਕੇ। ਸੰਤਾਪੈ = ਸਤਾਉਂਦੇ ਹਨ।
SikhNet (Spanish)Pruebas lo bueno y lo malo, lo dulce y lo agrio, el vino y las carnes, y atrapado en la tierra de los cinco demonios, aúllas de dolor.
ਜਪੁ ਤਪੁ ਸੰਜਮੁ ਛੋਡਿ ਸੁਕ੍ਰਿਤ ਮਤਿ; ਰਾਮ ਨਾਮੁ. ਨ ਅਰਾਧਿਆ ॥
jap tap sanjam chhodd sukrit mat; raam naam. na araadhiaa |
Sant Singh KhalsaAbandoning meditation, penance and self-restraint, and the wisdom of good actions, you do not worship and adore the Lord's Name.
Manmohan SinghMan abandons meditation, toilsome service, self-restraint and propensity towards good actions and repeats not pervading Lord's Name.
Manmohan Singh (Punjabi)ਆਦਮੀ ਸਿਮਰਨ ਕਰੜੀ ਘਾਲ, ਸਵੈ-ਰੋਕਥਾਮ ਅਤੇ ਨੇਕ ਅਮਲਾਂ ਵਲ ਦੀ ਰੁਚੀ ਨੂੰ ਤਿਆਗ ਦਿੰਦਾ ਹੈ ਅਤੇ ਵਿਆਪਕ ਸਾਈਂ ਦੇ ਨਾਮ ਦਾ ਜਾਪ ਨਹੀਂ ਕਰਦਾ।
Fareedkot Teekaਜਪ ਤਪ ਆਦਿਕੋਂ ਕਾ ਕਰਨਾ, (ਸੰਜਮੁ) ਇੰਦ੍ਰੀਯੋਂ ਕਾ ਜੀਤਨਾ ਵਾ ਧਾਰਨਾ, ਧਯਾਨ ਸਮਾਧੀ ਪੁਨਾ (ਸੁਕ੍ਰਿਤ ਮਤਿ) ਪੁੰਨ ਰੂਪ ਜੋ ਬੁਧੀ ਥੀ ਯਹ ਸਭ ਕਰਮ ਤਯਾਗ ਦੀਏ ਹੈਂ, ਔਰ ਰਾਮ ਨਾਮ ਕਾ ਅਰਾਧਨ ਨਹੀਂ ਕੀਆ॥
Prof. Sahib Singhਜਪ ਤਪ ਸੰਜਮ ਤੇ ਪੁੰਨ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈਂ, ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ।ਪਦ ਅਰਥ ਸੰਜਮੁ = ਇੰਦ੍ਰਿਆਂ ਨੂੰ ਰੋਕਣਾ। ਸੁਕ੍ਰਿਤ ਮਤਿ = ਪੁੰਨ ਕਰਮ ਕਰਨ ਵਾਲੀ ਬੁੱਧ।
SikhNet (Spanish)Abandonaste la meditación, el servicio de Devoción, la continencia y las buenas acciones y te olvidaste completamente del Nombre del Señor.
ਉਛਲਿਆ ਕਾਮੁ. ਕਾਲ ਮਤਿ ਲਾਗੀ; ਤਉ ਆਨਿ ਸਕਤਿ. ਗਲਿ ਬਾਂਧਿਆ ॥੨॥
auchhaliaa kaam. kaal mat laagee; tau aan sakat. gal baandhiaa |2|
Sant Singh KhalsaYou are overflowing with sexual desire, and your intellect is stained with darkness; you are held in the grip of Shakti's power. ||2||
Manmohan SinghHis lust overflows, blackness attaches to his understanding and then he hugs to his bosom another's woman.
Manmohan Singh (Punjabi)ਉਸ ਦਾ ਭੋਗ ਬਿਲਾਸ ਦਾ ਵੇਗ ਛੱਲਾਂ ਮਾਰਦਾ ਹੈ, ਉਸ ਦੀ ਸਮਝ ਨੂੰ ਕਾਲਖ ਲੱਗ ਜਾਂਦੀ ਹੈ ਅਤੇ ਤਦ ਉਹ ਹੋਰਨਾਂ ਦੀ ਜ਼ਨਾਨੀ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
Fareedkot Teekaਕਾਮ ਉਛਲਾ ਭਾਵ ਪ੍ਰਬਲ ਹੂਆ ਤੋ ਪਰ ਇਸਤ੍ਰੀਓਂ ਮੇਂ ਗਮਨ ਕਰਨੇ ਲਗਾ, ਪਾਪ ਰੂਪੀ (ਕਾਲ) ਕਾਲਖ ਬੁਧੀ ਕੋ ਲਗ ਜਾਤੀ ਭਈ, ਔਰ ਮਾਤ ਪਿਤਾ ਕੋ ਉਪਾਲੰਭ ਮਿਲਨੇ ਲਗੇ, ਤਿਨ੍ਹੋਂ ਨੇ (ਸਕਤਿ) ਇਸਤ੍ਰੀ ਕੋ ਲਿਆਇ ਕਰ ਕੇ ਗਲ ਕੇ ਸਾਥ ਬਾਂਧ ਦੀਆ, ਭਾਵ ਏਹ ਕਿ ਪੁਤ੍ਰ ਕਾ ਬਿਵਾਹ ਕਰ ਦੀਆ॥੨॥
Prof. Sahib Singh(ਤੇਰੇ ਅੰਦਰ) ਕਾਮ ਜ਼ੋਰਾਂ ਵਿਚ ਹੈ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ, (ਕਾਮਾਤੁਰ ਹੋ ਕੇ) ਤੂੰ ਇਸਤਰੀ ਨੂੰ ਲਿਆ ਗਲ ਲਾਇਆ ਹੈ ॥੨॥ਪਦ ਅਰਥ ਕਾਲ = ਕਾਲਖ। ਆਨਿ = ਲਿਆ ਕੇ। ਸਕਤਿ = ਇਸਤ੍ਰੀ। ਗਲਿ = ਗਲ ਵਿਚ, ਗਲ ਨਾਲ ॥੨॥
SikhNet (Spanish)La lujuria llegó a ti, tu razón se apagó, y al rato estabas abrazando a la mujer de otro. (2)
ਤਰੁਣ ਤੇਜੁ. ਪਰ ਤ੍ਰਿਅ ਮੁਖੁ ਜੋਹਹਿ; ਸਰੁ ਅਪਸਰੁ. ਨ ਪਛਾਣਿਆ ॥
tarun tej. par tria mukh joheh; sar apasar. na pachhaaniaa |
Sant Singh KhalsaIn the heat of youthful passion, you look with desire upon the faces of other men's wives; you do not distinguish between good and evil.
Manmohan SinghIn the arduour of youth, he stars at the faces of other wives and distinguishes not between good and evil.
Manmohan Singh (Punjabi)ਜੁਆਨੀ ਦੇ ਜੋਸ਼ ਅੰਦਰ ਉਹ ਹੋਰਨਾਂ ਦੀਆਂ ਵਹੁਟੀਆਂ ਦੇ ਮੂੰਹ ਤੱਕਦਾ ਹੈ ਅਤੇ ਭਲੇ ਤੇ ਬੁਰੇ ਦੀ ਪਛਾਣ ਨਹੀਂ ਕਰਦਾ।
Fareedkot Teeka(ਤਰੁਣ) ਜੁਬਾ ਅਵਸਥਾ ਕੇ (ਤੇਜੁ) ਬਲ ਕਰ ਕੇ ਨਿਜ ਨਾਰੀ ਹੋਤੇ ਭੀ ਪਰਾਈ ਇਸਤ੍ਰੀਓਂ ਕੋ (ਜੋਹਹਿ) ਦੇਖਤਾ ਹੈ, (ਸਰੁ) ਸਮਾ (ਅਪਸਰੁ) ਕੁਸਮਾ ਨਹੀਂ ਪਛਾਣਤਾ ਹੈ, ਵਾ ਸੁਭਾਸੁਭ ਕੋ ਨਹੀਂ ਜਾਨਤਾ ਹੈ॥
Prof. Sahib Singh(ਤੇਰੇ ਅੰਦਰ) ਜੁਆਨੀ ਦਾ ਜੋਸ਼ ਹੈ, ਪਰਾਈਆ ਜ਼ਨਾਨੀਆਂ ਦੇ ਮੂੰਹ ਤੱਕਦਾ ਹੈਂ, ਵੇਲਾ ਕੁਵੇਲਾ ਭੀ ਤੂੰ ਨਹੀਂ ਸਮਝਦਾ।ਪਦ ਅਰਥ ਤਰੁਣ = ਜੁਆਨੀ। ਤੇਜੁ = ਜ਼ੋਰ। ਤ੍ਰਿਅ ਮੁਖ = ਇਸਤ੍ਰੀਆਂ ਦੇ ਮੂੰਹ। ਜੋਹਹਿ = ਤੂੰ ਤੱਕਦਾ ਹੈਂ। ਸਰ ਅਪਸਰ = ਚੰਗਾ ਮੰਦਾ ਵੇਲਾ, ਵੇਲਾ ਕੁਵੇਲਾ।
SikhNet (Spanish)En el calor de tu juventud, arrebataste la belleza de mujeres que no te correspondían, y no distinguías entre el bien y el mal.
ਉਨਮਤ ਕਾਮਿ. ਮਹਾ ਬਿਖੁ ਭੂਲੈ; ਪਾਪੁ ਪੁੰਨੁ. ਨ ਪਛਾਨਿਆ ॥
aunamat kaam. mahaa bikh bhoolai; paap pun. na pachhaaniaa |
Sant Singh KhalsaDrunk with sexual desire and other great sins, you go astray, and do not distinguish between vice and virtue.
Manmohan SinghIn the intoxication of lust and other great sins he goes amiss and distinguishes not vice from virtue.
Manmohan Singh (Punjabi)ਸ਼ਹਿਵਤ ਤੇ ਹੋਰ ਮਹਾਨ ਪਾਪਾਂ ਦੇ ਨਸ਼ੇ ਅੰਦਰ ਉਹ ਕੁਰਾਹੇ ਪੈ ਜਾਂਦਾ ਹੈ ਅਤੇ ਬਦੀ ਤੇ ਨੇਕੀ ਦੀ ਸਿੰਞਾਣ ਨਹੀਂ ਕਰਦਾ।
Fareedkot Teekaਕਾਮ ਕਰ ਕੇ (ਉਨਮਤ) ਬਾਵਰਾ ਹੂਆ ਅਤੀ ਬਿਖਯੋਂ ਮੇਂ ਭੂਲੇ ਹੂਏ ਨੇ ਪਾਪ ਔਰ ਪੁਨ ਕੋ ਨਹੀਂ ਪਛਾਨਾ॥
Prof. Sahib Singhਹੇ ਕਾਮ ਵਿਚ ਮਸਤ ਹੋਏ ਹੋਏ! ਹੇ ਪ੍ਰਬਲ ਮਾਇਆ ਵਿਚ ਭੁੱਲੇ ਹੋਏ! ਤੈਨੂੰ ਇਹ ਸਮਝ ਨਹੀਂ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ।ਪਦ ਅਰਥ ਉਨਮਤ ਕਾਮਿ = ਹੇ ਕਾਮ ਵਿਚ ਮਸਤ ਹੋਏ ਹੋਏ!
SikhNet (Spanish)Intoxicado por la lujuria, la gran pasión del mortal, ni siquiera te enterabas de cuál era la virtud y cuál era el vicio.
ਸੁਤ ਸੰਪਤਿ ਦੇਖਿ. ਇਹੁ ਮਨੁ ਗਰਬਿਆ; ਰਾਮੁ. ਰਿਦੈ ਤੇ ਖੋਇਆ ॥
sut sanpat dekh. ihu man garabiaa; raam. ridai te khoeaa |
Sant Singh KhalsaGazing upon your children and your property, your mind is proud and arrogant; you cast out the Lord from your heart.
Manmohan SinghBy beholding his sons and wealth, this mind of his goes proud and he forgets the pervading Lord from his heart.
Manmohan Singh (Punjabi)ਆਪਣੇ ਪੁਤ੍ਰਾਂ ਤੇ ਦੌਲਤ ਨੂੰ ਵੇਖਣ ਦੁਆਰਾ ਉਸ ਦਾ ਇਹ ਮਨੂਆ ਹੰਕਾਰੀ ਹੋ ਜਾਂਦਾ ਹੈ ਅਤੇ ਆਪਣੇ ਦਿਲ ਤੋਂ ਉਹ ਵਿਆਪਕ ਸੁਆਮੀ ਨੂੰ ਭੁਲਾ ਦਿੰਦਾ ਹੈ।
Fareedkot Teekaਇਸਤ੍ਰੀ ਪੁਤ੍ਰ ਤਥਾ ਵਿਭੂਤੀ ਆਦਿਕੋਂ ਕੋ ਦੇਖ ਕਰ ਕੇ ਮਨ ਮੇਂ (ਗਰਬਿਆ) ਅਭਿਮਾਨ ਕਰਤਾ ਭਯਾ, ਤਿਸ ਕਰ ਕੇ ਪਰਮੇਸ੍ਵਰ ਰਿਦੇ ਕੇ ਬੀਚ ਸੇ (ਖੋਇਆ) ਭੁਲਾਇ ਦੀਆ ਹੈ॥
Prof. Sahib Singhਪੁੱਤਰਾਂ ਨੂੰ ਧਨ ਪਦਾਰਥਾਂ ਨੂੰ ਵੇਖ ਕੇ ਤੇਰਾ ਮਨ ਅਹੰਕਾਰੀ ਹੋ ਰਿਹਾ ਹੈ; ਪ੍ਰਭੂ ਨੂੰ ਤੂੰ ਹਿਰਦੇ ਵਿਚੋਂ ਵਿਸਾਰ ਬੈਠਾ ਹੈਂ।ਪਦ ਅਰਥ ਸੰਪਤਿ = ਧਨ, ਖ਼ੁਸ਼ਹਾਲੀ। ਗਰਬਿਆ = ਅਹੰਕਾਰੀ ਹੋ ਗਿਆ। ਖੋਇਆ = ਭੁਲਾ ਬੈਠਾ ਹੈਂ।
SikhNet (Spanish)Orgulloso de tus hijos y de tu riqueza, arrojaste al Señor fuera de tu corazón. Calculabas la parte de tus herencias y en la lujuria y en la gula malgastaste tu vida.
ਅਵਰ ਮਰਤ. ਮਾਇਆ ਮਨੁ ਤੋਲੇ; ਤਉ ਭਗ ਮੁਖਿ ਜਨਮੁ ਵਿਗੋਇਆ ॥੩॥
avar marat. maaeaa man tole; tau bhag mukh janam vigoeaa |3|
Sant Singh KhalsaWhen others die, you measure your own wealth in your mind; you waste your life in the pleasures of the mouth and sexual organs. ||3||
Manmohan SinghOn another's death he weighs his wealth in his heart. Thou, O Man! has wasted thy life in the pleasure of urinary orifice (ravishment) and mouth (dainties).
Manmohan Singh (Punjabi)ਹੋਰਸ ਦੀ ਮੌਤ ਤੇ ਉਹ ਆਪਣੇ ਦਿਲ ਅੰਦਰ ਉਸ ਦੀ ਦੌਲਤ ਨੂੰ ਜੋਖਦਾ ਹੈ। ਤੂੰ ਹੇ ਬੰਦੇ! ਆਪਣਾ ਜੀਵਨ ਪਿਸ਼ਾਬ ਵਾਲੀ ਮੋਰੀ (ਜਨ੍ਹਾਹਕਾਰੀ) ਅਤੇ ਮੂੰਹ ਦੇ ਸੁਆਦਾਂ (ਨਿਆਮ੍ਹਤਾਂ) ਅੰਦਰ ਗੁਆ ਲਿਆ ਹੈ।
Fareedkot Teekaਔਰ ਜੋ ਕੋਊ ਮਿਰਤ ਹੋਤਾ ਹੈ ਤਬ ਉਸ ਕੀ ਮਾਇਆ ਕੋ ਮਨ ਮੇਂ ਤੋਲਤਾ, ਭਾਵ ਵਿਚਾਰਤਾ ਹੈ। (ਤਉ) ਤਾਂ ਤੇ (ਭਗ ਮੁਖਿ) ਭਗ ਦ੍ਵਾਰਾ ਹੀ ਜਨਮ ਕੋ (ਵਿਗੋਇਆ) ਬਿਗਾੜ ਦੀਆ ਹੈ, ਭਾਵ ਏਹ ਕਿ ਬਿਖਯੋਂ ਕੇ ਹੇਤ ਮਾਨਸ ਜਨਮ ਕੋ ਬ੍ਯਰਥ ਹੀ ਬਿਗਾੜ ਦੀਆ, ਵਾ ਔਰ ਜੋ (ਮਰਤ) ਸੰਤ ਜਨ ਹੈਂ, ਸੋ ਮਾਯਾ ਕੋ ਮਨ ਮੇਂ ਤੋਲਤੇ ਹੈਂ ਕਿ ਮਿਥ੍ਯਾ ਹੈ, ਔਰ (ਤਉ) ਤੈਨੇ ਤੋ ਮੁਖ ਰੂਪ ਪਰਮੇਸ੍ਵਰ ਸੇ (ਭਗ) ਭਾਗ ਕਰ ਕੇ ਜਨਮ ਗਵਾ੍ਯਾ ਹੈ, ਵਾ ਸਿਸਨ ਉਦਰ ਪਰਾਇਨ ਹੋ ਕਰ ਜਨਮ ਵਿਗਾੜਿਆ ਹੈ॥੩॥ ਇਹ ਤੀਸਰੀ ਅਵਸਥਾ ਭਈ॥
Prof. Sahib Singhਹੋਰਨਾਂ (ਸੰਬੰਧੀਆਂ) ਦੇ ਮੋਇਆਂ ਤੇਰਾ ਮਨ ਜਾਚ ਕਰਦਾ ਹੈ (ਕਿ) ਕਿਤਨੀ ਕੁ ਮਾਇਆ (ਮਿਲੇਗੀ); ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ (ਮਨੁੱਖਾ) ਜਨਮ ਅਜਾਈਂ ਗਵਾ ਲਿਆ ॥੩॥ਪਦ ਅਰਥ ਅਵਰ ਮਰਤ = ਹੋਰਨਾਂ ਦੇ ਮਰਨ ਤੇ। ਤਉ = ਇਸ ਤਰ੍ਹਾਂ। ਭਗ ਮੁਖਿ = ਭਾਗਾਂ ਨਾਲ ਮਿਲਿਆ ਸ੍ਰੇਸ਼ਟ। ਵਿਗੋਇਆ = ਅਜਾਈਂ ਗਵਾ ਲਿਆ ਹੈ ॥੩॥
SikhNet (Spanish). Calculabas la parte de tus herencias y en la lujuria y en la gula malgastaste tu vida. (3)
ਪੁੰਡਰ ਕੇਸ ਕੁਸਮ ਤੇ ਧਉਲੇ; ਸਪਤ ਪਾਤਾਲ ਕੀ ਬਾਣੀ ॥
punddar kes kusam te dhaule; sapat paataal kee baanee |
Sant Singh KhalsaYour hair is whiter than the jasmine flower, and your voice has grown feeble, as if it comes from the seventh underworld.
Manmohan SinghHis grey hair are whither than even the jasmine flower and his voice grows feeble as if it proceeds from the seventh under-world.
Manmohan Singh (Punjabi)ਉਸ ਦੇ ਚਿਟੇ ਵਾਲ ਚੰਬੇਲੀ ਦੇ ਫੁੱਲ ਨਾਲੋਂ ਭੀ ਵਧੇਰੇ ਸੁਫੈਦ ਹਨ ਅਤੇ ਉਸ ਦੀ ਆਵਾਜ ਐਨੀ ਮੱਧਮ ਪੈ ਜਾਂਦੀ ਹੈ ਜਿਸ ਤਰ੍ਹਾਂ ਉਹ ਸੱਤਵੇਂ ਹੇਠਲੇ ਲੋਕ ਤੋਂ ਆਉਂਦੀ ਹੋਵੇ।
Fareedkot Teekaਕੇਸ ਐਸੇ (ਪੁੰਡਰ) ਸ੍ਵੇਤ ਹੋਏ ਹੈਂ ਕਿ ਚੰਬੇਲੀ ਆਦਿਕ ਫੂਲੋਂ ਸੇ ਭੀ ਅਧਕ ਧੌਲੇ ਹੋ ਗਏ ਹੈਂ, (ਸਪਤ ਪਾਤਾਲ ਕੀ ਬਾਣੀ) ਬਾਣੀ ਐਸੀ ਸੂਖਮ ਹੋ ਜਾਤੀ ਹੈ ਮਾਨੋ ਸਾਤਵੇਂ ਪਤਾਲ ਮੇਂ ਬੋਲਤਾ ਹੈ॥
Prof. Sahib Singhਤੇਰੇ ਕੇਸ ਚਿੱਟੇ ਕੌਲ ਫੁੱਲ ਤੋਂ ਭੀ ਵਧੀਕ ਚਿੱਟੇ ਹੋ ਗਏ ਹਨ, ਤੇਰੀ ਆਵਾਜ਼ (ਡਾਢੀ ਮੱਧਮ ਹੋ ਗਈ ਹੈ, ਮਾਨੋ) ਸਤਵੇਂ ਪਾਤਾਲ ਤੋਂ ਆਉਂਦੀ ਹੈ।ਪਦ ਅਰਥ ਪੁੰਡਰ = ਚਿੱਟੇ ਰੰਗ ਦਾ ਕਉਲ ਫੁੱਲ। ਕੁਸਮ = ਫੁੱਲ। ਤੇ = ਤੋਂ। ਧਉਲੇ = ਚਿੱਟੇ। ਬਾਣੀ = ਬੋਲੀ, ਆਵਾਜ਼। ਸਪਤ ਪਤਾਲ ਕੀ = ਸਤਵੇਂ ਪਤਾਲ ਤੋਂ ਆਈ ਹੋਈ, ਬਹੁਤ ਮੱਧਮ ਤੇ ਬਰੀਕ।
SikhNet (Spanish)Tu cabello se tornó blanco, más blanco que las flores de jazmín y tu voz tan débil, que parece que procede del séptimo mundo inferior.
ਲੋਚਨ ਸ੍ਰਮਹਿ. ਬੁਧਿ ਬਲ ਨਾਠੀ; ਤਾ ਕਾਮੁ ਪਵਸਿ ਮਾਧਾਣੀ ॥
lochan srameh. budh bal naatthee; taa kaam pavas maadhaanee |
Sant Singh KhalsaYour eyes water, and your intellect and strength have left you; but still, your sexual desire churns and drives you on.
Manmohan SinghWhen his eyes water and his intellect and strength flee, then the desires begin to churn him.
Manmohan Singh (Punjabi)ਜਦ ਉਸ ਦੀਆਂ ਅੱਖਾਂ ਵਗਦੀਆਂ ਹਨ ਅਤੇ ਉਸਦੀ ਅਕਲ ਤੇ ਤਾਕਤ ਦੌੜ ਜਾਂਦੀਆਂ ਹਨ, ਤਦ ਕਾਮਨਾਵਾਂ ਉਸ ਨੂੰ ਰਿੜਕਣ ਲੱਗ ਜਾਂਦੀਆਂ ਹਨ।
Fareedkot Teekaਨੇਤ੍ਰ (ਸ੍ਰਮਹਿ) ਥਕਤ ਹੋ ਜਾਤੇ ਹੈਂ, ਭਾਵ ਏਹ ਕਿ ਦੇਖਨੇ ਸੇ ਰਹ ਗਏ ਹੈਂ, ਵਾ ਨੇਤ੍ਰੋਂ ਸੇ ਜਲ ਚਲਨੇ ਲਗਤਾ ਹੈ, ਬੁਧੀ ਨਸ਼ਟ ਹੋ ਗਈ, ਔਰ ਸਰੀਰ ਕਾ ਬਲ ਭੀ ਨਹੀਂ ਰਹਾ, ਤੋ ਕਾਮਨਾ ਰੂਪੀ ਮਧਾਨੀ ਅੰਤਸਕਰਨ ਮੇਂ ਪੜ ਕਰ ਕੇ ਮਥਨੇ ਲਗੀ, ਭਾਵ ਏਹ ਕਿ ਬ੍ਰਿਧਿ ਅਵਸਥਾ ਮੇਂ ਕਾਮਨਾ ਕੀ ਅਧਿਕਤਾ ਹੋ ਜਾਤੀ ਹੈ॥
Prof. Sahib Singhਤੇਰੀਆਂ ਅੱਖਾਂ ਸਿੰਮ ਰਹੀਆਂ ਹਨ, ਤੇਰੀ ਚਤੁਰਾਈ ਵਾਲੀ ਬੁੱਧ ਕਮਜ਼ੋਰ ਹੋ ਚੁੱਕੀ ਹੈ ਤਾਂ ਭੀ ਕਾਮ (ਦੀ) ਮਧਾਣੀ (ਤੇਰੇ ਅੰਦਰ) ਪੈ ਰਹੀ ਹੈ (ਭਾਵ, ਅਜੇ ਭੀ ਕਾਮ ਦੀਆਂ ਵਾਸ਼ਨਾਂ ਜ਼ੋਰਾਂ ਵਿਚ ਹਨ)।ਪਦ ਅਰਥ ਲੋਚਨ = ਅੱਖਾਂ। ਸ੍ਰਮਹਿ = ਚੋ ਰਹੀਆਂ ਹਨ, ਵਿਚੋਂ ਨੀਰ ਚੱਲ ਰਿਹਾ ਹੈ। ਨਾਠੀ = ਨੱਸ ਗਈ ਹੈ। ਪਵਸਿ = ਪੈ ਰਹੀ ਹੈ।
SikhNet (Spanish)Cuando de tus ojos salen lágrimas, cuando tu fuerza y tu intelecto te fallan, las pasiones se agitan en ti.
ਤਾ ਤੇ ਬਿਖੈ ਭਈ ਮਤਿ ਪਾਵਸਿ; ਕਾਇਆ ਕਮਲੁ ਕੁਮਲਾਣਾ ॥
taa te bikhai bhee mat paavas; kaaeaa kamal kumalaanaa |
Sant Singh KhalsaAnd so, your intellect has dried up through corruption, and the lotus flower of your body has wilted and withered.
Manmohan SinghTherefore with vices his soul is gone dry and the lotus flower of his body has withered away.
Manmohan Singh (Punjabi)ਇਸ ਲਈ ਵਿਸ਼ਿਆਂ ਨਾਲ, ਉਸ ਦੀ ਆਤਮਾ ਸੁਕ ਸੜ ਗਈ ਹੈ ਅਤੇ ਉਸ ਦੀ ਦੇਹਿ ਦਾ ਕੰਵਲ ਫੁਲ ਮੁਰਝਾ ਗਿਆ ਹੈ।
Fareedkot Teekaਤਿਨ ਕਾਮਨਾ ਕਰ ਕੇ ਜੋ ਬਿਖਯੋਂ ਮੇਂ ਬੁਧੀ ਪਰਵਿਰਤ ਹੋ ਰਹੀ ਹੈ, ਸੋ (ਪਾਵਸਿ) ਬਰਸਾਤ ਰੁਤ ਕੇ ਸਮਾਨ ਕਾਲੀ ਹੋ ਰਹੀ ਹੈ, (ਕਾਇਆ) ਸਰੀਰ ਰੂਪੀ ਕਵਲ ਤਿਸ ਕਰ ਕੇ ਕੁਮਲਾਇ ਗਯਾ ਮੁਰਝਾਇਆ ਹੈ॥
Prof. Sahib Singhਇਹਨਾਂ ਹੀ ਵਾਸ਼ਨਾਂ ਦੇ ਕਾਰਨ ਤੇਰੀ ਬੁੱਧ ਵਿਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਤੇਰਾ ਸਰੀਰ ਰੂਪ ਕੌਲ ਫੁੱਲ ਕੁਮਲਾ ਗਿਆ ਹੈ।ਪਦ ਅਰਥ ਬਿਖੈ ਪਾਵਸਿ = ਵਿਸ਼ਿਆਂ ਦੀ ਝੜੀ।
SikhNet (Spanish)Así es que en el vicio, tu Alma se ha secado y la flor de loto del cuerpo se ha marchitado.
ਅਵਗਤਿ ਬਾਣਿ ਛੋਡਿ. ਮ੍ਰਿਤ ਮੰਡਲਿ; ਤਉ ਪਾਛੈ ਪਛੁਤਾਣਾ ॥੪॥
avagat baan chhodd. mrit manddal; tau paachhai pachhutaanaa |4|
Sant Singh KhalsaYou have forsaken the Bani, the Word of the Immortal Lord, in this mortal world; in the end, you shall regret and repent. ||4||
Manmohan SinghBy renouncing the word of the Immortal Lord in this mortal world, Thou, O man! shalt regret afterwards.
Manmohan Singh (Punjabi)ਇਸ ਫਾਨੀ ਸੰਸਾਰ ਅੰਦਰ ਅਮਰ ਮਾਲਕ ਦੀ ਬਾਣੀ ਨੂੰ ਤਿਆਗ ਕੇ, ਤੂੰ ਹੇ ਇਨਸਾਨ ਮਗਰੋਂ ਅਫਸੋਸ ਕਰੇਗਾ।
Fareedkot Teekaਇਸ ਮਾਤ ਲੋਕ ਮੇਂ ਆਇ ਕਰ ਜੀਵ ਨੇ (ਅਵਗਤਿ) ਪਰਮੇਸ੍ਵਰ ਕੇ ਨਾਮ ਕੀ ਬਾਣੀ ਛੋਡ ਦਈ ਹੈ, (ਤਉ) ਪੁਨਾ ਪੀਛੇ ਸੇ ਦੇਹ ਕੇ ਤਯਾਗ ਕੇ ਉਪਰਾਂਤ ਪਸਚਾਤਾਪ ਕੀਆ ਕਿ ਹਾਇ ਹਾਇ ਇਸ ਭਾਰਥ ਭੂਮੀ ਮੇਂ ਮਨੁਖ ਜਨਮ ਕੋ ਪਾਇ ਕਰ ਮੇਰੇ ਸੇ ਭਜਨ ਨਹੀਂ ਹੂਆ॥੪॥
Prof. Sahib Singhਜਗਤ ਵਿਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈਂ; (ਸਮਾ ਵਿਹਾ ਜਾਣ ਤੇ) ਪਿੱਛੋਂ ਹੱਥ ਮਲੇਂਗਾ ॥੪॥ਪਦ ਅਰਥ ਅਵਗਤਿ = ਅਦ੍ਰਿਸ਼ਟ ਪਰਮਾਤਮਾ। ਅਵਗਤਿ ਬਾਣਿ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਮ੍ਰਿਤ ਮੰਡਲਿ = ਜਗਤ ਵਿਚ ॥੪॥
SikhNet (Spanish)Rechazando la Palabra del Señor Inmortal en este mundo, oh tonto, te arrepientes (4)
ਨਿਕੁਟੀ ਦੇਹ ਦੇਖਿ ਧੁਨਿ ਉਪਜੈ; ਮਾਨ ਕਰਤ. ਨਹੀ ਬੂਝੈ ॥
nikuttee deh dekh dhun upajai; maan karat. nahee boojhai |
Sant Singh KhalsaGazing upon the tiny bodies of your children, love has welled up within your heart; you are proud of them, but you do not understand.
Manmohan SinghBeholding the small bodies (children) love springs in man's mind and he takes pride on them but understands not the Lord.
Manmohan Singh (Punjabi)ਛੋਟੀਆਂ ਦੇਹਾਂ (ਬੱਚਿਆਂ) ਨੂੰ ਵੇਖ ਕੇ ਮਨੁੱਖ ਦੇ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ ਅਤੇ ਉਹ ਉਨ੍ਹਾਂ ਉਤੇ ਫ਼ਖ਼ਰ ਕਰਦਾ ਹੈ ਪ੍ਰੰਤੂ ਸਾਈਂ ਨੂੰ ਨਹੀਂ ਸਮਝਦਾ।
Fareedkot Teeka(ਨਿਕੁਟੀ ਦੇਹ) ਛੋਟੀ ਦੇਹਿ ਅਰਥਾਤ ਪੁਤ੍ਰ ਪੋਤ੍ਰਿਓਂ ਕੋ ਦੇਖ ਕਰ ਕੇ (ਧੁਨਿ) ਸਬਦ ਉਪਜਤਾ ਹੈ, ਭਾਵ ਯਹਿ ਕਿ ਉਨ ਕੋ ਪੁੱਤ੍ਰ ਬੱਚਾ ਕਹਤਾ ਹੈ। ਯਹ ਤੋ ਉਨ ਕੋ ਦੇਖ ਕਰ ਕੇ ਮਾਨ ਕਰਤਾ ਹੈ, ਔਰ ਵਹੁ ਇਸ ਕੋ ਜਾਨਤੇ ਭੀ ਨਹੀਂ, ਵਾ ਬ੍ਰਿਧ ਅਵਸਥਾ ਕੋ ਪਾਇ ਕਰ ਕੇ ਦੇਹ ਨਿਖੁਟ ਗਈ ਹੈ, ਜਾਤੀ ਆਦਿਕੋਂ ਕਾ ਅਭਿਮਾਨ ਅਜੇ ਭੀ ਕਰਤਾ ਹੈ, ਔਰ ਪਰਮੇਸ੍ਵਰ ਕੋ ਨਹੀਂ ਬੂਝਤਾ ਹੈ॥
Prof. Sahib Singhਨਿੱਕੇ ਨਿੱਕੇ ਬਾਲ (ਪੁੱਤਰ ਪੋਤਰੇ) ਵੇਖ ਕੇ (ਮਨੁੱਖ ਦੇ ਮਨ ਵਿਚ ਉਹਨਾਂ ਲਈ) ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ, ਪਰ ਇਸ ਨੂੰ (ਇਹ) ਸਮਝ ਨਹੀਂ ਆਉਂਦੀ (ਕਿ ਸਭ ਕੁਝ ਛੱਡ ਜਾਣਾ ਹੈ)।ਪਦ ਅਰਥ ਨਿਕੁਟੀ = ਨਿੱਕੀ ਜਿਹੀ। ਨਿਕੁਟੀ ਦੇਹ = ਨਿੱਕੇ ਨਿੱਕੇ ਬਾਲ। ਧੁਨਿ = ਪਿਆਰ, ਮੋਹ।
SikhNet (Spanish)Viendo a los niños y jóvenes, el amor nació en tu mente y pensaste con orgullo en ellos, pero no entiendes al Señor,
ਲਾਲਚੁ ਕਰੈ. ਜੀਵਨ ਪਦ ਕਾਰਨ; ਲੋਚਨ. ਕਛੂ ਨ ਸੂਝੈ ॥
laalach karai. jeevan pad kaaran; lochan. kachhoo na soojhai |
Sant Singh KhalsaYou long for the dignity of a long life, but your eyes can no longer see anything.
Manmohan SinghThough his eyes see not anything still he cherishes longing for the dignity of long life.
Manmohan Singh (Punjabi)ਭਾਵੇਂ ਉਸ ਨੂੰ ਆਪਣੀਆਂ ਅੱਖਾਂ ਤੋਂ ਕੁਝ ਭੀ ਦਿਸਦਾ ਨਹੀਂ ਫਿਰ ਭੀ ਉਹ ਲੰਮੀ ਉਮਰ ਦੇ ਮਰਤਬੇ ਵਾਸਤੇ ਲਾਲਸਾ ਕਰਦਾ ਹੈ।
Fareedkot Teekaਜੀਵਨ ਪਦ ਭਾਵ ਜੀਵਨੇ ਵਾਸਤੇ ਲਾਲਚ ਕਰਤਾ ਹੈ, ਨੇਤ੍ਰੋਂ ਸੇ ਕੁਛ ਸੂਝਤਾ ਨਹੀਂ, ਭਾਵ ਏਹਿ ਕਿ ਬ੍ਰਿਧ ਅਵਸਥਾ ਮੇਂ ਦ੍ਰਿਸਟ ਮੰਦ ਹੋ ਜਾਤੀ ਹੈ॥
Prof. Sahib Singhਅੱਖਾਂ ਤੋਂ ਦਿੱਸਣੋਂ ਰਹਿ ਜਾਂਦਾ ਹੈ (ਫਿਰ ਭੀ ਮਨੁੱਖ) ਹੋਰ ਜੀਊਣ ਲਈ ਲਾਲਚ ਕਰਦਾ ਹੈ।ਪਦ ਅਰਥ ਜੀਵਨ ਪਦ = ਜ਼ਿੰਦਗੀ। ਕਾਰਨ = ਵਾਸਤੇ। ਸੂਝੈ = ਦਿੱਸਦਾ।
SikhNet (Spanish)y aun cuando tus ojos ya no te funcionaban, querías tener más vida y más comodidades.
ਥਾਕਾ ਤੇਜੁ. ਉਡਿਆ ਮਨੁ ਪੰਖੀ; ਘਰਿ ਆਂਗਨਿ. ਨ ਸੁਖਾਈ ॥
thaakaa tej. uddiaa man pankhee; ghar aangan. na sukhaaee |
Sant Singh KhalsaYour light has gone out, and the bird of your mind has flown away; you are no longer welcome in your own home and courtyard.
Manmohan SinghThe fire is extinguished, the soul bird has flown away and his corpse is not now tolerated in home and courtyard.
Manmohan Singh (Punjabi)ਅੱਗ ਬੁਝ ਗਈ ਹੈ, ਭਉਰ ਪੰਛੀ ਉਡ ਗਿਆ ਹੈ ਅਤੇ ਉਸ ਦੀ ਲੋਥ ਹੁਣ ਗ੍ਰਹਿ ਤੇ ਵਿਹੜੇ ਵਿੱਚ ਨਹੀਂ ਸੁਖਾਉਂਦੀ।
Fareedkot Teekaਪ੍ਰਾਣੋਂ ਕਾ ਜੋ (ਤੇਜੁ) ਬਲ ਥਾ, ਸੋ ਥਕਤ ਹੂਆ, ਭਾਵ ਏਹਿ ਕਿ ਸਰੀਰ ਸੇ ਪ੍ਰਾਣੋਂ ਕਾ ਵਯੋਗ ਹੂਆ, (ਮਨੁ) ਜੀਵ ਰੂਪੀ ਪੰਛੀ ਵਾਸਨਾ ਅਨੁਸਾਰ ਲੋਕਾਂਤ੍ਰੋਂ ਕੋ ਉਡ ਕਰ ਕੇ ਜਾਤਾ ਭਯਾ, ਫਿਰ ਮਿਰਤਕ ਸਰੀਰ ਘਰ ਕੇ ਅੰਗਨ ਮੇਂ ਭੀ ਸਬੰਧੀ ਜਨੋਂ ਕੋ ਨਹੀਂ ਸੁਖਾਉਤਾ ਹੈ॥
Prof. Sahib Singh(ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ।ਪਦ ਅਰਥ ਥਾਕਾ = ਮੁੱਕ ਗਿਆ। ਤੇਜੁ = ਸਰੀਰਕ ਬਲ। ਘਰਿ = ਘਰ ਵਿਚ। ਆਂਗਨਿ = ਵਿਹੜੇ ਵਿਚ।
SikhNet (Spanish)Cuando tu luz fue apagada y el pájaro de tu Alma voló, y nadie de los tuyos te quiso más ahí.
ਬੇਣੀ ਕਹੈ. ਸੁਨਹੁ ਰੇ ਭਗਤਹੁ; ਮਰਨ ਮੁਕਤਿ ਕਿਨਿ ਪਾਈ ॥੫॥
benee kahai. sunahu re bhagatahu; maran mukat kin paaee |5|
Sant Singh KhalsaSays Baynee, listen, O devotee: who has ever attained liberation after such a death? ||5||
Manmohan SinghSays Beni, hear O saint! who has obtained salvation after (such an ignoble) death?
Manmohan Singh (Punjabi)ਬੇਣੀ (ਜੀ) ਆਖਦੇ ਹਨ, ਸ੍ਰਵਣ ਕਰੋ, ਹੇ ਸਾਧੂਓ! (ਐਹੋ ਜੇਹੀ ਪਲੀਤ) ਮੌਤ ਮਗਰੋਂ ਕਿਸ ਨੂੰ ਕਲਿਆਣ ਪਰਾਪਤ ਹੋਈ ਹੈ?
Fareedkot Teekaਬੇਣੀ ਜੀ ਕਹਤੇ ਹੈਂ: ਹੇ ਭਗਤ ਜਨੋਂ! ਤੁਮ ਏਹਿ ਸ੍ਰਵਨ ਕਰੋ, ਮਰਨੇ ਕਰ ਕੇ ਮੁਕਤੀ ਕਿਸ ਕੋ ਪ੍ਰਾਪਤਿ ਭਈ ਹੈ, ਭਾਵ ਏਹਿ ਕਿ ਮਰਨੇ ਸੇ ਪਹਲੇ ਮੁਕਤੀ ਕਾ ਉਪਾਵ ਕਰੋ ॥੫॥☬ਏਕ ਸਮੇਂ ਰਵਿਦਾਸ ਜੀ ਪਰਮੇਸ੍ਵਰ ਕੇ ਧ੍ਯਾਨ ਮੇਂ ਇਸਥਿਤ ਥੇ। ਜਬ ਬਿਰਤੀ ਤਦਾਕਾਰ ਹੂਈ ਤੋ ਸ੍ਰਗੁਣ ਸਰੂਪ ਕਾ ਸਾਖਯਾਤਕਾਰ ਹੂਆ, ਤਬ ਧਿਆਨ ਸੇ ਉਠੇ ਹੂਏ ਰਵਿਦਾਸ ਜੀ ਚਰਨੋਂ ਮੇਂ ਪ੍ਰਣਾਮ ਕਰਣੇ ਕੋ ਚਲੇ। ਰਵਿਦਾਸ ਜੀ ਕਾ ਨਿਸਚਾ ਦੇਖਨੇ ਕੋ ਭਗਵਾਨ ਕਹਤੇ ਹੈਂ ਕਿ ਨਿਕਟ ਮਤਿ ਆਈਓਂ ਤੁਮਾਰਾ ਸਰੀਰ ਚੁਮਾਰ ਕਾ ਹੈ, ਯਾਂ ਤੇ ਮੇਰੇ ਚਰਨੋਂ ਸੇ ਸਪਰਸ ਕਰਨੇ ਯੋਗ ਨਹੀਂ ਹੈ, ਤਬ ਰਵਿਦਾਸ ਜੀ ਸ਼ਬਦ ਉਚਾਰਨ ਕਰਤੇ ਭਏ:
Prof. Sahib Singhਬੇਣੀ ਆਖਦਾ ਹੈ-ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ ॥੫॥ਪਦ ਅਰਥ ਮਰਨ ਮੁਕਤਿ = ਮਰਨ ਦੇ ਪਿੱਛੋਂ ਮੁਕਤੀ। ਕਿਨਿ = ਕਿਸ ਨੇ? ॥੫॥
ਸ਼ਬਦ ਦਾ ਭਾਵ: ਜਗਤ ਦੀ ਮਾਇਆ ਵਿਚ ਫਸ ਕੇ ਜੀਵ ਪ੍ਰਭੂ ਦੀ ਯਾਦ ਭੁਲਾ ਦੇਂਦਾ ਹੈ; ਸਾਰੀ ਉਮਰ ਵਿਕਾਰਾਂ ਵਿਚ ਹੀ ਗੁਜ਼ਾਰਦਾ ਹੈ। ਬੁਢੇਪੇ ਵਿਚ ਸਾਰੇ ਅੰਗ ਕਮਜ਼ੋਰ ਹੋ ਜਾਣ ਤੇ ਭੀ ਹੋਰ ਹੋਰ ਜੀਊਣ ਦੀ ਲਾਲਸਾ ਕਰੀ ਜਾਂਦਾ ਹੈ, ਪਰ ਪ੍ਰਭੂ ਦੀ ਯਾਦ ਵਲ ਫਿਰ ਭੀ ਨਹੀਂ ਪਰਤਦਾ। ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ। * ਨੋਟ: "ਪਹਰਿਆ ਕੈ ਘਰਿ ਗਾਵਣਾ।" ਭਾਵ: (ਇਸ ਸ਼ਬਦ ਨੂੰ) ਉਸ 'ਘਰ' ਵਿਚ ਗਾਵਣਾ ਹੈ ਜਿਸ ਵਿਚ ਉਹ ਸ਼ਬਦ ਗਾਵਣਾ ਹੈ ਜਿਸ ਦਾ ਸਿਰ-ਲੇਖ ਹੈ "ਪਹਰੇ"। ਇਹ ਬਾਣੀ "ਪਹਰੇ" ਇਸੇ ਹੀ ਰਾਗ (ਸਿਰੀ ਰਾਗ) ਵਿਚ ਗੁਰੂ ਨਾਨਕ ਸਾਹਿਬ ਦੀ ਹੈ "ਅਸਟਪਦੀਆ" ਤੋਂ ਪਿੱਛੋਂ ਦਰਜ ਹੈ। ੧੪੩੦ ਸਫ਼ੇ ਵਾਲੀ 'ਬੀੜ' ਦੇ ਸਫ਼ਾ ੭੪ ਉਤੇ। ਉਸ ਦਾ ਸਿਰਲੇਖ ਹੈ 'ਸਿਰੀ ਰਾਗ ਪਹਰੇ ਮਹਲਾ ੧ ਘਰੁ ੧'। ਸੋ, ਬੇਣੀ ਜੀ ਦੇ ਇਸ ਸ਼ਬਦ ਦਾ 'ਘਰੁ' ਭੀ '੧' ਹੈ। ਇਸ ਨੂੰ 'ਘਰ' ਪਹਿਲੇ ਵਿਚ ਗਾਵਣਾ ਹੈ। ਪਰ ਲਫਜ਼ 'ਘਰੁ ੧' ਦੇ ਥਾਂ ਇਤਨੇ ਲਫ਼ਜ਼ 'ਪਹਰਿਆ ਕੈ ਘਰਿ ਗਾਵਣਾ' ਕਿਉਂ ਲਿਖੇ ਗਏ ਹਨ? 'ਪਹਰੇ ਮਹਲਾ ੧' ਅਤੇ ਬੇਣੀ ਜੀ ਦੇ ਇਸ ਸ਼ਬਦ ਵਿਚ ਜ਼ਰੂਰ ਕੋਈ ਨ ਕੋਈ ਡੂੰਘਾ ਸੰਬੰਧ ਹੋਵੇਗਾ। ਆਉ, ਵੇਖੀਏ: ੴਸਤਿਗੁਰ ਪ੍ਰਸਾਦਿ ॥ ਸਿਰੀ ਰਾਗੁ ਮਹਲਾ ਪਹਰੈ ੧ ਘਰੁ ੧ ॥ ਪਹਿਲੈ ਪਹਿਰੈ ਰੈਣਿ ਕੇ, ਵਣਜਾਰਿਆ ਮਿਤ੍ਰਾ, ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਾਮਰਜਾਦੁ ਆਇਆ ਕਲਿ ਭੀਤਰਿ ਬਾਹ
SikhNet (Spanish)Dice Beni, escuchen, oh Devotos, ¿quién ha logrado la salvación después de la muerte? (5)