ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪ ॥
raag maajh chaupade ghar 1 mahalaa 4 |
Sant Singh KhalsaRaag Maajh, Chau-Padhay, First House, Fourth Mehl:
Manmohan SinghMajh Rag, Couplets, Fourth Guru.
Manmohan Singh (Punjabi)ਰਾਗੁ ਮਾਝ, ਚਉਪਦੇ, ਚਉਥੀ ਪਾਤਸ਼ਾਹੀ।
Prof. Sahib Singhਰਾਗ ਮਾਝ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।ਪਦ ਅਰਥ ਚਉਪਦੇ = ਚਾਰ ਪਦਾਂ ਵਾਲੇ, ਚਾਰ ਬੰਦਾਂ ਵਾਲੇ ਸ਼ਬਦ।
SikhNet (Spanish)Rag Mall, Chau-Padas, Mejl Guru Ram Das, Cuarto Canal Divino.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace:
Manmohan SinghThere is but One God. True is His Name, creative His personality and Immortal His form. He is without fear without enmity, unborn and self-illumined. By the favour of the True Guru he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਬੇ-ਡਰ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Fareedkot Teekaਜੀਵ ਈਸ ਏਕ ਰੂਪੁ ਹੈਂ, 'ਓਂ' ਕਾ ਅਰਥੁ ਵ੍ਯਾਕਰਣ ਵਾਲੇ ਨਾਮੁ ਲੇਨੇ ਮਾਤ੍ਰ ਸੇ, 'ਰੱਖ੍ਯਾ ਕਰਨੇ ਵਾਲਾ' ਪਰਮੇਸ੍ਵਰੁ ਕਹਤੇ ਹੈਂ। ਸਤਿਨਾਮਾਦਿ ਵਾਕ ਕਾ ਏਹ ਅਰਥੁ ਹੈ: ਜਿਸ ਪੁਰਖ ਕੇ ਸਤ ਆਦਿਕ ਨਾਮ ਸਰੂਪ ਕੇ ਬੋਧਕ ਹੈਂ, ਵਹੀ ਪ੍ਰਮੇਸ੍ਵਰੁ ਜਗਤ ਕੇ ਜਨਮਾਦਿਕੋਂ ਕਾ ਕਰਤਾ ਨਾਮੁ ਨਮਿਤ ਕਾਰਣੁ ਹੈ।'ਨਿਰ' ਕਹੀਏ ਦੂਰ ਹੂਆ ਹੈ ਅਜ ਅਬਿਨਾਸੀ ਹੋਣੇ ਤੇ ਜਨਮ ਮਰਣਾਦਿ। 'ਭਯ' ਜਿਸ ਸੇ ਐਸਾ ਵਹੁ ਪਰਪੁਰਖੁ ਹੈ ਵਾ ਏਕ ਹੋਨੇ ਸੇ ਦੂਸਰੇ ਕੇ ਭਯ ਤੇ ਰਹਿਤ ਹੈ।ਇਸੀ ਤੇ 'ਨਿਰਵੈਰੁ' ਅਦੁਤੀ ਸਰੂਪੁ ਹੋਣੇ ਸੇ ਦੂਸਰੇ ਸਾਥ ਹੋਣੇ ਵਾਲੇ ਵੈਰ ਸੇ ਰਹਿਤ ਹੈ।ਜੋ ਏਕੁ ਹੈ ਉਸ ਕੋ ਕਿਸੀ ਕਾ ਭਯ ਨਹੀਂ ਹੈ, ਯਾਂ ਤੇ ਨਿਰਭਯ ਹੈ। ਔਰ ਉਸ ਕਾ ਕਿਸੀ ਸਾਥ ਵੈਰ ਨਹੀਂ, ਯਾਂ ਤੇ ਨਿਰਵੈਰੁ ਹੈ।'ਅਕਾਲ' ਸਭ ਕੋ ਮਾਰਨੇ ਵਾਲੇ ਕਾਲ ਸੇ ਭਿੰਨ ਹੈ। 'ਮੂਰਤਿ' ਸਰੂਪੁ ਜਿਸ ਕਾ।'ਅਜੂਨੀਸੈ' ਮਾਯਾ ਤੇ ਰਹਿਤ, ਸੁਧ ਸਰੂਪੁ, ਅਕਾਰਣ ਹੈ। ਜੋ ਗੁਰੂ ਕੀ ਕਿਰਪਾ ਸੇ ਪ੍ਰਾਪਤ ਹੋਤਾ ਹੈ ॥
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, Omnipresente, Espíritu Supremo, Creador, sin Miedo, sin Odio, Trascendente, No Encarnado, Autodeterminado, Iluminador, por la Gracia del Guru
ਹਰਿ ਹਰਿ ਨਾਮੁ; ਮੈ. ਹਰਿ ਮਨਿ ਭਾਇਆ ॥
har har naam; mai. har man bhaaeaa |
Sant Singh KhalsaThe Name of the Lord, Har, Har, is pleasing to my mind.
Manmohan SinghLord God's Name is in every way pleasing to my mind.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ, ਹਰ ਤਰ੍ਹਾਂ ਨਾਲ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਹੇ ਭਾਈ! ਹਰੀ ਜੋ ਭਗਤ ਜਨੋਂ ਕੇ ਸਰਬ ਦੁਖੋਂ ਕੇ (ਹਰਿ) ਨਾਸ ਕਰਨੇ ਵਾਲਾ ਹੈ ਤਿਸ ਕਾ ਜੋ ਹਰਿ ਨਾਮੁ ਹੈ ਸੋ, ਵਾ ਹਰਿ ਕਾਲ ਮੇਂ ਮੇਰੇ ਮਨ ਕੋ ਭਾਇਆ ਹੈ॥
Prof. Sahib Singhਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਪਰਮਾਤਮਾ ਮੈਨੂੰ ਮਨ ਵਿਚ ਪਿਆਰਾ ਲੱਗ ਰਿਹਾ ਹੈ।ਪਦ ਅਰਥ ਮੈ ਮਨਿ = ਮੇਰੇ ਮਨ ਵਿਚ।
SikhNet (Spanish)Alimento el Nombre del Señor, Jar, Jar, en mi mente,
ਵਡਭਾਗੀ; ਹਰਿ ਨਾਮੁ ਧਿਆਇਆ ॥
vaddabhaagee; har naam dhiaaeaa |
Sant Singh KhalsaBy great good fortune, I meditate on the Lord's Name.
Manmohan SinghBy the great good fortune, I have pondered over God's Name.
Manmohan Singh (Punjabi)ਪਰਮ ਚੰਗੇ ਨਸੀਬ ਦੁਆਰਾ, ਮੈਂ ਵਾਹਿਗੁਰੂ ਦੇ ਨਾਮ ਦਾ ਅਰਾਧਨ ਕੀਤਾ ਹੈ।
Fareedkot Teekaਵੱਡੇ ਭਾਗੋਂ ਸੇ ਮੈਨੇ ਹਰਿ ਨਾਮ ਕੋ ਧਿਆਇਆ ਹੈ॥
Prof. Sahib Singhਵੱਡੇ ਭਾਗਾਂ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ।ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ।
SikhNet (Spanish)y medito en Él por una muy grande fortuna. El Perfecto Guru ha logrado la perfección a través del Nombre del Señor,
ਗੁਰਿ ਪੂਰੈ. ਹਰਿ ਨਾਮ ਸਿਧਿ ਪਾਈ; ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥
gur poorai. har naam sidh paaee; ko viralaa guramat chalai jeeo |1|
Sant Singh KhalsaThe Perfect Guru has attained spiritual perfection in the Name of the Lord. How rare are those who follow the Guru's Teachings. ||1||
Manmohan SinghThe Perfect Guru has obtained perfection in God's Name. A few walk in the Guru's way.
Manmohan Singh (Punjabi)ਪੂਰਨ ਗੁਰਾਂ ਨੇ ਵਾਹਿਗੁਰੂ ਦੇ ਨਾਮ ਵਿੱਚ ਪੂਰਨਤਾ ਪਰਾਪਤ ਕੀਤੀ ਹੈ। ਕੋਈ ਟਾਵਾਂ ਹੀ ਗੁਰਾਂ ਦੇ ਰਾਹੇ ਟੁਰਦਾ ਹੈ।
Fareedkot Teekaਪੂਰਨ ਗੁਰੋਂ ਸੇ ਮੈਨੇ ਹਰਿ ਨਾਮ ਕੀ ਸਿਧੀ ਪਾਈ ਹੈ, ਭਾਵ ਨਾਮ ਕੀ ਪ੍ਰਾਪਤੀ ਹੂਈ ਹੈ, ਪਰੰਤੂ ਹੇ ਭਾਈ! ਕੋਈ ਵਿਰਲਾ ਪੁਰਸ ਹੀ ਐਸੇ ਗੁਰੋਂ ਕੀ (ਮਤਿ) ਸਿਖ੍ਯਾ ਕੇ ਅਨੁਸਾਰ ਚਲਤਾ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਦੀ ਇਹ ਸਫਲਤਾ ਮੈਂ ਪੂਰੇ ਗੁਰੂ ਦੀ ਰਾਹੀਂ ਹਾਸਲ ਕੀਤੀ ਹੈ (ਜਿਸ ਉਤੇ ਗੁਰੂ ਦੀ ਮਿਹਰ ਹੋਵੇ, ਉਸ ਨੂੰ ਇਹ ਦਾਤ ਮਿਲਦੀ ਹੈ) ਕੋਈ ਵਿਰਲਾ (ਵਡਭਾਗੀ) ਗੁਰੂ ਦੀ ਮਤਿ ਉਤੇ ਤੁਰਦਾ ਹੈ (ਤੇ ਨਾਮ ਸਿਮਰਦਾ ਹੈ) ॥੧॥ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ; ਪੂਰੇ ਗੁਰੂ ਪਾਸੋਂ। ਸਿਧਿ = ਸਫਲਤਾ। ਚਲੈ = ਤੁਰਦਾ ਹੈ ॥੧॥
SikhNet (Spanish)pero extraordinaria es la persona que sigue los pasos del Guru. (1)
ਮੈ. ਹਰਿ ਹਰਿ ਖਰਚੁ; ਲਇਆ ਬੰਨਿ ਪਲੈ ॥
mai. har har kharach; leaa ban palai |
Sant Singh KhalsaI have loaded my pack with the provisions of the Name of the Lord, Har, Har.
Manmohan SinghThe viaticum of God's Name, I have tied to my skirt.
Manmohan Singh (Punjabi)ਰੱਬ ਦੇ ਨਾਮ ਦਾ ਤੋਸਾ ਮੈਂ ਆਪਣੇ ਲੜ ਨਾਲ ਬੰਨ੍ਹ ਲਿਆ ਹੈ।
Fareedkot Teekaਮੈਨੇ ਹਰਿ ਹਰਿ ਨਾਮ ਰੂਪ ਪਲੇ ਮੇਂ ਬਾਂਧ ਲੀਆ ਹੈ, ਭਾਵ ਏਹਿ ਕਿ ਪਰਲੋਕ ਕੇ ਵਾਸਤੇ ਸੰਗ੍ਰਹ ਕੀਆ ਹੈ॥
Prof. Sahib Singh(ਪੂਰੇ ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦਾ ਨਾਮ (ਆਪਣੇ ਜੀਵਨ-ਸਫ਼ਰ ਵਾਸਤੇ) ਖ਼ਰਚ ਪੱਲੇ ਬੰਨ੍ਹ ਲਿਆ ਹੈ।
SikhNet (Spanish)He recolectado los Viáticos del Nombre el Señor para el viaje al más allá.
ਮੇਰਾ ਪ੍ਰਾਣ ਸਖਾਈ; ਸਦਾ ਨਾਲਿ ਚਲੈ ॥
meraa praan sakhaaee; sadaa naal chalai |
Sant Singh KhalsaThe Companion of my breath of life shall always be with me.
Manmohan SinghThe succourer of my soul shall ever, bear my company.
Manmohan Singh (Punjabi)ਮੇਰੀ ਜਿੰਦੜੀ ਦਾ ਸਹਾਇਕ ਸਦੀਵ ਹੀ ਮੇਰੇ ਸਾਥ ਜਾਵੇਗਾ।
Fareedkot Teekaਮੇਰਾ ਸਦਾ ਸਹਾਇਕ ਹੈ ਅਰ ਪ੍ਰਾਣ ਰੂਪ ਹੈ ਔਰ ਪ੍ਰਲੋਕ ਮੇਂ ਸਾਥ ਚਲੇਗਾ॥
Prof. Sahib Singhਇਹ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ, (ਹੁਣ ਇਹ) ਸਦਾ ਮੇਰੇ ਨਾਲ ਰਹਿੰਦਾ ਹੈ (ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ)।ਪਦ ਅਰਥ ਪ੍ਰਾਣ ਸਖਾਈ = ਜਿੰਦ ਦਾ ਸਾਥੀ।
SikhNet (Spanish)Es la Vida de mi vida, y me da Compañía por siempre.
ਗੁਰਿ ਪੂਰੈ ਹਰਿ ਨਾਮੁ ਦਿੜਾਇਆ; ਹਰਿ ਨਿਹਚਲੁ. ਹਰਿ ਧਨੁ ਪਲੈ ਜੀਉ ॥੨॥
gur poorai har naam dirraaeaa; har nihachal. har dhan palai jeeo |2|
Sant Singh KhalsaThe Perfect Guru has implanted the Lord's Name within me. I have the Imperishable Treasure of the Lord in my lap. ||2||
Manmohan SinghThe Perfect Guru has implanted God's Name (in my heart). In my lap I have imperishable wealth of God's Name.
Manmohan Singh (Punjabi)ਮੁਕੰਮਲ ਗੁਰਾਂ ਨੇ (ਮੇਰੇ ਮਨ ਅੰਦਰਂ) ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ। ਮੇਰੀ ਝੋਲੀ ਵਿੱਚ ਵਾਹਿਗੁਰੂ ਦੇ ਨਾਮ ਦੀ ਨਾਸ-ਰਹਿਤ ਦੌਲਤ ਹੈ।
Fareedkot Teekaਹੇ ਭਾਈ! ਪੂਰੇ ਗੁਰੋਂ ਨੇ ਹਰਿ ਨਾਮ (ਦ੍ਰਿੜਾਇਆ) ਨਿਹਚੇ ਕਰਾਇਆ ਹੈ, ਸੋ ਹਰਿ ਹਰਿ ਧਨੁ ਅਚਲੁ ਮੇਰੇ ਰਿਦੇ ਰੂਪੀ ਪਲੇ ਮੇਂ ਪ੍ਰਾਪਤਿ ਭਯਾ ਹੈ। ਜੀਉ ਪਦੁ ਸੰਬੋਧਨ ਹੈ॥੨॥
Prof. Sahib Singhਪੂਰੇ ਗੁਰੂ ਨੇ (ਇਹ) ਹਰਿ-ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾ ਦਿੱਤਾ ਹੈ, ਹਰਿ-ਨਾਮ ਧਨ ਮੇਰੇ ਪਾਸ ਹੁਣ ਸਦਾ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ ॥੨॥ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਨਿਹਚਲੁ = ਸਦਾ ਟਿਕੇ ਰਹਿਣ ਵਾਲਾ। ਪਲੈ = ਮੇਰੇ ਪੱਲੇ ਵਿਚ, ਮੇਰੇ ਪਾਸ ॥੨॥
SikhNet (Spanish)El Perfecto Guru me ha hecho conocedor del Nombre, y este Tesoro Eterno estará siempre conmigo. (2)
ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥
har har sajan meraa preetam raaeaa |
Sant Singh KhalsaThe Lord, Har, Har, is my Best Friend; He is my Beloved Lord King.
Manmohan SinghThe Lord God is my friend. He is my beloved Monarch.
Manmohan Singh (Punjabi)ਵਾਹਿਗੁਰੂ ਸੁਆਮੀ ਮੇਰਾ ਮਿੱਤ੍ਰ ਹੈ। ਉਹ ਮੇਰਾ ਪਿਆਰਾ ਪਾਤਸ਼ਾਹ ਹੈ।
Fareedkot Teekaਹੇ ਭਾਈ! ਪੂਰਬ ਕਾਲ ਮੇਂ ਐਸੀ ਉਮੰਗ ਭਈ ਕਿ ਹਰੀ ਰਾਜਾ ਮੇਰਾ ਮਨ ਕਾ ਸਜਨ ਔਰ ਤਨ ਕਾ ਪ੍ਯਾਰਾ ਹੈ॥
Prof. Sahib Singhਪਰਮਾਤਮਾ (ਹੀ) ਮੇਰਾ (ਅਸਲ) ਸੱਜਣ ਹੈ, ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਿਸ਼ਾਹ ਹੈ, ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ।ਪਦ ਅਰਥ ਰਾਇਆ = ਪਾਤਿਸ਼ਾਹ।
SikhNet (Spanish)Mi Señor es mi Amigo, mi Bienamado y mi Rey.
ਕੋਈ ਆਣਿ ਮਿਲਾਵੈ; ਮੇਰੇ ਪ੍ਰਾਣ ਜੀਵਾਇਆ ॥
koee aan milaavai; mere praan jeevaaeaa |
Sant Singh KhalsaIf only someone would come and introduce me to Him, the Rejuvenator of my breath of life.
Manmohan SinghLet some one come and introduce me to God, the Rejuvenator of my very life.
Manmohan Singh (Punjabi)ਕੋਈ ਜਣਾ ਆ ਕੇ ਮੈਨੂੰ ਮੇਰੀ ਜਿੰਦੜੀ ਨੂੰ ਸੁਰਜੀਤ ਕਰਨ ਵਾਲੇ ਵਾਹਿਗੁਰੂ ਨਾਲ ਮਿਲਾ ਦੇਵੇ।
Fareedkot Teekaਜੋ ਕੋਈ ਮੁਝ ਕੋ ਹਰੀ ਆਣ ਕਰ ਕੇ ਮਿਲਾਵੇ ਸੋ ਮੇਰੇ ਪ੍ਰਾਣੋਂ ਕੋ ਜੀਵਤੇ ਕਰੇ॥
Prof. Sahib Singh(ਮੇਰੀ ਹਰ ਵੇਲੇ ਤਾਂਘ ਹੈ ਕਿ) ਕੋਈ (ਗੁਰਮੁਖ ਉਹ ਪ੍ਰੀਤਮ) ਲਿਆ ਕੇ ਮੈਨੂੰ ਮਿਲਾ ਦੇਵੇ।ਪਦ ਅਰਥ ਆਣਿ = ਲਿਆ ਕੇ। ਪ੍ਰਾਣ ਜੀਵਾਇਆ = ਜਿੰਦ ਦੇਣ ਵਾਲਾ, ਆਤਮਕ ਜੀਵਨ ਦੇਣ ਵਾਲਾ।
SikhNet (Spanish)¿Quién es la persona que me puede llevar hasta mi Señor y renovar mi vida?
ਹਉ ਰਹਿ. ਨ ਸਕਾ, ਬਿਨੁ ਦੇਖੇ ਪ੍ਰੀਤਮਾ; ਮੈ. ਨੀਰੁ ਵਹੇ ਵਹਿ ਚਲੈ ਜੀਉ ॥੩॥
hau reh. na sakaa, bin dekhe preetamaa; mai. neer vahe veh chalai jeeo |3|
Sant Singh KhalsaI cannot survive without seeing my Beloved. My eyes are welling up with tears. ||3||
Manmohan SinghI cannot live without seeing my Darling. The tears are profusely falling down my eyes.
Manmohan Singh (Punjabi)ਮੈਂ ਆਪਣੇ ਦਿਲਬਰ ਨੂੰ ਵੇਖਣ ਦੇ ਬਗੈਰ ਬਚ ਨਹੀਂ ਸਕਦਾ। ਮੇਰਿਆਂ ਨੈਣਾਂ ਵਿਚੋਂ ਹੰਝੂ ਛਮਾਛਮ ਵਰਸ ਰਹੇ ਹਨ।
Fareedkot Teekaਪ੍ਰੀਤਮ ਗੁਰੋਂ ਕੇ ਦੇਖੇ ਬਿਨਾਂ ਮੈਂ ਰਹਿ ਨਹੀਂ ਸਕਤਾ, ਯਾਂ ਤੇ ਪ੍ਰੇਮ ਕਰ ਕੇ ਨੇਤ੍ਰੋਂ ਸੇ ਨੀਰ ਕੇ (ਵਹੇ) ਵਾਹੇ ਅਰਥਾਤ ਨਾਲੇ ਵਗੇ ਚਲੇ ਜਾਤੇ ਹੈਂ॥੩॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਤੇਰੇ ਵਿਛੋੜੇ ਵਿਚ ਮੇਰੀਆਂ ਅੱਖਾਂ ਵਿਚੋਂ ਬਿਰਹੋਂ ਦਾ) ਪਾਣੀ ਇਕ-ਸਾਰ ਚੱਲ ਪੈਂਦਾ ਹੈ ॥੩॥ਪਦ ਅਰਥ ਹਉ = ਮੈਂ। ਪ੍ਰੀਤਮ = ਹੇ ਪ੍ਰੀਤਮ! ਨੀਰੁ = ਪਾਣੀ, ਅੱਖਾਂ ਵਿਚੋਂ ਪਾਣੀ। ਵਹੇ ਵਹਿ ਚਲੈ = ਵਗਦਾ ਜਾ ਰਿਹਾ ਹੈ ॥੩॥
SikhNet (Spanish)No puedo estar un momento sin ver a mi Amor, y mis ojos se llenan de lágrimas. (3)
ਸਤਿਗੁਰੁ ਮਿਤ੍ਰੁ; ਮੇਰਾ ਬਾਲ ਸਖਾਈ ॥
satigur mitru; meraa baal sakhaaee |
Sant Singh KhalsaMy Friend, the True Guru, has been my Best Friend since I was very young.
Manmohan SinghMy friendly True Guru is my infantine intimate.
Manmohan Singh (Punjabi)ਮੇਰਾ ਯਾਰ ਸੱਚਾ ਗੁਰੂ ਮੇਰਾ ਬਚਪਨ ਦਾ ਬੇਲੀ ਹੈ।
Fareedkot Teekaਸਤਿਗੁਰੂ ਮੇਰਾ ਮਿਤ੍ਰ ਬਾਲ ਅਵਸਥਾ ਕਾ (ਸਖਾਈ) ਸਹਾਇਤਾ ਕਰਨੇ ਵਾਲਾ ਹੈ, ਭਾਵ ਏਹਿ ਜਗ੍ਯਾਸੂ ਜਨੋਂ ਕੋ ਪ੍ਰਥਮ ਅਗਯਾਤ ਅਵਸਥਾ ਹੋਤੀ ਹੈ ਤਿਸ ਕਾ ਨਾਮ ਭੀ ਬਾਲ ਹੈ। ਸੋ ਐਸੀ ਬਾਲ ਅਵਸਥਾ ਮੇਂ ਸਤਿਗੁਰੂ ਮੇਰੀ ਸਹਾਇਤਾ ਕਰਨੇ ਵਾਲਾ ਹੈ॥
Prof. Sahib Singhਹੇ ਮੇਰੀ ਮਾਂ! ਗੁਰੂ ਮੇਰਾ (ਅਜੇਹਾ) ਮਿਤ੍ਰ ਹੈ (ਜਿਵੇਂ) ਬਚਪਨ ਦਾ ਸਾਥੀ ਹੈ।ਪਦ ਅਰਥ ਬਾਲ ਸਖਾਈ = ਬਾਲ-ਉਮਰ ਦਾ ਸਾਥੀ, ਬਚਪਨ ਦਾ ਸਾਥੀ।
SikhNet (Spanish)Desde niño, el Verdadero Guru es mi Único Amigo;
ਹਉ ਰਹਿ. ਨ ਸਕਾ; ਬਿਨੁ ਦੇਖੇ ਮੇਰੀ ਮਾਈ ॥
hau reh. na sakaa; bin dekhe meree maaee |
Sant Singh KhalsaI cannot survive without seeing Him, O my mother!
Manmohan SinghI cannot sustain life without a sight of him, O my mother!
Manmohan Singh (Punjabi)ਮੈਂ ਉਸ ਦੇ ਦੀਦਾਰ ਤੋਂ ਵਾਂਝਿਆ ਹੋਇਆ ਜੀਉਂਦਾ ਨਹੀਂ ਰਹਿ ਸਕਦਾ, ਹੇ ਮੇਰੀ ਅੰਮੜੀਏ!
Fareedkot Teeka(ਮੇਰੀ ਮਾਈ) ਹੇ ਸੰਤ ਜਨੋਂ! ਮੈਂ ਬਿਨਾ ਦੇਖਨੇ ਸੇ ਰਹਿ ਨਹੀਂ ਸਕਤਾ। ਈਹਾਂ ਮਾਈ ਪਦੁ ਸੰਤ ਜਨੋਂ ਕਾ ਸੰਬੋਧਨ ਹੈ॥
Prof. Sahib Singhਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਮੈਨੂੰ ਧੀਰਜ ਨਹੀਂ ਆਉਂਦੀ)।ਪਦ ਅਰਥ ਮਾਇ = ਹੇ ਮਾਂ!
SikhNet (Spanish)no puedo estar sin verlo.
ਹਰਿ ਜੀਉ ਕ੍ਰਿਪਾ ਕਰਹੁ. ਗੁਰੁ ਮੇਲਹੁ; ਜਨ ਨਾਨਕ. ਹਰਿ ਧਨੁ ਪਲੈ ਜੀਉ ॥੪॥੧॥
har jeeo kripaa karahu. gur melahu; jan naanak. har dhan palai jeeo |4|1|
Sant Singh KhalsaO Dear Lord, please show Mercy to me, that I may meet the Guru. Servant Nanak gathers the Wealth of the Lord's Name in his lap. ||4||1||
Manmohan SinghO venerable God! show mercy and cause me to meet the Guru. From his slave Nanak shall gather the wealth of God's Name, in his lap.
Manmohan Singh (Punjabi)ਹੇ ਮਾਣਨੀਯ ਵਾਹਿਗੁਰੂ! ਰਹਿਮਤ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਨ੍ਹਾਂ ਪਾਸੋਂ ਗੋਲਾ ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਆਪਣੀ ਝੋਲੀ ਵਿੱਚ ਇਕੱਤਰ ਕਰ ਲਵੇਗਾ।
Fareedkot Teekaਸੀ੍ਰ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਜਗ੍ਯਾਸੀ ਜਨੋਂ ਕੋ ਐਸੀ ਬੇਨਤੀ ਕਰਨੀ ਯੋਗ੍ਯ ਹੈ ਕਿ ਹੇ ਹਰਿ ਜੀਉ ਅਪਨੀ ਕਿਰਪਾ ਕਰ ਕੇ ਗੁਰੋਂ ਕੋ ਮਿਲਾਵਹੁ, ਤਬ ਹਰਿ ਨਾਮੁ ਧਨੁ ਅੰਤਹਕਰਣ ਰੂਪੀ ਪਲੇ ਮੇਂ ਪ੍ਰਾਪਤਿ ਹੋਵੇਗਾ॥੪॥੧॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਪ੍ਰਭੂ ਜੀ! ਜਿਸ ਉਤੇ ਤੁਸੀ ਕਿਰਪਾ ਕਰਦੇ ਹੋ, ਉਸ ਨੂੰ ਗੁਰੂ ਮਿਲਾਂਦੇ ਹੋ, ਤੇ ਉਸ ਦੇ ਪੱਲੇ ਹਰਿ-ਨਾਮ ਧਨ ਇਕੱਠਾ ਹੋ ਜਾਂਦਾ ਹੈ ॥੪॥੧॥ਪਦ ਅਰਥ ਹਰਿ ਜੀਉ = ਹੇ ਹਰਿ ਜੀ! ਕਰਹੁ = ਕਰਦੇ ਹੋ। ਮੇਲਹੁ = ਤੁਸੀਂ ਮੇਲਦੇ ਹੋ ॥੪॥
SikhNet (Spanish)Oh Señor, muéstrame Tu Misericordia y llévame al Guru para que a través de Él pueda entender el Nombre. (4-1)