ੴ

ਸਿੱਖਬਾਣੀ · SikhBani

ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥

sarab jeea sir lekh dhuraahoo bin lekhai nahee koee jeeo
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 598, 599 · 13 lines
Translations

ਸੋਰਠਿ ਮਹਲਾ ੧ ॥

soratth mahalaa 1 | Ang 598

Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.

ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ. ਨਹੀ ਕੋਈ ਜੀਉ ॥

sarab jeea sir lekh dhuraahoo; bin lekhai. nahee koee jeeo | Ang 598

Sant Singh KhalsaDestiny, pre-ordained by the Lord, looms over the heads of all beings; no one is without this pre-ordained destiny.
Manmohan SinghOver the head of all the beings is the Lord's writ, there is none over whom this writ is not.
Manmohan Singh (Punjabi)ਸਾਰੇ ਜੀਵਾਂ ਦੇ ਸਿਰ ਉਤੇ ਸੁਆਮੀ ਦੀ ਲਿਖਤਾਕਾਰ ਹੈ। ਕੋਈ ਭੀ ਐਸਾ ਨਹੀਂ ਜਿਸ ਉਤੇ ਇਹ ਲਿਖਤਾਕਾਰ ਨਹੀਂ।
Fareedkot Teekaਜਿਤਨੇ ਜੀਵ ਹੈਂ ਸਭ ਕੇ ਮਸਤਕ ਪਰ ਬਿਧਾਤਾ ਨੇ ਸੁਭਾਸੁਭ ਲੇਖ (ਧੁਰਾਹੂ) ਆਦਿ ਸੇ ਹੀ ਲਿਖਾ ਹੈ, ਐਸਾ ਕੋਈ ਜੀਵ ਨਹੀਂ ਹੈ, ਜੋ ਲੇਖ ਸੇ ਬਿਨਾਂ ਹੋਵੈ॥
Prof. Sahib Singhਧੁਰੋਂ (ਪਰਮਾਤਮਾ ਦੀ ਰਜ਼ਾ ਅਨੁਸਾਰ) ਹੀ ਸਭ ਜੀਵਾਂ ਦੇ ਮੱਥੇ ਉਤੇ (ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ (ਉੱਕਰਿਆ ਪਿਆ) ਹੈ। ਕੋਈ ਜੀਵ ਐਸਾ ਨਹੀਂ ਹੈ ਜਿਸ ਉਤੇ ਇਸ ਲੇਖ ਦਾ ਪ੍ਰਭਾਵ ਨਾਹ ਹੋਵੇ।

ਪਦ ਅਰਥ ਸਿਰਿ = ਸਿਰ ਉਤੇ। ਧੁਰਾਹੂ = ਧੁਰ ਤੋਂ ਹੀ। ਅਲੇਖੁ = ਜਿਸ ਉਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰਭਾਵ ਨਹੀਂ {ਅ-ਲੇਖੁ}।

SikhNet (Spanish)Sin excepción todos estamos sujetos a la Voluntad del Señor; pero el Señor no se sujeta de nadie. Él se manifiesta libremente en toda

ਆਪਿ ਅਲੇਖੁ. ਕੁਦਰਤਿ ਕਰਿ ਦੇਖੈ; ਹੁਕਮਿ ਚਲਾਏ ਸੋਈ ਜੀਉ ॥੧॥

aap alekh. kudarat kar dekhai; hukam chalaae soee jeeo |1| Ang 598

Sant Singh KhalsaOnly He Himself is beyond destiny; creating the creation by His creative power, He beholds it, and causes His Command to be followed. ||1||
Manmohan SinghHe Himself is without a writ. Creating the creation, the Lord beholds it and Himself, causes His writ to be executed.
Manmohan Singh (Punjabi)ਉਹ ਖੁਦ ਲਿਖਤ ਦੇ ਬਗੈਰ ਹੈ। ਰਚਨਾ ਨੂੰ ਰੱਚ ਕੇ, ਉਹ ਇਸ ਨੂੰ ਵੇਖਦਾ ਹੈ ਅਤੇ ਆਪ ਹੀ ਆਪਣੀ ਰਜ਼ਾ ਦੀ ਪਾਲਣਾ ਕਰਾਉਂਦਾ ਹੈ।
Fareedkot Teekaਹਰੀ ਆਪ ਲੇਖ ਸੇ ਰਹਿਤ ਹੈ ਅਰ ਅਪਨੀ ਸ਼ਕਤੀ ਦੁਆਰੇ ਰਚ ਕੇ ਦੇਖ ਰਹਾ ਹੈ, ਪੁਨਾ ਸੋਈ ਸਭ ਕੋ ਅਪਨੇ ਹੁਕਮ ਮੇਂ ਚਲਾਇ ਰਹਾ ਹੈ॥੧॥
Prof. Sahib Singhਸਿਰਫ਼ ਪਰਮਾਤਮਾ ਆਪ ਇਸ (ਕਰਮ-) ਲੇਖ ਤੋਂ ਸੁਤੰਤ੍ਰ ਹੈ ਜੋ ਇਸ ਕੁਦਰਤਿ ਨੂੰ ਰਚ ਕੇ ਇਸ ਦੀ ਸੰਭਾਲ ਕਰਦਾ ਹੈ, ਤੇ ਆਪਣੇ ਹੁਕਮ ਵਿਚ (ਜਗਤ-ਕਾਰ) ਚਲਾ ਰਿਹਾ ਹੈ ॥੧॥

ਪਦ ਅਰਥ ਕਰਿ = ਪੈਦਾ ਕਰ ਕੇ, ਬਣਾ ਕੇ। ਦੇਖੈ = ਸੰਭਾਲ ਕਰਦਾ ਹੈ। ਸੋਈ = ਉਹ ਆਪ ਹੀ ॥੧॥

SikhNet (Spanish)Su Creación y tan sólo Su Decreto rige. (1)

ਮਨ ਰੇ ਰਾਮ ਜਪਹੁ; ਸੁਖੁ ਹੋਈ ॥

man re raam japahu; sukh hoee | Ang 598

Sant Singh KhalsaO mind, chant the Name of the Lord, and be at peace.
Manmohan SinghO man, meditate thou on the Lord, that. thou may gather peace.
Manmohan Singh (Punjabi)ਹੇ ਬੰਦੇ! ਤੂੰ ਸੁਆਮੀ ਦਾ ਸਿਮਰਨ ਕਰ, ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ।
Fareedkot Teekaਹੇ ਮਨ! ਰਾਮ ਨਾਮ ਕੋ ਜਪੋ, ਤਬ ਤੁਝਕੋ ਸੁਖ ਪਰਾਪਤਿ ਹੋਇਗਾ॥
Prof. Sahib Singhਹੇ ਮੇਰੇ ਮਨ! ਸਦਾ ਰਾਮ (ਪ੍ਰਭੂ) ਦਾ ਨਾਮ ਜਪੋ, (ਨਾਮ ਜਪਣ ਨਾਲ) ਆਤਮਕ ਸੁਖ ਮਿਲੇਗਾ।
SikhNet (Spanish)Oh mente, habita en el Nombre del Señor y obtén el Éxtasis.

ਅਹਿਨਿਸਿ ਗੁਰ ਕੇ ਚਰਨ ਸਰੇਵਹੁ; ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥

ahinis gur ke charan sarevahu; har daataa bhugataa soee | rahaau | Ang 598

Sant Singh KhalsaDay and night, serve at the Guru's feet; the Lord is the Giver, and the Enjoyer. ||Pause||
Manmohan SinghDay and night serve thou the feet of the Guru to know that Thee Lord Himself is the giver and the enjoyer. Pause.
Manmohan Singh (Punjabi)ਦਿਹੂੰ ਰੈਣ ਤੂੰ ਰੱਬ-ਰੂਪ ਗੁਰੂ ਦੇ ਪੈਰਾਂ ਦੀ ਸੇਵਾ ਕਰ। ਤਾਂ ਜੋ ਤੂੰ ਜਾਣ ਸਕੇ ਕਿ ਵਾਹਿਗੁਰੂ ਆਪ ਹੀ ਦੇਣ ਵਾਲਾ ਅਤੇ ਭੋਗਣਹਾਰ ਹੈ। ਠਹਿਰਾਉ।
Fareedkot Teekaਤਾਂ ਤੇ ਰਾਤ੍ਰ ਦਿਨ ਗੁਰੋਂ ਕੇ ਚਰਨਾਰ ਬਿੰਦ ਕੀ ਸੇਵਾ ਕਰੋ, ਸੋਈ ਹਰਿ ਕਾ ਰੂਪ ਹੈ ਅਰੁ ਸੋ ਆਪ ਹੀ ਦਾਤਾ ਔਰ ਆਪ ਹੀ ਭੋਗਤਾ ਹੈ॥ ਰਹਾਉ ॥
Prof. Sahib Singhਦਿਨ ਰਾਤ ਉਸ ਸਭ ਤੋਂ ਵੱਡੇ ਮਾਲਕ ਦੇ ਚਰਨਾਂ ਦਾ ਧਿਆਨ ਧਰੋ, ਉਹ ਹਰੀ (ਆਪ ਹੀ ਸਭ ਜੀਵਾਂ ਨੂੰ ਦਾਤਾਂ) ਦੇਣ ਵਾਲਾ ਹੈ, (ਆਪ ਹੀ ਸਭ ਵਿਚ ਵਿਆਪਕ ਹੋ ਕੇ) ਭੋਗਣ ਵਾਲਾ ਹੈ। ਰਹਾਉ॥

ਪਦ ਅਰਥ ਅਹਿਨਿਸਿ = ਦਿਨ-ਰਾਤ (ਅਹਿ = ਦਿਨ। ਨਿਸਿ = ਰਾਤ)। ਸਰੇਵਹੁ = ਸੇਵਾ ਕਰੋ। ਭੁਗਤਾ = ਭੋਗਣ ਵਾਲਾ। ਗੁਰ = ਸਭ ਤੋਂ ਵੱਡਾ ਮਾਲਕ ॥ ਰਹਾਉ॥

SikhNet (Spanish)Sirve siempre a los Pies del Guru y sabe que el Señor Mismo es el Dador y Quien dispone todo. (Pausa)

ਜੋ ਅੰਤਰਿ ਸੋ ਬਾਹਰਿ ਦੇਖਹੁ; ਅਵਰੁ ਨ ਦੂਜਾ ਕੋਈ ਜੀਉ ॥

jo antar so baahar dekhahu; avar na doojaa koee jeeo | Ang 599

Sant Singh KhalsaHe is within - see Him outside as well; there is no one, other than Him.
Manmohan SinghHe, who is within, see him without as well, as without Him there is not another's second.
Manmohan Singh (Punjabi)ਜਿਹੜਾ ਅੰਦਰ ਹੈ, ਉਸ ਨੂੰ ਬਾਹਰ ਭੀ ਵੇਖ ਕਿਉਂਕਿ ਉਸ ਦੇ ਬਗੈਰ ਹੋਰ ਦੂਸਰਾ ਕੋਈ ਨਹੀਂ।
Fareedkot Teekaਜੋ ਪਰਮਾਤਮਾ ਸਰੀਰ ਕੇ ਅੰਤਰ ਹੈ, ਸੋਈ ਬਾਹਰ, ਭਾਵ ਬ੍ਰਹਮੰਡ ਮੇਂ ਦੇਖੋ, ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singh(ਹੇ ਮੇਰੇ ਮਨ!) ਜੇਹੜਾ ਪ੍ਰਭੂ ਤੇਰੇ ਅੰਦਰ ਵੱਸ ਰਿਹਾ ਹੈ ਉਸ ਨੂੰ ਬਾਹਰ (ਸਾਰੀ ਕੁਦਰਤਿ ਵਿਚ) ਵੇਖ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।
SikhNet (Spanish)Él está dentro y afuera de nosotros; no existe nada sin Él.

ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ; ਘਟਿ ਘਟਿ ਜੋਤਿ ਸਮੋਈ ਜੀਉ ॥੨॥

guramukh ek drisatt kar dekhahu; ghatt ghatt jot samoee jeeo |2| Ang 599

Sant Singh KhalsaAs Gurmukh, look upon all with the single eye of equality; in each and every heart, the Divine Light is contained. ||2||
Manmohan SinghBy Guru's grace, see thou all with the same one eye, as in every heart, the Lord's light is contained.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸਾਰਿਆਂ ਨੂੰ ਉਸੇ ਇੱਕ ਅੱਖ ਨਾਲ ਵੇਖ, ਕਿਉਂਕਿ ਹਰ ਦਿਲ ਵਿੱਚ ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ ਹੈ।
Fareedkot Teekaਜਿਸ ਨੇ ਅਪਨੀ ਜੋਤਿ ਘਟਿ ਘਟਿ ਮੇਂ (ਸਮੋਈ) ਮਿਲਾਈ ਹੈ ਗੁਰੂ ਦੁਆਰੇ ਤਿਸ ਕੋ ਦ੍ਰਿਸਟੀ ਕਰ ਏਕ ਅਦ੍ਵੈਤ ਦੇਖੋ॥੨॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਇੱਕ ਨੂੰ ਵੇਖਣ ਵਾਲੀ ਨਜ਼ਰ ਬਣਾ (ਫਿਰ ਤੈਨੂੰ ਦਿੱਸ ਪਏਗਾ ਕਿ) ਹਰੇਕ ਸਰੀਰ ਵਿਚ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ। ਏਕ ਦ੍ਰਿਸਟਿ = ਇਕ ਪ੍ਰਭੂ ਨੂੰ ਹੀ ਵੇਖਣ ਵਾਲੀ ਨਜ਼ਰ। ਕਰਿ = ਬਣਾ ਕੇ। ਸਮੋਈ = ਸਮਾਈ, ਮੌਜੂਦ ॥੨॥

SikhNet (Spanish)Mira Gurmukj, ve, por la Gracia del Guru, que ante Dios todos somos iguales, porque en todos y en cada uno está la Luz Divina del Señor. (2)

ਚਲਤੌ ਠਾਕਿ ਰਖਹੁ ਘਰਿ ਅਪਨੈ; ਗੁਰ ਮਿਲਿਐ ਇਹ ਮਤਿ ਹੋਈ ਜੀਉ ॥

chalatau tthaak rakhahu ghar apanai; gur miliai ih mat hoee jeeo | Ang 599

Sant Singh KhalsaRestrain your fickle mind, and keep it steady within its own home; meeting the Guru, this understanding is obtained.
Manmohan SinghRestrain and keep in its home the mercurial mind. Meeting the Guru, this understanding is attained.
Manmohan Singh (Punjabi)ਚੰਚਲ ਮਨ ਨੂੰ ਵਰਜ ਕੇ ਆਪਦੇ ਹਿਰਦੇ-ਘਰ ਵਿੱਚ ਰੱਖ। ਗੁਰਾਂ ਨੂੰ ਮਿਲਣ ਦੁਆਰਾ ਇਹ ਸਮਝ ਪ੍ਰਾਪਤ ਹੁੰਦੀ ਹੈ।
Fareedkot Teekaਇਸ ਚਲਾਇਮਾਨ ਮਨ ਕੋ (ਘਰਿ) ਅਪਨੇ ਸਰੂਪ ਮੇਂ (ਠਾਕਿ) ਇਸਥਿਤ ਕਰ ਰਾਖੋ, ਜੋ ਗੁਰੋਂ ਸੇ ਮਿਲੇ ਹੈਂ ਤਿਨ ਕੀ ਯਹ ਮਤ ਹੋਈ ਹੈ; ਵਾ ਗੁਰੋਂ ਕੇ ਮਿਲਨੇ ਤੇ ਇਹੁ ਮਤਿ ਅਦ੍ਵੈਤ ਭਾਵਨਾ ਵਾਲੀ ਬੁਧੀ ਪ੍ਰਾਪਤਿ ਹੋਤੀ ਹੈ॥
Prof. Sahib Singhਇਸ (ਬਾਹਰ) ਭਟਕਦੇ (ਮਨ) ਨੂੰ ਰੋਕ ਕੇ ਆਪਣੇ ਅੰਦਰ (ਵੱਸਦੇ ਪ੍ਰਭੂ ਵਿਚ) ਹੀ ਟਿਕਾ ਰੱਖ। ਪਰ ਗੁਰੂ ਨੂੰ ਮਿਲਿਆਂ ਹੀ ਇਹ ਅਕਲ ਆਉਂਦੀ ਹੈ।

ਪਦ ਅਰਥ ਚਲਤੌ = ਭਟਕਦੇ (ਮਨ) ਨੂੰ। ਠਾਕਿ = ਰੋਕ ਕੇ। ਘਰਿ = ਘਰ ਵਿਚ। ਮਤਿ = ਅਕਲ।

SikhNet (Spanish)Encontrando al Divino Guru, recibe la Instrucción para que tu mente mercurial permanezca en su propia casa y puedas ver al Señor

ਦੇਖਿ ਅਦ੍ਰਿਸਟੁ ਰਹਉ ਬਿਸਮਾਦੀ; ਦੁਖੁ ਬਿਸਰੈ. ਸੁਖੁ ਹੋਈ ਜੀਉ ॥੩॥

dekh adrisatt rhau bisamaadee; dukh bisarai. sukh hoee jeeo |3| Ang 599

Sant Singh KhalsaSeeing the unseen Lord, you shall be amazed and delighted; forgetting your pain, you shall be at peace. ||3||
Manmohan SinghSeeing the unseeable Lord, thou shalt be wonder-struck and then forgetting thy misery, thou shalt gather peace.
Manmohan Singh (Punjabi)ਅਣਡਿੱਠ ਸੁਆਮੀ ਨੂੰ ਵੇਖ ਕੇ ਤੂੰ ਚਕ੍ਰਿਤ ਹੋ ਜਾਵੇਗਾ ਅਤੇ ਤਦ ਆਪਣੇ ਕਲੇਸ਼ ਨੂੰ ਭੁਲਾ ਕੇ ਤੂੰ ਆਰਾਮ ਪਾ ਲਵੇਗਾ।
Fareedkot Teeka(ਅਦ੍ਰਿਸਟੁ) ਜੋ ਕਿਸੀ ਕੋ ਦਿਖਲਾਈ ਨਹੀਂ ਪੜਤਾ ਐਸੇ ਪਰਮਾਤਮਾ ਕੋ ਸਰਬ ਮੇਂ ਪੂਰਣ ਦੇਖ ਕਰ ਕੇ ਆਪ ਹੀ (ਬਿਸਮਾਦੀ) ਅਸਚਰਜ ਰੂਪ ਹੋਇ ਰਹੋ, ਹੇ ਮਨ! ਤਬ ਦੁਖ ਬਿਸਰੈਗਾ ਅਰ ਸੁਖੁ ਪ੍ਰਪਤਿ ਹੋਵੈਗਾ॥੩॥
Prof. Sahib Singhਮੈਂ ਤਾਂ (ਗੁਰੂ ਦੀ ਕਿਰਪਾ ਨਾਲ) ਉਸ ਅਦ੍ਰਿਸ਼ਟ ਪ੍ਰਭੂ ਨੂੰ (ਸਭ ਵਿਚ ਵੱਸਦਾ) ਵੇਖ ਕੇ ਵਿਸਮਾਦ ਅਵਸਥਾ ਵਿਚ ਅੱਪੜ ਜਾਂਦਾ ਹਾਂ। (ਜੇਹੜਾ ਭੀ ਇਹ ਦੀਦਾਰ ਕਰਦਾ ਹੈ, ਉਸ ਦਾ) ਦੁੱਖ ਮਿਟ ਜਾਂਦਾ ਹੈ ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ ॥੩॥

ਪਦ ਅਰਥ ਰਹਉ = ਮੈਂ ਰਹਿੰਦਾ ਹਾਂ। ਬਿਸਮਾਦੀ = ਹੈਰਾਨ, ਵਿਸਮਾਦ ਅਵਸਥਾ ਵਿਚ ॥੩॥

SikhNet (Spanish)Invisible envuelto en Su Maravilla, y deshaciéndote de tus aflicciones, habites en Éxtasis. (3)

ਪੀਵਹੁ ਅਪਿਉ ਪਰਮ ਸੁਖੁ ਪਾਈਐ; ਨਿਜ ਘਰਿ ਵਾਸਾ ਹੋਈ ਜੀਉ ॥

peevahu apiau param sukh paaeeai; nij ghar vaasaa hoee jeeo | Ang 599

Sant Singh KhalsaDrinking in the ambrosial nectar, you shall attain the highest bliss, and dwell within the home of your own self.
Manmohan SinghQuaffing ambrosia, thou shalt attain supreme bliss and abide in thy own home (self).
Manmohan Singh (Punjabi)ਅੰਮ੍ਰਿਤ ਨੂੰ ਪਾਨ ਕਰਕੇ, ਤੂੰ ਮਹਾਨ ਖੁਸ਼ੀ ਪਾ ਲਵੇਗਾ ਅਤੇ ਆਪਣੇ ਨਿੱਜ ਦੇ ਧਾਮ ਅੰਦਰ ਵਸੇਗਾ।
Fareedkot Teekaਜਬ ਨਾਮ ਰੂਪੀ (ਅਪਿਉ) ਅੰਮ੍ਰਿਤ ਕੋ ਪਾਨ ਕਰੋਗੇ ਤਬ ਸਰੂਪ ਮੇਂ (ਵਾਸਾ) ਨਿਵਾਸ ਹੋਵੈਗਾ, ਪੁਨਾ ਪਰਮ ਸੁਖ, ਭਾਵ ਆਤਮ ਸੁਖ ਪਾਈਐਗਾ॥
Prof. Sahib Singhਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਉ, (ਇਹ ਨਾਮ-ਰਸ ਪੀਤਿਆਂ) ਸਭ ਤੋਂ ਉੱਚਾ ਆਤਮਕ ਆਨੰਦ ਮਿਲਦਾ ਹੈ, ਅਤੇ ਆਪਣੇ ਘਰ ਵਿਚ ਟਿਕਾਣਾ ਹੋ ਜਾਂਦਾ ਹੈ (ਭਾਵ, ਸੁਖਾਂ ਦੀ ਖ਼ਾਤਰ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।

ਪਦ ਅਰਥ ਅਪਿਉ = ਅੰਮ੍ਰਿਤ, ਅਟੱਲ ਆਤਮਕ ਜੀਵਨ ਦੇਣ ਵਾਲਾ ਰਸ। ਪਾਈਐ = ਪਾ ਲਈਦਾ ਹੈ। ਨਿਜ ਘਰਿ = ਆਪਣੇ ਘਰ ਵਿਚ।

SikhNet (Spanish)Si bebes el Néctar del Señor y logras el Éxtasis Supremo, habitarás en tu Ser,

ਜਨਮ ਮਰਣ ਭਵ ਭੰਜਨੁ ਗਾਈਐ; ਪੁਨਰਪਿ ਜਨਮੁ. ਨ ਹੋਈ ਜੀਉ ॥੪॥

janam maran bhav bhanjan gaaeeai; punarap janam. na hoee jeeo |4| Ang 599

Sant Singh KhalsaSo sing the Praises of the Lord, the Destroyer of the fear of birth and death, and you shall not be reincarnated again. ||4||
Manmohan SinghSing thou the praise of the Destroyer of the dread of birth and death and thou shalt not be born again.
Manmohan Singh (Punjabi)ਤੂੰ ਜੰਮਣ ਤੇ ਮਰਣ ਦੇ ਡਰ ਦੇ ਨਾਸ ਕਰਨ ਵਾਲੇ ਦਾ ਜੱਸ ਗਾਇਨ ਕਰ ਅਤੇ ਤੂੰ ਮੁੜ ਕੇ ਜਨਮ ਨਹੀਂ ਧਾਰੇਗਾ।
Fareedkot Teekaਜਨਮ ਮਰਨ ਕੇ ਭਯ ਕੇ ਦੂਰ ਕਰਨੇਹਾਰਾ ਅਕਾਲ ਪੁਰਖ ਜਬ ਗਾਈਐਗਾ, ਭਾਵ ਗਾਇਨ ਕਰੇਗਾ ਤਬ (ਪੁਨਰਪਿ) ਨਿਹਚੇ ਕਰ ਫੇਰ ਤੇਰੇ ਕੋ ਜਨਮੁ ਨਹੀਂ ਹੋਇਗਾ, ਪਰ ਤੂੰ ਐਸੇ ਹੰਗ੍ਰਹ ਉਪਾਸਨਾ ਕਰੁ॥੪॥
Prof. Sahib Singhਜਨਮ ਮਰਨ ਦਾ ਚੱਕ੍ਰ ਨਾਸ ਕਰਨ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, (ਇਸ ਤਰ੍ਹਾਂ) ਮੁੜ ਮੁੜ ਜਨਮ (ਮਰਨ) ਨਹੀਂ ਹੁੰਦਾ ॥੪॥

ਪਦ ਅਰਥ ਜਨਮ ਮਰਨ ਭਵ ਭੰਜਨੁ = ਉਹ ਪ੍ਰਭੂ ਜੋ ਜਨਮ ਮਰਨ ਨਾਸ ਕਰਨ ਵਾਲਾ ਹੈ, ਜੋ ਸੰਸਾਰ-ਚੱਕ੍ਰ ਨਾਸ ਕਰਨ ਵਾਲਾ ਹੈ। ਪੁਨਰਪਿ = {ਪੁਨਹ ਅਪਿ। ਪੁਨਹ = ਮੁੜ। ਅਪਿ = ਭੀ।} ਮੁੜ ਮੁੜ ॥੪॥

SikhNet (Spanish)Cantándole siempre a Quien destruye tus miedos, y no nacerás otra vez para luego morir. (4)

ਤਤੁ ਨਿਰੰਜਨੁ ਜੋਤਿ ਸਬਾਈ; ਸੋਹੰ. ਭੇਦੁ ਨ ਕੋਈ ਜੀਉ ॥

tat niranjan jot sabaaee; sohan. bhed na koee jeeo | Ang 599

Sant Singh KhalsaThe essence, the immaculate Lord, the Light of all - I am He and He is me - there is no difference between us.
Manmohan SinghThe light of the Immaculate Lord, the essence of everything, is pervading all. I am He and there is no difference.
Manmohan Singh (Punjabi)ਹਰ ਵਸਤ ਦੇ ਨਿਚੋੜ, ਪਵਿੱਤ੍ਰ ਤੇ ਨਿਰਲੇਖ ਪ੍ਰਭੂ ਦਾ ਪ੍ਰਕਾਸ਼ ਸਮੂਹ ਅੰਦਰ ਵਿਆਪਕ ਹੈ। ਮੈਂ ਓਹੀ ਹਾਂ ਅਤੇ ਕੋਈ ਭੀ ਫਰਕ ਨਹੀਂ।
Fareedkot Teekaਜੋ ਤਤ੍ਵ ਰੂਪ ਨਿਰੰਜਨ ਪਰਮਾਤਮਾ ਹੈ ਜਿਸ ਕੀ (ਜੋਤਿ ਸਬਾਈ) ਚੇਤਨ ਸੱਤਾ ਸਰਬਤ੍ਰ ਮੇਂ ਆਈ ਹੂਈ, ਭਾਵ ਪੂਰਣ ਹੈ, ਸੋ ਮੈਂ ਹੀ ਹੂੰ ਅਰੁ ਮੇਂ ਸੋ ਹੈ। ਮੇਰੇ ਮੇਂ ਅਰੁ ਉਸਮੇਂ ਕੋਈ ਭੇਦੁ ਨਹੀਂ ਹੈ॥
Prof. Sahib Singhਪਰਮਾਤਮਾ ਸਾਰੇ ਜਗਤ ਦਾ ਅਸਲਾ ਹੈ (ਆਪ) ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਪ੍ਰਭੂ ਪਾਰਬ੍ਰਹਮ ਪਰੇ ਤੋਂ ਪਰੇ ਹੈ ਸਭ ਤੋਂ ਵੱਡਾ ਮਾਲਕ ਹੈ।

ਪਦ ਅਰਥ ਤਤੁ = ਸਾਰੇ ਜਗਤ ਦਾ ਅਸਲਾ। ਨਿਰੰਜਨੁ = ਮਾਇਆ-ਕਾਲਖ ਤੋਂ ਰਹਿਤ। ਸਬਾਈ = ਸਭ ਥਾਂ। ਸੋਹੰ = ਸੋਹੈ, ਸੋਭ ਰਹੀ ਹੈ। ਭੇਦੁ = ਵਿੱਥ।

SikhNet (Spanish)Dice Nanak, el Señor Inmaculado, la Esencia de todas las cosas, compenetra todo y no está separado de mí. Es Él, el Señor

ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ. ਗੁਰੁ ਮਿਲਿਆ ਸੋਈ ਜੀਉ ॥੫॥੧੧॥

aparanpar paarabraham paramesar; naanak. gur miliaa soee jeeo |5|11| Ang 599

Sant Singh KhalsaThe Infinite Transcendent Lord, the Supreme Lord God - Nanak has met with Him, the Guru. ||5||11||
Manmohan SinghHe is the Infinite, Transcendent Lord, the Supreme God and Him, Nanak has obtained as His Guru.
Manmohan Singh (Punjabi)ਉਹ ਬੇਅੰਤ ਪਰਮ ਪ੍ਰਭੂ, ਸ਼੍ਰੋਮਦੀ ਵਾਹਿਗੁਰੂ ਹੈ। ਉਸ ਨੂੰ ਨਾਨਕ ਨੇ ਆਪਣੇ ਗੁਰ ਵਜੋ ਪ੍ਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਅਪਰੰਪਰੁ) ਸਭ ਜੀਵੋਂ ਤੇ ਪਰੇ ਜੋ ਪਾਰਬ੍ਰਹਮ ਪਰਮੇਸ੍ਵਰ ਹੈ ਗੁਰੂ ਦਆਰੇ ਸੋਈ ਮੁਝ ਕੋ ਪ੍ਰਾਪਤਿ ਹੂਆ ਹੈ॥੫॥੧੧॥☬ਮਨ ਪ੍ਰਤਿ ਉਪਦੇਸ:
Prof. Sahib Singhਹੇ ਨਾਨਕ! ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ (ਇਹ ਦਿੱਸ ਪੈਂਦਾ ਹੈ ਕਿ) ਉਸ ਪ੍ਰਭੂ ਦੀ ਜੋਤਿ ਹਰ ਥਾਂ ਸੋਭ ਰਹੀ ਹੈ (ਤੇ ਉਸ ਦੀ ਵਿਆਪਕਤਾ ਵਿਚ ਕਿਤੇ) ਕੋਈ ਵਿੱਥ ਵਿਤਕਰਾ ਨਹੀਂ ਹੈ ॥੫॥੧੧॥

ਪਦ ਅਰਥ ਅਪਰੰਪਰ = ਪਰੇ ਤੋਂ ਪਰੇ। ਗੁਰੁ ਮਿਲਿਆ = (ਜੋ ਮਨੁੱਖ) ਗੁਰੂ ਨੂੰ ਮਿਲ ਪਿਆ ਹੈ ॥੫॥੧੧॥

* ਨੋਟ: ਇਹ ੧੧ ਸ਼ਬਦ "ਘਰੁ ੧" ਦੇ ਹਨ। ਅਗਾਂਹ ੧ ਸ਼ਬਦ "ਘਰੁ ੩" ਦਾ ਹੈ। ਤਾਹੀਏਂ ਉਸ ਦਾ ਵੱਖਰਾ ਅੰਕ ੧ ਦੇ ਕੇ ਸਾਰਾ ਜੋੜ ੧੨ ਲਿਖਿਆ ਹੈ।

SikhNet (Spanish)Trascendente, nuestro Infinito y Supremo Dios, nuestro Único Guru, a Quien he encontrado. (5‑11)
Answers quote the Granth verbatim with Ang citations. AI commentary is not Gurbani and not a religious ruling.