ੴ

ਸਿੱਖਬਾਣੀ · SikhBani

ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥

apanaa ghar moosat raakh na saakeh kee par ghar johan laagaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 598 · 13 lines
Translations

ਸੋਰਠਿ ਮਹਲਾ ੧ ਪੰਚਪਦੇ ॥

soratth mahalaa 1 panchapade |

Sant Singh KhalsaSorat'h, First Mehl, Panch-Padhay:
Manmohan SinghSorath 1st Guru. Panchpadas.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ। ਪੰਚਪਦੇ।
Prof. Sahib Singh

ਪਦ ਅਰਥ ਪੰਚਪਦੇ = ਪੰਜ ਪੰਜ ਬੰਦਾਂ ਵਾਲੇ ਸ਼ਬਦ।

SikhNet (Spanish)Sorath, Mejl Guru Nanak, Primer Canal Divino, Panch-Padas.

ਅਪਨਾ ਘਰੁ ਮੂਸਤ. ਰਾਖਿ ਨ ਸਾਕਹਿ; ਕੀ ਪਰ ਘਰੁ. ਜੋਹਨ ਲਾਗਾ ॥

apanaa ghar moosat. raakh na saakeh; kee par ghar. johan laagaa |

Sant Singh KhalsaYou cannot save your own home from being plundered; why do you spy on the houses of others?
Manmohan SinghThy own home, thou cannot save from being plundered; why spies thou upon other's houses?
Manmohan Singh (Punjabi)ਆਪਣੇ ਨਿੱਜ ਦੇ ਧਾਮ ਨੂੰ ਤੂੰ ਲੁੱਟੇ ਜਾਣ ਤੋਂ ਬਚਾ ਨਹੀਂ ਸਕਦਾ। ਤੂੰ ਹੋਰਨਾਂ ਦੇ ਘਰਾਂ ਨੂੰ ਬੁਰੀ ਨੀਤ ਨਾਲ ਕਿਉਂ ਤਕਾਉਂਦਾ ਹੈ?
Fareedkot Teekaਹੇ ਮਨ! ਅਪਨਾ ਘਰ ਕਾਮਾਦਿਕ ਚੋਰੋਂ ਸੇ ਤੂੰ ਰਖ ਨਹੀਂ ਸਕਤਾ ਹੈਂ ਪਰਾਏ ਘਰੋਂ ਕੋ ਕੀ ਦੇਖਣੇ ਲਗਾ ਹੈਂ; ਪਰਾਏ ਅਵਗੁਣੋਂ ਕੋ ਕਿਆ ਦੇਖਤਾ ਹੈਂ ਅਪਨੇ ਅਵਗੁਣੋਂ ਕੇ ਦੇਖ॥
Prof. Sahib Singh(ਹੇ ਮਨ!) ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ, ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈਂ?

ਪਦ ਅਰਥ ਘਰੁ = ਆਤਮਕ ਜੀਵਨ। ਮੂਸਤ = ਚੁਰਾਇਆ ਜਾ ਰਿਹਾ ਹੈ। ਕੀ = ਕਿਉਂ? ਜੋਹਨ ਲਾਗਾ = ਤੱਕ ਰਿਹਾ ਹੈਂ, ਛਿੱਦ੍ਰ ਲੱਭ ਰਿਹਾ ਹੈਂ।

SikhNet (Spanish)Uno no sabe que mientras le roba a otros, su propio interior está siendo ultrajado,

ਘਰੁ ਦਰੁ ਰਾਖਹਿ. ਜੇ ਰਸੁ ਚਾਖਹਿ; ਜੋ ਗੁਰਮੁਖਿ ਸੇਵਕੁ ਲਾਗਾ ॥੧॥

ghar dar raakheh. je ras chaakheh; jo guramukh sevak laagaa |1|

Sant Singh KhalsaThat Gurmukh who joins himself to the Guru's service, saves his own home, and tastes the Lord's Nectar. ||1||
Manmohan SinghThe servant who quaffs the Name Nectar and who engages in the service of the Supreme Guru, he saves his hearth and home.
Manmohan Singh (Punjabi)ਚਾਕਰ ਜਿਹੜਾ ਨਾਮ ਅੰਮ੍ਰਿਤ ਨੂੰ ਪਾਨ ਕਰਦਾ ਹੈ ਅਤੇ ਜਿਹੜਾ ਸ਼੍ਰੋਮਣੀ ਗੁਰਾਂ ਦੀ ਸੇਵਾ ਅੰਦਰ ਜੁੜਦਾ ਹੈ। ਉਹ ਆਪਣੇ ਘਰ ਬਾਰ ਨੂੰ ਬਚਾ ਲੈਂਦਾ ਹੈ।
Fareedkot Teekaਹੇ ਮਨ! ਜਬ ਤੂੰ ਪ੍ਰੇਮ ਰਸ ਕਾ ਸੁਆਦ ਲੇਹਿਂਗਾ ਤਬ ਅਪਨੇ ਘਰ ਕੇ (ਦਰੁ) ਬੀਚ ਸੁਭ ਗੁਣੋਂ ਕੋ ਰਾਖ ਸਕੈਂਗਾ। ਪਰਮੇਸ੍ਵਰ ਕਾ ਉਸੀ ਨੇ ਸੁਆਦ ਲੀਆ ਹੈ, ਜੋ ਗੁਰੋਂ ਦੁਆਰੇ ਸੇਵਕ ਭਾਉ ਅੰਗੀਕਾਰ ਕਰ ਨਾਮ ਸਿਮਰਨ ਮੇਂ ਲਗਾ ਹੈ॥੧॥
Prof. Sahib Singhਆਪਣਾ ਘਰ ਬਾਰ (ਲੁੱਟੇ ਜਾਣ ਤੋਂ ਤਦੋਂ ਹੀ) ਬਚਾ ਸਕੇਂਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਚੱਖੇਂਗਾ (ਨਾਮ-ਰਸ ਉਹੀ) ਸੇਵਕ (ਚੱਖਦਾ ਹੈ) ਜੋ ਗੁਰੂ ਦੇ ਸਨਮੁਖ ਰਹਿ ਕੇ (ਸੇਵਾ ਵਿਚ) ਲੱਗਦਾ ਹੈ ॥੧॥
SikhNet (Spanish)y que podría salvarse sólo si probara la Esencia del Señor a través de la Palabra del Shabd del Guru. (1)

ਮਨ ਰੇ ਸਮਝੁ; ਕਵਨ ਮਤਿ ਲਾਗਾ ॥

man re samajh; kavan mat laagaa |

Sant Singh KhalsaO mind, you must realize what your intellect is focused on.
Manmohan SinghO man, thou, do, realise, in what evil thinking art thou, engaged?
Manmohan Singh (Punjabi)ਹੇ ਬੰਦੇ! ਤੂੰ ਆਪਣੇ ਆਪ ਨੂੰ ਸੁਧਾਰ, ਤੂੰ ਕਿਹੜੀ ਖੋਟੀ ਬੁੱਧ ਨਾਲ ਜੁੜਿਆ ਹੋਇਆ ਹੈ?
Fareedkot Teekaਹੇ ਪਿਆਰੇ! ਤੂੰ ਸਮਝ ਕਰ ਕਿਸ ਖੋਟੀ ਮਤ ਮੇਂ ਲਗ ਰਹਾ ਹੈਂ॥
Prof. Sahib Singhਹੇ ਮਨ! ਹੋਸ਼ ਕਰ, ਕਿਸ ਭੈੜੀ ਮਤ ਵਿਚ ਲਗ ਪਿਆ ਹੈਂ?
SikhNet (Spanish)Oh mi mente, despierta y ve en qué clase de vanidades vives, pues mira,

ਨਾਮੁ ਵਿਸਾਰਿ. ਅਨ ਰਸ ਲੋਭਾਨੇ; ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥

naam visaar. an ras lobhaane; fir pachhutaeh abhaagaa | rahaau |

Sant Singh KhalsaForgetting the Naam, the Name of the Lord, one is involved with other tastes; the unfortunate wretch shall come to regret it in the end. ||Pause||
Manmohan SinghForgetting the Name, the man is engrossed in other relishes. The unfortunate one shall regret in the end. Pause.
Manmohan Singh (Punjabi)ਨਾਮ ਨੂੰ ਭੁਲਾ ਕੇ ਇਨਸਾਨ ਹੋਰਨਾਂ ਸੁਆਦਾਂ ਅੰਦਰ ਖੱਚਤ ਹੋਇਆ ਹੋਇਆ ਹੈ। ਨਿਕਰਮਣ ਬੰਦਾ ਅਖੀਰ ਨੂੰ ਪਸਚਾਤਾਪ ਕਰੇਗਾ। ਠਹਿਰਾਉ।
Fareedkot Teekaਅਕਾਲ ਪੁਰਖ ਕੇ ਨਾਮ ਕੋ ਭੂਲ੍ਯ ਕਰ ਕੇ ਤੇਰੇ ਅੰਤਹਕਰਣ (ਅਨ) ਹੋਰ, ਭਾਵ ਮਿਥਿਆ ਰਸ ਮੇਂ ਲੁਭਾਇਮਾਨ ਹੋ ਰਹੇ ਹੈਂ। ਹੇ ਅਭਾਗ ਜੀਵ! ਤੂੰ ਇਸੀ ਕਰ ਕੇ ਫੇਰ ਪਛਤਾਵੈਂਗਾ॥ ਰਹਾਉ ॥
Prof. Sahib Singhਹੇ ਭਾਗ-ਹੀਣ! ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਿਹਾ ਹੈਂ, (ਵੇਲਾ ਬੀਤ ਜਾਣ ਤੇ) ਫਿਰ ਪਛਤਾਵੇਂਗਾ। ਰਹਾਉ॥

ਪਦ ਅਰਥ ਅਨ ਰਸ = ਹੋਰ ਰਸਾਂ ਵਿਚ। ਅਭਾਗਾ = ਭਾਗ-ਹੀਣ ॥ ਰਹਾਉ॥

SikhNet (Spanish)te olvidas del Nombre del Señor y te engolosinas con otros sabores, y pobre y desafortunado, te lamentas. (Pausa)

ਆਵਤ ਕਉ ਹਰਖ. ਜਾਤ ਕਉ ਰੋਵਹਿ; ਇਹੁ ਦੁਖੁ ਸੁਖੁ ਨਾਲੇ ਲਾਗਾ ॥

aavat kau harakh. jaat kau roveh; ihu dukh sukh naale laagaa |

Sant Singh KhalsaWhen things come, he is pleased, but when they go, he weeps and wails; this pain and pleasure remains attached to him.
Manmohan SinghHe is pleased when wealth comes and weeps when it goes. This weal and woe remains attached with him.
Manmohan Singh (Punjabi)ਜਦ ਧਨ ਆਉਂਦਾ ਹੈ, ਉਹ ਖੁਸ਼ ਹੁੰਦਾ ਹੈ, ਜਦ ਇਹ ਚਲਿਆ ਜਾਂਦਾ ਹੈ, ਉਹ ਰੋਂਦਾ ਹੈ। ਇਹ ਖੁਸ਼ੀ ਤੇ ਗਮੀ ਉਸ ਦੇ ਨਾਲ ਚਿਮੜੀ ਰਹਿੰਦੀ ਹੈ।
Fareedkot Teekaਆਵਤੇ ਪਦਾਰਥ ਕੋ ਦੇਖ ਕਰ ਤੂੰ ਪ੍ਰਸੰਨ ਹੋਤਾ ਹੈਂ, ਜਾਤੇ ਕਉ ਦੇਖ ਕਰ ਰੁਦਨ ਕਰਤਾ ਹੈਂ, ਇਹ ਦੁਖ ਸੁਖ ਤੋ ਤੇਰੇ ਸਾਥ ਹੀ ਲਗ ਰਹਾ ਹੈ॥
Prof. Sahib Singh(ਹੇ ਮਨ!) ਤੂੰ ਆਉਂਦੇ ਧਨ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈਂ, ਜਾਂਦੇ ਨੂੰ ਵੇਖ ਕੇ ਰੋਂਦਾ ਹੈਂ, ਇਹ ਦੁੱਖ ਤੇ ਸੁਖ ਤਾਂ ਤੇਰੇ ਨਾਲ ਹੀ ਚੰਬੜਿਆ ਚਲਿਆ ਆ ਰਿਹਾ ਹੈ।

ਪਦ ਅਰਥ ਹਰਖ = ਖ਼ੁਸ਼ੀ। ਨਾਲੇ = ਨਾਲ ਹੀ, ਸਦਾ ਨਾਲ।

SikhNet (Spanish)Te pones feliz cuando algo viene a ti y te afliges cuando se va, y así vives en el sube y baja, entre el placer y el dolor.

ਆਪੇ ਦੁਖ ਸੁਖ ਭੋਗਿ ਭੋਗਾਵੈ; ਗੁਰਮੁਖਿ ਸੋ ਅਨਰਾਗਾ ॥੨॥

aape dukh sukh bhog bhogaavai; guramukh so anaraagaa |2|

Sant Singh KhalsaThe Lord Himself causes him to enjoy pleasure and endure pain; the Gurmukh, however, remains unaffected. ||2||
Manmohan SinghThe Lord Himself makes man partake of pain and pleasure, But he, the Guru-ward, remains unaffected.
Manmohan Singh (Punjabi)ਸਾਈਂ ਖੁਦ ਬੰਦੇ ਨੂੰ ਪੀੜ ਅਤੇ ਆਰਾਮ ਭੁਗਤਾਉਂਦਾ ਹੈ। ਪਰ ਉਹ ਗੁਰੂ-ਸਮਰਪਣ, ਨਿਰਲੇਪ ਵਿਚਰਦਾ ਹੈ।
Fareedkot Teekaਜਬ ਤੂੰ ਗੁਰਮੁਖ ਹੋ ਕਰ ਪ੍ਰੇਮ ਕਰੈਂਗਾ ਤਬ ਤੇਰੀ ਇਹ ਦ੍ਰਿਸ਼ਟੀ ਹੋਇਗੀ ਕਿ ਸੋ ਅਕਾਲ ਪੁਰਖ ਆਪ ਹੀ ਸੁਖ ਔਰ ਸੁਖ ਕੇ ਭੋਗੋਂ ਕੋ ਭੁਗਾਵਤਾ ਹੈ॥੨॥
Prof. Sahib Singh(ਪਰ ਜੀਵ ਕੀਹ ਵੱਸ?) ਪ੍ਰਭੂ ਆਪ ਹੀ (ਜੀਵ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ) ਦੁੱਖਾਂ ਤੇ ਸੁਖਾਂ ਦੇ ਭੋਗ ਵਿਚ ਰੁਝਾ ਕੇ (ਦੁੱਖ ਸੁਖ) ਭੋਗਾਂਦਾ ਹੈ। (ਸਿਰਫ਼) ਉਹ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ॥੨॥

ਪਦ ਅਰਥ ਭੋਗਿ = ਭੋਗ ਵਿਚ। ਅਨਰਾਗਾ = ਰਾਗ-ਰਹਿਤ, ਨਿਰਮੋਹ ॥੨॥

SikhNet (Spanish)Pero los hombres de Dios viven con mentes desapegadas, sabiendo que el dolor y el placer vienen sólo de Él. (2)

ਹਰਿ ਰਸ ਊਪਰਿ. ਅਵਰੁ ਕਿਆ ਕਹੀਐ; ਜਿਨਿ ਪੀਆ ਸੋ ਤ੍ਰਿਪਤਾਗਾ ॥

har ras aoopar. avar kiaa kaheeai; jin peea so tripataagaa |

Sant Singh KhalsaWhat else can be said to be above the subtle essence of the Lord? One who drinks it in is satisfied and satiated.
Manmohan SinghWhat else can be said to be above the Lord's elixir? he, who quaffs it, is satiated.
Manmohan Singh (Punjabi)ਹੋਰ ਕਿਹੜੀ ਸ਼ੈ ਪ੍ਰਭੂ ਦੇ ਅੰਮ੍ਰਿਤ ਤੋਂ ਉਪਰ ਆਖੀ ਜਾ ਸਕਦੀ ਹੈ ਜੋ ਇਸ ਨੂੰ ਪੀਂਦਾ ਹੈ। ਉਹ ਰੱਜ ਜਾਂਦਾ ਹੈ।
Fareedkot Teekaਹਰਿ ਰਸ ਤੇ ਉਪਰ, ਭਾਵ ਅਧਿਕ ਅਵਰ ਰਸ ਕਿਆ ਕਹੀਏ ਅਰਥਾਤ ਕੋਈ ਹੈ ਹੀ ਨਹੀਂ, ਜਿਸ ਨੇ ਇਸ ਰਸ ਕੋ ਪਾਨ ਕੀਆ ਹੈ, ਸੋਈ ਤ੍ਰਿਪਤਿ ਹੂਆ ਹੈ॥
Prof. Sahib Singh(ਹੇ ਮਨ!) ਪਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ। ਜਿਸ ਨੇ ਇਹ ਰਸ ਪੀਤਾ ਹੈ ਉਹ (ਦੁਨੀਆ ਦੇ ਹੋਰ ਰਸਾਂ ਵਲੋਂ) ਰੱਜ ਜਾਂਦਾ ਹੈ।

ਪਦ ਅਰਥ ਊਪਰਿ = ਵਧੀਆ। ਜਿਨਿ = ਜਿਸ ਨੇ। ਤ੍ਰਿਪਤਾਗਾ = ਰੱਜ ਗਿਆ।

SikhNet (Spanish)¿Qué hay más que la Esencia del Señor? Aquél que La prueba, se libera.

ਮਾਇਆ ਮੋਹਿਤ. ਜਿਨਿ ਇਹੁ ਰਸੁ ਖੋਇਆ; ਜਾ ਸਾਕਤ ਦੁਰਮਤਿ ਲਾਗਾ ॥੩॥

maaeaa mohit. jin ihu ras khoeaa; jaa saakat duramat laagaa |3|

Sant Singh KhalsaOne who is lured by Maya loses this juice; that faithless cynic is tied to his evil-mindedness. ||3||
Manmohan SinghLured by mammon, he who loses this Nectar, that mammon-worshipper is yoked to evil intellect.
Manmohan Singh (Punjabi)ਮੋਹਨੀ ਮਾਇਆ ਦਾ ਲੁਭਾਇਮਾਨ ਕੀਤਾ ਹੋਇਆ ਜਿਹੜਾ ਬੰਦਾ ਇਸ ਅੰਮ੍ਰਿਤ ਨੂੰ ਗੁਆ ਬਹਿੰਦਾ ਹੈ। ਉਹ ਮਾਇਆ ਦਾ ਪੁਜਾਰੀ ਖੋਟੀ ਅਕਲ ਨਾਲ ਨੱਥੀ ਹੋਇਆ ਹੋਇਆ ਹੈ।
Fareedkot Teekaਮਾਇਆ ਕਰ ਮੋਹੇ ਹੂਏ ਜਿਸ ਨੇ ਏਹੁ ਹਰੀ ਦਾ ਰਸ ਖੋਇਆ, ਭਾਵ ਰਸ ਤੇ ਅਪ੍ਰਾਪਤਿ ਰਹਾ ਹੈ, ਸੋ ਸਾਕਤ ਖੋਟੀ ਸਿਖਿਆ ਮੇਂ ਜਾਇ ਲਗਾ ਹੈ॥੩॥
Prof. Sahib Singhਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ ਫਸ ਕੇ ਇਹ (ਨਾਮ-) ਰਸ ਗਵਾ ਲਿਆ ਹੈ ਉਹ ਮਾਇਆ-ਵੇੜ੍ਹੇ ਬੰਦਿਆਂ ਦੀ ਭੈੜੀ ਮੱਤ ਵਿਚ ਜਾ ਲੱਗਦਾ ਹੈ ॥੩॥

ਪਦ ਅਰਥ ਖੋਇਆ = ਗਵਾ ਲਿਆ। ਜਾ = ਜਾਇ, ਜਾ ਕੇ। ਸਾਕਤ = ਮਾਇਆ-ਵੇੜ੍ਹੇ ਮਨੁੱਖ ॥੩॥

SikhNet (Spanish)Y sin embargo, aquél que, desviado por Maya, abandona la Esencia, por estar enamorado de los dioses del poder, es manipulado por sus propias pasiones. (3)

ਮਨ ਕਾ ਜੀਉ. ਪਵਨਪਤਿ ਦੇਹੀ; ਦੇਹੀ ਮਹਿ ਦੇਉ ਸਮਾਗਾ ॥

man kaa jeeo. pavanapat dehee; dehee meh deo samaagaa |

Sant Singh KhalsaThe Lord is the life of the mind, the Master of the breath of life; the Divine Lord is contained in the body.
Manmohan SinghThe Bright Lord is contained in the body. He is the life of the mind and Master of the body's breath.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ! ਸਰੀਰ ਵਿੱਚ ਸਮਾਇਆ ਹੋਇਆ ਹੈ। ਉਹ ਆਤਮਾ ਦੀ ਜਿੰਦ-ਜਾਨ ਹੈੌ ਅਤੇ ਸਰੀਰ ਦੇ ਸੁਆਸਾਂ ਦਾ ਮਾਲਕ ਹੈ।
Fareedkot Teekaਮਨ ਕਾ ਜੀਉ ਪਵਨ ਹੈ, ਭਾਵ ਚੇਸਟਾ ਸ੍ਵਾਸੋਂ ਕੇ ਆਸ੍ਰ੍ਯ ਹੈ, ਤਾਂ ਤੇ ਸ੍ਵਾਸ ਹੀ ਜੀਉ ਹੈ ਔਰ (ਪਵਨ) ਸ੍ਵਾਸੋਂ ਕਾ ਪਤੀ ਚਿਦਾਭਾਸ ਹੈ, ਸੋਈ ਇਸ ਦੇਹ ਕਾ ਮਾਲਕ ਦੇਹੀ ਹੈ ਔਰ ਇਸ ਦੇਹੀ ਮੇਂ ਦੇਉ ਬ੍ਰਹਮ ਸਾਖ੍ਯੀ (ਸਮਾਗਾ) ਪੂਰਨ ਹੋ ਰਹਾ ਹੈ॥
Prof. Sahib Singhਜੋ ਪ੍ਰਕਾਸ਼-ਰੂਪ ਪਰਮਾਤਮਾ ਸਾਡੇ ਮਨ ਦਾ ਸਹਾਰਾ ਹੈ, ਪ੍ਰਾਣਾਂ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿਚ ਹੀ ਮੌਜੂਦ ਹੈ।

ਪਦ ਅਰਥ ਜੀਉ = ਜਿੰਦ, ਆਸਰਾ। ਪਵਨ = ਪ੍ਰਾਣ। ਦੇਹੀ = ਦੇਹ ਦਾ ਮਾਲਕ। ਦੇਹੀ = ਸਰੀਰ। ਦੇਉ = ਪ੍ਰਕਾਸ਼-ਰੂਪ ਪ੍ਰਭੂ।

SikhNet (Spanish)El Señor compenetra tu cuerpo, es tu Respiración Vital y la Vida misma de tu mente.

ਜੇ ਤੂ ਦੇਹਿ. ਤ ਹਰਿ ਰਸੁ ਗਾਈ; ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥

je too dehi. ta har ras gaaee; man tripatai har liv laagaa |4|

Sant Singh KhalsaIf You so bless us, Lord, then we sing Your Praises; the mind is satisfied and fulfilled, lovingly attached to the Lord. ||4||
Manmohan SinghIf Thou so blessest, O Lord God, then, the man lovingly sings Thy praise, and being attached with Thee in love, gets satiated.
Manmohan Singh (Punjabi)ਜੇਕਰ ਤੂੰ ਐਕੁਰਹ ਬਵਸ਼ਸ਼ ਕਰੇ, ਹੇ ਸੁਆਮੀ ਵਾਹਿਗੁਰੂ ਤਦ ਬੰਦਾ ਪ੍ਰੇਮ ਨਾਲ ਤੇਰਾ ਜੱਸ ਗਾਇਨ ਕਰਦਾ ਹੈ ਅਤੇ ਤੇਰੇ ਨਾਲ ਪਿਆਰ ਅੰਦਰ ਜੁੜ ਕੇ ਰੱਜ ਜਾਂਦਾ ਹੈ।
Fareedkot Teekaਹੇ ਮਨ! ਜੇ ਤੂੰ ਆਪਣੀ ਬਿਰਤੀ ਕੋ ਤਿਸ ਮੇਂ ਦੇਹਿ ਤੋ ਹਰਿ ਰਸ ਕੇ (ਗਾਈ) ਗਾਨ ਕਰਨੇ ਵਾਲਾ ਹੋਇਕਰ ਹਰੀ ਮੇਂ ਪ੍ਰੀਤੀ ਕਰ ਕੇ ਲਾਗਾ ਹੂਆ ਤ੍ਰਿਪਤਿ ਹੋਵੈਗਾ; ਵਾ ਐਸੇ ਬੇਨਤੀ ਕਰ: ਹੇ ਹਰੀ! ਜੇ ਤੂੰ ਦੇਵੇਂ ਤਾਂ (ਰਸੁ) ਪ੍ਰੇਮ ਕਰ ਤੈਨੂੰ ਗਾਵਾਂ, ਤਬ ਮੇਰਾ ਮਨ ਹੇ ਹਰੀ! ਬਿਰਤੀ ਲਗਾਇ ਕਰ ਤੇਰੇ ਮੇਂ ਲਗਾ ਹੂਆ ਤ੍ਰਿਪਤਿ ਹੋਵੈ॥੪॥
Prof. Sahib Singhਹੇ ਪ੍ਰਭੂ! ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖ਼ਸ਼ੇਂ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ। ਜਿਸ ਮਨੁੱਖ ਦੀ ਸੁਰਤ ਹਰੀ-ਸਿਮਰਨ ਵਿਚ ਜੁੜਦੀ ਹੈ ਉਸ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ ॥੪॥

ਪਦ ਅਰਥ ਗਾਈ = ਮੈਂ ਗਾਵਾਂ ॥੪॥

SikhNet (Spanish)Si Él te concede Su Bendición, cantas Su Alabanza y te libera entonándote en Él a través de la Palabra. (4)

ਸਾਧਸੰਗਤਿ ਮਹਿ ਹਰਿ ਰਸੁ ਪਾਈਐ; ਗੁਰਿ ਮਿਲਿਐ. ਜਮ ਭਉ ਭਾਗਾ ॥

saadhasangat meh har ras paaeeai; gur miliai. jam bhau bhaagaa |

Sant Singh KhalsaIn the Saadh Sangat, the Company of the Holy, the subtle essence of the Lord is obtained; meeting the Guru, the fear of death departs.
Manmohan SinghIn the society of saints, Lord's elixir is obtained, and meeting the Guru, the ear of death departs.
Manmohan Singh (Punjabi)ਸਤਿਸੰਗਤ ਵਿੱਚ ਸੁਆਮੀ ਦਾ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਅਤੇ ਗੁਰਾਂ ਨੂੰ ਮਿਲ ਕੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਸਾਧ ਸੰਗਤ ਵਿਖੇ ਜਾਕਰ ਹਰੀ ਰਸ ਕੋ ਪਾਈਤਾ ਹੈ, ਗੁਰੋਂ ਕੇ ਮਿਲਨੇ ਤੇ ਦਾਸੋਂ ਕੇ ਮਨ ਤੇ ਜਮ ਕਾ ਭੈ ਭਾਗਾ ਹੈ॥
Prof. Sahib Singhਹੇ ਨਾਨਕ! ਸਾਧ ਸੰਗਤ ਵਿਚ ਹੀ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ (ਸਾਧ ਸੰਗਤ ਵਿਚ) ਜੇ ਗੁਰੂ ਮਿਲ ਪਏ ਤਾਂ ਮੌਤ ਦਾ (ਭੀ) ਡਰ ਦੂਰ ਹੋ ਜਾਂਦਾ ਹੈ।

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਮਿਲਿਐ = ਮਿਲੇ ਦੀ ਰਾਹੀਂ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ।

SikhNet (Spanish)En la Sociedad de los Santos, uno obtiene la Esencia del Señor, y encontrándose con el Guru, el temor a la muerte desaparece.

ਨਾਨਕ. ਰਾਮ ਨਾਮੁ ਜਪਿ ਗੁਰਮੁਖਿ; ਹਰਿ ਪਾਏ ਮਸਤਕਿ ਭਾਗਾ ॥੫॥੧੦॥

naanak. raam naam jap guramukh; har paae masatak bhaagaa |5|10|

Sant Singh KhalsaO Nanak, chant the Name of the Lord, as Gurmukh; you shall obtain the Lord, and realize your pre-ordained destiny. ||5||10||
Manmohan SinghNanak, dwell thou on the Lord's Name, through the Guru. By virtue of brow's good fortune the Lord is attained.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ। ਮੱਥੇ ਦੇ ਚੰਗੇ ਨਸੀਬਾਂ ਦੀ ਬਰਕਤ, ਸੁਆਮੀ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਸਤਕ ਮੇਂ ਭਾਗ ਹੈਂ ਤਿਨ ਗੁਰਮੁਖੋਂ ਨੇ ਰਾਮ ਨਾਮ ਜਪ ਕੇ ਹਰਿ ਜੀ ਪਾਏ ਹੈਂ॥੫॥੧੦॥☬ਮਨ ਪ੍ਰਤਿ ਉਪਦੇਸ਼:
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਚੰਗਾ ਲੇਖ ਉੱਘੜ ਪਏ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੫॥੧੦॥

ਪਦ ਅਰਥ ਮਸਤਕਿ = ਮੱਥੇ ਉਤੇ ॥੫॥੧੦॥

SikhNet (Spanish)Dice Nanak, habita en el Naam, el Nombre del Señor a través de la Palabra del Shabd del Guru, y así obtendrás a Tu Señor, pues tal es tu Destino. (5‑10)
Answers quote the Granth verbatim with Ang citations. AI commentary is not Gurbani and not a religious ruling.