ੴ

ਸਿੱਖਬਾਣੀ · SikhBani

ਜਾ ਤਿਸੁ ਭਾਵਾ ਤਦ ਹੀ ਗਾਵਾ ॥

jaa tis bhaavaa tad hee gaavaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Sorath · Ang 599 · 20 lines
Translations

ਸੋਰਠਿ ਮਹਲਾ ੧ ਘਰੁ ੩ ॥

soratth mahalaa 1 ghar 3 |

Sant Singh KhalsaSorat'h, First Mehl, Third House:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੋਰਠਿ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Sorath, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜਾ ਤਿਸੁ ਭਾਵਾ; ਤਦ ਹੀ ਗਾਵਾ ॥

jaa tis bhaavaa; tad hee gaavaa |

Sant Singh KhalsaWhen I am pleasing to Him, then I sing His Praises.
Manmohan SinghWhen I become pleasing to Him, then alone sing I His praise.
Manmohan Singh (Punjabi)ਜਦ ਮੈਂ ਉਸ ਨੂੰ ਚੰਗਾ ਲਗਦਾ ਹਾਂ, ਕੇਵਲ ਤਦ ਹੀ ਮੈਂ ਉਸ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਜੋ ਤਿਸ ਅਕਾਲ ਪੁਰਖ ਕੋ (ਭਾਵਾ) ਅੱਛਾ ਲਗਾ ਤਬ ਮੈਂ ਤਿਸ ਕੋ ਗਾਵਾ॥
Prof. Sahib Singh(ਹੇ ਮੇਰੇ ਮਨ!) ਜਦੋਂ ਮੈਂ ਉਸ ਪ੍ਰਭੂ ਨੂੰ ਚੰਗਾ ਲੱਗਦਾ ਹਾਂ (ਭਾਵ, ਜਦੋਂ ਉਹ ਮੇਰੇ ਉਤੇ ਖ਼ੁਸ਼ ਹੁੰਦਾ ਹੈ) ਤਦੋਂ ਹੀ ਮੈਂ ਉਸ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ,

ਪਦ ਅਰਥ ਜਾ = ਜਦੋਂ। ਤਿਸੁ = ਉਸ (ਪ੍ਰਭੂ) ਨੂੰ। ਭਾਵਾ = ਭਾਵਾਂ, ਮੈਂ ਚੰਗਾ ਲੱਗਾਂ। ਗਾਵਾ = ਮੈਂ ਗਾ ਸਕਦਾ ਹਾਂ, ਸਿਫ਼ਤ-ਸਾਲਾਹ ਕਰ ਸਕਦਾ ਹਾਂ।

SikhNet (Spanish)Si el Señor lo desea, canto Su Alabanza;

ਤਾ; ਗਾਵੇ ਕਾ ਫਲੁ ਪਾਵਾ ॥

taa; gaave kaa fal paavaa |

Sant Singh KhalsaSinging His Praises, I receive the fruits of my rewards.
Manmohan SinghThus do I receive the fruit of singing His praise.
Manmohan Singh (Punjabi)ਐਸ ਤਰ੍ਹਾਂ ਮੈਂ ਉਸ ਦੀ ਕੀਰਤੀ ਗਾਇਨ ਕਰਨ ਦਾ ਮੇਵਾ ਪਾਉਂਦਾ ਹਾਂ।
Fareedkot Teekaਪੁਨਾ ਗਾਨ ਕਰਨੇ ਕੇ ਫਲ ਕੋ ਪਾਵਾ॥
Prof. Sahib Singhਤਦੋਂ ਹੀ (ਭਾਵ, ਉਸ ਦੀ ਮੇਹਰ ਨਾਲ ਹੀ) ਮੈਂ ਸਿਫ਼ਤ-ਸਾਲਾਹ ਕਰਨ ਦਾ ਫਲ ਪ੍ਰਾਪਤ ਕਰ ਸਕਦਾ ਹਾਂ।

ਪਦ ਅਰਥ ਤਾ = ਤਦੋਂ। ਗਾਵੇ ਕਾ = ਸਿਫ਼ਤ-ਸਾਲਾਹ ਦਾ। ਪਾਵਾ = ਮੈਂ ਪਾ ਸਕਦਾ ਹਾਂ।

SikhNet (Spanish)sólo así recibo el Mérito de cantarle;

ਗਾਵੇ ਕਾ ਫਲੁ ਹੋਈ ॥

gaave kaa fal hoee |

Sant Singh KhalsaThe rewards of singing His Praises
Manmohan SinghThe fruit of hymning His praise is gathered,
Manmohan Singh (Punjabi)ਉਸ ਦੀ ਕੀਰਤੀ ਗਾਇਨ ਕਰਨ ਦਾ ਮੇਵਾ ਤਦ ਪ੍ਰਾਪਤ ਹੁੰਦਾ ਹੈ,
Fareedkot Teekaਪਰੰਤੂ ਗਾਉਨੇ ਕਾ ਫਲ ਤੌ ਹੋਤਾ ਹੈ॥
Prof. Sahib Singhਸਿਫ਼ਤ-ਸਾਲਾਹ ਕਰਨ ਦਾ ਜੋ ਫਲ ਹੈ (ਕਿ ਸਦਾ ਉਸ ਦੇ ਚਰਨਾਂ ਵਿਚ ਲੀਨ ਰਹਿ ਸਕੀਦਾ ਹੈ, ਇਹ ਭੀ ਤਦੋਂ ਹੀ ਮਿਲਦਾ ਹੈ)
SikhNet (Spanish)pues solamente si Dios, nuestro Señor, nos bendice,

ਜਾ ਆਪੇ ਦੇਵੈ ਸੋਈ ॥੧॥

jaa aape devai soee |1|

Sant Singh KhalsaAre obtained when He Himself gives them. ||1||
Manmohan Singhwhen He, the Lord Himself bestows it.
Manmohan Singh (Punjabi)ਜਦ ਉਹ ਸੁਆਮੀ ਖੁਦ ਇਸ ਨੂੰ ਬਖਸ਼ਦਾ ਹੈ।
Fareedkot Teekaਜਬ ਸੋ ਅਕਾਲ ਪੁਰਖੁ ਆਪ ਹੀ ਕ੍ਰਿਪਾ ਕਰ ਦੇਤਾ ਹੈ॥੧॥
Prof. Sahib Singhਜਦੋਂ ਉਹ ਪ੍ਰਭੂ ਆਪ ਹੀ ਦੇਂਦਾ ਹੈ ॥੧॥

ਪਦ ਅਰਥ ਸੋਈ = ਉਹ ਪ੍ਰਭੂ ਹੀ ॥੧॥

SikhNet (Spanish)podemos lograr el Fruto de cantar la Alabanza del Señor. (1)

ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥

man mere gur bachanee nidh paaee |

Sant Singh KhalsaO my mind, through the Word of the Guru's Shabad, the treasure is obtained;
Manmohan SinghMy soul, by Guru's instruction I have gathered the Name treasure.
Manmohan Singh (Punjabi)ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਨਾਮ ਦਾ ਖਜਾਨਾ ਪਾ ਲਿਆ ਹੈ,
Fareedkot Teekaਮੇਰੇ ਮਨ ਨੇ ਗੁਰੋਂ ਕੇ ਬਚਨੋਂ ਦ੍ਵਾਰਾ ਆਤਮ ਬੋਧ ਰੂਪ ਨਿਧ ਪਾਈ ਹੈ॥
Prof. Sahib Singhਹੇ ਮੇਰੇ ਮਨ! ਜਿਸ ਮਨੁਖ ਨੇ ਗੁਰੂ ਦੇ ਬਚਨਾਂ ਤੇ ਤੁਰ ਕੇ (ਸਿਫ਼ਤ-ਸਾਲਾਹ ਦਾ) ਖ਼ਜ਼ਾਨਾ ਲੱਭ ਲਿਆ,

ਪਦ ਅਰਥ ਮਨ = ਹੇ ਮਨ! ਬਚਨੀ = ਬਚਨਾਂ ਦੀ ਰਾਹੀਂ। ਨਿਧਿ = ਖ਼ਜ਼ਾਨਾ, ਸਿਫ਼ਤ-ਸਾਲਾਹ ਦਾ ਖ਼ਜ਼ਾਨਾ। ਪਾਈ = (ਜਿਸ ਨੇ) ਪਾ ਲਿਆ।

SikhNet (Spanish)Oh mi mente, construye el Tesoro de la Palabra del Shabd del Guru,

ਤਾ ਤੇ; ਸਚ ਮਹਿ ਰਹਿਆ ਸਮਾਈ ॥ ਰਹਾਉ ॥

taa te; sach meh rahiaa samaaee | rahaau |

Sant Singh Khalsathis is why I remain immersed in the True Name. ||Pause||
Manmohan SinghTherefore, now I remain absorbed in the True Name. Pause.
Manmohan Singh (Punjabi)ਇਸ ਲਈ ਹੁਣ ਮੈਂ ਸੱਚੇ ਲਾਮ ਅੰਦਰ ਲੀਨ ਰਹਿੰਦਾ ਹਾਂ ਠਹਿਰਾਉ।
Fareedkot Teekaਤਿਸੀ ਕਰ ਕੇ ਮੈਂ ਸਚ ਰੂਪ ਪਰਮਾਤਮਾ ਮੇਂ ਸਮਾਇ ਰਹਾ ਹੂੰ॥ ਰਹਾਉ ॥
Prof. Sahib Singhਉਹ ਉਸ (ਖ਼ਜ਼ਾਨੇ) ਦੀ ਬਰਕਤਿ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਸਦਾ ਟਿਕਿਆ ਰਹਿੰਦਾ ਹੈ। ਰਹਾਉ॥

ਪਦ ਅਰਥ ਤਾ ਤੇ = ਉਸ (ਖ਼ਜ਼ਾਨੇ) ਤੋਂ, ਸਿਫ਼ਤ ਸਾਲਾਹ ਦੇ ਉਸ ਖ਼ਜ਼ਾਨੇ ਦੀ ਬਰਕਤਿ ਨਾਲ। ਸਚ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥ ਰਹਾਉ॥

SikhNet (Spanish)e inmérgete en la Verdad del Señor. (Pausa)

ਗੁਰ ਸਾਖੀ ਅੰਤਰਿ ਜਾਗੀ ॥

gur saakhee antar jaagee |

Sant Singh KhalsaWhen I awoke within myself to the Guru's Teachings,
Manmohan SinghWhen Guru's instruction become manifest within me,
Manmohan Singh (Punjabi)ਜਦ ਗੁਰਾਂ ਦਾ ਉਪਦੇਸ਼ ਮੇਰੇ ਅੰਦਰ ਪ੍ਰਕਾਸ਼ ਹੋਇਆ,
Fareedkot Teekaਜਬ ਗੁਰੋਂ ਕੀ (ਸਾਖੀ) ਸਿਖ੍ਯਾ ਅੰਤਰ ਪ੍ਰਕਾਸ ਕਰਤੀ ਭਈ॥
Prof. Sahib Singhਜਦੋਂ ਜਿਸ ਮਨੁੱਖ ਦੇ ਅੰਦਰ ਸਤਿਗੁਰੂ ਦੀ (ਸਿਫ਼ਤ-ਸਾਲਾਹ ਕਰਨ ਦੀ ਸਿੱਖਿਆ ਦੀ) ਜੋਤਿ ਜਗ ਪੈਂਦੀ ਹੈ,

ਪਦ ਅਰਥ ਸਾਖੀ = ਸਿੱਖਿਆ। ਜਾਗੀ = ਜਗ ਪਈ, ਜੋਤਿ ਜਗ ਪਈ।

SikhNet (Spanish)Cuando nuestro interior está iluminado con la Instrucción del Guru,

ਤਾ ਚੰਚਲ ਮਤਿ ਤਿਆਗੀ ॥

taa chanchal mat tiaagee |

Sant Singh Khalsathen I renounced my fickle intellect.
Manmohan Singhthen did I forsake my mercurial temperament.
Manmohan Singh (Punjabi)ਤਦ, ਮੈਂ ਆਪਣੀ ਚੁਲਬਲੀ ਤਬੀਅਤ ਨੂੰ ਤਲਾਂਜਲੀ ਦੇ ਦਿੱਤੀ।
Fareedkot Teekaਤਬ ਬੁਧੀ ਨੇ ਚੰਚਲਤਾ ਤਿਆਗੀ ਹੈ॥
Prof. Sahib Singhਤਦੋਂ ਉਹ ਮਨੁੱਖ ਉਹ ਮੱਤ ਛੱਡ ਦੇਂਦਾ ਹੈ ਜੋ ਮਾਇਆ ਪਿਛੇ ਭਟਕਣ ਵਲ ਪਾਈ ਰੱਖਦੀ ਹੈ।

ਪਦ ਅਰਥ ਤਾ = ਤਦੋਂ। ਚੰਚਲ = ਇੱਕ ਥਾਂ ਨਾਹ ਟਿਕਣ ਵਾਲੀ, ਭਟਕਣਾ ਵਿਚ ਪਾਈ ਰੱਖਣ ਵਾਲੀ।

SikhNet (Spanish)sacudimos nuestra mente mercurial.

ਗੁਰ ਸਾਖੀ ਕਾ ਉਜੀਆਰਾ ॥

gur saakhee kaa ujeeaaraa |

Sant Singh KhalsaWhen the Light of the Guru's Teachings dawned,
Manmohan SinghWith the light of the Guru's instruction,
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਪ੍ਰਕਾਸ਼ ਦੇ ਨਾਲ,
Fareedkot Teekaਇਸ ਪ੍ਰਕਾਰ ਜਬ ਗੁਰ ਸਿਖ੍ਯਾ ਕਾ ਚਾਨਣ ਹੂਆ ਹੈ॥
Prof. Sahib Singhਜਦੋਂ (ਮਨੁੱਖ ਦੇ ਅੰਦਰ) ਗੁਰੂ ਦੇ ਉਪਦੇਸ਼ ਦਾ (ਆਤਮਕ) ਚਾਨਣ ਹੁੰਦਾ ਹੈ,

ਪਦ ਅਰਥ ਉਜੀਆਰਾ = ਚਾਨਣ (ਆਤਮਕ)।

SikhNet (Spanish)Cuando la Palabra del Shabd del Guru ilumina la mente,

ਤਾ; ਮਿਟਿਆ ਸਗਲ ਅੰਧੵਾਰਾ ॥੨॥

taa; mittiaa sagal andhayaaraa |2|

Sant Singh Khalsaand then all darkness was dispelled. ||2||
Manmohan Singhthe entire darkness is dispelled.
Manmohan Singh (Punjabi)ਸਾਰਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਤਬ ਅਗਿਆਨ ਰੂਪ ਅੰਧੇਰਾ ਸਭ ਮਿਟ ਗ੍ਯਾ ਹੈ॥੨॥
Prof. Sahib Singhਤਦੋਂ ਉਸ ਦੇ ਅੰਦਰੋਂ (ਅਗਿਆਨਤਾ ਵਾਲਾ) ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ॥੨॥

ਪਦ ਅਰਥ ਅੰਧ੍ਯ੍ਯਾਰਾ = (ਅਗਿਆਨਤਾ ਦਾ) ਹਨੇਰਾ ॥੨॥

SikhNet (Spanish)la oscuridad de la ignorancia se pierde. (2)

ਗੁਰ ਚਰਨੀ ਮਨੁ ਲਾਗਾ ॥

gur charanee man laagaa |

Sant Singh KhalsaWhen the mind is attached to the Guru's Feet,
Manmohan SinghWhen man's mind is attached with the Guru's feet,
Manmohan Singh (Punjabi)ਜਦ ਮਨੁੱਖ ਦਾ ਮਨੂਆ ਗੁਰਾਂ ਦੇ ਪੈਰਾਂ ਨਾਲ ਜੁੜ ਜਾਂਦਾ ਹੈ,
Fareedkot Teekaਜਬ ਗੁਰੋਂ ਕੇ ਚਰਨਾਰਬਿੰਦੋਂ ਮੇਂ ਮਨੁ ਲਾਗਾ ਹੈ॥
Prof. Sahib Singhਜਦੋਂ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ,
SikhNet (Spanish)Uno es entonado a los Pies del Guru y así,

ਤਾ ਜਮ ਕਾ ਮਾਰਗੁ ਭਾਗਾ ॥

taa jam kaa maarag bhaagaa |

Sant Singh Khalsathen the Path of Death recedes.
Manmohan Singhthen death's path recedes away from him.
Manmohan Singh (Punjabi)ਤਦ ਮੌਤ ਦਾ ਰਾਹ ਉਸ ਤੋਂ ਪਰੇ ਹੱਟ ਜਾਂਦਾ ਹੈ।
Fareedkot Teekaਤਬ ਜਮ ਮਾਰਗ ਕਾ ਭੈ ਭਾਗਾ ਹੈ॥
Prof. Sahib Singhਤਦੋਂ ਉਸ ਮਨੁੱਖ ਦਾ ਉਹ ਜੀਵਨ-ਰਸਤਾ ਖ਼ਤਮ ਹੋ ਜਾਂਦਾ ਹੈ ਜਿਸ ਤੇ ਤੁਰਿਆਂ ਆਤਮਕ ਮੌਤ ਹੋ ਰਹੀ ਸੀ।

ਪਦ ਅਰਥ ਮਾਰਗੁ = ਰਸਤਾ। ਜਮ ਕਾ ਮਾਰਗੁ = ਉਹ ਜੀਵਨ-ਰਸਤਾ ਜੋ ਆਤਮਕ ਮੌਤ ਵਲ ਲੈ ਜਾਂਦਾ ਹੈ।

SikhNet (Spanish)deja de caminar por el sendero de la muerte. En la Reverencia a Dios,

ਭੈ ਵਿਚਿ; ਨਿਰਭਉ ਪਾਇਆ ॥

bhai vich; nirbhau paaeaa |

Sant Singh KhalsaThrough the Fear of God, one attains the Fearless Lord;
Manmohan SinghIn the Lord's fear, the man attains to the Fearless Lord.
Manmohan Singh (Punjabi)ਪ੍ਰਭੂ ਦੇ ਡਰ ਅੰਦਰ ਇਨਸਾਨ ਡਰ-ਰਹਿਤ ਪ੍ਰਭੂ ਨੂੰ ਪਾ ਲੈਂਦਾ ਹੈ,
Fareedkot Teekaਜਬ ਵਾਹਿਗੁਰੂ ਕੇ ਭਯ ਮੇਂ ਰਹਾ ਹੈ ਤਬ ਨਿਰਭਉ ਜੋ ਨਿਜਾਨੰਦ ਪਦ ਹੈ ਤਿਸ ਕੋ ਪਾਇਆ॥
Prof. Sahib Singhਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਜਦੋਂ ਮਨੁੱਖ ਨਿਰਭਉ ਪ੍ਰਭੂ ਨਾਲ ਮਿਲਾਪ ਹਾਸਲ ਕਰਦਾ ਹੈ,
SikhNet (Spanish)uno obtiene al Bravo Señor y, entonces,

ਤਾ; ਸਹਜੈ ਕੈ ਘਰਿ ਆਇਆ ॥੩॥

taa; sahajai kai ghar aaeaa |3|

Sant Singh Khalsathen, one enters the home of celestial bliss. ||3||
Manmohan SinghThen he enters the home of celestial bliss.
Manmohan Singh (Punjabi)ਅਤੇ ਤਦ ਉਹ ਬੈਕੁੰਠੀ ਅਨੰਦ ਦੇ ਗ੍ਰਿਹ ਵਿੰਚ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਔ ਤਬ ਹੀ ਮਨ (ਸਹਜੈ) ਸੁਭਾਵਕ ਘਰ, ਭਾਵ ਰਿਦੇ ਮੇਂ ਇਸਥਿਤਿ ਹੂਆ ਹੈ, ਵਾ ਸ਼ਾਂਤੀ ਮੇਂ ਪ੍ਰਾਪਤਿ ਹੂਆ ਹੈ॥੩॥
Prof. Sahib Singhਤਦੋਂ ਉਹ ਅਡੋਲ ਆਤਮਕ ਅਵਸਥਾ ਦੇ ਘਰ ਵਿਚ ਟਿਕ ਜਾਂਦਾ ਹੈ ॥੩॥

ਪਦ ਅਰਥ ਸਹਜੈ = ਅਡੋਲ ਆਤਮਕ ਅਵਸਥਾ ਵਿਚ ॥੩॥

SikhNet (Spanish)viene a habitar en la Casa del Equilibrio. (3)

ਭਣਤਿ ਨਾਨਕੁ; ਬੂਝੈ ਕੋ ਬੀਚਾਰੀ ॥

bhanat naanak; boojhai ko beechaaree |

Sant Singh KhalsaPrays Nanak, how rare are those who reflect and understand,
Manmohan SinghSays Nanak, some rare thoughtful person knows,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਜਾਣਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਭੇਦ ਕੋ ਕੋਈ ਬਿਚਾਰਵਾਨ ਬੂਝਤਾ ਹੈ॥
Prof. Sahib Singhਪਰ, ਨਾਨਕ ਆਖਦਾ ਹੈ ਕਿ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ,

ਪਦ ਅਰਥ ਭਣਤਿ = ਆਖਦਾ ਹੈ। ਕੋ ਬੀਚਾਰੀ = ਕੋਈ ਵਿਚਾਰਵਾਨ ਹੀ।

SikhNet (Spanish)Nanak reza, mediten en esta Verdad,

ਇਸੁ ਜਗ ਮਹਿ; ਕਰਣੀ ਸਾਰੀ ॥

eis jag meh; karanee saaree |

Sant Singh Khalsathe most sublime action in this world.
Manmohan Singhas to what is the most pious action in this world.
Manmohan Singh (Punjabi)ਕਿ ਇਸ ਜਹਾਨ ਵਿੱਚ ਪਰਮ ਪਵਿੱਤ੍ਰ ਕਰਮ ਕਿਹੜਾ ਹੈ।
Fareedkot Teekaਕਿਆ ਭੇਦ ਇਸ ਸੰਸਾਰ ਮੇਂ ਸ਼ੁਭ ਕਰਣੀ, ਭਾਵ ਭਗਤੀ ਹੀ ਸ੍ਰੇਸ਼ਟ ਹੈ॥
Prof. Sahib Singhਕਿ ਇਸ ਜ਼ਿੰਦਗੀ ਵਿਚ (ਪਰਮਾਤਮਾ ਦੀ ਸਿਫ਼ਤ ਹੀ) ਸ੍ਰੇਸ਼ਟ ਕਰਨ-ਜੋਗ ਕੰਮ ਹੈ।

ਪਦ ਅਰਥ ਕਰਣੀ = {करणीय} ਕਰਨ-ਯੋਗ ਕੰਮ। ਸਾਰੀ = ਸ੍ਰੇਸ਼ਟ।

SikhNet (Spanish)oh seres humanos y conozcan cuál es el Acto más Santo.

ਕਰਣੀ ਕੀਰਤਿ ਹੋਈ ॥

karanee keerat hoee |

Sant Singh KhalsaThe noblest deed is to sing the Lord's Praises,
Manmohan SinghThe noblest deed is the Lord's praise,
Manmohan Singh (Punjabi)ਪਰਮ ਪੁੰਨ ਕਰਮ ਸਾਹਿਬ ਦੀ ਸਿਫ਼ਤ-ਸਲਾ ਹੈ,
Fareedkot Teekaਤਿਸ ਕੀ ਸ਼ੁਭ ਕਰਨੀ ਕੀ ਕੀਰਤ ਹੋਤੀ ਹੈ॥
Prof. Sahib Singhਸਿਫ਼ਤ-ਸਾਲਾਹ ਦੀ (ਸ੍ਰੇਸ਼ਟ) ਕਾਰ ਉਦੋਂ ਮਿਲ ਜਾਂਦੀ ਹੈ,

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ।

SikhNet (Spanish)Esta acción es la Alabanza del Señor, de la cuál uno toma Conciencia cuando el Señor,

ਜਾ ਆਪੇ ਮਿਲਿਆ ਸੋਈ ॥੪॥੧॥੧੨॥

jaa aape miliaa soee |4|1|12|

Sant Singh Khalsaand so meet the Lord Himself. ||4||1||12||
Manmohan Singhwhereby the Lord Himself meets the mortal.
Manmohan Singh (Punjabi)ਜਿਸ ਦੁਆਰਾ ਉਹ ਸਾਹਿਬ ਖੁਦ ਹੀ ਪ੍ਰਾਣੀ ਨੂੰ ਮਿਲ ਪੈਦਾ ਹੈ।
Fareedkot Teekaਜਬ ਪੁਰਸ਼ ਮੇਂ ਪਰਮੇਸ਼੍ਵਰ ਕੀ ਕੀਰਤੀ ਉਚਾਰਨ ਰੂਪੀ ਕਰਣੀ ਪ੍ਰਾਪਤਿ ਹੋਈ ਹੈ ਤਬ ਸੋ ਪਰਮੇਸ੍ਵਰ ਪੁਰਖ ਕੋ ਆਪ ਹੀ ਮਿਲਿਆ ਹੈ॥੪॥੧॥੧੨॥☬ਸਨਮੁਖ ਬੇਨਤੀ:
Prof. Sahib Singhਜਦੋਂ ਪ੍ਰਭੂ ਆਪ (ਮੇਹਰ ਕਰ ਕੇ ਜੀਵ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ ॥੪॥੧॥੧੨॥

ਪਦ ਅਰਥ ਆਪੇ = (ਪ੍ਰਭੂ) ਆਪ ਹੀ ॥੪॥੧॥੧੨॥

* ਨੋਟ: ਵੇਖੋ ਇਸੇ ਰਾਗ ਵਿਚ ਨਾਮਦੇਵ ਜੀ ਦਾ ਸ਼ਬਦ "ਜਬ ਦੇਖਾ ਤਬ ਗਾਵਾ"। ਦੋਹਾਂ ਸ਼ਬਦਾਂ ਵਿਚ ਬਹੁਤ ਹੀ ਨੇੜੇ ਦੀ ਸਾਂਝ ਹੈ। ਗੁਰੂ ਨਾਨਕ ਦੇਵ ਜੀ ਦੇ ਪਾਸ ਭਗਤ ਨਾਮਦੇਵ ਜੀ ਦੀ ਬਾਣੀ ਮੌਜੂਦ ਸੀ।

SikhNet (Spanish)por Sí Mismo, lo encuentra a uno. (4‑1‑12)
Answers quote the Granth verbatim with Ang citations. AI commentary is not Gurbani and not a religious ruling.