ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਸਾ ਮਤਿ ਨਿਰਮਲ; ਕਹੀਅਤ ਧੀਰ ॥
saa mat niramal; kaheeat dheer |
Sant Singh KhalsaPure and steady is that intellect,
Manmohan SinghThat intellect is said to be pure and steadfast,
Manmohan Singh (Punjabi)ਉਹ ਅਕਲ ਪਵਿੱਤਰ ਤੇ ਧੀਰਜਵਾਨ ਆਖੀ ਜਾਂਦੀ ਹੈ,
Fareedkot Teekaਹੇ ਭਾਈ! ਵਹੁ ਬੁਧੀ ਨਿਰਮਲ ਔਰ ਧੀਰਜਤਾ ਵਾਲੀ ਕਹੀਤੀ ਹੈ॥
Prof. Sahib Singhਹੇ ਭਾਈ! ਉਹ ਅਕਲ ਪਵਿਤ੍ਰ ਆਖੀ ਜਾਂਦੀ ਹੈ ਧੀਰਜ ਵਾਲੀ ਆਖੀ ਜਾਂਦੀ ਹੈ,ਪਦ ਅਰਥ ਸਾ = ਉਹ {ਇਹ ਲਫ਼ਜ਼ ਇਸਤ੍ਰੀ ਲਿੰਗ ਹੈ}। ਮਤਿ = ਅਕਲ। ਕਹੀਅਤ = ਆਖੀ ਜਾਂਦੀ ਹੈ। ਧੀਰ = ਧੀਰਜ ਵਾਲੀ।
SikhNet (Spanish)Puro y refrescante es el intelecto
ਰਾਮ ਰਸਾਇਣੁ; ਪੀਵਤ ਬੀਰ ॥੧॥
raam rasaaein; peevat beer |1|
Sant Singh Khalsawhich drinks in the Lord's sublime essence. ||1||
Manmohan Singhwhich quaffs Lord's Nectar, O brother.
Manmohan Singh (Punjabi)ਜਿਹੜੀ ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ, ਹੈ ਭਰਾ!
Fareedkot Teekaਜੋ ਰਾਮ ਰਸਾਇਣ ਅਰਥਾਤ ਆਤਮਾਨੰਦ ਕੋ ਪਾਨ ਕਰਤੀ ਹੈ॥੧॥
Prof. Sahib Singh(ਜਿਸ ਦਾ ਆਸਰਾ ਲੈ ਕੇ ਮਨੁੱਖ) ਸਭ ਰਸਾਂ ਤੋਂ ਸ੍ਰੇਸ਼ਟ ਪ੍ਰਭੂ-ਨਾਮ ਦਾ ਰਸ ਪੀਂਦਾ ਹੈ ॥੧॥ਪਦ ਅਰਥ ਰਸਾਇਣ = ਰਸਾਂ ਦਾ ਘਰ, ਸਭ ਰਸਾਂ ਤੋਂ ਸ੍ਰੇਸ਼ਟ। ਬੀਰ = ਹੇ ਵੀਰ! ॥੧॥
SikhNet (Spanish)que toma de la Panacea del Naam, del Nombre.(1)
ਹਰਿ ਕੇ ਚਰਣ; ਹਿਰਦੈ ਕਰਿ ਓਟ ॥
har ke charan; hiradai kar ott |
Sant Singh KhalsaKeep the Support of the Lord's Feet in your heart,
Manmohan SinghIn thy mind have the prop of God's feet,
Manmohan Singh (Punjabi)ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾ ਦਾ ਆਸਰਾ ਲੈ,
Fareedkot Teekaਹੇ ਭਾਈ! ਹਰੀ ਕੇ ਚਰਨੋਂ ਕਾ ਹਿਰਦੇ ਮੇਂ ਆਸਰਾ ਕਰੁ॥
Prof. Sahib Singh(ਹੇ ਭਾਈ!) ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਆਸਰਾ ਬਣਾ,ਪਦ ਅਰਥ ਓਟ = ਆਸਰਾ।
SikhNet (Spanish)Refúgiate en los Pies de Loto del Señor
ਜਨਮ ਮਰਣ ਤੇ; ਹੋਵਤ ਛੋਟ ॥੧॥ ਰਹਾਉ ॥
janam maran te; hovat chhott |1| rahaau |
Sant Singh Khalsaand you shall be saved from the cycle of birth and death. ||1||Pause||
Manmohan Singhand thou shalt rid of birth and death. Pause.
Manmohan Singh (Punjabi)ਅਤੇ ਤੂੰ ਜੰਮਣ ਅਤੇ ਮਰਨ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।
Fareedkot Teekaਕਿਉਂਕਿ ਜਨਮ ਮਰਨ ਸੇ ਛੂਟ ਜਾਵੇਂਗਾ॥੧॥ ਰਹਾਉ ॥
Prof. Sahib Singh(ਇਉਂ ਕੀਤਿਆਂ) ਜਨਮ ਮਰਨ ਦੇ ਗੇੜ ਤੋਂ ਖ਼ਲਾਸੀ ਹੋ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਛੋਟ = ਖ਼ਲਾਸੀ ॥੧॥ ਰਹਾਉ ॥
SikhNet (Spanish)y serás liberado de encarnar otra vez.(1-Pausa)
ਸੋ ਤਨੁ ਨਿਰਮਲੁ; ਜਿਤੁ. ਉਪਜੈ ਨ ਪਾਪੁ ॥
so tan niramal; jit. upajai na paap |
Sant Singh KhalsaPure is that body, in which sin does not arise.
Manmohan SinghThat body is blotless wherein the sin springs not.
Manmohan Singh (Punjabi)ਉਹ ਸਰੀਰ ਬੇਦਾਗ ਹੈ, ਜਿਸ ਅੰਦਰ ਗੁਨਾਹ ਪੈਦਾ ਨਹੀਂ ਹੁੰਦਾ।
Fareedkot Teekaਔਰ ਸੋ ਸਰੀਰ ਨਿਰਮਲ ਹੈ ਜਿਸ ਸੇ ਪਾਪ ਨਹੀਂ ਉਤਪਤਿ ਹੋਤਾ ਹੈ॥
Prof. Sahib Singh(ਹੇ ਭਾਈ!) ਉਹ ਸਰੀਰ ਪਵਿਤ੍ਰ ਹੈ ਜਿਸ ਵਿਚ ਕੋਈ ਪਾਪ ਨਹੀਂ ਪੈਦਾ ਹੁੰਦਾ।ਪਦ ਅਰਥ ਨਿਰਮਲੁ = ਪਵਿਤ੍ਰ {ਇਹ ਲਫ਼ਜ਼ ਪੁਲਿੰਗ ਹੈ। ਪਹਿਲੀ ਤੁਕ ਵਾਲਾ ਲਫ਼ਜ਼ 'ਨਿਰਮਲ' ਇਸਤ੍ਰੀ ਲਿੰਗ ਹੈ}। ਜਿਤੁ = ਜਿਸ ਵਿਚ, ਜਿਸ ਦੀ ਰਾਹੀਂ।
SikhNet (Spanish)El cuerpo es puro y no brota en él la maldad
ਰਾਮ ਰੰਗਿ; ਨਿਰਮਲ ਪਰਤਾਪੁ ॥੨॥
raam rang; niramal parataap |2|
Sant Singh KhalsaIn the Love of the Lord is pure glory. ||2||
Manmohan SinghThrough the Lord's love, pure glory is obtained.
Manmohan Singh (Punjabi)ਪ੍ਰਭੂਫ ਦੀ ਪ੍ਰੀਤ ਰਾਹੀਂ ਪਵਿੱਤ੍ਰ ਪ੍ਰਭੁਤਾ ਪ੍ਰਾਪਤ ਹੁੰਦੀ ਹੈ।
Fareedkot Teekaਕਿਉਂਕਿ ਰਾਮ ਵਿਖੇ ਪਰੇਮ ਕਰਨੇ ਸੇ ਸੁਧ ਪਰਤਾਪ ਹੋਤਾ ਹੈ॥੨॥
Prof. Sahib Singhਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਪਵਿਤ੍ਰ ਹੋਏ ਮਨੁੱਖ ਦਾ ਤੇਜ-ਪਰਤਾਪ (ਚਮਕਦਾ ਹੈ) ॥੨॥ਪਦ ਅਰਥ ਰੰਗਿ = ਪ੍ਰੇਮ ਵਿਚ ॥੨॥
SikhNet (Spanish)si es glorificado en el Amor del Señor.(2)
ਸਾਧਸੰਗਿ; ਮਿਟਿ ਜਾਤ ਬਿਕਾਰ ॥
saadhasang; mitt jaat bikaar |
Sant Singh KhalsaIn the Saadh Sangat, the Company of the Holy, corruption is eradicated.
Manmohan SinghIn the society of saints the vice is effaced.
Manmohan Singh (Punjabi)ਸਤਿ ਸੰਗਤ ਅੰਦਰ ਪਾਪ ਨਸ਼ਟ ਹੋ ਜਾਂਦਾ ਹੈ।
Fareedkot Teekaਪੁਨਾ ਸੰਤੋਂ ਕਾ ਸੰਗ ਕਰਨੇ ਸੇ ਵਿਕਾਰ ਮਿਟ ਜਾਤੇ ਹੈਂ॥
Prof. Sahib Singh(ਹੇ ਭਾਈ! ਸਾਧ ਸੰਗਤਿ ਕਰਿਆ ਕਰ) ਸਾਧ ਸੰਗਤਿ ਵਿਚ ਰਿਹਾਂ (ਅੰਦਰੋਂ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।ਪਦ ਅਰਥ ਮਿਟਿ ਜਾਤ = ਮਿਟ ਜਾਂਦੇ ਹਨ।
SikhNet (Spanish)Por la más Grande Benevolencia del Señor,
ਸਭ ਤੇ ਊਚ; ਏਹੋ ਉਪਕਾਰ ॥੩॥
sabh te aooch; eho upakaar |3|
Sant Singh KhalsaThis is the greatest blessing of all. ||3||
Manmohan SinghThis is the Lord's greatest beneficence unto thee.
Manmohan Singh (Punjabi)ਸਾਹਿਬ ਦਾ ਸਾਰਿਆਂ ਤੋਂ ਵੱਡਾ ਪਰਉਪਕਾਰ ਤੇਰੇ ਉਤੇ ਇਹ ਹੈ।
Fareedkot Teekaਅਪਨੇ ਊਪਰ ਸਭ ਸੇ ਊਚਾ ਏਹੀ ਉਪਕਾਰ ਹੈ, ਜੋ ਬਿਕਾਰੋਂ ਸੇ ਰਹਤ ਹੋਣਾ ਹੈ॥੩॥
Prof. Sahib Singh(ਸਾਧ ਸੰਗਤਿ ਦਾ) ਸਭ ਤੋਂ ਉੱਚਾ ਇਹੀ ਉਪਕਾਰ ਹੈ ॥੩॥ਪਦ ਅਰਥ ਤੇ = ਤੋਂ ॥੩॥
SikhNet (Spanish)tus vicios te dejan en la Sociedad de los Santos.(3)
ਪ੍ਰੇਮ ਭਗਤਿ; ਰਾਤੇ ਗੋਪਾਲ ॥
prem bhagat; raate gopaal |
Sant Singh KhalsaImbued with loving devotional worship of the Sustainer of the Universe,
Manmohan SinghThose who are stained with the love adoration of the World Cherisher,
Manmohan Singh (Punjabi)ਜੋ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ ਦੀ ਪ੍ਰੀਤ ਭਰੀ ਪੂਜਾ ਨਾਲ ਰੰਗੇ ਹੋਏ ਹਨ,
Fareedkot Teekaਜੋ ਸੰਤ ਜਨ ਗੋਪਾਲ ਕੀ ਪ੍ਰੇਮਾ ਭਗਤੀ ਮੇਂ ਜਾਤੇ ਹੈਂ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਪ੍ਰੇਮ-ਭਗਤੀ ਦੇ ਰੰਗ ਵਿਚ ਰੰਗੇ ਰਹਿੰਦੇ ਹਨ,ਪਦ ਅਰਥ ਰਾਤੇ = ਰੰਗੇ ਹੋਏ।
SikhNet (Spanish)Empapados con adoración devota y amorosa al Creador del Universo,
ਨਾਨਕ ਜਾਚੈ; ਸਾਧ ਰਵਾਲ ॥੪॥੯੨॥੧੬੧॥
naanak jaachai; saadh ravaal |4|92|161|
Sant Singh KhalsaNanak asks for the dust of the feet of the Holy. ||4||92||161||
Manmohan SinghNanak asks for the dust of the feet of such saints.
Manmohan Singh (Punjabi)ਨਾਨਕ ਐਸੇ ਸੰਤਾ ਦੇ ਚਰਨਾ ਦੀ ਧੂੜ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਸਾਧੋਂ ਕੇ ਚਰਨੋਂ ਕੀ ਧੂੜੀ ਮੰਗਤਾ ਹੂੰ॥੪॥੯੨॥੧੬੧॥☬ਭਗਤੋਂ ਕੀ ਪ੍ਰੀਤੀ ਦ੍ਰਸਟਾਂਤੋਂ ਸੇ ਕਹਤੇ ਹੈਂ:
Prof. Sahib Singhਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੯੨॥੧੬੧॥ਪਦ ਅਰਥ ਜਾਚੈ = ਮੰਗਦਾ ਹੈ। ਰਵਾਲ = ਚਰਨਾਂ ਦੀ ਧੂੜ ॥੪॥
SikhNet (Spanish)Nanak busca el Polvo de los Pies de tales Santos que estén imbuidos en la Alabanza Amorosa del Señor.(4-92-161)