ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਹਰਿ ਕੇ ਦਾਸ ਸਿਉ; ਸਾਕਤ ਨਹੀ ਸੰਗੁ ॥
har ke daas siau; saakat nahee sang |
Sant Singh KhalsaThe Lord's servant does not associate with the faithless cynic.
Manmohan SinghThe mammon-worshipper keeps not company with God's servant.
Manmohan Singh (Punjabi)ਮਾਇਆ ਦਾ ਉਪਾਸਕ, ਵਾਹਿਗੁਰੂ ਦੇ ਸੇਵਕ ਨਾਲ ਮੇਲ ਜੋਲ ਨਹੀਂ ਰੱਖਦਾ।
Fareedkot Teekaਹਰੀ ਕੇ ਸੰਤੋਂ ਸਾਥਿ (ਸਾਕਤ) ਪਰਮੇਸ੍ਵਰ ਸੇ ਬੇਮੁਖੋਂ ਕਾ ਸੰਗ ਨਹੀਂ ਹੋਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਭਗਤ ਨਾਲ ਮਾਇਆ-ਵੇੜ੍ਹੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ,ਪਦ ਅਰਥ ਸਿਉ = ਨਾਲ। ਸਾਕਤ ਸੰਗੁ = ਸਾਕਤ ਦਾ ਜੋੜ। ਸਾਕਤ = ਮਾਇਆ-ਵੇੜ੍ਹਿਆ ਮਨੁੱਖ, ਰੱਬ ਨਾਲੋਂ ਟੁੱਟਾ ਹੋਇਆ।
SikhNet (Spanish)El Sirviente del Señor no guarda compañía con los que alaban el poder,
ਓਹੁ ਬਿਖਈ; ਓਸੁ. ਰਾਮ ਕੋ ਰੰਗੁ ॥੧॥ ਰਹਾਉ ॥
ohu bikhee; os. raam ko rang |1| rahaau |
Sant Singh KhalsaOne is in the clutches of vice, while the other is in love with the Lord. ||1||Pause||
Manmohan SinghHe (the -former) is sensuous, and the other (latter) bears love to the Lord. Pause.
Manmohan Singh (Punjabi)ਉਹ (ਪਹਿਲਾ) ਵਿਸ਼ਈ ਹੈ ਅਤੇ ਉਸ (ਦੂਜੇ) ਦਾ ਸਾਂਹੀ ਨਾਲ ਪ੍ਰੇਮ ਹੈ। ਠਹਿਰਾਉ।
Fareedkot Teekaਕਿਉਂਕਿ ਵਹੁ ਸਾਕਤ ਬਿਖਈ ਹੈਂ ਅਰੁ ਉਨ ਸੰਤੋਂ ਕੋ ਰਾਮ ਕਾ ਪ੍ਰੇਮ ਹੈ॥੧॥ ਰਹਾਉ ॥☬ਸੰਗ ਨ ਹੋਨੇ ਮੇਂ ਦ੍ਰਿਸਟਾਂਤ ਕਹਤੇ ਹੈਂ:
Prof. Sahib Singh(ਕਿਉਂਕਿ) ਉਹ ਸਾਕਤ ਵਿਸ਼ਿਆਂ ਦਾ ਪਿਆਰਾ ਹੁੰਦਾ ਹੈ ਤੇ ਉਸ ਭਗਤ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਿਆ ਹੁੰਦਾ ਹੈ ॥੧॥ ਰਹਾਉ ॥ਪਦ ਅਰਥ ਓਹੁ = ਉਹ ਸਾਕਤ। ਬਿਖਈ = ਵਿਸ਼ਈ, ਵਿਸ਼ਿਆਂ ਦਾ ਪਿਆਰਾ। ਓਸੁ = ਉਸ (ਦਾਸ) ਨੂੰ। ਕੋ = ਦਾ ॥੧॥ ਰਹਾਉ ॥
SikhNet (Spanish)porque ellos se involucran en el vicio, y él, en el Amor de Dios.(1-Pausa)
ਮਨ ਅਸਵਾਰ; ਜੈਸੇ ਤੁਰੀ ਸੀਗਾਰੀ ॥
man asavaar; jaise turee seegaaree |
Sant Singh KhalsaIt would be like an imaginary rider on a decorated horse,
Manmohan Singh(Their association is like this) as an imaginary rider a decked mare.
Manmohan Singh (Punjabi)(ਉਨ੍ਹਾਂ ਦਾ ਮਿਲਾਪ ਇੰਜ ਹੈ) ਜਿਸ ਤਰ੍ਹਾਂ ਇਕ ਖਿਆਲੀ ਸਵਾਰ ਸ਼ਿੰਗਾਰੀ ਹੋਈ ਘੋੜੀ ਦੀ ਅਸਵਾਰੀ ਕਰਦਾ ਹੈ।
Fareedkot Teekaਜੈਸੇ ਮਨ ਅਸਵਾਰ ਕਿਆ ਬੇਅਸਵਾਰ ਘੋੜੀ ਸਿੰਗਾਰੀ ਹੂਈ ਊਪਰ ਅਸਵਾਰ ਨਹੀਂ ਹੋ ਸਕਤਾ॥
Prof. Sahib Singh(ਹਰੀ ਦੇ ਦਾਸ ਅਤੇ ਸਾਕਤ ਦਾ ਸੰਗ ਇਉਂ ਹੀ ਹੈ) ਜਿਵੇਂ ਕਿਸੇ ਅਨਾੜੀ ਅਸਵਾਰ ਵਾਸਤੇ ਇਕ ਸਜਾਈ ਹੋਈ ਘੋੜੀ ਹੋਵੇ,ਪਦ ਅਰਥ ਮਨ ਅਸਵਾਰ = {ਜਿਵੇਂ 'ਮਨ-ਤਾਰੂ'} ਜੇਹੜਾ ਸਵਾਰੀ ਕਰਨੀ ਨਹੀਂ ਜਾਣਦਾ। ਤੁਰੀ = ਘੋੜੀ।
SikhNet (Spanish)Los que alaban el poder mundano viven una irrealidad muy grande; son jinetes montados en caballos imaginarios
ਜਿਉ ਕਾਪੁਰਖੁ; ਪੁਚਾਰੈ ਨਾਰੀ ॥੧॥
jiau kaapurakh; puchaarai naaree |1|
Sant Singh Khalsaor a eunuch caressing a woman. ||1||
Manmohan SinghAs an eunuch caresses a woman
Manmohan Singh (Punjabi)ਜਿਸ ਤਰ੍ਹਾਂ ਇਕ ਹੀਜੜਾ ਇਸਤਰੀ ਨੂੰ ਲਾਭ ਪਿਆਰ ਕਰਦਾ ਹੈ।
Fareedkot Teekaਅਰੁ ਜੈਸੇ (ਕਾਪੁਰਖੁ) ਹੀਜੜਾ ਹਉ ਭਾਉ ਕਰ ਕੇ ਇਸਤ੍ਰੀ ਕੋ ਪਰਚਾਵੇ ਵਾ ਪਲੋਸੇ ਕਿ ਮੈਂ ਤੇਰੀ ਵਿਸ਼ੈਅਗਨੀ ਨਿਵਿਰਤ ਕਰੂੰਗਾ, ਪਰੰਤੂ ਤਿਸ ਕਾ ਸੰਗ ਨਹੀਂ ਹੋ ਸਕਤਾ ਹੈ॥੧॥
Prof. Sahib Singhਜਿਵੇਂ ਕੋਈ ਖੁਸਰਾ ਇਸਤ੍ਰੀ ਨੂੰ ਪਿਆਰ ਕਰਦਾ ਹੋਵੇ ॥੧॥ਪਦ ਅਰਥ ਕਾਪੁਰਖੁ = ਖੁਸਰਾ, ਹੀਜੜਾ। ਪੁਚਾਰੈ = ਪਿਆਰ ਕਰਦਾ ਹੈ ॥੧॥
SikhNet (Spanish)y eunucos ilusos imaginándose relaciones con una mujer.(1)
ਬੈਲ ਕਉ; ਨੇਤ੍ਰਾ ਪਾਇ ਦੁਹਾਵੈ ॥
bail kau; netraa paae duhaavai |
Sant Singh KhalsaIt would be like tying up an ox and trying to milk it,
Manmohan SinghAs by putting a tether the ox is milked.
Manmohan Singh (Punjabi)ਜਿਸ ਤਰ੍ਹਾਂ ਨਿਆਣਾ ਪਾ ਕੇ, ਇਕ ਬਲਦ ਚੋਇਆ ਜਾਂਦਾ ਹੈ।
Fareedkot Teekaਪੁਨਾ ਜੈਸੇ ਕੋਈ ਬੈਲ ਕੋ ਨਿਆਣਾ ਪਾਇ ਕਰ ਚੁਆਵੈ, ਤਿਸ ਕੋ ਦੂਧ ਕਾ ਸੰਗੁ ਨਹੀਂ ਹੋ ਸਕਤਾ ਹੈ॥
Prof. Sahib Singh(ਹੇ ਭਾਈ!) ਹਰੀ ਦੇ ਦਾਸ ਅਤੇ ਸਾਕਤ ਦਾ ਮੇਲ ਇਉਂ ਹੀ ਹੈ, ਜਿਵੇਂ ਕੋਈ ਮਨੁੱਖ ਨਿਆਣਾ ਪਾ ਕੇ ਬਲਦ ਨੂੰ ਚੋਣ ਲੱਗ ਪਏ,ਪਦ ਅਰਥ ਨੇਤ੍ਰਾ = ਨਿਆਣਾ, ਰੱਸੀ। ਦੁਹਾਵੈ = ਚੋਂਦਾ ਹੈ।
SikhNet (Spanish)¿Puede un buey ser ordeñado? Aunque lo pongas a pastar, no da leche.
ਗਊ ਚਰਿ; ਸਿੰਘ ਪਾਛੈ ਪਾਵੈ ॥੨॥
gaoo char; singh paachhai paavai |2|
Sant Singh Khalsaor riding a cow to chase a tiger. ||2||
Manmohan SinghAs riding a cow the man chases the tiger.
Manmohan Singh (Punjabi)ਜਿਸ ਤਰ੍ਹਾਂ ਗਾਂ ਉਤੇ ਚੜ੍ਹ ਕੇ, ਆਦਮੀ ਸ਼ੇਰ ਦਾ ਪਿੱਛਾ ਕਰਦਾ ਹੈ।
Fareedkot Teekaਅਰ ਗਊ ਊਪਰ ਸਵਾਰ ਹੋ ਕਰ ਸ਼ੇਰ ਕੇ ਪੀਛੇ ਪਾਵੈ ਅਰਥਾਤ ਦੌੜਾਵੈ, ਤਿਸ ਕਾ ਜੈਸੇ ਸ਼ੇਰ ਕੇ ਸਾਥ ਸੰਗ ਨਹੀਂ ਹੋਤਾ ਹੈ ਉਲਟਾ ਗਊ ਡਰਤੀ ਹੈ॥੨॥
Prof. Sahib Singhਜਿਵੇਂ ਕੋਈ ਮਨੁੱਖ ਗਾਂ ਉਤੇ ਚੜ੍ਹ ਕੇ ਉਸ ਨੂੰ ਸ਼ੇਰ ਦੇ ਪਿੱਛੇ ਦੁੜਾਣ ਲੱਗ ਪਏ ॥੨॥ਪਦ ਅਰਥ ਚਰਿ = ਚੜ੍ਹ ਕੇ। ਪਾਵੈ = ਦੌੜਾਂਦਾ ਹੈ ॥੨॥
SikhNet (Spanish)¿Puede uno, montado en una vaca, atrapar a un tigre?(2)
ਗਾਡਰ ਲੇ; ਕਾਮਧੇਨੁ ਕਰਿ ਪੂਜੀ ॥
gaaddar le; kaamadhen kar poojee |
Sant Singh KhalsaIt would be like taking a sheep and worshipping it as the Elysian cow,
Manmohan SinghAs taking a sheep one adores it like a cow.
Manmohan Singh (Punjabi)ਜਿਸ ਤਰ੍ਹਾਂ ਭੇਡ ਨੂੰ ਲੈ ਕੇ, ਬੰਦਾ ਇਸ ਦੀ ਸਵਰਗੀ ਗਾਂ ਦੀ ਮਾਨੰਦ ਪ੍ਰਸਤਸ਼ ਕਰਦਾ ਹੈ।
Fareedkot Teekaਪੁਨਾਂ (ਗਾਡਰ) ਭੇਡ ਲੇ ਕਰ ਕਾਮਧੇਨੁ ਜੋ ਮਨ ਕਾਮਨਾ ਕੇ ਦੇਣੇ ਵਾਲੀ ਗਊ ਸ੍ਵਰਗ ਮੇਂ ਹੈ, ਸੋ ਜਾਨ ਕਰ ਸੇਵਾ ਕਰੀ, ਜੈਸੇ ਤਿਸ ਸਿਉ ਸੰਗ ਨਹੀਂ ਹੋਤਾ ਅਰਥਾਤ ਕੁਛ ਪ੍ਰਾਪਤ ਨਹੀਂ ਹੋਤਾ ਹੈ॥
Prof. Sahib Singh(ਹੇ ਭਾਈ!) ਹਰੀ ਦੇ ਭਗਤ ਤੇ ਸਾਕਤ ਦਾ ਜੋੜ ਇਉਂ ਹੈ, ਜਿਵੇਂ ਕੋਈ ਮਨੁੱਖ ਭੇਡ ਲੈ ਕੇ ਉਸ ਨੂੰ ਕਾਮਧੇਨ ਮਿਥ ਕੇ ਪੂਜਣ ਲੱਗ ਪਏ,ਪਦ ਅਰਥ ਗਾਡਰ = ਭੇਡ। ਕਾਮਧੇਨੁ = {ਧੇਨੁ = ਗਾਂ। ਕਾਮ-ਵਾਸਨਾ} ਹਰੇਕ ਵਾਸਨਾ ਪੂਰੀ ਕਰਨ ਵਾਲੀ ਗਾਂ (ਜੋ ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ ਤੇ ਜੋ ਸਮੁੰਦਰ ਨੂੰ ਰਿੜਕਣ ਸਮੇ ਚੌਦਾਂ ਰਤਨਾਂ ਵਿਚੋਂ ਇਕ ਰਤਨ ਸੀ)। ਪੂਜੀ = ਪੂਜਾ ਕੀਤੀ।
SikhNet (Spanish)¿Puede uno alabar a un chivo, como si fuera la vaca lechera de los dioses?
ਸਉਦੇ ਕਉ ਧਾਵੈ; ਬਿਨੁ ਪੂੰਜੀ ॥੩॥
saude kau dhaavai; bin poonjee |3|
Sant Singh Khalsathe giver of all blessings; it would be like going out shopping without any money. ||3||
Manmohan SinghOr as man goes out for buying merchandise without capital.
Manmohan Singh (Punjabi)ਜਾਂ ਜਿਸ ਤਰ੍ਹਾਂ ਰੁਪਏ ਪੈਸੇ ਦੇ ਬਗੈਰ, ਬੰਦਾ ਸੌਦਾ ਸੂਤ ਖਰੀਦਣ ਲਈ ਜਾਂਦਾ ਹੈ।
Fareedkot Teekaਅਰੁ ਸੌਦੇ ਕਉ ਜੈਸੇ ਪੂੰਜੀ ਸੇ ਬਿਨਾ ਦੌੜੇ ਤਿਸ ਕੋ ਸੌਦੇ ਕਾ ਸੰਗ ਨਹੀਂ ਹੋਤਾ ਹੈ, ਤੈਸੇ ਸੰਤ ਜਨੋਂ ਸੇ ਸਾਕਤੋਂ ਕਾ ਸੰਗ ਨਹੀਂ ਹੋਤਾ॥੩॥
Prof. Sahib Singhਜਿਵੇਂ ਕੋਈ ਮਨੁੱਖ ਸਰਮਾਏ ਤੋਂ ਬਿਨਾ ਹੀ ਸੌਦਾ ਖ਼ਰੀਦਣ ਉੱਠ ਦੌੜੇ ॥੩॥ਪਦ ਅਰਥ ਪੂੰਜੀ = ਸਰਮਾਇਆ ॥੩॥
SikhNet (Spanish)¿Puede uno ir de compras sin dinero, ni crédito?(3)
ਨਾਨਕ; ਰਾਮ ਨਾਮੁ ਜਪਿ ਚੀਤ ॥
naanak; raam naam jap cheet |
Sant Singh KhalsaO Nanak, consciously meditate on the Lord's Name.
Manmohan SinghMeditate thou, O Nanak, on the Name of All Pervading God in thy mind.
Manmohan Singh (Punjabi)ਆਪਣੇ ਮਨ ਅੰਦਰ ਹੈ ਨਾਨਕ! ਤੂੰ ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਸਾਕਤੋਂ ਕਾ ਸੰਗ ਤਿਆਗ ਕਰ ਸੰਤੋਂ ਕੇ ਸੰਗ ਕਰ ਰਾਮ ਕਾ ਨਾਮ ਚਿਤ ਸੇ ਸਿਮਰ॥
Prof. Sahib Singhਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤਿ ਵਿਚ ਟਿਕ ਕੇ) ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿਚ ਸਿਮਰ,
SikhNet (Spanish)Oh, dice Nanak, habita en el Naam, el Nombre en tu mente,
ਸਿਮਰਿ ਸੁਆਮੀ; ਹਰਿ ਸਾ ਮੀਤ ॥੪॥੯੧॥੧੬੦॥
simar suaamee; har saa meet |4|91|160|
Sant Singh KhalsaMeditate in remembrance on the Lord Master, your Best Friend. ||4||91||160||
Manmohan SinghDeliberate over thou the friend like Lord God.
Manmohan Singh (Punjabi)ਤੂੰ ਮਿਤ੍ਰ ਦੀ ਮਾਨੰਦ, ਮਾਲਕ ਵਾਹਿਗੁਰੂ ਦਾ ਆਰਾਧਨ ਕਰ।
Fareedkot Teekaਅਰੁ ਬਾਣੀ ਕਰ ਸੁਆਮੀ ਹਰੀ ਕੋ ਜਪੁ ਕਿਉਂਕਿ ਸੋਈ ਮਿਤ੍ਰ ਹੈ॥੪॥੯੧॥੧੬੦॥
Prof. Sahib Singhਪਰਮਾਤਮਾ ਵਰਗੇ ਮਾਲਕ ਤੇ ਮਿੱਤਰ ਦਾ ਸਿਮਰਨ ਕਰਿਆ ਕਰ ॥੪॥੯੧॥੧੬੦॥ਪਦ ਅਰਥ ਸਾ = ਵਰਗਾ ॥੪॥
SikhNet (Spanish)y medita en el Maestro, tu Verdadero Amigo siempre.(4-91-160)