ੴ

ਸਿੱਖਬਾਣੀ · SikhBani

ਭਰਤਾ ਪੇਖਿ ਬਿਗਸੈ ਜਿਉ ਨਾਰੀ ॥

bharataa pekh bigasai jiau naaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 198 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਐਸੀ ਪ੍ਰੀਤਿ; ਗੋਵਿੰਦ ਸਿਉ ਲਾਗੀ ॥

aisee preet; govind siau laagee |

Sant Singh KhalsaSuch is my love for the Lord of the Universe;
Manmohan SinghSuch an affection I have contracted with the World Lord,
Manmohan Singh (Punjabi)ਇਹੋ ਜੇਹੀ ਪਿਰਹੜੀ ਮੇਰੀ ਸ਼ਿਸ਼ਟੀ ਦੇ ਸੁਆਮੀ ਨਾਲ ਪੈ ਗਈ ਹੈ,
Fareedkot Teekaਜਿਨ ਕੀ ਐਸੀ ਪ੍ਰੀਤ ਜੋ ਆਗੇ ਕਹੀ ਜਾਤੀ ਹੈ ਗੋਵਿੰਦ ਕੇ ਸਾਥ ਲਗੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਨਾਲ ਜਿਨ੍ਹਾਂ ਮਨੁੱਖਾਂ ਦੀ ਇਹੋ ਜਿਹੀ ਪ੍ਰੀਤਿ (ਜਿਸ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ) ਬਣਦੀ ਹੈ,

ਪਦ ਅਰਥ ਸਿਉ = ਨਾਲ।

SikhNet (Spanish)Tal es mi Amor por Gobind, Dios Sostenedor,

ਮੇਲਿ ਲਏ; ਪੂਰਨ ਵਡਭਾਗੀ ॥੧॥ ਰਹਾਉ ॥

mel le; pooran vaddabhaagee |1| rahaau |

Sant Singh Khalsathrough perfect good destiny, I have been united with Him. ||1||Pause||
Manmohan Singhthat He has untied me with Himself and I have become perfectly very fortunate. Pause.
Manmohan Singh (Punjabi)ਕਿ ਉਸ ਨੇ ਮੈਨੂੰ ਆਪਦੇ ਨਾਲ ਮਿਲਾ ਲਿਆ ਹੈ ਅਤੇ ਮੈਂ ਮੁਕੰਮਲ ਤੋਰ ਤੇ ਭਾਰੇ ਕਰਮਾਂ ਵਾਲਾ ਹੋ ਗਿਆ ਹਾਂ। ਠਹਿਰਾਉ।
Fareedkot Teekaਸੋ ਵਡਭਾਗੀ ਪੂਰਨ ਪਰਮੇਸ੍ਵਰ ਨੇ ਅਪਨੇ ਸਾਥ ਮੇਲ ਲਏ ਹੈਂ॥੧॥ ਰਹਾਉ ॥
Prof. Sahib Singhਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਾਰੇ ਗੁਣਾਂ ਨਾਲ ਭਰਪੂਰ ਹੋ ਜਾਂਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਪੂਰਨ = ਸਾਰੇ ਗੁਣਾਂ ਨਾਲ ਭਰਪੂਰ। ਵਡਭਾਗੀ = ਵੱਡੇ ਭਾਗਾਂ ਵਾਲੇ ॥੧॥ ਰਹਾਉ ॥

SikhNet (Spanish)que Él Mismo me ha unido Consigo, y ahora mi Destino es Perfecto. (1-Pausa)

ਭਰਤਾ ਪੇਖਿ; ਬਿਗਸੈ ਜਿਉ ਨਾਰੀ ॥

bharataa pekh; bigasai jiau naaree |

Sant Singh KhalsaAs the wife is delighted upon beholding her husband,
Manmohan SinghAs the wife is delighted on beholding her spouse,
Manmohan Singh (Punjabi)ਜਿਸ ਤਰ੍ਹਾਂ ਵਹੁਟੀ ਆਪਣੇ ਕੰਤ ਨੂੰ ਵੇਖ ਕੇ ਖੁਸ਼ ਹੁੰਦੀ ਹੈ,
Fareedkot Teekaਜੈਸੇ ਪਤੀ ਕੋ ਦੇਖ ਕਰ ਇਸਤ੍ਰੀ ਅਨੰਦ ਹੋਤੀ ਹੈ॥
Prof. Sahib Singhਜਿਵੇਂ ਇਸਤ੍ਰੀ ਆਪਣੇ ਪਤੀ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ,

ਪਦ ਅਰਥ ਭਰਤਾ = ਖਸਮ। ਪੇਖਿ = ਵੇਖ ਕੇ। ਬਿਗਸੈ = ਖਿੜ ਪੈਂਦੀ ਹੈ, ਖ਼ੁਸ਼ ਹੁੰਦੀ ਹੈ।

SikhNet (Spanish)Así como la novia florece al ver a su esposo,

ਤਿਉ. ਹਰਿ ਜਨੁ ਜੀਵੈ; ਨਾਮੁ ਚਿਤਾਰੀ ॥੧॥

tiau. har jan jeevai; naam chitaaree |1|

Sant Singh Khalsaso does the Lord's humble servant live by chanting the Naam, the Name of the Lord. ||1||
Manmohan Singhthat is how God's slave lives by repeating His Name.
Manmohan Singh (Punjabi)ਇਸ ਤਰ੍ਹਾਂ ਹੀ ਰੱਬ ਦਾ ਗੋਲਾ ਉਸ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਜੀਉਂਦਾ ਹੈ।
Fareedkot Teekaਤੈਸੇ ਹਰੀ ਜਨ ਨਾਮ ਸਿਮਰ ਕਰ ਜੀਵਤੇ ਹੈਂ॥੧॥
Prof. Sahib Singhਤਿਵੇਂ ਹਰੀ ਦਾ ਦਾਸ ਹਰੀ ਦਾ ਨਾਮ ਚੇਤੇ ਕਰ ਕੇ ਅੰਤਰ ਆਤਮੇ ਹੁਲਾਰੇ ਵਿਚ ਆਉਂਦਾ ਹੈ ॥੧॥

ਪਦ ਅਰਥ ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਚਿਤਾਰੀ = ਚਿਤਾਰਿ, ਚਿਤਾਰ ਕੇ ॥੧॥

SikhNet (Spanish)así lo hace el Sirviente del Señor al concebir el Nombre.(1)

ਪੂਤ ਪੇਖਿ; ਜਿਉ ਜੀਵਤ ਮਾਤਾ ॥

poot pekh; jiau jeevat maataa |

Sant Singh KhalsaAs the mother is rejuvenated upon seeing her son,
Manmohan SinghAs the mother revives on seeing her son,
Manmohan Singh (Punjabi)ਜਿਸ ਤਰ੍ਹਾਂ ਆਪਣੇ ਪੁਤਰ ਨੂੰ ਵੇਖ ਕੇ, ਮਾਂ ਸੁਰਜੀਤ ਹੋ ਜਾਂਦੀ ਹੈ,
Fareedkot Teekaਪੁਨਾ ਜੈਸੇ ਮਾਤਾ ਪੁਤ੍ਰ ਕੋ ਦੇਖ ਕਰ ਅਨੰਦ ਹੋਤੀ ਹੈ॥
Prof. Sahib Singhਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜੀਊਂਦੀ ਹੈ,
SikhNet (Spanish)Así como la vida pulsa en las venas de la madre al ver a su hijo,

ਓਤਿ ਪੋਤਿ; ਜਨੁ ਹਰਿ ਸਿਉ ਰਾਤਾ ॥੨॥

ot pot; jan har siau raataa |2|

Sant Singh Khalsaso is the Lord's humble servant imbued with Him, through and through. ||2||
Manmohan Singhso is God's serf imbued with Him like thread of cloth.
Manmohan Singh (Punjabi)ਏਸੇ ਤਰ੍ਹਾਂ ਹੀ ਰੱਬ ਦਾ ਨਫਰ ਉਸ ਨਾਲ ਤਾਣੇ-ਪੇਟੇ ਦੀ ਤਰ੍ਹਾਂ ਰੰਗੀਜਿਆਂ ਹੋਇਆ ਹੈ।
Fareedkot Teekaਤੈਸੇ ਹੀ ਤਾਣੇ ਪੇਟੇ ਵਤ ਜਨ ਹਰੀ ਕੇ ਸੰਗ ਹਰੀ ਜਨ ਕੇ ਸੰਗ ਰਾਤਾ ਹੈ॥੨॥
Prof. Sahib Singhਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰੱਤਾ ਰਹਿੰਦਾ ਹੈ ॥੨॥

ਪਦ ਅਰਥ ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਰਾਤਾ = ਰੰਗਿਆ ਹੋਇਆ, ਮਸਤ ॥੨॥

SikhNet (Spanish)así el Sirviente del Señor siente cuando su ser vibra con la Esencia Divina. (2)

ਲੋਭੀ ਅਨਦੁ ਕਰੈ; ਪੇਖਿ ਧਨਾ ॥

lobhee anad karai; pekh dhanaa |

Sant Singh KhalsaAs the greedy man rejoices upon beholding his wealth,
Manmohan SinghAs the greedy man rejoices to see the wealth,
Manmohan Singh (Punjabi)ਜਿਸ ਤਰ੍ਹਾਂ ਲਾਲਚੀ ਆਦਮੀ ਦੌਲਤ ਨੂੰ ਤੱਕ ਕੇ ਖੁਸ਼ੀ ਕਰਦਾ ਹੈ,
Fareedkot Teekaਔਰ ਜੋ ਲੋਭੀ ਕਈ ਤਰਾਂ ਕੇ ਧਨ ਕੋ ਦੇਖ ਕਰ ਪ੍ਰਸਿੰਨਤਾ ਕੋ ਧਾਰਨ ਕਰਤਾ ਹੈ॥
Prof. Sahib Singh(ਜਿਵੇਂ, ਹੇ ਭਾਈ!) ਲਾਲਚੀ ਮਨੁੱਖ ਧਨ ਵੇਖ ਕੇ ਖ਼ੁਸ਼ੀ ਮਨਾਂਦਾ ਹੈ,

ਪਦ ਅਰਥ ਅਨਦੁ = ਖ਼ੁਸ਼ੀ।

SikhNet (Spanish)Así como el avaro se apega a la riqueza y se regocija al ver sus cofres llenos de tesoros,

ਜਨ. ਚਰਨ ਕਮਲ ਸਿਉ; ਲਾਗੋ ਮਨਾ ॥੩॥

jan. charan kamal siau; laago manaa |3|

Sant Singh Khalsaso is the mind of the Lord's humble servant attached to His Lotus Feet. ||3||
Manmohan Singhso is Lord's servant's soul attached with His lotus feet.
Manmohan Singh (Punjabi)ਏਸੇ ਤਰ੍ਹਾਂ ਪ੍ਰਭੂ ਦੇ ਸੇਵਕ ਦੀ ਆਤਮਾ, ਉਸ ਦੇ ਕੇਵਲ ਰੂਪੀ ਚਰਨਾਂ ਨਾਲ ਜੁੜੀ ਹੋਈ ਹੈ।
Fareedkot Teekaਤੈਸੇ ਭਗਤ ਜਨੋਂ ਕਾ ਮਨੁ ਪਰਮੇਸ੍ਵਰ ਕੇ ਚਰਨ ਕਵਲੋਂ ਸੰਗ ਲਾਗਾ ਹੈ॥੩॥
Prof. Sahib Singhਤਿਵੇਂ ਪਰਮਾਤਮਾ ਦੇ ਭਗਤ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਲਪਟਿਆ ਰਹਿੰਦਾ ਹੈ ॥੩॥

ਪਦ ਅਰਥ ਜਨ ਮਨਾ = ਸੇਵਕ ਦਾ ਮਨ ॥੩॥

SikhNet (Spanish)así el Sirviente del Dios se aferra a los Pies del Señor.(3)

ਬਿਸਰੁ ਨਹੀ; ਇਕੁ ਤਿਲੁ ਦਾਤਾਰ ॥

bisar nahee; ik til daataar |

Sant Singh KhalsaMay I never forget You, for even an instant, O Great Giver!
Manmohan SinghI forget Thee not even for a trice O my Beneficent Lord.
Manmohan Singh (Punjabi)ਮੈਨੂੰ ਤੂੰ ਇਕ ਛਿਨ ਭਰ ਲਈ ਭੀ ਨਾਂ ਭੁੱਲੇ ਹੇ ਮੇਰੇ ਬਖਸ਼ਸ਼ ਕਰਨ ਵਾਲੇ ਸੁਆਮੀ!
Fareedkot Teekaਹੇ ਦਾਤਾਰ! ਮੇਰੇ ਕੋ ਏਕ ਤਿਲ ਮਾਤ੍ਰ ਅਰਥਾਤ ਥੋੜਾ ਕਾਲ ਭੀ ਵਿਸਰੁ ਨਾਹੀ॥
Prof. Sahib Singhਹੇ ਦਾਤਾਰ! ਇਕ ਰਤਾ ਜਿਤਨਾ ਸਮਾ ਭੀ ਨਾਹ ਭੁੱਲ।

ਪਦ ਅਰਥ ਦਾਤਾਰ = ਹੇ ਦਾਤਾਰ!

SikhNet (Spanish)¡No me abandones ni siquiera por un instante, oh Señor Benévolo,

ਨਾਨਕ ਕੇ ਪ੍ਰਭ; ਪ੍ਰਾਨ ਅਧਾਰ ॥੪॥੯੩॥੧੬੨॥

naanak ke prabh; praan adhaar |4|93|162|

Sant Singh KhalsaNanak's God is the Support of his breath of life. ||4||93||162||
Manmohan SinghNanak's Master is the support of his very life.
Manmohan Singh (Punjabi)ਨਾਨਕ ਦਾ ਮਾਲਕ ਉਸ ਦੀ ਜਿੰਦ ਜਾਨ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਮੇਰੇ ਪ੍ਰਾਣੋਂ ਕਾ ਆਸਰਾ ਹੈਂ॥੪॥੯੩॥੧੬੨॥
Prof. Sahib Singhਹੇ ਨਾਨਕ ਦੇ ਪ੍ਰਾਣਾਂ ਦੇ ਆਸਰੇ ਪ੍ਰਭੂ! (ਤੂੰ ਮੈਨੂੰ ਨਾਹ ਭੁੱਲੇਂ)! ॥੪॥੯੩॥੧੬੨॥

ਪਦ ਅਰਥ ਅਧਾਰ = ਹੇ ਆਸਰੇ! ॥੪॥

SikhNet (Spanish)porque eres la Respiración Esencial de mi vida! (4-93-162)
Answers quote the Granth verbatim with Ang citations. AI commentary is not Gurbani and not a religious ruling.