ੴ

ਸਿੱਖਬਾਣੀ · SikhBani

ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥

soee giaanee soee jan teraa jis aoopar ruch aavai
Guru Arjan Dev Ji ਗੁਰੂ ਅਰਜਨ ਦੇਵ ਜੀ · Raag Nat Naaraayan · Ang 978 · 12 lines
Translations

ਰਾਗੁ ਨਟ ਨਾਰਾਇਨ ਮਹਲਾ ੫ ॥

raag natt naaraaein mahalaa 5 |

Sant Singh KhalsaRaag Nat Naaraayan, Fifth Mehl:
Manmohan SinghRag Nat Narain. 5th Guru.
Manmohan Singh (Punjabi)ਰਾਗ ਨਟ ਨਾਰਾਇਨ। ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Nat, Narayan, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਰਾਮ; ਹਉ ਕਿਆ ਜਾਨਾ ਕਿਆ ਭਾਵੈ ॥

raam; hau kiaa jaanaa kiaa bhaavai |

Sant Singh KhalsaO Lord, how can I know what pleases You?
Manmohan SinghMy Lord, how can I know what pleases Thee?
Manmohan Singh (Punjabi)ਮੈਂਡੇ ਪ੍ਰਭੂ, ਮੈਂ ਕਿਸ ਤਰ੍ਹਾਂ ਜਾਣ ਸਕਦਾ ਹਾਂ ਕਿ ਤੈਨੂੰ ਕੀ ਚੰਗਾ ਲਗਦਾ ਹੈ?
Fareedkot Teekaਹੇ ਰਾਮ! ਮੈਂ ਕਿਆ ਜਾਨੋਂ, ਜੋ ਆਪ ਕੋ ਕਿਆ ਭਾਵਤਾ ਹੈ?
Prof. Sahib Singhਹੇ ਪਰਮਾਤਮਾ! ਮੈਂ ਇਹ ਤਾਂ ਨਹੀਂ ਜਾਣਦਾ ਕਿ ਤੈਨੂੰ ਕੀਹ ਚੰਗਾ ਲੱਗਦਾ ਹੈ,

ਪਦ ਅਰਥ ਹਉ = ਹਉਂ, ਮੈਂ। ਜਾਨਾ = ਜਾਨਾਂ, (ਮੈਂ) ਜਾਣਦਾ। ਕਿਆ ਭਾਵੈ = (ਤੈਨੂੰ) ਕੀਹ ਚੰਗਾ ਲੱਗਦਾ ਹੈ।

SikhNet (Spanish)Oh Señor, ¿cómo saber lo que te place?

ਮਨਿ ਪਿਆਸ ਬਹੁਤੁ; ਦਰਸਾਵੈ ॥੧॥ ਰਹਾਉ ॥

man piaas bahut; darasaavai |1| rahaau |

Sant Singh KhalsaWithin my mind is such a great thirst for the Blessed Vision of Your Darshan. ||1||Pause||
Manmohan SinghWithin my mind is the great thirst to see Thy vision. Pause.
Manmohan Singh (Punjabi)ਮਰੇ ਚਿੱਤ ਅੰਦਰ ਤੇਰਾ ਦਰਸ਼ਨ ਦੇਖਣ ਦੀ ਡਾਢੀ ਤ੍ਰੇਹ ਹੈ। ਠਹਿਰਾਉ।
Fareedkot Teekaਮੇਰੇ ਮਨ ਮੇਂ ਆਪ ਕੇ ਦਰਸਨ ਕੀ ਬਹੁਤ ਪਿਆਸ ਹੈ॥੧॥ ਰਹਾਉ ॥
Prof. Sahib Singh(ਭਾਵ, ਮੇਰੀ ਤਾਂਘ ਪਸੰਦ ਹੈ ਜਾਂ ਨਹੀਂ, ਪਰ) ਮੇਰੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਬਹੁਤ ਹੈ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ। ਪਿਆਸ = ਤਾਂਘ। ਦਰਸਾਵੈ = (ਤੇਰੇ) ਦਰਸਨ ਦੀ ॥੧॥ ਰਹਾਉ ॥

SikhNet (Spanish)En mi mente hay tal sed por la Bendita Visión de Tu Darshan.(1-Pausa)

ਸੋਈ ਗਿਆਨੀ. ਸੋਈ ਜਨੁ ਤੇਰਾ; ਜਿਸੁ ਊਪਰਿ ਰੁਚ ਆਵੈ ॥

soee giaanee. soee jan teraa; jis aoopar ruch aavai |

Sant Singh KhalsaHe alone is a spiritual teacher, and he alone is Your humble servant, to whom You have given Your approval.
Manmohan SinghHe alone is the divine and he alone Thy slave, on whom is Thine pleasure, O Lord.
Manmohan Singh (Punjabi)ਕੇਵਲ ਉਹ ਹੀ ਬ੍ਰਹਮਬੇਤਾ ਹੈ ਅਤੇ ਕੇਵਲ ਉਹੀ ਹੀ ਤੇਰਾ ਗੁਮਾਸ਼ਤਾ ਜਿਸ ਉੱਤੇ ਤੇਰੀ ਖੁਸ਼ੀ ਹੈ, ਹੇ ਸੁਆਮੀ!
Fareedkot Teekaਸੋ ਗ੍ਯਾਨੀ ਔ ਸੋਈ ਤੇਰਾ ਦਾਸ ਹੈ ਜਿਸ ਕੇ ਊਪਰ ਤੇਰੀ ਰੁਚੀ ਹੋ ਆਵਤੀ ਹੈ॥
Prof. Sahib Singhਹੇ ਸਰਬ-ਵਿਆਪਕ! ਹੇ ਸਿਰਜਣਹਾਰ! ਉਹੀ ਮਨੁੱਖ ਉੱਚੇ ਆਤਮਕ ਜੀਵਨ ਦੀ ਸੂਝ ਵਾਲਾ ਹੈ, ਉਹੀ ਮਨੁੱਖ ਤੇਰਾ ਸੇਵਕ ਹੈ, ਜਿਸ ਉੱਤੇ ਤੇਰੀ ਖ਼ੁਸ਼ੀ ਹੁੰਦੀ ਹੈ।

ਪਦ ਅਰਥ ਸੋਈ = ਉਹੀ ਮਨੁੱਖ। ਗਿਆਨੀ = ਗਿਆਨਵਾਨ, ਆਤਮਕ ਜੀਵਨ ਦੀ ਸੂਝ ਵਾਲਾ। ਰੁਚ = (ਤੇਰੀ) ਖ਼ੁਸ਼ੀ।

SikhNet (Spanish)Sólo él es el Maestro Espiritual y el humilde Sirviente, aquél al que le has dado Tu Aprobación y sólo medita en Ti para siempre,

ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ; ਸੋ ਸਦਾ ਸਦਾ ਤੁਧੁ ਧਿਆਵੈ ॥੧॥

kripaa karahu jis purakh bidhaate; so sadaa sadaa tudh dhiaavai |1|

Sant Singh KhalsaHe alone meditates on You forever and ever, O Primal Lord, O Architect of Destiny, unto whom You grant Your Grace. ||1||
Manmohan Singhhe, to whom Thou showest mercy, O Creator Lord; for ever and aye, meditates he on Thee.
Manmohan Singh (Punjabi)ਜਿਸ ਉੱਤੇ ਤੂੰ ਮਿਹਰ ਧਾਰਦਾ ਹੈਂ, ਹੇ ਸਿਰਜਣਹਾਰ ਸੁਆਮੀ; ਉਹ ਸਦੀਵ ਤੇ ਹਮੇਸ਼ਾਂ ਲਈ ਤੇਰਾ ਸਿਮਰਨ ਕਰਦਾ ਹੈ।
Fareedkot Teekaਹੇ ਪੁਰਖ ਕਰਮ ਫਲ ਪ੍ਰਦਾਤੇ! ਜਿਸ ਪਰ ਕਿਰਪਾ ਕਰਤੇ ਹੋ ਸੋ ਤੁਮ ਕੋ ਸਦਾ ਮਨ, ਬਾਣੀ ਕਰ ਕੇ ਧਿਆਵਤਾ ਹੈ॥੧॥
Prof. Sahib Singhਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਕਰਦਾ ਹੈਂ, ਉਹ ਤੈਨੂੰ ਸਦਾ ਹੀ ਸਿਮਰਦਾ ਰਹਿੰਦਾ ਹੈ ॥੧॥

ਪਦ ਅਰਥ ਕਰਹੁ = ਤੁਸੀ ਕਰਦੇ ਹੋ। ਪੁਰਖ = ਹੇ ਸਰਬ-ਵਿਆਪਕ! ਬਿਧਾਤੇ = ਹੇ ਸਿਰਜਣਹਾਰ! ॥੧॥

SikhNet (Spanish)oh Señor Primordial, oh Arquitecto de los Destinos, a quien Tú le otorgas Tu Gracia.(1)

ਕਵਨ ਜੋਗ ਕਵਨ ਗਿਆਨ ਧਿਆਨਾ; ਕਵਨ ਗੁਨੀ ਰੀਝਾਵੈ ॥

kavan jog kavan giaan dhiaanaa; kavan gunee reejhaavai |

Sant Singh KhalsaWhat sort of Yoga, what spiritual wisdom and meditation, and what virtues please You?
Manmohan SinghWhat kind of Yog, what gnosis and contemplation and what virtues please Thee, O my Master?
Manmohan Singh (Punjabi)ਯੋਗ ਦੇ ਕਿਹੜੇ ਤਰੀਕੇ, ਕਿਸ ਬ੍ਰਹਮਬੋਧ ਤੇ ਆਰਾਧਨ ਅਤੇ ਕਿਹੜੀਆਂ ਨੇਕੀਆਂ ਨਾਲ ਤੂੰ ਪ੍ਰਸੰਨ ਹੁੰਦਾ ਹੈਂ, ਹੇ ਮੇਰੇ ਮਾਲਕ?
Fareedkot Teekaਵਹੁ ਕੌਨ ਜੋਗ ਹੈ ਪੁਨਾ ਗ੍ਯਾਨ ਧਿਆਨ ਕਵਨ ਹੈ, ਵਹੁ ਕੌਨ ਸੇ ਗੁਨ ਹੈਂ ਜਿਨ ਕੋ ਪਾਇ ਕੇ ਹੇ (ਗੁਨੀ) ਪਰਮੇਸੁਰ! ਤੇਰੇ ਕੋ ਰਝਾਈਏ। ਭਾਵ ਤੇਰੀ ਕ੍ਰਿਪਾ ਬਿਨਾਂ ਕੋਈ ਉਪਾਵ ਨਹੀਂ, ਨਿਮ੍ਰਤਾ ਹੀ ਸ੍ਰੇਸਟ ਹੈ॥
Prof. Sahib Singhਉਹ ਕਿਹੜੇ ਜੋਗ-ਸਾਧਨ ਹਨ? ਕਿਹੜੀਆਂ ਗਿਆਨ ਦੀਆਂ ਗੱਲਾਂ ਹਨ? ਕਿਹੜੀਆਂ ਸਮਾਧੀਆਂ ਹਨ? ਕਿਹੜੇ ਗੁਣ ਹਨ ਜਿਨ੍ਹਾਂ ਨਾਲ ਕੋਈ ਮਨੁੱਖ ਪਰਮਾਤਮਾ ਨੂੰ ਪ੍ਰਸੰਨ ਕਰ ਸਕਦਾ ਹੈ? (ਮਨੁੱਖ ਦੇ ਆਪਣੇ ਇਹੋ ਜਿਹੇ ਕੋਈ ਜਤਨ ਕਾਮਯਾਬ ਨਹੀਂ ਹੁੰਦੇ)।

ਪਦ ਅਰਥ ਜੋਗ = ਜੋਗ-ਸਾਧਨ। ਗਿਆਨ = ਗਿਆਨ ਦੀਆਂ ਗੱਲਾਂ। ਧਿਆਨਾ = ਸਮਾਧੀਆਂ। ਗੁਨੀ = ਗੁਣਾਂ ਨਾਲ। ਰੀਝਾਵੈ = (ਪ੍ਰਭੂ ਨੂੰ ਜੀਵ) ਖ਼ੁਸ਼ ਕਰ ਸਕਦਾ ਹੈ। ਕਵਨ = ਕਿਹੜੇ?

SikhNet (Spanish)¿Qué tipo de Yoga, Sabiduría Espiritual, y Meditación y qué Virtudes te complacen?

ਸੋਈ ਜਨੁ ਸੋਈ ਨਿਜ ਭਗਤਾ; ਜਿਸੁ ਊਪਰਿ ਰੰਗੁ ਲਾਵੈ ॥੨॥

soee jan soee nij bhagataa; jis aoopar rang laavai |2|

Sant Singh KhalsaHe alone is a humble servant, and he alone is God's own devotee, with whom You are in love. ||2||
Manmohan SinghHe alone is Thy slave and he alone Thy own saint, whom Thou bearest love, O God.
Manmohan Singh (Punjabi)ਕੇਵਲ ਉਹ ਹੀ ਤੇਰਾ ਗੋਲਾ ਹੈ ਅਤੇ ਕੇਵਲ ਉਹੀ ਤੇਰਾ ਨਿੱਜ ਦਾ ਸੰਤ, ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਹੇ ਵਾਹਿਗੁਰੂ!
Fareedkot Teekaਸੋਈ ਸੋਈ ਤੇਰਾ ਨਿਜ ਭਗਤੁ ਦਾਸੁ ਹੈ ਜਿਸ ਕੇ ਊਪਰਿ ਤੂੰ ਨਾਮ ਕਾ ਰੰਗ ਲਾਵੇ॥੨॥
Prof. Sahib Singhਉਹੀ ਮਨੁੱਖ ਪ੍ਰਭੂ ਦਾ ਸੇਵਕ ਹੈ, ਉਹੀ ਮਨੁੱਖ ਪ੍ਰਭੂ ਦਾ ਪਿਆਰਾ ਭਗਤ ਹੈ, ਜਿਸ ਉਤੇ ਉਹ ਆਪ ਆਪਣੇ ਪਿਆਰ ਦਾ ਰੰਗ ਚਾੜ੍ਹਦਾ ਹੈ ॥੨॥

ਪਦ ਅਰਥ ਨਿਜ = ਆਪਣਾ, ਪਿਆਰਾ। ਰੰਗੁ = ਪਿਆਰ ਦਾ ਰੰਗ। ਲਾਵੈ = ਲਾਂਦਾ ਹੈ, ਚਾੜ੍ਹਦਾ ਹੈ ॥੨॥

SikhNet (Spanish)Sólo aquél al que amas, ese será un humilde Sirviente y Devoto de Dios. La verdadera inteligencia, sabiduría y astucia es la que te inspira a nunca olvidarte de Dios ni por un instante.(2)

ਸਾਈ ਮਤਿ. ਸਾਈ ਬੁਧਿ ਸਿਆਨਪ; ਜਿਤੁ ਨਿਮਖ. ਨ ਪ੍ਰਭੁ ਬਿਸਰਾਵੈ ॥

saaee mat. saaee budh siaanap; jit nimakh. na prabh bisaraavai |

Sant Singh KhalsaThat alone is intelligence, that alone is wisdom and cleverness, which inspires one to never forget God, even for an instant.
Manmohan SinghThat alone is intelligence and that the intellect and wisdom, which makes man not forget his Lord, even for an instant.
Manmohan Singh (Punjabi)ਕੇਵਲ ਉਹ ਹੀ ਅਕਲਮੰਦੀ ਹੈ ਅਤੇ ਉਹ ਹੀ ਸਮਝ ਸੋਚ ਤੇ ਦਾਨਾਈ ਹੈ, ਜੋ ਇਨਸਾਨ ਨੂੰ ਆਪਣੇ ਸੁਆਮੀ ਨੂੰ ਇਕ ਮੁਹਤ ਭਰ ਲਈ ਭੀ ਭੁਲਾਉਣ ਨਹੀਂ ਦਿੰਦੀ।
Fareedkot Teekaਸੋਈ ਮਤਿ ਸਫਲ ਹੈ, ਸੋ ਬੁਧੀ ਕੀ ਸਿਆਨਪ ਹੈ, ਜਿਸ ਕਰ ਕੇ ਨਿਮਖ ਮਾਤ੍ਰ ਹੇ ਪ੍ਰਭੂ! ਤੈਨੂੰ ਪੁਰਖ ਨਾ ਵਿਸਾਰੇ॥
Prof. Sahib Singhਉਹੀ ਸਮਝ (ਚੰਗੀ ਹੈ), ਉਹੀ ਬੁੱਧੀ ਤੇ ਸਿਆਣਪ (ਚੰਗੀ ਹੈ), ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਨੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁਲਾਂਦਾ।

ਪਦ ਅਰਥ ਸਾਈ = ਉਹੀ {ਲਫ਼ਜ਼ 'ਸੋਈ' ਪੁਲਿੰਗ ਲਫ਼ਜ਼ 'ਸਾਈ' ਇਸਤ੍ਰੀ ਲਿੰਗ}। ਜਿਤੁ = ਜਿਸ ਦੀ ਰਾਹੀਂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਾਵੈ = ਭੁਲਾਂਦਾ।

SikhNet (Spanish)Acercándome a la Sociedad de los Santos,

ਸੰਤਸੰਗਿ ਲਗਿ ਏਹੁ ਸੁਖੁ ਪਾਇਓ; ਹਰਿ ਗੁਨ ਸਦ ਹੀ ਗਾਵੈ ॥੩॥

santasang lag ehu sukh paaeo; har gun sad hee gaavai |3|

Sant Singh KhalsaJoining the Society of the Saints, I have found this peace, singing forever the Glorious Praises of the Lord. ||3||
Manmohan SinghMeeting the society of saints, I am blessed with this happiness, that I ever sing the Lord's praise.
Manmohan Singh (Punjabi)ਸਾਧ ਸੰਗਤ ਨਾਲ ਮਿਲ ਕੇ ਮੈਨੂੰ ਇਹ ਖੁਸ਼ੀ ਪ੍ਰਦਾਨ ਹੋਈ ਹੈ ਕਿ ਮੈਂ ਸਦੀਵ ਹੀ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹਾਂ।
Fareedkot Teekaਸੰਤੋਂ ਕੇ ਸੰਗ ਲਾਗ ਕਰ ਕੇ ਏਹੁ ਸੁਖ ਪਾਇਆ ਹੈ, ਜੋ ਹੇ ਹਰੀ! ਤੇਰੇ ਗੁਨ ਸਦਾ ਹੀ ਗਾਵਤੇ ਹੈਂ॥੩॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੇ ਚਰਨਾਂ ਵਿਚ ਬੈਠ ਕੇ ਇਹ (ਹਰਿ-ਨਾਮ-ਸਿਮਰਨ) ਸੁਖ ਹਾਸਲ ਕਰ ਲਿਆ, ਉਹ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥

ਪਦ ਅਰਥ ਸੰਤ ਸੰਗਿ = ਗੁਰੂ (ਦੇ ਚਰਨਾਂ) ਨਾਲ। ਲਗਿ = ਲੱਗ ਕੇ। ਸਦ = ਸਦਾ ॥੩॥

SikhNet (Spanish)cantando con ellos por siempre las Gloriosas Alabanzas del Señor, he encontrado esta Paz.(3)

ਦੇਖਿਓ ਅਚਰਜੁ ਮਹਾ ਮੰਗਲ ਰੂਪ; ਕਿਛੁ ਆਨ. ਨਹੀ ਦਿਸਟਾਵੈ ॥

dekhio acharaj mahaa mangal roop; kichh aan. nahee disattaavai |

Sant Singh KhalsaI have seen the Wondrous Lord, the embodiment of supreme bliss, and now, I see nothing else at all.
Manmohan SinghI have seen the wondrous Lord, the Embodiment of supreme bliss. Aught else, I see not, now.
Manmohan Singh (Punjabi)ਮੈਂ ਪਰਮ ਪ੍ਰਸੰਨਤਾ-ਸਰੂਪ ਅਦਭੁਤ ਸੁਆਮੀ ਨੂੰ ਵੇਖ ਲਿਆ ਹੈ। ਹੋਰ ਕੁੱਝ ਮੈਂ ਹੁਣ ਨਹੀਂ ਵੇਖਦਾ।
Fareedkot Teekaਜਬ ਤੇ ਤੇਰਾ ਅਸਚਰਜ ਔ ਮਹਾਂ ਮੰਗਲ ਰੂਪ ਸਰੂਪ ਦੇਖਿਆ ਹੈ ਪੁਨਃ ਤਬ ਤੇ ਔਰ ਕੁਛ ਨਹੀਂ ਦ੍ਰਿਸਟੀ ਮੇਂ ਆਵਤਾ, ਭਾਵ ਤੇਰਾ ਹੀ ਸਰੂਪ ਸਾਰੇ ਦਿਖਾਈ ਦੇਤਾ ਹੈ॥
Prof. Sahib Singhਜਿਸ ਮਨੁੱਖ ਨੇ ਅਚਰਜ-ਰੂਪ ਮਹਾਂ ਆਨੰਦ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ, ਉਸ ਨੂੰ (ਉਸ ਵਰਗੀ) ਕੋਈ ਹੋਰ ਚੀਜ਼ ਨਹੀਂ ਦਿੱਸਦੀ।

ਪਦ ਅਰਥ ਮੰਗਲਾ ਰੂਪ = ਆਨੰਦ-ਸਰੂਪ ਪ੍ਰਭੂ। ਆਨ = {अन्य} ਹੋਰ। ਦਿਸਟਾਵੈ = ਨਜ਼ਰੀਂ ਆਉਂਦਾ, ਦਿੱਸਦਾ।

SikhNet (Spanish)He visto al Maravilloso Señor, la Encarnación del Éxtasis Supremo y ahora es Lo único que veo.

ਕਹੁ ਨਾਨਕ. ਮੋਰਚਾ, ਗੁਰਿ ਲਾਹਿਓ; ਤਹ ਗਰਭ ਜੋਨਿ. ਕਹ ਆਵੈ ॥੪॥੧॥

kahu naanak. morachaa, gur laahio; teh garabh jon. keh aavai |4|1|

Sant Singh KhalsaSays Nanak, the Guru has rubbed sway the rust; now how could I ever enter the womb of reincarnation again? ||4||1||
Manmohan SinghSays Nanak, the Guru has scrubbed off the rust of my sins. How can then I now enter the womb existences.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਦੇਵ ਜੀ ਨੇ ਮੇਰੇ ਪਾਪਾਂ ਦਾ ਜੰਗਾਲ ਉਤਾਰ ਛੱਡਿਆ ਹੈ। ਰਹਿਮ ਦੀਆਂ ਜੂਨੀਆਂ (ਜਨਮ ਮਰਨ) ਅੰਦਰ ਤਦ, ਮੈਂ ਹੁਣ ਕਿਸ ਤਰ੍ਹਾਂ ਆ ਸਕਦਾ ਹਾਂ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਿਸੇ ਵਾਸਨਾ ਰੂਪ ਜਬ ਜੰਗਾਲ ਗੁਰੋਂ ਨੇ ਲਾਹਿਆ ਤਬ ਪੁਰਖ ਕੋ ਗਰਭ ਜੂਨੀ ਕੇ ਬੀਚ ਵਾਸ ਕਹਾਂ ਆਵਤਾ ਹੈ, ਭਾਵ ਨਹੀਂ ਆਵਤਾ॥੪॥੧॥☬ਪੁਨਾ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ ਮਨ ਤੋਂ ਵਿਕਾਰਾਂ ਦਾ) ਜੰਗਾਲ ਲਾਹ ਦਿੱਤਾ ਉਥੇ ਜਨਮ ਮਰਨ ਦਾ ਗੇੜ ਕਦੇ ਨੇੜੇ ਭੀ ਨਹੀਂ ਢੁਕ ਸਕਦਾ ॥੪॥੧॥

ਪਦ ਅਰਥ ਮੋਰਚਾ = ਜੰਗਾਲ, ਮਨ ਉਤੇ ਚੜ੍ਹਿਆ ਹੋਇਆ ਵਿਕਾਰਾਂ ਦਾ ਜੰਗਾਲ। ਗੁਰਿ = ਗੁਰੂ ਨੇ। ਤਹ = ਉਹ। ਕਹ = ਕਿੱਥੇ? ॥੪॥੧॥

SikhNet (Spanish)Dice Nanak, el Guru me ha raspado el cochambre. ¿Cómo podría entrar nuevamente en otro vientre?(4-1)
Answers quote the Granth verbatim with Ang citations. AI commentary is not Gurbani and not a religious ruling.