ੴ

ਸਿੱਖਬਾਣੀ · SikhBani

ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥

aagiaa maan jaan sukh paaeaa sun sun naam tuhaaro jeeo
Guru Arjan Dev Ji ਗੁਰੂ ਅਰਜਨ ਦੇਵ ਜੀ · Raag Nat Naaraayan · Ang 978 · 8 lines
Translations

ਨਟ ਨਾਰਾਇਨ ਮਹਲਾ ੫ ਦੁਪਦੇ ॥

natt naaraaein mahalaa 5 dupade |

Sant Singh KhalsaRaag Nat Naaraayan, Fifth Mehl, Dho-Padhay:
Manmohan SinghNat Narain. 5th Guru Dupadas.
Manmohan Singh (Punjabi)ਨਟ ਨਾਰਾਇਨ। ਪੰਜਵੀਂ ਪਾਤਸ਼ਾਹੀ ਦੁਪਦੇ।
Prof. Sahib Singhਰਾਗ ਨਟ-ਨਾਰਾਇਨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Nat, Narayan, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਉਲਾਹਨੋ ਮੈ; ਕਾਹੂ. ਨ ਦੀਓ ॥

aulaahano mai; kaahoo. na deeo |

Sant Singh KhalsaI don't blame anyone else.
Manmohan SinghI accuse not any one.
Manmohan Singh (Punjabi)ਮੈਂ ਕਿਸੇ ਦੀ ਸ਼ਿਕਵਾ ਸ਼ਕਾਇਤ ਨਹੀਂ ਕਰਦਾ।
Fareedkot Teekaਇਸ ਤੇ ਉਲਾਂਭਾ ਮੈਂ ਕਿਸੀ ਕੋ ਨਹੀਂ ਦੀਓ। ਭਾਵ ਜੋ ਕਿਸੀ ਤੇ ਦੁਖ ਹੂਆ ਤੌ ਇਹੀ ਜਾਨਾ ਹੈ ਕਿ ਪ੍ਰਮੇਸਰ ਦੇ ਹੁਕਮ ਅੰਦਰ ਹੈ; ਵਾ ਮੈਨੇ (ਕਾਹੂ) ਕਿਸੀ ਪ੍ਰਕਾਰ ਆਪ ਕੋ ਉਲਾਂਭਾ ਨਹੀਂ ਦੀਆ ਹੈ॥
Prof. Sahib Singh(ਹੇ ਪ੍ਰਭੂ! ਜਦੋਂ ਤੋਂ ਕਿਸੇ ਵਲੋਂ ਕਿਸੇ ਵਧੀਕੀ ਦਾ) ਉਲਾਹਮਾ ਮੈਂ ਕਿਸੇ ਨੂੰ ਕਦੇ ਨਹੀਂ ਦਿੱਤਾ,

ਪਦ ਅਰਥ ਉਲਾਹਨੋ = ਉਲਾਹਮਾ, ਗਿਲਾ। ਕਾਹੂ = ਕਿਸੇ ਨੂੰ ਭੀ।

SikhNet (Spanish)Ya no culpo a nadie,

ਮਨ ਮੀਠ. ਤੁਹਾਰੋ ਕੀਓ ॥੧॥ ਰਹਾਉ ॥

man meetth. tuhaaro keeo |1| rahaau |

Sant Singh KhalsaWhatever You do is sweet to my mind. ||1||Pause||
Manmohan SinghAll that Thou does, O Lord, is sweet unto my mind. Pause.
Manmohan Singh (Punjabi)ਸਾਰਾ ਕੁੱਛ, ਜੋ ਤੂੰ ਕਰਦਾ ਹੈਂ, ਹੇ ਸੁਆਮੀ! ਮੇਰੇ ਚਿੱਤ ਨੂੰ ਮਿੱਠਾ ਲਗਦਾ ਹੈ। ਠਹਿਰਾਉ।
Fareedkot Teekaਤੁਮਾਰੋ ਕੀਓ ਮਨ ਮੇਂ ਮੀਠਾ ਧਾਰਨ ਕੀਓ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ ਤਦੋਂ ਤੋਂ) (ਤੇਰਾ ਕੀਤਾ (ਹਰੇਕ ਕੰਮ) ਮੇਰੇ ਮਨ ਨੂੰ ਮਿੱਠਾ ਲੱਗਣ ਲੱਗ ਪਿਆ ਹੈ ॥੧॥ ਰਹਾਉ ॥

ਪਦ ਅਰਥ ਤੁਹਾਰੋ ਕੀਓ = ਤੇਰਾ ਕੀਤਾ (ਹਰੇਕ ਕੰਮ)। ਮਨ ਮੀਠ = ਮਨ ਨੂੰ ਮਿੱਠਾ (ਲੱਗਾ) ॥੧॥ ਰਹਾਉ ॥

SikhNet (Spanish)pues lo que sea que haces es dulce para mí.(1-Pausa)

ਆਗਿਆ ਮਾਨਿ ਜਾਨਿ, ਸੁਖੁ ਪਾਇਆ; ਸੁਨਿ ਸੁਨਿ ਨਾਮੁ ਤੁਹਾਰੋ. ਜੀਓ ॥

aagiaa maan jaan, sukh paaeaa; sun sun naam tuhaaro. jeeo |

Sant Singh KhalsaUnderstanding and obeying Your Order, I have found peace; hearing, listening to Your Name, I live.
Manmohan SinghUnderstanding and obeying Thy order, O Lord, I obtain peace and I live by continually hearing Thy Name.
Manmohan Singh (Punjabi)ਤੇਰੇ ਹੁਕਮ ਨੂੰ ਸਮਝ ਅਤੇ ਸਵੀਕਾਰ ਕਰਕੇ ਮੈਂ ਆਰਾਮ ਪਾਉਂਦਾ ਹਾਂ ਅਤੇ ਤੇਰਾ ਨਾਮ ਲਗਾਤਾਰ ਸੁਣ ਕੇ ਮੈਂ ਜੀਉਂਦਾ ਹਾਂ, ਹੇ ਸੁਆਮੀ!
Fareedkot Teekaਆਗ੍ਯਾ ਕੋ ਮਾਨਕੈ ਔ ਇਸੀ ਕੋ ਕਲਿਆਨ ਕਰਤਾ ਜਾਨ ਪੁਨਾ ਸੁਖ ਪਾਇਆ ਹੈ। ਮੈਂ ਤੁਮਾਰਾ ਨਾਮ ਸੁਨ ਸੁਨ ਕੇ ਜੀਵਤਾ ਹੂੰ॥
Prof. Sahib Singhਹੇ ਪ੍ਰਭੂ! ਤੇਰੀ ਰਜ਼ਾ ਨੂੰ (ਮਿੱਠੀ) ਮੰਨ ਕੇ, ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸੁਖ ਹਾਸਲ ਕਰ ਲਿਆ ਹੈ, ਤੇਰਾ ਨਾਮ ਸੁਣ ਸੁਣ ਕੇ ਮੈਂ ਉੱਚਾ ਆਤਮਕ ਜੀਵਨ ਹਾਸਲ ਕਰ ਲਿਆ ਹੈ।

ਪਦ ਅਰਥ ਮਾਨਿ = ਮੰਨ ਕੇ। ਆਗਿਆ = (ਤੇਰੀ) ਰਜ਼ਾ। ਜਾਨਿ = ਸਮਝ ਕੇ। ਸੁਨਿ = ਸੁਣ ਕੇ। ਜੀਓ = ਮੈਂ ਆਤਮਕ ਜੀਵਨ ਲੱਭ ਲਿਆ ਹੈ।

SikhNet (Spanish)Entendiendo y obedeciendo Tu Mandato, he encontrado la Paz, oyendo y escuchando Tu Nombre, yo vivo, pues aquí y aquí después,

ਈਹਾਂ ਊਹਾ. ਹਰਿ ਤੁਮ ਹੀ ਤੁਮ ਹੀ; ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥

eehaan aoohaa. har tum hee tum hee; ihu gur te mantru drirreeo |1|

Sant Singh KhalsaHere and hereafter, O Lord, You, only You. The Guru has implanted this Mantra within me. ||1||
Manmohan SinghThe Guru has implanted this instruction unto me, that here and hereafter, O Lord, it is Thou, Thou alone who art.
Manmohan Singh (Punjabi)ਗੁਰਦੇਵ ਜੀ ਨੇ ਮੇਰੇ ਅੰਦਰ ਇਹ ਸਿਖਮਤ ਪੱਕੀ ਕੀਤੀ ਹੈ ਕਿ ਏਥੇ ਅਤੇ ਓਥੇ, ਹੇ ਸੁਆਮੀ! ਕੇਵਲ ਤੂੰ, ਤੂੰ ਹੀ ਹੈਂ।
Fareedkot Teekaਗੁਰੋਂ ਸੇ ਇਹੁ ਮੰਤ੍ਰ ਦ੍ਰਿੜ ਕੀਆ ਹੈ, (ਈਹਾਂ) ਇਸ ਲੋਕ ਮੇਂ, (ਉਹਾਂ) ਪ੍ਰਲੋਕ ਮੇਂ, ਹੇ ਹਰੀ! ਤੁਮ ਹੀ ਜਾਨੇ ਹੋ॥੧॥
Prof. Sahib Singhਮੈਂ ਗੁਰੂ ਪਾਸੋਂ ਇਹ ਉਪਦੇਸ਼ (ਲੈ ਕੇ ਆਪਣੇ ਮਨ ਵਿਚ) ਪੱਕਾ ਕਰ ਲਿਆ ਹੈ ਕਿ ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਹੀ ਸਿਰਫ਼ ਤੂੰ ਹੀ (ਮੇਰਾ ਸਹਾਈ ਹੈਂ) ॥੧॥

ਪਦ ਅਰਥ ਈਹਾਂ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਤੇ = ਤੋਂ, ਪਾਸੋਂ। ਮੰਤ੍ਰੁ = ਉਪਦੇਸ਼। ਦ੍ਰਿੜੀਓ = (ਹਿਰਦੇ ਵਿਚ) ਪੱਕਾ ਕਰ ਲਿਆ ਹੈ ॥੧॥

SikhNet (Spanish)el Mantra que el Guru ha implantado en mi ser, eres Tú y sólo Tú.(1)

ਜਬ ਤੇ ਜਾਨਿ ਪਾਈ ਏਹ ਬਾਤਾ; ਤਬ ਕੁਸਲ ਖੇਮ ਸਭ ਥੀਓ ॥

jab te jaan paaee eeh baataa; tab kusal khem sabh theeo |

Sant Singh KhalsaSince I came to realize this, I have been blessed with total peace and pleasure.
Manmohan SinghFrom the time, I have realised this thing; since then I am blessed with all peace and pleasure.
Manmohan Singh (Punjabi)ਜਿਸ ਵੇਲੇ ਤੋਂ ਮੈਂ ਇਸ ਗੱਲ ਨੂੰ ਅਨੁਭਵ ਕਰ ਲਿਆ ਹੈ, ਉਦੋਂ ਤੋਂ ਮੈਨੂੰ ਸਾਰੇ ਆਰਾਮ ਤੇ ਅਨੰਦ ਪ੍ਰਦਾਨ ਹੋ ਗਏ ਹਨ।
Fareedkot Teekaਜਬ ਤੇ ਇਹੁ ਬਾਤ ਜਾਨ ਪਈ ਹੈ ਤਬ ਸਭ ਪ੍ਰਕਾਰ (ਕੁਸਲ) ਅਨੰਦ ਖੇਮ ਤਿਸ ਕੀ ਰਖ੍ਯਾ ਏਹੁ ਪ੍ਰਕਾਰ ਬਨਾ ਹੈ॥
Prof. Sahib Singhਹੇ ਭਾਈ! ਜਦੋਂ ਤੋਂ (ਗੁਰੂ ਪਾਸੋਂ) ਮੈਂ ਇਹ ਗੱਲ ਸਮਝੀ ਹੈ, ਤਦੋਂ ਤੋਂ (ਮੇਰੇ ਅੰਦਰ) ਹਰੇਕ ਕਿਸਮ ਦਾ ਸੁਖ-ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਜਬ ਤੇ = ਜਦ ਤੋਂ। ਜਾਨਿ ਪਾਈ = ਸਮਝ ਲਈ ਹੈ। ਕੁਸਲ = ਸੁਖ। ਖੇਮ = ਆਨੰਦ। ਸਭ = ਹਰੇਕ ਕਿਸਮ ਦਾ।

SikhNet (Spanish)Desde que entendí esto, fui bendecido con Paz y Placer,

ਸਾਧਸੰਗਿ ਨਾਨਕ ਪਰਗਾਸਿਓ; ਆਨ. ਨਾਹੀ ਰੇ ਬੀਓ ॥੨॥੧॥੨॥

saadhasang naanak paragaasio; aan. naahee re beeo |2|1|2|

Sant Singh KhalsaIn the Saadh Sangat, the Company of the Holy, this has been revealed to Nanak, and now, there is no other for him at all. ||2||1||2||
Manmohan SinghIn the society of saints, the Lord has become manifest unto Nanak and now he sees not any other.
Manmohan Singh (Punjabi)ਸਤਿਸੰਗਤ ਅੰਦਰ ਪ੍ਰਭੂ ਨਾਨਕ ਨੂੰ ਪ੍ਰਤਖਸ਼ ਹੋ ਗਿਆ ਹੈ ਅਤੇ ਹੁਣ ਉਹ ਹੋਰਸ ਕਿਸੇ ਨੂੰ ਵੇਖਦਾ ਤਕ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਾਧ ਸੰਗ ਦੁਆਰਾ ਮੈਨੂੰ ਪ੍ਰਕਾਸ ਹੂਆ ਹੈ, ਹਰੀ ਤੇਰੇ ਬਿਨਾਂ ਤਬ ਹੋਰ ਕੋਈ ਦੂਸਰਾ ਨਹੀਂ ਦ੍ਰਿਸਟਿ ਆਇਆ ਹੈ॥੨॥੨॥
Prof. Sahib Singhਹੇ ਨਾਨਕ! (ਆਖ ਕਿ ਸਾਧ ਸੰਗਤ ਵਿਚ (ਗੁਰੂ ਨੇ ਮੇਰੇ ਅੰਦਰ ਆਤਮਕ ਜੀਵਨ ਦਾ ਇਹ) ਚਾਨਣ ਕਰ ਦਿੱਤਾ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ (ਕੁਝ ਭੀ ਕਰਨ-ਜੋਗਾ) ਨਹੀਂ ਹੈ ॥੨॥੧॥੨॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਪਰਗਾਸਿਓ = (ਉੱਚੇ ਆਤਮਕ ਜੀਵਨ ਦਾ) ਇਹ ਚਾਨਣ ਕੀਤਾ ਹੈ। ਆਨ = {अन्य} ਹੋਰ। ਰੇ = ਹੇ ਭਾਈ! ਬੀਓ = ਕੋਈ ਦੂਜਾ ॥੨॥੧॥੨॥

SikhNet (Spanish)esto le fue revelado a Nanak, en la Compañía de los Santos y ahora para Él no hay ningún otro.(2-1-2)
Answers quote the Granth verbatim with Ang citations. AI commentary is not Gurbani and not a religious ruling.