ਨਟ ਮਹਲਾ ੪ ॥
natt mahalaa 4 | Ang 977
Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.
ਕੋਈ ਆਨਿ ਸੁਨਾਵੈ; ਹਰਿ ਕੀ ਹਰਿ ਗਾਲ ॥
koee aan sunaavai; har kee har gaal | Ang 977
Sant Singh KhalsaIf only someone would come and tell me the Lord's sermon.
Manmohan SinghLet some one come and relate to me the Lord's Divine word.
Manmohan Singh (Punjabi)ਕੋਈ ਜਣਾ ਆ ਕੇ ਮੈਨੂੰ ਪ੍ਰਭੂ ਦੀ ਈਸ਼ਵਰੀ ਗੱਲਬਾਤ ਸੁਣਾਵੇਂ।
Fareedkot Teekaਜੋ ਕੋਈ ਆਨ ਕੇ ਹਰਿ ਹਰਿ ਕੀ ਬਾਤ ਸੁਨਾਵੈ॥
Prof. Sahib Singhਜੇ ਕੋਈ ਮਨੁੱਖ (ਗੁਰੂ ਪਾਸੋਂ ਸੁਨੇਹਾ) ਲਿਆ ਕੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ;ਪਦ ਅਰਥ ਆਨਿ = ਲਿਆ ਕੇ, ਸੁਨੇਹਾ ਲਿਆ ਕੇ। ਗਾਲ = ਗੱਲ।
SikhNet (Spanish)¿Hay alguien que me pueda contar de la Palabra de mi Dios?
ਤਿਸ ਕਉ ਹਉ; ਬਲਿ ਬਲਿ ਬਾਲ ॥
tis kau hau; bal bal baal | Ang 977
Sant Singh KhalsaI would be a sacrifice, a sacrifice, a sacrifice to him.
Manmohan SinghUnto him I am a sacrifice, sacrifice, sacrifice.
Manmohan Singh (Punjabi)ਉਸ ਉਤੋਂ ਮੈਂ ਘੋਲੀ, ਘੋਲੀ, ਘੋਲੀ ਵੰਝਦਾ ਹਾਂ।
Fareedkot Teekaਮੈਂ ਤਿਸ ਕਉ (ਬਾਲ) ਰੋਮ ਰੋਮ ਕਰ ਕੇ ਬਲਿ ਬਲਿ ਜਾਤਾ ਹੂੰ॥
Prof. Sahib Singhਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।ਪਦ ਅਰਥ ਕਉ = ਨੂੰ, ਤੋਂ। ਹਉ = ਮੈਂ। ਬਾਲ = ਬਲਿਹਾਰ।
SikhNet (Spanish)En verdad daría mi vida en sacrificio, en sacrificio, en total sacrificio y para siempre a él.
ਸੋ ਹਰਿ ਜਨੁ ਹੈ; ਭਲ ਭਾਲ ॥
so har jan hai; bhal bhaal | Ang 977
Sant Singh KhalsaThat humble servant of the Lord is the best of the best.
Manmohan SinghThat man of God is the sublime of the sublime.
Manmohan Singh (Punjabi)ਉਹ ਰੱਬ ਦਾ ਬੰਦਾ ਸ਼੍ਰੇਸ਼ਟਾਂ ਦਾ ਪਰਮ ਸ਼੍ਰੇਸ਼ਟ ਹੈ।
Fareedkot Teekaਸੋ ਹਰੀ ਕਾ ਦਾਸ ਭਲੇ ਸੇ ਭਲਾ ਹੈ॥
Prof. Sahib Singhਉਹ ਮਨੁੱਖ (ਮੇਰੇ ਭਾ ਦਾ) ਭਲਾ ਹੈ ਭਾਗਾਂ ਵਾਲਾ ਹੈ।ਪਦ ਅਰਥ ਭਲ ਭਲਾ = ਭਲੇ ਭਾਲ ਵਾਲਾ, ਭਲੇ ਮਸਤਕ ਵਾਲਾ।
SikhNet (Spanish)Bendito, Bendito sea tal Santo, Sirviente Humilde del Señor, él es lo Mejor de lo mejor.
ਹਰਿ ਹੋ; ਹੋ ਹੋ. ਮੇਲਿ ਨਿਹਾਲ ॥੧॥ ਰਹਾਉ ॥
har ho; ho ho. mel nihaal |1| rahaau | Ang 978
Sant Singh KhalsaMeeting with the Lord, you be enraptured. ||1||Pause||
Manmohan SinghMeeting with God, be, be, be, thou happy, O man. Pause.
Manmohan Singh (Punjabi)ਵਾਹਿਗੁਰੂ ਨਾਲ ਮਿਲ ਕੇ ਤੂੰ ਡਾਢਾ ਖੁਸ਼ ਥੀ ਵੰਝ, ਹੇ ਇਨਸਾਨ! ਠਹਿਰਾਉ।
Fareedkot Teekaਹੇ ਭਾਈ! ਹਰੀ ਕੇ ਸਾਥ ਮੇਲ ਹੋਵੇ ਤੌ ਜੀਉ (ਨਿਹਾਲ) ਨਿਰਦੁਖ ਹੋ ਜਾਤਾ ਹੈ॥੧॥ ਰਹਾਉ ॥
Prof. Sahib Singh(ਇਹੋ ਜਿਹੇ ਮਨੁੱਖ ਦੀ ਸੰਗਤ ਵਿਚ) ਮਿਲਾ ਕੇ ਪਰਮਾਤਮਾ (ਅਨੇਕਾਂ ਨੂੰ) ਨਿਹਾਲ ਕਰਦਾ ਹੈ ॥੧॥ ਰਹਾਉ ॥ਪਦ ਅਰਥ ਮੇਲਿ = (ਸੰਗਤ ਵਿਚ) ਮਿਲਾ ਕੇ ॥੧॥ ਰਹਾਉ ॥
SikhNet (Spanish)Encontrando al Señor te envuelves en Él.(1-Pausa)
ਹਰਿ ਕਾ ਮਾਰਗੁ. ਗੁਰ ਸੰਤਿ ਬਤਾਇਓ; ਗੁਰਿ. ਚਾਲ ਦਿਖਾਈ ਹਰਿ ਚਾਲ ॥
har kaa maarag. gur sant bataaeo; gur. chaal dikhaaee har chaal | Ang 978
Sant Singh KhalsaThe Guru, the Saint, has shown me the Lord's Path. The Guru has shown me the way to walk on the Lord's Path.
Manmohan SinghGod's way, the saint Guru has pointed out to me The Guru has shown to me the manner, the Divine manner to walk thereon.
Manmohan Singh (Punjabi)ਰੱਬ ਦਾ ਰਸਤਾ, ਸਾਧੂ ਗੁਰਦੇਵ ਜੀ ਨੇ ਮੈਨੂੰ ਦਸ ਦਿੱਤਾ ਹੈ। ਗੁਰਦੇਵ ਜੀ ਨੇ ਉਸ ਉਪੱਰ ਟੁਰਨ ਦਾ ਤਰੀਕਾ, ਰੱਬੀ ਤਰੀਕਾ ਮੈਨੂੰ ਵਿਖਾਲ ਦਿੱਤਾ ਹੈ।
Fareedkot Teekaਹਰੀ ਕਾ ਰਸਤਾ ਗੁਰੂ ਜੋ ਸਾਂਤ ਸਰੂਪ ਹੈਂ ਤਿਨੋਂ ਨੇ ਬਤਾਇਓ ਹੈ। ਗੁਰੋਂ ਨੇ ਹਰੀ ਕੇ ਪਾਵਣੇ ਕੀ ਚਾਲ ਦਿਖਾਈ ਹੈ ਹੋਰ ਚਾਲ ਸਭ ਹਰ ਦਈ ਹੈ, ਭਾਵ ਦੂਰ ਕਰੀ ਹੈ॥
Prof. Sahib Singhਸੰਤ-ਗੁਰੂ ਨੇ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਿਆ ਹੈ, ਗੁਰੂ ਨੇ ਪਰਮਾਤਮਾ ਦੇ ਰਾਹ ਉਤੇ ਤੁਰਨ ਦੀ ਜਾਚ ਸਿਖਾਈ ਹੈ,ਪਦ ਅਰਥ ਮਾਰਗੁ = ਰਸਤਾ। ਗੁਰ ਸੰਤਿ = ਗੁਰੂ-ਸੰਤ ਨੇ। ਗੁਰਿ = ਗੁਰੂ ਨੇ। ਚਾਲ = ਤੁਰਨ ਦੀ ਜਾਚ।
SikhNet (Spanish)El Guru, el Santo, me ha mostrado el Sendero del Señor, el Guru me ha mostrado la manera de caminar en él,
ਅੰਤਰਿ ਕਪਟੁ ਚੁਕਾਵਹੁ. ਮੇਰੇ ਗੁਰਸਿਖਹੁ; ਨਿਹਕਪਟ ਕਮਾਵਹੁ, ਹਰਿ ਕੀ ਹਰਿ ਘਾਲ; ਨਿਹਾਲ ਨਿਹਾਲ ਨਿਹਾਲ ॥੧॥
antar kapatt chukaavahu. mere gurasikhahu; nihakapatt kamaavahu, har kee har ghaal; nihaal nihaal nihaal |1| Ang 978
Sant Singh KhalsaCast out deception from within yourself, O my Gursikhs, and without deception, serve the Lord. You shall be enraptured, enraptured, enraptured. ||1||
Manmohan SinghRenounce ye your mind's deceit and undeceitfully perform your Lord-God's service, O my Gursikhs. This wise you shall be happy, gay and glad for aye.
Manmohan Singh (Punjabi)ਤੁਸੀਂ ਆਪਣੇ ਮਨ ਦੇ ਵਲਛਲ ਨੂੰ ਤਿਆਲ ਦਿਓ ਅਤੇ ਵਲਛਲ-ਰਹਿਤ ਹੋ ਆਪਣੇ ਸੁਆਮੀ ਵਾਹਿਗੁਰੂ ਦੀ ਟਹਿਲ ਸੇਵਾ ਕਰੋ, ਹੇ ਮੈਂਡੇ ਗੁਰ ਸਿੱਖੋ! ਇਸ ਤਰ੍ਹਾਂ ਤੁਸੀਂ ਸਦਾ ਲਈ ਖੁਸ਼, ਆਨੰਦ ਤੇ ਪ੍ਰਸੰਨ ਹੋ ਜਾਓਗੇ।
Fareedkot Teekaਹੇ ਮੇਰੇ ਗੁਰੂ ਕੇ ਸਿਖੋ! ਤੁਸੀਂ ਅੰਦਰੋਂ ਕਪਟ ਦੂਰ ਕਰੋ ਅਰ ਨਿਸਕਪਟ ਹੋਇ ਕੇ ਹਰਿ ਹਰਿ ਜਾਪ ਕੀ (ਘਾਲ) ਕਰਣੀ ਕਮਾਵਹੁ, ਤਉ ਮਨ, ਬਾਣੀ, ਤਨ ਕਰ ਕੇ ਨਿਹਾਲ ਹੋਵੋਗੇ॥੧॥
Prof. Sahib Singh(ਤੇ ਆਖਿਆ ਹੈ-) ਹੇ ਗੁਰਸਿੱਖੋ! ਆਪਣੇ ਅੰਦਰੋਂ ਵਲ-ਛਲ ਦੂਰ ਕਰੋ, ਨਿਰ-ਛਲ ਹੋ ਕੇ ਪਰਮਾਤਮਾ ਦੇ ਸਿਮਰਨ ਦੀ ਮਿਹਨਤ ਕਰੋ, (ਇਸ ਤਰ੍ਹਾਂ) ਨਿਹਾਲ ਨਿਹਾਲ ਹੋ ਜਾਈਦਾ ਹੈ ॥੧॥ਪਦ ਅਰਥ ਅੰਤਰਿ = ਮਨ ਵਿਚੋਂ। ਕਪਟੁ = ਵਲ-ਛਲ। ਚੁਕਾਵਹੁ = ਦੂਰ ਕਰੋ। ਨਿਹਕਪਟ = ਵਲ ਛਲ ਛੱਡ ਕੇ। ਘਾਲ = ਮਿਹਨਤ ॥੧॥
SikhNet (Spanish)renuncien al engaño, oh mis Gursikjs y sirvan al Señor y así Él te envolverá, cada vez más y más. (1)
ਤੇ ਗੁਰ ਕੇ ਸਿਖ. ਮੇਰੇ ਹਰਿ ਪ੍ਰਭਿ ਭਾਏ; ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥
te gur ke sikh. mere har prabh bhaae; jinaa har prabh jaanio meraa naal | Ang 978
Sant Singh KhalsaThose Sikhs of the Guru, who realize that my Lord God is with them, are pleasing to my Lord God.
Manmohan SinghThe sikhs of the Guru, who realise my God-Lord to be with them, are pleasing to my God.
Manmohan Singh (Punjabi)ਗੁਰੂ ਦੇ ਸਿੱਖ ਜੋ ਮੈਂਡੇ ਵਾਹਿਗੁਰੂ ਸੁਆਮੀ ਨੂੰ ਆਪਣੇ ਅੰਗ ਸੰਗ ਅਨੁਭਵ ਕਰਦੇ ਹਨ; ਉਹ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗੇ ਲਗਦੇ ਹਨ।
Fareedkot Teekaਸੋ ਗੁਰੂ ਕੇ ਸਿਖ ਮੇਰੇ ਹਰੀ ਸਾਮ੍ਰਥ ਕੋ ਭਾਏ ਹੈਂ ਜਿਨੋਂ ਨੇ ਮੇਰਾ ਹਰਿ ਪ੍ਰਭੂ ਅਪਨੇ ਸਾਥ ਰਖ੍ਯਕ ਜਾਨਿਆ ਹੈ॥
Prof. Sahib Singhਮੇਰੇ ਗੁਰੂ ਦੇ ਉਹ ਸਿੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਪਰਮਾਤਮਾ ਸਾਡੇ ਨੇੜੇ ਵੱਸ ਰਿਹਾ ਹੈ।ਪਦ ਅਰਥ ਤੇ = ਉਹ (ਬਹੁ-ਵਚਨ)। ਹਰਿ ਪ੍ਰਭ ਭਾਏ = ਹਰੀ-ਪ੍ਰਭੂ ਨੂੰ ਪਿਆਰੇ ਲੱਗੇ।
SikhNet (Spanish)Sí, el Señor ama a los Gursikjs que pueden ver a Dios en su interior.
ਜਨ ਨਾਨਕ ਕਉ. ਮਤਿ ਹਰਿ ਪ੍ਰਭਿ ਦੀਨੀ; ਹਰਿ ਦੇਖਿ ਨਿਕਟਿ ਹਦੂਰਿ; ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥
jan naanak kau. mat har prabh deenee; har dekh nikatt hadoor; nihaal nihaal nihaal nihaal |2|3|9| Ang 978
Sant Singh KhalsaThe Lord God has blessed servant Nanak with understanding; seeing his Lord hear at hand, his is enraptured, enraptured, enraptured, enraptured. ||2||3||9||
Manmohan SinghThe Lord has blessed serf Nanak with understanding. Seeing his God nigh and near, he is now rendered happy, jovial, gay and glad.
Manmohan Singh (Punjabi)ਵਾਹਿਗੁਰੂ ਸੁਆਮੀ ਨੇ ਨਫਰ ਨਾਨਕ ਨੂੰ ਸਮਝ ਪ੍ਰਦਾਨ ਕੀਤੀ ਹੈ। ਵਾਹਿਗੁਰੂ ਨੂੰ ਨਜ਼ਦੀਕ ਅਤੇ ਨੇੜੇ ਵੇਖ ਕੇ, ਉਹ ਹੁਣ ਖੁਸ਼, ਖੁਸ਼ਬਾਸ਼, ਅਨੰਦ ਤੇ ਪ੍ਰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕੋ ਜਬ ਸਤਗੁਰੋਂ ਨੇ ਹਰਿ ਪ੍ਰਭੂ ਕੀ ਸਿਖ੍ਯਾ ਦਈ ਤੌ ਹਰੀ ਨਿਹਾਲ ਰੂਪ ਕੋ ਨਿਕਟ ਸੇ ਦੇਖਿਆ। ਇਸੀ ਤੇ ਮਨ, ਬਾਣੀ, ਸਰੀਰ ਕਰ ਨਿਹਾਲ ਭਈ ਹੂੰ॥੨॥੩॥੯॥☬ਪਰਮੇਸੁਰ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਸੇਵਕਾਂ ਨੂੰ ਪਰਮਾਤਮਾ ਨੇ ਇਹ ਸੂਝ ਬਖ਼ਸ਼ ਦਿੱਤੀ, ਉਹ ਸੇਵਕ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਵੇਖ ਕੇ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਹਰ ਵੇਲੇ ਪ੍ਰਸੰਨ-ਚਿੱਤ ਰਹਿੰਦੇ ਹਨ ॥੨॥੩॥੯॥ਪਦ ਅਰਥ ਪ੍ਰਭਿ = ਪ੍ਰਭੂ ਨੇ। ਦੇਖਿ = ਵੇਖ ਕੇ। ਨਿਕਟਿ = ਨੇੜੇ। ਹਦੂਰਿ = ਹਾਜ਼ਰ ਨਾਜ਼ਰ ॥੨॥੩॥੯॥
SikhNet (Spanish)Esta es la Sabiduría con la que Nanak ha sido bendecido, viendo al Señor, Él es envuelto en Su Ser cada vez más, más y más. (2-3-9)