ੴ

ਸਿੱਖਬਾਣੀ · SikhBani

ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥

paanee pakhaa peesau sant aagai gun govind jas gaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 673 · 11 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਪਾਨੀ ਪਖਾ ਪੀਸਉ. ਸੰਤ ਆਗੈ; ਗੁਣ ਗੋਵਿੰਦ ਜਸੁ ਗਾਈ ॥

paanee pakhaa peesau. sant aagai; gun govind jas gaaee |

Sant Singh KhalsaI carry the water, wave the fan, and grind the corn for the Saints; I sing the Glorious Praises of the Lord of the Universe.
Manmohan SinghI carry water for, wave the fan over and grind the corn of the saints and sing the glory and praise of the World-Lord.
Manmohan Singh (Punjabi)ਮੈਂ ਸਾਧੂਆਂ ਲਈ ਜਲ ਢੋਂਦਾ, ਉਨ੍ਹਾਂ ਨੂੰ ਪੱਖੀ ਝੱਲਦਾ ਅਤੇ ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਅਤੇ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਤੇ ਮਹਿਮਾਂ ਗਾਇਨ ਕਰਦਾ ਹਾਂ।
Fareedkot Teekaਤੇਰੇ ਸੰਤੋਂ ਕੋ ਆਗੇ ਪਾਣੀ ਢੋਵਉਂ ਔ ਪਖਾ ਫੇਰਉਂ ਪੁਨਾ ਪੀਸਨਾ ਕਰੋਂ ਕਿ ਹੇ ਗੋਬਿੰਦ! ਤੇਰੇ ਗੁਣੋਂ ਕਾ ਜਸ ਗਾਇਨ ਕਰੋਂ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ।

ਪਦ ਅਰਥ ਪੀਸਉ = ਪੀਸਉਂ, ਮੈਂ (ਆਟਾ) ਪੀਹਾਂ। ਸੰਤ ਆਗੈ = ਸੰਤਾਂ ਦੀ ਸੇਵਾ ਵਿਚ। ਜਸੁ = ਸਿਫ਼ਤ-ਸਾਲਾਹ। ਗਾਈ = ਗਈਂ, ਮੈਂ ਗਾਵਾਂ।

SikhNet (Spanish)Recojo agua para el Santo, le muevo el abanico, le muelo su maíz y canto las Alabanzas del Señor.

ਸਾਸਿ ਸਾਸਿ ਮਨੁ ਨਾਮੁ ਸਮੑਾਰੈ; ਇਹੁ ਬਿਸ੍ਰਾਮ ਨਿਧਿ ਪਾਈ ॥੧॥

saas saas man naam samaarai; ihu bisraam nidh paaee |1|

Sant Singh KhalsaWith each and every breath, my mind remembers the Naam, the Name of the Lord; in this way, it finds the treasure of peace. ||1||
Manmohan SinghWith every breath my soul remembers the name, and in it finds the treasure of peace.
Manmohan Singh (Punjabi)ਹਰ ਸੁਆਸ ਨਾਲ ਮੇਰੀ ਜਿੰਦੜੀ ਨਾਮ ਦਾ ਸਿਮਰਨ ਕਰਦੀ ਹੈ ਅਤੇ ਇਸ ਵਿੱਚ ਆਰਾਮ ਦੇ ਖਜਾਨੇ ਨੂੰ ਪਾਉਂਦੀ ਹੈ।
Fareedkot Teekaਇਸ ਪ੍ਰਕਾਰ ਸ੍ਵਾਸ ਸ੍ਵਾਸ ਕਰ ਮੇਰਾ ਮਨ ਤੇਰੇ ਨਾਮ ਕੋ (ਸਮ੍ਹਾਰੈ) ਸਿਮਰਨ ਕਰੈ, ਇਸ ਨਾਮ ਰੂਪੀ ਨਿਧੀ ਮੇਂ ਬਿਸਰਾਮ ਕੋ ਪਾਵਾਂ॥੧॥
Prof. Sahib Singhਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮ੍ਹ੍ਹਾਰੈ = ਯਾਦ ਕਰਦਾ ਰਹੇ। ਬਿਸ੍ਰਾਮ ਨਿਧਿ = ਸੁਖ ਦਾ ਖ਼ਜ਼ਾਨਾ। ਪਾਈ = ਪਾਈਂ, ਮੈਂ ਹਾਸਲ ਕਰ ਲਵਾਂ ॥੧॥

SikhNet (Spanish)En el interior de mi mente siempre elevo el Nombre del Señor y soy bendecido con el Tesoro de Paz. (1)

ਤੁਮੑ ਕਰਹੁ ਦਇਆ. ਮੇਰੇ ਸਾਈ ॥

tuma karahu deaa. mere saaee |

Sant Singh KhalsaHave pity on me, O my Lord and Master.
Manmohan SinghO my Master, take Thou pity one me.
Manmohan Singh (Punjabi)ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਤਰਸ ਕਰ।
Fareedkot Teekaਹੇ ਮੇਰੇ (ਸਾਈ) ਵਾਹਿਗੁਰੂ! ਤੁਮ ਮੁਝ ਪਰ ਐਸੀ ਦਯਾ ਕਰੋ ਪੁਨਾ ਐਸੀ ਬੁਧੀ ਦੀਜੀਏ॥
Prof. Sahib Singhਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ।

ਪਦ ਅਰਥ ਮੇਰੇ ਸਾਈ = ਹੇ ਮੇਰੇ ਸਾਈਂ! ਠਾਕੁਰ = ਹੇ ਮਾਲਕ!

SikhNet (Spanish)Oh Dios, ten Misericordia de mí y bendíceme con la Sabiduría

ਐਸੀ ਮਤਿ ਦੀਜੈ ਮੇਰੇ ਠਾਕੁਰ; ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥

aisee mat deejai mere tthaakur; sadaa sadaa tudh dhiaaee |1| rahaau |

Sant Singh KhalsaBless me with such understanding, O my Lord and Master, that I may forever and ever meditate on You. ||1||Pause||
Manmohan SinghBless me with such an understanding, O my Lord, that ever and ever I may meditate on Thee. Pause.
Manmohan Singh (Punjabi)ਮੈਨੂੰ ਐਹੋ ਜੇਹੀ ਸਮਝ ਪ੍ਰਦਾਨ ਕਰ, ਹੇ ਮੇਰੇ ਸੁਆਮੀ! ਜੋ ਕਿ ਹਮੇਸ਼ਾ, ਹਮੇਸ਼ਾਂ ਹੀ ਮੈਂ ਤੈਂਡਾ ਸਿਮਰਨ ਕਰਾਂ। ਠਹਿਰਾਉ।
Fareedkot Teekaਹੇ ਮੇਰੇ ਠਾਕਰ! ਜਿਸਤੇ ਤੀਨੋਂ ਕਾਲ ਮੇਂ ਵਾ ਮਨ ਤਨ ਸੇ ਤੁਝ ਕੋ ਹੀ ਧਿਆਵਣਾ ਕਰੋਂ॥੧॥ ਰਹਾਉ ॥
Prof. Sahib Singhਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥

ਪਦ ਅਰਥ ਧਿਆਈ = ਧਿਆਈਂ, ਮੈਂ ਧਿਆਵਾਂ ॥੧॥ ਰਹਾਉ ॥

SikhNet (Spanish)suficiente para que tenga la Conciencia de habitar en Ti. (1-Pausa)

ਤੁਮੑਰੀ ਕ੍ਰਿਪਾ ਤੇ. ਮੋਹੁ ਮਾਨੁ ਛੂਟੈ; ਬਿਨਸਿ ਜਾਇ ਭਰਮਾਈ ॥

tumaree kripaa te. mohu maan chhoottai; binas jaae bharamaaee |

Sant Singh KhalsaBy Your Grace, emotional attachment and egotism are eradicated, and doubt is dispelled.
Manmohan SinghBy Thine grace, worldly attachment and ego are eradicated and doubt is dispelled.
Manmohan Singh (Punjabi)ਤੇਰੀ ਦਇਆ ਦੁਆਰਾ ਸੰਸਾਰੀ ਮਮਤਾ ਤੇ ਹੰਕਾਰ ਮਿੱਟ ਜਾਂਦੇ ਹਨ ਅਤੇ ਭ੍ਰਮ ਮੁੱਕ ਜਾਂਦਾ ਹੈ।
Fareedkot Teekaਤੁਮਾਰੀ ਕਿਰਪਾ ਤੇ ਜਬ ਮਾਣ ਮੋਹਿ ਛੂਟ ਜਾਵੈ ਹੈ ਤਬ ਮਨ ਕੀ ਭ੍ਰਮਣਾ ਬਿਨਸ ਜਾਤੀ ਹੈ, ਭਾਵ ਸੇ ਸਰਬ ਮੇਂ ਤੁਝ ਕੋ ਜਾਣੀਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ,

ਪਦ ਅਰਥ ਤੇ = ਤੋਂ, ਨਾਲ। ਛੁਟੈ = ਮੁੱਕ ਜਾਏ। ਭਰਮਾਈ = ਭਟਕਣਾ।

SikhNet (Spanish)A través de Tu Misericordia soy liberado de mi ego negativo,

ਅਨਦ ਰੂਪੁ ਰਵਿਓ ਸਭ ਮਧੇ; ਜਤ ਕਤ ਪੇਖਉ ਜਾਈ ॥੨॥

anad roop ravio sabh madhe; jat kat pekhau jaaee |2|

Sant Singh KhalsaThe Lord, the embodiment of bliss, is pervading and permeating in all; wherever I go, there I see Him. ||2||
Manmohan SinghLord, the embodiment of beatitude, is contained amongst all. Wheresoever I go, I see Him there.
Manmohan Singh (Punjabi)ਪ੍ਰਸੰਨਤਾ ਦਾ ਸਰੂਪ, ਪ੍ਰਭੂ ਸਾਰਿਆਂ ਅੰਦਰ ਵਿਆਪਕ ਹੈ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ।
Fareedkot Teekaਤੁਮ ਜੋ ਅਨੰਦ ਰੂਪ ਸਰਬ ਕੇ ਵੀਚ ਵਿਆਪਕ ਹੋ ਰਹੇ ਹੋ ਜਬ ਜਹਾਂ ਕਹੀਂ ਜਾਇਕਰ ਵਾ ਜਹਾਂ ਕਹਾਂ, ਭਾਵ ਸਰਬ (ਜਾਈ) ਜਗਾ ਮੇਂ ਦੇਖਤਾ ਹੂੰ ਸੋ ਤੂਹੀ ਦ੍ਰਿਸ਼ਟਿ ਆਵਤਾ ਹੈਂ॥੨॥
Prof. Sahib Singhਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥

ਪਦ ਅਰਥ ਅਨਦ = ਆਨੰਦ। ਰਵਿਓ = ਵਿਆਪਕ। ਮਧੇ = ਵਿਚ। ਜਤ ਕਤ = ਜਿੱਥੇ ਕਿੱਥੇ। ਪੇਖਉ = ਪੇਖਉਂ, ਮੈਂ ਵੇਖਾਂ। ਜਾਈ = ਜਾਇ, ਜਾ ਕੇ ॥੨॥

SikhNet (Spanish)de mis dudas y de mis apegos, entonces puedo ver a mi Dios, la Encarnación del Éxtasis, prevaleciendo en todo y por todas partes. (2)

ਤੁਮੑ ਦਇਆਲ ਕਿਰਪਾਲ ਕ੍ਰਿਪਾ ਨਿਧਿ; ਪਤਿਤ. ਪਾਵਨ ਗੋਸਾਈ ॥

tuma deaal kirapaal kripaa nidh; patit. paavan gosaaee |

Sant Singh KhalsaYou are kind and compassionate, the treasure of mercy, the Purifier of sinners, Lord of the world.
Manmohan SinghMy Lord, Thou art kind, compassionate, the treasure of mercy the Purifier of sinners, and Master of the world.
Manmohan Singh (Punjabi)ਮੇਰੇ ਮਾਲਕ, ਤੂੰ ਮਿਹਰਬਾਨ, ਦਇਆਵਾਨ, ਰਹਿਮਤ ਦਾ ਖਜਾਨਾ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇ ਸ੍ਰਿਸ਼ਟੀ ਦਾ ਸੁਆਮੀ ਹੈ।
Fareedkot Teekaਹੇ ਪਰਮ ਦਿਆਲ ਔ ਕ੍ਰਿਪਾਲ ਕ੍ਰਿਪਾ ਕੇ ਨਿਧੀ! ਤੂੰ ਪਾਪੀਓਂ ਕੋ ਪਵਿਤ੍ਰ ਕਰਨੇਹਾਰਾ ਗੁਸਾਈਂ ਅਰਥਾਤ ਸਰਬ ਕਾ ਪਤੀ ਹੈਂ॥
Prof. Sahib Singhਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ।

ਪਦ ਅਰਥ ਨਿਧਿ = ਖ਼ਜ਼ਾਨਾ। ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਗੋਸਾਈ = ਹੇ ਧਰਤੀ ਦੇ ਖਸਮ!

SikhNet (Spanish)Oh Señor, eres siempre Bondadoso y Compasivo conmigo, oh Señor, Purificador de los malvados,

ਕੋਟਿ ਸੂਖ ਆਨੰਦ ਰਾਜ ਪਾਏ; ਮੁਖ ਤੇ. ਨਿਮਖ ਬੁਲਾਈ ॥੩॥

kott sookh aanand raaj paae; mukh te. nimakh bulaaee |3|

Sant Singh KhalsaI obtain millions of joys, comforts and kingdoms, if You inspire me to chant Your Name with my mouth, even for an instant. ||3||
Manmohan SinghI shall obtain millions of comforts joys and kingdoms, If Thou makest me repeat, with my mouth, Thy Name even for a trice.
Manmohan Singh (Punjabi)ਮੈਂ ਕ੍ਰੋੜਾਂ ਹੀ ਸੁੱਖ ਅਨੰਦ ਅਤੇ ਰਾਜ ਭਾਗ ਪ੍ਰਾਪਤ ਕਰ ਲਵਾਂਗਾ, ਜੇਕਰ ਤੂੰ ਇਕ ਛਿਨ ਭਰ ਲਈ ਭੀ ਮੇਰੇ ਕੋਲੋਂ, ਮੇਰੇ ਮੂੰਹੋਂ ਆਪਣੇ ਨਾਮ ਦਾ ਉਚਾਰਨ ਕਰਵਾ ਲਵਨੂੰ।
Fareedkot Teekaਜੇਕਰ ਤੇਰਾ ਨਾਮ ਏਕ ਨਿਮਖ ਮਾਤ੍ਰ ਭੀ ਮੁਖ ਤੇ ਬੁਲਾਵੋਂ ਅਰਥਾਤ ਉਚਾਰਨ ਕਰੋਂ; ਵਾ ਜੇਕਰ ਖਿਨ ਮਾਤ੍ਰ ਤੁਮ ਮੁਝ ਦਾਸ ਕੋ ਬੁਲਾਵੋ ਅਰਥਾਤ ਯਾਦ ਕਰੋ, ਤਬ ਕ੍ਰੋੜਾਂ ਸੁਖ ਔਰ ਰਾਜ ਕੇ ਅਨੰਦ ਪਾਈਤੇ ਹੈਂ, ਭਾਵ ਸੇ ਪਰਮਅਨੰਦ ਪ੍ਰਾਪਤਿ ਹੋਤਾ ਹੈ॥੩॥
Prof. Sahib Singhਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥

ਪਦ ਅਰਥ ਕੋਟਿ = ਕ੍ਰੋੜਾਂ। ਤੇ = ਤੋਂ, ਨਾਲ। ਮੁਖ ਤੇ = ਮੂੰਹੋਂ। ਨਿਮਖ = ਅੱਖ ਝਮਕਣ ਜਿਤਨੇ ਸਮੇ ਲਈ। ਬੁਲਾਈ = ਬੁਲਾਈਂ, ਮੈਂ (ਤੇਰਾ ਨਾਮ) ਉਚਾਰਾਂ ॥੩॥

SikhNet (Spanish)Maestro de la Tierra. Si me hicieras cantar Tu Nombre aunque sea por un momento, yo obtendría todo el Éxtasis, la Dicha y el poder del Dominio. (3)

ਜਾਪ ਤਾਪ ਭਗਤਿ ਸਾ ਪੂਰੀ; ਜੋ ਪ੍ਰਭ ਕੈ ਮਨਿ ਭਾਈ ॥

jaap taap bhagat saa pooree; jo prabh kai man bhaaee |

Sant Singh KhalsaThat alone is perfect chanting, meditation, penance and devotional worship service, which is pleasing to God's Mind.
Manmohan SinghThat alone is the perfect worship, penance and devotional service, which is pleasing to the Lord's mind.
Manmohan Singh (Punjabi)ਕੇਵਲ ਓਹੀ ਉਪਾਸ਼ਨਾ, ਤਪੱਸਿਆ ਅਤੇ ਪ੍ਰੇਮ ਮਈ ਸੇਵਾ ਪੂਰਨ ਹੈ, ਜਿਹੜੀ ਸੁਆਮੀ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Fareedkot Teekaਜਾਪ ਤਾਪ ਔਰ ਭਗਤੀ ਸੋਈ ਪੂਰਨ ਹੈ, ਹੇ ਪ੍ਰਭ! ਜੋ ਆਪ ਕੇ ਮਨ ਮੇਂ ਭਾਈ ਹੈ॥
Prof. Sahib Singhਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ।

ਪਦ ਅਰਥ ਸਾ = ਉਹ {ਇਸਤ੍ਰੀ ਲਿੰਗ}। ਕੈ ਮਨਿ = ਦੇ ਮਨ ਵਿਚ। ਭਾਈ = ਪਸੰਦ ਆਉਂਦੀ ਹੈ।

SikhNet (Spanish)Sólo lo que el Señor aprueba es la Perfecta Meditación, Austeridad y Alabanza,

ਨਾਮੁ ਜਪਤ. ਤ੍ਰਿਸਨਾ ਸਭ ਬੁਝੀ ਹੈ; ਨਾਨਕ. ਤ੍ਰਿਪਤਿ ਅਘਾਈ ॥੪॥੧੦॥

naam japat. trisanaa sabh bujhee hai; naanak. tripat aghaaee |4|10|

Sant Singh KhalsaChanting the Naam, all thirst and desire is satisfied; Nanak is satisfied and fulfilled. ||4||10||
Manmohan SinghRemembering the Lord's Name, all the desires are quenched and Nanak is sated and satiated.
Manmohan Singh (Punjabi)ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਖਾਹਿਸ਼ਾਂ ਨਵਿਰਤ ਹੋ ਗਈਆਂ ਹਨ ਤੇ ਨਾਨਕ ਰੱਜ-ਪੁੱਜ ਗਿਆ ਹੈ।
Fareedkot Teekaਤੇਰਾ ਨਾਮ ਜਪਨੇ ਸੇ ਤ੍ਰਿਸਨਾ ਅਗਨੀ ਸੰਪੂਰਨ ਬੁਝ ਗਈ ਹੈ ਅਰਥਾਤ ਦੂਰ ਭਈ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਬੁਧੀ ਸਰਬ ਪ੍ਰਕਾਰ ਅਤੀ ਤ੍ਰਿਪਤ ਭਈ ਹੈ॥੪॥੧੦॥☬ਮਾਇਆ ਕੀ ਪ੍ਰਬਲਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥

ਪਦ ਅਰਥ ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਜਾਈਦਾ ਹੈ ॥੪॥੧੦॥

SikhNet (Spanish)pues a través de la Meditación Verdadera en el Nombre del Señor, nuestros deseos son calmados y nuestro ser queda, en verdad, satisfecho. (4-10)
Answers quote the Granth verbatim with Ang citations. AI commentary is not Gurbani and not a religious ruling.