ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਜਿਹ ਕਰਣੀ ਹੋਵਹਿ ਸਰਮਿੰਦਾ; ਇਹਾ ਕਮਾਨੀ ਰੀਤਿ ॥
jih karanee hoveh saramindaa; ihaa kamaanee reet |
Sant Singh KhalsaYou have made it your habit to practice those deeds which will bring you shame.
Manmohan SinghThou hast adopted the way to do such deeds, which shall bring thee shame.
Manmohan Singh (Punjabi)ਤੂੰ ਐਸੇ ਕਰਮ ਕਰਨ ਦਾ ਦਸਤੂਰ ਬਣਾਇਆ ਹੋਇਆ ਹੈ, ਜਿਨ੍ਹਾਂ ਦੀ ਖਾਤਰ ਤੈਨੂੰ ਸ਼ਰਮਮਿੰਦਗੀ ਉਠਾਉਣੀ ਪਊਗੀ।
Fareedkot Teekaਹੇ ਭਾਈ! ਜਿਸ ਕਰਤੂਤ ਕੇ ਕਰਨੇ ਕਰ ਕੇ ਪ੍ਰਲੋਕ ਮੇਂ ਤੂੰ ਸ਼ਰਮਿੰਦਾ ਹੋਇਗਾ, ਉਹੀ ਰੀਤੀ ਤੈਨੇ ਕਮਾਈ ਹੈ॥
Prof. Sahib Singhਹੇ ਭਾਈ! ਜਿਨ੍ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ।ਪਦ ਅਰਥ ਜਿਹ ਕਰਣੀ = ਜਿਸ ਕਰਤੂਤ ਨਾਲ। ਹੋਵਹਿ = ਤੂੰ ਹੋਵੇਂਗਾ। ਰੀਤਿ = ਮਰਯਾਦਾ, ਚਾਲ।
SikhNet (Spanish)Eso que haces trae sólo vergüenza a tu ser, calumnias a los Santos, alabas a los cínicos,
ਸੰਤ ਕੀ ਨਿੰਦਾ. ਸਾਕਤ ਕੀ ਪੂਜਾ; ਐਸੀ ਦ੍ਰਿੜੑੀ ਬਿਪਰੀਤਿ ॥੧॥
sant kee nindaa. saakat kee poojaa; aisee drirraee bipareet |1|
Sant Singh KhalsaYou slander the Saints, and you worship the faithless cynics; such are the corrupt ways you have adopted. ||1||
Manmohan SinghThou slanderest the saints and adorest the mammon-worshippers. Such an evil way thou hast firmly adopted.
Manmohan Singh (Punjabi)ਤੂੰ ਸਾਧਾਂ ਸੰਤਾਂ ਦੀ ਬਦਖੋਈ ਅਤੇ ਮਾਇਆ ਦੇ ਪੁਜਾਰੀਆਂ ਦੀ ਉਪਾਸ਼ਨਾ ਕਰਦਾ ਹੈ, ਤੂੰ ਐਹੋ ਜੇਹੀ ਮੰਦੀ ਰੀਤ ਪੱਕੀ ਤਰ੍ਹਾਂ ਇਖਤਿਆਰ ਕੀਤੀ ਹੋਈ ਹੈ।
Fareedkot Teekaਸੰਤੋਂ ਕੀ ਨਿੰਦਿਆ ਔ ਸਾਕਤੋਂ ਕੀ ਪੂਜਾ ਕਰਨੀ, ਐਸੀ ਵਿਪ੍ਰੀਤ ਰੀਤੀ ਤੇਰੇ ਚਿਤ ਮੇਂ ਦ੍ਰਿੜ ਹੋਈ ਹੈ॥੧॥
Prof. Sahib Singhਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗ੍ਰਹਣ ਕੀਤੀ ਹੋਈ ਹੈ ॥੧॥ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਪੂਜਾ = ਆਦਰ-ਸਤਕਾਰ। ਬਿਪਰੀਤਿ = ਉਲਟੀ ਚਾਲ ॥੧॥
SikhNet (Spanish)sin considerar una pizca de reverencia, tal es la corrupción a la que haz llegado. (1)
ਮਾਇਆ ਮੋਹ ਭੂਲੋ; ਅਵਰੈ ਹੀਤ ॥
maaeaa moh bhoolo; avarai heet |
Sant Singh KhalsaDeluded by your emotional attachment to Maya, you love other things,
Manmohan SinghStrayed by the love of worldly valuables, thou lovest another.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਲਗਨ ਦਾ ਭੁਲਾਇਆ ਹੋਇਆ ਤੂੰ ਹੋਰਸ ਨੂੰ ਪਿਆਰ ਕਰਦਾ ਹੈ।
Fareedkot Teekaਹੇ ਜੀਵ! ਤੂੰ ਮਾਯਾ ਕੇ ਮੋਹ ਮੇਂ ਭੂਲਾ ਹੂਆ ਔਰ ਵਿਵਹਾਰੋਂ ਮੇਂ ਹਿਤ ਕਰ ਰਹਿਆ ਹੈ॥
Prof. Sahib Singhਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕੁਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ।ਪਦ ਅਰਥ ਭੂਲੋ = ਕੁਰਾਹੇ ਪਿਆ ਰਿਹਾ। ਅਵਰੈ = (ਪਰਮਾਤਮਾ ਤੋਂ ਬਿਨਾ) ਹੋਰ ਵਿਚ। ਹੀਤ = ਹਿਤ, ਮੋਹ।
SikhNet (Spanish)Perdido en el amor por Maya, vives encantado con otras cosas,
ਹਰਿਚੰਦਉਰੀ ਬਨ ਹਰ ਪਾਤ ਰੇ; ਇਹੈ ਤੁਹਾਰੋ ਬੀਤ ॥੧॥ ਰਹਾਉ ॥
harichandauree ban har paat re; ihai tuhaaro beet |1| rahaau |
Sant Singh Khalsalike the enchanted city of Hari-chandauree, or the green leaves of the forest - such is your way of life. ||1||Pause||
Manmohan SinghEnchanted city or green leaves of the forest: likewise is thy state, O mortal. Pause.
Manmohan Singh (Punjabi)ਜਾਦੂ ਦਾ ਸ਼ਹਿਰ ਜਾਂ ਜੰਗਲਾਂ ਦੇ ਹਰੇ ਪੱਤੇ, ਇਨ੍ਹਾਂ ਵਰਗੀ ਤੇਰੀ ਦਸ਼ਾਂ ਹੈ, ਹੇ ਪ੍ਰਾਣੀ! ਠਹਿਰਾਉ।
Fareedkot Teekaਜੈਸੇ (ਹਰਿਚੰਦਉਰੀ) ਗੰਧਰਬ ਨਗਰੀ ਅਕਾਸ ਮੇਂ ਝੂਠੀ ਹੀ ਦ੍ਰਿਸ਼ਟ ਆਵਤੀ ਹੈ ਔਰ ਜੈਸੇ ਪਤੇ ਪਰ (ਬਨ) ਜਲ ਕੀ ਬੂੰਦ ਪੜੀ ਹੋਈ ਪਲ ਮੇਂ ਹਰਿ ਕਿਆ ਝੜ ਪੜਤੀ ਹੈ; ਵਾ ਬਨ ਕੇ ਹਰੇ ਪਤੇ ਅਲਪਕਾਲ ਰਹਤੇ ਹੈਂ। ਇਤਨਾ ਹੀ ਤੁਮਾਰੇ ਸਰੀਰ ਕਾ (ਬੀਤ) ਬਲ ਹੈ, ਭਾਵ ਸੇ ਛਿਨ ਭੰਗ੍ਰ ਹੈ॥੧॥ ਰਹਾਉ ॥
Prof. Sahib Singhਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ ॥੧॥ ਰਹਾਉ ॥ਪਦ ਅਰਥ ਹਰਿਚੰਦਉਰੀ = ਹਰਿ-ਚੰਦ-ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ, ਹਵਾਈ ਕਿਲ੍ਹਾ। ਬਨ ਹਰ ਪਾਤ = ਜੰਗਲ ਦੇ ਹਰੇ ਪੱਤੇ। ਰੇ = ਹੇ ਭਾਈ! ਬੀਤ = ਵਿਤ, ਪਾਇਆਂ ॥੧॥ ਰਹਾਉ ॥
SikhNet (Spanish)como la fascinante ciudad de Jari-Chandauri, o el espejismo de las hojas que caen en los bosques, tal es tu estado. (1-Pausa)
ਚੰਦਨ ਲੇਪ ਹੋਤ ਦੇਹ ਕਉ; ਸੁਖੁ ਗਰਧਭ ਭਸਮ ਸੰਗੀਤਿ ॥
chandan lep hot deh kau; sukh garadhabh bhasam sangeet |
Sant Singh KhalsaIts body may be anointed with sandalwood oil, but the donkey still loves to roll in the mud.
Manmohan SinghThough its body be plastered with the sandal paste, yet the donkey remains happy in the association of dust.
Manmohan Singh (Punjabi)ਭਾਵਨੂੰ ਇਸ ਦੇ ਜਿਸਮ ਨੂੰ ਚੰਨਣ ਦਾ ਲੇਪਨ ਕਰ ਦੇਈਏ, ਫਿਰ ਵੀ ਗਧਾ ਖੇਹ ਹੀ ਸੰਤ ਅੰਦਰ ਹੀ ਖੁਸ਼ ਰਹਿੰਦਾ ਹੈ।
Fareedkot Teekaਜੈਸੇ ਯਦਪਿ ਚੰਦਨ ਕਾ ਲੇਪ ਭੀ ਹੋਵੈ ਤਦਪਿ ਉਸ ਕੋ ਤਿਆਗ ਕਰ ਗਧੇ ਕੋ ਭਸਮ ਕੇ ਸਾਥ ਹੀ ਸੁਖ ਹੋਤਾ ਹੈ। ਤੈਸੇ ਸ਼ੁਭ ਗੁਨੋਂ ਕੋ ਛੋਡ ਕਰ ਹੇ ਅਗ੍ਯਾਨੀ ਗਧੇ ਜੀਵ! ਤੂੰ ਮੰਦ ਕਰਮ ਰੂਪੀ ਭਸਮ ਕੇ ਸਾਥ ਪ੍ਰੇਮੁ ਕਰਤਾ ਹੈਂ॥
Prof. Sahib Singhਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸੁਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਏ ਕਰੀਏ (ਇਹੀ ਹਾਲ ਤੇਰਾ ਹੈ)।ਪਦ ਅਰਥ ਦੇਹ ਕਉ = ਸਰੀਰ ਨੂੰ। ਗਰਧਭ = ਖੋਤਾ। ਭਸਮ = ਸੁਆਹ, ਮਿੱਟੀ। ਸੰਗੀਤਿ = ਨਾਲ।
SikhNet (Spanish)Uno podrá untar al burro aceite de esencia de sándalo, pero al burro solo le gusta revolcarse en el polvo.
ਅੰਮ੍ਰਿਤ ਸੰਗਿ. ਨਾਹਿ ਰੁਚ ਆਵਤ; ਬਿਖੈ ਠਗਉਰੀ ਪ੍ਰੀਤਿ ॥੨॥
amrit sang. naeh ruch aavat; bikhai tthgauree preet |2|
Sant Singh KhalsaHe is not fond of the Ambrosial Nectar; instead, he loves the poisonous drug of corruption. ||2||
Manmohan SinghThe mortal develops not fancy for the Lord's Nectar, but loves the potion of poison.
Manmohan Singh (Punjabi)ਜੀਵ ਪ੍ਰਭੂ ਦੇ ਨਾਮ-ਅੰਮ੍ਰਿਤ ਨਾਲ ਚਾਹ ਪੈਂਦਾ ਨਹੀਂ ਕਰਦਾ, ਪਰ ਵਿਕਾਰਾਂ ਰੂਪੀ ਜ਼ਹਿਰੀਲੀ ਖੁਰਾਕ ਨੂੰ ਪਿਆਰਦਾ ਹੈ।
Fareedkot Teekaਨਾਮ ਅੰਮ੍ਰਿਤ ਕੇ ਸਾਥ ਤੇਰੇ ਚਿਤ ਕੀ ਰੁਚੀ ਨਹੀਂ ਆਵਤੀ ਹੈ, ਵਿਸ਼ਅਹੁੰ ਰੂਪੀ ਠਗ ਬੂਟੀ ਕੇ ਸਾਥ ਪ੍ਰੀਤੀ ਕਰਤਾ ਹੈ॥੨॥
Prof. Sahib Singhਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ ॥੨॥ਪਦ ਅਰਥ ਸੰਗਿ = ਨਾਲ। ਰਚੁ = ਪਿਆਰ। ਬਿਖੈ = ਵਿਸ਼ੇ। ਠਗਉਰੀ = ਠਗ-ਮੂਰੀ, ਠਗਬੂਟੀ ॥੨॥
SikhNet (Spanish)Al hombre le fascina beber la poción de veneno y no acercarse al Néctar. (2)
ਉਤਮ ਸੰਤ ਭਲੇ ਸੰਜੋਗੀ; ਇਸੁ ਜੁਗ ਮਹਿ ਪਵਿਤ ਪੁਨੀਤ ॥
autam sant bhale sanjogee; is jug meh pavit puneet |
Sant Singh KhalsaThe Saints are noble and sublime; they are blessed with good fortune. They alone are pure and holy in this world.
Manmohan SinghThe sublime and noble saints are met with by good fortune and they alone are pure and immaculate in this world.
Manmohan Singh (Punjabi)ਸ੍ਰੇਸ਼ਟ ਅਤੇ ਨੇਕ ਸਾਧੂ (ਗੁਰਮੁੱਖ) ਚੰਗੇ ਭਾਗਾਂ ਦੁਆਰਾ ਮਿਲਦੇ ਹਨ। ਇਸ ਜਹਾਨ ਵਿੱਚ ਕੇਵਲ ਓਹੀ ਸ਼ੁੱਧ ਅਤੇ ਪਾਵਨ ਹਨ।
Fareedkot Teekaਉਤਮ ਸੰਤ ਹੀ ਭਲੇ ਸੰਜੋਗੀ ਹੈਂ, ਭਾਵ ਸੇ ਪ੍ਰਮੇਸ਼੍ਵਰ ਸਾਥ ਮਿਲਾਵਣੇਹਾਰੇ ਹੈਂ। ਵਹੁ ਇਸ ਕਲਯੁਗ ਮੇਂ ਆਪ ਪਵਿਤ੍ਰ ਹੈਂ ਔਰੋਂ ਕੋ ਪੁਨੀਤ ਕਰਤੇ ਹੈਂ॥
Prof. Sahib Singhਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤ੍ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ।ਪਦ ਅਰਥ ਭਲੇ ਸੰਜੋਗੀ = ਭਲੇ ਸੰਜੋਗਾਂ ਨਾਲ (ਮਿਲਦੇ ਹਨ)। ਜੁਗ = ਜਗਤ, ਸੰਸਾਰ। ਪੁਨੀਤ = ਪਵਿਤ੍ਰ।
SikhNet (Spanish)Los Santos sublimes se encuentran sólo por muy buena fortuna, son ellos los únicos que se conservan puros en ésta época.
ਜਾਤ ਅਕਾਰਥ ਜਨਮੁ ਪਦਾਰਥ; ਕਾਚ ਬਾਦਰੈ ਜੀਤ ॥੩॥
jaat akaarath janam padaarath; kaach baadarai jeet |3|
Sant Singh KhalsaThe jewel of this human life is passing away uselessly, lost in exchange for mere glass. ||3||
Manmohan SinghThe jewel of human life is passion away in vain; it is being lost in exchange for glass.
Manmohan Singh (Punjabi)ਮਨੁੱਖੀ-ਜੀਵਨ ਰੂਪੀ ਹੀਰਾ ਬੇਫਾਇਦਾ ਗਵਾਚਦਾ ਜਾ ਰਿਹਾ ਹੈ। ਇਹ ਕੱਚ ਦੇ ਵਟਾਂਰਦੇ ਵਿੱਚ ਹੱਥੋਂ ਜਾ ਰਿਹਾ ਹੈ।
Fareedkot Teekaਤਿਨ ਸੰਤੋਂ ਕੀ ਸੰਗਤਿ ਬਿਨਾ ਇਸ ਜੀਵ ਕਾ ਵਿਸ਼ਅਹੁੰ ਰੂਪੀ ਕਰ ਕੇ (ਬਾਦਰੈ) ਬਦਲੇ ਜੀਤਾ ਹੂਆ ਜਨਮ ਪਦਾਰਥ ਵਿਅਰਥ ਹੀ ਜਾਤਾ ਹੈ॥੩॥
Prof. Sahib Singh(ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ ॥੩॥ਪਦ ਅਰਥ ਜਾਤ ਅਕਾਰਥ = ਵਿਅਰਥ ਜਾ ਰਿਹਾ ਹੈ। ਕਾਚ = ਕੱਚ। ਬਾਦਰੈ = ਬਦਲੇ ਵਿਚ, ਵੱਟੇ ਵਿਚ। ਜੀਤ = ਜਿੱਤਿਆ ਜਾ ਰਿਹਾ ਹੈ ॥੩॥
SikhNet (Spanish)Nuestras vidas están siendo desperdiciadas en vano y están siendo vendidas por una pizca de nada. (3)
ਜਨਮ ਜਨਮ ਕੇ ਕਿਲਵਿਖ ਦੁਖ ਭਾਗੇ; ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥
janam janam ke kilavikh dukh bhaage; gur giaan anjan netr deet |
Sant Singh KhalsaThe sins and sorrows of uncounted incarnations run away, when the Guru applies the healing ointment of spiritual wisdom to the eyes.
Manmohan SinghWhen the Guru applies to the eyes the slave of gnosis, the sins and sorrows of many births flee away.
Manmohan Singh (Punjabi)ਜਦ ਗੁਰੂ ਜੀ ਬ੍ਰਹਮ-ਬੋਧ ਦਾ ਸੁਰਮਾ ਅੱਖਾਂ ਵਿੱਚ ਪਾਉਂਦੇ ਹਨ ਤਾਂ ਅਨੇਕਾਂ ਜਨਮਾਂ ਦੇ ਪਾਪ ਤੇ ਸੰਤਾਪ ਦੌੜ ਜਾਂਦੇ ਹਨ।
Fareedkot Teekaਔ ਜਿਨਕੌ ਗੁਰੋਂ ਨੇ ਗ੍ਯਾਨ ਅੰਜਨ ਬੁਧੀ ਰੂਪੀ ਨੇਤ੍ਰੋਂ ਮੇਂ ਦੀਆ ਹੈ, ਤਿਨ ਕੇ ਜਨਮ ਜਨਮਾਂਤ੍ਰੋਂ ਕੇ ਪਾਪ ਅਰ ਦੁਖ ਭਾਗ ਗਏ ਹੈਂ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ।ਪਦ ਅਰਥ ਕਿਲਵਿਖ = ਪਾਪ। ਗੁਰਿ = ਗੁਰੂ ਨੇ। ਅੰਜਨੁ = ਸੁਰਮਾ। ਗਿਆਨ = ਆਤਮਕ ਜੀਵਨ ਦੀ ਸੂਝ। ਨੇਤ੍ਰ = ਅੱਖਾਂ।
SikhNet (Spanish)Cuando el Guru me bendijo con el Colirio de la Sabiduría, millones de mis errores y de mis tristezas fueron erradicados,
ਸਾਧਸੰਗਿ ਇਨ ਦੁਖ ਤੇ ਨਿਕਸਿਓ; ਨਾਨਕ ਏਕ ਪਰੀਤ ॥੪॥੯॥
saadhasang in dukh te nikasio; naanak ek pareet |4|9|
Sant Singh KhalsaIn the Saadh Sangat, the Company of the Holy, I have escaped from these troubles; Nanak loves the One Lord. ||4||9||
Manmohan SinghBy loving the One Lord in the society of saints, Nanak has escaped from these troubles.
Manmohan Singh (Punjabi)ਸਤਿ ਸੰਗਤ ਅੰਦਰ ਇਕ ਪ੍ਰਭੂ ਨਾਲ ਪ੍ਰੇਮ ਕਰਨ ਦੁਆਰਾ, ਨਾਨਕ ਇਨ੍ਹਾਂ ਦੁਖੜਿਆਂ ਤੋਂ ਖਲਾਸੀ ਪਾ ਗਿਆ ਹੈ।
Fareedkot Teekaਸੰਤੋਂ ਕੀ ਸੰਗਤਿ ਕਰ ਸੋਈ ਇਸ ਸੰਸਾਰ ਵਾ ਜਨਮੋਂ ਕੇ ਦੁਖ ਤੇ ਨਿਕਸਿਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੀ ਗੁਰੋਂਦੁਵਾਰੇ ਏਕ ਨਾਮ ਮੇਂ ਪ੍ਰੀਤੀ ਹੋਈ ਹੈ॥੪॥੯॥☬ਸੰਤੋਂ ਕੀ ਸੇਵਾ ਅਰੁ ਭਗਤੀ ਜਾਚਤੇ ਹੂਏ ਸ੍ਰੀ ਅਕਾਲ ਪੁਰਖ ਜੀ ਕੇ ਆਗੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਸੰਗਤਿ ਵਿਚ ਟਿਕ ਕੇ ਉਹ ਮਨੁੱਖ ਇਹਨਾਂ ਦੁੱਖਾਂ-ਪਾਪਾਂ ਤੋਂ ਬਚ ਨਿਕਲਿਆ, ਹੇ ਨਾਨਕ! (ਆਖ-) ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ ॥੪॥੯॥ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤੇ = ਤੋਂ, ਵਿਚੋਂ। ਨਿਕਸਿਓ = ਨਿਕਲ ਗਿਆ ॥੪॥੯॥
SikhNet (Spanish)y uniéndome a la Saad Sangat, la Sociedad de los Santos, amé sólo al Uno y fui liberado de todas mis penas. (4-9)