ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਜਿਨਿ ਕੀਨੇ ਵਸਿ ਅਪੁਨੈ. ਤ੍ਰੈ ਗੁਣ; ਭਵਣ ਚਤੁਰ ਸੰਸਾਰਾ ॥
jin keene vas apunai. trai gun; bhavan chatur sansaaraa |
Sant Singh KhalsaShe controls the three qualities and the four directions of the world.
Manmohan SinghThe mammon, which keeps under its control, the world of three dispositions and the four directions of universe,
Manmohan Singh (Punjabi)ਮਾਇਆ, ਜਿਹੜੀ ਤਿੰਨਾਂ ਸੁਭਾਵਾਂ ਵਾਲੀ ਦੁਨੀਆ ਅਤੇ ਆਲਮ ਦੀਆਂ ਚੌਹਾਂ ਦਸ਼ਾਂ ਨੂੰ ਆਪਣੇ ਕਾਬੂ ਵਿੱਚ ਰੱਖਦੀ ਹੈ,
Fareedkot Teekaਜਿਸ ਮਾਯਾ ਨੇ ਤ੍ਰਿਗੁਣੀ ਜੀਵ ਅਪਨੇ ਵਸ ਕਰ ਲੀਏ ਹੈਂ ਔਰੁ ਚੌਦਾਂ ਭਵਨ ਰੂਪ (ਸੰਸਾਰਾ) ਜਗਤੁ ਹੀ ਵਸਿ ਕਰਿਆ ਹੈ॥
Prof. Sahib Singhਹੇ ਭਾਈ! ਜਿਸ (ਮਾਇਆ) ਨੇ ਸਾਰੇ ਤ੍ਰੈ-ਗੁਣੀ ਸੰਸਾਰ ਨੂੰ ਸਾਰੇ ਚਾਰ-ਕੂਟ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਜਿਸ ਨੇ ਜੱਗ ਕਰਨ ਵਾਲੇ,ਪਦ ਅਰਥ ਜਿਨਿ = ਜਿਸ (ਮਾਇਆ) ਨੇ। ਅਪੁਨੈ ਵਸਿ = ਆਪਣੇ ਵੱਸ ਵਿਚ। ਤ੍ਰੈਗੁਣ ਭਵਨ = ਮਾਇਆ ਦੇ ਤਿੰਨ ਗੁਣ ਵਾਲੇ ਜਗਤ ਨੂੰ। ਚਤੁਰ ਸੰਸਾਰਾ = ਚਾਰ ਕੂਟ-ਸੰਸਾਰ ਨੂੰ।
SikhNet (Spanish)Maya, quien gobierna el mundo de las tres Gunas, rige las cuatro esquinas de la tierra, y destruye el mérito de los Yagnas, de las
ਜਗ ਇਸਨਾਨ ਤਾਪ ਥਾਨ ਖੰਡੇ; ਕਿਆ ਇਹੁ ਜੰਤੁ ਵਿਚਾਰਾ ॥੧॥
jag isanaan taap thaan khandde; kiaa ihu jant vichaaraa |1|
Sant Singh KhalsaShe destroys sacrificial feasts, cleansing baths, penances and sacred places of pilgrimage; what is this poor person to do? ||1||
Manmohan Singhand which destroys the merits of sacred feasts, ablutions, penances and places of pilgrimage, before her what is this poor man?
Manmohan Singh (Punjabi)ਅਤੇ ਜਿਹੜੀ ਪਵਿੱਤਰ ਸਦਾਵਰਤਾਂ ਇਸ਼ਨਾਨਾਂ, ਕਰੜੀਆਂ ਘਾਲਾਂ ਅਤੇ ਯਾਤ੍ਰਾ ਅਸਥਾਨਾਂ ਦੇ ਗੁਣਾਂ ਨੂੰ ਬਰਬਾਦ ਕਰ ਦਿੰਦੀ ਹੈ, ਓ! ਇਹ ਗਰੀਬ ਆਦਮੀ ਉਸ ਮੂਹਰੇ ਕੀ ਹੈ?
Fareedkot Teekaਯਗ ਔ ਇਸਨਾਨ ਤਪ ਆਦੀ ਸਾਧਨ ਔ ਪਵਿਤ੍ਰ ਅਸਥਾਨ ਸਭ ਖੰਡਨ ਕੀਏ ਹੈਂ, ਐਸੀ ਮਾਯਾ ਕੇ ਆਗੇ ਇਹ ਜੀਵ ਵਿਚਾਰਾ ਕਿਆ ਚੀਜ ਹੈ, ਭਾਵ ਤੁਛ ਹੈ॥੧॥
Prof. Sahib Singhਇਸ਼ਨਾਨ ਕਰਨ ਵਾਲੇ, ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ, ਇਸ ਜੀਵ ਵਿਚਾਰੇ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਟਾਕਰਾ ਕਰ ਸਕੇ)? ॥੧॥ਪਦ ਅਰਥ ਖੰਡੇ = ਤੋੜ ਦਿੱਤੇ, ਜਿੱਤ ਲਏ ਹਨ ॥੧॥
SikhNet (Spanish)abluciones, de las austeridades y de los viajes peregrinos, es tan poderosa que ¿qué puede hacer éste pobre hombre frente a ella? (1)
ਪ੍ਰਭ ਕੀ ਓਟ ਗਹੀ; ਤਉ ਛੂਟੋ ॥
prabh kee ott gahee; tau chhootto |
Sant Singh KhalsaI grasped God's Support and Protection, and then I was emancipated.
Manmohan SinghI grasped the Lord's protection and then was I emancipated.
Manmohan Singh (Punjabi)ਮੈਂ ਸਾਹਿਬ ਦੀ ਪਨਾਹ ਪਕੜ ਲਈ ਤਦ ਹੀ ਮੇਰੀ ਖਲਾਸੀ ਹੋਈ।
Fareedkot Teekaਹੇ ਭਾਈ! ਪ੍ਰਭੂ ਕੀ ਸਰਨ ਹਮਨੇ ਗਹੀ ਤਬ ਇਸ ਮਾਯਾ ਤੇ ਹਮ ਛੂਟੇ ਹੈਂ; ਵਾ ਜਬ ਤੁਮ ਪ੍ਰਭੂ ਕੀ ਸਰਣ ਗ੍ਰਹਣ ਕਰੀ ਤਬ ਮਾਯਾ ਸੇ ਛੂਟੋਗੇ॥
Prof. Sahib Singhਹੇ ਭਾਈ! ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ, ਤਦੋਂ ਉਹ (ਮਾਇਆ ਦੇ ਪੰਜੇ ਵਿਚੋਂ) ਬਚ ਗਿਆ।ਪਦ ਅਰਥ ਗਹੀ = ਪਕੜੀ। ਓਟ = ਆਸਰਾ। ਤਉ = ਤਦੋਂ। ਛੂਟੋ = ਬਚਿਆ।
SikhNet (Spanish)Y sin embargo, fui liberado cuando busqué el Refugio de mi Señor.
ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ; ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥
saadh prasaad har har har gaae; bikhai biaadh tab hootto |1| rahaau |
Sant Singh KhalsaBy the Grace of the Holy Saints, I sang the Praises of the Lord, Har, Har, Har, and my sins and afflictions were taken away. ||1||Pause||
Manmohan SinghBy saints grace, when I sang the Lord God Master's praise, then sere removed my sins and ailments. Pause.
Manmohan Singh (Punjabi)ਸੰਤਾਂ ਦੀ ਦਇਆ ਦੁਆਰਾ ਜਦ ਮੈਂ ਸੁਆਮੀ ਵਾਹਿਗੁਰੂ ਮਾਲਕ ਦਾ ਜੱਸ ਗਾਇਨ ਕੀਤਾ ਤਾਂ ਮੇਰੇ ਪਾਪ ਤੇ ਰੋਗ ਦੂਰ ਹੋ ਗਏ। ਠਹਿਰਾਉ।
Fareedkot Teekaਸੰਤੋਂ ਕੀ ਕ੍ਰਿਪਾ ਕਰ ਜਬ ਹਰਿ ਹਰਿ ਨਾਮ ਹਰ ਪ੍ਰਕਾਰ ਸੇ ਮਨ ਤਨ ਸੇ ਗਾਇਨ ਕਰੋ, ਭਾਵ ਜਪੋ ਤਬ ਵਿਸਅਹੁੰ ਕੀ ਬਿਆਧੀ ਸੇ ਤੁਮ ਹਟੋਗੇ॥੧॥ ਰਹਾਉ ॥
Prof. Sahib Singhਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ, ਤਦੋਂ ਵਿਕਾਰਾਂ ਦਾ ਰੋਗ (ਉਸ ਦੇ ਅੰਦਰੋਂ) ਮੁੱਕ ਗਿਆ ॥੧॥ ਰਹਾਉ ॥ਪਦ ਅਰਥ ਸਾਧ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਬਿਖੈ ਬਿਆਧਿ = ਵਿਸ਼ਿਆਂ ਦਾ ਰੋਗ। ਹੂਟੋ = ਮੁੱਕਿਆ, ਥੱਕਿਆ ॥੧॥ ਰਹਾਉ ॥
SikhNet (Spanish)Cuando canté la Alabanza del Señor, por la Gracia del Santo, todos mis vicios y maldades fueron removidos. (1-Pausa)
ਨਹ ਸੁਣੀਐ. ਨਹ ਮੁਖ ਤੇ ਬਕੀਐ; ਨਹ ਮੋਹੈ ਉਹ ਡੀਠੀ ॥
neh suneeai. neh mukh te bakeeai; neh mohai uh ddeetthee |
Sant Singh KhalsaShe is not heard - she does not speak with a mouth; she is not seen enticing mortals.
Manmohan SinghNeither man hears her, nor talks she with her mouth, nor is she seen captivating the mortals.
Manmohan Singh (Punjabi)ਨਾਂ ਇਨਸਾਨ ਉਸ ਨੂੰ ਸੁਣਦਾ ਹੈ, ਨਾਂ ਉਹ ਮੂੰਹੋਂ ਬੋਲਦੀ ਹੈ, ਨਾਂ ਹੀ ਉਹ ਪ੍ਰਾਣੀਆਂ ਨੂੰ ਮੋਹਤ ਕਰਦੀ ਵੇਖੀ ਜਾਂਦੀ ਹੈ।
Fareedkot Teekaਨਾ ਤੋ ਕਿਸੀ ਅਸਥਾਨ ਮੇਂ ਵਹੁ ਉਤਰੀ ਹੋਈ ਸੁਣੀਤੀ ਹੈ ਔਰ ਨਾ ਮੁਖ ਤੇ ਬੋਲਤੀ ਸੁਣੀ ਹੈ ਔ ਨਾ ਜੀਵੋਂ ਕੋ ਅਕਾਰ ਧਾਰ ਕਰ ਮੋਹਿਤੀ ਹੋਈ ਕਿਸੀ ਨੇ ਦੇਖੀ ਹੈ॥
Prof. Sahib Singhਹੇ ਭਾਈ! ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਭਰਮਾਂਦੀ ਹੈ, ਤਦੋਂ ਨਾਹ ਉਸ ਦੀ ਆਵਾਜ਼ ਸੁਣੀਦੀ ਹੈ, ਨਾਹ ਉਹ ਮੂੰਹੋਂ ਬੋਲਦੀ ਹੈ, ਨਾਹ ਉਹ ਅੱਖੀਂ ਦਿੱਸਦੀ ਹੈ।ਪਦ ਅਰਥ ਸੁਣੀਐ = ਆਵਾਜ਼ ਸੁਣੀ ਜਾਂਦੀ। ਮੁਖ ਤੇ = ਮੂੰਹੋਂ। ਬਕੀਐ = ਬੋਲਦੀ। ਡੀਠੀ = ਦਿੱਸਦੀ। ਉਹ = {ਇਸਤ੍ਰੀ ਲਿੰਗ} ਉਹ ਮਾਇਆ।
SikhNet (Spanish)Nadie escucha a la gran embustera, ni ella se deja oír,
ਐਸੀ ਠਗਉਰੀ ਪਾਇ ਭੁਲਾਵੈ; ਮਨਿ ਸਭ ਕੈ ਲਾਗੈ ਮੀਠੀ ॥੨॥
aisee tthgauree paae bhulaavai; man sabh kai laagai meetthee |2|
Sant Singh KhalsaShe administers her intoxicating drug, and so confuses them; thus she seems sweet to everyone's mind. ||2||
Manmohan SinghAdministering intoxicating herb, so does she mislead the mortals that she seems sweet to the mind of all.
Manmohan Singh (Punjabi)(ਮੋਹ ਦੀ) ਨਸ਼ੀਲੀ ਬੂਟੀ ਦੇ ਕੇ ਇਹ ਜੀਵਾਂ ਨੂੰ ਐਸ ਤਰ੍ਹਾਂ ਗੁੰਮਰਾਹ ਕਰਦੀ ਹੈ ਕਿ ਇਹ ਸਾਰਿਆਂ ਦੇ ਚਿੱਤ ਨੂੰ ਮਿੱਠੜੀ ਲਗਦੀ ਹੈ।
Fareedkot Teekaਵਹੁ ਮਾਯਾ ਐਸੀ ਠਗ ਬੂਟੀ ਪਾਇਕਰ ਜੀਵੋਂ ਕੌ ਭੁਲਾਵਤੀ ਹੈ, ਜੋ ਸਭ ਕੇ ਮਨ ਮੇਂ ਮੀਠੀ ਅਰਥਾਤ ਪਿਆਰੀ ਹੀ ਲਾਗਤੀ ਹੈ॥੨॥
Prof. Sahib Singhਕੋਈ ਅਜੇਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਕੁਰਾਹੇ ਪਾ ਦੇਂਦੀ ਹੈ ਕਿ ਸਭਨਾਂ ਦੇ ਮਨ ਵਿਚ ਉਹ ਪਿਆਰੀ ਪਈ ਲੱਗਦੀ ਹੈ ॥੨॥ਪਦ ਅਰਥ ਠਗਉਰੀ = ਠਗਮੂਰੀ, ਠਗਬੂਟੀ, ਨਸ਼ੀਲੀ ਚੀਜ਼। ਭੁਲਾਵੈ = ਕੁਰਾਹੇ ਪਾ ਦੇਂਦੀ ਹੈ। ਕੈ ਮਨਿ = ਦੇ ਮਨ ਵਿਚ ॥੨॥
SikhNet (Spanish)tampoco es vista engañando a alguien, pero tal es la poción venenosa que ella administra: a todos les parece dulce. (2)
ਮਾਇ ਬਾਪ ਪੂਤ ਹਿਤ ਭ੍ਰਾਤਾ; ਉਨਿ ਘਰਿ ਘਰਿ ਮੇਲਿਓ ਦੂਆ ॥
maae baap poot hit bhraataa; un ghar ghar melio dooaa |
Sant Singh KhalsaIn each and every home, she has implanted the sense of duality in mother, father, children, friends and siblings.
Manmohan SinghIn every home, she has implanted the sense of duality between the mother, father, sons, friends and brothers.
Manmohan Singh (Punjabi)ਹਰ ਘਰ ਵਿੱਚ ਉਸ ਨੇ ਮਾਂ, ਪਿਉ, ਪੱਤ੍ਰਾਂ, ਮਿੱਤਰਾਂ, ਅਤੇ ਭਰਾਵਾਂ ਦੇ ਵਿਚਕਾਰ ਦੂਸਰੇ-ਪਣ (ਦੁਜਾਇਕ) ਦਾ ਭਾਵ ਅਸਥਾਪਨ ਕੀਤਾ ਹੋਇਆ ਹੈ।
Fareedkot Teekaਮਾਤਾ ਔਰ ਪਿਤਾ ਪੁਨਾ ਪੁਤ੍ਰ (ਹਿਤ) ਮਿਤ੍ਰ, ਭ੍ਰਾਤਾ ਆਦੀ ਅਤ੍ਯੰਤ ਪਿਆਰਿਓਂ ਮੇਂ ਭੀ ਘਰ ਘਰ ਬੀਚ ਦ੍ਵੈਤ ਭਾਵ ਤਿਸ ਨੇ ਮੇਲਿਆ ਹੂਆ ਹੈ॥
Prof. Sahib Singhਹੇ ਭਾਈ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿਚ ਵਿਤਕਰਾ ਪਾ ਰੱਖਿਆ ਹੈ।ਪਦ ਅਰਥ ਮਾਇ = ਮਾਂ। ਹਿਤ = ਹਿਤ ਕਰਨ ਵਾਲੇ, ਮਿੱਤਰ। ਉਨਿ = ਉਸ (ਮਾਇਆ) ਨੇ। ਘਰਿ ਘਰਿ = ਹਰੇਕ ਘਰ ਵਿਚ, ਹਰੇਕ ਦੇ ਹਿਰਦੇ-ਘਰ ਵਿਚ। ਦੂਆ = ਦ੍ਵੈਤ, ਵਿਤਕਰਾ।
SikhNet (Spanish)Ella llena los corazones del padre, de la madre, de los hijos, del hermano,
ਕਿਸ ਹੀ ਵਾਧਿ. ਘਾਟਿ ਕਿਸ ਹੀ ਪਹਿ; ਸਗਲੇ ਲਰਿ ਲਰਿ ਮੂਆ ॥੩॥
kis hee vaadh. ghaatt kis hee peh; sagale lar lar mooaa |3|
Sant Singh KhalsaSome have more, and some have less; they fight and fight, to the death. ||3||
Manmohan SinghSome have more and some less, amongst themselves they all fight, fight to death.
Manmohan Singh (Punjabi)ਕਿਸੇ ਕੋਲ (ਇਹ) ਵਧੇਰੇ ਹੈ ਅਤੇ ਕਿਸੇ ਕੋਲ ਘੱਟ। ਆਪੋ ਵਿੱਚ ਦੀ ਉਹ ਸਾਰੇ ਲੜ ਲੜ ਕੇ ਮਰ ਜਾਂਦੇ ਹਨ।
Fareedkot Teekaਕਿਸਹੀ ਪੈ (ਵਾਧਿ) ਅਧਕ ਔਰ ਕਿਸੀ ਪਾਸ (ਘਾਟਿ) ਅਲਪ ਹੋਨ ਤੇ ਸੰਪੂਰਨ ਜੀਵੋਂ ਕਾ ਸਮਦਾਇ ਇਸ ਹੇਤ ਲੜ ਲੜ ਕਰ ਮੂਆ ਹੈ॥੩॥
Prof. Sahib Singhਕਿਸੇ ਪਾਸ (ਮਾਇਆ) ਬਹੁਤੀ ਹੈ, ਕਿਸੇ ਪਾਸ ਥੋੜੀ ਹੈ (ਬੱਸ, ਇਸੇ ਗੱਲੇ) ਸਾਰੇ (ਆਪੋ ਵਿਚ) ਲੜ ਲੜ ਕੇ ਪਏ ਖਪਦੇ ਹਨ ॥੩॥ਪਦ ਅਰਥ ਵਾਧਿ = ਵੱਧ, ਬਹੁਤੀ। ਘਾਟਿ = ਘੱਟ, ਥੋੜੀ ॥੩॥
SikhNet (Spanish)con la idea y el sentido del otro, y entonces los unos se pelean con los otros, algunos más y otros menos. (3)
ਹਉ ਬਲਿਹਾਰੀ ਸਤਿਗੁਰ ਅਪੁਨੇ; ਜਿਨਿ ਇਹੁ ਚਲਤੁ ਦਿਖਾਇਆ ॥
hau balihaaree satigur apune; jin ihu chalat dikhaaeaa |
Sant Singh KhalsaI am a sacrifice to my True Guru, who has shown me this wondrous play.
Manmohan SinghI am a sacrifice unto my True Guru, who has shown me this wondrous play.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਇਹ ਅਸਚਰਜ ਲੀਲ੍ਹਾ ਵਿਖਾਲ ਦਿੱਤੀ ਹੈ।
Fareedkot Teekaਮੈਂ ਅਪਨੇ ਸਤਿਗੁਰੋਂ ਪਰ ਬਲਿਹਾਰਨੇ ਜਾਤਾ ਹੂੰ, ਜਿਨੋਂ ਨੇ ਇਸ ਮਾਯਾ ਕਾ ਚਰਿਤ੍ਰ ਅਰਥਾਤ ਛਲ ਮੁਝ ਕੋ ਦਿਖਾਯਾ ਹੈ, ਭਾਵ ਸੇ ਮਾਇਆ ਛਲ ਰੂਪ ਹੈ॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ (ਮਾਇਆ ਦਾ) ਇਹ ਤਮਾਸ਼ਾ (ਅੱਖੀਂ) ਵਿਖਾ ਦਿੱਤਾ ਹੈ।ਪਦ ਅਰਥ ਹਉ = ਮੈਂ। ਜਿਨਿ = ਜਿਸ (ਗੁਰੂ) ਨੇ। ਚਲਤੁ = ਤਮਾਸ਼ਾ।
SikhNet (Spanish)En sacrificio ofrezco mi ser al Divino Guru, quien ha manifestado éste Milagro, que mientras el mundo entero está siendo consumido
ਗੂਝੀ ਭਾਹਿ ਜਲੈ ਸੰਸਾਰਾ; ਭਗਤ. ਨ ਬਿਆਪੈ ਮਾਇਆ ॥੪॥
goojhee bhaeh jalai sansaaraa; bhagat. na biaapai maaeaa |4|
Sant Singh KhalsaThe world is being consumed by this hidden fire, but Maya does not cling to the Lord's devotees. ||4||
Manmohan SinghWith the inner fire, the world is being consumed but, to the Lord's devotee, mammon clings not.
Manmohan Singh (Punjabi)ਅੰਦਰਲੀ ਅੱਗ ਨਾਲ ਜਗਤ ਸੜ ਰਿਹਾ ਹੈ। ਪ੍ਰੰਤੂ, ਪ੍ਰਭੂ ਦੇ ਭਗਤ ਨੂੰ ਇਹ ਮੋਹਨੀ ਨਹੀਂ ਚਿਮੜਦੀ।
Fareedkot Teekaਇਸ ਗੁਪਤ ਅਗਨੀ ਮੇਂ ਸਾਰਾ ਸੰਸਾਰ ਜਲ ਰਹਾ ਹੈ, ਪਰੰਤੂ ਵਾਹਿਗੁਰੂ ਕੇ ਭਗਤੋਂ ਕੋ ਇਸ ਮਾਯਾ ਕਾ ਬਲ ਨਹੀਂ ਵਿਆਪਤਾ ਹੈ॥੪॥
Prof. Sahib Singh(ਮੈਂ ਵੇਖ ਲਿਆ ਹੈ ਕਿ ਮਾਇਆ ਦੀ ਇਸ) ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜ ਰਿਹਾ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉੱਤੇ ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ ॥੪॥ਪਦ ਅਰਥ ਗੂਝੀ = ਲੁਕੀ ਹੋਈ। ਭਾਹਿ = ਅੱਗ। ਨਾ ਬਿਆਪੈ = ਜ਼ੋਰ ਨਹੀਂ ਪਾ ਸਕਦੀ ॥੪॥
SikhNet (Spanish)por su fuego interior, yo, el Devoto del Señor soy salvado. (4)
ਸੰਤ ਪ੍ਰਸਾਦਿ ਮਹਾ ਸੁਖੁ ਪਾਇਆ; ਸਗਲੇ ਬੰਧਨ ਕਾਟੇ ॥
sant prasaad mahaa sukh paaeaa; sagale bandhan kaatte |
Sant Singh KhalsaBy the Grace of the Saints, I have obtained supreme bliss, and all my bonds have been broken.
Manmohan SinghBy saints grace, I have attained the supreme bliss and all my bonds are broken.
Manmohan Singh (Punjabi)ਸਾਧੂਆਂ ਦੀ ਰਹਿਮਤ ਸਦਕਾ ਮੈਨੂੰ ਪਰਮ ਅਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰੇ ਸਾਰੇ ਜੂੜ ਵੱਢੇ ਗਏ ਹਨ।
Fareedkot Teekaਜਿਸ ਨੇ ਵਾ ਹਮਨੇ ਸੰਤੋਂ ਕੀ ਕ੍ਰਿਪਾ ਕਰ ਮਹਾਂਸੁਖ ਪਾਯਾ ਹੈ ਔਰ ਜਨਮ ਮਰਨ ਕੇ ਸੰਪੂਰਨ ਬੰਧਨ ਕਾਟੇ ਗਏ ਹੈਂ, ਭਾਵ ਦੂਰ ਭਏ ਹੈਂ॥
Prof. Sahib Singhਉਹ ਮਨੁੱਖ ਬੜਾ ਆਤਮਕ ਆਨੰਦ ਮਾਣਦਾ ਹੈ; ਉਸ ਦੇ (ਮਾਇਆ ਵਾਲੇ) ਸਾਰੇ ਬੰਧਨ ਕੱਟੇ ਜਾਂਦੇ ਹਨ,ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਗਲੇ = ਸਾਰੇ।
SikhNet (Spanish)He obtenido una inmensa Gloria, por la Gracia del Santo, y todas mis amarras han sido quitadas.
ਹਰਿ ਹਰਿ ਨਾਮੁ ਨਾਨਕ ਧਨੁ ਪਾਇਆ; ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥
har har naam naanak dhan paaeaa; apunai ghar lai aaeaa khaatte |5|11|
Sant Singh KhalsaNanak has obtained the wealth of the Name of the Lord, Har, Har; having earned his profits, he has now returned home. ||5||11||
Manmohan SinghNanak has obtained the wealth of the Lord God's Name and he has earned and carried it to his home.
Manmohan Singh (Punjabi)ਨਾਨਕ ਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਦੌਲਤ ਪ੍ਰਾਪਤ ਹੋਈ ਹੈ ਇਸ ਨੂੰ ਹਾਸਲ ਕਰਕੇ ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਲੈ ਆਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਨੇ ਹਰਿ ਹਰਿ ਨਾਮ ਧਨ ਸਤਿਗੁਰੋਂ ਤੇ ਪਾਯਾ ਹੈ, ਸੋਈ ਖਾਟ ਕਰ ਅਰਥਾਤ ਲਾਭ ਸੰਜੁਗਤ ਹੋ ਕਰ ਅਪਨੇ (ਘਰਿ) ਸਰੂਪ ਵਿਖੇ ਮਨ ਨੂੰ ਲੈ ਆਇਆ ਹੈ॥੫॥੧੧॥☬ਪਰਮੇਸ੍ਵਰ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਗੁਰੂ ਦੀ ਕਿਰਪਾ ਨਾਲ (ਜਿਸ ਨੇ) ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਤੇ ਹੇ ਨਾਨਕ! ਇਹ ਧਨ ਖੱਟ-ਕਮਾ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ, ॥੫॥੧੧॥ਪਦ ਅਰਥ ਅਪੁਨੈ ਘਰਿ = ਆਪਣੇ ਹਿਰਦੇ-ਘਰ ਵਿਚ। ਖਾਟੇ = ਖਾਟਿ, ਖੱਟ ਕੇ ॥੫॥੧੧॥
SikhNet (Spanish)Nanak ha obtenido la Riqueza del Nombre del Señor, Jar, Jar, habiendo obtenido el Tesoro, ha regresado a Su Hogar. (5-11)