ੴ

ਸਿੱਖਬਾਣੀ · SikhBani

ਜੇ ਵਡਭਾਗ ਹੋਵਹਿ ਵਡਭਾਗੀ ਤਾ ਹਰਿ ਹਰਿ ਨਾਮੁ ਧਿਆਵੈ ॥

je vaddabhaag hoveh vaddabhaagee taa har har naam dhiaavai
Guru Ramdas Ji ਗੁਰੂ ਰਾਮਦਾਸ ਜੀ · Raag Raamkalee · Ang 880 · 12 lines
Translations

ਰਾਮਕਲੀ ਮਹਲਾ ੪ ਘਰੁ ੧ ॥

raamakalee mahalaa 4 ghar 1 |

Sant Singh KhalsaRaamkalee, Fourth Mehl, First House:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਰਾਮਕਲੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Ramkali, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੇ ਵਡਭਾਗ ਹੋਵਹਿ ਵਡਭਾਗੀ; ਤਾ ਹਰਿ ਹਰਿ ਨਾਮੁ ਧਿਆਵੈ ॥

je vaddabhaag hoveh vaddabhaagee; taa har har naam dhiaavai |

Sant Singh KhalsaIf someone is very fortunate, and is blessed with great high destiny, then he meditates on the Name of the Lord, Har, Har.
Manmohan SinghIf the fortunate person's destiny be great, then meditates he on the Lord's Name alone is he merged.
Manmohan Singh (Punjabi)ਜੇਕਰ ਕਰਮਾਂ ਵਾਲੇ ਪੁਰਸ਼ ਦੀ ਪ੍ਰਾਲਬਧ ਬਹੁਤ ਚੰਗੀ ਹੋਵੇ, ਤਦ ਉਹ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਜੇ ਜੀਵ ਕੇ ਵਡੇ ਭਾਗ ਹੋਵਨ ਤਉ ਵਡਭਾਗੀ ਜੋ ਸੰਤ ਜਨ ਹੈਂ, ਤਿਨੋਂ ਦੁਆਰਾ ਹਰਿ ਹਰਿ ਨਾਮ ਕਾ ਧ੍ਯਾਵਨਾ ਕਰੇ॥
Prof. Sahib Singhਜੇ ਕੋਈ ਮਨੁੱਖ ਭਾਗਾਂ ਵਾਲਾ ਹੋਵੇ, ਜੇ ਕਿਸੇ ਮਨੁੱਖ ਦੇ ਵੱਡੇ ਭਾਗ ਹੋ ਜਾਣ, ਤਾਂ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।

ਪਦ ਅਰਥ ਹੋਵਹਿ = ਹੋਣ। ਤਾ = ਤਦੋਂ, ਤਾਂ। ਧਿਆਵੈ = ਧਿਆਉਂਦਾ ਹੈ।

SikhNet (Spanish)Si uno tiene un gran Destino entonces medita en el Nombre del Señor,

ਨਾਮੁ ਜਪਤ. ਨਾਮੇ ਸੁਖੁ ਪਾਵੈ; ਹਰਿ ਨਾਮੇ ਨਾਮਿ ਸਮਾਵੈ ॥੧॥

naam japat. naame sukh paavai; har naame naam samaavai |1|

Sant Singh KhalsaChanting the Naam, the Name of the Lord, he finds peace, and merges in the Naam. ||1||
Manmohan SinghHe contemplates the Name, attains bliss form the Name and in the Lord's Name alone is he merged.
Manmohan Singh (Punjabi)ਉਹ ਨਾਮ ਦਾ ਅਰਾਧਨ ਕਰਦਾ ਹੈ, ਨਾਮ ਤੋਂ ਹੀ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੇਵਲ ਪ੍ਰਭੂ ਦੇ ਨਾਮ ਅੰਦਰ ਲੀਨ ਹੁੰਦਾ ਹੈ।
Fareedkot Teekaਜੇਕਰ ਨਾਮ ਕੋ ਜਪਤਾ ਰਹੇ ਤਉ ਨਾਮ ਕਰ ਕੇ ਸੁਖ ਪਾਵੈ, ਔ ਨਾਮ ਜਪ ਕਰ ਕੇ ਹੀ ਹਰੀ ਨਾਮੀ ਮੇਂ ਅਭੇਦ ਹੋ ਜਾਵੇ॥੧॥
Prof. Sahib Singhਨਾਮ ਜਪਣ ਨਾਲ ਉਹ ਮਨੁੱਖ ਨਾਮ ਵਿਚ ਹੀ ਆਨੰਦ ਪ੍ਰਾਪਤ ਕਰਦਾ ਹੈ, ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥

ਪਦ ਅਰਥ ਨਾਮੇ = ਨਾਮ ਵਿਚ ਹੀ। ਨਾਮਿ = ਨਾਮ ਵਿਚ। ਸਮਾਵੈ = ਲੀਨ ਰਹਿੰਦਾ ਹੈ ॥੧॥

SikhNet (Spanish)y meditando obtiene el Éxtasis, y a través del Nombre se inmerge en Dios. (1)

ਗੁਰਮੁਖਿ; ਭਗਤਿ ਕਰਹੁ ਸਦ ਪ੍ਰਾਣੀ ॥

guramukh; bhagat karahu sad praanee |

Sant Singh KhalsaO mortal, as Gurmukh, worship the Lord in devotion forever.
Manmohan SinghThrough the Guru, O mortal, ever embrace thou the Lord's meditation.
Manmohan Singh (Punjabi)ਗੁਰਾਂ ਦੇ ਰਾਹੀਂ, ਹੇ ਫਾਨੀ ਬੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਧਾਰਨ ਕਰ।
Fareedkot Teekaਹੇ ਪ੍ਰਾਣੀ! ਗੁਰੋਂ ਦੁਆਰੇ ਸਦਾ ਭਗਤੀ ਕਰੋ॥☬ਪ੍ਰਸ਼ਨ: ਭਗਤੀ ਸੇ ਕਿਆ ਲਾਭ ਹੋਵੇਗਾ?☬ਉਤ੍ਰ:
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ (ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਉਤੇ ਤੁਰ ਕੇ) ਸਦਾ ਪਰਮਾਤਮਾ ਦੀ ਭਗਤੀ ਕਰਿਆ ਕਰੋ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਦ = ਸਦਾ। ਪ੍ਰਾਣੀ = ਹੇ ਪ੍ਰਾਣੀ!

SikhNet (Spanish)Escucha, oh hombre, habita en tu Dios por la Gracia del Guru para que tu mente se ilumine,

ਹਿਰਦੈ ਪ੍ਰਗਾਸੁ ਹੋਵੈ. ਲਿਵ ਲਾਗੈ; ਗੁਰਮਤਿ ਹਰਿ ਹਰਿ ਨਾਮਿ ਸਮਾਣੀ ॥੧॥ ਰਹਾਉ ॥

hiradai pragaas hovai. liv laagai; guramat har har naam samaanee |1| rahaau |

Sant Singh KhalsaYour heart shall be illumined; through the Guru's Teachings, lovingly attune yourself to the Lord. You shall merge in the Name of the Lord, Har, Har. ||1||Pause||
Manmohan SinghBy Guru's instruction thy mind shall be illumined, thou shalt be attuned to the Lord and shalt merge in the Lord-Master's Name. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੇਰਾ ਮਨ ਰੌਸ਼ਨ ਹੋ ਜਾਵੇਗਾ, ਤੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇਗੀ ਅਤੇ ਤੂੰ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਥੀ ਵੰਞੇਗਾਂ। ਠਹਿਰਾਓ।
Fareedkot Teekaਜਬ ਗੁਰੋਂ ਦੁਆਰੇ ਹਰਿ ਹਰਿ ਨਾਮ ਮੇਂ (ਲਿਵ) ਬ੍ਰਿਤੀ ਲਾਗੇ ਅਰੁ ਨਾਮ ਮੇਂ ਤੁਮਾਰੀ ਬੁਧੀ ਸਮਾਈ ਤਬ ਹਿਰਦੇ ਮੇਂ ਗਿਆਨ ਕਾ ਪ੍ਰਕਾਸ਼ ਹੋਵੈਗਾ॥੧॥ ਰਹਾਉ ॥
Prof. Sahib Singh(ਭਗਤੀ ਦੀ ਬਰਕਤਿ ਨਾਲ) ਹਿਰਦੇ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੁੜ ਜਾਂਦੀ ਹੈ, ਗੁਰੂ ਦੇ ਉਪਦੇਸ਼ ਨਾਲ ਪਰਮਾਤਮਾ ਦੇ ਨਾਮ ਵਿਚ ਲੀਨਤਾ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਹਿਰਦੈ = ਹਿਰਦੇ ਵਿਚ। ਪ੍ਰਗਾਸੁ = ਉੱਚੇ ਆਤਮਕ ਜੀਵਨ ਦਾ ਚਾਨਣ। ਲਿਵ = ਲਗਨ। ਸਮਾਣੀ = ਲੀਨਤਾ ॥੧॥ ਰਹਾਉ ॥

SikhNet (Spanish)para que estés entonado en Dios y para que, a través de la Palabra del Shabd del Guru, te inmerjas en el Nombre del Señor. (1-Pausa)

ਹੀਰਾ ਰਤਨ ਜਵੇਹਰ ਮਾਣਕ; ਬਹੁ ਸਾਗਰ ਭਰਪੂਰੁ ਕੀਆ ॥

heeraa ratan javehar maanak; bahu saagar bharapoor keea |

Sant Singh KhalsaThe Great Giver is filled with diamonds, emeralds, rubies and pearls;
Manmohan SinghHuman body is a great ocean which is fully filled with diamonds, emeralds, rubies and gems.
Manmohan Singh (Punjabi)ਮਨੁੱਖੀ ਦੇਹ ਇੱਕ ਵੱਡਾ ਸਮੁੰਦਰ ਹੈ, ਜੋ ਪੰਨਿਆਂ, ਮਣੀਆਂ, ਲਾਲਾਂ, ਅਤੇ ਸਦ ਗੁਣਾਂ ਦੇ ਜਵਾਹਿਰਾਤ ਨਾਲ ਪਰੀਪੂਰਣ ਹੋਇਆ ਹੋਇਆ ਹੈ।
Fareedkot Teeka(ਹੀਰਾ) ਪ੍ਰੋਖ ਗ੍ਯਾਨ ਔ (ਰਤਨ) ਵੈਰਾਗ (ਜਵੇਹਰ) ਸਾਖ੍ਯਾਤਕਾਰਤਾ ਤਥਾ (ਮਾਣਕ) ਮਨਨ ਇਤ੍ਯਾਦੀ ਬਹੁਤ ਗੁਣੋਂ ਕਰ ਗੁਰੂ ਰੂਪ ਸਮੁੰਦ੍ਰ (ਭਰਪੂਰੁ) ਲਬਾਲਬ ਪਰਮੇਸ੍ਵਰ ਨੇ ਸੰਸਾਰ ਮੇਂ ਪਰਾਪਤਿ ਕੀਆ ਹੈ॥
Prof. Sahib Singh(ਪਰਮਾਤਮਾ ਦੇ ਗੁਣ, ਮਾਨੋ,) ਹੀਰੇ ਰਤਨ ਜਵਾਹਰ ਮੋਤੀ ਹਨ। (ਪਰਮਾਤਮਾ ਨੇ ਹਰੇਕ ਮਨੁੱਖ ਦਾ) ਹਿਰਦਾ-ਸਰੋਵਰ ਇਹਨਾਂ ਨਾਲ ਨਕਾ-ਨਕ ਭਰ ਰੱਖਿਆ ਹੋਇਆ ਹੈ।

ਪਦ ਅਰਥ ਸਾਗਰ = ਸਮੁੰਦਰ, ਹਿਰਦਾ-ਸਰੋਵਰ। ਭਰਪੂਰੁ = ਨਕਾ ਨਕ ਭਰਿਆ ਹੋਇਆ।

SikhNet (Spanish)El mar de la Sabiduría está lleno de diamantes, rubíes, perlas y corales,

ਜਿਸੁ ਵਡਭਾਗੁ ਹੋਵੈ, ਵਡ ਮਸਤਕਿ; ਤਿਨਿ ਗੁਰਮਤਿ, ਕਢਿ ਕਢਿ ਲੀਆ ॥੨॥

jis vaddabhaag hovai, vadd masatak; tin guramat, kadt kadt leea |2|

Sant Singh Khalsaone who has good fortune and great destiny inscribed upon his forehead, digs them out, by following the Guru's Teachings. ||2||
Manmohan SinghHe, who has supreme good luck recorded on his brow, excavates and mines them out, under Guru's instruction.
Manmohan Singh (Punjabi)ਜਿਸ ਦੇ ਮੱਥੇ ਉਤੇ ਪਰਮ ਸ੍ਰੇਸ਼ਟ ਨਸੀਬ ਲਿਖੇ ਹੋਏ ਹਨ, ਉਹ ਗੁਰਾਂ ਦੀ ਸਿਖਮਤ ਤਾਬੇ, ਉਹਨਾਂ ਨੂੰ ਖੋਦ ਅਤੇ ਪੁਟ ਕੇ ਬਾਹਰ ਕੱਢ ਲੈਂਦਾ ਹੈ।
Fareedkot Teekaਜਿਸ ਕੇ ਮਸਤਕ ਪਰ ਬਡੇ ਤੇ ਬਡਾ ਨਿਸਕਾਮਤਾ ਰੂਪ ਭਾਗ ਹੂਆ ਹੈ, ਤਿਸ ਨੇ ਗੁਰਮਤ ਕੋ ਪਾਇਕੈ ਗੁਰੂ ਚੂਪ (ਕਢਿ) ਖਾਨ ਤੇ ਵਾ ਕਰਨੇ ਵਾਲੋਂ ਨੇ ਇਨ ਗੁਣੋਂ ਕੋ ਕਾਢ ਲੀਆ ਹੈ॥੨॥
Prof. Sahib Singh(ਪਰ ਸਿਰਫ਼) ਉਸ ਮਨੁੱਖ ਨੇ ਹੀ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਇਹਨਾਂ ਨੂੰ (ਅੰਦਰ ਲੁਕੇ ਪਿਆਂ ਨੂੰ) ਕੱਢ ਕੇ ਸਾਂਭਿਆ ਹੈ, ਜਿਸ ਦੇ ਮੱਥੇ ਉਤੇ ਵੱਡੇ ਭਾਗ ਜਾਗ ਪਏ ਹਨ ॥੨॥

ਪਦ ਅਰਥ ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉਤੇ। ਤਿਨਿ = ਉਸ (ਮਨੁੱਖ) ਨੇ। ਕਢਿ ਕਢਿ = (ਹਰ ਵੇਲੇ) ਕੱਢ ਕੇ ॥੨॥

SikhNet (Spanish)y aquél que despierta en su Destino Verdadero, a través de la Palabra del Shabd del Guru, logra obtener el Tesoro. (2)

ਰਤਨੁ ਜਵੇਹਰੁ ਲਾਲੁ ਹਰਿ ਨਾਮਾ; ਗੁਰਿ. ਕਾਢਿ ਤਲੀ ਦਿਖਲਾਇਆ ॥

ratan javehar laal har naamaa; gur. kaadt talee dikhalaaeaa |

Sant Singh KhalsaThe Lord's Name is the jewel, the emerald, the ruby; digging it out, the Guru has placed it in your palm.
Manmohan SinghGod's Name is the emerald, jewel and ruby. Mining it out, the Guru has exhibited it on the palm of the hand.
Manmohan Singh (Punjabi)ਵਾਹਿਗੁਰੂ ਦਾ ਨਾਮ ਮਾਣਕ, ਨਗ ਅਤੇ ਹੀਰਾ ਹੈ। ਇਸ ਨੂੰ ਪੁੱਟ ਕੇ, ਗੁਰਾਂ ਨੇ ਇਸ ਨੂੰ ਹੱਥ ਦੀ ਹਥੇਲੀ ਉਤੇ ਵਿਖਾਲ ਦਿੱਤਾ ਹੈ।
Fareedkot Teekaਵੈਰਾਗ ਔ ਸਾਖ੍ਯਾਤ ਪੁਨਹ ਪ੍ਰੇਮ ਗੁਰੋਂ ਨੇ ਹਰੀ ਕੇ ਨਾਮ ਕੋ ਦੇ ਕੇ ਤਲੀ ਹਿਰਦੇ ਅਸਥਲੀ ਮੇਂ (ਕਾਢਿ) ਸਾਖ੍ਯਾਤ ਕਰਕੈ ਦਿਖਾਏ ਦੀਆ ਹੈ, ਭਾਵ ਪ੍ਰਗਟ ਗੁਨ ਦਿਖਾਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਰਤਨ ਜਵਾਹਰ ਲਾਲ (ਵਰਗਾ ਕੀਮਤੀ) ਹੈ (ਹਰੇਕ ਮਨੁੱਖ ਦੇ ਅੰਦਰ ਲੁਕਿਆ ਪਿਆ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ) ਗੁਰੂ ਨੇ (ਉਸ ਦੇ ਅੰਦਰੋਂ ਹੀ) ਕੱਢ ਕੇ (ਉਸ ਦੀ) ਤਲੀ ਉਤੇ (ਰੱਖ ਕੇ) ਵਿਖਾ ਦਿੱਤਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਕਾਢਿ = ਕੱਢ ਕੇ।

SikhNet (Spanish)El Nombre del Señor es la perla, es el rubí, y el Guru lo muestra como tal, pero el hombre de ego y sin destino no Lo obtiene,

ਭਾਗਹੀਣ ਮਨਮੁਖਿ. ਨਹੀ ਲੀਆ; ਤ੍ਰਿਣ ਓਲੈ. ਲਾਖੁ ਛਪਾਇਆ ॥੩॥

bhaagaheen manamukh. nahee leea; trin olai. laakh chhapaaeaa |3|

Sant Singh KhalsaThe unfortunate, self-willed manmukh does not obtain it; this priceless jewel remains hidden behind a curtain of straw. ||3||
Manmohan SinghThe unfortunate infidel attains not the Name which is worth lakhs and lies hidden behind the screen of straw.
Manmohan Singh (Punjabi)ਨਿਕਰਮਣ ਅਧਰਮੀ ਨਾਮ ਨੂੰ ਹਾਸਲ ਨਹੀਂ ਕਰਦਾ ਜੋ ਲੱਖਾਂ ਦੇ ਮੁੱਲ ਦਾ ਹੈ ਅਤੇ ਤੀਲਿਆਂ ਦੇ ਪਰਦੇ ਦੇ ਪਿੱਛੇ ਲੁੱਕਿਆ ਹੋਇਆ ਹੈ।
Fareedkot Teekaਜੋ ਭਾਗ ਹੀਨ ਮਨਮੁਖ ਹੈਂ ਤਿਸ ਨੇ ਇਨ ਪਦਾਰਥੋਂ ਕੋ ਨਹੀਂ ਲੀਆ ਹੈ ਕਿਉਂਕਿ (ਤ੍ਰਿਣ) ਘਾਸ, ਭਾਵ ਵਿਸਿਓਂ ਕੇ ਦੇਹ ਅਭਿਮਾਨ ਕੇ ਓਲੇ ਨੇ ਲਾਖੋਂ ਕੀ ਕੀਮਤਿ ਕਾ ਪਦਾਰਥੁ ਛਪਾਇਆ ਹੈ, ਭਾਵ ਆਮੋਲਕ ਨਾਮ ਕੋ ਨ ਪ੍ਰਾਪਤਿ ਹੋਨ ਦੀਆ॥੩॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੰਦ-ਭਾਗੀ ਮਨੁੱਖ ਨੇ ਉਹ ਰਤਨ ਨਹੀਂ ਲੱਭਾ, (ਉਸ ਦੇ ਭਾ ਦਾ ਤਾਂ) ਲੱਖ ਰੁਪਇਆ ਤੀਲੇ ਦੇ ਉਹਲੇ ਲੁਕਿਆ ਪਿਆ ਹੈ ॥੩॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਤ੍ਰਿਣ = ਤੀਲਾ। ਲਾਖੁ = ਲੱਖ (ਰੁਪਇਆ) ॥੩॥

SikhNet (Spanish)y esconde la Joya Preciosa del Señor detrás de una cortina de paja, en su inconsciente. (3)

ਮਸਤਕਿ ਭਾਗੁ ਹੋਵੈ ਧੁਰਿ ਲਿਖਿਆ; ਤਾ ਸਤਗੁਰੁ ਸੇਵਾ ਲਾਏ ॥

masatak bhaag hovai dhur likhiaa; taa satagur sevaa laae |

Sant Singh KhalsaIf such pre-ordained destiny is written upon one's forehead, then the True Guru enjoins him to serve Him.
Manmohan SinghIf such destiny be pre-recorded on man's brow, then the True Guru yokes him to his service.
Manmohan Singh (Punjabi)ਜੇਕਰ ਬੰਦੇ ਦੇ ਮੱਥੇ ਉਤੇ ਮੁੱਢ ਤੋਂ ਐਹੋ ਜੇਹੀ ਪ੍ਰਾਲਬਧ ਲਿਖੀ ਹੋਈ ਹੋਵੇ ਤਦ ਸੱਚੇ ਗੁਰੂ ਜੀ ਉਸ ਨੂੰ ਆਪਣੀ ਟਹਿਲ ਅੰਦਰ ਜੋੜ ਲੈਂਦੇ ਹਨ।
Fareedkot Teekaਜਿਸ ਕੇ ਧੁਰੋਂ ਹੀ ਮਸਤਕ ਪਰ ਭਾਗ ਲਿਖਿਆ ਹੋਤਾ ਹੈ, ਤਾਂ ਸਤਿਗੁਰੋਂ ਕੀ ਸੇਵਾ ਮੇਂ ਭਗਵੰਤ ਲਾਵਤਾ ਹੈ॥
Prof. Sahib Singh(ਹੇ ਭਾਈ!) ਜੇ ਧੁਰ-ਦਰਗਾਹ ਤੋਂ ਲਿਖਿਆ ਹੋਇਆ ਲੇਖ ਕਿਸੇ ਮਨੁੱਖ ਦੇ ਮੱਥੇ ਉੱਤੇ ਜਾਗ ਪਏ ਤਾਂ ਗੁਰੂ ਉਸ ਨੂੰ ਪ੍ਰਭੂ ਦੀ ਭਗਤੀ ਵਿਚ ਜੋੜ ਦੇਂਦਾ ਹੈ।

ਪਦ ਅਰਥ ਧੁਰਿ = ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਤੋਂ। ਸੇਵਾ = ਭਗਤੀ (ਵਿਚ)।

SikhNet (Spanish)Si uno lo tiene así inscrito en su Destino por Dios, uno se dedica al Servicio del Guru Verdadero y,

ਨਾਨਕ. ਰਤਨ ਜਵੇਹਰ ਪਾਵੈ; ਧਨੁ ਧਨੁ ਗੁਰਮਤਿ ਹਰਿ ਪਾਏ ॥੪॥੧॥

naanak. ratan javehar paavai; dhan dhan guramat har paae |4|1|

Sant Singh KhalsaO Nanak, then he obtains the jewel, the gem; blessed, blessed is that one who follows the Guru's Teachings, and finds the Lord. ||4||1||
Manmohan SinghNanak, then obtains he the pearl and gem of the Name. Blest, blest is the one, who by Guru's instruction, meets with his God.
Manmohan Singh (Punjabi)ਹੇ ਨਾਨਕ, ਤਾਂ ਉਹ ਨਾਮ ਦੇ ਮੋਤੀ ਤੇ ਹੀਰੇ ਨੂੰ ਪਾ ਲੈਂਦਾ ਹੈ। ਸੁਲੱਖਣਾ, ਸੁਲੱਖਣਾ ਹੈ ਉਹ ਪ੍ਰਾਣੀ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਵਾਹਿਗੁਰੂ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੋ ਵਹੁ ਪੁਰਸ ਪੂਰਬੋਕਤ ਜੋ ਰਤਨ ਜਵੇਹਰ ਹੈਂ, ਸੋ ਪਾਵਤਾ ਹੈ। ਗੁਰਮਤੀ ਕਰ ਕੇ ਜੋ ਹਰੀ ਕੋ ਪਾਵੈ ਪੁਨਾ ਵਹੁ ਪੁਰਸੁ ਮਨ ਬਾਨੀ ਕਰ ਧੰਨ੍ਯਤਾ ਯੋਗ ਹੋਤਾ ਹੈ॥੪॥੧॥☬ਪਰਮੇਸ੍ਵਰ ਕੇ ਆਗੇ ਬੇਨਤੀ ਕਰ ਸਤਸੰਗਿ ਮਾਂਗਨੇ ਸਹਿਤ ਸਤਸੰਗ ਕੀ ਮਹਿਮਾ ਕਹਿਤੇ ਹੈਂ:
Prof. Sahib Singhਹੇ ਨਾਨਕ! (ਉਹ ਮਨੁੱਖ ਅੰਦਰ ਲੁਕੇ ਪਏ ਦੇ ਗੁਣ-ਰੂਪ) ਰਤਨ ਜਵਾਹਰ ਲੱਭ ਲੈਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੋ ਜਾਂਦਾ ਹੈ, ਗੁਰੂ ਦੀ ਮਤਿ ਲੈ ਕੇ ਉਹ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥੧॥

ਪਦ ਅਰਥ ਪਾਵੈ = ਪ੍ਰਾਪਤ ਕਰਦਾ ਹੈ। ਧਨੁ ਧਨੁ = ਭਾਗਾਂ ਵਾਲਾ ॥੪॥੧॥

SikhNet (Spanish)dice Nanak, logra la Joya del Señor. Sí, Bendito es aquél que logra unirse a su Dios a través de la Palabra del Shabd del Guru. (4-1)
Answers quote the Granth verbatim with Ang citations. AI commentary is not Gurbani and not a religious ruling.