ਰਾਮਕਲੀ ਮਹਲਾ ੪ ॥
raamakalee mahalaa 4 | Ang 880
Sant Singh KhalsaRaamkalee, Fourth Mehl:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
SikhNet (Spanish)Ramkali, Mejl Guru Ram Das, Cuarto Canal Divino.
ਰਾਮ ਜਨਾ ਮਿਲਿ ਭਇਆ ਅਨੰਦਾ; ਹਰਿ ਨੀਕੀ ਕਥਾ ਸੁਨਾਇ ॥
raam janaa mil bheaa anandaa; har neekee kathaa sunaae | Ang 880
Sant Singh KhalsaMeeting with the humble servants of the Lord, I am in ecstasy; they preach the sublime sermon of the Lord.
Manmohan SinghMeeting with the Lord's slaves, man is enraptured. They preach God's good gospel.
Manmohan Singh (Punjabi)ਸਾਈਂ ਦੇ ਗੋਲਿਆਂ ਨਾਲ ਮਿਲ ਕੇ ਇਨਸਾਨ ਪ੍ਰਸੰਨ ਹੋ ਜਾਂਣਾ ਹੈ। ਉਹ ਵਾਹਿਗੁਰੂ ਦੀ ਸ੍ਰੇਸ਼ਟ ਵਾਰਤਾ ਪ੍ਰਚਾਰਦੇ ਹਨ।
Fareedkot Teekaਤਿਨ ਕੋ (ਰਾਮ ਜਨਾ) ਸੰਤੋਂ ਸਾਥ ਮਿਲ ਕੇ ਅਨੰਦ ਹੂਆ ਹੈ, ਕਿਉਂਕਿ ਸੰਤ ਹਰੀ ਕੀ ਸੁੰਦਰ ਕਥਾ ਸੁਨਾਵਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ (ਮਨ ਵਿਚ) ਆਨੰਦ ਪੈਦਾ ਹੁੰਦਾ ਹੈ। (ਪ੍ਰਭੂ ਦਾ ਸੇਵਕ) ਪ੍ਰਭੂ ਦੀ ਸੋਹਣੀ ਸਿਫ਼ਤਿ-ਸਾਲਾਹ ਸੁਣਾ ਕੇ (ਸੁਣਨ ਵਾਲੇ ਦੇ ਹਿਰਦੇ ਵਿਚ ਆਨੰਦ ਪੈਦਾ ਕਰ ਦੇਂਦਾ ਹੈ)।ਪਦ ਅਰਥ ਮਿਲਿ = ਮਿਲ ਕੇ। ਨੀਕੀ = ਚੰਗੀ।
SikhNet (Spanish)Encontrando a los Devotos del Señor, uno entra en Éxtasis y escucha la Palabra Bella del Señor.
ਦੁਰਮਤਿ ਮੈਲੁ ਗਈ ਸਭ ਨੀਕਲਿ; ਸਤਸੰਗਤਿ ਮਿਲਿ ਬੁਧਿ ਪਾਇ ॥੧॥
duramat mail gee sabh neekal; satasangat mil budh paae |1| Ang 880
Sant Singh KhalsaThe filth of evil-mindedness is totally washed away; joining the Sat Sangat, the True Congregation, one is blessed with understanding. ||1||
Manmohan SinghAssociating with the society of saints, the filth of evil-mindedness is all eradicated and the mortal is blessed with sublime understanding.
Manmohan Singh (Punjabi)ਸਾਧ ਸਮਾਗਮ ਨਾਲ ਜੁੜਨ ਦੁਆਰਾ ਮੰਦੀ ਅਕਲ ਦੀ ਸਮੂਹ ਗੰਦਗੀ ਦੂਰ ਹੋ ਜਾਂਦੀ ਹੈ ਅਤੇ ਪ੍ਰਾਣੀ ਨੂੰ ਸ੍ਰੇਸ਼ਟ ਸਮਝ ਪ੍ਰਾਪਤ ਹੋ ਜਾਂਦੀ ਹੈ।
Fareedkot Teekaਇਸੀ ਤੇ ਜੋ ਖੋਟੀ ਮਤਿ ਰੂਪ ਮੈਲ ਸੀ ਸੋ ਸਭ ਨਿਕਲ ਗਈ ਹੈ ਔ ਸਤਸੰਗਤ ਮੇਂ ਮਿਲ ਕੇ ਸ੍ਰੇਸਟ ਬੁਧਿ ਪਾਈ ਹੈ॥੧॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਮਨੁੱਖ (ਸ੍ਰੇਸ਼ਟ) ਅਕਲ ਸਿੱਖ ਲੈਂਦਾ ਹੈ, (ਉਸ ਦੇ ਅੰਦਰੋਂ) ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ॥੧॥ਪਦ ਅਰਥ ਦੁਰਮਤਿ = ਭੈੜੀ ਮਤਿ। ਗਈ ਨੀਕਲਿ = ਨਿਕਲ ਗਈ। ਬੁਧਿ = ਅਕਲ। ਪਾਇ = ਪਾਂਦਾ ਹੈ, ਸਿੱਖਦਾ ਹੈ ॥੧॥
SikhNet (Spanish)Así uno se libera de la suciedad del intelecto malvado, y en medio de la Saad Sangat, la Verdadera Congregación, es bendecido con Sabiduría. (1)
ਰਾਮ ਜਨ; ਗੁਰਮਤਿ ਰਾਮੁ ਬੋਲਾਇ ॥
raam jan; guramat raam bolaae | Ang 881
Sant Singh KhalsaO humble servant of the Lord, follow the Guru's Teachings, and chant the Name of the Lord.
Manmohan SinghO Lord's man, utter thou the Lord's Name, under the Guru's guidance.
Manmohan Singh (Punjabi)ਹੇ ਪ੍ਰਭੂ ਦੇ ਬੰਦੇ! ਤੂੰ ਗੁਰਾਂ ਦੀ ਅਗਵਾਈ ਤਾਬੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Fareedkot Teekaਜੋ ਸੰਤ ਗੁਰਮਤੀਏ ਹੈਂ, ਸੋ ਰਾਮ ਕੋ ਬੁਲਾਵਤੇ ਹੈਂ, ਭਾਵ ਜਗ੍ਯਾਸੂਓਂ ਕੋ ਜਪਾਵਤੇ ਹੈਂ॥
Prof. Sahib Singhਹੇ ਪ੍ਰਭੂ ਦੇ ਭਗਤ-ਜਨੋ! (ਮੈਨੂੰ) ਗੁਰੂ ਦੀ ਸਿਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ।ਪਦ ਅਰਥ ਰਾਮ ਜਨ = ਹੇ ਪ੍ਰਭੂ ਦੇ ਸੇਵਕ! ਰਾਮੁ ਬੋਲਾਇ = ਹਰਿ-ਨਾਮ ਸਿਮਰਨ ਦੀ ਪ੍ਰੇਰਨਾ ਕਰ।
SikhNet (Spanish)Oh, humilde Sirviente del Señor, sigue las Enseñanzas del Guru y recita el Nombre del Señor,
ਜੋ ਜੋ ਸੁਣੈ ਕਹੈ ਸੋ ਮੁਕਤਾ; ਰਾਮ ਜਪਤ ਸੋਹਾਇ ॥੧॥ ਰਹਾਉ ॥
jo jo sunai kahai so mukataa; raam japat sohaae |1| rahaau | Ang 881
Sant Singh KhalsaWhoever hears and speaks it is liberated; chanting the Lord's Name, one is embellished with beauty. ||1||Pause||
Manmohan SinghWho-so-ever hears, utters and contemplates the Lord's Name he is embellished and emancipated. Pause.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੇ ਨਾਮ ਨੂੰ ਸੁਣਦਾ, ਉਚਾਰਦਾ ਅਤੇ ਸਿਮਰਦਾ ਹੈ, ਉਹ ਸ਼ਸ਼ੋਭਤ ਅਤੇ ਮੁਕਤ ਹੋ ਜਾਂਦਾ ਹੈ। ਠਹਿਰਾਓ।
Fareedkot Teekaਤਿਨ ਦੁਆਰੇ ਜੋ ਸੁਨੀਤਾ ਹੈ ਔਰ ਕਹਤਾ ਹੈ, ਸੋ ਮੁਕਤਾ ਅਰਥਾਤ ਮੁਕਤ ਕੋ ਪ੍ਰਾਪਤਿ ਹੋਤਾ ਹੈ, ਕਿਉਂਕਿ ਵਹੁ ਨਾਮ ਕੋ ਜਪਤੇ ਹੀ ਸੋਭਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ (ਜਾਂ) ਉਚਾਰਦਾ ਹੈ, ਉਹ (ਦੁਰਮਤਿ ਤੋਂ) ਸੁਤੰਤਰ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਜਪ ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਕਹੈ = ਉਚਾਰਦਾ ਹੈ। ਮੁਕਤਾ = ਵਿਕਾਰਾਂ ਤੋਂ ਸੁਤੰਤਰ। ਸੋਹਾਇ = ਸੋਹਣਾ ਹੋ ਜਾਂਦਾ ਹੈ, ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ ॥੧॥ ਰਹਾਉ ॥
SikhNet (Spanish)quien sea que Lo escucha y Lo canta es liberado; recitando el Nombre del Señor, uno es decorado con total Belleza.(1-Pausa)
ਜੇ ਵਡਭਾਗ ਹੋਵਹਿ ਮੁਖਿ ਮਸਤਕਿ; ਹਰਿ ਰਾਮ ਜਨਾ ਭੇਟਾਇ ॥
je vaddabhaag hoveh mukh masatak; har raam janaa bhettaae | Ang 881
Sant Singh KhalsaIf someone has supremely high destiny written on his forehead, the Lord leads him to meet the humble servants of the Lord.
Manmohan SinghIf supreme good destiny is recorded on the forehead the Lord makes man meet His slaves (Saints).
Manmohan Singh (Punjabi)ਜੇਕਰ ਪਰਮ ਚੰਗੇ ਨਸੀਬ ਮੱਥੇ ਉਤੇ ਲਿਖੇ ਹੋਏ ਹੋਣ ਤਾਂ ਹੀ ਪ੍ਰਭੂ ਬੰਦੇ ਨੂੰ ਆਪਣੇ ਗੋਲਿਆਂ (ਸੰਤਾਂ) ਨਾਲ ਮਿਲਾਉਂਦਾ ਹੈ।
Fareedkot Teekaਜੇ (ਵਡੇ) ਮੁਖ ਸ੍ਰੇਸਟ ਭਾਗ ਮਾਥੇ ਪੈ ਹੋਵੈਂ, ਤੋ ਹਰੀ ਰਾਮ ਕੇ ਜੋ ਜਨੁ ਹੈਂ ਤਿਨ ਕੇ ਸਾਥ (ਭੇਟਾਇ) ਮੇਲਾਪ ਹੋਤਾ ਹੈ॥
Prof. Sahib Singhਹੇ ਭਾਈ! ਜੇ ਕਿਸੇ ਮਨੁੱਖ ਦੇ ਮੱਥੇ ਉਤੇ ਚੰਗੇ ਭਾਗ ਜਾਗ ਪੈਣ, ਤਾਂ ਪਰਮਾਤਮਾ ਉਸ ਨੂੰ ਸੰਤ ਜਨਾਂ ਨਾਲ ਮਿਲਾਂਦਾ ਹੈ।ਪਦ ਅਰਥ ਮੁਖਿ = ਮੂੰਹ ਉੱਤੇ। ਮਸਤਕਿ = ਮੱਥੇ ਉਤੇ। ਭੇਟਾਇ = ਮਿਲਾਂਦਾ ਹੈ।
SikhNet (Spanish)Si uno despierta en su Destino, el Señor lo guía hasta Sus Devotos.
ਦਰਸਨੁ ਸੰਤ ਦੇਹੁ ਕਰਿ ਕਿਰਪਾ; ਸਭੁ ਦਾਲਦੁ ਦੁਖੁ ਲਹਿ ਜਾਇ ॥੨॥
darasan sant dehu kar kirapaa; sabh daalad dukh leh jaae |2| Ang 881
Sant Singh KhalsaBe merciful, and grant me the Blessed Vision of the Saints' Darshan, which shall rid me of all poverty and pain. ||2||
Manmohan SinghMy Master! mercifully bless me with the vision of Thine saints, that I be rid of all poverty and pain.
Manmohan Singh (Punjabi)ਮੇਰੇ ਮਾਲਕ, ਮਿਹਰਬਾਨੀ ਕਰਕੇ ਮੈਨੂੰ ਆਪਣੇ ਸਾਧੂਆਂ ਦਾ ਦੀਦਾਰ ਬਖਸ਼ ਤਾਂ ਜੋ ਮੇਰੀ ਸਾਰੀ ਗਰੀਬੀ ਤੇ ਦੁਖ ਦੂਰ ਹੋ ਜਾਣ।
Fareedkot Teekaਤਾਂ ਤੇ ਹੇ ਹਰੀ! ਕ੍ਰਿਪਾ ਕਰ ਕੇ ਸੰਤੋਂ ਕੋ ਦਰਸਨ ਦੇਹੁ। ਜਿਸ ਦਰਸਨ ਸੇ ਦਰਿਦ੍ਰ ਅਰ ਦੁਖ ਸਭ ਲਹਿ ਜਾਵੈਂ॥੨॥
Prof. Sahib Singhਹੇ ਪ੍ਰਭੂ! ਕਿਰਪਾ ਕਰ ਕੇ (ਮੈਨੂੰ) ਸੰਤ ਜਨਾਂ ਦਾ ਦਰਸ਼ਨ ਬਖ਼ਸ਼, (ਸੰਤ ਜਨਾਂ ਦਾ ਦਰਸ਼ਨ ਕਰ ਕੇ) ਸਾਰਾ ਦਰਿੱਦਰ ਦੁੱਖ ਦੂਰ ਹੋ ਜਾਂਦਾ ਹੈ ॥੨॥ਪਦ ਅਰਥ ਦਾਲਦੁ = ਕੰਗਾਲਤਾ ॥੨॥
SikhNet (Spanish)Oh Santos, bendíganme con su Visión para que me libere de mi pena y de mi pobreza.(2)
ਹਰਿ ਕੇ ਲੋਗ. ਰਾਮ ਜਨ ਨੀਕੇ; ਭਾਗਹੀਣ. ਨ ਸੁਖਾਇ ॥
har ke log. raam jan neeke; bhaagaheen. na sukhaae | Ang 881
Sant Singh KhalsaThe Lord's people are good and sublime; the unfortunate ones do not like them at all.
Manmohan SinghGood are the God's men and the Lord's slaves, but the illdestined, love them not.
Manmohan Singh (Punjabi)ਸ੍ਰੇਸ਼ਟ ਹਨ ਵਾਹਿਗੁਰੂ ਦੇ ਬੰਦੇ ਅਤੇ ਸੁਆਮੀ ਦੇ ਗੋਲੇ! ਪ੍ਰੰਤੂ, ਨਿਕਰਮਣ ਉਨ੍ਹਾਂ ਨਾਲ ਪਿਆਰ ਨਹੀਂ ਕਰਦੇ।
Fareedkot Teekaਜੋ ਹਰੀ ਰਾਮ ਕੇ ਲੋਗ ਰਾਮ ਜਨ ਸੰਤ (ਨੀਕੇ) ਸ੍ਰੇਸਟ ਹੈਂ, ਸੋ ਭਾਗ ਹੀਣ ਮਨਮੁਖੋਂ ਕੋ ਨਹੀਂ ਸੁਖਾਵਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ (ਜੀਵਨ ਵਾਲੇ) ਹੁੰਦੇ ਹਨ, ਪਰ ਮੰਦ-ਭਾਗੀ ਮਨੁੱਖਾਂ ਨੂੰ (ਉਹਨਾਂ ਦਾ ਦਰਸ਼ਨ) ਚੰਗਾ ਨਹੀਂ ਲੱਗਦਾ।ਪਦ ਅਰਥ ਨੀਕੇ = ਚੰਗੇ। ਨ ਸੁਖਾਇ = ਚੰਗਾ ਨਹੀਂ ਲੱਗਦਾ, ਨਹੀਂ ਸੁਖਾਂਦਾ।
SikhNet (Spanish)Los Santos del Señor son buenos y viven bendecidos, pero los que tienen un destino malvado, no los aman,
ਜਿਉ ਜਿਉ ਰਾਮ ਕਹਹਿ ਜਨ ਊਚੇ; ਨਰ ਨਿੰਦਕ ਡੰਸੁ ਲਗਾਇ ॥੩॥
jiau jiau raam kaheh jan aooche; nar nindak ddans lagaae |3| Ang 881
Sant Singh KhalsaThe more the Lord's exalted servants speak of Him, the more the slanderers attack and sting them. ||3||
Manmohan SinghThe more the lofty slaves utter the Lord's praise, the more the slanderous persons sting them.
Manmohan Singh (Punjabi)ਜਿੰਨੀ ਬਹੁਤੀ ਉਚੀ ਗੋਲੇ, ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ, ਓਨਾ ਹੀ ਬਹੁਤਾ ਬਦਖੋਈ ਕਰਨ ਵਾਲੇ ਪੁਰਸ਼ ਉਹਨਾਂ ਨੂੰ ਡੰਗ ਮਾਰਦੇ ਹਨ।
Fareedkot Teekaਜਿਉਂ ਜਿਉਂ ਸੰਤ ਜਨ ਰਾਮ ਕਾ ਨਾਮ ਊਚੀ ਸੁਰ ਸਾਥ ਕਹਤੇ ਹੈਂ, ਜੋ ਨਿੰਦਕ ਨਰ ਹੈਂ ਤਿਨ ਕੋ ਤੋ ਸਰਪ ਕਾ (ਡੰਸੁ) ਡੰਗ ਅਰਥਾਤ ਕਾਟਨਾ ਲਾਗਤਾ ਹੈ, ਭਾਵ ਬਹੁਤ ਦੁਖੀ ਹੋਤੇ ਹੈਂ॥੩॥
Prof. Sahib Singhਹੇ ਭਾਈ! ਸੰਤ ਜਨ ਜਿਉਂ ਜਿਉਂ ਹਰਿ-ਨਾਮ ਸਿਮਰਦੇ ਹਨ, ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ, ਪਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਉਂ ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੈ ॥੩॥ਪਦ ਅਰਥ ਕਹਹਿ = ਆਖਦੇ ਹਨ। ਡੰਸੁ = ਡੰਗ ॥੩॥
SikhNet (Spanish)y mientras más fuerte recitan los Santos el Nombre del Señor, los malvados más los odian.(3)
ਧ੍ਰਿਗੁ ਧ੍ਰਿਗੁ ਨਰ ਨਿੰਦਕ, ਜਿਨ ਜਨ. ਨਹੀ ਭਾਏ; ਹਰਿ ਕੇ ਸਖਾ ਸਖਾਇ ॥
dhrig dhrig nar nindak, jin jan. nahee bhaae; har ke sakhaa sakhaae | Ang 881
Sant Singh KhalsaCursed, cursed are the slanderers who do not like the humble, the friends and companions of the Lord.
Manmohan SinghAccursed, accursed are the traducers, who like not the saints, the friends and comrades of God.
Manmohan Singh (Punjabi)ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹਨ, ਕਲੰਕ ਲਾਉਣ ਵਾਲੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਮਿੱਤਰ, ਸਾਥੀ ਤੇ ਸਾਧੂ ਚੰਗੇ ਨਹੀਂ ਲਗਦੇ।
Fareedkot Teekaਤਿਨ ਨਰੋਂ ਕੋ ਮਨ ਬਾਣੀ ਕਰ ਧਿਕਾਰ ਹੈ, ਜਿਨੋਂ ਕੋ ਸੰਤ ਜਨ ਨਹੀਂ ਭਾਏ ਹੈਂ। ਕੈਸੇ ਸੰਤ ਜਨ? ਜੋ ਹਰੀ ਕੇ ਮਿਤ੍ਰ ਹੈਂ ਔ ਦਾਸੋਂ ਕੇ (ਸਖਾਇ) ਸਹਾਈ ਹੈਂ॥
Prof. Sahib Singhਹੇ ਭਾਈ! ਨਿੰਦਕ ਮਨੁੱਖ ਫਿਟਕਾਰ-ਜੋਗ (ਜੀਵਨ ਵਾਲੇ) ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿਣ ਵਾਲੇ ਸੰਤ ਜਨ ਚੰਗੇ ਨਹੀਂ ਲੱਗਦੇ।ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਭਾਏ = ਚੰਗੇ ਲੱਗੇ। ਸਖਾ ਸਖਾਇ = ਮਿੱਤਰ, ਸਾਥੀ।
SikhNet (Spanish)Malditos sean los difamadores que no aman a los Amigos de Dios.
ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ; ਜਿਨ ਗੁਰ ਕੀ ਪੈਜ. ਨ ਭਾਇ ॥੪॥
se har ke chor vemukh mukh kaale; jin gur kee paij. na bhaae |4| Ang 881
Sant Singh KhalsaThose who do not like the honor and glory of the Guru are faithless, black-faced thieves, who have turned their backs on the Lord. ||4||
Manmohan SinghThey, who like not the Guru's glory, are the black-faced and faithless thieves of God.
Manmohan Singh (Punjabi)ਜਿਨ੍ਹਾਂ ਨੂੰ ਗੁਰਾਂ ਦੀ ਪ੍ਰਭਤਾ ਸੁਖਾਉਂਦੀ ਨਹੀਂ, ਉਹ ਸਿਆਹ ਚਿਹਰੇ ਵਾਲੇ ਤੇ ਅਧਰਮੀ, ਹਰੀ ਦੇ ਚੋਰ ਹਨ।
Fareedkot Teekaਵੁਹ ਜੋ ਵੇਮੁਖ ਹੈਂ ਕਾਲੇ ਮੂੰਹ ਵਾਲੇ ਹੈਂ, ਸੋ ਹਰੀ ਕੇ ਚੋਰ ਹੈਂ। ਜਿਨ ਕੋ ਗੁਰੋਂ ਕੀ ਪ੍ਰਤਿਗ੍ਯਾ ਜੋ ਨਾਮ ਉਚਾਰਨੇ ਕੀ ਹੈ ਵਾ ਪ੍ਰਤਿਸਟਾ ਨਹੀਂ ਭਾਵਤੀ॥੪॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ (ਹੁੰਦੀ) ਪਸੰਦ ਨਹੀਂ ਆਉਂਦੀ, ਉਹ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਰੱਬ ਦੇ ਭੀ ਚੋਰ ਬਣ ਜਾਂਦੇ ਹਨ (ਪ੍ਰਭੂ ਨੂੰ ਭੀ ਮੂੰਹ ਦੇਣ-ਜੋਗੇ ਨਹੀਂ ਰਹਿੰਦੇ, ਵਿਕਾਰਾਂ ਦੇ ਕਾਰਨ) ਉਹ ਭ੍ਰਿਸ਼ਟੇ ਹੋਏ ਮੂੰਹ ਵਾਲੇ ਹੋ ਜਾਂਦੇ ਹਨ ॥੪॥ਪਦ ਅਰਥ ਵੇਮੁਖ = ਉਲਟਾਏ ਹੋਏ ਮੂੰਹ ਵਾਲੇ। ਪੈਜ = ਇੱਜ਼ਤ ॥੪॥
SikhNet (Spanish)Ennegrecidos sean los semblantes de los ladrones, de aquéllos que han dado la espalda a Dios y no les gusta la Gloria del Guru. (4)
ਦਇਆ ਦਇਆ ਕਰਿ ਰਾਖਹੁ ਹਰਿ ਜੀਉ; ਹਮ ਦੀਨ ਤੇਰੀ ਸਰਣਾਇ ॥
deaa deaa kar raakhahu har jeeo; ham deen teree saranaae | Ang 881
Sant Singh KhalsaHave mercy, have mercy, please save me, Dear Lord. I am meek and humble - I seek Your protection.
Manmohan SinghMercifully, mercifully save Thou me, O Sire Master. I, the meek one, have sought Thine protection.
Manmohan Singh (Punjabi)ਮਿਹਰ, ਮਿਹਰ ਧਾਰ ਕੇ, ਤੂੰ ਮੇਰੀ ਰੱਖਿਆ ਕਰ, ਹੇ ਮਹਾਰਾਜ ਮਾਲਕ! ਮੈਂ ਮਸਕੀਨ ਨੇ ਤੇਰੀ ਪਨਾਹ ਲਈ ਹੈ।
Fareedkot Teekaਹੇ (ਦਇਆ) ਦਯਾ ਕੀ ਖਾਨ ਹਰਿ ਜੀਉ ਹਮ ਦੀਨ ਹੋਇਕੇ ਤੇਰੀ ਸਰਨ ਕੋ ਪ੍ਰਾਪਤਿ ਹੂਏ ਹੈਂ। ਹਮਾਰੇ ਪਰ ਦਯਾ ਕਰਿ, ਭਾਵ ਹਮਾਰੀ ਰਖਿਆ ਕਰੋ॥
Prof. Sahib Singhਹੇ ਪ੍ਰਭੂ! ਅਸੀਂ ਗਰੀਬ (ਜੀਵ) ਤੇਰੀ ਸਰਨ ਆਏ ਹਾਂ, ਕਿਰਪਾ ਕਰ ਕੇ (ਸਾਨੂੰ ਆਪਣੀ) ਸਰਨ ਵਿਚ ਰੱਖੀ ਰੱਖੋ।ਪਦ ਅਰਥ ਦੀਨ = ਗ਼ਰੀਬ।
SikhNet (Spanish)Oh Dios, por Tu Misericordia sálvame; con toda humildad he buscado Tu Santuario.
ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ; ਜਨ ਨਾਨਕ. ਬਖਸਿ ਮਿਲਾਇ ॥੫॥੨॥
ham baarik tum pitaa prabh mere; jan naanak. bakhas milaae |5|2| Ang 881
Sant Singh KhalsaI am Your child, and You are my father, God. Please forgive servant Nanak and merge him with Yourself. ||5||2||
Manmohan SinghI am thy child and Thou, O Lord, art my Father. Forgive Thou, Thy serf Nanak and blend him with Thyself.
Manmohan Singh (Punjabi)ਮੈਂ ਤੇਰਾ ਬੱਚਾ ਹਾਂ ਤੇ ਤੂੰ ਹੇ ਸਾਹਿਬ! ਮੈਡਾਂ ਪਿਤਾ ਹੈਂ। ਤੂੰ ਆਪਣੇ ਨਫਰ ਨਾਨਕ ਨੂੰ ਮਾਫ ਕਰ ਦੇ ਅਤੇ ਉਸ ਨੂੰ ਆਪਣੇ ਨਾਲ ਅਭੇਦ ਕਰ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪਿਤਾ ਪ੍ਰਭੂ! ਹਮ ਤੇਰੇ ਬਾਰਕ ਅਰਥਾਤ ਪੁਤ੍ਰ ਹੈਂ। ਤਾਂ ਤੇ ਹਮ ਦਾਸੋਂ ਕੋ ਬਖਸ਼ ਕੇ ਸਤਸੰਗਤਿ ਵਾ ਅਪਨੇ ਮੇਂ ਮਿਲਾਇ ਲੈ॥੫॥੨॥☬ਅਤੀ ਉਮੰਗ ਕਰ ਪੁਨਹ ਵਹੀ ਸਤਸੰਗ ਮਾਂਗਤੇ ਹੈਂ:
Prof. Sahib Singhਹੇ ਮੇਰੇ ਪ੍ਰਭੂ! ਤੂੰ ਸਾਡਾ ਪਿਤਾ ਹੈਂ, ਅਸੀਂ ਤੇਰੇ ਬੱਚੇ ਹਾਂ। ਦਾਸ ਨਾਨਕ ਉਤੇ ਬਖ਼ਸ਼ਸ਼ ਕਰ ਕੇ ਆਪਣੇ ਚਰਨਾਂ ਵਿਚ ਟਿਕਾਈ ਰੱਖ ॥੫॥੨॥ਪਦ ਅਰਥ ਬਾਰਿਕ = ਬੱਚੇ, ਅੰਞਾਣੇ। ਬਖਸਿ = ਬਖ਼ਸ਼ਸ਼ ਕਰ ਕੇ, ਕਿਰਪਾ ਕਰ ਕੇ ॥੫॥੨॥
SikhNet (Spanish)Oh mi Dios, oh Padre mío, une a este hijo en Tu ser. (5-2)