ੴ

ਸਿੱਖਬਾਣੀ · SikhBani

Ang 880

Sri Guru Granth Sahib · Raag Raamkalee · 3 shabads, 43 lines
Translations
Shabad Guru Amardas Ji Raag Raamkalee

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਮਕਲੀ ਮਹਲਾ ੩ ਘਰੁ ੧ ॥

raamakalee mahalaa 3 ghar 1 |

Sant Singh KhalsaRaamkalee, Third Mehl, First House:
Manmohan SinghRamkali 3rd Guru.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਰਾਮਕਲੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Ramkali, Mejl Guru Amar Das, Tercer Canal Divino.

ਸਤਜੁਗਿ, ਸਚੁ ਕਹੈ ਸਭੁ ਕੋਈ ॥

satajug, sach kahai sabh koee |

Sant Singh KhalsaIn the Golden Age of Sat Yuga, everyone spoke the Truth.
Manmohan SinghIn the gold-age, everyone spoke the truth.
Manmohan Singh (Punjabi)ਸੁਨਹਿਰੀ ਯੁੱਗ ਅੰਦਰ ਹਰ ਕੋਈ ਸੱਚ ਬੋਲਦਾ ਸੀ।
Fareedkot Teekaਸਤਜੁਗਿ ਮੇਂ ਸਭੁ ਕੋਈ ਸਚ ਹੀ ਕਹਿਤਾ ਥਾ॥
Prof. Sahib Singhਹੇ ਭਾਈ! ਇਹ ਆਮ ਪ੍ਰਚਲਤ ਖ਼ਿਆਲ ਹੈ ਕਿ ਸਤਜੁਗ ਵਿਚ ਸੱਚ (ਬੋਲਣ ਦੇ ਕਰਮ ਨੂੰ ਪ੍ਰਧਾਨਤਾ) ਹੈ,

ਪਦ ਅਰਥ ਸਤਜੁਗਿ = ਸਤਜੁਗ ਵਿਚ। ਕਹੈ = ਆਖਦਾ ਹੈ। ਸਭੁ ਕੋਈ = ਹਰੇਕ ਜੀਵ। ਕਹੈ ਸਭੁ ਕੋਈ = ਹਰੇਕ ਜੀਵ ਆਖਦਾ ਹੈ, ਇਹ ਆਮ ਪ੍ਰਚਲਤ ਖ਼ਿਆਲ ਹੈ।

SikhNet (Spanish)En la Edad de Oro de Sat Yug todos hablaban la Verdad,

ਘਰਿ ਘਰਿ ਭਗਤਿ; ਗੁਰਮੁਖਿ ਹੋਈ ॥

ghar ghar bhagat; guramukh hoee |

Sant Singh KhalsaIn each and every home, devotional worship was performed by the people, according to the Guru's Teachings.
Manmohan SinghIn every house the Lord's devotional service was performed by the Guru's grace.
Manmohan Singh (Punjabi)ਹਰ ਇਕ ਗ੍ਰਹਿ ਅੰਦਰ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੀ ਪ੍ਰੇਮਮਈ ਸੇਵਾ ਹੁੰਦੀ ਸੀ।
Fareedkot Teekaਗੁਰੋਂ ਦੁਆਰੇ ਘਰ ਘਰ ਮੇਂ ਭਗਤੀ ਹੋਤੀ ਥੀ॥
Prof. Sahib Singhਹਰੇਕ ਘਰ ਵਿਚ (ਸੱਚ ਬੋਲਣਾ ਹੀ ਪ੍ਰਧਾਨ ਹੈ),

ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ ('ਸਚੁ' ਪ੍ਰਧਾਨ ਹੈ)। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੈਰ ਹੈ ਚਾਰਿ = ਚਾਰ ਪੈਰਾਂ ਵਾਲਾ {ਨੋਟ: ਆਮ ਲੋਕਾਂ ਵਿਚ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਹੈ। ਗੁਰਮਤਿ ਅਨੁਸਾਰ 'ਧਰਮ' ਹੀ ਜਗਤ ਦਾ ਸਹਾਰਾ ਹੈ। 'ਧਰਮ' ਹੀ ਧਰਤੀ ਦਾ 'ਬਲਦ' ਹੈ}।

SikhNet (Spanish)y por la Gracia del Guru, en cada corazón estaba el Amor de Dios.

ਸਤਜੁਗਿ; ਧਰਮੁ ਪੈਰ ਹੈ ਚਾਰਿ ॥

satajug; dharam pair hai chaar |

Sant Singh KhalsaIn that Golden Age, Dharma had four feet.
Manmohan SinghIn the True age, religion had four legs or feet.
Manmohan Singh (Punjabi)ਸੱਚੇ ਸਮੇਂ ਅੰਦਰ ਮਜ਼ਹਬ ਦੇ ਚਾਰ ਲੱਤਾਂ ਜਾਂ ਪੈਰ ਸਨ।
Fareedkot Teekaਸਤਜੁਗਿ ਮੇਂ ਧਰਮ ਕੇ ਚਾਰ ਪੈਰ ਹੈ ਸਨ, ਸਤ, ਤਪ, ਸੋਚ ਵਾ ਦਯਾ ਦਾਨ॥
Prof. Sahib Singhਅਤੇ ਸਤਜੁਗ ਵਿਚ (ਧਰਤੀ ਨੂੰ ਸਹਾਰਾ ਦੇਣ ਵਾਲਾ) ਧਰਮ (-ਬਲਦ) ਚਾਰ ਪੈਰਾਂ ਵਾਲਾ ਰਹਿੰਦਾ ਹੈ (ਧਰਮ ਮੁਕੰਮਲ ਸਰੂਪ ਵਾਲਾ ਹੁੰਦਾ ਹੈ)।
SikhNet (Spanish)El Dharma tenía cuatro soportes, pero escasos, en verdad,

ਗੁਰਮੁਖਿ ਬੂਝੈ ਕੋ. ਬੀਚਾਰਿ ॥੧॥

guramukh boojhai ko. beechaar |1|

Sant Singh KhalsaHow rare are those people who, as Gurmukh, contemplate this and understand. ||1||
Manmohan SinghBy Guru's grace, a few understand this through the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਵਿਰਲੇ ਹੀ ਸੋਚ ਵਿਚਾਰ ਰਾਹੀਂ ਇਸ ਨੂੰ ਸਮਝਦੇ ਹਨ।
Fareedkot Teekaਪਰੰਤੂ ਗੁਰੋਂ ਦੁਆਰੇ ਇਹ ਬੀਚਾਰ ਕੋ ਕੋਈ ਸਮਝਤਾ ਹੈ॥੧॥
Prof. Sahib Singh(ਪਰ, ਹੇ ਭਾਈ!) ਕੋਈ ਵਿਰਲਾ ਮਨੁੱਖ ਗੁਰੂ ਦੀ ਰਾਹੀਂ ਵਿਚਾਰ ਕਰ ਕੇ ਇਹ ਸਮਝਦਾ ਹੈ ਕਿ (ਸਤਜੁਗ ਵਿਚ ਭੀ) ਗੁਰੂ ਦੀ ਸਰਨ ਪੈ ਕੇ ਹੀ ਪ੍ਰਭੂ ਦੀ ਭਗਤੀ ਹੋ ਸਕਦੀ ਹੈ (ਅਤੇ ਸਤਜੁਗ ਵਿਚ ਭੀ ਪਰਮਾਤਮਾ ਦੀ ਭਗਤੀ ਹੀ ਪ੍ਰਧਾਨ ਕਰਮ ਹੈ) ॥੧॥

ਪਦ ਅਰਥ ਕੋ = ਕੋਈ ਵਿਰਲਾ। ਬੀਚਾਰਿ = ਵਿਚਾਰ ਕਰ ਕੇ ॥੧॥

SikhNet (Spanish)son aquellos que como Gurmukjs, meditan en esto y lo entienden. (1)

ਜੁਗ ਚਾਰੇ; ਨਾਮਿ ਵਡਿਆਈ ਹੋਈ ॥

jug chaare; naam vaddiaaee hoee |

Sant Singh KhalsaIn all four ages, the Naam, the Name of the Lord, is glory and greatness.
Manmohan SinghIn all the four ages glory is obtained through the Name.
Manmohan Singh (Punjabi)ਸਾਰਿਆਂ ਚੌਹਾਂ ਯੁਗਾਂ ਅੰਦਰ ਹੀ ਬਜੁਰਗੀ ਨਾਮ ਦੇ ਰਾਹੀਂ ਪ੍ਰਾਪਤ ਹੁੰਦੀ ਹੈ।
Fareedkot Teekaਚਹੁ ਜੁਗੋਂ ਮੇਂ ਨਾਮ ਕਰ ਕੇ ਵਡਿਆਈ ਪ੍ਰਾਪਤ ਹੋਤੀ ਹੈ॥
Prof. Sahib Singhਹੇ ਭਾਈ! ਚਹੁੰਆਂ ਹੀ ਜੁਗਾਂ ਵਿਚ ਜੀਵ ਨੂੰ (ਪਰਮਾਤਮਾ ਦੇ) ਨਾਮ ਵਿਚ ਜੁੜਨ ਕਰਕੇ ਹੀ ਇੱਜ਼ਤ ਮਿਲਦੀ ਹੈ।

ਪਦ ਅਰਥ ਜੁਗ ਚਾਰੇ = ਚਹੁੰਆਂ ਜੁਗਾਂ ਵਿਚ। ਨਾਮਿ = ਨਾਮ ਦੀ ਰਾਹੀਂ।

SikhNet (Spanish)En las Cuatro Épocas, la Gloria ha venido sólo a través del Naam,

ਜਿ ਨਾਮਿ ਲਾਗੈ. ਸੋ ਮੁਕਤਿ ਹੋਵੈ; ਗੁਰ ਬਿਨੁ ਨਾਮੁ. ਨ ਪਾਵੈ ਕੋਈ ॥੧॥ ਰਹਾਉ ॥

ji naam laagai. so mukat hovai; gur bin naam. na paavai koee |1| rahaau |

Sant Singh KhalsaOne who holds tight to the Naam is liberated; without the Guru, no one obtains the Naam. ||1||Pause||
Manmohan SinghHe who clings to the Name is emancipated but, without the Guru, no one obtains the Name. Pause.
Manmohan Singh (Punjabi)ਨਾਮ ਦੇ ਨਾਲ ਜੁੜਦਾ ਹੈ, ਉਹ ਮੁਕਤ ਹੋ ਜਾਂਦਾ ਹੈ, ਪ੍ਰੰਤੂ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਨਾਮ ਪ੍ਰਾਪਤ ਨਹੀਂ ਹੁੰਦਾ। ਠਹਿਰਾਓ।
Fareedkot Teekaਜੋ ਨਾਮ ਮੇਂ ਲਾਗੇ ਹੈਂ, ਸੋ ਚਾਰੋ ਜੁਗੋਂ ਮੇਂ ਮੁਕਤਿ ਹੂਏ ਹੈਂ, ਪਰੰਤੂ ਗੁਰੋਂ ਬਿਨਾਂ ਨਾਮ ਕੋਈ ਨਹੀਂ ਪਾਵਤਾ॥੧॥ ਰਹਾਉ ॥
Prof. Sahib Singhਜੇਹੜਾ ਭੀ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਦਾ ਹੈ, ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ। (ਪਰ ਇਹ ਭੀ ਯਾਦ ਰੱਖੋ ਕਿ) ਕੋਈ ਜੀਵ ਭੀ ਗੁਰੂ (ਦੀ ਸਰਨ) ਤੋਂ ਬਿਨਾ (ਪਰਮਾਤਮਾ ਦਾ ਨਾਮ) ਪ੍ਰਾਪਤ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਜਿ = ਜੇਹੜਾ ਮਨੁੱਖ। ਨਾਮਿ = ਨਾਮ ਵਿਚ। ਲਾਗੈ = ਲੱਗਦਾ ਹੈ ॥੧॥ ਰਹਾਉ ॥

SikhNet (Spanish)el Nombre del Señor. Quien se aferra fuertemente al Naam, es liberado. (1-Pausa)

ਤ੍ਰੇਤੈ, ਇਕ ਕਲ ਕੀਨੀ ਦੂਰਿ ॥

tretai, ik kal keenee door |

Sant Singh KhalsaIn the Silver Age of Traytaa Yuga, one leg was removed.
Manmohan SinghIn the sliver-age one leg was removed.
Manmohan Singh (Punjabi)ਚਾਂਦੀ ਦੇ ਯੁਗ ਅੰਦਰ ਇਕ ਲੱਤ ਜਾਂ ਸ਼ਕਤੀ ਹਟਾ ਲਈ ਗਈ।
Fareedkot Teekaਪੁਨਹ ਤ੍ਰੇਤੇ ਮੇਂ ਧਰਮ ਕੀ ਇਕ ਸ਼ਕਤੀ ਦੂਰ ਕੀਨੀ ਹੈ॥
Prof. Sahib Singh(ਹੇ ਭਾਈ! ਇਹ ਆਮ ਪ੍ਰਚਲਤ ਖ਼ਿਆਲ ਹੈ ਕਿ) ਤ੍ਰੇਤੇ ਜੁਗ ਵਿਚ ਇਕ ਕਲਾ ਦੂਰ ਕਰ ਦਿੱਤੀ ਗਈ (ਧਰਮ-ਬਲਦ ਦਾ ਇੱਕ ਪੈਰ ਨਕਾਰਾ ਹੋ ਗਿਆ)।

ਪਦ ਅਰਥ ਤ੍ਰੇਤੈ = ਤ੍ਰੇਤੇ ਜੁਗ ਵਿਚ। ਕਲ = ਕਲਾ।

SikhNet (Spanish)En la plateada Edad de Treta Yug, un soporte había desaparecido.

ਪਾਖੰਡੁ ਵਰਤਿਆ; ਹਰਿ ਜਾਣਨਿ ਦੂਰਿ ॥

paakhandd varatiaa; har jaanan door |

Sant Singh KhalsaHypocrisy became prevalent, and people thought that the Lord was far away.
Manmohan SinghHypocrisy became prevalent and man deemed the Lord far.
Manmohan Singh (Punjabi)ਦੰਭ ਪ੍ਰਚੱਲਤ ਹੋ ਗਿਆ ਅਤੇ ਲੋਕ ਪ੍ਰਭੂ ਨੂੰ ਦੁਰੇਡੇ ਸਮਝਣ ਲੱਗ ਪਏ।
Fareedkot Teekaਪਾਖੰਡ ਹੀ ਵਰਤਤਾ ਭਯਾ ਤਬ ਹਰੀ ਕੋ ਦੂਰ ਜਾਨਣੇ ਲਗੇ॥
Prof. Sahib Singh(ਜਗਤ ਵਿਚ) ਪਖੰਡ ਦਾ ਬੋਲ-ਬਾਲਾ ਹੋ ਗਿਆ, ਲੋਕ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝਣ ਲੱਗ ਪਏ।

ਪਦ ਅਰਥ ਵਰਤਿਆ = ਪ੍ਰਧਾਨ ਹੋ ਗਿਆ। ਜਾਣਨਿ = ਜਾਣਦੇ ਹਨ।

SikhNet (Spanish)La hipocresía era común y pensaban que el Señor estaba lejos,

ਗੁਰਮੁਖਿ ਬੂਝੈ ਸੋਝੀ ਹੋਈ ॥

guramukh boojhai sojhee hoee |

Sant Singh KhalsaThe Gurmukhs still understood and realized;
Manmohan SinghBy Guru's grace, obtaining Divine comprehension,,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬ੍ਰਹਮ ਗਿਆਤ ਪ੍ਰਾਪਤ ਕਰ ਕੇ,
Fareedkot Teekaਤਬ ਭੀ ਗੁਰੋਂ ਦੁਆਰੇ ਜਿਨੋਂ ਨੇ ਉਪਦੇਸ (ਬੁਝੈ) ਪੂਛਿਆ ਥਾ ਤਿਨ ਕੋ ਭਗਵੰਤ ਕੀ ਸੋਝੀ ਥੀ॥
Prof. Sahib Singh(ਪਰ, ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਜੀਵਨ-ਜੁਗਤਿ ਦਾ) ਗਿਆਨ ਪ੍ਰਾਪਤ ਕਰਦਾ ਹੈ, ਉਸ ਨੂੰ ਸਮਝ ਆ ਜਾਂਦੀ ਹੈ,

ਪਦ ਅਰਥ ਸੋਝੀ = (ਅਸਲੀਅਤ ਦੀ) ਸਮਝ।

SikhNet (Spanish)pero los Gurmukjs sí entendían y vivían en Paz,

ਅੰਤਰਿ ਨਾਮੁ ਵਸੈ; ਸੁਖੁ ਹੋਈ ॥੨॥

antar naam vasai; sukh hoee |2|

Sant Singh Khalsathe Naam abided deep within them, and they were at peace. ||2||
Manmohan Singhone did know the Lord and enshrining the Name in his mind acquired peace.
Manmohan Singh (Punjabi)ਇਨਸਾਨ ਸੁਆਮੀ ਨੂੰ ਜਾਣ ਲੈਂਦਾ ਸੀ ਅਤੇ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਆਰਾਮ ਪਾਉਂਦਾ ਸੀ।
Fareedkot Teekaਪਰੰਤੂ ਜਿਸ ਕੇ ਅੰਤਰ ਨਾਮ ਵਸਿਆ ਥਾ, ਤਿਸ ਕੋ ਸੁਖ ਸਰੂਪ ਕੀ ਪ੍ਰਾਪਤੀ ਥੀ॥੨॥
Prof. Sahib Singh(ਕਿ ਮਿਥੇ ਹੋਏ ਤ੍ਰੇਤੇ ਵਿਚ ਭੀ ਤਦੋਂ ਹੀ) ਸੁਖ ਮਿਲਦਾ ਹੈ ਜੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੋਵੇ ॥੨॥

ਪਦ ਅਰਥ ਅੰਤਰਿ = ਹਿਰਦੇ ਵਿਚ ॥੨॥

SikhNet (Spanish)pues el Naam habitaba en lo profundo de su ser. (2)

ਦੁਆਪੁਰਿ; ਦੂਜੈ ਦੁਬਿਧਾ ਹੋਇ ॥

duaapur; doojai dubidhaa hoe |

Sant Singh KhalsaIn the Brass Age of Dwaapur Yuga, duality and double-mindedness arose.
Manmohan SinghIn the Brass-age, duality and double-mindedness arose.
Manmohan Singh (Punjabi)ਪਿੱਤਲ ਦੇ ਯੁੱਗ ਅੰਦਰ ਦਵੈਤ-ਭਾਵ ਅਤੇ ਦੁਚਿਤਾਪਣ ਉਤਪੰਨ ਹੋ ਗਏ ਹਨ।
Fareedkot Teekaਦੁਆਪਰ ਮੇਂ ਦ੍ਵੈਤ ਕਰ ਕੇ ਦੂਸਰੀ ਬਿਧਿ ਹੋਈ॥
Prof. Sahib Singh(ਹੇ ਭਾਈ! ਇਹ ਖ਼ਿਆਲ ਆਮ ਪ੍ਰਚਲਤ ਹੈ ਕਿ) ਦੁਆਪੁਰ ਜੁਗ ਵਿਚ ਲੋਕ ਦ੍ਵੈਤ ਵਿਚ ਫਸ ਗਏ।

ਪਦ ਅਰਥ ਦੁਆਪੁਰਿ = ਦੁਆਪੁਰ ਵਿਚ। ਦੂਜੈ = ਦ੍ਵੈਤ-ਭਾਵ ਵਿਚ। ਦੁਬਿਧਾ = ਮੇਰ-ਤੇਰ।

SikhNet (Spanish)En la Duapur Yug, la Edad del bronce, la dualidad y las agendas mentales surgieron,

ਭਰਮਿ ਭੁਲਾਨੇ; ਜਾਣਹਿ ਦੋਇ ॥

bharam bhulaane; jaaneh doe |

Sant Singh KhalsaDeluded by doubt, they knew duality.
Manmohan SinghStraying in doubt, men thought the Creator and creation separate.
Manmohan Singh (Punjabi)ਸੰਦੇਹ ਵਿੱਚ ਭਟਕ ਕੇ, ਬੰਦੇ ਰਚਣਹਾਰ ਤੇ ਰਚਨਾ ਨੂੰ ਅਡਰੇ ਜਾਣਨ ਲੱਗ ਪਏ।
Fareedkot Teekaਐਸੇ ਭਰਮ ਮੇਂ ਭੂਲੇ ਕਿ ਦੋਇ ਜਾਨਤੇ ਭਏ, ਭਾਵ ਪਰਸਪਰ ਵੈਰੁ ਅਧਕ ਹੋ ਗ੍ਯਾ ਸੰਮਤੀ ਨਾ ਰਹੀ॥
Prof. Sahib Singhਲੋਕਾਂ ਦੇ ਹਿਰਦੇ ਵਿਚ ਵਿਤਕਰਾ ਜ਼ੋਰ ਪਾ ਗਿਆ, ਭਟਕਣਾ ਵਿਚ ਪੈ ਕੇ ਲੋਕ ਕੁਰਾਹੇ ਪੈ ਗਏ, ਮੇਰ-ਤੇਰ ਨੂੰ ਹੀ (ਚੰਗੀ) ਜਾਣਨ ਲੱਗ ਪਏ।

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਨੇ = ਕੁਰਾਹੇ ਪੈ ਗਏ। ਜਾਣਹਿ = ਜਾਣਦੇ ਹਨ। ਦੋਇ = ਮੇਰ-ਤੇਰ।

SikhNet (Spanish)y en general todos vivían engañados por la dualidad y la duda.

ਦੁਆਪੁਰਿ; ਧਰਮਿ. ਦੁਇ ਪੈਰ ਰਖਾਏ ॥

duaapur; dharam. due pair rakhaae |

Sant Singh KhalsaIn this Brass Age, Dharma was left with only two feet.
Manmohan SinghIn Dwapar-age, religion was left with only two feet.
Manmohan Singh (Punjabi)ਦੁਆਪਰ ਯੁੱਗ ਅੰਦਰ ਮਜ਼ਹਬ ਦੇ ਕੇਵਲ ਦੋ ਹੀ ਪੈਰ ਰਹਿ ਗਏ ਹਨ।
Fareedkot Teekaਦੁਆਪੁਰ ਜੁਗ ਮੇਂ ਧਰਮ ਕੇ ਦੋਇ ਪੈਰ ਜੀਵਾਂ ਪਾਸੋਂ ਪਰਮੇਸ੍ਵਰ ਨੇ ਰਖਾਏ॥
Prof. Sahib Singhਦੁਆਪੁਰ ਵਿਚ ਧਰਮ (-ਬਲਦ) ਨੇ (ਆਪਣੇ) ਦੋ ਹੀ ਪੈਰ ਟਿਕਾਏ ਹੋਏ ਸਨ।

ਪਦ ਅਰਥ ਧਰਮਿ = ਧਰਮ (-ਬਲਦ) ਨੇ।

SikhNet (Spanish)En esta Era el Dharma contaba sólo con Dos Soportes,

ਗੁਰਮੁਖਿ ਹੋਵੈ; ਤ ਨਾਮੁ ਦ੍ਰਿੜਾਏ ॥੩॥

guramukh hovai; ta naam drirraae |3|

Sant Singh KhalsaThose who became Gurmukh implanted the Naam deep within. ||3||
Manmohan SinghIf he turns Guru-ward, then the Name is firmly implanted in his mind.
Manmohan Singh (Punjabi)ਜੇਕਰ ਉਹ ਗੁਰੂ ਅਨੁਸਾਰੀ ਹੋ ਜਾਵੇ, ਤਦ ਨਾਮ ਉਸ ਦੇ ਰਿਦੇ ਅੰਦਰ ਪੱਕੀ ਤਰ੍ਹਾਂ ਟਿਕ ਜਾਂਦਾ ਹੈ।
Fareedkot Teekaਤਬ ਭੀ ਜੋ ਗੁਰਮੁਖ (ਹੋਵੈ) ਹੂਏ ਹੈਂ (ਤ) ਤਿਨ ਕੋ ਗੁਰਾਂ ਨੇ ਨਾਮ ਦ੍ਰਿੜ ਕਰਾਏ ਥੇ॥੩॥
Prof. Sahib Singhਪਰ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ (ਇਸ ਕੱਚੇ ਖ਼ਿਆਲ ਨੂੰ ਛੱਡ ਕੇ ਪਰਮਾਤਮਾ ਦਾ) ਨਾਮ ਆਪਣੇ ਹਿਰਦੇ ਵਿਚ ਪੱਕਾ ਬਿਠਾਂਦਾ ਹੈ ॥੩॥

ਪਦ ਅਰਥ ਗੁਰਮੁਖਿ ਹੋਵੈ = (ਜਦੋਂ ਮਨੁੱਖ) ਗੁਰੂ ਦੇ ਸਨਮੁਖ ਹੁੰਦਾ ਹੈ। ਤ = ਤਦੋਂ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ ॥੩॥

SikhNet (Spanish)quienes se volvieron Gurmukjs, implantaron el Naam en lo profundo de su ser. (3)

ਕਲਜੁਗਿ; ਧਰਮ ਕਲਾ. ਇਕ ਰਹਾਏ ॥

kalajug; dharam kalaa. ik rahaae |

Sant Singh KhalsaIn the Iron Age of Kali Yuga, Dharma was left with only one power.
Manmohan SinghIn the iron-age, religion was left with one power alone.
Manmohan Singh (Punjabi)ਲੋਹੇ ਦੇ ਯੁਗ ਅੰਦਰ ਮਜਹਬ ਦੀ ਕੇਵਲ ਇਕ ਸਤਿਆ ਹੀ ਰਹਿ ਗਈ।
Fareedkot Teekaਕਲਜੁਗ ਮੇਂ ਧਰਮ ਕੀ ਕਲਾ ਏਕ ਰਹੀ॥
Prof. Sahib Singh(ਹੇ ਭਾਈ! ਆਮ ਤੌਰ ਤੇ ਲੋਕ ਇਹੀ ਮੰਨਦੇ ਹਨ ਕਿ) ਕਲਜੁਗ ਵਿਚ ਧਰਮ ਦੀ ਇਕੋ ਕਲਾ ਰਹਿ ਗਈ ਹੈ।

ਪਦ ਅਰਥ ਕਲਜੁਗਿ = ਕਲਜੁਗ ਵਿਚ।

SikhNet (Spanish)En Kali Yug, la Edad del Acero, el Dharma

ਇਕ ਪੈਰਿ ਚਲੈ; ਮਾਇਆ ਮੋਹੁ ਵਧਾਏ ॥

eik pair chalai; maaeaa mohu vadhaae |

Sant Singh KhalsaIt walks on just one foot; love and emotional attachment to Maya have increased.
Manmohan SinghIt walks on one foot and the love of mammon has increased.
Manmohan Singh (Punjabi)ਇਹ ਇਕ ਪੈਰ ਤੇ ਟੁਰਦਾ ਹੈ ਅਤੇ ਧਨ-ਦੌਲਤ ਦਾ ਪਿਆਰ ਵਧੇਰੇ ਹੋ ਗਿਆ ਹੈ।
Fareedkot Teekaਮਾਯਾ ਨੇ ਮੋਹ (ਵਧਾਏ) ਅਧਿਕ ਕੀਏ, ਭਾਵ ਅਨੇਕ ਪਦਾਰਥੋਂ ਮੇਂ ਅਧਕ ਪ੍ਰੀਤੀ ਭਈ। ਸਤ, ਤਪ, ਸੋਚ, ਦਾਨ, ਇਨ ਕਾ ਚੌਥਾ ਚੌਥਾ ਭਾਗ ਰਹ ਗਇਆ ਅਰੁ ਏਕ ਪੈਰ ਸੇ ਧਰਮ ਚਲਾ॥
Prof. Sahib Singh(ਧਰਮ-ਬਲਦ) ਇਕੋ ਪੈਰ ਦੇ ਭਾਰ ਤੁਰਦਾ ਹੈ, (ਜਗਤ ਵਿਚ) ਮਾਇਆ (ਜੀਵਾਂ ਦੇ ਹਿਰਦੇ ਵਿਚ ਆਪਣਾ) ਮੋਹ ਵਧਾ ਰਹੀ ਹੈ।

ਪਦ ਅਰਥ ਇਕ ਪੈਰਿ = ਇਕ ਪੈਰ ਨਾਲ। ਚਲੈ = (ਧਰਮ = ਬਲਦ) ਤੁਰਦਾ ਹੈ।

SikhNet (Spanish)quedó con Un sólo Soporte y el amor a Maya se incrementó

ਮਾਇਆ ਮੋਹੁ; ਅਤਿ ਗੁਬਾਰੁ ॥

maaeaa mohu; at gubaar |

Sant Singh KhalsaLove and emotional attachment to Maya bring total darkness.
Manmohan SinghLove of wealth produces excessive darkness.
Manmohan Singh (Punjabi)ਮਾਇਆ ਦਾ ਮੋਹ ਪਰਮ ਅਨ੍ਹੇਰਾ ਪੈਦਾ ਕਰਦਾ ਹੈ।
Fareedkot Teekaਮਾਯਾ ਕੇ ਮੋਹ ਕਾ ਬਹੁਤ ਅੰਧੇਰਾ ਹੂਆ ਹੈ॥
Prof. Sahib Singh(ਦੁਨੀਆ ਵਿਚ) ਮਾਇਆ ਦਾ ਮੋਹ ਘੁੱਪ ਹਨੇਰਾ ਬਣਿਆ ਪਿਆ ਹੈ।

ਪਦ ਅਰਥ ਅਤਿ ਗੁਬਾਰੁ = ਘੁੱਪ ਹਨੇਰਾ।

SikhNet (Spanish)en el corazón de los hombres. El amor a Maya los envolvió en la oscuridad,

ਸਤਗੁਰੁ ਭੇਟੈ; ਨਾਮਿ ਉਧਾਰੁ ॥੪॥

satagur bhettai; naam udhaar |4|

Sant Singh KhalsaIf someone meets the True Guru, he is saved, through the Naam, the Name of the Lord. ||4||
Manmohan SinghIf man meets the True Guru, he emancipates him through the Name.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ ਤਾਂ ਉਹ, ਉਸ ਦਾ, ਨਾਮ ਦੇ ਰਾਹੀਂ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਜਿਸ ਕੋ ਸਤਿਗੁਰੋਂ ਦੁਆਰੇ ਨਾਮੀ (ਭੇਟੈ) ਮਿਲੇ ਤਿਸ ਕਾ ਉਧਾਰ ਹੂਆ ਹੈ; ਵਾ ਜਿਨ ਕੋ ਸਤਿਗੁਰੂ ਮਿਲਤਾ ਹੈ ਨਾਮ ਜਪ ਕਰ ਤਿਨ ਕਾ ਉਧਾਰ ਹੋਤਾ ਹੈ॥੪॥
Prof. Sahib Singh(ਪਰ, ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ, ਉਸ ਨੂੰ ਪ੍ਰਭੂ ਦੇ ਨਾਮ ਵਿਚ ਜੋੜ ਕੇ (ਕਲਜੁਗ ਵਿਚ ਭੀ ਮਾਇਆ ਦੇ ਘੁੱਪ ਹਨੇਰੇ ਤੋਂ) ਬਚਾ ਲੈਂਦਾ ਹੈ ॥੪॥

ਪਦ ਅਰਥ ਭੇਟੈ = ਮਿਲਦਾ ਹੈ। ਨਾਮਿ = ਨਾਮ ਦੀ ਰਾਹੀਂ। ਉਧਾਰੁ = ਪਾਰ-ਉਤਾਰਾ ॥੪॥

SikhNet (Spanish)pero ahí, si uno encuentra al Guru Verdadero, uno es salvado a través del Naam, el Nombre del Señor.(4)

ਸਭ ਜੁਗ ਮਹਿ; ਸਾਚਾ ਏਕੋ ਸੋਈ ॥

sabh jug meh; saachaa eko soee |

Sant Singh KhalsaThroughout the ages, there is only the One True Lord.
Manmohan SinghIn all the ages, there is only the on True Lord.
Manmohan Singh (Punjabi)ਸਾਰਿਆਂ ਯੁਗਾਂ ਅੰਦਰ ਕੇਵਲ ਉਹ ਇਕ ਸੱਚਾ ਸੁਆਮੀ ਹੀ ਹੈ।
Fareedkot Teekaਸਭ ਜੁਗੋਂ ਮੇਂ ਏਕ ਸੋਈ ਸਚਾ ਪੂਰਨ ਹੈ॥
Prof. Sahib Singhਹੇ ਭਾਈ! ਸਾਰੇ ਜੁਗਾਂ ਵਿਚ ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਏਕੋ = ਇੱਕ ਹੀ।

SikhNet (Spanish)A través de todas las épocas, el Uno Verdadero ha permanecido siempre Él Mismo.

ਸਭ ਮਹਿ ਸਚੁ; ਦੂਜਾ ਨਹੀ ਕੋਈ ॥

sabh meh sach; doojaa nahee koee |

Sant Singh KhalsaAmong all, is the True Lord; there is no other at all.
Manmohan SinghAmongst all, is the True One. There is not another.
Manmohan Singh (Punjabi)ਸਾਰਿਆਂ ਅੰਦਰ ਸਤਿਪੁਰਖ ਹੀ ਹੈ। ਹੋਰ ਦੂਸਰਾ ਕੋਈ ਨਹੀਂ।
Fareedkot Teekaਸਚ ਸਰੂਪ ਸਭ ਮੇਂ ਸਤਾ ਸਫੁਰਤੀ ਦੇਣੇ ਵਾਲਾ ਹੈ, ਤਿਸ ਕੇ ਸਮਾਨ ਦੂਜਾ ਕੋਈ ਨਹੀਂ॥
Prof. Sahib Singhਸਭ ਜੀਵਾਂ ਵਿਚ ਭੀ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਹੈ, ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ।
SikhNet (Spanish)El Uno Verdadero está en todo,

ਸਾਚੀ ਕੀਰਤਿ; ਸਚੁ ਸੁਖੁ ਹੋਈ ॥

saachee keerat; sach sukh hoee |

Sant Singh KhalsaPraising the True Lord, true peace is attained.
Manmohan SinghPraising True Lord, true peace is procured.
Manmohan Singh (Punjabi)ਸੱਚੇ ਸਾਈਂ ਦੀ ਮਹਿਮਾਂ ਕਰਨ ਦੁਆਰਾ ਸੱਚਾ ਸੁਖ ਮਿਲਦਾ ਹੈ।
Fareedkot Teekaਜੋ ਸਾਚ ਕੀਰਤੀ ਕਰਤੇ ਹੈਂ ਤਿਨ ਕੋ ਨਿਸਚੈ ਕਰਿ ਸੁਖ ਹੋਤਾ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ) ਸਦਾ ਕਾਇਮ ਰਹਿਣ ਵਾਲੀ ਵਡਿਆਈ ਵੱਸਦੀ ਹੈ, ਉਸ ਨੂੰ ਹਰੇਕ ਸੁਖ ਪ੍ਰਾਪਤ ਹੈ।

ਪਦ ਅਰਥ ਕੀਰਤਿ = ਸਿਫ਼ਤਿ-ਸਾਲਾਹ। ਸਾਚੀ ਕੀਰਤਿ = ਸਦਾ ਕਾਇਮ ਰਹਿਣ ਵਾਲੀ ਸਿਫ਼ਤਿ-ਸਾਲਾਹ।

SikhNet (Spanish)pues en realidad no existe nadie más y aquéllos que Lo alaban viven en Éxtasis.

ਗੁਰਮੁਖਿ ਨਾਮੁ ਵਖਾਣੈ ਕੋਈ ॥੫॥

guramukh naam vakhaanai koee |5|

Sant Singh KhalsaHow rare are those, who as Gurmukh, chant the Naam. ||5||
Manmohan SinghRare is the person, who utter the Name, through the Guru.
Manmohan Singh (Punjabi)ਕੇਵਲ ਵਿਰਲਾ ਪੁਰਸ਼ ਹੀ ਗੁਰਾਂ ਦੇ ਰਾਹੀਂ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਪਰੰਤੂ ਕੋਈ ਗੁਰੋਂ ਦੁਆਰੇ ਨਾਮ ਕੋ (ਵਖਾਣੈ) ਉਚਾਰਤਾ ਹੈ॥੫॥
Prof. Sahib Singh(ਪਰ, ਹਾਂ) ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਪਰਮਾਤਮਾ ਦਾ ਨਾਮ ਜਪ ਸਕਦਾ ਹੈ ॥੫॥

ਪਦ ਅਰਥ ਕੋਈ = ਜੇਹੜਾ ਮਨੁੱਖ ॥੫॥

SikhNet (Spanish)No obstante, extraordinario es aquél que, por la Gracia del Guru, canta el Nombre del Señor.(5)

ਸਭ ਜੁਗ ਮਹਿ; ਨਾਮੁ ਊਤਮੁ ਹੋਈ ॥

sabh jug meh; naam aootam hoee |

Sant Singh KhalsaThroughout all the ages, the Naam is the ultimate, the most sublime.
Manmohan SinghIn all the ages, the Name is the most sublime.
Manmohan Singh (Punjabi)ਸਾਰਿਆਂ ਯੁਗਾਂ ਅੰਦਰ ਨਾਮ ਪਰਮ ਸ੍ਰੇਸ਼ਟ ਹੈ।
Fareedkot Teekaਸਭ ਜੁਗੋਂ ਮੇਂ ਨਾਮ ਕਰ ਕੇ ਹੀ ਉਤਮਤਾ ਪ੍ਰਾਪਤ ਹੋਤੀ ਹੈ॥
Prof. Sahib Singhਹੇ ਭਾਈ! ਸਾਰੇ ਜੁਗਾਂ ਵਿਚ ਪ੍ਰਭੂ ਦਾ ਨਾਮ ਜਪਣਾ ਹੀ (ਸਭ ਕਰਮਾਂ ਤੋਂ) ਸ੍ਰੇਸ਼ਟ ਕਰਮ ਹੈ-
SikhNet (Spanish)En todas las épocas lo más sublime

ਗੁਰਮੁਖਿ ਵਿਰਲਾ ਬੂਝੈ ਕੋਈ ॥

guramukh viralaa boojhai koee |

Sant Singh KhalsaHow rare are those, who as Gurmukh, understand this.
Manmohan SinghBy Guru's grace, hardly any one understands this thing.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ।
Fareedkot Teekaਪਰੰਤੂ ਕੋਈ ਵਿਰਲਾ ਗੁਰਮੁਖਿ ਇਸ ਬਾਤ ਕੋ ਸਮਝਤਾ ਹੈ॥
Prof. Sahib Singhਇਸ ਗੱਲ ਨੂੰ ਕੋਈ ਉਹ ਵਿਰਲਾ ਮਨੁੱਖ ਸਮਝਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ।
SikhNet (Spanish)es meditar en el Nombre del Señor, sin embargo, muy pocos saben esto por la Gracia del Guru.

ਹਰਿ ਨਾਮੁ ਧਿਆਏ; ਭਗਤੁ ਜਨੁ ਸੋਈ ॥

har naam dhiaae; bhagat jan soee |

Sant Singh KhalsaOne who meditates on the Lord's Name is a humble devotee.
Manmohan SinghHe, who meditates on the Lord's Name, is the saintly person.
Manmohan Singh (Punjabi)ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹ ਹੀ ਸੰਤ ਸਰੂਪ ਪੁਰਸ਼ ਹੈ।
Fareedkot Teekaਜੋ ਹਰੀ ਨਾਮ ਕੋ ਧਿਆਵੇ ਸੋਈ ਭਗਤ ਜਨ ਹੈਂ॥
Prof. Sahib Singh(ਜੁਗ ਕੋਈ ਭੀ ਹੋਵੇ) ਉਹੀ ਮਨੁੱਖ ਭਗਤ ਹੈ ਜੇਹੜਾ ਪਰਮਾਤਮਾ ਦਾ ਨਾਮ ਜਪਦਾ ਹੈ।
SikhNet (Spanish)Aquél que vive en el Nombre del Señor es el verdadero Devoto,

ਨਾਨਕ ਜੁਗਿ ਜੁਗਿ; ਨਾਮਿ ਵਡਿਆਈ ਹੋਈ ॥੬॥੧॥

naanak jug jug; naam vaddiaaee hoee |6|1|

Sant Singh KhalsaO Nanak, in each and every age, the Naam is glory and greatness. ||6||1||
Manmohan SinghNanak, in every age, the mortal obtains greatness through the Lord's Name.
Manmohan Singh (Punjabi)ਨਾਨਕ, ਹਰ ਯੁਗ ਅੰਦਰ, ਪ੍ਰਭੂ ਦੇ ਨਾਮ ਦੇ ਰਾਹੀਂ ਪ੍ਰਾਣੀ ਬਜੁਰਗੀ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਦਾ ਸਦਾ ਨਾਮ ਕਰ ਕੇ ਹੀ ਵਡਿਆਈ ਪ੍ਰਾਪਤ ਹੋਤੀ ਹੈ॥੬॥੧॥☬ਭਗਤੀ ਕਾ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! (ਇਹ ਗੱਲ ਪੱਕੀ ਜਾਣ ਕਿ) ਹਰੇਕ ਜੁਗ ਵਿਚ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਹੀ ਇੱਜ਼ਤ ਮਿਲਦੀ ਹੈ ॥੬॥੧॥

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਨਾਮਿ = ਨਾਮ ਦੀ ਰਾਹੀਂ ॥੬॥੧॥

* ਨੋਟ: ਸ਼ਬਦ ਦਾ ਕੇਂਦਰੀ ਭਾਵ 'ਰਹਾਉ' ਦੀਆਂ ਤੁਕਾਂ ਵਿਚ ਹੁੰਦਾ ਹੈ। ਸਾਰੇ ਸ਼ਬਦ ਵਿਚ ਉਸ ਕੇਂਦਰੀ ਭਾਵ ਦੀ ਵਿਆਖਿਆ ਹੁੰਦੀ ਹੈ। ਇਸ ਸ਼ਬਦ ਦੇ ਕੇਂਦਰੀ ਭਾਵ ਨੂੰ ਗਹੁ ਨਾਲ ਵੇਖੋ। ਇਸ ਖ਼ਿਆਲ ਨੂੰ ਰੱਦ ਕੀਤਾ ਹੈ ਕਿ ਵਖ-ਵਖ ਜੁਗ ਵਿਚ ਵਖ-ਵਖ ਕਰਮ ਨੂੰ ਪ੍ਰਧਾਨਤਾ ਮਿਲਦੀ ਹੈ।

SikhNet (Spanish)pues en cada época uno obtiene la Gloria, pero sólo a través del Nombre del Señor. (6-1)

Open this shabad →

Shabad Guru Ramdas Ji Raag Raamkalee

ਰਾਮਕਲੀ ਮਹਲਾ ੪ ਘਰੁ ੧ ॥

raamakalee mahalaa 4 ghar 1 |

Sant Singh KhalsaRaamkalee, Fourth Mehl, First House:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਰਾਮਕਲੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Ramkali, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੇ ਵਡਭਾਗ ਹੋਵਹਿ ਵਡਭਾਗੀ; ਤਾ ਹਰਿ ਹਰਿ ਨਾਮੁ ਧਿਆਵੈ ॥

je vaddabhaag hoveh vaddabhaagee; taa har har naam dhiaavai |

Sant Singh KhalsaIf someone is very fortunate, and is blessed with great high destiny, then he meditates on the Name of the Lord, Har, Har.
Manmohan SinghIf the fortunate person's destiny be great, then meditates he on the Lord's Name alone is he merged.
Manmohan Singh (Punjabi)ਜੇਕਰ ਕਰਮਾਂ ਵਾਲੇ ਪੁਰਸ਼ ਦੀ ਪ੍ਰਾਲਬਧ ਬਹੁਤ ਚੰਗੀ ਹੋਵੇ, ਤਦ ਉਹ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਜੇ ਜੀਵ ਕੇ ਵਡੇ ਭਾਗ ਹੋਵਨ ਤਉ ਵਡਭਾਗੀ ਜੋ ਸੰਤ ਜਨ ਹੈਂ, ਤਿਨੋਂ ਦੁਆਰਾ ਹਰਿ ਹਰਿ ਨਾਮ ਕਾ ਧ੍ਯਾਵਨਾ ਕਰੇ॥
Prof. Sahib Singhਜੇ ਕੋਈ ਮਨੁੱਖ ਭਾਗਾਂ ਵਾਲਾ ਹੋਵੇ, ਜੇ ਕਿਸੇ ਮਨੁੱਖ ਦੇ ਵੱਡੇ ਭਾਗ ਹੋ ਜਾਣ, ਤਾਂ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।

ਪਦ ਅਰਥ ਹੋਵਹਿ = ਹੋਣ। ਤਾ = ਤਦੋਂ, ਤਾਂ। ਧਿਆਵੈ = ਧਿਆਉਂਦਾ ਹੈ।

SikhNet (Spanish)Si uno tiene un gran Destino entonces medita en el Nombre del Señor,

ਨਾਮੁ ਜਪਤ. ਨਾਮੇ ਸੁਖੁ ਪਾਵੈ; ਹਰਿ ਨਾਮੇ ਨਾਮਿ ਸਮਾਵੈ ॥੧॥

naam japat. naame sukh paavai; har naame naam samaavai |1|

Sant Singh KhalsaChanting the Naam, the Name of the Lord, he finds peace, and merges in the Naam. ||1||
Manmohan SinghHe contemplates the Name, attains bliss form the Name and in the Lord's Name alone is he merged.
Manmohan Singh (Punjabi)ਉਹ ਨਾਮ ਦਾ ਅਰਾਧਨ ਕਰਦਾ ਹੈ, ਨਾਮ ਤੋਂ ਹੀ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੇਵਲ ਪ੍ਰਭੂ ਦੇ ਨਾਮ ਅੰਦਰ ਲੀਨ ਹੁੰਦਾ ਹੈ।
Fareedkot Teekaਜੇਕਰ ਨਾਮ ਕੋ ਜਪਤਾ ਰਹੇ ਤਉ ਨਾਮ ਕਰ ਕੇ ਸੁਖ ਪਾਵੈ, ਔ ਨਾਮ ਜਪ ਕਰ ਕੇ ਹੀ ਹਰੀ ਨਾਮੀ ਮੇਂ ਅਭੇਦ ਹੋ ਜਾਵੇ॥੧॥
Prof. Sahib Singhਨਾਮ ਜਪਣ ਨਾਲ ਉਹ ਮਨੁੱਖ ਨਾਮ ਵਿਚ ਹੀ ਆਨੰਦ ਪ੍ਰਾਪਤ ਕਰਦਾ ਹੈ, ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥

ਪਦ ਅਰਥ ਨਾਮੇ = ਨਾਮ ਵਿਚ ਹੀ। ਨਾਮਿ = ਨਾਮ ਵਿਚ। ਸਮਾਵੈ = ਲੀਨ ਰਹਿੰਦਾ ਹੈ ॥੧॥

SikhNet (Spanish)y meditando obtiene el Éxtasis, y a través del Nombre se inmerge en Dios. (1)

ਗੁਰਮੁਖਿ; ਭਗਤਿ ਕਰਹੁ ਸਦ ਪ੍ਰਾਣੀ ॥

guramukh; bhagat karahu sad praanee |

Sant Singh KhalsaO mortal, as Gurmukh, worship the Lord in devotion forever.
Manmohan SinghThrough the Guru, O mortal, ever embrace thou the Lord's meditation.
Manmohan Singh (Punjabi)ਗੁਰਾਂ ਦੇ ਰਾਹੀਂ, ਹੇ ਫਾਨੀ ਬੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਧਾਰਨ ਕਰ।
Fareedkot Teekaਹੇ ਪ੍ਰਾਣੀ! ਗੁਰੋਂ ਦੁਆਰੇ ਸਦਾ ਭਗਤੀ ਕਰੋ॥☬ਪ੍ਰਸ਼ਨ: ਭਗਤੀ ਸੇ ਕਿਆ ਲਾਭ ਹੋਵੇਗਾ?☬ਉਤ੍ਰ:
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ (ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਉਤੇ ਤੁਰ ਕੇ) ਸਦਾ ਪਰਮਾਤਮਾ ਦੀ ਭਗਤੀ ਕਰਿਆ ਕਰੋ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਦ = ਸਦਾ। ਪ੍ਰਾਣੀ = ਹੇ ਪ੍ਰਾਣੀ!

SikhNet (Spanish)Escucha, oh hombre, habita en tu Dios por la Gracia del Guru para que tu mente se ilumine,

ਹਿਰਦੈ ਪ੍ਰਗਾਸੁ ਹੋਵੈ. ਲਿਵ ਲਾਗੈ; ਗੁਰਮਤਿ ਹਰਿ ਹਰਿ ਨਾਮਿ ਸਮਾਣੀ ॥੧॥ ਰਹਾਉ ॥

hiradai pragaas hovai. liv laagai; guramat har har naam samaanee |1| rahaau |

Sant Singh KhalsaYour heart shall be illumined; through the Guru's Teachings, lovingly attune yourself to the Lord. You shall merge in the Name of the Lord, Har, Har. ||1||Pause||
Manmohan SinghBy Guru's instruction thy mind shall be illumined, thou shalt be attuned to the Lord and shalt merge in the Lord-Master's Name. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੇਰਾ ਮਨ ਰੌਸ਼ਨ ਹੋ ਜਾਵੇਗਾ, ਤੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇਗੀ ਅਤੇ ਤੂੰ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਥੀ ਵੰਞੇਗਾਂ। ਠਹਿਰਾਓ।
Fareedkot Teekaਜਬ ਗੁਰੋਂ ਦੁਆਰੇ ਹਰਿ ਹਰਿ ਨਾਮ ਮੇਂ (ਲਿਵ) ਬ੍ਰਿਤੀ ਲਾਗੇ ਅਰੁ ਨਾਮ ਮੇਂ ਤੁਮਾਰੀ ਬੁਧੀ ਸਮਾਈ ਤਬ ਹਿਰਦੇ ਮੇਂ ਗਿਆਨ ਕਾ ਪ੍ਰਕਾਸ਼ ਹੋਵੈਗਾ॥੧॥ ਰਹਾਉ ॥
Prof. Sahib Singh(ਭਗਤੀ ਦੀ ਬਰਕਤਿ ਨਾਲ) ਹਿਰਦੇ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੁੜ ਜਾਂਦੀ ਹੈ, ਗੁਰੂ ਦੇ ਉਪਦੇਸ਼ ਨਾਲ ਪਰਮਾਤਮਾ ਦੇ ਨਾਮ ਵਿਚ ਲੀਨਤਾ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਹਿਰਦੈ = ਹਿਰਦੇ ਵਿਚ। ਪ੍ਰਗਾਸੁ = ਉੱਚੇ ਆਤਮਕ ਜੀਵਨ ਦਾ ਚਾਨਣ। ਲਿਵ = ਲਗਨ। ਸਮਾਣੀ = ਲੀਨਤਾ ॥੧॥ ਰਹਾਉ ॥

SikhNet (Spanish)para que estés entonado en Dios y para que, a través de la Palabra del Shabd del Guru, te inmerjas en el Nombre del Señor. (1-Pausa)

ਹੀਰਾ ਰਤਨ ਜਵੇਹਰ ਮਾਣਕ; ਬਹੁ ਸਾਗਰ ਭਰਪੂਰੁ ਕੀਆ ॥

heeraa ratan javehar maanak; bahu saagar bharapoor keea |

Sant Singh KhalsaThe Great Giver is filled with diamonds, emeralds, rubies and pearls;
Manmohan SinghHuman body is a great ocean which is fully filled with diamonds, emeralds, rubies and gems.
Manmohan Singh (Punjabi)ਮਨੁੱਖੀ ਦੇਹ ਇੱਕ ਵੱਡਾ ਸਮੁੰਦਰ ਹੈ, ਜੋ ਪੰਨਿਆਂ, ਮਣੀਆਂ, ਲਾਲਾਂ, ਅਤੇ ਸਦ ਗੁਣਾਂ ਦੇ ਜਵਾਹਿਰਾਤ ਨਾਲ ਪਰੀਪੂਰਣ ਹੋਇਆ ਹੋਇਆ ਹੈ।
Fareedkot Teeka(ਹੀਰਾ) ਪ੍ਰੋਖ ਗ੍ਯਾਨ ਔ (ਰਤਨ) ਵੈਰਾਗ (ਜਵੇਹਰ) ਸਾਖ੍ਯਾਤਕਾਰਤਾ ਤਥਾ (ਮਾਣਕ) ਮਨਨ ਇਤ੍ਯਾਦੀ ਬਹੁਤ ਗੁਣੋਂ ਕਰ ਗੁਰੂ ਰੂਪ ਸਮੁੰਦ੍ਰ (ਭਰਪੂਰੁ) ਲਬਾਲਬ ਪਰਮੇਸ੍ਵਰ ਨੇ ਸੰਸਾਰ ਮੇਂ ਪਰਾਪਤਿ ਕੀਆ ਹੈ॥
Prof. Sahib Singh(ਪਰਮਾਤਮਾ ਦੇ ਗੁਣ, ਮਾਨੋ,) ਹੀਰੇ ਰਤਨ ਜਵਾਹਰ ਮੋਤੀ ਹਨ। (ਪਰਮਾਤਮਾ ਨੇ ਹਰੇਕ ਮਨੁੱਖ ਦਾ) ਹਿਰਦਾ-ਸਰੋਵਰ ਇਹਨਾਂ ਨਾਲ ਨਕਾ-ਨਕ ਭਰ ਰੱਖਿਆ ਹੋਇਆ ਹੈ।

ਪਦ ਅਰਥ ਸਾਗਰ = ਸਮੁੰਦਰ, ਹਿਰਦਾ-ਸਰੋਵਰ। ਭਰਪੂਰੁ = ਨਕਾ ਨਕ ਭਰਿਆ ਹੋਇਆ।

SikhNet (Spanish)El mar de la Sabiduría está lleno de diamantes, rubíes, perlas y corales,

ਜਿਸੁ ਵਡਭਾਗੁ ਹੋਵੈ, ਵਡ ਮਸਤਕਿ; ਤਿਨਿ ਗੁਰਮਤਿ, ਕਢਿ ਕਢਿ ਲੀਆ ॥੨॥

jis vaddabhaag hovai, vadd masatak; tin guramat, kadt kadt leea |2|

Sant Singh Khalsaone who has good fortune and great destiny inscribed upon his forehead, digs them out, by following the Guru's Teachings. ||2||
Manmohan SinghHe, who has supreme good luck recorded on his brow, excavates and mines them out, under Guru's instruction.
Manmohan Singh (Punjabi)ਜਿਸ ਦੇ ਮੱਥੇ ਉਤੇ ਪਰਮ ਸ੍ਰੇਸ਼ਟ ਨਸੀਬ ਲਿਖੇ ਹੋਏ ਹਨ, ਉਹ ਗੁਰਾਂ ਦੀ ਸਿਖਮਤ ਤਾਬੇ, ਉਹਨਾਂ ਨੂੰ ਖੋਦ ਅਤੇ ਪੁਟ ਕੇ ਬਾਹਰ ਕੱਢ ਲੈਂਦਾ ਹੈ।
Fareedkot Teekaਜਿਸ ਕੇ ਮਸਤਕ ਪਰ ਬਡੇ ਤੇ ਬਡਾ ਨਿਸਕਾਮਤਾ ਰੂਪ ਭਾਗ ਹੂਆ ਹੈ, ਤਿਸ ਨੇ ਗੁਰਮਤ ਕੋ ਪਾਇਕੈ ਗੁਰੂ ਚੂਪ (ਕਢਿ) ਖਾਨ ਤੇ ਵਾ ਕਰਨੇ ਵਾਲੋਂ ਨੇ ਇਨ ਗੁਣੋਂ ਕੋ ਕਾਢ ਲੀਆ ਹੈ॥੨॥
Prof. Sahib Singh(ਪਰ ਸਿਰਫ਼) ਉਸ ਮਨੁੱਖ ਨੇ ਹੀ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਇਹਨਾਂ ਨੂੰ (ਅੰਦਰ ਲੁਕੇ ਪਿਆਂ ਨੂੰ) ਕੱਢ ਕੇ ਸਾਂਭਿਆ ਹੈ, ਜਿਸ ਦੇ ਮੱਥੇ ਉਤੇ ਵੱਡੇ ਭਾਗ ਜਾਗ ਪਏ ਹਨ ॥੨॥

ਪਦ ਅਰਥ ਜਿਸੁ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉਤੇ। ਤਿਨਿ = ਉਸ (ਮਨੁੱਖ) ਨੇ। ਕਢਿ ਕਢਿ = (ਹਰ ਵੇਲੇ) ਕੱਢ ਕੇ ॥੨॥

SikhNet (Spanish)y aquél que despierta en su Destino Verdadero, a través de la Palabra del Shabd del Guru, logra obtener el Tesoro. (2)

ਰਤਨੁ ਜਵੇਹਰੁ ਲਾਲੁ ਹਰਿ ਨਾਮਾ; ਗੁਰਿ. ਕਾਢਿ ਤਲੀ ਦਿਖਲਾਇਆ ॥

ratan javehar laal har naamaa; gur. kaadt talee dikhalaaeaa |

Sant Singh KhalsaThe Lord's Name is the jewel, the emerald, the ruby; digging it out, the Guru has placed it in your palm.
Manmohan SinghGod's Name is the emerald, jewel and ruby. Mining it out, the Guru has exhibited it on the palm of the hand.
Manmohan Singh (Punjabi)ਵਾਹਿਗੁਰੂ ਦਾ ਨਾਮ ਮਾਣਕ, ਨਗ ਅਤੇ ਹੀਰਾ ਹੈ। ਇਸ ਨੂੰ ਪੁੱਟ ਕੇ, ਗੁਰਾਂ ਨੇ ਇਸ ਨੂੰ ਹੱਥ ਦੀ ਹਥੇਲੀ ਉਤੇ ਵਿਖਾਲ ਦਿੱਤਾ ਹੈ।
Fareedkot Teekaਵੈਰਾਗ ਔ ਸਾਖ੍ਯਾਤ ਪੁਨਹ ਪ੍ਰੇਮ ਗੁਰੋਂ ਨੇ ਹਰੀ ਕੇ ਨਾਮ ਕੋ ਦੇ ਕੇ ਤਲੀ ਹਿਰਦੇ ਅਸਥਲੀ ਮੇਂ (ਕਾਢਿ) ਸਾਖ੍ਯਾਤ ਕਰਕੈ ਦਿਖਾਏ ਦੀਆ ਹੈ, ਭਾਵ ਪ੍ਰਗਟ ਗੁਨ ਦਿਖਾਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਰਤਨ ਜਵਾਹਰ ਲਾਲ (ਵਰਗਾ ਕੀਮਤੀ) ਹੈ (ਹਰੇਕ ਮਨੁੱਖ ਦੇ ਅੰਦਰ ਲੁਕਿਆ ਪਿਆ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ) ਗੁਰੂ ਨੇ (ਉਸ ਦੇ ਅੰਦਰੋਂ ਹੀ) ਕੱਢ ਕੇ (ਉਸ ਦੀ) ਤਲੀ ਉਤੇ (ਰੱਖ ਕੇ) ਵਿਖਾ ਦਿੱਤਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਕਾਢਿ = ਕੱਢ ਕੇ।

SikhNet (Spanish)El Nombre del Señor es la perla, es el rubí, y el Guru lo muestra como tal, pero el hombre de ego y sin destino no Lo obtiene,

ਭਾਗਹੀਣ ਮਨਮੁਖਿ. ਨਹੀ ਲੀਆ; ਤ੍ਰਿਣ ਓਲੈ. ਲਾਖੁ ਛਪਾਇਆ ॥੩॥

bhaagaheen manamukh. nahee leea; trin olai. laakh chhapaaeaa |3|

Sant Singh KhalsaThe unfortunate, self-willed manmukh does not obtain it; this priceless jewel remains hidden behind a curtain of straw. ||3||
Manmohan SinghThe unfortunate infidel attains not the Name which is worth lakhs and lies hidden behind the screen of straw.
Manmohan Singh (Punjabi)ਨਿਕਰਮਣ ਅਧਰਮੀ ਨਾਮ ਨੂੰ ਹਾਸਲ ਨਹੀਂ ਕਰਦਾ ਜੋ ਲੱਖਾਂ ਦੇ ਮੁੱਲ ਦਾ ਹੈ ਅਤੇ ਤੀਲਿਆਂ ਦੇ ਪਰਦੇ ਦੇ ਪਿੱਛੇ ਲੁੱਕਿਆ ਹੋਇਆ ਹੈ।
Fareedkot Teekaਜੋ ਭਾਗ ਹੀਨ ਮਨਮੁਖ ਹੈਂ ਤਿਸ ਨੇ ਇਨ ਪਦਾਰਥੋਂ ਕੋ ਨਹੀਂ ਲੀਆ ਹੈ ਕਿਉਂਕਿ (ਤ੍ਰਿਣ) ਘਾਸ, ਭਾਵ ਵਿਸਿਓਂ ਕੇ ਦੇਹ ਅਭਿਮਾਨ ਕੇ ਓਲੇ ਨੇ ਲਾਖੋਂ ਕੀ ਕੀਮਤਿ ਕਾ ਪਦਾਰਥੁ ਛਪਾਇਆ ਹੈ, ਭਾਵ ਆਮੋਲਕ ਨਾਮ ਕੋ ਨ ਪ੍ਰਾਪਤਿ ਹੋਨ ਦੀਆ॥੩॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੰਦ-ਭਾਗੀ ਮਨੁੱਖ ਨੇ ਉਹ ਰਤਨ ਨਹੀਂ ਲੱਭਾ, (ਉਸ ਦੇ ਭਾ ਦਾ ਤਾਂ) ਲੱਖ ਰੁਪਇਆ ਤੀਲੇ ਦੇ ਉਹਲੇ ਲੁਕਿਆ ਪਿਆ ਹੈ ॥੩॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਤ੍ਰਿਣ = ਤੀਲਾ। ਲਾਖੁ = ਲੱਖ (ਰੁਪਇਆ) ॥੩॥

SikhNet (Spanish)y esconde la Joya Preciosa del Señor detrás de una cortina de paja, en su inconsciente. (3)

ਮਸਤਕਿ ਭਾਗੁ ਹੋਵੈ ਧੁਰਿ ਲਿਖਿਆ; ਤਾ ਸਤਗੁਰੁ ਸੇਵਾ ਲਾਏ ॥

masatak bhaag hovai dhur likhiaa; taa satagur sevaa laae |

Sant Singh KhalsaIf such pre-ordained destiny is written upon one's forehead, then the True Guru enjoins him to serve Him.
Manmohan SinghIf such destiny be pre-recorded on man's brow, then the True Guru yokes him to his service.
Manmohan Singh (Punjabi)ਜੇਕਰ ਬੰਦੇ ਦੇ ਮੱਥੇ ਉਤੇ ਮੁੱਢ ਤੋਂ ਐਹੋ ਜੇਹੀ ਪ੍ਰਾਲਬਧ ਲਿਖੀ ਹੋਈ ਹੋਵੇ ਤਦ ਸੱਚੇ ਗੁਰੂ ਜੀ ਉਸ ਨੂੰ ਆਪਣੀ ਟਹਿਲ ਅੰਦਰ ਜੋੜ ਲੈਂਦੇ ਹਨ।
Fareedkot Teekaਜਿਸ ਕੇ ਧੁਰੋਂ ਹੀ ਮਸਤਕ ਪਰ ਭਾਗ ਲਿਖਿਆ ਹੋਤਾ ਹੈ, ਤਾਂ ਸਤਿਗੁਰੋਂ ਕੀ ਸੇਵਾ ਮੇਂ ਭਗਵੰਤ ਲਾਵਤਾ ਹੈ॥
Prof. Sahib Singh(ਹੇ ਭਾਈ!) ਜੇ ਧੁਰ-ਦਰਗਾਹ ਤੋਂ ਲਿਖਿਆ ਹੋਇਆ ਲੇਖ ਕਿਸੇ ਮਨੁੱਖ ਦੇ ਮੱਥੇ ਉੱਤੇ ਜਾਗ ਪਏ ਤਾਂ ਗੁਰੂ ਉਸ ਨੂੰ ਪ੍ਰਭੂ ਦੀ ਭਗਤੀ ਵਿਚ ਜੋੜ ਦੇਂਦਾ ਹੈ।

ਪਦ ਅਰਥ ਧੁਰਿ = ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਤੋਂ। ਸੇਵਾ = ਭਗਤੀ (ਵਿਚ)।

SikhNet (Spanish)Si uno lo tiene así inscrito en su Destino por Dios, uno se dedica al Servicio del Guru Verdadero y,

ਨਾਨਕ. ਰਤਨ ਜਵੇਹਰ ਪਾਵੈ; ਧਨੁ ਧਨੁ ਗੁਰਮਤਿ ਹਰਿ ਪਾਏ ॥੪॥੧॥

naanak. ratan javehar paavai; dhan dhan guramat har paae |4|1|

Sant Singh KhalsaO Nanak, then he obtains the jewel, the gem; blessed, blessed is that one who follows the Guru's Teachings, and finds the Lord. ||4||1||
Manmohan SinghNanak, then obtains he the pearl and gem of the Name. Blest, blest is the one, who by Guru's instruction, meets with his God.
Manmohan Singh (Punjabi)ਹੇ ਨਾਨਕ, ਤਾਂ ਉਹ ਨਾਮ ਦੇ ਮੋਤੀ ਤੇ ਹੀਰੇ ਨੂੰ ਪਾ ਲੈਂਦਾ ਹੈ। ਸੁਲੱਖਣਾ, ਸੁਲੱਖਣਾ ਹੈ ਉਹ ਪ੍ਰਾਣੀ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਵਾਹਿਗੁਰੂ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੋ ਵਹੁ ਪੁਰਸ ਪੂਰਬੋਕਤ ਜੋ ਰਤਨ ਜਵੇਹਰ ਹੈਂ, ਸੋ ਪਾਵਤਾ ਹੈ। ਗੁਰਮਤੀ ਕਰ ਕੇ ਜੋ ਹਰੀ ਕੋ ਪਾਵੈ ਪੁਨਾ ਵਹੁ ਪੁਰਸੁ ਮਨ ਬਾਨੀ ਕਰ ਧੰਨ੍ਯਤਾ ਯੋਗ ਹੋਤਾ ਹੈ॥੪॥੧॥☬ਪਰਮੇਸ੍ਵਰ ਕੇ ਆਗੇ ਬੇਨਤੀ ਕਰ ਸਤਸੰਗਿ ਮਾਂਗਨੇ ਸਹਿਤ ਸਤਸੰਗ ਕੀ ਮਹਿਮਾ ਕਹਿਤੇ ਹੈਂ:
Prof. Sahib Singhਹੇ ਨਾਨਕ! (ਉਹ ਮਨੁੱਖ ਅੰਦਰ ਲੁਕੇ ਪਏ ਦੇ ਗੁਣ-ਰੂਪ) ਰਤਨ ਜਵਾਹਰ ਲੱਭ ਲੈਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੋ ਜਾਂਦਾ ਹੈ, ਗੁਰੂ ਦੀ ਮਤਿ ਲੈ ਕੇ ਉਹ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥੧॥

ਪਦ ਅਰਥ ਪਾਵੈ = ਪ੍ਰਾਪਤ ਕਰਦਾ ਹੈ। ਧਨੁ ਧਨੁ = ਭਾਗਾਂ ਵਾਲਾ ॥੪॥੧॥

SikhNet (Spanish)dice Nanak, logra la Joya del Señor. Sí, Bendito es aquél que logra unirse a su Dios a través de la Palabra del Shabd del Guru. (4-1)

Open this shabad →

Shabad Guru Ramdas Ji Raag Raamkalee continues on Ang 881

ਰਾਮਕਲੀ ਮਹਲਾ ੪ ॥

raamakalee mahalaa 4 |

Sant Singh KhalsaRaamkalee, Fourth Mehl:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
SikhNet (Spanish)Ramkali, Mejl Guru Ram Das, Cuarto Canal Divino.

ਰਾਮ ਜਨਾ ਮਿਲਿ ਭਇਆ ਅਨੰਦਾ; ਹਰਿ ਨੀਕੀ ਕਥਾ ਸੁਨਾਇ ॥

raam janaa mil bheaa anandaa; har neekee kathaa sunaae |

Sant Singh KhalsaMeeting with the humble servants of the Lord, I am in ecstasy; they preach the sublime sermon of the Lord.
Manmohan SinghMeeting with the Lord's slaves, man is enraptured. They preach God's good gospel.
Manmohan Singh (Punjabi)ਸਾਈਂ ਦੇ ਗੋਲਿਆਂ ਨਾਲ ਮਿਲ ਕੇ ਇਨਸਾਨ ਪ੍ਰਸੰਨ ਹੋ ਜਾਂਣਾ ਹੈ। ਉਹ ਵਾਹਿਗੁਰੂ ਦੀ ਸ੍ਰੇਸ਼ਟ ਵਾਰਤਾ ਪ੍ਰਚਾਰਦੇ ਹਨ।
Fareedkot Teekaਤਿਨ ਕੋ (ਰਾਮ ਜਨਾ) ਸੰਤੋਂ ਸਾਥ ਮਿਲ ਕੇ ਅਨੰਦ ਹੂਆ ਹੈ, ਕਿਉਂਕਿ ਸੰਤ ਹਰੀ ਕੀ ਸੁੰਦਰ ਕਥਾ ਸੁਨਾਵਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ (ਮਨ ਵਿਚ) ਆਨੰਦ ਪੈਦਾ ਹੁੰਦਾ ਹੈ। (ਪ੍ਰਭੂ ਦਾ ਸੇਵਕ) ਪ੍ਰਭੂ ਦੀ ਸੋਹਣੀ ਸਿਫ਼ਤਿ-ਸਾਲਾਹ ਸੁਣਾ ਕੇ (ਸੁਣਨ ਵਾਲੇ ਦੇ ਹਿਰਦੇ ਵਿਚ ਆਨੰਦ ਪੈਦਾ ਕਰ ਦੇਂਦਾ ਹੈ)।

ਪਦ ਅਰਥ ਮਿਲਿ = ਮਿਲ ਕੇ। ਨੀਕੀ = ਚੰਗੀ।

SikhNet (Spanish)Encontrando a los Devotos del Señor, uno entra en Éxtasis y escucha la Palabra Bella del Señor.

ਦੁਰਮਤਿ ਮੈਲੁ ਗਈ ਸਭ ਨੀਕਲਿ; ਸਤਸੰਗਤਿ ਮਿਲਿ ਬੁਧਿ ਪਾਇ ॥੧॥

duramat mail gee sabh neekal; satasangat mil budh paae |1|

Sant Singh KhalsaThe filth of evil-mindedness is totally washed away; joining the Sat Sangat, the True Congregation, one is blessed with understanding. ||1||
Manmohan SinghAssociating with the society of saints, the filth of evil-mindedness is all eradicated and the mortal is blessed with sublime understanding.
Manmohan Singh (Punjabi)ਸਾਧ ਸਮਾਗਮ ਨਾਲ ਜੁੜਨ ਦੁਆਰਾ ਮੰਦੀ ਅਕਲ ਦੀ ਸਮੂਹ ਗੰਦਗੀ ਦੂਰ ਹੋ ਜਾਂਦੀ ਹੈ ਅਤੇ ਪ੍ਰਾਣੀ ਨੂੰ ਸ੍ਰੇਸ਼ਟ ਸਮਝ ਪ੍ਰਾਪਤ ਹੋ ਜਾਂਦੀ ਹੈ।
Fareedkot Teekaਇਸੀ ਤੇ ਜੋ ਖੋਟੀ ਮਤਿ ਰੂਪ ਮੈਲ ਸੀ ਸੋ ਸਭ ਨਿਕਲ ਗਈ ਹੈ ਔ ਸਤਸੰਗਤ ਮੇਂ ਮਿਲ ਕੇ ਸ੍ਰੇਸਟ ਬੁਧਿ ਪਾਈ ਹੈ॥੧॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਮਨੁੱਖ (ਸ੍ਰੇਸ਼ਟ) ਅਕਲ ਸਿੱਖ ਲੈਂਦਾ ਹੈ, (ਉਸ ਦੇ ਅੰਦਰੋਂ) ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ॥੧॥

ਪਦ ਅਰਥ ਦੁਰਮਤਿ = ਭੈੜੀ ਮਤਿ। ਗਈ ਨੀਕਲਿ = ਨਿਕਲ ਗਈ। ਬੁਧਿ = ਅਕਲ। ਪਾਇ = ਪਾਂਦਾ ਹੈ, ਸਿੱਖਦਾ ਹੈ ॥੧॥

SikhNet (Spanish)Así uno se libera de la suciedad del intelecto malvado, y en medio de la Saad Sangat, la Verdadera Congregación, es bendecido con Sabiduría. (1)

Open this shabad (13 lines, Angs 880-881) →

Ang 880 of 1430