ੴ

ਸਿੱਖਬਾਣੀ · SikhBani

ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥

jaa kai simaran hoe anandaa binasai janam maran bhai dukhee
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 617 · 7 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਜਾ ਕੈ ਸਿਮਰਣਿ ਹੋਇ ਅਨੰਦਾ; ਬਿਨਸੈ ਜਨਮ ਮਰਣ ਭੈ ਦੁਖੀ ॥

jaa kai simaran hoe anandaa; binasai janam maran bhai dukhee |

Sant Singh KhalsaMeditating on Him, one is in ecstasy; the pains of birth and death and fear are removed.
Manmohan SinghMeditate thou on Him by whose meditation, bliss ensues and the fear and pain of birth and death are removed.
Manmohan Singh (Punjabi)ਤੂੰ ਉਸ ਨੂੰ ਸਿਮਰ, ਜਿਸ ਦੀ ਬੰਦਗੀ ਦੁਆਰਾ ਖੁਸ਼ੀ ਹੁੰਦੀ ਹੈ ਅਤੇ ਜੰਮਣ ਤੇ ਮਰਣ ਦਾ ਡਰ ਤੇ ਦੁੱਖ ਦੂਰ ਹੋ ਜਾਂਦਾ ਹੈ।
Fareedkot Teekaਹੇ ਭਾਈ! ਜਿਸ ਕੇ ਭਜਨ ਸੇ ਆਨੰਦ ਹੋਵੈ ਔ ਜਨਮ ਮਰਨ ਕਾ ਭੌ, ਪੁਨਃ ਜਮੋਂ ਕਾ ਦੁਖ ਨਾਸ ਹੋਵੈ॥
Prof. Sahib Singhਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਨਾਲ ਤੂੰ ਖ਼ੁਸ਼ੀ-ਭਰਿਆ ਜੀਵਨ ਜੀਊ ਸਕਦਾ ਹੈਂ ਤੇਰੇ ਜਨਮ ਮਰਨ ਦੇ ਸਾਰੇ ਡਰ ਤੇ ਦੁੱਖ ਦੂਰ ਹੋ ਸਕਦੇ ਹਨ,

ਪਦ ਅਰਥ ਜਾ ਕੈ ਸਿਮਰਣਿ = ਜਿਸ (ਪ੍ਰਭੂ) ਦੇ ਸਿਮਰਨ ਦੀ ਰਾਹੀਂ। ਭੈ {ਲਫ਼ਜ਼ 'ਭਉ' ਤੋਂ ਬਹੁ-ਵਚਨ}। ਦੁਖੀ = ਦੁੱਖ ਭੀ।

SikhNet (Spanish)Vive en Él, meditando en Él uno está en Éxtasis. El miedo y el dolor de nacimientos y muertes desaparecen

ਚਾਰਿ ਪਦਾਰਥ. ਨਵ ਨਿਧਿ ਪਾਵਹਿ; ਬਹੁਰਿ. ਨ ਤ੍ਰਿਸਨਾ ਭੁਖੀ ॥੧॥

chaar padaarath. nav nidh paaveh; bahur. na trisanaa bhukhee |1|

Sant Singh KhalsaThe four cardinal blessings, and the nine treasures are received; you shall never feel hunger or thirst again. ||1||
Manmohan SinghAnd thou shalt obtain the four cardinal boons and nine treasure and shalt not feel thirst and hunger again.
Manmohan Singh (Punjabi)ਤੂੰ ਚਾਰ ਉਤਮ ਦਾਤਾਂ (ਧਰਮ, ਅਰਥ, ਕਾਮ, ਮੋਖ) ਅਤੇ ਨੌ ਖਜਾਨੇ ਪਾ ਲਵੇਂਗਾ ਅਤੇ ਮੁੜ ਕੇ ਮੈਨੂੰ ਤ੍ਰੇਹ ਤੇ ਭੁੱਖ ਨਹੀਂ ਲੱਗੇਗੀ।
Fareedkot Teekaਨੌ ਨਿਧੀਆਂ ਔ ਚਾਰ ਪਦਾਰਥੋਂ ਕੋ ਤੂੰ ਪਾਵੈ, ਫੇਰ ਪਦਾਰਥੋਂ ਕੀ ਤ੍ਰਿਸਨਾ ਰੂਪੀ ਭੂਖ ਨਾ ਰਹੇ॥੧॥
Prof. Sahib Singhਤੂੰ (ਧਰਮ ਅਰਥ ਕਾਮ ਮੋਖ) ਚਾਰੇ ਪਦਾਰਥ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਸਕਦਾ ਹੈਂ, (ਜਿਸ ਦੇ ਸਿਮਰਨ ਨਾਲ) ਤੈਨੂੰ ਮਾਇਆ ਦੀ ਤ੍ਰੇਹ ਭੁੱਖ ਫਿਰ ਨਹੀਂ ਵਿਆਪੇਗੀ (ਉਸ ਦਾ ਸਿਮਰਨ ਹਰੇਕ ਸਾਹ ਦੇ ਨਾਲ ਕਰਦਾ ਰਹੁ) ॥੧॥

ਪਦ ਅਰਥ ਨਵਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ। ਪਾਵਹਿ = ਤੂੰ ਪ੍ਰਾਪਤ ਕਰ ਸਕਦਾ ਹੈਂ। ਬਹੁਰਿ = ਮੁੜ। ਤ੍ਰਿਸਨਾ = ਤ੍ਰੇਹ। ਭੁਖੀ = ਭੁੱਖ ॥੧॥

SikhNet (Spanish)y uno obtiene los cuatro objetos de la vida, los Nueve Tesoros y termina la Añoranza. (1)

ਜਾ ਕੋ ਨਾਮੁ ਲੈਤ; ਤੂ ਸੁਖੀ ॥

jaa ko naam lait; too sukhee |

Sant Singh KhalsaChanting His Name, you shall be at peace.
Manmohan SinghAnd repeating whose Name thou shalt ever be at peace.
Manmohan Singh (Punjabi)ਜਿਸ ਦਾ ਨਾਮ ਜੱਪਣ ਦੁਆਰਾ ਤੂੰ ਸੁਖਾਲਾ ਹੋਵੇਗਾ।
Fareedkot Teekaਹੇ ਜੀਵ! ਜਿਸ ਕੇ ਨਾਮ ਲੈਣੇ ਸੇ ਤੂੰ ਸੁਖੀ ਹੋਵੇ॥
Prof. Sahib Singhਜਿਸ ਪਰਮਾਤਮਾ ਦਾ ਨਾਮ ਸਿਮਰਿਆਂ ਤੂੰ ਸੁਖੀ ਹੋ ਸਕਦਾ ਹੈਂ,

ਪਦ ਅਰਥ ਕੋ = ਦਾ।

SikhNet (Spanish)Recita el Nombre por el que uno está siempre en Paz,

ਸਾਸਿ ਸਾਸਿ ਧਿਆਵਹੁ ਠਾਕੁਰ ਕਉ; ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥

saas saas dhiaavahu tthaakur kau; man tan jeeare mukhee |1| rahaau |

Sant Singh KhalsaWith each and every breath, meditate on the Lord and Master, O my soul, with mind, body and mouth. ||1||Pause||
Manmohan SinghO my soul, with every breath of thine, meditate thou on the Lord's Name with the mind, body and mouth. Pause.
Manmohan Singh (Punjabi)ਹੇ! ਮੇਰੀ ਜਿੰਦੇ! ਆਪਣੇ ਹਰ ਸੁਆਸ ਨਾਲ ਤੂੰ ਆਪਣੇ ਚਿੱਤ, ਦੇਹ ਦੇ ਮੂੰਹ ਨਾਲ ਸਾਈਂ ਦੇ ਨਾਮ ਦਾ ਉਚਾਰਨ ਕਰ ਠਹਿਰਾਉ।
Fareedkot Teekaਤਿਸ ਮੁਖੀ ਠਾਕੁਰ ਕੌ ਸ੍ਵਾਸ ਸ੍ਵਾਸ ਮਨ ਤਨ ਕਰ ਕੇ ਧਿਆਉ॥੧॥ ਰਹਾਉ ॥
Prof. Sahib Singhਹੇ ਜੀਵ! ਉਸ ਪਾਲਣਹਾਰ ਪ੍ਰਭੂ ਨੂੰ ਤੂੰ ਆਪਣੇ ਮਨੋ ਤਨੋ ਮੂੰਹ ਨਾਲ ਹਰੇਕ ਸਾਹ ਦੇ ਨਾਲ ਸਿਮਰਿਆ ਕਰ ॥੧॥ ਰਹਾਉ ॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਕਉ = ਨੂੰ। ਜੀਅ ਰੇ = ਹੇ ਜੀਵ! ਮੁਖੀ = ਮੁਖਿ, ਮੂੰਹ ਨਾਲ ॥੧॥ ਰਹਾਉ ॥

SikhNet (Spanish)medita siempre en Él, el Maestro con cuerpo, Alma y mente. Recita Su Nombre con tu lengua. (1‑Pausa)

ਸਾਂਤਿ ਪਾਵਹਿ ਹੋਵਹਿ ਮਨ ਸੀਤਲ; ਅਗਨਿ. ਨ ਅੰਤਰਿ ਧੁਖੀ ॥

saant paaveh hoveh man seetal; agan. na antar dhukhee |

Sant Singh KhalsaYou shall find peace, and your mind shall be soothed and cooled; the fire of desire shall not burn within you.
Manmohan SinghThou shalt gather peace, thy mind shall be comforted and the fire of desire shall smoulder not in thee.
Manmohan Singh (Punjabi)ਤੂੰ ਠੰਢ-ਚੈਨ ਪਾਵਨੂੰਗਾ, ਤੇਰਾ ਚਿੱਤ ਠੰਢਾ ਹੋ ਜਾਊਗਾ ਅਤੇ ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਸੁਲਘੂਗੀ।
Fareedkot Teekaਪੁਨ: ਸਾਂਤੀ ਕੌ ਪਾਵੈ ਔ ਮਨ ਸੀਤਲ ਹੋਵੈ ਤਥਾ ਕਾਮ ਕ੍ਰੋਧ ਕੀ ਅਗਨੀ ਅੰਤਰ ਨਹੀਂ ਪ੍ਰਜੁਲਤ ਹੋਵੇਗੀ॥
Prof. Sahib Singh(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਤੂੰ ਸ਼ਾਂਤੀ ਹਾਸਲ ਕਰ ਲਏਂਗਾ, ਤੂੰ ਅੰਤਰ-ਆਤਮੇ ਠੰਢਾ-ਠਾਰ ਹੋ ਜਾਏਂਗਾ, ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਧੁਖੇਗੀ।

ਪਦ ਅਰਥ ਹੋਵਹਿ = ਤੂੰ ਹੋ ਜਾਏਂਗਾ। ਅੰਤਰਿ = (ਤੇਰੇ) ਅੰਦਰ। ਧੁਖੀ = ਧੁਖਦੀ।

SikhNet (Spanish)De esta forma uno obtiene Paz, la mente es confortada y el fuego del deseo se extingue en su interior.

ਗੁਰ ਨਾਨਕ ਕਉ. ਪ੍ਰਭੂ ਦਿਖਾਇਆ; ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥

gur naanak kau. prabhoo dikhaaeaa; jal thal tribhavan rukhee |2|2|30|

Sant Singh KhalsaThe Guru has revealed God to Nanak, in the three worlds, in the water, the earth and the woods. ||2||2||30||
Manmohan SinghThe Guru has revealed the Lord's presence to Nanak in the three worlds of water, land and the wood.
Manmohan Singh (Punjabi)ਗੁਰਾਂ ਨੇ ਨਾਨਕ ਨੂੰ ਸਾਹਿਬ ਦੀ ਮੌਜੂਦਗੀ ਸਮੁੰਦਰ ਧਰਤੀ ਅਤੇ ਬਿਰਛਾਂ ਦੇ ਤਿੰਨਾਂ ਜਹਾਨਾਂ ਅੰਦਰ ਵਿਖਾਲ ਦਿੱਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਤੌ ਗੁਰੋਂ ਨੇ ਜਲ ਸਥਲ ਪੁਨਃ ਤੀਨ ਭਵਨੋਂ ਮੇਂ ਔ ਰੁਖੋਂ ਮੇਂ ਪਰਮਾਤਮਾ ਪੂਰਨ ਹੂਆ ਦਿਖਾਇ ਦੀਆ ਹੈ॥੨॥੨॥੩੦॥☬ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਭਾਈ! ਗੁਰੂ ਨੇ (ਮੈਨੂੰ) ਨਾਨਕ ਨੂੰ ਉਹ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਰੁੱਖਾਂ ਵਿਚ ਸਾਰੇ ਸੰਸਾਰ ਵਿਚ (ਵੱਸਦਾ) ਵਿਖਾ ਦਿੱਤਾ ਹੈ ॥੨॥੨॥੩੦॥

ਪਦ ਅਰਥ ਗੁਰ = ਗੁਰੂ ਨੇ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਤ੍ਰਿਭਵਣਿ = ਸਾਰੇ ਸੰਸਾਰ ਵਿਚ, ਤਿੰਨਾਂ ਭਵਨਾਂ ਵਾਲੇ ਜਗਤ ਵਿਚ। ਰੁਖੀ = ਰੁੱਖਾਂ ਵਿਚ ॥੨॥੨॥੩੦॥

SikhNet (Spanish)El Guru ha revelado la Presencia del Señor a Nanak en las tres Gunas, en los bosques, en las aguas y sobre la tierra. (2‑2‑30)
Answers quote the Granth verbatim with Ang citations. AI commentary is not Gurbani and not a religious ruling.