ਸੋਰਠਿ ਮਹਲਾ ੫ ਘਰੁ ੨ ਦੁਪਦੇ ॥
soratth mahalaa 5 ghar 2 dupade |
Sant Singh KhalsaSorat'h, Fifth Mehl, Second House, Dho-Padhay:
Manmohan SinghSorath, 5th Guru. Dupadas.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।ਪਦ ਅਰਥ ਦੁਪਦੇ = ਦੋ ਪਦਾਂ ਵਾਲੇ, ਦੋ ਬੰਦਾਂ ਵਾਲੇ।
SikhNet (Spanish)Sorath, Mejl Guru Aryan, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਗਲ ਬਨਸਪਤਿ ਮਹਿ ਬੈਸੰਤਰੁ; ਸਗਲ ਦੂਧ ਮਹਿ ਘੀਆ ॥
sagal banasapat meh baisantar; sagal doodh meh gheea |
Sant Singh KhalsaFire is contained in all firewood, and butter is contained in all milk.
Manmohan SinghAs fire is contained in all timber and butter in all milk,
Manmohan Singh (Punjabi)ਜਿਸ ਤਰ੍ਹਾਂ ਸਾਰੀਆਂ ਲੱਕੜਾਂ ਵਿੱਚ ਅੱਗ ਹੈ ਅਤੇ ਸਾਰਿਆਂ ਦੁੱਧਾਂ ਵਿੱਚ ਘਿਓ।
Fareedkot Teekaਜੈਸੇ ਸਭ ਬਨਾਸਪਤਿ ਮੇਂ ਅਗਨੀ ਹੈ ਔ ਜੈਸੇ ਦੁਧ ਮੇਂ ਘੀ ਸਾਰੇ ਬਿਆਪਕ ਹੈ॥
Prof. Sahib Singhਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ,ਪਦ ਅਰਥ ਸਗਲ ਬਨਸਪਤਿ = ਸਾਰੀ ਬਨਸਪਤੀ, ਸਾਰੇ ਬੂਟੇ। ਬੈਸੰਤਰੁ = ਅੱਗ। ਘੀਆ = ਘਿਓ।
SikhNet (Spanish)Así como el fuego está encerrado en la madera y la mantequilla en la leche,
ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ ਮਾਧਉ ਜੀਆ ॥੧॥
aooch neech meh jot samaanee; ghatt ghatt maadhau jeea |1|
Sant Singh KhalsaGod's Light is contained in the high and the low; the Lord is in the hearts of all beings. ||1||
Manmohan Singhso, in high and low, His light is contained and the Lord of wealth is pervading the hearts of all the human beings.
Manmohan Singh (Punjabi)ਏਸੇ ਤਰ੍ਹਾਂ ਹੀ ਉਚੇ ਤੇ ਨੀਵੇ ਵਿੱਚ ਰੱਬ ਦਾ ਨੂਰ ਰਮਿਆ ਹੋਇਆ ਹੈ ਅਤੇ ਮਾਇਆ ਦਾ ਸੁਆਮੀ ਸਾਰਿਆਂ ਇਨਸਾਨਾਂ ਦੇ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਤੈਸੇ ਊਚ ਔ ਨੀਚ ਜੀਵੋਂ ਕੇ ਘਟੋਂ ਘਟੋਂ ਮੇਂ ਮਾਯਾ ਕੇ ਪਤੀ ਕੀ ਸੱਤਾ ਸਮਾਈ ਹੂਈ ਹੈ॥੧॥
Prof. Sahib Singhਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ ॥੧॥ਪਦ ਅਰਥ ਸਮਾਣੀ = ਸਮਾਈ ਹੋਈ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਮਾਧਉ = ਮਾਧਵ, ਮਾਇਆ ਦਾ ਪਤੀ; ਪਰਮਾਤਮਾ। ਜੀਆ = ਸਭ ਜੀਵਾਂ ਵਿਚ ॥੧॥
SikhNet (Spanish)así el Señor está contenido en los corazones y Su Luz ilumina lo alto y lo bajo. (1)
ਸੰਤਹੁ; ਘਟਿ ਘਟਿ ਰਹਿਆ ਸਮਾਹਿਓ ॥
santahu; ghatt ghatt rahiaa samaahio |
Sant Singh KhalsaO Saints, He is pervading and permeating each and every heart.
Manmohan SinghO saints, He is pervading all the hearts.
Manmohan Singh (Punjabi)ਹੇ ਸਾਧੂਓ! ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਹੇ ਸੰਤੋ! ਜੋ ਘਟ ਘਟ ਮੇਂ (ਸਮਾਹਿਓ) ਅਨੰਦ ਕਰ ਰਹਿਆ ਹੈ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।ਪਦ ਅਰਥ ਰਹਿਆ ਸਮਾਹਿਓ = ਸਮਾ ਰਿਹਾ ਹੈ।
SikhNet (Spanish)Oh Santos, el Señor habita en todos los corazones;
ਪੂਰਨ ਪੂਰਿ ਰਹਿਓ ਸਰਬ ਮਹਿ; ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥
pooran poor rahio sarab meh; jal thal rameea aahio |1| rahaau |
Sant Singh KhalsaThe Perfect Lord is completely permeating everyone, everywhere; He is diffused in the water and the land. ||1||Pause||
Manmohan SinghThe Perfect Lord is fully contained amongst all, In water and dry land the pervading Lord is pervading. Pause.
Manmohan Singh (Punjabi)ਮੁਕੰਮਲ ਮਾਲਕ ਸਾਰਿਆਂ ਅੰਦਰ ਪਰੀਪੂਰਨ ਹੈ। ਵਿਆਪਕ ਸਾਈਂ ਪਾਣੀ ਤੇ ਸੁੱਕੀ ਧਰਤੀ ਅੰਦਰ ਰਮਿਆ ਹੋਇਆ ਹੈ। ਠਹਿਰਾਉ।
Fareedkot Teeka(ਪੂਰਨ) ਜਗਤ ਬਿਆਪੀ ਪੂਰਨ ਹੋਇਕੈ ਸੋਈ ਜਲੋਂ ਥਲੋਂ ਮੇਂ ਰਮ ਰਹਿਆ ਹੈ, ਤਿਸੀ ਕੋ ਹਮ ਨੇ (ਆਹਿਓ) ਚਾਹਿਓ ਹੈ॥੧॥ ਰਹਾਉ ॥
Prof. Sahib Singhਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ ॥੧॥ ਰਹਾਉ ॥ਪਦ ਅਰਥ ਪੂਰਨ = ਪੂਰੇ ਤੌਰ ਤੇ। ਜਲਿ = ਪਾਣੀ ਵਿਚ। ਆਹਿਓ = ਹੈ ॥੧॥ ਰਹਾਉ ॥
SikhNet (Spanish)el Perfecto Uno llena todo en las aguas y sobre la tierra. (1‑Pausa)
ਗੁਣ ਨਿਧਾਨ ਨਾਨਕੁ ਜਸੁ ਗਾਵੈ; ਸਤਿਗੁਰਿ ਭਰਮੁ ਚੁਕਾਇਓ ॥
gun nidhaan naanak jas gaavai; satigur bharam chukaaeo |
Sant Singh KhalsaNanak sings the Praises of the Lord, the treasure of excellence; the True Guru has dispelled his doubt.
Manmohan SinghNanak sings the praise of the Treasure of virtues and the True Guru has dispelled his doubt.
Manmohan Singh (Punjabi)ਨਾਨਕ ਨੇਕੀ ਦੇ ਖਜਾਨੇ ਦੀ ਮਹਿਮਾ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਉਸ ਦਾ ਸੰਦੇਹ ਦੂਰ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕਾ ਸਤਿਗੁਰੋਂ ਨੇ ਭਰਮ ਉਠਾਇ ਦੀਆ ਹੈ, ਸੋ (ਗੁਣ ਨਿਧਾਨ) ਪਰਮੇਸ੍ਵਰ ਕਾ ਐਸੇ ਜਸ ਗਾਵਤੇ ਹੈਂ॥
Prof. Sahib Singhਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ। (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ)ਪਦ ਅਰਥ ਗੁਣ ਨਿਧਾਨ ਜਸੁ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਜਸ। ਸਤਿਗੁਰਿ = ਗੁਰੂ ਨੇ। ਭਰਮੁ = ਭੁਲੇਖਾ। ਚੁਕਾਇਓ = ਦੂਰ ਕਰ ਦਿੱਤਾ ਹੈ।
SikhNet (Spanish)Nanak canta la Alabanza del Señor, el Tesoro de Virtud, y por la Gracia del Guru su duda es disipada.
ਸਰਬ ਨਿਵਾਸੀ ਸਦਾ ਅਲੇਪਾ; ਸਭ ਮਹਿ ਰਹਿਆ ਸਮਾਇਓ ॥੨॥੧॥੨੯॥
sarab nivaasee sadaa alepaa; sabh meh rahiaa samaaeo |2|1|29|
Sant Singh KhalsaThe Lord is pervading everywhere, permeating all, and yet, He is unattached from all. ||2||1||29||
Manmohan SinghThe Omnipresent Lord is contained amongst all, though ever distinct from them.
Manmohan Singh (Punjabi)ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਉਨ੍ਹਾਂ ਨਾਲੋਂ ਸਦੀਵ ਹੀ ਨਿਰਲੇਪ ਵੀ ਹੈ।
Fareedkot Teekaਵਹੁ ਸਰਬ ਨਿਵਾਸੀ ਗੋਬਿੰਦ ਹੈ ਪੁਨਃ ਸਦਾ ਨਿਰਲੇਪ ਹੈ ਔ ਸਭ ਮੇਂ ਸਮਾਇ ਰਹਾ ਹੈ॥੨॥੧॥੧੯॥☬ਪੁਨ: ਉਪਦੇਸ਼ ਕਰਤੇ ਹੈਂ:
Prof. Sahib Singhਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ ॥੨॥੧॥੨੯॥ਪਦ ਅਰਥ ਅਲੇਪਾ = ਨਿਰਲੇਪ ॥੨॥੧॥੨੯॥
SikhNet (Spanish)Ve al Señor llenándolo todo, pero siempre desapegado, Lo compenetra todo. (2‑1‑29)