ੴ

ਸਿੱਖਬਾਣੀ · SikhBani

ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥

kaam krodh lobh jhootth nindaa in te aap chhaddaavahu
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 617 · 7 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਕਾਮ ਕ੍ਰੋਧ ਲੋਭ ਝੂਠ ਨਿੰਦਾ; ਇਨ ਤੇ ਆਪਿ ਛਡਾਵਹੁ ॥

kaam krodh lobh jhootth nindaa; in te aap chhaddaavahu |

Sant Singh KhalsaSexual desire, anger, greed, falsehood and slander - please, save me from these, O Lord.
Manmohan SinghLust, wrath, avarice, falsehood and calumny, from these, Thou Thyself rescue me, O Lord.
Manmohan Singh (Punjabi)ਵਿਸ਼ੇ-ਭੋਗ, ਗੁੱਸੇ, ਲਾਲਚ, ਕੂੜ ਅਤੇ ਬਦਖੋਈ ਇਨ੍ਹਾਂ ਪਾਸੋਂ ਤੂੰ ਆਪ ਹੀ ਮੇਰੀ ਖਲਾਸੀ ਕਰਾ, ਹੇ ਸਾਹਿਬ!
Fareedkot Teekaਕਾਮ ਔ ਕ੍ਰੋਧ ਔ ਝੂਠ ਪੁਨਃ ਨਿੰਦਾ ਜੋ ਹੈਂ ਇਨ ਤੇ ਤੁਸੀ ਮੇਰੇ ਕੋ ਛੁਡਾਇ ਲੇਵਹੁ॥
Prof. Sahib Singhਹੇ ਪ੍ਰਭੂ! ਕਾਮ ਕ੍ਰੋਧ ਲੋਭ ਝੂਠ ਨਿੰਦਾ (ਆਦਿਕ) ਇਹਨਾਂ (ਸਾਰੇ ਵਿਕਾਰਾਂ) ਤੋਂ ਤੂੰ ਮੈਨੂੰ ਆਪ ਛੁਡਾ ਲੈ।

ਪਦ ਅਰਥ ਇਨ ਤੇ = ਇਹਨਾਂ ਪਾਸੋਂ। ਇਹ ਭੀਤਰ ਤੇ = ਇਸ ਮਨ ਦੇ ਭੀਤਰ ਤੋਂ, ਇਸ ਮਨ ਵਿਚੋਂ।

SikhNet (Spanish)Oh Señor, libérame de las garras de la lujuria, del enojo, de la avaricia, de la falsedad y de la calumnia.

ਇਹ ਭੀਤਰ ਤੇ ਇਨ ਕਉ ਡਾਰਹੁ; ਆਪਨ ਨਿਕਟਿ ਬੁਲਾਵਹੁ ॥੧॥

eih bheetar te in kau ddaarahu; aapan nikatt bulaavahu |1|

Sant Singh KhalsaPlease eradicate these from within me, and call me to come close to You. ||1||
Manmohan SinghFrom within this mind, dispel these and call me close to Thee.
Manmohan Singh (Punjabi)ਇਸ ਮਨ ਦੇ ਅੰਦਰੋਂ ਇਨ੍ਹਾਂ ਵਿਕਾਰਾਂ ਨੂੰ ਬਾਹਰ ਕੱਢ ਦੇ ਅਤੇ ਮੈਨੂੰ ਆਪਣੇ ਨੇੜੇ ਸੱਦ ਲੈ।
Fareedkot Teekaਇਸ ਮੇਰੇ ਮਨ ਬੀਚ ਸੇ ਇਨ ਬਿਕਾਰੋਂ ਕੋ (ਡਾਰਹੁ) ਦੂਰ ਕਰੋ, ਪਨ: ਮੇਰੇ ਕੋ ਅਪਨੇ ਨਿਕਟ ਬੁਲਾਇ ਲੈਹੁ॥੧॥
Prof. Sahib Singhਮੇਰੇ ਇਸ ਮਨ ਵਿਚੋਂ ਇਹਨਾਂ (ਵਿਕਾਰਾਂ) ਨੂੰ ਕੱਢ ਦੇ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ ॥੧॥

ਪਦ ਅਰਥ ਡਾਰਹੁ = ਕੱਢ ਦੇ। ਨਿਕਟਿ = ਨੇੜੇ ॥੧॥

SikhNet (Spanish)Despréndelas de mi interior y llámame a Tu Presencia. (1)

ਅਪੁਨੀ ਬਿਧਿ; ਆਪਿ ਜਨਾਵਹੁ ॥

apunee bidh; aap janaavahu |

Sant Singh KhalsaYou alone teach me Your Ways.
Manmohan SinghThy way, Thou Thyself maketh me understand.
Manmohan Singh (Punjabi)ਆਪਣਾ ਮਾਰਗ ਤੂੰ ਖੁਦ ਹੀ ਮੈਨੂੰ ਦਰਸਾ।
Fareedkot Teekaਹੇ ਹਰੀ! ਅਪਨੇ ਪਾਵਨੇ ਕੀ ਬਿਧੀ ਆਪ ਹੀ (ਜਨਾਵਹੁ) ਸਮਝਾਵੋ॥
Prof. Sahib Singhਹੇ ਪ੍ਰਭੂ! ਆਪਣੀ ਭਗਤੀ ਦੀ ਜਾਚ ਤੂੰ ਮੈਨੂੰ ਆਪ ਸਿਖਾ।

ਪਦ ਅਰਥ ਬਿਧਿ = ਜੁਗਤਿ। ਅਪੁਨੀ ਬਿਧਿ = ਆਪਣੀ ਭਗਤੀ ਦੀ ਜਾਚ। ਜਨਾਵਹੁ = ਸਿਖਾ ਦੇ।

SikhNet (Spanish)Oh Dios, muéstrame el Sendero de Tu Ser para que yo,

ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥

har jan mangal gaavahu |1| rahaau |

Sant Singh KhalsaWith the Lord's humble servants, I sing His Praises. ||1||Pause||
Manmohan SinghMeeting the God's slaves, I sing the Lord's praise. Pause.
Manmohan Singh (Punjabi)ਰੱਬ ਦੇ ਗੋਲਿਆਂ ਨੂੰ ਮਿਲ ਕੇ ਮੈਂ ਸੁਆਮੀ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਔ ਹੇ ਹਰੀ! ਤੇਰੇ ਜਨੋਂ ਕੇ ਸਾਥ ਮਿਲ ਕੇ ਮੰਗਲਦਾਇਕ ਤੇਰੇ ਗੁਣੋਂ ਕੇ ਗਾਵਤਾ ਰਹੂੰ॥੧॥ ਰਹਾਉ ॥
Prof. Sahib Singhਮੈਨੂੰ ਪ੍ਰੇਰਨਾ ਦੇਹ ਕਿ ਮੈਂ ਤੇਰੇ ਸੰਤ ਜਨਾਂ ਨਾਲ ਮਿਲ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰਾਂ ॥੧॥ ਰਹਾਉ ॥

ਪਦ ਅਰਥ ਗਾਵਹੁ = ਗਵਾਵਹੁ, ਪ੍ਰੇਰਨਾ ਦੇਹ ਕਿ ਮੈਂ ਗਾ ਸਕਾਂ ॥੧॥ ਰਹਾਉ ॥

SikhNet (Spanish)el Devoto, cante siempre Tu Canción de Dicha. (1‑Pausa)

ਬਿਸਰੁ ਨਾਹੀ. ਕਬਹੂ ਹੀਏ ਤੇ; ਇਹ ਬਿਧਿ ਮਨ ਮਹਿ ਪਾਵਹੁ ॥

bisar naahee. kabahoo hee te; ih bidh man meh paavahu |

Sant Singh KhalsaMay I never forget the Lord within my heart; please, instill such understanding within my mind.
Manmohan SinghO Lord, implant in my mind such an understanding that I may never forsake Thee from my heart.
Manmohan Singh (Punjabi)ਸੁਆਮੀ ਨੂੰ, ਮੈਂ ਕਦਾਚਿਤ ਆਪਣੇ ਮਨ ਤੋਂ ਨਾਂ ਭੁਲਾਵਾਂ। ਇਸ ਤਰੀਕੇ ਦੀ, ਹੇ ਵਾਹਿਗੁਰੂ ਮੇਰੇ ਮਨ ਵਿੱਚ ਸਮਝ ਪਾ।
Fareedkot Teekaਇਹ ਐਸੀ ਕੋਈ ਪ੍ਰੀਤੀ ਕੀ ਬਿਧ ਮੇਰੇ ਮਨ ਮੇਂ ਪਾਵਹੁ ਕਿ ਮੇਰੇ ਰਿਦੇ ਤੇ ਆਪ ਤੂੰ ਕਬੀ ਨਾ ਬਿਸਰੇਂ॥☬ਪੂਰਬੋਕਤ ਬੇਨਤੀ ਕੇ ਅਧੀਨ ਪਰਮੇਸਰ ਗੁਰੂ ਪ੍ਰਾਪਤਿ ਕਰੇ ਹੈਂ। ਇਹ ਕਹਿਤੇ ਹੈਂ:
Prof. Sahib Singhਹੇ ਪ੍ਰਭੂ! ਮੇਰੇ ਮਨ ਵਿਚ ਤੂੰ ਇਹੋ ਜਿਹੀ ਸਿੱਖਿਆ ਪਾ ਦੇਹ ਕਿ ਮੇਰੇ ਹਿਰਦੇ ਤੋਂ ਤੂੰ ਕਦੇ ਭੀ ਨਾਹ ਵਿਸਰੇਂ।

ਪਦ ਅਰਥ ਕਬਹੂ = ਕਦੇ ਭੀ। ਹੀਏ ਤੇ = ਹਿਰਦੇ ਵਿਚੋਂ। ਬਿਧਿ = ਜਾਚ। ਪਾਵਹੁ = ਪਾ ਦੇ।

SikhNet (Spanish)Muéstrame el Sendero para que nunca Te saque de mi corazón

ਗੁਰੁ ਪੂਰਾ ਭੇਟਿਓ ਵਡਭਾਗੀ; ਜਨ ਨਾਨਕ. ਕਤਹਿ ਨ ਧਾਵਹੁ ॥੨॥੩॥੩੧॥

gur pooraa bhettio vaddabhaagee; jan naanak. kateh na dhaavahu |2|3|31|

Sant Singh KhalsaBy great good fortune, servant Nanak has met with the Perfect Guru, and now, he will not go anywhere else. ||2||3||31||
Manmohan SinghBy the greatest good fortune, slave Nanak has met with the Perfect Guru and he, now, goes not any where else.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ, ਗੋਲਾ ਨਾਨਕ, ਪੂਰਨ ਗੁਰਾਂ ਨਾਲ ਮਿਲ ਪਿਆ ਹੈ ਅਤੇ ਹੁਣ ਉਹ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਬਡੇ ਭਾਗੋਂ ਕਰ ਕੇ ਮੇਰੇ ਕੋ ਗੁਰ ਪੂਰਾ ਮਿਲਿਆ ਤਬ ਮੈਂ ਦਾਸ (ਕਤਹਿ) ਕਹੀਂ ਨਹੀਂ ਧਾਵੋਂਗਾ॥੨॥੩॥੩੧॥☬ਪੁਨਾ ਉਪਦੇਸ਼:
Prof. Sahib Singhਹੇ ਦਾਸ ਨਾਨਕ! ਤੈਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪਿਆ ਹੈ, ਹੁਣ ਤੂੰ ਹੋਰ ਕਿਸੇ ਪਾਸੇ ਨਾਹ ਦੌੜਦਾ ਫਿਰ ॥੨॥੩॥੩੧॥

ਪਦ ਅਰਥ ਧਾਵਹੁ = ਦੌੜ ॥੨॥੩॥੩੧॥

SikhNet (Spanish)y por buena fortuna encuentre al Perfecto Guru y todas mis vagancias terminen. (2‑3‑31)
Answers quote the Granth verbatim with Ang citations. AI commentary is not Gurbani and not a religious ruling.