ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ ॥
raag bhairau mahalaa 1 ghar 1 chaupade |
Sant Singh KhalsaRaag Bhairao, First Mehl, First House, Chau-Padhay:
Manmohan SinghRag Bhairo. 1st Guru.
Manmohan Singh (Punjabi)ਰਾਗ ਭੈਰਉ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਭੈਰਉ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Bhairo, Mejl Guru Nanak, Primer Canal Divino, Chau-Padas.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His personality and immortal His form. He is without fear, sans enmity, unborn and self-illumined. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਭੈਰਉ ਰਾਗ ਕੇ ਪ੍ਰਾਰੰਭ ਵਿਖੇ ਸ੍ਰੀ ਅਕਾਲ ਪੁਰਖ ਪਰਮੇਸ੍ਵਰ ਕੀ ਉਸਤਤੀ ਰੂਪ ਅੰਗਲਾਚਰਨ ਕਰ ਕੇ ਪੁਨਾ ਬੇਨਤੀ ਉਚਾਰਨ ਕਰਤੇ ਹੈਂ:
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Todo Prevaleciente, El Purusha, el Creador, Sin Miedo, Sin Enojo, el Ser Más Allá del Tiempo, No Encarnado, Auto Existente, el Iluminador.
ਤੁਝ ਤੇ ਬਾਹਰਿ; ਕਿਛੂ. ਨ ਹੋਇ ॥
tujh te baahar; kichhoo. na hoe |
Sant Singh KhalsaWithout You, nothing happens.
Manmohan SinghWithout Thee, O Lord, nothing can be done.
Manmohan Singh (Punjabi)ਤੇਰੇ ਬਾਝੋਂ, ਹੇ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ।
Fareedkot Teekaਹੇ ਹਰੀ! ਤੇਰੇ ਆਗ੍ਯਾ ਤੇ ਬਾਹਰ ਕਛੁ ਭੀ ਨਹੀਂ ਹੋਤਾ ਹੈ॥
Prof. Sahib Singh(ਜਗਤ ਵਿਚ) ਕੋਈ ਭੀ ਕੰਮ ਤੇਰੀ ਮਰਜ਼ੀ ਦੇ ਵਿਰੁੱਧ ਨਹੀਂ ਹੋ ਰਿਹਾ।ਪਦ ਅਰਥ ਤੁਝ ਤੇ ਬਾਹਰਿ = ਤੇਰੀ ਮਰਜ਼ੀ ਦੇ ਉਲਟ।
SikhNet (Spanish)Sin Ti, nada ocurre, creas a las criaturas,
ਤੂ ਕਰਿ ਕਰਿ ਦੇਖਹਿ; ਜਾਣਹਿ ਸੋਇ ॥੧॥
too kar kar dekheh; jaaneh soe |1|
Sant Singh KhalsaYou create the creatures, and gazing on them, you know them. ||1||
Manmohan SinghCreating the creatures, Thou sees and understand them all.
Manmohan Singh (Punjabi)ਜੀਵਾਂ ਨੂੰ ਰਚ ਕੇ ਤੂੰ ਉਨ੍ਹਾਂ ਸਾਰਿਆਂ ਨੂੰ ਵੇਖਦਾ ਅਤੇ ਸਮਝਦਾ ਹੈ।
Fareedkot Teekaਤੂੰ ਆਪ ਹੀ ਜੀਵੋਂ ਕੋ ਰਚ ਰਚ ਕਰ ਕੇ ਦੇਖ ਰਹਾ ਹੈਂ, ਪੁਨਃ ਸੋ ਤੂੰ ਉਨ ਕੇ ਕਰਤਬੋਂ ਕੋ ਜਾਣ ਰਹਾ ਹੈਂ॥੧॥
Prof. Sahib Singhਤੂੰ ਆਪ ਹੀ ਸਭ ਕੁਝ ਕਰ ਕਰ ਕੇ ਸੰਭਾਲ ਕਰਦਾ ਹੈਂ ਤੂੰ ਆਪ ਹੀ (ਆਪਣੇ ਕੀਤੇ ਨੂੰ) ਸਮਝਦਾ ਹੈਂ ॥੧॥ਪਦ ਅਰਥ ਦੇਖਹਿ = ਤੂੰ ਸੰਭਾਲ ਕਰਦਾ ਹੈਂ। ਜਾਣਹਿ ਸੋਇ = ਤੂੰ ਹੀ ਉਸ (ਆਪਣੇ ਕੀਤੇ) ਨੂੰ ਸਮਝਦਾ ਹੈਂ ॥੧॥
SikhNet (Spanish)las observas y conoces la intimidad de todos. (1)
ਕਿਆ ਕਹੀਐ; ਕਿਛੁ ਕਹੀ. ਨ ਜਾਇ ॥
kiaa kaheeai; kichh kahee. na jaae |
Sant Singh KhalsaWhat can I say? I cannot say anything.
Manmohan SinghWhat should I say? I can say not even a bit.
Manmohan Singh (Punjabi)ਮੈਂ ਕੀ ਆਖਾਂ? ਮੈਂ ਭੋਰਾ ਭਰ ਭੀ ਆਖ ਨਹੀਂ ਸਕਦਾ।
Fareedkot Teekaਹੇ ਭਗਵਨ! ਯਹ ਜੀਵ ਆਪ ਕੀ ਮਹਿਮਾਂ ਕੋ ਕਯਾ ਕਥਨ ਕਰੇ, ਮੇਰੇ ਸੇ ਵਰਨਨ ਨਹੀਂ ਹੋ ਸਕਤੀ॥
Prof. Sahib Singh(ਹੇ ਪ੍ਰਭੂ! ਜਗਤ ਵਿਚ) ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਅਨੁਸਾਰ ਹੋ ਰਿਹਾ ਹੈ (ਚਾਹੇ ਉਹ ਜੀਵਾਂ ਵਾਸਤੇ ਸੁਖ ਹੈ ਚਾਹੇ ਦੁੱਖ ਹੈ।
SikhNet (Spanish)¿Qué debería decir?, oh Señor, pero ¿qué en verdad puedo decir?
ਜੋ ਕਿਛੁ ਅਹੈ; ਸਭ ਤੇਰੀ ਰਜਾਇ ॥੧॥ ਰਹਾਉ ॥
jo kichh ahai; sabh teree rajaae |1| rahaau |
Sant Singh KhalsaWhatever exists, is by Your Will. ||Pause||
Manmohan SinghWhatsoever is, all that is in Thine will. Pause.
Manmohan Singh (Punjabi)ਜਿਹੜਾ ਕੁਝ ਭੀ ਹੈ, ਸਮੂਹ ਤੇਰੇ ਭਾਣੇ ਅੰਦਰ ਹੈ। ਠਹਿਰਾਉ।
Fareedkot Teekaਜੋ ਕਿਛੁ ਦ੍ਰਿਸ੍ਟ ਆਵਤਾ (ਅਹੈ) ਹੈ, ਸੋ ਸਭ ਤੇਰੀ ਆਗਿਆ ਵਿਚ ਹੈ॥੧॥ ਰਹਾਉ ॥
Prof. Sahib Singhਜੇ ਜੀਵਾਂ ਨੂੰ ਕੋਈ ਕਸ਼ਟ ਮਿਲ ਰਿਹਾ ਹੈ, ਤਾਂ ਭੀ ਉਸ ਦੇ ਵਿਰੁੱਧ ਰੋਸ ਵਜੋਂ) ਅਸੀਂ ਜੀਵ ਕੀਹ ਆਖ ਸਕਦੇ ਹਾਂ? (ਸਾਨੂੰ ਤੇਰੀ ਰਜ਼ਾ ਦੀ ਸਮਝ ਨਹੀਂ ਹੈ, ਇਸ ਵਾਸਤੇ ਸਾਥੋਂ ਜੀਵਾਂ ਪਾਸੋਂ) ਕੋਈ ਗਿਲਾ ਕੀਤਾ ਨਹੀਂ ਜਾ ਸਕਦਾ (ਕੋਈ ਗਿਲਾ ਫਬਦਾ ਨਹੀਂ ਹੈ) ॥੧॥ ਰਹਾਉ ॥ਪਦ ਅਰਥ ਅਹੈ = ਹੈ, ਹੋ ਰਿਹਾ ਹੈ। ਰਜਾਇ = ਮਰਜ਼ੀ, ਹੁਕਮ, ਮਰਯਾਦਾ ॥੧॥ ਰਹਾਉ ॥
SikhNet (Spanish)Pues todo lo que es, se da de acuerdo a Tu Voluntad. (1-Pausa)
ਜੋ ਕਿਛੁ ਕਰਣਾ; ਸੁ ਤੇਰੈ ਪਾਸਿ ॥
jo kichh karanaa; su terai paas |
Sant Singh KhalsaWhatever is to be done, rests with You.
Manmohan SinghWhatever is to be done, that lies with Thee, O Lord.
Manmohan Singh (Punjabi)ਜਿਹੜਾ ਕੁਝ ਕਰਨਾ ਹੈ, ਉਹ ਤੇਰੇ ਪਾਸੋਂ ਹੀ ਹੋਣਾ ਹੈ।
Fareedkot Teekaਇਸ ਵਾਸਤੇ ਬੇਨਤੀ ਆਦਿਕ ਕਾ ਕਰਨਾ ਤੇਰੇ ਹੀ ਪਾਸ ਬਨਤਾ ਹੈ; ਵਾ ਜੋ ਕੁਛ ਹਮਾਰਾ ਕਰਤਬ ਹੈ ਸਭ ਤੇਰੇ ਪਾਸ ਹੀ ਹੈ, ਭਾਵ ਤੇਰੇ ਸੇ ਗੁਝਾ ਨਹੀਂ ਹੈ॥
Prof. Sahib Singhਅਸਾਂ ਜੀਵਾਂ ਨੇ ਜੇਹੜਾ ਭੀ ਕੋਈ ਤਰਲਾ ਕਰਨਾ ਹੈ ਤੇਰੇ ਪਾਸ ਹੀ ਕਰਨਾ ਹੈ।
SikhNet (Spanish)Sí, lo que sea que haya que hacer está sólo en Tus Manos.
ਕਿਸੁ ਆਗੈ ਕੀਚੈ ਅਰਦਾਸਿ ॥੨॥
kis aagai keechai aradaas |2|
Sant Singh KhalsaUnto whom should I offer my prayer? ||2||
Manmohan SinghBefore whom should I make a supplication?
Manmohan Singh (Punjabi)ਮੈਂ ਹੋਰ ਕੀਹਦੇ ਮੂਹਰੇ ਪ੍ਰਾਰਥਨਾ ਕਰਾਂ?
Fareedkot Teekaਤੇਰੇ ਬਿਨਾਂ ਔਰ ਹਮ ਕਿਸ ਕੇ ਆਗੇ ਬੇਨਤੀ ਕਰੇਂ? ॥੨॥
Prof. Sahib Singh(ਜੇ ਤੇਰੀ ਰਜ਼ਾ ਵਿਚ ਕੋਈ ਐਸੀ ਘਟਨਾ ਵਾਪਰੇ ਜੋ ਸਾਨੂੰ ਜੀਵਾਂ ਨੂੰ ਦੁਖਦਾਈ ਜਾਪੇ, ਤਾਂ ਭੀ ਤੈਥੋਂ ਬਿਨਾ) ਕਿਸੇ ਹੋਰ ਅੱਗੇ ਅਰਜ਼ੋਈ ਨਹੀਂ ਕੀਤੀ ਜਾ ਸਕਦੀ ॥੨॥ਪਦ ਅਰਥ ਕੀਚੈ = ਕੀਤੀ ਜਾਏ ॥੨॥
SikhNet (Spanish)Lo que sea que deseo escuchar es Tu Evangelio.
ਆਖਣੁ ਸੁਨਣਾ ਤੇਰੀ ਬਾਣੀ ॥
aakhan sunanaa teree baanee |
Sant Singh KhalsaI speak and hear the Bani of Your Word.
Manmohan SinghI utter and hear Thy Divine word.
Manmohan Singh (Punjabi)ਮੈਂ ਤੇਰੀ ਰੱਬੀ ਬਾਣੀ ਨੂੰ ਉਚਾਰਦਾ ਤੇ ਸੁਣਦਾ ਹਾਂ।
Fareedkot Teekaਮੈਂ ਤੋ ਤੇਰੀ ਹੀ ਬੇਦ ਰੂਪ ਵਾ ਰਾਮ ਨਾਮ ਰੂਪ ਬਾਣੀ ਕੋ (ਆਖਣੁ) ਜਪਨਾ ਅਰ ਸੁਨਣਾ ਕਰਤਾ ਹੂੰ॥
Prof. Sahib Singh(ਸਾਨੂੰ ਜੀਵਾਂ ਨੂੰ) ਇਹੀ ਫਬਦਾ ਹੈ ਕਿ ਅਸੀਂ ਤੇਰੀ ਸਿਫ਼ਤ-ਸਾਲਾਹ ਹੀ ਕਰੀਏ ਤੇ ਸੁਣੀਏ।ਪਦ ਅਰਥ ਬਾਣੀ = ਸਿਫ਼ਤ-ਸਾਲਾਹ।
SikhNet (Spanish)Oh Tú, siempre Maravilloso Señor,
ਤੂ ਆਪੇ ਜਾਣਹਿ; ਸਰਬ ਵਿਡਾਣੀ ॥੩॥
too aape jaaneh; sarab viddaanee |3|
Sant Singh KhalsaYou Yourself know all Your Wondrous Play. ||3||
Manmohan SinghThou Thyself know all, Thine wondrous plays.
Manmohan Singh (Punjabi)ਤੂੰ ਖੁਦ ਹੀ ਆਪਣੀਆਂ ਸਾਰੀਆਂ ਅਦਭਬਤ ਖੇਲਾ ਨੂੰ ਜਾਣਦਾ ਹੈ।
Fareedkot Teekaਹੇ (ਵਿਡਾਣੀ) ਵੱਡੇ ਵਾ ਅਸਚਰਜ ਰੂਪ! ਤੂੰ ਮੇਰੀ ਸਰਬ ਪ੍ਰਕਾਰ ਸ੍ਰਧਾ ਕੋ ਆਪੇ ਹੀ ਜਾਨਤਾ ਹੈਂ॥੩॥
Prof. Sahib Singhਹੇ ਸਾਰੇ ਅਚਰਜ ਕੌਤਕ ਕਰਨ ਵਾਲੇ ਪ੍ਰਭੂ! ਤੂੰ ਆਪ ਹੀ (ਆਪਣੇ ਕੀਤੇ ਕੰਮਾਂ ਦੇ ਰਾਜ਼) ਸਮਝਦਾ ਹੈਂ ॥੩॥ਪਦ ਅਰਥ ਵਿਡਾਣ = ਅਸਚਰਜ ਕੌਤਕ। ਵਿਡਾਣੀ = ਅਸਰਜ ਕੌਤਕ ਕਰਨ ਵਾਲਾ। ਸਰਬ ਵਿਡਾਣੀ = ਹੇ ਸਾਰੇ ਅਚਰਜ ਕੌਤਕ ਕਰਨ ਵਾਲੇ! ॥੩॥
SikhNet (Spanish)sólo Tú conoces el Misterio de Tus Maravillas. (3)
ਕਰੇ ਕਰਾਏ ਜਾਣੈ ਆਪਿ ॥
kare karaae jaanai aap |
Sant Singh KhalsaYou Yourself act, and inspire all to act; only You Yourself know.
Manmohan SinghThou Thyself do all and know all.
Manmohan Singh (Punjabi)ਤੂੰ ਖੁਦ ਸਾਰਾ ਕੁਝ ਕਰਦਾ, ਕਰਾਉਂਦਾ ਅਤੇ ਜਾਣਦਾ ਹੈ।
Fareedkot Teekaਆਪੇ ਆਪ ਹੀ ਬ੍ਰਹਮਾਦਿਕੋਂ ਕੋ (ਕਰੇ) ਰਚ ਕੇ, ਪੁਨਃ ਤਿਨੋਂ ਨੇ ਸ੍ਰਿਸ੍ਟੀ ਕੋ ਉਤਪੰਨ੍ਯ (ਕਰਾਏ) ਕਰਾਵਤਾ ਹੈਂ॥
Prof. Sahib Singhਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ਤੇ ਆਪ ਹੀ (ਸਾਰੇ ਭੇਦ ਨੂੰ) ਸਮਝਦਾ ਹੈ (ਕਿ ਕਿਉਂ ਇਹ ਕੁਝ ਕਰ ਤੇ ਕਰਾ ਰਿਹਾ ਹੈ)
SikhNet (Spanish)Tú obras, causas y lo conoces todo.
ਨਾਨਕ; ਦੇਖੈ ਥਾਪਿ ਉਥਾਪਿ ॥੪॥੧॥
naanak; dekhai thaap uthaap |4|1|
Sant Singh KhalsaSays Nanak, You, Lord, see, establish and disestablish. ||4||1||
Manmohan SinghSays Nanak, "O Lord, Thou establish, disestablish and see all".
Manmohan Singh (Punjabi)ਗੁਰੂ ਜੀ ਆਖਦੇ ਹਨ, "ਤੂੰ ਸਭਸ ਨੂੰ ਬਣਾਉਂਦਾ ਹੈ, ਢਾਹੁੰਦਾ ਅਤੇ ਵੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਤੁਮ ਆਪ ਹੀ ਉਤਪਤੀ ਔਰ ਲਯਤਾ ਕੀ ਲੀਲਾ ਕੋ ਦੇਖ ਰਹੇ ਹੋ॥☬ਸ੍ਰੀ ਗੁਰੂ ਨਾਨਕ ਦੇਵ ਜੀ ਗੁਰਾਂ ਕੀ ਉਸਤਤੀ ਔਰ ਨਾਮੁ ਕੀ ਮਹਿਮਾਂ ਬਰਨਨ ਕਰਤੇ ਹੈਂ:
Prof. Sahib Singhਹੇ ਨਾਨਕ! ਜਗਤ ਨੂੰ ਰਚ ਕੇ ਭੀ ਤੇ ਢਾਹ ਕੇ ਭੀ ਪ੍ਰਭੂ ਆਪ ਹੀ ਸੰਭਾਲ ਕਰਦਾ ਹੈ ॥੪॥੧॥ਪਦ ਅਰਥ ਥਾਪਿ = ਬਣਾ ਕੇ, ਪੈਦਾ ਕਰ ਕੇ। ਉਥਾਪਿ = ਢਾਹ ਕੇ ॥੪॥੧॥
SikhNet (Spanish)Dice Nanak, oh Señor, sólo Tú estableces y desestabilizas todo. (4-1)