ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ ॥
raag kedaaraa baanee ravidaas jeeo kee |
Sant Singh KhalsaRaag Kaydaaraa, The Word Of Ravi Daas Jee:
Manmohan SinghRag Kedara. Hymns of Ravidas Ji.
Manmohan Singh (Punjabi)ਰਾਗ ਕੇਦਾਰਾ। ਸ਼ਬਦ ਰਵਿਦਾਸ ਜੀ ਦੇ।
Prof. Sahib Singhਰਾਗ ਕੇਦਾਰਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Kedara, Palabras de Ravi Das yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. by the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਖਟੁ ਕਰਮ ਕੁਲ ਸੰਜੁਗਤੁ ਹੈ; ਹਰਿ ਭਗਤਿ. ਹਿਰਦੈ ਨਾਹਿ ॥
khatt karam kul sanjugat hai; har bhagat. hiradai naeh |
Sant Singh KhalsaOne who performs the six religious rituals and comes from a good family, but who does not have devotion to the Lord in his heart,
Manmohan SinghHe, who performs six religious rites and belongs to a good family but who enshrines not God's meditation in his mind,
Manmohan Singh (Punjabi)ਜੋ ਛੇ ਧਾਰਮਕ ਕਰਮਕਾਂਡ ਕਰਦਾ ਹੈ ਅਤੇ ਚੰਗੇ ਘਰਾਣੇ ਦਾ ਹੈ, ਪ੍ਰੰਤੂ ਜੋ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਸਿਮਰਨ ਨੂੰ ਧਾਰਨ ਨਹੀਂ ਕਰਦਾ,
Fareedkot Teekaਖਟ ਕਰਮ ਭੀ ਕਰਤਾ ਹੈ ਅਰ ਉਤਮ ਕੁਲ ਕੇ ਸਹਿਤ ਭੀ ਹੈ, ਪਰੰਤੂ ਜਿਸ ਪੁਰਸ਼ ਕੇ ਹਿਰਦੇ ਮੇਂ ਹਰਿ ਕੀ ਭਗਤੀ ਨਹੀਂ ਹੈ॥
Prof. Sahib Singhਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ,ਪਦ ਅਰਥ ਖਟੁ ਕਰਮ = ਮਨੂ-ਸਿਮ੍ਰਿਤੀ ਵਿਚ ਦੱਸੇ ਛੇ ਕਰਮ ਜੋ ਹਰੇਕ ਬ੍ਰਾਹਮਣ ਲਈ ਜ਼ਰੂਰੀ ਹਨ। {अध्यापनमध्यनं यजनं याजनं तथा। दान प्रतिग्रहश्चैव, षट् कर्माणयग्रजन्मन MS. ੧੦. ੭੫} ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ। ਸੰਜੁਗਤੁ = ਸਮੇਤ, ਸਹਿਤ।
SikhNet (Spanish)Si uno realiza los seis tipos de tareas, si nace en una muy buena familia,
ਚਰਨਾਰਬਿੰਦ, ਨ ਕਥਾ ਭਾਵੈ; ਸੁਪਚ ਤੁਲਿ ਸਮਾਨਿ ॥੧॥
charanaarabind, na kathaa bhaavai; supach tul samaan |1|
Sant Singh Khalsaone who does not appreciate talk of the Lord's Lotus Feet, is just like an outcaste, a pariah. ||1||
Manmohan Singhand loves not the discourse of the Lord's lotus feet, is like and equal to pariah.
Manmohan Singh (Punjabi)ਅਤੇ ਜੋ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਕਥਾਵਾਰਤਾ ਨੂੰ ਪਿਆਰ ਨਹੀਂ ਕਰਦਾ, ਉਹ ਚੰਡਾਲ ਦੀ ਮਾਨਿੰਦ ਦੇ ਬਰਾਬਰ ਹੈ।
Fareedkot Teekaਪੁਨਾ ਹਰੀ ਕੇ ਚਰਨ ਕਵਲ ਔ ਹਰੀ ਕੀ ਕਥਾ ਭੀ ਜਿਸ ਕੋ ਨਹੀਂ ਭਾਵਤੀ ਹੈ, ਤਿਸ ਪੁਰਸ਼ ਕੋ (ਸੁਪਚ) ਚੰਡਾਲ ਕੇ (ਤੁਲਿ) ਸਮਾਨ ਅਰਥਾਤ ਮਨ ਮੇਂ ਵੀਚਾਰ ਲੈਣਾ॥੧॥
Prof. Sahib Singhਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ॥੧॥ਪਦ ਅਰਥ ਚਰਨਾਰਬਿੰਦ = ਚਰਨ-ਅਰਬਿੰਦ, ਚਰਨ ਕਮਲ। ਸੁ ਪਚ = {श्व-पच} ਚੰਡਾਲ, ਜੋ ਕੁੱਤੇ ਨੂੰ ਰਿੰਨ੍ਹ ਲਏ। ਤੁਲਿ = ਬਰਾਬਰ। ਸਮਾਨਿ = ਵਰਗਾ ॥੧॥
SikhNet (Spanish)pero no dedica su vida a Dios y no ama el Evangelio de los Pies de Loto, es un Chandala, un simple comedor de carroña. (1)
ਰੇ ਚਿਤ ਚੇਤਿ; ਚੇਤ ਅਚੇਤ ॥
re chit chet; chet achet |
Sant Singh KhalsaBe conscious, be conscious, be conscious, O my unconscious mind.
Manmohan SinghO my thoughtless mind, remember and contemplate thou thy Lord.
Manmohan Singh (Punjabi)ਹੇ ਮੇਰੇ ਗਾਫਲ ਮਨੂਏ! ਤੂੰ ਆਪਣੇ ਸੁਆਮੀ ਦਾ ਸਿਮਰਨ ਅਤੇ ਆਰਾਧਨ ਕਰ।
Fareedkot Teekaਹੇ ਚੇਤਨ ਸੇ ਅਚੇਤ ਅਰਥਾਤ ਹਰੀ ਸਿਮਰਨ ਸੇ ਰਹਿਤ ਪੁਰਸ਼! ਚਿਤ ਵਿਖੇ ਹਰੀ ਕਾ ਸਿਮਰਨ ਕਰ॥☬ਜੇ ਕਹੇ ਮੈਂ ਤੋ ਨੀਚ ਜਾਤ ਹੂੰ ਮੇਰੇ ਕੋ ਪਰਮੇਸ੍ਵਰ ਕਬ ਮਿਲਾ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਗ਼ਾਫ਼ਲ ਮਨ! ਪ੍ਰਭੂ ਨੂੰ ਸਿਮਰ।ਪਦ ਅਰਥ ਰੇ ਅਚੇਤ ਚਿਤ = ਹੇ ਗ਼ਾਫ਼ਲ ਮਨ!
SikhNet (Spanish)Oh mi mente ignorante e inconsciente, ¿por qué no sigues a Valmika,
ਕਾਹੇ; ਨ ਬਾਲਮੀਕਹਿ ਦੇਖ ॥
kaahe; na baalameekeh dekh |
Sant Singh KhalsaWhy do you not look at Baalmeek?
Manmohan SinghWhy look thou not at Balmik?
Manmohan Singh (Punjabi)ਤੂੰ ਬਾਲਮੀਕ ਨੂੰ ਕਿਉਂ ਨਹੀਂ ਵੇਖਦਾ?
Fareedkot Teekaਬਾਲਮੀਕ ਜੀ ਕੋ ਕਿਸ ਵਾਸਤੇ ਨਹੀਂ ਦੇਖ ਲੇਤਾ?
Prof. Sahib Singhਹੇ ਮਨ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ?ਪਦ ਅਰਥ ਕਾਹੇ ਨ = ਕਿਉਂ ਨਹੀਂ?
SikhNet (Spanish)quien aunque de baja casta, se volvió Eterno?
ਕਿਸੁ ਜਾਤਿ ਤੇ, ਕਿਹ ਪਦਹਿ ਅਮਰਿਓ; ਰਾਮ ਭਗਤਿ ਬਿਸੇਖ ॥੧॥ ਰਹਾਉ ॥
kis jaat te, kih padeh amario; raam bhagat bisekh |1| rahaau |
Sant Singh KhalsaFrom such a low social status, what a high status he obtained! Devotional worship to the Lord is sublime! ||1||Pause||
Manmohan SinghFrom what a low caste, what high rank obtained he? Sublime is the Lord's devotional service. Pause.
Manmohan Singh (Punjabi)ਕਿੰਨੀ ਨੀਵੀ ਜਾਤੀ ਤੋਂ ਉਹ ਕਿਡੇ ਵਡੇ ਮਰਤਬੇ ਨੂੰ ਅੱਪੜਿਆਂ? ਸਰੇਸ਼ਟ ਹੇ ਸੁਆਮੀ ਦੀ ਪ੍ਰੇਮ-ਮਈ ਸੇਵਾ। ਠਹਿਰਾਉ।
Fareedkot Teekaਕਿਸ ਜਾਤੀ ਸੇ ਵਹੁ ਕਿਸ ਪਦਵੀ ਕੋ (ਅਮਰਿਓ) ਪਹੁਚਤਾ ਭਯਾ, ਯਾਂ ਤੇ ਰਾਮ ਕੀ ਭਗਤੀ ਸਰਬ ਸਾਧਨੋਂ ਸੇ ਵਸ਼ੇਸ਼ ਹੈ॥੧॥ ਰਹਾਉ ॥☬ਪੁਨਾ ਪੂਰਬ ਕਥਨ ਕੋ ਪੁਸਟ ਕਰਤੇ ਹੈਂ:
Prof. Sahib Singhਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ-ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ॥੧॥ ਰਹਾਉ ॥ਪਦ ਅਰਥ ਪਦਹਿ = ਦਰਜੇ ਉੱਤੇ। ਅਮਰਿਓ = ਅੱਪੜਿਆ। ਬਿਸੇਖ = ਵਿਸ਼ੇਸ਼ਤਾ, ਵਡਿਆਈ ॥੧॥ ਰਹਾਉ ॥
SikhNet (Spanish)Tal es la Gloria de la Devoción a Dios. (1-Pausa)
ਸੁਆਨ ਸਤ੍ਰੁ. ਅਜਾਤੁ ਸਭ ਤੇ; ਕ੍ਰਿਸ੍ਨ ਲਾਵੈ ਹੇਤੁ ॥
suaan satru. ajaat sabh te; krisan laavai het |
Sant Singh KhalsaThe killer of dogs, the lowest of all, was lovingly embraced by Krishna.
Manmohan SinghThe enemy of dogs, who was the lowest of all, embraced love for the Lord.
Manmohan Singh (Punjabi)ਕੁੱਤਿਆਂ ਦੇ ਵੇਰੀ ਨੇ, ਜੋ ਸਾਰਿਆਂ ਨਾਲੋ ਨੀਵਾਂ ਸੀ, ਪ੍ਰਭੂ ਨਾਲ ਪਿਆਰ ਪਾ ਲਿਆ।
Fareedkot Teeka(ਸੁਆਨ ਸਤ੍ਰੁ) ਕੁਤਿਓਂ ਕਾ ਵੈਰੀ ਥਾ। ਭਾਵ ਕੁਤਿਓਂ ਕੋ ਭੰਗੀ ਮਾਰਤੇ ਹੈਂ, ਵਾ ਜੂਠ ਕੇ ਅਧਕਾਰੀ ਕੁਤੇ ਹੈਂ, ਸੋ ਜੂਠ ਭੰਗੀ ਲੈ ਜਾਤੇ ਹੈਂ। ਜੋ ਕਿਸੀ ਕੀ ਰੋਜੀ ਵਿਗਾੜਤਾ ਹੈ, ਸੋ ਵੈਰੀ ਹੋਤਾ ਹੈ। ਸੋ ਦੋਨੋ ਪ੍ਰਕਾਰ ਵੈਰੀ ਥਾ ਅਰ ਸਭ ਤੇ (ਅਜਾਤੁ) ਨੀਚ ਜਾਤ ਥਾ। ਏਕ ਕ੍ਰਿਸ਼ਨ ਕੇ ਸਾਥ ਪ੍ਰੇਮ ਲਗਾਵਤਾ ਥਾ; ਵਾ ਜਿਸ ਮੇਂ ਕ੍ਰਿਸ਼ਨ ਨੇ ਹੇਤ ਲਗਾਯਾ, ਕਿਉਂਕਿ ਉਸ ਕੇ ਆਏ ਪਾਂਡਵੋਂ ਕਾ ਜਗ੍ਯ ਸੰਪੂਰਨ ਮਾਨਾ। ਯੇਹ ਦੂਸਰਾ ਬਾਲਮੀਕ ਭਯਾ ਹੈ॥
Prof. Sahib Singh(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ।ਪਦ ਅਰਥ ਸੁਆਨ ਸਤ੍ਰੁ = ਕੁੱਤਿਆਂ ਦਾ ਵੈਰੀ, ਕੁੱਤੇ ਨੂੰ ਮਾਰ ਕੇ ਖਾ ਜਾਣ ਵਾਲਾ। ਅਜਾਤੁ = ਨੀਚ, ਚੰਡਾਲ। ਹੇਤੁ = ਪਿਆਰ।
SikhNet (Spanish)Valmika, el matador de perros, era un descastado y aún así Krishna le ofreció Su Amor.
ਲੋਗੁ ਬਪੁਰਾ. ਕਿਆ ਸਰਾਹੈ; ਤੀਨਿ ਲੋਕ ਪ੍ਰਵੇਸ ॥੨॥
log bapuraa. kiaa saraahai; teen lok praves |2|
Sant Singh KhalsaSee how the poor people praise him! His praise extends throughout the three worlds. ||2||
Manmohan SinghHow can poor people praise him? His praise extends to the three worlds.
Manmohan Singh (Punjabi)ਗਰੀਬ ਲੋਕ ਉਸ ਦੀ ਕੀ ਮਹਿਮਾ ਕਰ ਸਕਦੇ ਹਨ? ਉਸ ਦੀ ਮਹਿਮਾ ਤਿੰਨਾਂ ਜਹਾਨਾਂ ਅੰਰਦ ਫੈਲੀ ਹੋਈ ਹੈ।
Fareedkot Teekaਸੋ ਤਿਸ ਬਾਲਮੀਕ ਕੀ ਲੋਕ ਬਿਚਾਰਾ ਤੋ ਕਿਆ ਸਹਾਰਨਾ ਕਰੇ, ਤਿਸ ਕਾ ਜਸੁ ਤੀਨ ਲੋਕ ਮੇਂ ਪ੍ਰਵੇਸ਼ ਕਰ ਜਾਤਾ ਭਯਾ॥੨॥☬ਅਬ ਭਰੋਸਾ ਦ੍ਰਿੜ ਕਰਾਉਣ ਹੇਤ ਕਈ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ ॥੨॥ਪਦ ਅਰਥ ਬਪੁਰਾ = ਵਿਚਾਰਾ, ਨਿਮਾਣਾ। ਸਰਾਹੈ = ਸਿਫ਼ਤ ਕਰੇ ॥੨॥
SikhNet (Spanish)Él está ahora más allá de las alabanzas humanas, sí, su Gloria resuena en los tres mundos.(2)
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ ॥
ajaamal pingulaa lubhat kunchar; ge har kai paas |
Sant Singh KhalsaAjaamal, Pingulaa, Lodhia and the elephant went to the Lord.
Manmohan SinghAjamal, Pingla the prostitute, Lodiya the hunter and the elephant went to God.
Manmohan Singh (Punjabi)ਅਜਾਮਲ, ਕੰਜਰੀ, ਪਿੰਗਲਾ, ਲੋਦੀਆਂ ਸ਼ਿਕਾਰੀ ਅਤੇ ਹਾਥੀ ਵਾਹਿਗੁਰੂ ਕੇਲ ਚਲੇ ਗਏ ਹਨ।
Fareedkot Teekaਅਜਮਲੁ ਪਾਪੀ, ਪਿੰਗਲਾ ਨਾਮ ਵੇਸ੍ਟਾ ਜੋ ਜਨਕ ਪੁਰ ਮੇਂ ਰਹਤੀ ਥੀ ਅਰ (ਲੁਭਤੁ) ਬਧਕ ਅਰਥਾਤ ਹੇੜੀ, ਜਿਸ ਨੇ ਸੰਤ ਕੀ ਆਗਿਆ ਮਾਨ ਕਰ ਪੰਛੀ ਰੂਪ ਚਤਰਭੁਜ ਕੋ ਪਕੜਾ ਥਾ, ਅਰ (ਕੁੰਚਰੁ) ਹਸਤੀ ਯਿਹ ਸਭ ਭਗਤੀ ਕਰ ਕੇ ਹਰੀ ਕੇ ਪਾਸ ਚਲੇ ਜਾਤੇ ਭਏ॥
Prof. Sahib Singhਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ-ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ।ਪਦ ਅਰਥ ਲੁਭਤੁ = ਲੁਬਧਕ, ਸ਼ਿਕਾਰੀ। ਕੁੰਚਰੁ = ਹਾਥੀ।
SikhNet (Spanish)Ayamala, quien se unió con una prostituta; Lodhia, el cazador; Pingala la mujer callejera, el vidente que se convirtió en elefante, todos ellos fueron recibidos por Dios.
ਐਸੇ ਦੁਰਮਤਿ ਨਿਸਤਰੇ; ਤੂ ਕਿਉ. ਨ ਤਰਹਿ, ਰਵਿਦਾਸ ॥੩॥੧॥
aise duramat nisatare; too kiau. na tareh, ravidaas |3|1|
Sant Singh KhalsaEven such evil-minded beings were emancipated. Why should you not also be saved, O Ravi Daas? ||3||1||
Manmohan SinghSuch evil intellected beings were emancipated. Why should not thou be saved, O Ravidas?
Manmohan Singh (Punjabi)ਇਹੋ ਜਿਹੇ ਮੰਦ-ਬੁਧੀ ਵਾਲੇ ਮੁਕਤ ਹੋ ਗਹੇ। ਤੇਰਾ ਪਾਰ ਉਤਾਰਾ ਕਿਉਂ ਨਾਂ ਹੋਵੇਗਾ, ਹੇ ਰਵਿਦਾਸ?
Fareedkot Teekaਐਸੇ ਖੋਟੀ ਮਤਿ ਵਾਲੇ ਤਰ ਗਏ। ਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਭਾਈ! ਤੂੰ ਕਿਉਂ ਨਾ ਤਰੇਂਗਾ, ਭਾਵ ਤੂੰ ਭੀ ਤਰ ਜਾਵੇਂਗਾ॥੩॥੧॥
Prof. Sahib Singhਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ? ॥੩॥੧॥ਪਦ ਅਰਥ ਦੁਰਮਤਿ = ਭੈੜੀ ਮੱਤ ਵਾਲੇ।। ਅਜਾਮਲ = ਕਨੌਜ ਦੇਸ਼ ਦਾ ਇਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇਕ ਵੇਸਵਾ ਨਾਲ ਵਿਆਹ ਕੀਤਾ ਸੀ। ਉਸ ਵੇਸਵਾ ਦੇ ਉਦਰ ਤੋਂ ੧੦ ਪੁੱਤਰ ਜਨਮੇ। ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਅਜਾਮਲ ਨਾਰਾਇਣ ਦਾ ਭਗਤ ਬਣ ਗਿਆ, ਅਤੇ ਮੁਕਤੀ ਦਾ ਅਧਿਕਾਰੀ ਹੋ ਗਿਆ।। ਕੁੰਚਰੁ = ਹਾਥੀ, ਗਜ। ਇਕ ਗੰਧਰਵ ਜੋ ਦੈਵਲ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ। ਵਰੁਣ ਦੇਵਤੇ ਦੇ ਤਲਾਬ ਵਿਚ ਤੰਦੂਏ ਨੇ ਇਸ ਨੂੰ ਗ੍ਰਸ ਲਿਆ ਸੀ। ਜਦੋਂ ਨਿਰਬਲ ਹੋ ਕੇ ਇਹ ਡੁੱਬਣ ਲੱਗਾ, ਤਦ ਕਮਲ ਸੁੰਡ ਵਿਚ ਲੈ ਕੇ ਈਸ਼੍ਵਰ ਨੂੰ ਅਰਾਧਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ ਸੀ। ਭਗਵਾਨ ਨੇ ਤੇਂਦੂਏ ਦੇ ਬੰਧਨਾਂ ਤੋਂ ਗਜਰਾਜ ਨੂੰ ਮੁਕਤ ਕੀਤਾ ਸੀ। ਇਹ ਕਥਾ ਭਾਗਵਤ ਦੇ ਅਠਵੇਂ ਅਸਕੰਧ ਦੇ ਦੂਜੇ ਅਧਿਆਇ ਵਿਚ ਹੈ।। ਪਿੰਗੁਲਾ = ਜਨਕਪੁਰੀ ਵਿਚ ਇਕ ਗਨਕਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗੁਲਾ ਸੀ। ਉਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਵੇਖਿਆ, ਉਸ ਉੱਤੇ ਮੋਹਿਤ ਹੋ ਗਈ। ਪਰ ਉਹ ਉਸ ਪਾਸ ਨਾਹ ਆਇਆ। ਪਿੰਗੁਲਾ ਦੀ ਸਾਰੀ ਰਾਤ ਬੇਚੈਨੀ ਵਿਚ ਬੀਤੀ। ਅੰਤ ਨੂੰ ਉਸ ਦੇ ਮਨ ਵਿਚ ਵੈਰਾਗ ਪੈਦਾ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਪਰਮੇਸ਼ਰ ਵਿਚ ਲਾਂਦੀ, ਤਾਂ ਕੇਹਾ ਚੰਗਾ ਫਲ ਮਿਲਦਾ। ਪਿੰਗੁਲਾ ਕਰਤਾਰ ਦੇ ਸਿਮਰਨ ਵਿਚ ਲੱਗ ਕੇ ਮੁਕਤ ਹੋ ਗਈ ॥੩॥੧॥
* ਸ਼ਬਦ ਦਾ ਭਾਵ: ਸਿਮਰਨ ਦੀ ਵਡਿਆਈ। ਸਿਮਰਨ ਵੱਡੇ ਵੱਡੇ ਪਾਪੀਆਂ ਨੂੰ ਤਾਰ ਦੇਂਦਾ ਹੈ। ਸਿਮਰਨ ਤੋਂ ਸੱਖਣਾ ਮਨੁੱਖ ਹੀ ਅਸਲ ਨੀਚ ਹੈ।
SikhNet (Spanish)Si tales malhechores fueron emancipados, oh, dice Ravi Das, ¿Por qué no también podrías ser liberado tú? (3-1)