ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਰਾਗੁ ਭੈਰਉ ਮਹਲਾ ੧ ਘਰੁ ੨ ॥
raag bhairau mahalaa 1 ghar 2 |
Sant Singh KhalsaRaag Bhairao, First Mehl, Second House:
Manmohan SinghRag Bhairo. 1st Guru.
Manmohan Singh (Punjabi)ਰਾਗ ਭੈਰਉ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਭੈਰਉ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Rag Bhairo, Mejl Guru Nanak, Primer Canal Divino, Segunda Casa.
ਗੁਰ ਕੈ ਸਬਦਿ. ਤਰੇ ਮੁਨਿ ਕੇਤੇ; ਇੰਦ੍ਰਾਦਿਕ ਬ੍ਰਹਮਾਦਿ ਤਰੇ ॥
gur kai sabad. tare mun kete; indraadik brahamaad tare |
Sant Singh KhalsaThrough the Word of the Guru's Shabad, so many silent sages have been saved; Indra and Brahma have also been saved.
Manmohan SinghBy the Guru's word, are emancipated good many silent sages and also cross over Indra, Brahma and their like.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਮੁਕਤ ਹੋ ਜਾਂਦੇ ਹਨ ਅਨੇਕਾਂ ਖਾਮੋਸ਼ ਰਿਸ਼ੀ ਅਤੇ ਇੰਦਰ, ਬ੍ਰਹਮਾ ਅਤੇ ਉਨ੍ਹਾਂ ਵਰਗੇ ਹੋਰ ਭੀ ਪਾਰ ਉਤਰ ਜਾਂਦੇ ਹਨ।
Fareedkot Teekaਗੁਰੋਂ ਕੇ ਉਪਦੇਸ ਸੇ ਵਿਸਿਸਟ ਆਦਿ ਮੁਨੀਸ੍ਵਰ ਅਨੇਕ ਤਰੇ ਹੈਂ ਔਰ ਇੰਦ੍ਰ, ਬ੍ਰਹਮਾਦਿਕ ਦੇਵਤਾ ਤਰੇ ਹੈਂ॥
Prof. Sahib Singhਇੰਦ੍ਰ ਬ੍ਰਹਮਾ ਅਤੇ ਉਹਨਾਂ ਵਰਗੇ ਹੋਰ ਅਨੇਕਾਂ ਸਮਾਧੀਆਂ ਲਾਣ ਵਾਲੇ ਸਾਧੂ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦੇ ਰਹੇ,ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਮੁਨਿ = ਮੋਨਧਾਰੀ ਸਾਧੂ, ਸਦਾ ਚੁੱਪ ਸਾਧੀ ਰੱਖਣ ਵਾਲੇ। ਕੇਤੇ = ਕਿਤਨੇ ਹੀ, ਬੇਅੰਤ। ਇੰਦ੍ਰਾਦਿਕ = ਇੰਦ੍ਰ ਆਦਿਕ, ਇੰਦ੍ਰ ਅਤੇ ਉਸ ਵਰਗੇ ਹੋਰ। ਬ੍ਰਹਮਾਦਿ = ਬ੍ਰਹਮਾ ਆਦਿ, ਬ੍ਰਹਮਾ ਅਤੇ ਉਸ ਵਰਗੇ ਹੋਰ।
SikhNet (Spanish)La Palabra del Shabd del Guru emancipó a miles de seres que viven en el silencio,
ਸਨਕ ਸਨੰਦਨ ਤਪਸੀ ਜਨ ਕੇਤੇ; ਗੁਰ ਪਰਸਾਦੀ ਪਾਰਿ ਪਰੇ ॥੧॥
sanak sanandan tapasee jan kete; gur parasaadee paar pare |1|
Sant Singh KhalsaSanak, Sanandan and many humble men of austerity, by Guru's Grace, have been carried across to the other side. ||1||
Manmohan SinghSanak, Sanadan and many penitent persons, are delivered, by the Guru's grace.
Manmohan Singh (Punjabi)ਸਨਕ, ਸਨੰਦਨ ਅਤੇ ਘਣੇਰੇ ਤਪਸਵੀ ਪੁਰਸ਼, ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਗਏ ਹਨ।
Fareedkot Teekaਪੁਨਾ ਗੁਰੋਂ ਕੀ ਕ੍ਰਿਪਾ ਸੇ ਸਨਕ, ਸਨੰਦਨ ਆਦਿਕ ਔਰ ਕਿਤਨੇ ਹੀ ਤਪੀਸ੍ਵਰ ਪੁਰਸ਼ ਸੰਸਾਰ ਸਮੁੰਦ੍ਰ ਸੇ ਪਾਰ ਹੋ ਗਏ ਹੈਂ॥੧॥
Prof. Sahib Singh(ਬ੍ਰਹਮਾ ਦੇ ਪੁਤ੍ਰ) ਸਨਕ ਸਨੰਦਨ ਤੇ ਹੋਰ ਅਨੇਕਾਂ ਤਪੀ ਸਾਧੂ ਗੁਰੂ ਦੀ ਮੇਹਰ ਨਾਲ ਹੀ ਭਵਜਲ ਤੋਂ ਪਾਰ ਲੰਘੇ ॥੧॥ਪਦ ਅਰਥ ਸਨਕ, ਸਨੰਦਨ = ਬ੍ਰਹਮਾ ਦੇ ਪੁੱਤਰ। ਪਾਰਿ ਪਰੇ = (ਭਵਜਲ ਤੋਂ) ਪਾਰ ਲੰਘ ਗਏ ॥੧॥
SikhNet (Spanish)a Indra, a Brahma y a otros más, sí, por la Gracia del Guru, miles de ascetas, Sanak y Sanandan lograron la Liberación. (1)
ਭਵਜਲੁ. ਬਿਨੁ ਸਬਦੈ; ਕਿਉ ਤਰੀਐ ॥
bhavajal. bin sabadai; kiau tareeai |
Sant Singh KhalsaWithout the Word of the Shabad, how can anyone cross over the terrifying world-ocean?
Manmohan SinghHow can the dreadful world-ocean be ferried across without the Lord's Name?
Manmohan Singh (Punjabi)ਸੁਆਮੀ ਦੇ ਨਾਮ ਦੇ ਬਗੈਰ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
Fareedkot Teekaਗੁਰੋਂ ਕੇ ਉਪਦੇਸ ਬਿਨਾਂ ਸੰਸਾਰ ਸਮੁੰਦ੍ਰ ਕੈਸੇ ਤਾਰਿਆ ਜਾਵੈ, ਭਾਵ ਯਿਹ ਕਿ ਨਹੀਂ ਤਾਰਿਆ ਜਾਤਾ॥
Prof. Sahib Singhਗੁਰੂ ਦੇ ਸ਼ਬਦ (ਦੀ ਅਗਵਾਈ) ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ,ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਕਿਉ ਤਰੀਐ = ਕਿਵੇਂ ਤਰਿਆ ਜਾਏ? ਨਹੀਂ ਤਰਿਆ ਜਾ ਸਕਦਾ।
SikhNet (Spanish)¿Cómo puede uno ser llevado a través del mar de las existencias sin la Palabra del Guru?
ਨਾਮ ਬਿਨਾ. ਜਗੁ ਰੋਗਿ ਬਿਆਪਿਆ; ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥
naam binaa. jag rog biaapiaa; dubidhaa ddub ddub mareeai |1| rahaau |
Sant Singh KhalsaWithout the Naam, the Name of the Lord, the world is entangled in the disease of duality, and is drowned, drowned, and dies. ||1||Pause||
Manmohan SinghWithout the Name, the world is entangled in the disease of duality and is drowned, drowned to death. Pause.
Manmohan Singh (Punjabi)ਨਾਮ ਦੇ ਬਾਝੋਂ, ਦੁਨੀਆਂ ਦਵੈਤਭਾਵ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ ਅਤੇ ਡੁਬ ਡੁਬ ਕੇ ਮਰ ਜਾਂਦੀ ਹੈ। ਠਹਿਰਾਉ।
Fareedkot Teekaਵਾਹਿਗੁਰੂ ਕੇ ਨਾਮ ਸੇ ਬਿਨਾਂ (ਜਗੁ) ਜੀਵ ਵਾ ਸੰਸਾਰ ਕੋ ਹੰਕਾਰ ਰੂਪੀ ਰੋਗ ਲਗਾ ਹੂਆ ਹੈ, ਇਸੀ ਹੇਤੁ ਦੁਬਿਧਾ ਰੂਪ ਨਦੀ ਵਿਖੇ ਡੂਬ ਡੂਬ ਕਰ ਮਰਤਾ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਜਗਤ (ਮੇਰ-ਤੇਰ ਵਿਤਕਰੇ ਦੇ) ਰੋਗ ਵਿਚ ਫਸਿਆ ਰਹਿੰਦਾ ਹੈ, ਤੇ ਮੇਰ-ਤੇਰ (ਦੇ ਡੂੰਘੇ ਪਾਣੀਆਂ) ਵਿਚ ਮੁੜ ਮੁੜ ਡੁੱਬ ਕੇ (ਗੋਤੇ ਖਾ ਕੇ ਆਖ਼ਿਰ) ਆਤਮਕ ਮੌਤ ਸਹੇੜ ਲਈਦੀ ਹੈ ॥੧॥ ਰਹਾਉ ॥ਪਦ ਅਰਥ ਰੋਗਿ = ਰੋਗ ਵਿਚ, ਦੁਬਿਧਾ ਦੇ ਰੋਗ ਵਿਚ। ਬਿਆਪਿਆ = ਗ੍ਰਸਿਆ ਹੋਇਆ, ਫਸਿਆ ਹੋਇਆ। ਦੁਬਿਧਾ = ਦੋ = ਕਿਸਮਾ-ਪਨ, ਮੇਰ-ਤੇਰ। ਡੁਬਿ = ਡੁੱਬ ਕੇ। ਡੁਬਿ ਡੁਬਿ = ਮੁੜ ਮੁੜ ਡੁੱਬ ਕੇ। ਮਰੀਐ = ਆਤਮਕ ਮੌਤ ਸਹੇੜ ਲਈਦੀ ਹੈ ॥੧॥ ਰਹਾਉ ॥
SikhNet (Spanish)Pues sin el Nombre del Señor, el mundo permanece afligido por la maldad de la duda y esto hunde aún a las personas más afortunadas.
ਗੁਰੁ ਦੇਵਾ. ਗੁਰੁ ਅਲਖ ਅਭੇਵਾ; ਤ੍ਰਿਭਵਣ ਸੋਝੀ. ਗੁਰ ਕੀ ਸੇਵਾ ॥
gur devaa. gur alakh abhevaa; tribhavan sojhee. gur kee sevaa |
Sant Singh KhalsaThe Guru is Divine; the Guru is Inscrutable and Mysterious. Serving the Guru, the three worlds are known and understood.
Manmohan SinghThe Guru is God and Unfathomable and Inscrutable is the Guru. Through the Guru's service is acquired the knowledge of the three worlds.
Manmohan Singh (Punjabi)ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਅਗਾਧ ਤੇ ਭੇਦ-ਰਹਿਤ ਹਨ। ਗੁਰਾਂ ਦੀ ਸੇਵਾ ਟਹਿਲ ਰਾਹੀਂ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।
Fareedkot Teekaਗੁਰੂ ਹੀ (ਦੇਵਾ) ਪ੍ਰਕਾਸ ਰੂਪ ਹੈ ਪੁਨਾ ਅਲਖ ਹੈ ਔਰ ਅਭੇਉ ਹੈ ਔਰ ਗੁਰੋਂ ਕੀ ਸੇਵਾ ਤੇ ਤਿੰਨਾਂ ਭਵਨਾਂ ਕੀ (ਸੋਝੀ) ਗ੍ਯਾਤ ਹੋ ਜਾਤੀ ਹੈ ਅਰਥਾਤ ਦਿਬ੍ਯ ਦ੍ਰਿਸਟਿ ਭੀ ਹੋ ਜਾਤੀ ਹੈ; ਵਾ ਨਾਸ ਰੂਪ ਵਾ ਬ੍ਰਹਮ ਰੂਪ ਜਾਨ ਲੇਤਾ ਹੈ॥
Prof. Sahib Singhਗੁਰੂ (ਆਤਮਕ ਜੀਵਨ ਦੇ) ਚਾਨਣ ਦਾ ਸੋਮਾ ਹੈ, ਗੁਰੂ ਅਲੱਖ ਅਭੇਵ ਪਰਮਾਤਮਾ (ਦਾ ਰੂਪ) ਹੈ, (ਗੁਰੂ ਦੇ ਦੱਸੇ ਰਸਤੇ ਤੇ ਤੁਰਿਆਂ ਹੀ) ਗੁਰੂ ਦੀ ਦੱਸੀ ਹੋਈ ਕਾਰ ਕਮਾਇਆਂ ਹੀ ਤਿੰਨਾਂ ਭਵਣਾਂ (ਵਿਚ ਵਿਆਪਕ ਪ੍ਰਭੂ) ਦੀ ਸੂਝ ਪੈਂਦੀ ਹੈ।ਪਦ ਅਰਥ ਦੇਵਾ = ਪ੍ਰਕਾਸ਼-ਰੂਪ, ਚਾਨਣ ਦਾ ਸੋਮਾ। ਅਭੇਵਾ = ਜਿਸ ਦਾ ਭੇਤ ਨ ਪੈ ਸਕੇ।
SikhNet (Spanish)El Guru es Dios, Insondable y Misterioso, sí, a través del Servicio del Guru, uno conoce los misterios de los tres mundos
ਆਪੇ ਦਾਤਿ ਕਰੀ. ਗੁਰਿ ਦਾਤੈ; ਪਾਇਆ ਅਲਖ ਅਭੇਵਾ ॥੨॥
aape daat karee. gur daatai; paaeaa alakh abhevaa |2|
Sant Singh KhalsaThe Guru, the Giver, has Himself given me the Gift; I have obtained the Inscrutable, Mysterious Lord. ||2||
Manmohan SinghThe beneficent Guru, of himself, has given me the gift and I have obtained the Unseeable and Mysterious Lord.
Manmohan Singh (Punjabi)ਦਾਤਾਰ ਗੁਰਾਂ ਨੇ ਆਪ ਹੀ ਮੈਨੂੰ ਦਾਨ ਪ੍ਰਦਾਨ ਕੀਤਾ ਹੈ ਅਤੇ ਮੈਂ ਅਦ੍ਰਿਸ਼ਟ ਅਤੇ ਗੈਬੀ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਜਬ ਗੁਰਾਂ ਦਾਤਿਆਂ ਨੇ ਆਪ ਹੀ ਕ੍ਰਿਪਾ ਕਰ ਕੇ ਨਾਮ ਕੀ ਬਖਸੀਸ ਕੀਤੀ ਤਬ (ਅਲਖ ਅਭੇਵਾ) ਵਾਹਿਗੁਰੂ ਕੀ ਪ੍ਰਾਪਤੀ ਹੋਈ॥੨॥
Prof. Sahib Singhਨਾਮ ਦੀ ਦਾਤ ਦੇਣ ਵਾਲੇ ਗੁਰੂ ਨੇ ਜਿਸ ਮਨੁੱਖ ਨੂੰ ਆਪ (ਨਾਮ ਦੀ) ਦਾਤ ਦਿੱਤੀ, ਉਸ ਨੂੰ ਅਲੱਖ ਅਭੇਵ ਪ੍ਰਭੂ ਲੱਭ ਪਿਆ ॥੨॥ਪਦ ਅਰਥ ਗੁਰਿ = ਗੁਰੂ ਨੇ। ਦਾਤੈ = ਦਾਤੇ ਨੇ ॥੨॥
SikhNet (Spanish)El Mismo Guru Bondadoso bendice y así uno llega hasta el Misterioso e Insondable Dios. (2)
ਮਨੁ ਰਾਜਾ. ਮਨੁ ਮਨ ਤੇ ਮਾਨਿਆ; ਮਨਸਾ ਮਨਹਿ ਸਮਾਈ ॥
man raajaa. man man te maaniaa; manasaa maneh samaaee |
Sant Singh KhalsaThe mind is the king; the mind is appeased and satisfied through the mind itself, and desire is stilled in the mind.
Manmohan SinghThe mind is the kind, the mind is propitiated through the mind itself and the desire is stilled in the very mind.
Manmohan Singh (Punjabi)ਮਨੂਆ ਪਾਤਿਸ਼ਾਹ ਹੈ। ਮਨੂਏ ਦੀ ਨਿਸ਼ਾ ਖੁਦ ਮਨੂਏ ਤੋਂ ਹੀ ਹੋ ਜਾਂਦੀ ਹੈ ਅਤੇ ਖਾਹਿਸ਼ ਮਨੂਏ ਦੇ ਅੰਦਰ ਹੀ ਮਰ ਮੁਕਦੀ ਹੈ।
Fareedkot Teekaਜਬ ਗੁਰਾਂ ਦੇ (ਮਨੁ) ਮੰਤ੍ਰ ਤੇ (ਮਨ ਮਾਨਿਆ) ਮਨ ਪਤੀਆਇ ਗਿਆ ਔਰ (ਮਨਸਾ) ਵਾਸਨਾਂ ਜੋ ਮਨ ਕੇ ਬੀਚ ਸੋ (ਸਮਾਈ) ਨਸਟ ਹੋ ਗਈ ਤਬ ਮਨ ਰਾਜਾ ਅਰਥਾਤ ਸਰਬ ਕਾ ਸਿਰੋਮਣੀ ਹੋਤਾ ਭਯਾ॥
Prof. Sahib Singh(ਗੁਰੂ ਦੀ ਮੇਹਰ ਨਾਲ) ਜੇਹੜਾ ਮਨ ਆਪਣੇ ਸਰੀਰਕ ਇੰਦ੍ਰਿਆਂ ਉਤੇ ਕਾਬੂ ਪਾਣ-ਜੋਗਾ ਹੋ ਗਿਆ; ਉਹ ਮਨ ਮਾਇਕ ਫੁਰਨਿਆਂ ਦੇ ਪਿਛੇ ਦੌੜ-ਭੱਜ ਬੰਦ ਕਰਨੀ ਮੰਨ ਗਿਆ, ਉਸ ਮਨ ਦੀ ਵਾਸਨਾ ਉਸ ਦੇ ਆਪਣੇ ਹੀ ਅੰਦਰ ਲੀਨ ਹੋ ਗਈ।ਪਦ ਅਰਥ ਰਾਜਾ = ਬਲੀ ਹਾਕਮ, ਇੰਦ੍ਰਿਆਂ ਦਾ ਮਾਲਕ, ਇੰਦ੍ਰਿਆਂ ਉਤੇ ਕਾਬੂ ਪਾ ਸਕਣ ਵਾਲਾ। ਮਨ ਤੇ = ਮਨ ਤੋਂ, ਮਨ (ਦੇ ਮਾਇਕ ਫੁਰਨਿਆਂ) ਤੋਂ। ਮਾਨਿਆ = ਮੰਨ ਗਿਆ, ਵਰਜਿਆ ਗਿਆ। ਮਨਸਾ = ਮਨ ਦੀ ਵਾਸਨਾ। ਮਨਹਿ = ਮਨਿ ਹੀ, ਮਨ ਵਿਚ ਹੀ।
SikhNet (Spanish)La mente es la Reina, se satisface a través de ella misma, las ansiedades de uno cesan y son reabsorbidas en la misma mente. Sí, la mente está unida a Dios,
ਮਨੁ ਜੋਗੀ. ਮਨੁ ਬਿਨਸਿ ਬਿਓਗੀ; ਮਨੁ ਸਮਝੈ ਗੁਣ ਗਾਈ ॥੩॥
man jogee. man binas biogee; man samajhai gun gaaee |3|
Sant Singh KhalsaThe mind is the Yogi, the mind wastes away in separation from the Lord; singing the Glorious Praises of the Lord, the mind is instructed and reformed. ||3||
Manmohan SinghThe mind can unite with God and separated from Him the mind is wasted away. Singing the Lord's praises, the mind is reformed.
Manmohan Singh (Punjabi)ਮਨੂਆ ਰੱਬ ਨਾਲ ਮਿਲ ਸਕਦਾ ਹੈ ਅਤੇ ਉਸ ਤੋਂ ਵਿਛੜ ਕੇ ਮਨੂਆ ਬਰਬਾਦ ਹੋ ਜਾਂਦਾ ਹੈ। ਸਾਈਂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਮਨੂਆ ਸੁਧਰ ਜਾਂਦਾ ਹੈ।
Fareedkot Teekaਮਨ ਗੁਣ ਗਾਇਕੇ ਸਮਝੇ ਤਬ ਮਨ ਕੇ (ਜੋਗੀ) ਮਨ ਹੀ ਸੁਭ ਗੁਣੋਂ ਕੋ ਧਾਰ ਕਰ ਪਰਮੇਸਰ ਕੇ ਸਾਥ (ਜੋਗੀ) ਜੁੜਤਾ ਹੈ, ਪੁਨਃ ਮਨ ਹੀ ਪਰਮੇਸਰ ਸੇ (ਬਿਓਗੀ) ਵਿਛੜ ਕੇ ਜਨਮਤਾ ਮਰਤਾ ਹੈ। ਪਰੰਤੂ ਜੇਕਰ ਮਨ ਗੁਰੋਂ ਦ੍ਵਾਰੇ ਸਮਝ ਜਾਵੇ ਤੋ ਪਰਮੇਸਰ ਕੇ ਗੁਣੋਂ ਕੋ ਗਾਵਤਾ ਹੈ॥੩॥
Prof. Sahib Singh(ਗੁਰੂ ਦੀ ਮੇਹਰ ਨਾਲ ਉਹ) ਮਨ ਪ੍ਰਭੂ-ਚਰਨਾਂ ਦਾ ਮਿਲਾਪੀ ਹੋ ਗਿਆ, ਉਹ ਮਨ ਆਪਾ-ਭਾਵ ਵਲੋਂ ਖ਼ਤਮ ਹੋ ਕੇ ਪ੍ਰਭੂ (-ਦੀਦਾਰ) ਦਾ ਪ੍ਰੇਮੀ ਹੋ ਗਿਆ, ਉਹ ਮਨ ਉੱਚੀ ਸੂਝ ਵਾਲਾ ਹੋ ਗਿਆ, ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਲੱਗ ਪਿਆ ॥੩॥ਪਦ ਅਰਥ ਜੋਗੀ = ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ। ਬਿਨਸਿ = ਬਿਨਸ ਕੇ, ਮਰ ਕੇ, ਆਪਾ-ਭਾਵ ਵਲੋਂ ਖ਼ਤਮ ਹੋ ਕੇ। ਬਿਓਗੀ = ਬਿਰਹੀ, ਪ੍ਰੇਮੀ। ਗਾਈ = ਗਾਏ, ਗਾਂਦਾ ਹੈ ॥੩॥
SikhNet (Spanish)teniendo el conocimiento, canta la Alabanza de Dios; pero estando separada desperdicia sus días. (3)
ਗੁਰ ਤੇ. ਮਨੁ ਮਾਰਿਆ, ਸਬਦੁ ਵੀਚਾਰਿਆ; ਤੇ ਵਿਰਲੇ ਸੰਸਾਰਾ ॥
gur te. man maariaa, sabad veechaariaa; te virale sansaaraa |
Sant Singh KhalsaHow very rare are those in this world who, through the Guru, subdue their minds, and contemplate the Word of the Shabad.
Manmohan SinghIn this world, very rare are they, who, through the Guru, still their mind and reflect on the Name.
Manmohan Singh (Punjabi)ਇਸ ਜਹਾਨ ਵਿੱਚ ਬਹੁਤ ਹੀ ਥੋੜੇ ਹਨ ਉਹ ਜੋ ਗੁਰਾਂ ਦੇ ਰਾਹੀਂ ਆਪਣੇ ਮਨੂਏ ਨੂੰ ਕਾਬੂ ਕਰਦੇ ਤੇ ਨਾਮ ਨੂੰ ਸਿਮਰਦੇ ਹਨ।
Fareedkot Teekaਜਿਨੋਂ ਨੇ ਗੁਰਾਂ ਕੇ ਉੁਪਦੇਸ ਤੇ ਮਨ ਕੋ ਮਾਰਿਆ ਹੈ ਪੁਨਾ ਗੁਰ (ਸਬਦੁ) ਉਪਦੇਸ ਕਾ ਵੀਚਾਰ ਕੀਆ ਹੈ, (ਤੇ) ਓਹ ਪੁਰਸ ਸੰਸਾਰ ਮੇਂ ਵਿਰਲੇ ਹੀ ਹੈਂ॥
Prof. Sahib Singhਜਗਤ ਵਿਚ ਉਹ ਵਿਰਲੇ ਬੰਦੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਆਪਣਾ ਮਨ ਵੱਸ ਵਿਚ ਕੀਤਾ ਹੈ ਤੇ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਇਆ ਹੈ (ਜਿਨ੍ਹਾਂ ਇਹ ਪਦਵੀ ਪਾ ਲਈ ਹੈ),ਪਦ ਅਰਥ ਗੁਰ ਤੇ = ਗੁਰੂ ਤੋਂ, ਗੁਰੂ ਤੋਂ ਉਪਦੇਸ਼ ਲੈ ਕੇ। ਤੇ = ਉਹ ਬੰਦੇ।
SikhNet (Spanish)Dice Nanak, el Señor es Todo Prevaleciente
ਨਾਨਕ. ਸਾਹਿਬੁ ਭਰਿਪੁਰਿ ਲੀਣਾ; ਸਾਚ ਸਬਦਿ ਨਿਸਤਾਰਾ ॥੪॥੧॥੨॥
naanak. saahib bharipur leenaa; saach sabad nisataaraa |4|1|2|
Sant Singh KhalsaO Nanak, our Lord and Master is All-pervading; through the True Word of the Shabad, we are emancipated. ||4||1||2||
Manmohan SinghNanak, the Lord is fully-filling all and through His True Name one is emancipated.
Manmohan Singh (Punjabi)ਨਾਨਕ ਸੁਆਮੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਸਚੇ ਨਾਮ ਦੁਆਰਾ ਇਨਸਾਨ ਦੀ ਕਲਿਆਣ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸਾਹਿਬੁ) ਵਾਹਿਗੁਰੂ (ਭਰਿਪੁਰਿ) ਪੂਰਨ ਹੋ ਕੇ (ਲੀਣਾ) ਮਿਲ ਰਹਿਆ ਹੈ। ਗੁਰੋਂ ਕੇ ਸਚੇ ਉਪਦੇਸ ਕਰ ਤਿਸ ਕੋ ਜਾਨ ਕਰ ਜੀਵ ਕਾ ਨਿਸਤਾਰਾ ਹੋਤਾ ਹੈ॥੪॥੧॥੨॥☬ਸ੍ਰੀ ਗੁਰੂ ਜੀ ਬ੍ਰਿਧ ਅਵਸਥਾ ਕੋ ਸੂਚਨ ਕਰਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਉਹਨਾਂ ਨੂੰ ਮਾਲਿਕ-ਪ੍ਰਭੂ ਸਾਰੇ ਜਗਤ ਵਿਚ (ਨਕਾ-ਨਕ) ਵਿਆਪਕ ਦਿੱਸ ਪੈਂਦਾ ਹੈ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਦੇ ਮੇਰ-ਤੇਰ ਦੇ ਡੂੰਘੇ ਪਾਣੀਆਂ ਵਿਚੋਂ) ਉਹ ਪਾਰ ਲੰਘ ਜਾਂਦੇ ਹਨ ॥੪॥੧॥੨॥ਪਦ ਅਰਥ ਭਰਿਪੁਰਿ = ਸਾਰੇ ਜਗਤ ਵਿਚ ਨਕਾ-ਨਕ ਭਰਿਆ ਹੋਇਆ। ਲੀਣ = ਸਾਰੇ ਜਗਤ ਵਿਚ ਵਿਆਪਕ। ਸਬਦਿ = ਸ਼ਬਦ ਵਿਚ ਜੁੜਿਆਂ ॥੪॥੧॥੨॥
* ਨੋਟ: 'ਘਰੁ ੨' ਦਾ ਇਹ ਪਹਿਲਾ ਸ਼ਬਦ ਹੈ। ਅੰਕ ੧ ਦਾ ਇਹੀ ਭਾਵ ਹੈ।
SikhNet (Spanish)y a través de la Palabra Verdadera uno es emancipado.