ੴ

ਸਿੱਖਬਾਣੀ · SikhBani

ਕਟੀਐ ਤੇਰਾ ਅਹੰ ਰੋਗੁ ॥

katteeai teraa ahan rog
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 211 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਵੂੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਰਸਨਾ ਜਪੀਐ; ਏਕੁ ਨਾਮ ॥

rasanaa japeeai; ek naam |

Sant Singh KhalsaWith your tongue, chant the Name of the One Lord.
Manmohan SinghWith thy tongue repeat the One Name,
Manmohan Singh (Punjabi)ਆਪਣੀ ਜੀਭ ਨਾਲ ਤੂੰ ਇਕ ਨਾਮ ਦਾ ਉਚਾਰਨ ਕਰ,
Fareedkot Teekaਹੇ ਭਾਈ! ਰਸਨਾ ਕਰ ਕੇ ਏਕ ਨਾਮ ਕੋ ਜਪੀਏ॥
Prof. Sahib Singh(ਹੇ ਭਾਈ!) ਜੀਭ ਨਾਲ ਹਰਿ-ਨਾਮ ਜਪਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਰਸਨਾ = ਜੀਭ (ਨਾਲ)। ਏਕੁ ਨਾਮੁ = ਸਿਰਫ਼ ਹਰਿ ਨਾਮ।

SikhNet (Spanish)Recita el Nombre del Uno con tu lengua;

ਈਹਾ ਸੁਖੁ ਆਨੰਦੁ ਘਨਾ; ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥

eehaa sukh aanand ghanaa; aagai jeea kai sang kaam |1| rahaau |

Sant Singh KhalsaIn this world, it shall bring you peace, comfort and great joy; hereafter, it shall go with your soul, and shall be of use to you. ||1||Pause||
Manmohan Singhhere it shall grant thee comfort and great joy and hereafter it shall be of avail into thy soul and keep its company. Pause.
Manmohan Singh (Punjabi)ਏਥੇ ਇਹ ਤੈਨੂੰ ਆਰਾਮ ਅਤੇ ਬਹੁ ਖ਼ੁਸ਼ੀ ਬਖ਼ਸ਼ੇਗਾ ਅਤੇ ਅਗੇ ਤੇਰੀ ਆਤਮਾ ਦੇ ਲਾਭਦਾਇਕ ਹੋਵੇਗਾ ਅਤੇ ਇਸ ਦੇ ਸਾਥ ਰਹੇਗਾ। ਠਹਿਰਾਉ।
Fareedkot Teekaਇਸ ਲੋਕ ਮੇਂ ਬਹੁਤ ਸੁਖ ਔਰ ਆਤਮ ਅਨੰਦ ਪਾਵੈਗਾ। ਪ੍ਰਲੋਕ ਮੇਂ ਜੀਵ ਕੇ ਸਾਥ ਕਾਮ ਆਵਤਾ ਹੈ॥੧॥ ਰਹਾਉ ॥
Prof. Sahib Singh(ਜੇ ਹਰਿ-ਨਾਮ ਜਪਦੇ ਰਹੀਏ ਤਾਂ) ਇਸ ਲੋਕ ਵਿਚ (ਇਸ ਜੀਵਨ ਵਿਚ) ਬਹੁਤ ਸੁਖ-ਆਨੰਦ ਮਿਲਦਾ ਹੈ ਤੇ ਪਰਲੋਕ ਵਿਚ (ਇਹ ਹਰਿ-ਨਾਮ) ਜਿੰਦ ਦੇ ਕੰਮ ਆਉਂਦਾ ਹੈ ॥੧॥ ਰਹਾਉ ॥

ਪਦ ਅਰਥ ਈਹਾ = ਇਸ ਲੋਕ ਵਿਚ। ਘਨਾ = ਬਹੁਤ। ਆਗੈ = ਪਰਲੋਕ ਵਿਚ। ਜੀਅ ਕੈ ਸੰਗਿ = ਜਿੰਦ ਦੇ ਨਾਲ। ਜੀਅ ਕੈ ਕਾਮ = ਜਿੰਦ ਦੇ ਕੰਮ ॥੧॥ ਰਹਾਉ ॥

SikhNet (Spanish)así serás bendecido con un inmenso Éxtasis y aquí después el Nombre le guardará Compañía a tu Alma. (1-Pausa)

ਕਟੀਐ ਤੇਰਾ; ਅਹੰ ਰੋਗੁ ॥

katteeai teraa; ahan rog |

Sant Singh KhalsaThe disease of your ego shall be eradicated.
Manmohan SinghThy ailment of ego shall be eradicated.
Manmohan Singh (Punjabi)ਤੇਰੀ ਹੰਕਾਰ ਦੀ ਬੀਮਾਰੀ ਨਵਿਰਤਾ ਹੋ ਜਾਏਗੀ।
Fareedkot Teekaਤੇਰਾ ਹੰਕਾਰ ਰੂਪੀ ਰੋਗ ਕਟ ਜਾਵੇਗਾ॥
Prof. Sahib Singh(ਹੇ ਭਾਈ! ਹਰਿ-ਨਾਮ ਦੀ ਬਰਕਤਿ ਨਾਲ) ਤੇਰਾ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ।

ਪਦ ਅਰਥ ਕਟੀਐ = ਕੱਟਿਆ ਜਾ ਸਕਦਾ ਹੈ। ਅਹੰ = ਹਉਮੈ {अहं = ਮੈਂ ਮੈਂ}।

SikhNet (Spanish)La aflicción del ego te deja

ਤੂੰ ਗੁਰ ਪ੍ਰਸਾਦਿ; ਕਰਿ ਰਾਜ ਜੋਗੁ ॥੧॥

toon gur prasaad; kar raaj jog |1|

Sant Singh KhalsaBy Guru's Grace, practice Raja Yoga, the Yoga of meditation and success. ||1||
Manmohan SinghBy Guru's grace thou shalt enjoy secular and spiritual sovereignty.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਤੂੰ ਸੰਸਾਰੀ ਅਤੇ ਰੂਹਾਨੀ ਪਾਤਸ਼ਾਹੀ ਮਾਣੇਗਾ।
Fareedkot Teekaਤੂੰ ਗੁਰੋਂ ਕੀ ਕਿਰਪਾ ਸੇ ਰਾਜ ਮੇਂ ਜੋਗ ਕਹੁ॥☬ਰਾਜ ਜੋਗੁ ਨਾਮ ਇਸਦਾ ਹੈ- ਜਿਸ ਵਰਣ ਜਾਂ ਆਸ੍ਰਮ ਮੇਂ ਪੁਰਸੁ ਇਸਥਿਤ ਹੈ ਤਿਸ ਮੇਂ ਰਹਿਤੇ ਹੀ ਪਰਮੇਸ੍ਵਰ ਪਰਾਇਣ ਰਹਿਣਾ ਅਰੁ ਪਤਤਿ ਪਰਵਾਹ ਬਿਓਹਾਰੁ ਕਰਤੇ ਰਹਿਣਾ॥੧॥
Prof. Sahib Singh(ਨਾਮ ਜਪ ਜਪ ਕੇ) ਗੁਰੂ ਦੀ ਕਿਰਪਾ ਨਾਲ ਤੂੰ ਗ੍ਰਿਹਸਤ ਦਾ ਸੁਖ ਭੀ ਲੈ ਸਕਦਾ ਹੈਂ, ਤੇ ਪ੍ਰਭੂ ਨਾਲ ਮਿਲਾਪ ਭੀ ਪ੍ਰਾਪਤ ਕਰ ਸਕਦਾ ਹੈਂ ॥੧॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਜੋਗੁ = (ਪ੍ਰਭੂ ਨਾਲ) ਮਿਲਾਪ। ਰਾਜ ਜੋਗੁ = ਗ੍ਰਿਹਸਤ ਭੀ ਤੇ ਫ਼ਕੀਰੀ ਭੀ ॥੧॥

SikhNet (Spanish)y por la Gracia del Guru obtienes el más elevado Estado de Yoga. (1)

ਹਰਿ ਰਸੁ; ਜਿਨਿ ਜਨਿ ਚਾਖਿਆ ॥

har ras; jin jan chaakhiaa |

Sant Singh KhalsaThose who taste the sublime essence of the Lord
Manmohan SinghThe person who has tasted God's elixir,
Manmohan Singh (Punjabi)ਜਿਹੜੇ ਪੁਰਸ਼ ਨੇ ਵਾਹਿਗੁਰੂ ਅੰਮ੍ਰਿਤ ਦਾ ਸੁਆਦ ਮਾਣਿਆ ਹੈ,
Fareedkot Teekaਜਿਨ ਪੁਰਸੋਂ ਨੇ ਹਰੀ ਰਸ ਚਾਖਿਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ,

ਪਦ ਅਰਥ ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ = ਜਿਸ ਮਨੁੱਖ ਨੇ।

SikhNet (Spanish)Aquél que prueba la Esencia del Señor,

ਤਾ ਕੀ; ਤ੍ਰਿਸਨਾ ਲਾਥੀਆ ॥੨॥

taa kee; trisanaa laatheea |2|

Sant Singh Khalsahave their thirst quenched. ||2||
Manmohan Singhhis desire is slaked.
Manmohan Singh (Punjabi)ਉਸ ਦੀ ਖਾਹਿਸ਼ ਮਿਟ ਜਾਂਦੀ ਹੈ।
Fareedkot Teekaਤਿਨ ਕੀ ਤ੍ਰਿਸਨਾ ਨਵਿਰਤ ਹੂਈ ਹੈ॥੨॥
Prof. Sahib Singhਉਸ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਂਦੀ ਹੈ ॥੨॥
SikhNet (Spanish)sus deseos son cumplidos en forma instantánea. (2)

ਹਰਿ ਬਿਸ੍ਰਾਮ; ਨਿਧਿ ਪਾਇਆ ॥

har bisraam; nidh paaeaa |

Sant Singh KhalsaThose who have found the Lord, the Treasure of peace,
Manmohan SinghHe who has obtained the treasure of peace of God,
Manmohan Singh (Punjabi)ਜਿਸ ਨੇ ਆਰਾਮ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ,
Fareedkot Teekaਔਰ ਜਿਸ ਨੇ ਹਰੀ (ਬਿਸ੍ਰਾਮ) ਸੁਖੋਂ ਕਾ (ਨਿਧਿ) ਖਜਾਨਾ ਪਾਇਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਹਰਿ-ਨਾਮ-ਰਸ ਚੱਖ ਲਿਆ) ਉਸ ਨੂੰ ਸ਼ਾਂਤੀ ਦਾ ਖ਼ਜ਼ਾਨਾ ਪਰਮਾਤਮਾ ਮਿਲ ਪਿਆ,

ਪਦ ਅਰਥ ਬਿਸ੍ਰਾਮ = ਸ਼ਾਂਤੀ, ਟਿਕਾਉ। ਨਿਧਿ = ਖ਼ਜ਼ਾਨਾ। ਬਿਸ੍ਰਾਮ ਨਿਧਿ = ਸ਼ਾਂਤੀ ਦਾ ਖ਼ਜ਼ਾਨਾ।

SikhNet (Spanish)Y él obtiene el Tesoro de Paz,

ਸੋ ਬਹੁਰਿ; ਨ ਕਤ ਹੀ ਧਾਇਆ ॥੩॥

so bahur; na kat hee dhaaeaa |3|

Sant Singh Khalsashall not go anywhere else again. ||3||
Manmohan Singhgoes not anywhere else again.
Manmohan Singh (Punjabi)ਉਹ ਮੁੜ ਕੇ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਸੋ ਪੁਰਸ ਫੇਰ ਕਿਤੇ ਨਹੀਂ ਧਾਇਆ ਅਰਥਾਤ ਚੌਰਾਸੀ ਮੇਂ ਨਹੀਂ ਫਿਰਤਾ॥੩॥
Prof. Sahib Singhਉਹ ਮਨੁੱਖ ਮੁੜ ਕਿਸੇ ਭੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੩॥

ਪਦ ਅਰਥ ਬਹੁਰਿ = ਮੁੜ। ਕਤ ਹੀ = ਕਿਸੇ ਹੋਰ ਪਾਸੇ। ਧਾਇਆ = ਭਟਕਦਾ ਹੈ ॥੩॥

SikhNet (Spanish)y su mente no vacila más.(3)

ਹਰਿ ਹਰਿ ਨਾਮੁ; ਜਾ ਕਉ ਗੁਰਿ ਦੀਆ ॥

har har naam; jaa kau gur deea |

Sant Singh KhalsaThose, unto whom the Guru has given the Lord's Name, Har, Har
Manmohan SinghWhom the Guru gives the Name of Lord God,
Manmohan Singh (Punjabi)ਜਿਸ ਨੂੰ ਗੁਰੂ ਜੀ ਵਾਹਿਗੁਰੂ ਸੁਆਮੀ ਦਾ ਨਾਮ ਦਿੰਦੇ ਹਨ,
Fareedkot Teekaਜਿਸ ਕੋ ਗੁਰੋਂ ਨੇ ਹਰਿ ਹਰਿ ਨਾਮੁ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ,

ਪਦ ਅਰਥ ਕਉ = ਨੂੰ। ਜਾ ਕਉ = ਜਿਸ ਨੂੰ। ਗੁਰਿ = ਗੁਰੂ ਨੇ।

SikhNet (Spanish)Aquél a quien el Guru lo ha bendecido con el Nombre del Señor,

ਨਾਨਕ ਤਾ ਕਾ; ਭਉ ਗਇਆ ॥੪॥੮॥੧੪੬॥

naanak taa kaa; bhau geaa |4|8|146|

Sant Singh Khalsa- O Nanak, their fears are removed. ||4||8||146||
Manmohan SinghO Nanak! his fear is removed.
Manmohan Singh (Punjabi)ਹੇ ਨਾਨਕ! ਉਸ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਾ ਭੈ ਨਵਿਰਤ ਹੂਆ ਹੈ॥੪॥੮॥੧੪੬॥
Prof. Sahib Singh(ਹੇ ਨਾਨਕ) ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ॥੪॥੮॥੧੪੬॥

ਪਦ ਅਰਥ ਕਾ = ਦੀ। {ਲਫ਼ਜ਼ 'ਕਉ' ਅਤੇ 'ਕਾ' ਦਾ ਫ਼ਰਕ ਚੇਤੇ ਰਹੇ} ॥੪॥

SikhNet (Spanish)dice Nanak, todos sus miedos y sus dolores desaparecen. (4-8-146)
Answers quote the Granth verbatim with Ang citations. AI commentary is not Gurbani and not a religious ruling.