ਪ੍ਰਭ ਕੇ ਚਾਕਰ; ਸੇ ਭਲੇ ॥
prabh ke chaakar; se bhale |
ਪਦ ਅਰਥ ਸੇ = {ਬਹੁ-ਵਚਨ} ਉਹ ਬੰਦੇ।
ਨਾਨਕ; ਤਿਨ ਮੁਖ ਊਜਲੇ ॥੪॥੩॥੧੪੧॥
naanak; tin mukh aoojale |4|3|141|
ਪਦ ਅਰਥ ਊਜਲੇ = ਰੋਸ਼ਨ, ਚਮਕਦੇ ॥੪॥
ਪ੍ਰਭ ਕੇ ਚਾਕਰ; ਸੇ ਭਲੇ ॥
prabh ke chaakar; se bhale |
ਪਦ ਅਰਥ ਸੇ = {ਬਹੁ-ਵਚਨ} ਉਹ ਬੰਦੇ।
ਨਾਨਕ; ਤਿਨ ਮੁਖ ਊਜਲੇ ॥੪॥੩॥੧੪੧॥
naanak; tin mukh aoojale |4|3|141|
ਪਦ ਅਰਥ ਊਜਲੇ = ਰੋਸ਼ਨ, ਚਮਕਦੇ ॥੪॥
ਗਉੜੀ ਮਹਲਾ ੫ ॥
gaurree mahalaa 5 |
ਜੀਅਰੇ; ਓਲੑਾ ਨਾਮ ਕਾ ॥
jeeare; olaa naam kaa |
ਪਦ ਅਰਥ ਜੀਅ ਰੇ = ਹੇ ਜੀਵ! ਹੇ ਜਿੰਦੇ! ਓਲ੍ਹ੍ਹਾ = ਆਸਰਾ।
ਅਵਰੁ ਜਿ ਕਰਨ ਕਰਾਵਨੋ; ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥
avar ji karan karaavano; tin meh bhau hai jaam kaa |1| rahaau |
ਪਦ ਅਰਥ ਅਵਰੁ = ਹੋਰ। ਜਿ = ਜੇਹੜਾ। ਕਰਨ ਕਰਾਵਨੋ = ਦੌੜ-ਭੱਜ, ਕੰਮ-ਕਾਜ। ਜਾਮ ਕਾ ਭਉ = ਜਮ ਦਾ ਡਰ, ਆਤਮਕ ਮੌਤ ਦਾ ਖ਼ਤਰਾ ॥੧॥ ਰਹਾਉ ॥
ਅਵਰ ਜਤਨਿ; ਨਹੀ ਪਾਈਐ ॥
avar jatan; nahee paaeeai |
ਪਦ ਅਰਥ ਜਤਨਿ = ਜਤਨ ਨਾਲ।
ਵਡੈ ਭਾਗਿ; ਹਰਿ ਧਿਆਈਐ ॥੧॥
vaddai bhaag; har dhiaaeeai |1|
ਪਦ ਅਰਥ ਭਾਗਿ = ਕਿਸਮਤ ਨਾਲ। ਧਿਆਈਐ = ਸਿਮਰਿਆ ਜਾ ਸਕਦਾ ਹੈ ॥੧॥
ਲਾਖ ਹਿਕਮਤੀ; ਜਾਨੀਐ ॥
laakh hikamatee; jaaneeai |
ਪਦ ਅਰਥ ਹਿਕਮਤੀ = ਹਿਕਮਤਾਂ ਦੇ ਕਾਰਨ। ਜਾਨੀਐ = (ਜਗਤ ਵਿਚ) ਪ੍ਰਸਿੱਧ ਹੋ ਜਾਈਏ।
ਆਗੈ; ਤਿਲੁ ਨਹੀ ਮਾਨੀਐ ॥੨॥
aagai; til nahee maaneeai |2|
ਪਦ ਅਰਥ ਆਗੈ = ਪਰਲੋਕ ਵਿਚ। ਮਾਨੀਐ = ਆਦਰ ਮਿਲਦਾ ਹੈ ॥੨॥
ਅਹੰਬੁਧਿ; ਕਰਮ ਕਮਾਵਨੇ ॥
ahanbudh; karam kamaavane |
ਪਦ ਅਰਥ ਅਹੰਬੁਧਿ = ਅਹੰਕਾਰ ਪੈਦਾ ਕਰਨ ਵਾਲੀ ਅਕਲ।
ਗ੍ਰਿਹ ਬਾਲੂ; ਨੀਰਿ ਬਹਾਵਨੇ ॥੩॥
grih baaloo; neer bahaavane |3|
ਪਦ ਅਰਥ ਬਾਲੂ = ਰੇਤ। ਨੀਰਿ = ਨੀਰ ਨੇ, ਪਾਣੀ ਨੇ। ਬਹਾਵਨੇ = ਰੋੜ੍ਹ ਦਿੱਤੇ ॥੩॥
ਪ੍ਰਭੁ ਕ੍ਰਿਪਾਲੁ; ਕਿਰਪਾ ਕਰੈ ॥
prabh kripaal; kirapaa karai |
ਨਾਮੁ ਨਾਨਕ; ਸਾਧੂ ਸੰਗਿ ਮਿਲੈ ॥੪॥੪॥੧੪੨॥
naam naanak; saadhoo sang milai |4|4|142|
ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ ॥੪॥
ਗਉੜੀ ਮਹਲਾ ੫ ॥
gaurree mahalaa 5 |
ਬਾਰਨੈ ਬਲਿਹਾਰਨੈ; ਲਖ ਬਰੀਆ ॥
baaranai balihaaranai; lakh bareea |
ਪਦ ਅਰਥ ਬਾਰਨੈ = ਵਾਰਨੇ, ਸਦਕੇ। ਬਰੀਆ = ਵਾਰੀ।
ਨਾਮੋ ਹੋ, ਨਾਮੁ ਸਾਹਿਬ ਕੋ; ਪ੍ਰਾਨ ਅਧਰੀਆ ॥੧॥ ਰਹਾਉ ॥
naamo ho, naam saahib ko; praan adhareea |1| rahaau |
ਪਦ ਅਰਥ ਹੋ = ਹੇ ਭਾਈ! ਨਾਮੋ = ਨਾਮ ਹੀ। ਕੋ = ਦਾ। ਪ੍ਰਾਨ ਅਧਰੀਆ = ਜਿੰਦ ਦਾ ਆਸਰਾ ॥੧॥ ਰਹਾਉ ॥
ਕਰਨ ਕਰਾਵਨ; ਤੁਹੀ ਏਕ ॥
karan karaavan; tuhee ek |
ਪਦ ਅਰਥ ਤੁਹੀ = ਹੇ ਪ੍ਰਭੂ! ਤੂੰ ਹੀ।
ਜੀਅ ਜੰਤ ਕੀ; ਤੁਹੀ ਟੇਕ ॥੧॥
jeea jant kee; tuhee ttek |1|
ਪਦ ਅਰਥ ਜੀਅ ਟੇਕ = ਜੀਵਾਂ ਦਾ ਆਸਰਾ ॥੧॥
ਰਾਜ ਜੋਬਨ; ਪ੍ਰਭ ਤੂੰ ਧਨੀ ॥
raaj joban; prabh toon dhanee |
ਪਦ ਅਰਥ ਧਨੀ = ਮਾਲਕ।
ਤੂੰ ਨਿਰਗੁਨ; ਤੂੰ ਸਰਗੁਨੀ ॥੨॥
toon niragun; toon saragunee |2|
ਪਦ ਅਰਥ ਨਿਰਗੁਨੁ = ਮਾਇਆ ਦੇ ਗੁਣਾਂ ਤੋਂ ਰਹਿਤ, ਅਦ੍ਰਿਸ਼ਟ-ਰੂਪ। ਸਰਗੁਨੀ = ਇਹ ਸਾਰਾ ਜਗਤ ਜਿਸ ਦਾ ਸਰੂਪ ਹੈ ॥੨॥
ਈਹਾ ਊਹਾ; ਤੁਮ ਰਖੇ ॥
eehaa aoohaa; tum rakhe |
ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ।
ਗੁਰ ਕਿਰਪਾ ਤੇ; ਕੋ ਲਖੇ ॥੩॥
gur kirapaa te; ko lakhe |3|
ਪਦ ਅਰਥ ਤੇ = ਤੋਂ, ਨਾਲ। ਕੋ = ਕੋਈ ਵਿਰਲਾ। ਲਖੇ = ਸਮਝਦਾ ਹੈ ॥੩॥
ਅੰਤਰਜਾਮੀ; ਪ੍ਰਭ ਸੁਜਾਨੁ ॥
antarajaamee; prabh sujaan |
ਪਦ ਅਰਥ ਪ੍ਰਭ = ਹੇ ਪ੍ਰਭੂ! ਸੁਜਾਨੁ = ਸਿਆਣਾ।
ਨਾਨਕ; ਤਕੀਆ ਤੁਹੀ ਤਾਣੁ ॥੪॥੫॥੧੪੩॥
naanak; takeea tuhee taan |4|5|143|
ਪਦ ਅਰਥ ਤਕੀਆ = ਸਹਾਰਾ। ਤਾਣੁ = ਬਲ, ਤਾਕਤ ॥੪॥
ਗਉੜੀ ਮਹਲਾ ੫ ॥
gaurree mahalaa 5 |
ਹਰਿ ਹਰਿ ਹਰਿ; ਆਰਾਧੀਐ ॥
har har har; aaraadheeai |
ਪਦ ਅਰਥ ਆਰਾਧੀਐ = ਸਿਮਰਨਾ ਚਾਹੀਦਾ ਹੈ।
ਸੰਤਸੰਗਿ ਹਰਿ ਮਨਿ ਵਸੈ; ਭਰਮੁ ਮੋਹੁ ਭਉ. ਸਾਧੀਐ ॥੧॥ ਰਹਾਉ ॥
santasang har man vasai; bharam mohu bhau. saadheeai |1| rahaau |
ਪਦ ਅਰਥ ਸੰਤਿ ਸੰਗਿ = ਸੰਤਾਂ ਦੀ ਸੰਗਤਿ ਵਿਚ। ਮਨਿ = ਮਨ ਵਿਚ। ਸਾਧੀਐ = ਸਾਧਿਆ ਜਾ ਸਕਦਾ ਹੈ, ਕਾਬੂ ਕੀਤਾ ਜਾ ਸਕਦਾ ਹੈ ॥੧॥ ਰਹਾਉ ॥
ਬੇਦ ਪੁਰਾਣ ਸਿਮ੍ਰਿਤਿ ਭਨੇ ॥
bed puraan simrit bhane |
ਪਦ ਅਰਥ ਭਨੇ = ਆਖਦੇ ਹਨ।
ਸਭ ਊਚ ਬਿਰਾਜਿਤ ਜਨ ਸੁਨੇ ॥੧॥
sabh aooch biraajit jan sune |1|
ਪਦ ਅਰਥ ਸਭ ਊਚ = ਸਭਨਾਂ ਤੋਂ ਉੱਚੇ। ਬਿਰਾਜਿਤ = ਟਿਕੇ ਹੋਏ। ਸੁਨੇ = ਸੁਣੇ ਜਾਂਦੇ ਹਨ ॥੧॥
ਸਗਲ ਅਸਥਾਨ; ਭੈ ਭੀਤ ਚੀਨ ॥
sagal asathaan; bhai bheet cheen |
ਪਦ ਅਰਥ ਅਸਥਾਨ = {स्थान} (ਹਿਰਦੇ)-ਥਾਂ। ਭੈ ਭੀਤ = ਡਰਾਂ ਨਾਲ ਸਹਮੇ ਹੋਏ।
ਰਾਮ ਸੇਵਕ; ਭੈ ਰਹਤ ਕੀਨ ॥੨॥
raam sevak; bhai rehat keen |2|
ਪਦ ਅਰਥ ਚੀਨ = ਵੇਖੀਦੇ ਹਨ ॥੨॥
ਲਖ ਚਉਰਾਸੀਹ; ਜੋਨਿ ਫਿਰਹਿ ॥
lakh chauraaseeh; jon fireh |
ਪਦ ਅਰਥ ਫਿਰਹਿ = ਭਟਕਦੇ ਫਿਰਦੇ ਹਨ।
ਗੋਬਿੰਦ ਲੋਕ; ਨਹੀ ਜਨਮਿ ਮਰਹਿ ॥੩॥
gobind lok; nahee janam mareh |3|
ਪਦ ਅਰਥ ਜਨਮਿ = ਜਨਮ ਕੇ। ਮਰਹਿ = ਮਰਦੇ ਹਨ ॥੩॥
ਬਲ ਬੁਧਿ ਸਿਆਨਪ ਹਉਮੈ ਰਹੀ ॥
bal budh siaanap haumai rahee |
ਪਦ ਅਰਥ ਰਹੀ = ਮੁੱਕ ਜਾਂਦੀ ਹੈ।
ਹਰਿ ਸਾਧ ਸਰਣਿ; ਨਾਨਕ ਗਹੀ ॥੪॥੬॥੧੪੪॥
har saadh saran; naanak gahee |4|6|144|
ਪਦ ਅਰਥ ਗਹੀ = ਫੜੀ ॥੪॥
ਗਉੜੀ ਮਹਲਾ ੫ ॥
gaurree mahalaa 5 |
ਮਨ; ਰਾਮ ਨਾਮ ਗੁਨ ਗਾਈਐ ॥
man; raam naam gun gaaeeai |
ਪਦ ਅਰਥ ਮਨ = ਹੇ ਮਨ! ਗੁਨ = ਗੁਣ।
ਨੀਤ ਨੀਤ ਹਰਿ ਸੇਵੀਐ; ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥
neet neet har seveeai; saas saas har dhiaaeeai |1| rahaau |
ਪਦ ਅਰਥ ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ ॥੧॥ ਰਹਾਉ ॥
ਸੰਤਸੰਗਿ; ਹਰਿ ਮਨਿ ਵਸੈ ॥
santasang; har man vasai |
ਪਦ ਅਰਥ ਮਨਿ = ਮਨ ਵਿਚ {ਲਫ਼ਜ਼ 'ਮਨ' ਅਤੇ 'ਮਨਿ' ਦਾ ਫ਼ਰਕ ਚੇਤੇ ਰਹੇ}।
ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥
dukh darad aneraa bhram nasai |1|
ਪਦ ਅਰਥ ਭ੍ਰਮੁ = ਭਟਕਣਾ ॥੧॥
ਸੰਤ ਪ੍ਰਸਾਦਿ; ਹਰਿ ਜਾਪੀਐ ॥
sant prasaad; har jaapeeai |
ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਜਾਪੀਐ = ਜਪਿਆ ਜਾ ਸਕਦਾ ਹੈ।
ਸੋ ਜਨੁ; ਦੂਖਿ ਨ ਵਿਆਪੀਐ ॥੨॥
so jan; dookh na viaapeeai |2|
ਪਦ ਅਰਥ ਦੂਖਿ = ਦੁੱਖ ਵਿਚ। ਵਿਆਪੀਐ = ਦਬ ਜਾਂਦਾ ਹੈ, ਕਾਬੂ ਵਿਚ ਆਉਂਦਾ ਹੈ ॥੨॥
ਜਾ ਕਉ; ਗੁਰੁ ਹਰਿ ਮੰਤ੍ਰੁ ਦੇ ॥
jaa kau; gur har mantru de |
ਪਦ ਅਰਥ ਕਉ = ਨੂੰ। ਮੰਤ੍ਰ = ਉਪਦੇਸ਼। ਦੇ = ਦੇਂਦਾ ਹੈ।
ਸੋ ਉਬਰਿਆ; ਮਾਇਆ ਅਗਨਿ ਤੇ ॥੩॥
so ubariaa; maaeaa agan te |3|
ਪਦ ਅਰਥ ਤੇ = ਤੋਂ ॥੩॥
ਨਾਨਕ ਕਉ; ਪ੍ਰਭ ਮਇਆ ਕਰਿ ॥
naanak kau; prabh meaa kar |
ਪਦ ਅਰਥ ਮਇਆ = ਦਇਆ।
ਮੇਰੈ ਮਨਿ ਤਨਿ; ਵਾਸੈ ਨਾਮੁ ਹਰਿ ॥੪॥੭॥੧੪੫॥
merai man tan; vaasai naam har |4|7|145|
ਪਦ ਅਰਥ ਤਨਿ = ਹਿਰਦੇ ਵਿਚ। ਵਸੈ = ਵੱਸ ਪਏ ॥੪॥
ਗਉੜੀ ਮਹਲਾ ੫ ॥
gaurree mahalaa 5 |
ਰਸਨਾ ਜਪੀਐ; ਏਕੁ ਨਾਮ ॥
rasanaa japeeai; ek naam |
ਪਦ ਅਰਥ ਰਸਨਾ = ਜੀਭ (ਨਾਲ)। ਏਕੁ ਨਾਮੁ = ਸਿਰਫ਼ ਹਰਿ ਨਾਮ।
ਈਹਾ ਸੁਖੁ ਆਨੰਦੁ ਘਨਾ; ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥
eehaa sukh aanand ghanaa; aagai jeea kai sang kaam |1| rahaau |
ਪਦ ਅਰਥ ਈਹਾ = ਇਸ ਲੋਕ ਵਿਚ। ਘਨਾ = ਬਹੁਤ। ਆਗੈ = ਪਰਲੋਕ ਵਿਚ। ਜੀਅ ਕੈ ਸੰਗਿ = ਜਿੰਦ ਦੇ ਨਾਲ। ਜੀਅ ਕੈ ਕਾਮ = ਜਿੰਦ ਦੇ ਕੰਮ ॥੧॥ ਰਹਾਉ ॥
ਕਟੀਐ ਤੇਰਾ; ਅਹੰ ਰੋਗੁ ॥
katteeai teraa; ahan rog |
ਪਦ ਅਰਥ ਕਟੀਐ = ਕੱਟਿਆ ਜਾ ਸਕਦਾ ਹੈ। ਅਹੰ = ਹਉਮੈ {अहं = ਮੈਂ ਮੈਂ}।
ਤੂੰ ਗੁਰ ਪ੍ਰਸਾਦਿ; ਕਰਿ ਰਾਜ ਜੋਗੁ ॥੧॥
toon gur prasaad; kar raaj jog |1|
ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਜੋਗੁ = (ਪ੍ਰਭੂ ਨਾਲ) ਮਿਲਾਪ। ਰਾਜ ਜੋਗੁ = ਗ੍ਰਿਹਸਤ ਭੀ ਤੇ ਫ਼ਕੀਰੀ ਭੀ ॥੧॥
ਹਰਿ ਰਸੁ; ਜਿਨਿ ਜਨਿ ਚਾਖਿਆ ॥
har ras; jin jan chaakhiaa |
ਪਦ ਅਰਥ ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ = ਜਿਸ ਮਨੁੱਖ ਨੇ।
ਤਾ ਕੀ; ਤ੍ਰਿਸਨਾ ਲਾਥੀਆ ॥੨॥
taa kee; trisanaa laatheea |2|
ਹਰਿ ਬਿਸ੍ਰਾਮ; ਨਿਧਿ ਪਾਇਆ ॥
har bisraam; nidh paaeaa |
ਪਦ ਅਰਥ ਬਿਸ੍ਰਾਮ = ਸ਼ਾਂਤੀ, ਟਿਕਾਉ। ਨਿਧਿ = ਖ਼ਜ਼ਾਨਾ। ਬਿਸ੍ਰਾਮ ਨਿਧਿ = ਸ਼ਾਂਤੀ ਦਾ ਖ਼ਜ਼ਾਨਾ।
ਸੋ ਬਹੁਰਿ; ਨ ਕਤ ਹੀ ਧਾਇਆ ॥੩॥
so bahur; na kat hee dhaaeaa |3|
ਪਦ ਅਰਥ ਬਹੁਰਿ = ਮੁੜ। ਕਤ ਹੀ = ਕਿਸੇ ਹੋਰ ਪਾਸੇ। ਧਾਇਆ = ਭਟਕਦਾ ਹੈ ॥੩॥
ਹਰਿ ਹਰਿ ਨਾਮੁ; ਜਾ ਕਉ ਗੁਰਿ ਦੀਆ ॥
har har naam; jaa kau gur deea |
ਪਦ ਅਰਥ ਕਉ = ਨੂੰ। ਜਾ ਕਉ = ਜਿਸ ਨੂੰ। ਗੁਰਿ = ਗੁਰੂ ਨੇ।
ਨਾਨਕ ਤਾ ਕਾ; ਭਉ ਗਇਆ ॥੪॥੮॥੧੪੬॥
naanak taa kaa; bhau geaa |4|8|146|
ਪਦ ਅਰਥ ਕਾ = ਦੀ। {ਲਫ਼ਜ਼ 'ਕਉ' ਅਤੇ 'ਕਾ' ਦਾ ਫ਼ਰਕ ਚੇਤੇ ਰਹੇ} ॥੪॥