ੴ

ਸਿੱਖਬਾਣੀ · SikhBani

ਸੰਤਸੰਗਿ ਹਰਿ ਮਨਿ ਵਸੈ ॥

santasang har man vasai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 211 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਮਨ; ਰਾਮ ਨਾਮ ਗੁਨ ਗਾਈਐ ॥

man; raam naam gun gaaeeai |

Sant Singh KhalsaO my mind, sing the Glorious Praises of the Lord's Name.
Manmohan SinghMy soul sing the praise of Pervading God's Name.
Manmohan Singh (Punjabi)ਮੇਰੀ ਜਿੰਦੇ, ਵਿਆਪਕ ਵਾਹਿਗੁਰੂ ਦੇ ਨਾਮ ਦਾ ਜੱਸ ਗਾਇਨ ਕਰ।
Fareedkot Teekaਹੇ ਭਾਈ! ਮਨ ਮੇਂ ਰਾਮ ਕੇ ਨਾਮ ਕੋ ਧਾਰਨ ਕਰੀਏ ਔਰ ਗੁਣੋਂ ਕੋ ਗਾਈਏ॥
Prof. Sahib Singhਹੇ (ਮੇਰੇ) ਮਨ! (ਆ) ਪਰਮਾਤਮਾ ਦਾ ਨਾਮ ਸਿਮਰੀਏ, ਪਰਮਾਤਮਾ ਦੇ ਗੁਣ ਗਾਇਨ ਕਰੀਏ।

ਪਦ ਅਰਥ ਮਨ = ਹੇ ਮਨ! ਗੁਨ = ਗੁਣ।

SikhNet (Spanish)Oh mi mente, habita en el Naam, el Nombre del Señor,

ਨੀਤ ਨੀਤ ਹਰਿ ਸੇਵੀਐ; ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥

neet neet har seveeai; saas saas har dhiaaeeai |1| rahaau |

Sant Singh KhalsaServe the Lord continually and continuously; with each and every breath, meditate on the Lord. ||1||Pause||
Manmohan SinghEver and ever serve God, and meditate on the Lord with every breath of thine. Pause.
Manmohan Singh (Punjabi)ਸਦਾ ਅਤੇ ਸਦਾ ਹੀ ਵਾਹਿਗੁਰੂ ਦੀ ਟਹਿਲ ਕਮਾ ਅਤੇ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਸਿਮਰਨ ਕਰ। ਠਹਿਰਾਉ।
Fareedkot Teekaਔਰ ਨਿਤਾਪ੍ਰਤੀ ਨਿਤਰੂਪ ਹਰੀ ਕਾ ਸੇਵਨ ਕਰੀਏ ਔਰ ਸ੍ਵਾਸ ਸ੍ਵਾਸ ਮੇਂ ਧਿਆਨ ਕਰੀਏ॥੧॥ ਰਹਾਉ ॥
Prof. Sahib Singh(ਹੇ ਮਨ!) ਸਦਾ ਹੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ॥੧॥ ਰਹਾਉ ॥

ਪਦ ਅਰਥ ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ ॥੧॥ ਰਹਾਉ ॥

SikhNet (Spanish)Sírvelo siempre y medita en Él con cada respiración. (1-Pausa)

ਸੰਤਸੰਗਿ; ਹਰਿ ਮਨਿ ਵਸੈ ॥

santasang; har man vasai |

Sant Singh KhalsaIn the Society of the Saints, the Lord dwells in the mind,
Manmohan SinghBy the association of Saints, God dwells in the mind,
Manmohan Singh (Punjabi)ਸਾਧੂਆਂ ਦੀ ਸੰਗਤ ਦੁਆਰਾ ਭਗਵਾਨ ਰਿਦੇ ਵਿੱਚ ਟਿਕ ਜਾਂਦਾ ਹੈ,
Fareedkot Teekaਜਬ ਸੰਤੋਂ ਕਾ ਸੰਗ ਕਰ ਹਰੀ ਮਨ ਮੇਂ ਵਸੈ॥
Prof. Sahib Singh(ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ {ਲਫ਼ਜ਼ 'ਮਨ' ਅਤੇ 'ਮਨਿ' ਦਾ ਫ਼ਰਕ ਚੇਤੇ ਰਹੇ}।

SikhNet (Spanish)En la Asamblea de los Santos Él viene a tu mente,

ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥

dukh darad aneraa bhram nasai |1|

Sant Singh Khalsaand pain, suffering, darkness and doubt depart. ||1||
Manmohan Singhand distress pain, darkness and doubt flee.
Manmohan Singh (Punjabi)ਅਤੇ ਸੰਕਟ, ਪੀੜ ਅੰਧੇਰਾ ਤੇ ਸ਼ੰਕਾ ਦੌੜ ਜਾਂਦੇ ਹਨ।
Fareedkot Teekaਤਬ (ਦੁਖੁ) ਜਨਮ ਮਰਣ ਕਾ ਕਲੇਸ, (ਦਰਦ) ਈਰਖਾ, (ਅਨੇਰਾ) ਅਗਿਆਨ ਰੂਪੀ ਅੰਧਕਾਰ ਔਰ ਭ੍ਰਮ ਸਭ ਨਿਵਿਰਤੀ ਕੋ ਪਾਵਤੇ ਹੈਂ॥੧॥
Prof. Sahib Singh(ਜਿਸ ਦੇ ਮਨ ਵਿਚ ਵੱਸ ਪੈਂਦਾ ਹੈ ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ, ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਜਾਂਦੀ ਹੈ ॥੧॥

ਪਦ ਅਰਥ ਭ੍ਰਮੁ = ਭਟਕਣਾ ॥੧॥

SikhNet (Spanish)y tu pena y sufrimiento, tu oscuridad y duda son eliminadas. (1)

ਸੰਤ ਪ੍ਰਸਾਦਿ; ਹਰਿ ਜਾਪੀਐ ॥

sant prasaad; har jaapeeai |

Sant Singh KhalsaThat humble being, who meditates on the Lord,
Manmohan SinghOne who through Saints favour remembers God,
Manmohan Singh (Punjabi)ਜੋ ਸਾਧੂ ਦੀ ਕਿਰਪਾ ਰਾਹੀਂ ਵਾਹਿਗੁਰੂ ਨੂੰ ਅਰਾਧਦਾ ਹੈ,
Fareedkot Teekaਜੋ ਸੰਤੋਂ ਕੀ ਕ੍ਰਿਪਾ ਸੇ ਹਰੀ ਨਾਮ ਕੋ ਜਪਤਾ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਹੀ) ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਜਾਪੀਐ = ਜਪਿਆ ਜਾ ਸਕਦਾ ਹੈ।

SikhNet (Spanish)Ese ser humilde, que medita en el Señor, por la Gracia de los Santos,

ਸੋ ਜਨੁ; ਦੂਖਿ ਨ ਵਿਆਪੀਐ ॥੨॥

so jan; dookh na viaapeeai |2|

Sant Singh KhalsaBy the Grace of the Saints, is not afflicted with pain. ||2||
Manmohan Singhthat person is not afflicted with agony.
Manmohan Singh (Punjabi)ਉਹ ਪੁਰਸ਼ ਮਹਾਂਕਸ਼ਟ ਨਾਲ ਦੁਖਾਂਤ੍ਰ ਨਹੀਂ ਹੁੰਦਾ।
Fareedkot Teekaਉਸ ਪੁਰਸ ਕੋ ਦੁਖ ਨਹੀਂ ਬਿਆਪਤੇ ਹੈਂ॥੨॥
Prof. Sahib Singh(ਜੇਹੜਾ ਮਨੁੱਖ ਜਪਦਾ ਹੈ) ਉਹ ਮਨੁੱਖ ਕਿਸੇ ਕਿਸਮ ਦੇ ਦੁੱਖ ਵਿਚ ਨਹੀਂ ਘਿਰਦਾ ॥੨॥

ਪਦ ਅਰਥ ਦੂਖਿ = ਦੁੱਖ ਵਿਚ। ਵਿਆਪੀਐ = ਦਬ ਜਾਂਦਾ ਹੈ, ਕਾਬੂ ਵਿਚ ਆਉਂਦਾ ਹੈ ॥੨॥

SikhNet (Spanish)no está afligido por el dolor (2)

ਜਾ ਕਉ; ਗੁਰੁ ਹਰਿ ਮੰਤ੍ਰੁ ਦੇ ॥

jaa kau; gur har mantru de |

Sant Singh KhalsaThose unto whom the Guru gives the Mantra of the Lord's Name,
Manmohan SinghHe whom the Guru gives God's Name,
Manmohan Singh (Punjabi)ਜਿਸ ਨੂੰ ਗੁਰੂ ਜੀ ਵਾਹਿਗੁਰੂ ਦਾ ਨਾਮ ਦਿੰਦੇ ਹਨ,
Fareedkot Teekaਜਿਸ ਕੋ ਗੁਰੋਂ ਨੇ ਹਰੀ ਨਾਮ ਮੰਤ੍ਰ ਦੀਆ ਹੈ॥
Prof. Sahib Singh(ਹੇ ਭਾਈ!) ਗੁਰੂ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਮੰਤ੍ਰ ਦੇਂਦਾ ਹੈ,

ਪਦ ਅਰਥ ਕਉ = ਨੂੰ। ਮੰਤ੍ਰ = ਉਪਦੇਸ਼। ਦੇ = ਦੇਂਦਾ ਹੈ।

SikhNet (Spanish)Aquél a quien el Guru bendice con el Mantra del Señor,

ਸੋ ਉਬਰਿਆ; ਮਾਇਆ ਅਗਨਿ ਤੇ ॥੩॥

so ubariaa; maaeaa agan te |3|

Sant Singh Khalsaare saved from the fire of Maya. ||3||
Manmohan Singhis saved from the mammon fire.
Manmohan Singh (Punjabi)ਉਹ ਮੋਹਣੀ ਦੀ ਅੱਗ ਤੋਂ ਬਚ ਜਾਂਦਾ ਹੈ।
Fareedkot Teekaਸੋ ਪੁਰਸ ਮਾਇਆ ਅਗਨੀ ਸੇ ਬਚਿਆ ਹੈ॥੩॥
Prof. Sahib Singhਉਹ ਮਨੁੱਖ ਮਾਇਆ ਦੀ (ਤ੍ਰਿਸ਼ਨਾ) ਅੱਗ (ਵਿਚ ਸੜਨ) ਤੋਂ ਬਚ ਜਾਂਦਾ ਹੈ ॥੩॥

ਪਦ ਅਰਥ ਤੇ = ਤੋਂ ॥੩॥

SikhNet (Spanish)es salvado del fuego de Maya. (3)

ਨਾਨਕ ਕਉ; ਪ੍ਰਭ ਮਇਆ ਕਰਿ ॥

naanak kau; prabh meaa kar |

Sant Singh KhalsaBe kind to Nanak, O God;
Manmohan SinghO Lord show mercy unto Nanak,
Manmohan Singh (Punjabi)ਹੈ ਠਾਕੁਰ, ਨਾਨਕ ਉਤੇ ਰਹਿਮਤ ਧਾਰ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਪ੍ਰਭੂ! ਮੇਰੇ ਪਰ ਇਹੁ ਦਇਆ ਕਰ॥
Prof. Sahib Singh(ਹੇ ਪ੍ਰਭੂ! ਮੈਂ) ਨਾਨਕ ਉਤੇ ਕਿਰਪਾ ਕਰ,

ਪਦ ਅਰਥ ਮਇਆ = ਦਇਆ।

SikhNet (Spanish)Oh Señor, sé Compasivo con Nanak,

ਮੇਰੈ ਮਨਿ ਤਨਿ; ਵਾਸੈ ਨਾਮੁ ਹਰਿ ॥੪॥੭॥੧੪੫॥

merai man tan; vaasai naam har |4|7|145|

Sant Singh Khalsalet the Lord's Name dwell within my mind and body. ||4||7||145||
Manmohan Singhthat God's Name may abide within his mind and body.
Manmohan Singh (Punjabi)ਤਾਂ ਜੋ ਵਾਹਿਗੁਰੂ ਦਾ ਨਾਮ ਉਸ ਦੀ ਆਤਮਾ ਅਤੇ ਦੇਹਿ ਅੰਦਰ ਨਿਵਾਸ ਕਰ ਲਵੇ।
Fareedkot Teekaਜੋ ਤੇਰਾ ਨਾਮੁ ਹੈ, ਸੋ ਮੇਰੇ ਮਨ ਤਨ ਮੇਂ ਵਸਿਆ ਰਹੇ, ਐਸੇ ਬੇਨਤੀ ਕਰੀਏ: ਹੇ ਹਰੀ ਪ੍ਰਭੂ! ਮੇਰੇ ਕੋ ਦਯਾ ਕਰੋ ਤਨ ਮੇਂ ਤੇਰਾ ਨਾਮ ਵਸ ਜਾਵੈ॥੪॥੭॥੧੪੫॥
Prof. Sahib Singh(ਤਾਂ ਕਿ) ਮੇਰੇ ਮਨ ਵਿਚ ਹਿਰਦੇ ਵਿਚ, ਹੇ ਹਰੀ! ਤੇਰਾ ਨਾਮ ਵੱਸ ਪਏ ॥੪॥੭॥੧੪੫॥

ਪਦ ਅਰਥ ਤਨਿ = ਹਿਰਦੇ ਵਿਚ। ਵਸੈ = ਵੱਸ ਪਏ ॥੪॥

SikhNet (Spanish)para que su cuerpo y su mente estén compenetrados con Tu Nombre. (4-7-145)
Answers quote the Granth verbatim with Ang citations. AI commentary is not Gurbani and not a religious ruling.