ੴ

ਸਿੱਖਬਾਣੀ · SikhBani

ਤਿਲਕ ਹੀਣੰ ਜਥਾ ਬਿਪ੍ਰਾ ਅਮਰ ਹੀਣੰ ਜਥਾ ਰਾਜਨਹ ॥

tilak heenan jathaa bipraa amar heenan jathaa raajanah
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1359 · 2 lines
Translations

ਤਿਲਕ ਹੀਣੰ. ਜਥਾ ਬਿਪ੍ਰਾ; ਅਮਰ ਹੀਣੰ. ਜਥਾ ਰਾਜਨਹ ॥

tilak heenan. jathaa bipraa; amar heenan. jathaa raajanah |

Sant Singh KhalsaLike a Brahmin without a sacred mark on his forehead, or a king without the power of command,
Manmohan SinghAs is a Brahman without a sacred mark, a king without command,
Manmohan Singh (Punjabi)ਜਿਸ ਤਰ੍ਹਾਂ ਟਿੱਕੇ ਦੇ ਬਗੈਰ ਬ੍ਰਹਮਣ ਹੈ, ਜਿਸ ਤਰ੍ਹਾਂ ਫੁਰਮਾਨ ਦੇ ਬਗੈਰ ਪਾਤਿਸ਼ਾਹ ਹੈ,
Fareedkot Teekaਜੈਸੇ ਤਿਲਕ ਤੇ ਰਹਿਤ ਬ੍ਰਹਮਣ ਕਾ ਦਰਸਨ ਸ੍ਰੇਸਟ ਨਹੀਂ ਔਰ ਜੈਸੇ ਹੁਕਮ ਤੇ ਰਹਿਤ ਰਾਜਾ ਸੋਭਾ ਨਹੀਂ ਪਾਵਤਾ ਹੈ॥
Prof. Sahib Singhਜਿਵੇਂ ਤਿਲਕ ਤੋਂ ਬਿਨਾ ਬ੍ਰਾਹਮਣ, ਜਿਵੇਂ ਹੁਕਮ (ਦੀ ਸਮਰਥਾ) ਤੋਂ ਬਿਨਾ ਰਾਜਾ,

ਪਦ ਅਰਥ ਜਥਾ = ਜਿਵੇਂ (यथा)। ਬਿਪ੍ਰਾ = ਬ੍ਰਾਹਮਣ (विप्रः)। ਅਮਰ = ਹੁਕਮ।

SikhNet (Spanish)Como el Brahmán, sin su marca sagrada sobre su frente o el rey sin poder para comandar,

ਆਵਧ ਹੀਣੰ. ਜਥਾ ਸੂਰਾ; ਨਾਨਕ. ਧਰਮ ਹੀਣੰ, ਤਥਾ ਬੈਸ੍ਨਵਹ ॥੫੬॥

aavadh heenan. jathaa sooraa; naanak. dharam heenan, tathaa baisanavah |56|

Sant Singh Khalsaor a warrior without weapons, so is the devotee of God without Dharmic Faith. ||56||
Manmohan Singhand a warrior without weapons, so is a saint without the Lord's meditation, O Nanak.
Manmohan Singh (Punjabi)ਅਤੇ ਜਿਸ ਤਰ੍ਹਾਂ ਹਥਿਆਰਾਂ ਦੇ ਬਗੈਰ ਸੂਰਮਾ ਹੈ, ਏਸੇ ਤਰ੍ਹਾਂ ਦਾ ਹੀ ਹੈ ਸਾਧੂ ਸੁਆਮੀ ਦੇ ਸਿਮਰਨ ਬਗੈਰ, ਹੇ ਨਾਨਕ।
Fareedkot Teekaਜੈਸੇ ਸਸਤ੍ਰੋਂ ਤੇ ਰਹਿਤ ਸੂਰਮਾਂ ਕਿਸੀ ਅਰਥ ਨਹੀਂ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤੈਸੇ ਹੀ ਵਾਹਯ ਸੇ ਵੈਸਨਵ ਅਰਥਾਤ ਭਗਤ ਕਹਾਵਤਾ ਹੈ ਔਰ ਭਗਤੀ ਧਰਮ ਤੇ ਹੀਨ ਹੈ, ਤੋ ਵਹੁ ਸੋਭਾ ਨਹੀਂ ਪਾਵਤਾ ਹੈ॥੫੬॥☬ਅਕਾਲ ਪੁਰਖ ਕੈਸਾ ਹੈ?
Prof. Sahib Singhਜਿਵੇਂ ਸ਼ਸਤ੍ਰ ਤੋਂ ਬਿਨਾ ਸੂਰਮਾ (ਸੋਭਾ ਨਹੀਂ ਪਾਂਦਾ), ਤਿਵੇਂ, ਹੇ ਨਾਨਕ! ਧਰਮ ਤੋਂ ਸੱਖਣਾ ਵਿਸ਼ਨੂ-ਭਗਤ (ਸਮਝੋ) ॥੫੬॥

ਪਦ ਅਰਥ ਆਵਧ = ਸ਼ਸਤ੍ਰ (आयुधं) ਸੂਰਾ = ਸੂਰਮਾ (सुरः)।ਹੀਣੰ = ਸੱਖਣਾ (हीन)। ਬੈਸ੍ਨਵਹ = ਵਿਸ਼ਨੂ ਦਾ ਭਗਤ, ਪਰਮਾਤਮਾ ਦਾ ਭਗਤ (वैष्णवः) ॥੫੬॥

* ਭਾਵ: ਨਿਰੇ ਧਾਰਮਿਕ ਚਿੰਨ੍ਹ ਧਾਰਨ ਕਰ ਕੇ ਭਗਤੀ ਤੋਂ ਸੱਖਣਾ ਰਹਿ ਕੇ ਆਪਣੇ ਆਪ ਨੂੰ ਧਰਮੀ ਅਖਵਾਣ ਵਾਲਾ ਮਨੁੱਖ ਧਰਮੀ ਨਹੀਂ ਹੈ।

SikhNet (Spanish)o el guerrero sin sus armas, así está el Devoto de Dios sin Fe en su Dharma.(56)
Answers quote the Granth verbatim with Ang citations. AI commentary is not Gurbani and not a religious ruling.