ੴ

ਸਿੱਖਬਾਣੀ · SikhBani

ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥

n sankhan na chakran na gadaa na siaaman
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1359 · 5 lines
Translations

ਨ ਸੰਖੰ. ਨ ਚਕ੍ਰੰ; ਨ ਗਦਾ. ਨ ਸਿਆਮੰ ॥

n sankhan. na chakran; na gadaa. na siaaman |

Sant Singh KhalsaGod has no conch-shell, no religious mark, no paraphernalia; he does not have blue skin.
Manmohan SinghThe Lord has no couch, no religious mark, no bludgeon and nor is He of sable colour.
Manmohan Singh (Punjabi)ਸੁਆਮੀ ਦਾ ਸੰਖ, ਨਾਂ ਕੋਈ ਧਾਰਮਕ ਚਿੰਨ੍ਹ ਨਾਂ ਗੁਰਜ ਰੱਖਦਾ ਹੈ ਅਤੇ ਨਾਂ ਹੀ ਉਹ ਕਾਲੇ ਰੰਗ ਦਾ ਹੈ।
Fareedkot Teekaਤਿਸ ਕੇ ਹਾਥੋਂ ਮੇਂ ਨ ਸੰਖ ਹੈ, ਨ ਗਦਾ ਹੈ, ਨ ਪਦਮ ਹੈ, ਨ ਤਿਸ ਕਾ ਸਿਆਮ ਸਰੂਪ ਹੀ ਹੈ॥
Prof. Sahib Singhਉਸ ਦੇ ਹੱਥ ਵਿਚ ਨਾਹ ਸੰਖ ਹੈ ਨਾਹ ਚੱਕ੍ਰ ਹੈ ਨਾਹ ਗਦਾ ਹੈ, ਨਾਹ ਹੀ ਉਹ ਕਾਲੇ ਰੰਗ ਵਾਲਾ ਹੈ। (ਭਾਵ, ਨਾਹ ਹੀ ਉਹ ਵਿਸ਼ਨੂ ਹੈ ਨਾਹ ਹੀ ਉਹ ਕ੍ਰਿਸ਼ਨ ਹੈ)।

ਪਦ ਅਰਥ ਸੰਖੰ = (शंखं)।ਗਦਾ = ਮੁਗਦਰ (गदा)। ਸਿਆਮੰ = ਕਾਲਾ (श्यामः)।

SikhNet (Spanish)Dios no tiene concha, ni marca religiosa,

ਅਸ੍ਚਰਜ ਰੂਪੰ; ਰਹੰਤ ਜਨਮੰ ॥

ascharaj roopan; rahant janaman |

Sant Singh KhalsaHis Form is Wondrous and Amazing. He is beyond incarnation.
Manmohan SinghWondrous is His form and he is unborn.
Manmohan Singh (Punjabi)ਅਦਭੁਤ ਹੈ ਉਸ ਦਾ ਸਰੂਪ ਅਤੇ ਉਹ ਅਜਨਮਾ ਹੈ।
Fareedkot Teekaਤਿਸ ਕਾ ਅਸਚਰਜ ਰੂਪ ਹੈ ਅਰਥਾਤ ਨਿਰਾਕਾਰ ਹੈ ਔ ਜਨਮ ਮਰਨ ਸੇ ਰਹਿਤ ਹੈ॥
Prof. Sahib Singhਉਹ ਜਨਮ ਤੋਂ ਰਹਿਤ ਹੈ, ਉਸ ਦਾ ਰੂਪ ਅਚਰਜ ਹੈ (ਜੋ ਬਿਆਨ ਨਹੀਂ ਹੋ ਸਕਦਾ),
SikhNet (Spanish)ni parafernalia de ningún tipo ni tampoco piel azul, Su Forma es Maravillosa y Sorprendente,

ਨੇਤ ਨੇਤ ਕਥੰਤਿ ਬੇਦਾ ॥

net net kathant bedaa |

Sant Singh KhalsaThe Vedas say that He is not this, and not that.
Manmohan SinghThe Vedas describe Him as Illimitable and Infinite.
Manmohan Singh (Punjabi)ਵੇਦ ਉਸ ਨੂੰ ਹੱਦ ਬੰਨਾ-ਰਹਿਤ ਅਤੇ ਬੇਅੰਤ ਬਿਆਨ ਕਰਦੇ ਹਨ।
Fareedkot Teekaਜਿਸ ਕੋ ਵੇਦ ਵੀ (ਨੇਤਿ ਨੇਤਿ) ਤੀਨੋਂ ਸਰੀਰੋਂ ਤੇ ਪਰੇ ਉਚਾਰਨ ਕਰਤੇ ਹੈਂ, ਭਾਵ ਯੇਹ ਅਸਥੂਲ, ਸੂਖਮ ਕਾਰਣ ਆਦੀ ਕੋਈ ਸਰੀਰ ਭੀ ਤਿਸ ਕਾ ਨਹੀਂ ਹੈ॥
Prof. Sahib Singhਵੇਦ ਆਖਦੇ ਹਨ ਕਿ ਉਸ ਵਰਗਾ ਹੋਰ ਕੋਈ ਨਹੀਂ ਹੈ,

ਪਦ ਅਰਥ ਨੇਤ = ਨ ਇਤਿ, ਇਹੋ ਜਿਹਾ ਨਹੀਂ (न इति)। ਕਥੰਤਿ = ਕਹਿੰਦੇ ਹਨ (कथन्ति)

SikhNet (Spanish)Él está más allá de la reencarnación. Los Vedas dicen que Él no es esto o el otro,

ਊਚ ਮੂਚ ਅਪਾਰ ਗੋਬਿੰਦਹ ॥

aooch mooch apaar gobindah |

Sant Singh KhalsaThe Lord of the Universe is Lofty and High, Great and Infinite.
Manmohan SinghThe most high great and limitless is the Lord.
Manmohan Singh (Punjabi)ਪਰਮ ਬੁਲੰਦ, ਵੱਡਾ ਅਤੇ ਅਨੰਤ ਹੈ ਸੁਆਮੀ।
Fareedkot Teekaਇਨੋਂ ਤੇ ਪਰੇ ਊਚ ਤੇ ਊਚਾ ਅਪਾਰ ਗੋਬਿੰਦ ਹੈ॥
Prof. Sahib Singhਗੋਬਿੰਦ ਬੇਅੰਤ ਹੈ, (ਬਹੁਤ) ਉੱਚਾ ਹੈ, (ਬਹੁਤ) ਵੱਡਾ ਹੈ,

ਪਦ ਅਰਥ ਮੂਚ = ਵੱਡਾ।

SikhNet (Spanish)pero el Señor del Universo es Suave y Elevado, Grandioso e Infinito.

ਬਸੰਤਿ. ਸਾਧ ਰਿਦਯੰ ਅਚੁਤ; ਬੁਝੰਤਿ ਨਾਨਕ. ਬਡਭਾਗੀਅਹ ॥੫੭॥

basant. saadh ridayan achut; bujhant naanak. baddabhaageeah |57|

Sant Singh KhalsaThe Imperishable Lord abides in the hearts of the Holy. He is understood, O Nanak, by those who are very fortunate. ||57||
Manmohan SinghHe, the Imperishable Lord, abides in the mind of the saints. Nanak, only they, who understand Him are very fortunate.
Manmohan Singh (Punjabi)ਉਹ ਅਬਿਨਾਸੀ ਪ੍ਰਭੂ ਸੰਤਾਂ ਦੇ ਹਿਰਦੇ ਅੰਦਰ ਵਸਦਾ ਹੈ। ਨਾਨਕ, ਕੇਵਲ ਉਹ ਹੀ ਜੋ ਉਸ ਨੂੰ ਸਮਝਦੇ ਹਨ, ਭਾਰੇ ਨਸੀਬਾਂ ਵਾਲੇ ਹਨ।
Fareedkot Teekaਸੰਤੋਂ ਕੇ ਰਿਦੇ ਮੇਂ ਨਿਵਾਸ ਕਰਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਅਚੁਤ ਸਰੂਪ ਕੋ ਬਡੇ ਭਾਗੋਂ ਵਾਲੇ ਹੀ (ਬੁਝੰਤਿ) ਜਾਣਤੇ ਹੈਂ॥੫੭॥☬ਜੀਵ ਕੋ ਸੰਸਾਰ ਤੇ ਵਿਰਕਤ ਕਰਣੇ ਵਾਸਤੇ ਸੰਸਾਰ ਦੁਖਦਾਈ ਬਨ ਰੂਪ ਕਹੇ ਹੈਂ:
Prof. Sahib Singhਉਹ ਅਵਿਨਾਸੀ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿਚ ਵੱਸਦਾ ਹੈ। ਹੇ ਨਾਨਕ! ਵੱਡੇ ਭਾਗਾਂ ਵਾਲੇ ਬੰਦੇ ਹੀ (ਇਹ ਗੱਲ) ਸਮਝਦੇ ਹਨ ॥੫੭॥

ਪਦ ਅਰਥ ਅਚੁਤ = ਅਬਿਨਾਸੀ ਪ੍ਰਭ। (ਨੋਟ: ਲਫ਼ਜ਼ 'ਅਚੁਤ' ਦਾ ਉਚਾਰਨ ਕਰਨ ਵੇਲੇ 'ਅਚ' ਤੇ ਜ਼ੋਰ ਦੇਣਾ ਹੈ ਜਿਵੇਂ 'ਅੱਚ' अच्युत) ॥੫੭॥

* ਭਾਵ: ਪਰਮਾਤਮਾ ਭਗਤੀ ਕਰਨ ਵਾਲੇ ਬੰਦਿਆਂ ਦੇ ਹਿਰਦੇ ਵਿਚ ਵੱਸਦਾ ਹੈ।

SikhNet (Spanish)El Señor Imperecedero habita en los corazones de los Santos y sólo es entendido por quienes han sido muy afortunados.(57)
Answers quote the Granth verbatim with Ang citations. AI commentary is not Gurbani and not a religious ruling.