ੴ

ਸਿੱਖਬਾਣੀ · SikhBani

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥

naavan chale teerathee man khottai tan chor
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 789 · 5 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਨਾਵਣ ਚਲੇ ਤੀਰਥੀ; ਮਨਿ ਖੋਟੈ ਤਨਿ ਚੋਰ ॥

naavan chale teerathee; man khottai tan chor |

Sant Singh KhalsaThey go and bathe at sacred shrines of pilgrimage, but their minds are still evil, and their bodies are thieves.
Manmohan SinghMen of evil minds and thievish bodies, go to bathe at the pilgrim stations.
Manmohan Singh (Punjabi)ਕਪਟੀ ਹਿਰਦਿਆਂ ਅਤ ਚੋਰਟੇ ਸਰੀਰਾਂ ਵਾਲੇ ਬੰਦੇ ਧਰਮ-ਅਸਥਾਨਾਂ ਤੇ ਇਸ਼ਨਾਨ ਕਰਨ ਲਈ ਜਾਂਦੇ ਹਨ।
Fareedkot Teekaਮਨ ਕਰ ਕੇ ਖੋਟੇ ਔ ਤਨ ਕਰ ਕੇ ਜੋ ਚੋਰ ਹੈਂ, ਸੋ ਤੀਰਥੋਂ ਮੇਂ ਇਸਨਾਨ ਕੋ ਚਲੇ॥
Prof. Sahib Singhਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ,

ਪਦ ਅਰਥ ਮਨਿ ਖੋਟੈ = ਖੋਟੇ ਮਨ ਨਾਲ। ਤਨਿ = ਸਰੀਰ ਵਿਚ। ਚੋਰ = ਕਾਮਾਦਿਕ ਚੋਰ।

SikhNet (Spanish)Uno va a bañarse a los lugares de peregrinaje con la mente torcida y el cuerpo de un ladrón,

ਇਕੁ ਭਾਉ ਲਥੀ ਨਾਤਿਆ; ਦੁਇ ਭਾ ਚੜੀਅਸੁ ਹੋਰ ॥

eik bhaau lathee naatiaa; due bhaa charreeas hor |

Sant Singh KhalsaSome of their filth is washed off by these baths, but they only accumulate twice as much.
Manmohan SinghThe one part of their bodily filth is washed off by bathing, but they contract two more parts of mental filth.
Manmohan Singh (Punjabi)ਉਨ੍ਹਾਂ ਦੀ ਸਰੀਰਕ ਮੈਲ ਦਾ ਇਕ ਹਿੱਸਾ ਨ੍ਹਾਉਣ ਨਾਲ ਲਹਿ ਜਾਂਦਾ ਹੈ, ਪਰ ਉਨ੍ਹਾਂ ਨੂੰ ਦੋ ਹੋਰ ਵਧੇਰੇ ਹਿੱਸੇ ਮਾਨਸਕ ਮੈਲ ਲੱਗ ਜਾਂਦੀ ਹੈ।
Fareedkot Teekaਏਕ ਹਿੱਸਾ ਤੌ ਤੀਰਥੋਂ ਕੇ ਨਾਉਣੇ ਕਰ ਕੇ ਪਾਪ ਰੂਪ ਮੈਲ ਲਥੀ ਔਰ ਦੋ ਹਿਸਾ ਔਰ ਪਾਪ ਹੋ ਗਏ॥ ਪ੍ਰਮਾਣ- ਭਾਈ ਗੁਰਦਾਸ ਜੀ ਕਾ 'ਬੱਜ੍ਰ ਪਾਪ ਨਾ ਉਤਰੈ ਜਾ ਕੀਚੇ ਗੰਗੇ॥'☬ਦ੍ਰਿਸ੍ਟਾਂਤ:
Prof. Sahib Singhਤਾਂ ਨ੍ਹਾਉਣ ਨਾਲ ਇਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ ਪਰ (ਮਨ ਵਿਚ ਅਹੰਕਾਰ ਆਦਿਕ ਦੀ) ਦੂਣੀ ਮੈਲ ਹੋਰ ਚੜ੍ਹ ਗਈ।

ਪਦ ਅਰਥ ਇਕੁ ਭਾਉ = ਇੱਕ ਹਿੱਸਾ। ਲਥੀ = (ਮੈਲ) ਲਹਿ ਗਈ। ਦੁਇ ਭਾ = ਦੋ ਹਿੱਸੇ। ਹੋਰ = ਹੋਰ ਮੈਲ।

SikhNet (Spanish)y así, mientras una parte del cuerpo es lavada, las otras partes se ensucian doblemente.

ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ ਨਿਕੋਰ ॥

baahar dhotee toomarree; andar vis nikor |

Sant Singh KhalsaLike a gourd, they may be washed off on the outside, but on the inside, they are still filled with poison.
Manmohan SinghA gourd is externally washed, but within it is the pure poison.
Manmohan Singh (Punjabi)ਤੂੰਬੀ ਬਾਹਰਵਾਰੇ ਧੋਂ ਦਿੱਤੀ ਜਾਂਦੀ ਹੈ ਪ੍ਰੰਤੂ ਇਸ ਦੇ ਅੰਦਰਵਾਰ ਨਿਰੋਲ ਜ਼ਹਿਰ ਹੈ।
Fareedkot Teekaਜੈਸੇ ਤੂੰਬੀ ਬਾਹਿਰ ਸੇ ਧੋਤੀ ਭੀ ਹੋਵੈ ਅੰਤਰ ਤਿਸ ਕੇ ਨਿਰੀ (ਵਿਸੁ) ਜਹਰ ਕਉੜਤਣ ਰਹਿਤੀ ਹੈ॥ ਦ੍ਰਾਸ੍ਟਾਂਤ- ਤੈਸੇ ਬਾਹਰ ਸਰੀਰ ਧੋਨੇ ਸੇ ਰਿਦੇ ਕੀ ਖੁਟਿਆਈ ਦੂਰ ਨਹੀਂ ਹੋਤੀ।
Prof. Sahib Singh(ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ।

ਪਦ ਅਰਥ ਤੂੰਮੜੀ = ਤੁੰਮੀ। ਵਿਸੁ = ਜ਼ਹਿਰ। ਨਿਕੋਰ = ਨਿਰੋਲ।

SikhNet (Spanish)Por fuera uno brilla como una vasija de plata, pero en el interior yace puro veneno.

ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ॥੨॥

saadh bhale ananaatiaa; chor si choraa chor |2|

Sant Singh KhalsaThe holy man is blessed, even without such bathing, while a thief is a thief, no matter how much he bathes. ||2||
Manmohan SinghThe saint is well-off without bathing. A thief is always a thief whether he bathes or not.
Manmohan Singh (Punjabi)ਸੰਤ ਬਿਨਾ ਨ੍ਹਾਤਿਆਂ ਹੀ ਚੰਗਾ ਹੈ। ਚੋਰ ਹਮੇਸ਼ਾਂ ਚੋਰ ਹੀ ਹੁੰਦਾ ਹੈ ਭਾਵੇਂ ਉਹ ਨ੍ਹਾਵੇ ਜਾਂ ਨਾਂ।
Fareedkot Teekaਸਾਧੂ ਤੋ ਅਣਨਾਤੇ ਭੀ ਭਲੇ ਹੈਂ, ਪੁਨਾ ਜੋ ਚੋਰ ਹੈਂ, ਸੋ ਮਨ ਤਨ ਕਰ ਕੇ ਚੋਰ ਹੀ ਹੈਂ ਚਾਹੋ ਕਿਤਨੇ ਹੀ ਤੀਰਥੋਂ ਮੇਂ ਫਿਰੈ ਤਹਾਂ ਭੀ ਚੋਰ ਹੀ ਕਮਾਵੇਂਗੇ॥੨॥
Prof. Sahib Singhਭਲੇ ਮਨੁੱਖ (ਤੀਰਥਾਂ ਤੇ) ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ ਹੀ ਹਨ ॥੨॥
SikhNet (Spanish)El Santo es bendecido aun sin lavarse, pero el ladrón permanece ladrón aun después de la ablución.(2)
Answers quote the Granth verbatim with Ang citations. AI commentary is not Gurbani and not a religious ruling.