ੴ

ਸਿੱਖਬਾਣੀ · SikhBani

ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥

khandd pataal asankh mai ganat na hoee
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1283 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਖੰਡ ਪਤਾਲ ਅਸੰਖ; ਮੈ ਗਣਤ. ਨ ਹੋਈ ॥

khandd pataal asankh; mai ganat. na hoee |

Sant Singh KhalsaThere are countless worlds and nether regions; I cannot calculate their number.
Manmohan SinghCountless are the continents and the under-worlds, I can reckon them not.
Manmohan Singh (Punjabi)ਅਣਗਿਣਤ ਹਨ ਮਹਾਦੀਪ ਅਤੇ ਪਇਆਲ। ਮੈਂ ਉਹਨਾਂ ਨੂੰ ਗਿਣ ਨਹੀਂ ਸਕਦਾ।
Fareedkot Teekaਖੰਡ ਅਰ ਪਤਾਲ ਅਸੰਖ੍ਯਾਤ ਹੈਂ, ਮੇਰੇ ਸੇ ਗਿਣਤੀ ਨਹੀਂ ਹੋ ਸਕਤੀ॥
Prof. Sahib Singh(ਇਸ ਸ੍ਰਿਸ਼ਟੀ ਦੇ) ਬੇਅੰਤ ਧਰਤੀਆਂ ਤੇ ਪਾਤਾਲ ਹਨ, ਮੈਥੋਂ ਗਿਣੇ ਨਹੀਂ ਜਾ ਸਕਦੇ।

ਪਦ ਅਰਥ ਖੰਡ = ਹਿੱਸੇ। ਅਸੰਖ = ਬੇਅੰਤ।

SikhNet (Spanish)Incontables son los mundos y regiones inferiores, de número incalculable. Eres el Creador,

ਤੂ ਕਰਤਾ ਗੋਵਿੰਦੁ; ਤੁਧੁ ਸਿਰਜੀ. ਤੁਧੈ ਗੋਈ ॥

too karataa govind; tudh sirajee. tudhai goee |

Sant Singh KhalsaYou are the Creator, the Lord of the Universe; You create it, and You destroy it.
Manmohan SinghThou are the Creator and the Lord of the world, Thou create it and destroy it.
Manmohan Singh (Punjabi)ਤੂੰ ਸੰਸਾਰ ਦਾ ਸਿਰਜਣਹਾਰ ਅਤੇ ਸੁਆਮੀ ਹੈ। ਤੂੰ ਇਸ ਨੂੰ ਰਚਦਾ ਅਤੇ ਤੂੰ ਹੀ ਇਸ ਨੂੰ ਨਾਸ ਕਰਦਾ ਹੈ।
Fareedkot Teekaਹੇ ਗੋਬਿੰਦ! ਤੂੰ ਸਰਬ ਕਾ ਕਰਤਾ ਹੈਂ, ਤੁਧ ਸਭ ਸ੍ਰਿਸ੍ਟੀ ਉਤਪਤਿ ਕਰੀ ਹੈ ਔਰ ਤੁਮ ਨੇ ਹੀ ਪੁਨਹ (ਗੋਈ) ਛਪਾਈ ਅਰਥਾਤ ਲ੍ਯ ਕਰੀ ਹੈ॥
Prof. Sahib Singh(ਹੇ ਪ੍ਰਭੂ!) ਤੂੰ (ਇਸ ਸ੍ਰਿਸ਼ਟੀ ਨੂੰ) ਪੈਦਾ ਕਰਨ ਵਾਲਾ ਹੈਂ ਤੂੰ ਹੀ ਇਸ ਦੀ ਸਾਰ ਲੈਣ ਵਾਲਾ ਹੈਂ, ਤੂੰ ਹੀ ਪੈਦਾ ਕੀਤੀ ਹੈ ਤੂੰ ਹੀ ਨਾਸ ਕਰਦਾ ਹੈਂ।

ਪਦ ਅਰਥ ਸਿਰਜੀ = ਪੈਦਾ ਕੀਤੀ। ਗੋਵਿੰਦੁ = ਧਰਤੀ ਦੀ ਸਾਰ ਲੈਣ ਵਾਲਾ। ਗੋਈ = ਨਾਸ ਕੀਤੀ।

SikhNet (Spanish)el Señor del Universo. Tú lo creas todo y lo destruyes.

ਲਖ ਚਉਰਾਸੀਹ ਮੇਦਨੀ; ਤੁਝ ਹੀ ਤੇ ਹੋਈ ॥

lakh chauraaseeh medanee; tujh hee te hoee |

Sant Singh KhalsaThe 8.4 million species of beings issued forth from You.
Manmohan SinghThe eighty four lacs of species have issued forth from Thee, O Lord.
Manmohan Singh (Punjabi)ਚੁਰਾਸੀ ਲੱਖ ਜੂਨੀਆਂ ਤੇਰੇ ਤੋਂ ਹੀ ਉਤਪੰਨ ਹੋਈਆਂ ਹਨ, ਹੇ ਸੁਆਮੀ!
Fareedkot Teekaਚਉਰਾਸੀ ਲਖ ਸ੍ਰਿਸ੍ਟੀ ਤੇਰੇ ਸੇ ਹੀ ਹੂਈ ਹੈ॥
Prof. Sahib Singhਸ੍ਰਿਸ਼ਟੀ ਦੀ ਚੌਰਾਸੀ ਲਖ ਜੂਨ ਤੈਥੋਂ ਹੀ ਪੈਦਾ ਹੋਈ ਹੈ।

ਪਦ ਅਰਥ ਤੇ = ਤੋਂ। ਮੇਦਨੀ = ਧਰਤੀ, ਸ੍ਰਿਸ਼ਟੀ।

SikhNet (Spanish)Las ocho millones cuatrocientos mil especies de seres salieron de Ti,

ਇਕਿ ਰਾਜੇ ਖਾਨ ਮਲੂਕ; ਕਹਹਿ ਕਹਾਵਹਿ ਕੋਈ ॥

eik raaje khaan malook; kaheh kahaaveh koee |

Sant Singh KhalsaSome are called kings, emperors and nobles.
Manmohan SinghSome are called kings, chiefs and emperors.
Manmohan Singh (Punjabi)ਕਈ ਇਕ ਪਾਤਿਸ਼ਾਹ, ਸਰਦਾਰ ਅਤੇ ਮਹਾਰਾਜੇ ਆਖੇ ਜਾਂਦੇ ਹਨ।
Fareedkot Teekaਇਕ ਆਪ ਕੋ ਕਹਤੇ ਹੈਂ: ਹਮ ਰਾਜੇ ਹੈਂ, ਖਾਨ ਹੈਂ, ਮਲੂਕ ਹੈਂ ਔਰ ਕੋਈ ਔਰੋਂ ਸੇ ਕਹਾਵਤੇ ਹੈਂ॥
Prof. Sahib Singh(ਇਥੇ) ਕਈ ਆਪਣੇ ਆਪ ਨੂੰ ਰਾਜੇ ਖ਼ਾਨ ਤੇ ਮਲਕ ਆਖਦੇ ਹਨ ਤੇ ਅਖਵਾਂਦੇ ਹਨ,

ਪਦ ਅਰਥ ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ।

SikhNet (Spanish)algunos seres fueron llamados reyes, emperadores y nobles;

ਇਕਿ ਸਾਹ ਸਦਾਵਹਿ. ਸੰਚਿ ਧਨੁ; ਦੂਜੈ ਪਤਿ ਖੋਈ ॥

eik saah sadaaveh. sanch dhan; doojai pat khoee |

Sant Singh KhalsaSome claim to be bankers and accumulate wealth, but in duality they lose their honor.
Manmohan SinghAmassing wealth, some call themselves wealthy men and they lose their honour in another's love.
Manmohan Singh (Punjabi)ਦੌਲਤ ਨੂੰ ਇਕੱਤਰ ਕਰ, ਕਈ ਆਪਣੇ ਆਪ ਨੂੰ ਸ਼ਾਹੂਕਾਰ ਅਖਵਾਉਂਦੇ ਹਨ ਤੇ ਉਹ ਦਵੈਤ-ਭਾਵ ਵਿੱਚ ਆਪਣੀ ਇਜ਼ਤ ਗੁਆ ਲੈਂਦੇ ਹਨ।
Fareedkot Teekaਇਕ ਧਨ ਕੋ ਇਕਤ੍ਰ ਕਰ ਕੇ ਸਾਹੂਕਾਰ ਸਦਾਵਤੇ ਹੈਂ, ਦ੍ਵੈਤ ਮੇਂ ਤਿਨੋਂ ਨੇ ਅਪਨੀ ਪਤਿਸ਼੍ਟਾ ਗਵਾਇ ਲਈ ਹੈ॥
Prof. Sahib Singhਕਈ ਧਨ ਇਕੱਠਾ ਕਰ ਕੇ (ਆਪਣੇ ਆਪ ਨੂੰ) ਸ਼ਾਹ ਸਦਾਂਦੇ ਹਨ, (ਪਰ) ਇਸ ਦੂਜੇ ਮੋਹ ਵਿਚ ਪੈ ਕੇ ਇੱਜ਼ਤ ਗਵਾ ਲੈਂਦੇ ਹਨ।

ਪਦ ਅਰਥ ਸਦਾਵਹਿ = ਅਖਵਾਂਦੇ ਹਨ। ਦੂਜੈ = ਮਾਇਆ ਦੇ ਮੋਹ ਵਿਚ। ਪਤਿ = ਇੱਜ਼ਤ। ਸੰਚਿ = ਇਕੱਠਾ ਕਰ ਕੇ।

SikhNet (Spanish)otros dicen ser banqueros y acumulan todo tipo de riqueza, pero en la dualidad todos ellos pierden su honor. Algunos son dadores,

ਇਕਿ ਦਾਤੇ. ਇਕ ਮੰਗਤੇ; ਸਭਨਾ ਸਿਰਿ ਸੋਈ ॥

eik daate. ik mangate; sabhanaa sir soee |

Sant Singh KhalsaSome are givers, and some are beggars; God is above the heads of all.
Manmohan SinghSome are the givers and some the beggars. He, the Lord, is over the head of all.
Manmohan Singh (Punjabi)ਕਈ ਦਾਨੀ ਪੁਰਸ਼ ਹਨ ਅਤੇ ਕਈ ਮੰਗਤੇ। ਉਹ ਸੁਆਮੀ, ਸਾਰਿਆਂ ਦੇ ਸੀਸ ਉਤੇ ਹੈ।
Fareedkot Teekaਇਕ ਦਾਤੇ ਔਰ ਇਕ ਮੰਗਤੇ ਹੈਂ, ਸਭ ਕੇ ਸਿਰ ਪੁਰ (ਸੋਈ) ਤੂੰ ਹੀ ਹੈਂ॥
Prof. Sahib Singhਇਥੇ ਕਈ ਦਾਤੇ ਹਨ ਕਈ ਮੰਗਤੇ ਹਨ (ਪਰ ਕੀਹ ਦਾਤੇ ਤੇ ਕੀਹ ਮੰਗਤੇ) ਸਭਨਾਂ ਦੇ ਸਿਰ ਉਤੇ ਉਹ ਪ੍ਰਭੂ ਹੀ ਖਸਮ ਹੈ।

ਪਦ ਅਰਥ ਸਿਰਿ = ਸਿਰ ਉੱਤੇ।

SikhNet (Spanish)otros pordioseros, pero Dios está por encima de la cabeza de todos.

ਵਿਣੁ ਨਾਵੈ; ਬਾਜਾਰੀਆ ਭੀਹਾਵਲਿ ਹੋਈ ॥

vin naavai; baajaareea bheehaaval hoee |

Sant Singh KhalsaWithout the Name, they are vulgar, dreadful and wretched.
Manmohan SinghBereft of the Lord's Name, the Mortals are but loafers and become dreadful in the end.
Manmohan Singh (Punjabi)ਸੁਆਮੀ ਦੇ ਨਾਮ ਤੋਂ ਸੱਖਣੇ, ਪ੍ਰਾਣੀ ਨਿਰੇਪੁਰੇ ਟੁਕਰੱਬੋਚ ਹਨ ਅਤੇ ਅੰਤ ਨੂੰ ਭਿਆਨਕ ਹੋ ਜਾਂਦੇ ਹਨ।
Fareedkot Teekaਤੇਰੇ ਨਾਮ ਸੇ ਬਿਨਾਂ ਜੋ (ਬਾਜਾਰੀਆ) ਮਸਕਰੇ ਹੈਂ, ਅੰਤ ਕੋ (ਭੀਹਾਵਲਿ) ਭੈ ਸੰਜਗੁਤ ਹੋਤੇ ਹੈਂ॥
Prof. Sahib Singh(ਭਾਵੇਂ ਰਾਜੇ ਸਦਾਣ ਭਾਵੇਂ ਸ਼ਾਹ ਅਖਵਾਣ) ਪ੍ਰਭੂ ਦੇ ਨਾਮ ਤੋਂ ਬਿਨਾ ਜੀਵ (ਮਾਨੋ) ਬਹੁ-ਰੂਪੀਏ ਹਨ (ਧਰਤੀ ਇਹਨਾਂ ਦੇ ਭਾਰ ਨਾਲ) ਭੈ-ਭੀਤ ਹੋਈ ਹੋਈ ਹੈ।

ਪਦ ਅਰਥ ਬਾਜਾਰੀਆ = ਮਸਖ਼ਰੇ, ਬਹੁ-ਰੂਪੀਏ। ਭੀਹਾਵਲਿ = ਡਰਾਉਣੀ (ਧਰਤੀ)

SikhNet (Spanish)Sin el Nombre, son unas horribles y vulgares piltrafas.

ਕੂੜ ਨਿਖੁਟੇ. ਨਾਨਕਾ; ਸਚੁ ਕਰੇ ਸੁ ਹੋਈ ॥੧੨॥

koorr nikhutte. naanakaa; sach kare su hoee |12|

Sant Singh KhalsaFalsehood shall not last, O Nanak; whatever the True Lord does, comes to pass. ||12||
Manmohan SinghFalsehood fails, O Nanak and that alone comes to pass, a which the True Lord does.
Manmohan Singh (Punjabi)ਝੂਠ ਨਾਸ ਹੋ ਜਾਂਦਾ ਹੈ, ਹੇ ਨਾਨਕ! ਅਤੇ ਕੇਵਲ ਉਹ ਹੀ ਹੁੰਦਾ ਹੈ ਜੋ ਸੱਚਾ ਸੁਆਮੀ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹ ਝੂਠਾ ਸੰਸਾਰ ਹੈ, ਸੋ ਨਿਖੁਟ ਜਾਣ ਵਾਲਾ ਹੈ, ਪਰੰਤੂ ਹੇ ਸਚੇ! ਤੇਰਾ ਧਿਆਨੁ ਕਰਨੇ ਵਾਲੇ ਕੀ ਇਸਥਿਤੀ ਹੂਈ ਹੈ॥੧੨॥
Prof. Sahib Singhਹੇ ਨਾਨਕ! (ਇਹ ਰਾਜੇ ਤੇ ਸ਼ਾਹੂਕਾਰ ਆਦਿਕ) ਕੂੜ ਦੇ ਸੌਦੇ ਮੁੱਕ ਜਾਂਦੇ ਹਨ (ਭਾਵ ਤ੍ਰਿਸ਼ਨਾ-ਅਧੀਨ ਹੋ ਕੇ ਰਾਜ ਧਨ ਆਦਿਕ ਦਾ ਮਾਣ ਕੂੜਾ ਹੈ) ਜੋ ਕੁਝ ਸਦਾ-ਥਿਰ ਰਹਿਣ ਵਾਲਾ ਪ੍ਰਭੂ ਕਰਦਾ ਹੈ ਉਹੀ ਹੈ ॥੧੨॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਕੂੜ = ਮਾਇਆ ਦੇ ਸੌਦੇ।॥੧੨॥

SikhNet (Spanish)La falsedad no durará, pues lo que sea que el Señor hace, eso viene a suceder. (12)
Answers quote the Granth verbatim with Ang citations. AI commentary is not Gurbani and not a religious ruling.