ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਬਾਬੀਹਾ. ਭਿੰਨੀ ਰੈਣਿ ਬੋਲਿਆ; ਸਹਜੇ ਸਚਿ ਸੁਭਾਇ ॥
baabeehaa. bhinee rain boliaa; sahaje sach subhaae |
Sant Singh KhalsaThe night is wet with dew; the rainbird sings the True Name with intuitive ease.
Manmohan SinghIn a dewy night, the sparrow hawk, instinctively utters the True Name, with love.
Manmohan Singh (Punjabi)ਸਿੰਨੀ ਰਾਤ੍ਰੀ ਅੰਦਰ ਪਪੀਹਾ ਸੁਭਾਵਕ ਹੀ ਪਿਆਰ ਨਾਲ ਸੰਚੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੋ ਚਾਤ੍ਰਿਕ ਜੀਵ (ਭਿੰਨੀ) ਸਨਿਗਧ ਅਵਸਥਾ ਰਾਤ੍ਰੀ ਮੇਂ ਸਹਿਜ ਸੁਭਾਇ ਹੀ ਸਚ ਨਾਮੁ ਬੋਲਿਆ ਹੈ, ਸੋ ਕਹਿਤਾ ਹੈ:
Prof. Sahib Singh(ਜਦੋਂ) (ਜੀਵ-) ਪਪੀਹਾ ਅੰਮ੍ਰਿਤ ਵੇਲੇ ਅਡੋਲ ਅਵਸਥਾ ਵਿਚ ਪ੍ਰਭੂ-ਚਰਨਾਂ ਵਿਚ ਜੁੜ ਕੇ (ਜੁੜੇ) ਮਨ ਦੀ ਮੌਜ ਨਾਲ ਅਰਜ਼ੋਈ ਕਰਦਾ ਹੈ,
ਪਦ ਅਰਥ ਭਿੰਨੀ ਰੈਣਿ = (ਤ੍ਰੇਲ-) ਭਿੱਜੀ ਰਾਤ ਵੇਲੇ, ਅੰਮ੍ਰਿਤ ਵੇਲੇ। ਸਹਜੇ = ਅਡੋਲ ਅਵਸਥਾ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)। ਸੁਭਾਇ = ਸੁਭਾਵਿਕ ਹੀ, ਜੁੜੇ-ਮਨ ਦੀ ਮੌਜ ਨਾਲ।
SikhNet (Spanish)La noche está cubierta de rocío, el Chatvik canta el Nombre Verdadero con facilidad e intuición.
ਇਹੁ ਜਲੁ ਮੇਰਾ ਜੀਉ ਹੈ; ਜਲ ਬਿਨੁ ਰਹਣੁ. ਨ ਜਾਇ ॥
eihu jal meraa jeeo hai; jal bin rehan. na jaae |
Sant Singh KhalsaThis water is my very soul; without water, I cannot survive.
Manmohan SinghThis water is my life-breath. Without water I can live not.
Manmohan Singh (Punjabi)ਇਹ ਪਾਣੀ ਮੇਰੀ ਜਿੰਦ ਜਾਨ ਹੈ। ਪਾਣੀ ਦੇ ਬਗੈਰ, ਮੈਂ ਬਚ ਨਹੀਂ ਸਕਦਾ।
Fareedkot Teekaਇਹ ਨਾਮ ਜਲ ਮੇਰਾ ਜੀਵਨ ਰੂਪ ਹੈ, ਇਸ ਜਲ ਸੇ ਬਿਨਾਂ ਮੇਰੇ ਸੇ ਰਹਾ ਨਹੀਂ ਜਾਤਾ ਹੈ॥
Prof. Sahib Singhਕਿ ਪ੍ਰਭੂ ਦਾ ਨਾਮ ਮੇਰੀ ਜਿੰਦ ਹੈ, 'ਨਾਮ' ਤੋਂ ਬਿਨਾ ਮੈਂ ਜੀਊ ਨਹੀਂ ਸਕਦਾ,
ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਆਪੁ = ਆਪਾ-ਭਾਵ। ਗਵਾਇ = ਦੂਰ ਕਰ ਕੇ। ਜੀਉ = ਜਿੰਦ।
SikhNet (Spanish)Esta agua es mi Alma y sin agua no sobrevivo. Mediante la Palabra del Shabd del Guru esta agua es obtenida
ਗੁਰਸਬਦੀ. ਜਲੁ ਪਾਈਐ; ਵਿਚਹੁ ਆਪੁ ਗਵਾਇ ॥
gurasabadee. jal paaeeai; vichahu aap gavaae |
Sant Singh KhalsaThrough the Word of the Guru's Shabad, this water is obtained, and egotism is eradicated from within.
Manmohan SinghBy the Guru's instruction the water of life is obtained and ego is dispelled from within.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਜਿੰਦਗੀ ਦਾ ਪਾਣੀ ਪਰਾਪਤ ਹੁੰਦਾ ਹੈ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ।
Fareedkot Teekaਪਰੰਤੂ ਬੀਚ ਸੇ ਆਪਾ ਭਾਉ ਗਵਾਇ ਕਰ ਗੁਰ ਸਬਦ ਦ੍ਵਾਰਾ ਨਾਮੁ ਜਲ ਪਾਯਾ ਜਾਤਾ ਹੈ॥
Prof. Sahib Singh(ਤਾਂ ਇਸ ਤਰ੍ਹਾਂ) ਮਨ ਵਿਚੋਂ ਆਪਾ-ਭਾਵ ਗਵਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਨਾਮ-ਅੰਮ੍ਰਿਤ ਮਿਲਦਾ ਹੈ।
ਪਦ ਅਰਥ ਜਲੁ = (ਭਾਵ) ਪ੍ਰਭੂ-ਨਾਮ।
SikhNet (Spanish)y el egoísmo es erradicado del interior.
ਨਾਨਕ. ਜਿਸੁ ਬਿਨੁ ਚਸਾ. ਨ ਜੀਵਦੀ; ਸੋ ਸਤਿਗੁਰਿ ਦੀਆ ਮਿਲਾਇ ॥੨॥
naanak. jis bin chasaa. na jeevadee; so satigur deea milaae |2|
Sant Singh KhalsaO Nanak, I cannot live without Him, even for a moment; the True Guru has led me to meet Him. ||2||
Manmohan SinghNanak, the True Guru, has made me meet Him, without whom I can live not even for a moment.
Manmohan Singh (Punjabi)ਨਾਨਕ ਸੱਚੇ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਜਿਸ ਦੇ ਬਾਝੋਂ ਮੈਂ ਇਕ ਮੁਹਤ ਭਰ ਭੀ ਜੀਉਂਦੀ ਨਹੀਂ ਰਹਿ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਸੇ ਬਿਨਾਂ ਮੈਂ ਇਸਤ੍ਰੀ (ਚਸਾ) ਅਲਪ ਕਾਲ ਭੀ ਨਹੀਂ ਜੀਵਤੀ ਥੀ, ਸੋ ਸਤਿਗੁਰੋਂ ਨੇ ਮਿਲਾਇ ਦੀਆ ਹੈ॥੨॥
Prof. Sahib Singhਹੇ ਨਾਨਕ! ਜਿਸ ਪ੍ਰਭੂ ਤੋਂ ਬਿਨਾ ਇਕ ਪਲਕ ਭਰ ਭੀ ਜੀਵਿਆ ਨਹੀਂ ਜਾ ਸਕਦਾ, ਸਤਿਗੁਰੂ ਨੇ (ਅਰਜ਼ੋਈ ਕਰਨ ਵਾਲੇ ਨੂੰ) ਉਹ ਪ੍ਰਭੂ ਮਿਲਾ ਦਿੱਤਾ ਹੈ (ਭਾਵ, ਮਿਲਾ ਦੇਂਦਾ ਹੈ) ॥੨॥
ਪਦ ਅਰਥ ਚਸਾ = (ਭਾਵ) ਪਲਕ ਭਰ ਭੀ।ਸਤਿਗੁਰਿ = ਗੁਰੂ ਨੇ ॥੨॥
SikhNet (Spanish)Oh, dice Nanak, no puedo vivir ni por un instante sin Él. El Verdadero Guru me ha guiado hasta Encontrarlo. (2)