ੴ

ਸਿੱਖਬਾਣੀ · SikhBani

ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥

aape keeto rachan aape hee ratiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 966 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪੇ ਕੀਤੋ ਰਚਨੁ; ਆਪੇ ਹੀ ਰਤਿਆ ॥

aape keeto rachan; aape hee ratiaa |

Sant Singh KhalsaHe Himself created the Universe; He Himself imbues it.
Manmohan SinghHimself the Lord has created the creartion and Himself is imbued with it.
Manmohan Singh (Punjabi)ਪ੍ਰਭੂ ਨੇ ਖੁਦ ਰਚਨਾ ਰਚੀ ਹੈ ਅਤੇ ਖੁਦ ਹੀ ਇਸ ਨਾਲ ਰੰਗਿਆ ਹੋਇਆ ਹੈ।
Fareedkot Teekaਤੈਨੇ ਆਪ ਹੀ ਸੰਸਾਰ ਕਾ ਰਚਨਾ ਕੀਆ ਹੈ ਪੁਨਾ ਆਪ ਹੀ ਤਿਨ ਮੈਂ (ਰਤਿਆ) ਪ੍ਰੀਤੀ ਕਰ ਰਿਹਾ ਹੈਂ॥
Prof. Sahib Singhਇਹ ਜਗਤ-ਰਚਨਾ ਪ੍ਰਭੂ ਨੇ ਆਪ ਹੀ ਰਚੀ ਹੈ, ਤੇ ਆਪ ਹੀ ਇਸ ਵਿਚ ਮਿਲਿਆ ਹੋਇਆ ਹੈ।

ਪਦ ਅਰਥ ਕੀਤੋ ਰਚਨੁ = ਜਗਤ-ਰਚਨਾ ਰਚੀ। ਰਤਿਆ = (ਰਚਨਾ ਵਿਚ) ਮਿਲਿਆ ਹੋਇਆ ਹੈ।

SikhNet (Spanish)El Señor Mismo creó la creación. Él Mismo está imbuido en ella.

ਆਪੇ ਹੋਇਓ ਇਕੁ; ਆਪੇ ਬਹੁ ਭਤਿਆ ॥

aape hoeo ik; aape bahu bhatiaa |

Sant Singh KhalsaHe Himself is One, and He Himself has numerous forms.
Manmohan SinghHimself to Lord becomes one and Himself of many varieties.
Manmohan Singh (Punjabi)ਆਪ ਸੁਆਮੀ ਇਕ ਥੀ ਵੰਝਦਾ ਹੈ ਅਤੇ ਆਪ ਹੀ ਅਨੇਕਾਂ ਪ੍ਰਕਾਰ ਦਾ।
Fareedkot Teekaਆਪ ਹੀ ਤੂੰ ਇਕ ਹੈਂ, ਆਪੇ ਹੀ ਬਹੁਤ ਭਾਂਤੋ ਕਾ ਹੋਇਆ ਹੈਂ॥
Prof. Sahib Singh(ਕਦੇ ਰਚਨਾ ਨੂੰ ਸਮੇਟ ਕੇ) ਇਕ ਆਪ ਹੀ ਆਪ ਹੋ ਜਾਂਦਾ ਹੈ, ਤੇ ਕਦੇ ਅਨੇਕਾਂ ਰੰਗਾਂ ਰੂਪਾਂ ਵਾਲਾ ਬਣ ਜਾਂਦਾ ਹੈ।

ਪਦ ਅਰਥ ਇਕੁ = ਨਿਰਾਕਾਰ-ਰੂਪ ਆਪ ਹੀ ਆਪ। ਬਹੁ ਭਤਿਆ = ਸਰਗੁਣ ਰੂਪ ਵਿਚ ਅਨੇਕਾਂ ਰੰਗਾਂ ਰੂਪਾਂ ਵਾਲਾ।

SikhNet (Spanish)Él Mismo se vuelve el Uno. Él Mismo se torna de muchos colores.

ਆਪੇ ਸਭਨਾ ਮੰਝਿ; ਆਪੇ ਬਾਹਰਾ ॥

aape sabhanaa manjh; aape baaharaa |

Sant Singh KhalsaHe Himself is within all, and He Himself is beyond them.
Manmohan SinghHe Himself is within all and He Himself without them.
Manmohan Singh (Punjabi)ਉਹ ਆਪ ਸਾਰਿਆਂ ਦੇ ਅੰਦਰ ਹੈ ਅਤੇ ਆਪ ਹੀ ਉਨ੍ਹਾਂ ਦੇ ਬਾਹਰ।
Fareedkot Teekaਆਪ ਹੀ ਤੂੰ ਸਭਨਾਂ ਕੇ ਬੀਚ ਹੈਂ, ਆਪ ਹੀ ਤੂੰ ਬਾਹਰ ਹੈਂ॥
Prof. Sahib Singhਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ, ਤੇ ਨਿਰਲੇਪ ਭੀ ਆਪ ਹੀ ਹੈ।

ਪਦ ਅਰਥ ਮੰਝਿ = ਵਿਚ।

SikhNet (Spanish)Él Mismo prevalece en todo. Él Mismo está elevado y más allá de todo.

ਆਪੇ ਜਾਣਹਿ ਦੂਰਿ; ਆਪੇ ਹੀ ਜਾਹਰਾ ॥

aape jaaneh door; aape hee jaaharaa |

Sant Singh KhalsaHe Himself is known to be far away, and He Himself is right here.
Manmohan SinghGod Himself makes man know Him far and Himself just present.
Manmohan Singh (Punjabi)ਵਾਹਿਗੁਰੂ ਖੁਦ ਬੰਦੇ ਨੂੰ ਜਣਾਉਂਦਾ ਹੈ ਕਿ ਉਹ ਦੁਰੇਡੇ ਹੈ ਅਤੇ ਖੁਦ ਹੀ ਐਨ ਹਾਜ਼ਰ ਨਾਜ਼ਰ।
Fareedkot Teekaਆਪੇ ਹੀ ਤੂੰ ਸ੍ਵੈ ਆਸਰੇ ਵਿਖੇ ਕਲਪਤ ਅਗ੍ਯਾਨ ਕਰ ਅਗਿਆਨੀ ਹੋ ਕੇ ਦੂਰ ਜਾਣਤਾ ਹੈਂ ਔ ਆਪ ਹੀ ਤੂੰ ਗ੍ਯਾਨਵਾਨ ਹੋ ਕੇ (ਜਾਹਰਾ) ਪ੍ਰਤਖ੍ਯ ਜਾਨ ਰਹਿਆ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਆਪਣੇ ਆਪ ਨੂੰ ਰਚਨਾ ਤੋਂ ਵੱਖਰਾ ਜਾਣਦਾ ਹੈਂ, ਤੇ ਆਪ ਹੀ ਹਰ ਥਾਂ ਹਾਜ਼ਰ-ਨਾਜ਼ਰ ਹੈਂ।

ਪਦ ਅਰਥ ਜਾਣਹਿ = ਤੂੰ ਜਾਣਦਾ ਹੈਂ। ਦੂਰਿ = ਰਚੀ ਰਚਨਾ ਤੋਂ ਵੱਖਰਾ।

SikhNet (Spanish)Él Mismo nos hace ver Su Presencia y Él Mismo se aleja.

ਆਪੇ ਹੋਵਹਿ ਗੁਪਤੁ; ਆਪੇ ਪਰਗਟੀਐ ॥

aape hoveh gupat; aape paragatteeai |

Sant Singh KhalsaHe Himself is hidden, and He Himself is revealed.
Manmohan SinghThou Thyself, O Lord, becomest unmanifest and Thyself manifest.
Manmohan Singh (Punjabi)ਤੂੰ ਖੁਦ, ਹੇ ਸੁਆਮੀ! ਅਦ੍ਰਿਸ਼ਟ ਹੋ ਜਾਂਦਾ ਹੈ ਅਤੇ ਖੁਦ ਹੀ ਜ਼ਾਹਿਰਾ ਜ਼ਹੂਰ।
Fareedkot Teekaਤੂੰ ਆਪ ਹੀ ਮਨਮੁਖੋਂ ਕੋ ਗੁਪਤ ਹੋ ਰਿਹਾ ਹੈਂ ਪੁਨਾ ਤੂੰ ਆਪ ਹੀ ਗੁਰਮੁਖੋਂ ਕੋ ਪ੍ਰਗਟ ਹੋ ਰਹਾ ਹੈਂ॥
Prof. Sahib Singhਤੂੰ ਆਪ ਹੀ ਲੁਕਿਆ ਹੈਂ, ਤੇ ਪਰਗਟ ਭੀ ਆਪ ਹੀ ਹੈਂ।
SikhNet (Spanish)Él Mismo se vuelve Manifiesto; Él Mismo no se manifiesta.

ਕੀਮਤਿ ਕਿਸੈ. ਨ ਪਾਇ; ਤੇਰੀ ਥਟੀਐ ॥

keemat kisai. na paae; teree thatteeai |

Sant Singh KhalsaNo one can estimate the value of Your Creation, Lord.
Manmohan SinghNone can evaluate the worth of Thy creation, O my Master.
Manmohan Singh (Punjabi)ਕੋਈ ਭੀ ਤੇਰੀ ਰਚਨਾ ਦਾ ਮੁੱਲ ਨਹੀਂ ਪਾ ਸਕਦਾ, ਹੇ ਮੈਂਡੇ ਮਾਲਕ!
Fareedkot Teekaਜੋ ਤੇਰੀ ਸ੍ਰਿਸਟੀ ਬਨਾਈ ਹੋਈ ਹੈ ਇਸ ਕੀ ਕੀਮਤਿ ਕੋਈ ਨਹੀਂ ਪਾ ਸਕਤਾ॥
Prof. Sahib Singhਤੇਰੀ ਇਸ ਰਚਨਾ ਦਾ ਮੁੱਲ ਕਿਸੇ ਨਹੀਂ ਪਾਇਆ।

ਪਦ ਅਰਥ ਤੇਰੀ ਥਟੀਐ = ਤੇਰੀ ਕੁਦਰਤਿ ਦੀ।

SikhNet (Spanish)Oh Dios, nadie podría encontrar el valor total de Tu Creación.

ਗਹਿਰ ਗੰਭੀਰੁ ਅਥਾਹੁ; ਅਪਾਰੁ ਅਗਣਤੁ ਤੂੰ ॥

gahir ganbheer athaahu; apaar aganat toon |

Sant Singh KhalsaYou are deep and profound, unfathomable, infinite and invaluable.
Manmohan SinghThou, O Lord, art Deep, Profound Unfathomable, Infinite and Incomputable.
Manmohan Singh (Punjabi)ਤੂੰ, ਹੇ ਸਾਹਿਬ! ਡੁੰਘਾ, ਗੂੜ੍ਹਾ, ਬੇਥਾਹ, ਬੇਅੰਤ ਅਤੇ ਅਣਗਿਣਤ ਹੈਂ।
Fareedkot Teekaਤੂੰ ਡੂੰਘਾ, ਨਿਹਚਲ, ਅੰਤ ਰਹਿਤ, ਪਾਰ ਉਰਾਰ ਤੇ ਰਹਤ ਹੈਂ ਪਰੇ ਪੁਨਾ ਅਗਿਣਤ ਹੈਂ॥
Prof. Sahib Singhਤੂੰ ਗੰਭੀਰ ਹੈਂ, ਤੇਰੀ ਹਾਥ ਨਹੀਂ ਪੈ ਸਕਦੀ, ਤੂੰ ਬੇਅੰਤ ਹੈਂ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।

ਪਦ ਅਰਥ ਅਗਣਤੁ = ਜਿਸ ਦੇ ਗੁਣ ਗਿਣੇ ਨ ਜਾ ਸਕਣ।

SikhNet (Spanish)Eres Profundo, Insondable, Infinito, más allá de toda cuenta.

ਨਾਨਕ ਵਰਤੈ ਇਕੁ; ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥

naanak varatai ik; iko ik toon |22|1|2| sudh |

Sant Singh KhalsaO Nanak, the One Lord is all-pervading. You are the One and only. ||22||1||2|| Sudh||
Manmohan SinghNanak; the one Lord is pervading all, Thou, O my Lord, art but One.
Manmohan Singh (Punjabi)ਨਾਨਕ, ਇਕ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਤੂੰ ਹੇ ਪ੍ਰਭੂ! ਕੇਵਲ ਇਕ ਹੀ ਹੈਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਿਛੇ ਵੀ ਇਕ ਹੀ ਸੈਂ ਔ ਅਬ ਭੀ ਇਕ ਹੀ ਤੂੰ ਵਰਤਤਾ ਹੈਂ ਔ ਆਗੇ ਭੀ ਏਕ ਹੀ ਤੂੰ ਹੋਵੇਗਾ॥੨੨॥੧॥੨॥ ਸੁਧੁ॥☬ਉਥਾਨਕਾ: ਗੁਰ ਪ੍ਰਤਾਪ ਸੂਰਜ ਮੇਂ ਇਉਂ ਲਿਖੀ ਹੈ। ਗੁਰੂ ਅਰਜਨ ਸਾਹਿਬ ਜੀ ਕੇ ਪਾਸ ਦੋ ਰਬਾਬੀ ਰਹਿਤੇ ਥੇ। ਰਾਇ ਵਡਿਆਈ ਕਾ ਖਤਾਬ ਥਾ ਬਲਵੰਡ ਕਾ, ਦੂਸਰੇ ਕਾ ਨਾਮ ਸੱਤਾ ਥਾ। ਜਾਤੀ ਕੇ ਡੂੰਮ ਰਬਾਬੀ ਥੇ। ਸਬਦ ਗਾਇਨ ਕਰਤੇ ਥੇ। ਇਕ ਸਮੇਂ ਉਨ ਕੀ ਭੈਣ ਕਾ ਵਿਵਾਹ ਥਾ। ਉਨ ਕੋ ਰੁਪਈਆ ਇਕ ਸੌ ਗੁਰੂ ਜੀ ਨੇ ਦੀਆ ਕਹਿਆ ਔਰ ਭੀ ਦੇਵੇਂਗੇ। ਸੋ ਗੁਸੇ ਹੋ ਕੇ ਘਰ ਮੇਂ ਬੈਠ ਰਹੇ, ਸਬਦ ਚੌਂਕੀ ਵੇਲੇ ਨ ਆਏ। ਮਨਾਉਣੇ ਕੋ ਸਿਖ ਭੇਜੇ ਔ ਤੀਸਰੀ ਵਾਰ ਗੁਰੂ ਜੀ ਆਪ ਗਏ। ਗੁਰੂ ਜੀ ਕਾ ਆਦਰ ਨ ਕੀਆ, ਉਲਟੀ ਨਿੰਦਾ ਕਰਨੇ ਲਗੇ। ਗੁਰ ਨਾਨਕ ਜੀ ਆਦ ਸਭ ਗੁਰੋਂ ਕੀ ਨਿੰਦਾ ਕਰੀ ਕਿ ਉਹ ਹਮਾਰੇ ਹੀ ਗੁਰੂ ਬਨਾਇ ਹੂਏ ਥੇ। ਮਰਦਾਨੇ ਰੁਬਾਬੀ ਆਦਿਕੋਂ ਕੇ ਸਬਦ ਗਾਵਨੇ ਸੇ ਲੋਕ ਪੂਜਤੇ ਥੇ। ਅਸੀ ਜਿਸ ਸੋਢੀ ਪਾਸ ਸਬਦ ਗਾਵੇਂਗੇ ਉਸੀ ਕੋ ਗੁਰੂ ਬਨਾਇ ਲੇਵਾਂਗੇ। ਤਬ ਗੁਰੂ ਜੀ ਵਡਿਓਂ ਕੀ ਨਿੰਦਾ ਨਾ ਸਹਾਰ ਸਕੇ ਤਬ ਸਰਾਪ ਦੀਆ ਕਿ ਤੁਸੀਂ ਫਿਟ ਗਏ ਹੋ। ਐਸੇ ਕਹਿ ਕਰ ਸੰਗਤਿ ਮੇਂ ਸੁਨਾਇ ਦੀਆ ਕਿ ਡੂੰਮ ਫਿਟ ਗਏ ਹੈਨ। ਜੋ ਹਮਾਰਾ ਸਿਖ ਹੋਵੇਗਾ ਉਨ ਕੋ ਮੂੰਹ ਨਾ ਲਗਾਵੇਗਾ ਔ ਉਨ ਕੀ ਕੋਈ ਅਰਜ ਨਾ ਕਰੇ। ਜੋ ਕਰੇਗਾ ਉਸ ਕਾ ਮੂੰਹ ਕਾਲਾ ਕਰ ਕੇ ਖੋਤੇ ਪਰ ਚੜ੍ਹਾਇਕੇ ਸ੍ਰੀ ਅੰਮ੍ਰਿਤਸਰ ਜੀ ਕੇ ਸ਼ਹਿਰ ਮੇਂ ਫੇਰਾਂਗੇ। ਤਬ ਉਨ ਕੇ ਸਰੀਰ ਵਿਗੜ ਗਏ, ਕੋਈ ਉਨ ਕੋ ਮੂੰ
Prof. Sahib Singhਹੇ ਨਾਨਕ! ਹਰ ਥਾਂ ਇਕ ਪ੍ਰਭੂ ਹੀ ਮੌਜੂਦ ਹੈ। ਹੇ ਪ੍ਰਭੂ! ਇਕ ਤੂੰ ਹੀ ਤੂੰ ਹੈਂ ॥੨੨॥੧॥੨॥ ਸੁਧੁ ॥
SikhNet (Spanish)Oh Dios, Tú sólo eres; sí, Tú sólo eres por todas partes. (22-1-2)
Answers quote the Granth verbatim with Ang citations. AI commentary is not Gurbani and not a religious ruling.