ੴ

ਸਿੱਖਬਾਣੀ · SikhBani

ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥

andar vidhaa sach naae baahar bhee sach dditthom
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 966 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਅੰਦਰੁ ਵਿਧਾ ਸਚਿ ਨਾਇ; ਬਾਹਰਿ ਭੀ ਸਚੁ ਡਿਠੋਮਿ ॥

andar vidhaa sach naae; baahar bhee sach dditthom |

Sant Singh KhalsaThe True Name has pierced the nucleus of my self deep within. Outside, I see the True Lord as well.
Manmohan SinghThe True Name has pierced my within. Without, too, I see the True Lord.
Manmohan Singh (Punjabi)ਸੱਚੇ ਨਾਮ ਨੇ ਮੇਰਾ ਅੰਦਰਵਾਰ ਵਿੰਨ੍ਹ ਦਿੱਤਾ ਹੈ। ਬਾਹਰਵਾਰ ਭੀ ਮੈਂ ਸੱਚੇ ਸਾਈਂ ਨੂੰ ਵੇਖਦਾ ਹਾਂ।
Fareedkot Teekaਜਿਨਾਂ ਕਾ (ਅੰਦਰੁ) ਅੰਤਸਕਰਣ ਬੇਧਿਆ ਗਿਆ ਹੈ ਸਚੇ ਕੇ ਨਾਮ ਮੇਂ ਤਿਨੋਂ ਨੇ ਬਾਹਰ ਭੀ ਸਚ ਹੀ ਦੇਖਿਆ ਹੈ, ਸੋਈ ਸਫੁਟ ਕਰਤੇ ਹੈਂ॥
Prof. Sahib Singhਜਦੋਂ ਮੇਰਾ ਅੰਦਰਲਾ (ਭਾਵ, ਮਨ) ਸੱਚੇ ਨਾਮ ਵਿਚ ਵਿੱਝ ਗਿਆ, ਤਾਂ ਮੈਂ ਬਾਹਰ ਭੀ ਉਸ ਸਦਾ-ਥਿਰ ਪ੍ਰਭੂ ਨੂੰ ਵੇਖ ਲਿਆ।

ਪਦ ਅਰਥ ਅੰਦਰੁ = ਅੰਦਰਲਾ, ਹਿਰਦਾ। ਸਚਿ = ਸੱਚ ਵਿਚ। ਨਾਇ = ਨਾਮ ਵਿਚ। ਡਿਠੋਮਿ = ਮੈਂ ਡਿੱਠਾ।

SikhNet (Spanish)El Nombre Verdadero ha atravesado mi interior y también mi exterior, y así encontré al Uno Verdadero.

ਨਾਨਕ. ਰਵਿਆ ਹਭ ਥਾਇ; ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥

naanak. raviaa habh thaae; van trin tribhavan rom |2|

Sant Singh KhalsaO Nanak, He is pervading and permeating all places, the forests and the meadows, the three worlds, and every hair. ||2||
Manmohan SinghNanak, the Lord is contained in all the places, forestas, vegetation, three worlds an d every hair.
Manmohan Singh (Punjabi)ਨਾਨਕ, ਸੁਆਮੀ ਸਾਰੀਆਂ ਥਾਵਾਂ ਜੰਗਲਾਂ, ਬੇਲਿਆਂ, ਬਨਸਪਤੀ, ਤਿੰਨਾਂ ਜਹਾਨਾਂ ਅਤੇ ਵਾਲ-ਵਾਲ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਉਨੋਂ ਨੇ ਬਣੋਂ ਮੇਂ ਔ ਤ੍ਰਿਣੋਂ ਮੇਂ ਪੁਨਾ ਰੋਮ ਰੋਮ ਤੀਨ ਭਵਨੋਂ ਕੇ ਸਭ ਥਾਉਂ ਮੇਂ ਰਵਿਆ ਹੋਇਆ ਜਾਣਿਆ ਹੈ॥੨॥
Prof. Sahib Singhਹੇ ਨਾਨਕ! (ਹੁਣ ਮੈਨੂੰ ਇਉਂ ਦਿੱਸਦਾ ਹੈ ਕਿ) ਪਰਮਾਤਮਾ ਹਰੇਕ ਥਾਂ ਵਿਚ ਮੌਜੂਦ ਹੈ, ਹਰੇਕ ਵਣ ਵਿਚ, ਹਰੇਕ ਤੀਲੇ ਵਿਚ, ਸਾਰੇ ਹੀ ਤ੍ਰਿਭਵਣੀ ਸੰਸਾਰ ਵਿਚ, ਰੋਮ ਰੋਮ ਵਿਚ ॥੨॥

ਪਦ ਅਰਥ ਰਵਿਆ = ਵਿਆਪਕ। ਹਭ ਥਾਇ = ਹਰੇਕ ਥਾਂ ਵਿਚ। ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ। ਤ੍ਰਿਭਵਣਿ = ਤ੍ਰਿਭਵਣ ਵਿਚ। ਰੋਮਿ = ਰੋਮ ਰੋਮ ਵਿਚ ॥੨॥

SikhNet (Spanish)El Señor prevalece en los tres mundos, en cada poro nuestro, en cada partícula de la tierra. (2)
Answers quote the Granth verbatim with Ang citations. AI commentary is not Gurbani and not a religious ruling.